ਬਾਲ ਕਵਿਤਾ - Sach Kahoon Punjabi

ਜਾਗੋ ਬੱਚਿਓ
ਜਾਗੋ ਬੱਚਿਓ

ਰੋਜ਼ ਸਵੇਰੇ ਜਾਗੋ ਬੱਚਿਓ,

ਉਠ ਕੇ ਸਭ ਨਹਾਉ

ਸੁਸਤੀ ਨੂੰ ਨਾ ਫੜ ਕੇ ਰੱਖੋ,

ਇਸ ਨੂੰ ਦੂਰ ਭਜਾਓ

ਮਾਤਾ-ਪਿਤਾ ਦੀ ਆਗਿਆ ਮੰਨੋ,

ਨਾ ਉਨ੍ਹਾਂ ਨੂੰ ਸਤਾਓ

ਰੋਜ਼ ਸਵੇਰੇ ਕਰਕੇ ਸਾਫ ਦੰਦਾਂ ਨੂੰ,

ਮੋਤੀਆਂ ਵਾਂਗ ਚਮਕਾਓ

ਰੋਜ਼ ਸਵੇਰੇ ਭੋਜਨ ਕਰਕੇ

ਫੇਰ ਸਕੂਲੇ ਜਾਓ

ਜੰਕ ਫੂਡ ਤੋਂ ਰਹਿਣਾ ਬਚ ਕੇ,

ਸੰਤੁਲਿਤ ਭੋਜਨ ਖਾਓ

ਇੱਕ ਘੰਟਾ ਰੋਜ਼ ਖੇਡ ਕੇ,

ਤੰਦਰੁਸਤ ਸਰੀਰ ਬਣਾਉ

ਪੜ੍ਹਨਾ ਵੀ ਹੈ ਬਹੁਤ ਜਰੂਰੀ,

ਖੇਡ-ਕੁੱਦ ਵਿੱਚ ਭੁੱਲ ਨਾ ਜਾਓ

ਹਰ ਕੰਮ ਨੂੰ ਸਮੇਂ ਸਿਰ ਕਰਕੇ,

ਬੱਚਿਓ ਮਹਾਨ ਬਣ ਜਾਓ

ਮਾਸਟਰ ਕੁਲਦੀਪ ਸਿੰਘ, ਦੁਤਾਲ, ਪਟਿਆਲਾ

ਮੋ. 80540-42982

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

ਰੁੱਖ ਲਗਾਓ ਤੇ ਪੈਨਸਿਲ (ਬਾਲ ਕਵਿਤਾਵਾਂ)
ਰੁੱਖ ਲਗਾਓ (Tree) ਤੇ ਪੈਨਸਿਲ (ਬਾਲ ਕਵਿਤਾਵਾਂ)

ਰੁੱਖ ਸਾਨੂੰ ਦੇਂਦੇ ਹਨ ਠੰਢੀ-ਠੰਢੀ ਛਾਂ,

ਤੁਸੀਂ ਵੀ ਲਗਾਓ ਰੁੱਖ ਹਰ ਇੱਕ ਥਾਂ।

ਰੁੱਖਾਂ ਨੂੰ ਹੈ ਬੱਚਿਓ ਪਿਆਰ ਕਰੀਏ,

ਰਲ-ਮਿਲ ਸਾਰੇ ਸਤਿਕਾਰ ਕਰੀਏ।

ਨਿੰਮ ਹੇਠਾਂ ਮੰਜਾ ਡਾਹ ਕੇ ਬੈਠੇ ਦਾਦੀ ਮਾਂ,

ਰੁੱਖ ਸਾਨੂੰ ਦੇਂਦੇ ਹਨ ਠੰਢੀ-ਠੰਢੀ ਛਾਂ।

ਰੁੱਖਾਂ ਨਾਲ ਵਾਤਾਵਰਨ ਸ਼ੁੱਧ ਹੋ ਜਾਵੇ,

ਸਾਡੀ ਇਹਦੇ ਨਾਲ ਉੱਚੀ ਬੁੱਧ ਹੋ ਜਾਵੇ।

ਰੁੱਖਾਂ ਉੱਤੇ ਪੰਛੀ ਨੇ ਪਾਉਂਦੇ ਆਲ੍ਹਣਾ,

ਉੱਡ ਜਾਂਦੇ ਹੁੰਦਾ ਹੈ ਸਵੇਰੇ ਚਾਨਣਾ।

‘ਜਸਵਿੰਦਰ’ ਲਿਆਇਆ ਰੁੱਖ ਗੱਡੀ ਭਰ ਕੇ,

ਸਾਰਿਆਂ ਨੇ ਲਾਉਣੇ ਰੁੱਖ ਆਪਾਂ ਰਲ਼ ਕੇ।

ਸੂਬੇਦਾਰ ਜਸਵਿੰਦਰ ਸਿੰਘ, ਪੰਧੇਰ ਖੇੜੀ, ਲੁਧਿਆਣਾ।

ਮੋ. 81461-95193

ਪੈਂਸਿਲ

ਪੈਂਸਿਲ ਮੇਰੀ ਬੜੀ ਪਿਆਰੀ,

ਲਿਖਦੀ ਹਰ ਗੱਲ ਮੇਰੀ ਸਾਰੀ।

ਜਦੋਂ ਸਾਨੂੰ ਨਵਾਂ ਲਿਖਾਈ ਜਾਵੇ,

ਲਿਖਣਾ ਸਾਨੂੰ ਆਈ ਜਾਵੇ।

ਜਦੋਂ ਚਾਹਾਂ ਮੈਂ ਲਿਖਦਾ ਢਾਹ ਕੇ,

ਹਰ ਅੱਖਰ ਫਿਰ ਲਿਖਾਂ ਟਿਕਾ ਕੇ।

ਕੱਚੀ ਸਿਆਹੀ ਇਸਦੀ ਬੱਚਿਓ!

ਜਦੋਂ ਵੀ ਇਹ ਲਿਖਦੀ ਬੱਚਿਓ!

ਕੱਚਾ-ਕੱਚਾ ਲਿਖ ਕੇ ਪਿਆਰੇ,

ਪੱਕੇ ਦਾ ਲੜ ਫੜਦੇ ਸਾਰੇ।

ਮੇਰੀ ਪੈਂਸਿਲ ਮੇਰੀ ਦੋਸਤ ਸੱਚੀ,

ਚਾਹੇ ਇਸ ਦੀ ਲਿਖਾਈ ਹੈ ਕੱਚੀ।

ਹੱਥ ਟਿਕਾਵੇ, ਲਿਖਣਾ ਆਵੇ,

ਹਰ ਇੱਕ ਅੱਖਰ ਪਾਉਣ ਸਿਖਾਵੇ।

‘ਪ੍ਰਗਟ’ ਨੇ ਹੁਣ ਇਹ ਗੱਲ ਆਖੀ,

ਪੈਂਸਿਲ ਸਾਡਾ ਮੁੱਢਲਾ ਸਾਥੀ।

ਪ੍ਰਗਟ ਸਿੰਘ ਮਹਿਤਾ, ਧਰਮਗੜ੍ਹ (ਸੰਗਰੂਰ)।

ਮੋ. 98784-88796

ਇਹ ਵੀ ਪੜ੍ਹੋ : ਈਡੀ ਨੇ ਜ਼ਬਤ ਕੀਤੀ 417 ਕਰੋੜ ਕਰੋੜ ਰੁਪਏ ਦੀ ਸੰਪਤੀ

ਸ਼ੇਰ ਤੇ ਮੱਛਰ : ਪੜ੍ਹ ਕੇ ਤਾਂ ਦੇਖੋ
ਸ਼ੇਰ ਤੇ ਮੱਛਰ

ਇੱਕ ਦਿਨ ’ਕੱਠੇ ਹੋ ਕੇ ਮੱਛਰ,

ਸ਼ੇਰ ਨੂੰ ਲੱਗੇ ਸਤਾਉਣ।

ਕੰਨਾਂ ਦੇ ਵਿੱਚ ਭੀਂ-ਭੀਂ ਕਰਕੇ,

ਦਿੰਦੇ ਨਾ ਉਸ ਨੂੰ ਸੌਣ।

ਪਰੇਸ਼ਾਨ ਉਹਨਾਂ ਸ਼ੇਰ ਨੂੰ ਕੀਤਾ,

ਉੱਠ ਕਿੱਥੇ ਫਿਰ ਜਾਵੇ।

ਜੇ ਬੈਠੇ ਕਿਤੇ ਦੂਰ ਉਹ ਜਾ ਕੇ,

ਤਾਂ ਵੀ ਮੱਛਰ ਸਤਾਵੇ।

ਉਹ ਸੋਚੇ ਮੈਂ ਜੰਗਲ ਦਾ ਰਾਜਾ,

ਇਹ ਜੀਵ ਕੀ ਕਰਦੇ।

ਦਹਾੜ ਮਾਰਨ ’ਤੇ ਵੱਡੇ-ਵੱਡੇ,

ਜਾਨਵਰ ਮੈਥੋਂ ਡਰਦੇ।

ਬੜਾ ਬੇਚੈਨ ਹੋਇਆ ਰਾਜਾ,

ਉੱਚੀ-ਉੱਚੀ ਦਹਾੜੇ।

ਮੱਛਰਾਂ ਨੂੰ ਇਸ ਤਰ੍ਹਾਂ ਲੱਗਦਾ,

ਜਿੱਦਾਂ ਕੱਢਦਾ ਹੋਵੇ ਹਾੜੇ।

ਮੱਛਰ ਦਾ ਉੱਦੋਂ ਨਿੱਕਲੇ ਹਾਸਾ,

ਜਦ ਸੀ ਦੰਦੀ ਭਰਦਾ।

ਕਿੱਡਾ ਤਾਕਤਵਰ ਸ਼ੇਰ ਹੰਕਾਰੀ,

ਛੋਟੇ ਜੀਵ ਤੋਂ ਡਰਦਾ।

ਸ਼ੇਰ ਬਣ ਕਦੇ ਮਾਣ ਨਾ ਕਰੀਏ,

ਸਭ ਨਾਲ ਰਲ਼ ਕੇ ਰਹੀਏ।

ਸਾਰੇ ਤਕੜੇ ਆਪਣੀ ਥਾਂ ’ਤੇ,

ਮਾੜਾ ਕੀਹਨੂੰ ਕਹੀਏ।

ਬੱਚਿਓ ਇਹ ਸੀ ਮੱਛਰ ਸ਼ੇਰ ਦੀ,

ਛੋਟੀ ਜਿਹੀ ਕਹਾਣੀ।

ਜਦੋਂ ਸੁਣੋਗੇ ਉਦੋਂ ਹੀ ਨਵੀਂ ਹੈ,

ਕਦੇ ਨਾ ਹੋਵੇ ਪੁਰਾਣੀ।

ਪੱਤੋ, ਵਿੱਚ ਇੱਕ, ਪੀਤਾ ਰਹਿੰਦਾ,

ਕਵਿਤਾ ਨਵੀਆਂ ਲਿਖਦਾ।

ਸਾਈਕਲ ਵਰਕਸ ਬੱਸ ਅੱਡੇ ਨੇੜੇ,

ਪੱਕਾ ਟਿਕਾਣਾ ਜਿਸਦਾ।

ਹਰਪ੍ਰੀਤ ਪੱਤੋ, ਪੱਤੋ ਹੀਰਾ ਸਿੰਘ, ਮੋਗਾ।

ਮੋ. 94658-21417

ਕਾਰਵਾਂ ਕਲਮਾਂ ਦਾ (ਪੰਜਾਬੀ ਕਵਿਤਾਵਾਂ)
ਅੱਜ-ਕੱਲ੍ਹ

ਧਰਮਾਂ ਦੇ ਨਾਂਅ ’ਤੇ ਨਿੱਤ ਝਗੜੇ ਕਰਾਵੇ,

ਕੀ ਚਾਹੁੰਦੀ ਹੈ ਪਤਾ ਨਹੀਂ ਸਰਕਾਰ ਅੱਜ-ਕੱਲ੍ਹ

ਮੇਰੇ ਦੇਸ਼ ਨੂੰ ਨਜ਼ਰਾਂ ਲੱਗ ਗਈਆਂ ਨੇ,

ਨਿੱਤ ਸੁਣਦੇ ਆਂ ਬੁਰੇ ਸਮਾਚਾਰ ਅੱਜ-ਕੱਲ੍ਹ

ਮੁੰਡਿਆਂ ਛੱਡ’ਤੇ ਪਜਾਮੇ ਚਾਦਰੇ ਨੇ,

ਸਿਰ ’ਤੇ ਲੈਂਦੀ ਨਾ ਚੁੰਨੀ ਮੁਟਿਆਰ ਅੱਜ-ਕੱਲ੍ਹ

ਵਲੈਤੀ ਬਾਣਿਆਂ ਨੂੰ ਭੱਜੇ ਦੱਸ ਕਿਓਂ ਫਿਰਦੇ,

ਕੇਹੇ ਅਪਣਾ ਲਏ ਪੰਜਾਬੀਆਂ ਵਿਚਾਰ ਅੱਜ-ਕੱਲ੍ਹ

ਮੁੰਡੇ ਚਾਚੇ ਦੇ ਨਾਲ ਧੀ ਤੋਰੀ ਤਾਏ ਦੀ,

ਕੰਟਰੈਕਟ ਮੈਰਜਾਂ ਕਰਾ ਕੇ ਚੱਲੇ ਬਾਹਰ ਅੱਜ-ਕੱਲ੍ਹ

ਪੰਜਾਬ ਛੱਡ ਕੇ ਜਾਣ ਲਈ ਕੀ-ਕੀ ਕਰਦੇ,

ਹੋਗੇ ਰਿਸ਼ਤਿਆਂ ਦੇ ਵੀ ਨੇ ਵਪਾਰ ਅੱਜ-ਕੱਲ੍ਹ

ਰੋਕਾ-ਟੋਕੀ ਨਾ ਕਰੋ ਸਾਨੂੰ ਕਿਸੇ ਗੱਲ ਦੀ,

ਖੋਹ ਲਏ ਮਾਪਿਆਂ ਤੋਂ ਬੱਚਿਆਂ ਅਧਿਕਾਰ ਅੱਜ-ਕੱਲ੍ਹ

ਦਿਓ ਚਾਬੀ ਬੁਲਟ ਦੀ, ਨੀ ਮੈਂ ਕੁਝ ਖਾ ਮਰਜੂੰ,

ਬੱਚੇ ਹੋ ਗਏ ਨੇ ਖੁਦਮੁਖਤਿਆਰ ਅੱਜ-ਕੱਲ੍ਹ

ਬਾਪੂ ਦਾ ਇੱਕ ਕੁੜਤਾ ਉਹ ਵੀ ਟਾਕੀਆਂ ਦਾ,

ਪੁੱਤ ਬ੍ਰਾਂਡਿਡ ਸ਼ਰਟਾਂ ਲਈਆਂ ਚਾਰ-ਚਾਰ ਅੱਜ-ਕੱਲ੍ਹ

ਸ਼ਰਮ ਆਵੇ ਪਾਟੇ ਕੱਪੜੇ ਇਹ ਚੇਂਜ ਕਰਲੋ,

ਪੰਜਾਬੀ ਬੋਲਦੇ ਮਾਪਿਆਂ ਨੂੰ ਦੱਸਦੇ ਗਵਾਰ ਅੱਜ-ਕੱਲ੍ਹ

ਇਹ ਕੈਸਾ ਮਾਤਮ ਛਾਇਆ ਮੇਰੇ ਡਾਢਿਆ,

ਹਰ ਕੋਨੇ ’ਚ ਹੈ ਮੱਚੀ ਹਾਹਾਕਾਰ ਅੱਜ-ਕੱਲ੍ਹ

ਭਾਈ-ਭਾਈ ਦਾ ਬਣਿਆ, ਪੁੱਤ-ਪਿਓ ਵੈਰੀ,

ਦਿਲੀਂ ਨਫਰਤ ਵਧਦੀ ਜਾਏ ਲਗਾਤਾਰ ਅੱਜ-ਕੱਲ੍ਹ

ਹਰਪ੍ਰੀਤ ਕੌਰ ਭਾਨਰਾ

ਮੋ.?98763-76232

ਪੰਜਾਬੀ

ਅਸੀਂ ਪੰਜਾਬੀ ਕਿਰਤੀ ਹੋਈਏ,

ਸਾਦੇ ਰਹਿਣੇ ਬਹਿਣੇ ਹੂ

ਛੰਦ, ਸਿੱਠਣੀਆਂ, ਮਾਹੀਏ, ਢੋਲੇ,

ਇਹ ਅਸਾਡੇ ਗਹਿਣੇ ਹੂ

ਸੁਹਾਗ, ਘੋੜੀਆਂ, ਦੋਹੇ, ਟੱਪੇ,

ਰਲ-ਮਿਲ ਕੇ ਗਾ ਲੈਣੇ ਹੂ

ਜਾਗੋ, ਜੁਗਨੀ, ਵਾਰਾਂ ਗਾਵਣ,

ਕੀ ਉਨ੍ਹਾਂ ਦੇ ਕਹਿਣੇ ਹੂ

ਲੋਕ ਬੋਲੀਆਂ ਨਾਲ ਯੁਗਾਂ ਤੱਕ,

ਗਿੱਧੇ ਭੰਗੜੇ ਪੈਣੇ ਹੂ

ਬੁੱਲ੍ਹਾ, ਬਾਹੂ, ਵਾਰਸ਼, ਫੌਜੀਆ,

ਦਿਲ ਵਿੱਚ ਵੱਸਦੇ ਰਹਿਣੇ ਹੂ

ਔਰਤ ਦਾ ਸਤਿਕਾਰ ਕਰੇਂਦੇ,

ਮੰਨ ਵੱਡਿਆਂ ਦੇ ਕਹਿਣੇ ਹੂ

ਕਾਮ ਕ੍ਰੋਧ ਹੰਕਾਰ ਨਾ ਸਾਨੂੰ,

ਤਿੰਨੇ ਰੋਗ ਕਲਹਿਣੇ ਹੂ।

ਅਮਰਜੀਤ ਸਿੰਘ ਫੌਜੀ,

ਦੀਨਾ ਸਾਹਿਬ, ਮੋਗਾ

ਮੋ. 95011-27033

ਕਿਰਤ ਦਾ ਮੁੱਲ

ਦੱਸ! ਕਿਰਤੀਆ ਕਿਰਤ ਤੇਰੀ ਦਾ

ਕਦੋਂ ਪਊਗਾ ਮੁੱਲ

ਸਾਰੀ ਅਉਧ ਹੰਢਾ ਬੈਠਾ ਏਂ

ਤੂੰ ਪਸ਼ੂਆਂ ਦੇ ਤੁੱਲ।

ਮੱਥੇ ਦੇ ਵਿਚ ਦੀਪ ਜਗਾ ਕੇ

ਸੋਚ ਨੂੰ ਕਰਲੈ ਰੌਸ਼ਨ

ਦੁਨੀਆ ਉੱਤੇ ਸੋਚ ਤੇਰੀ ਦਾ

ਪਰਚਮ ਜਾਊ ਝੁੱਲ।

ਮੱਥਿਆਂ ਦੇ ਵਿਚ ਸੂਰਜ ਲੈ ਕੇ

ਤੁਰ ਪਓ ਹੋ ਇਕੱਠੇ

ਕੱਲ੍ਹ-ਮਕੱਲੇ ਰਾਹਾਂ ਦੇ ਵਿਚ

ਰਾਹੀ ਜਾਂਦੇ ਰੁਲ।

ਕਿਰਤ ਤੇਰੀ ਜੋ ਲੁੱਟੀ ਜਾਂਦੇ

ਹਾਕਮ ਚੋਰ ਲੁਟੇਰੇ

ਆ ਇਨ੍ਹਾਂ ਦਾ ਬਣ ਕੇ ਝੱਖੜ

ਕਰੀਏ ਦੀਵਾ ਗੁੱਲ।

ਊਚ-ਨੀਚ ਦੇ ਬੰਧਨਾਂ ਵਾਲੀ

ਢਾਹ ਦੇ ਕੰਧ ਉਚੇਰੀ

ਜਾਤ-ਪਾਤ ਦੀਆਂ ਥੋਹਰਾਂ ਪੁੱਟ ਕੇ

ਬੀਜ ਏਕੇ ਦੇ ਫੁੱਲ।

ਚਰਨਜੀਤ ਸਮਾਲਸਰ

ਮੋ. 98144-00878

ਅਸੀਂ ਰੁੱਖ ਬੋਲਦੇ ਹਾਂ

ਸੁਣਿਓ ਗੌਰ ਨਾਲ ਅਸੀਂ ਰੁੱਖ ਬੋਲਦੇ ਹਾਂ,

ਹਰ ਵੇਲੇ ਥੋਡੇ ਲਈ ਅਸੀਂ ਸੁੱਖ ਟੋਲਦੇ ਹਾਂ,

ਗਲ ਲੱਗ ਕੇ ਦੇਖਿਓ ਦੁੱਖ-ਸੁੱਖ ਫੋਲਦੇ ਹਾਂ ।

ਸੁਣਨਾ ਧਿਆਨ ਨਾਲ ਗੱਲ ਸਾਡੀ ਵੇ ਲੋਕੋ,

ਜੇ ਵੱਢੋਗੇ ਬਚਣੀ ਨੀ ਨਸਲ ਤੁਹਾਡੀ ਵੇ ਲੋਕੋ ।

ਹੁਣ ਤਾਂ ਤੱਕਦੈਂ ਸਾਨੂੰ ਘੂਰ-ਘੂਰ ਵੇ ਤੂੰ,

ਦੇਖੀਂ ਛਿੜਦੀ ਸਾਡੀ ਗੱਲ ਦੂਰ-ਦੂਰ ਵੇ ਤੂੰ,

ਸੋਚ ਵਿਚਾਰੀਂ ’ਕੱਲਾ ਬਹਿ ਜਰੂਰ ਵੇ ਤੂੰ ।

ਕੀ ਕਰੋਗੇ ਜੇਕਰ ਪੱਲੇ ਕੁੱਛ ਰਿਹਾ ਨਾ ਵੇ,

ਲੱਭੋਗੇ ਆਕਸੀਜਨ ਕੋਈ ਰੁੱਖ ਰਿਹਾ ਨਾ ਜੇ ।

ਬੂਟੇ ਨਵੇਂ ਕੀ ਲਾਉਣੇ ਜਾਵੋ ਧੜਾ-ਧੜ ਪੁੱਟੀ ਵੇ,

ਗਲਾ ਆਉਣ ਵਾਲੀਆਂ ਨਸਲਾਂ ਦਾ ਜਾਵੋ ਘੁੱਟੀ ਵੇ,

ਪਤਾ ਲੱਗੂ ਓਦੋਂ ਥੋਨੂੰ ਜਦ ਡੋਰ ਸਾਹਾਂ ਦੀ ਟੁੱਟੀ ਵੇ ।

ਖੁਸ਼ ਹੋਵੋ ਕਰ ਧਰਤ ਪੱਧਰੀ ਪੱਟ-ਪੱਟ ਕੇ ਰੁੱਖਾਂ ਨੂੰ,

ਸਮਝੋ ਨਾ ਤੁਸੀਂ ਛੇੜੀ ਜਾਂਦੇ ਕਜੀਏ ਧੀਆਂ ਪੁੱਤਾਂ ਨੂੰ ।

ਮੱਚਦੀ ਨਾ ਹਾਹਾਕਾਰ ਜੇ ਕਦਰ ਕਰੇਂਦੇ ਸਾਡੀ ਓਏ,

ਸੁਖੀ ਵਸੇਂਦੇ ਮਾਰ ਨਾ ਝੱਲਣੀ ਪੈਂਦੀ ਡਾਹਢੀ ਓਏ,

‘ਬਲਜੀਤ’ ਦੁੱਧ ਭਾਲਦੇ ਪੂਰਾ ਪਾਲ ਕੇ ਢਾਂਡੀ ਓਏ ।

ਕਿੱਥੋਂ ਲੱਭੀਏ ਸ਼ੁੱਧ ਹਵਾਵਾਂ ਹਰ ਕੋਈ ਵਿਲਕੇ ਜੀ,

ਰੁੱਖਾਂ ਦੀ ਅਰਜੋਈ ਲਾਓ ਤੇ ਬਚਾਓ ਮਿਲ ਕੇ ਜੀ ।

ਬਲਜੀਤ ਸਿੰਘ ਅਕਲੀਆ,

ਸ. ਹਾ. ਸ. ਕੁਤਬਾ (ਬਰਨਾਲਾ)।

ਮੋ. 98721-21002

ਨਿਰਾਲੇ ਦਿਨ
ਅਸੀਂ ਪੜ੍ਹਨੀ ਮੁਹਾਰਨੀ,

ਉੜਾ ਐੜਾ ਪਾਈ ਜਾਣਾ।

ਵਾਰੀ-ਵਾਰੀ ਲਿਖ ਲੈਣਾ,

ਉਹੀ ਫਿਰ ਢਾਈ ਜਾਣਾ।

ਸਲੇਟ ਉੱਤੇ ਥੁੱਕ ਕੇ ਤੇ,

ਹੱਥ ਨੂੰ ਘਸਾਈ ਜਾਣਾ।

ਸਲੇਟੀ ਅਤੇ ਗਾਚੀ

ਲੱਗਣੀ ਸਵਾਦ ਸਾਨੂੰ,

ਝੋਲੇ ਵਿੱਚ ਮੂੰਹ ਪਾ ਕੇ,

ਚੋਰੀ-ਚੋਰੀ ਖਾਈ ਜਾਣਾ।

ਜੈ ਹਿੰਦ ਕਹਿਣਾ ਮੱਥੇ

ਉੱਤੇ ਹੱਥ ਰੱਖ,

ਇੱਕ ਨੰਬਰ ਦੋ ਨੰਬਰ

ਮੈਡਮ ਨੂੰ ਸਤਾਈ ਜਾਣਾ।

ਕਈ ਵਾਰੀ ਕੰਨ ਫੜ

ਕੁੱਕੜ ਸੀ ਬਣੇ ਅਸੀਂ,

ਮੰਨਣੀ ਨਾ ਸ਼ਰਮ ਭੋਰਾ

ਹੱਸੀ ਤੇ ਹਸਾਈ ਜਾਣਾ।

ਕਰਨਾ ਨਾ ਕੰਮ

ਅਸੀਂ ਜੇ ਸਕੂਲ ਦਾ,

ਭੈਣ ਜੀ ਨੇ ਸਾਥੋਂ ਬੈਠਕਾਂ

ਕਢਾਈ ਜਾਣਾ।

ਇੱਕ ਦੋ ਤਿੰਨ ਨਾਲੇ

ਅਸੀਂ ਬੋਲਣਾ

ਭੈਣ ਜੀ ਨੇ ਬੈਠ ਕੇ

ਡੰਡੇ ਨੂੰ ਹਲਾਈ ਜਾਣਾ।

ਘੰਟੀ ਜਦੋਂ ਵੱਜਣੀ

ਜਾ ਕੇ ਗਰਾਊਂਡ ਵਿੱਚ,

ਚੋਰ ਤੇ ਸਿਪਾਹੀ ਕਹਿ

ਇੱਕ-ਦੂਜੇ ਨੂੰ ਭਜਾਈ ਜਾਣਾ।

ਮੋਢੇ ਵਿੱਚ ਝੋਲਾ ਤੇ

ਹੱਥ ਵਿੱਚ ਫੱਟੀ ਹੋਣੀ,

ਕਮਲਿਆਂ ਵਾਂਗੰੂ ਉਸ ਨੂੰ

ਘੁਮਾਈ ਜਾਣਾ।

ਆੜੀ ਟੂ ਕਰਕੇ

ਫੇਰ ਅਸੀਂ ਪਾ ਲੈਣੀ,

ਸਭ ਕੁਝ ਭੁੱਲ ਇੱਕ-ਦੂਜੇ

ਨੂੰ ਬੁਲਾਈ ਜਾਣਾ।

ਹਰਪ੍ਰੀਤ ਪੱਤੋ ਉਹ ਦਿਨ

ਹੀ ਨਿਰਾਲੇ ਸੀ।

ਦੱਸ ਦੇਣਾ ਸਾਰਿਆਂ ਨੂੰ

ਨਾਲੇ ਚੀਜ਼ ਨੂੰ ਛੁਪਾਈ ਜਾਣਾ।

ਹਰਪ੍ਰੀਤ ਪੱਤੋ, ਪੱਤੋ ਹੀਰਾ ਸਿੰਘ, ਮੋਗਾ।

ਮੋ. 94658-21417

ਰੁੱਖਾਂ ਨਾਲ ਸੁੱਖ (ਬਾਲ ਕਵਿਤਾ)
ਰੁੱਖਾਂ ਨਾਲ ਸੁੱਖ | Trees

ਜਨਮ ਦਿਨ ਜਦੋਂ ਵੀ ਮਨਾਓ ਬੱਚਿਓ,

ਇੱਕ-ਇੱਕ ਰੁੱਖ ਸਾਰੇ ਲਾਓ ਬੱਚਿਓ।

ਰੁੱਖਾਂ ਨਾਲ ਮਿਲਦਾ ਹੈ ਸੁੱਖ ਬੱਚਿਓ,

ਰੁੱਖਾਂ ਨਾਲ ਲੱਗਦੀ ਨ੍ਹੀਂ ਧੁੱਪ ਬੱਚਿਓ।

ਵਾਤਾਵਰਨ ਆਪਣਾ ਬਚਾਓ ਬੱਚਿਓ,

ਜਨਮਦਿਨ ਜਦੋਂ ਵੀ ਮਨਾਓ ਬੱਚਿਓ,

ਇੱਕ-ਇੱਕ ਰੁੱਖ ਸਾਰੇ ਲਾਓ ਬੱਚਿਓ।

ਪ੍ਰਦੂਸ਼ਣ ਹੈ ਸਾਰਾ ਸੋਖ ਲੈਂਦੇ ਰੁੱਖ ਨੇ,

ਆਕਸੀਜ਼ਨ ਵੀ ਪੂਰੀ ਕਰ ਦਿੰਦੇ ਰੁੱਖ ਨੇ।

ਸਾਰਿਆਂ ਨੂੰ ਇਹੀ ਸਮਝਾਓ ਬੱਚਿਓ,

ਜਨਮਦਿਨ ਜਦੋਂ ਵੀ ਮਨਾਓ ਬੱਚਿਓ,

ਇੱਕ-ਇੱਕ ਰੁੱਖ ਸਾਰੇ ਲਾਓ ਬੱਚਿਓ।

ਜਨਾਲ ਵਾਲਾ ਆਖੇ ਜਸਪਾਲ ਬੱਚਿਓ,

ਹੈ ਇੱਕੋ-ਇੱਕ ਮੌਕਾ ਲਓ ਸੰਭਾਲ ਬੱਚਿਓ।

ਆਪੋ-ਆਪਣੇ ਭਵਿੱਖ ਨੂੰ ਬਚਾਓ ਬੱਚਿਓ,

ਜਨਮਦਿਨ ਜਦੋਂ ਵੀ ਮਨਾਓ ਬੱਚਿਓ,

ਇੱਕ-ਇੱਕ ਰੁੱਖ ਸਾਰੇ ਲਾਓ ਬੱਚਿਓ।

ਜਸਪਾਲ ਜਨਾਲ,

ਜਨਾਲ (ਸੰਗਰੂਰ)।

ਮੋ. 86994-06500

ਗਧਾ ਤੇ ਲੂੰਬੜੀ
ਗਧਾ ਤੇ ਲੂੰਬੜੀ

ਇੱਕ ਵਾਰ ਜੰਗਲ ਦਾ ਰਾਜਾ ਸ਼ੇਰ ਮਰ ਗਿਆ। ਉਸ ਦੀ ਥਾਂ ਦੂਜਾ ਰਾਜਾ ਭਾਵ ਸ਼ੇਰ ਨਾ ਮਿਲਿਆ। ਲੂੰਬੜੀ ਬੜੀ ਚਲਾਕ ਸੀ। ਉਸ ਨੇ ਗਧੇ ਨਾਲ ਸਲਾਹ ਕੀਤੀ, ਕਿ ਕਿਉਂ ਨਾ ਉਸ ਨੂੰ ਇਸ ਜੰਗਲ ਦਾ ਰਾਜਾ ਬਣ ਦਿੱਤਾ ਜਾਵੇ, ਲੂੰਬੜੀ ਨੇ ਗਧੇ ਨੂੰ ਸਾਰੀ ਗੱਲ ਸਮਝਾ ਦਿੱਤੀ, ਤੇ ਉਸ ਮਰੇ ਹੋਏ ਸ਼ੇਰ ਦੀ ਖੱਲ ਲਾਹ ਕੇ ਗਧੇ ਦੇ ਪਵਾ ਦਿੱਤੀ। ਆਪ ਹੀ ਇਹ ਗੱਲ ਸਾਰੇ ਜੰਗਲ ਵਿੱਚ ਫੈਲਾ ਦਿੱਤੀ, ਕਿ ਬਹੁਤ ਵਧੀਆ ਨਵਾਂ ਰਾਜਾ ਸਾਨੂੰ ਮਿਲ ਗਿਆ ਹੈ। ਸਾਰੇ ਜਾਨਵਰ ਪਸ਼ੂ ਪੰਛੀ ਬੜੇ ਖੁਸ਼ ਹੋਏ

ਕੁਝ ਦਿਨ ਬਾਅਦ ਸਾਰੇ ਜਾਨਵਰਾਂ ਨੇ ਇਕੱਠੇ ਹੋ ਕੇ ਮਸ਼ਵਰਾ ਕੀਤਾ, ਕਿ ਕਿਉਂ ਨਾ ਇਸ ਨਵੇਂ ਬਣੇ ਰਾਜੇ ਨੂੰ ਪਾਰਟੀ ਦਿੱਤੀ ਜਾਵੇ। ਸਾਰਿਆਂ ਨੇ ਇੱਕ ਦਿਨ ਮੁਕੱਰਰ ਕਰ ਲਿਆ, ਖਾਣ-ਪੀਣ, ਗਾਉਣ-ਵਜਾਉਣ ਦਾ ਪ੍ਰਬੰਧ ਕੀਤਾ ਗਿਆ। ਉੱਧਰ ਲੂੰਬੜੀ ਨੇ ਗਧੇ ਨੂੰ ਸਾਰੀ ਗੱਲ ਸਮਝਾ ਦਿੱਤੀ, ਕਿ ਜਦੋਂ ਜਾਨਵਰ ਖੁਸ਼ੀ ਮਨਾਉਣ ਤਾਂ ਤੂੰ ਚੁੱਪ-ਚਾਪ ਕਰਕੇ ਬੈਠਾ ਰਹੀਂ। ਕਿਸੇ ਨੂੰ ਇਹ ਪਤਾ ਨਾ ਲੱਗੇ ਕਿ ਰਾਜਾ ਕੌਣ ਹੈ।

ਅਗਲੇ ਦਿਨ ਸਾਰੇ ਜਾਨਵਰ ’ਕੱਠੇ ਹੋਏ ਤੇ ਖੂਬ ਮਨੋਰੰਜਨ ਕੀਤਾ, ਹਾਸਾ-ਠੱਠਾ ਹੋਇਆ।

ਗਧੇ ਦੇ ਨਾਲ ਲੂੰਬੜੀ ਬੈਠੀ ਸੀ। ਗਧੇ ਤੋਂ ਰਹਿ ਨਾ ਹੋਇਆ, ਦੂਜਿਆਂ ਨੂੰ ਗਾਉਂਦਿਆਂ ਵੇਖ ਕੇ ਖੁਸ਼ੀ ਚੜ੍ਹ ਗਈ, ਤੇ ਲੱਗਾ ਹੀਂਗਣ, ਸਾਰੇ ਜਾਨਵਰ ਨੂੰ ਪਤਾ ਲੱਗ ਗਿਆ ਕਿ ਸ਼ੇਰ ਨਹੀਂ ਇਹ ਤਾਂ ਗਧਾ ਹੈ। ਕੋਲ ਬੈਠੀ ਲੂੰਬੜੀ ਨੇ ਇੱਕ ਝਪਟ ਮਾਰ ਕੇ ਗਧੇ ਦਾ ਢਿੱਡ ਪਾੜ ਦਿੱਤਾ, ਤੇ ਕਹਿਣ ਲੱਗੀ, ‘‘ਜਾ ਵੇ ਗਧਿਆ, ਗਧਾ ਹੀ ਰਹਿ ਗਿਆ, ਮੈਂ ਤਾਂ ਤੈਨੂੰ ਰਾਜਾ ਬਣਾਇਆ ਸੀ ਪਰ ਤੂੰ ਆਪਣੀ ਔਕਾਤ ਵਿਖਾ ਹੀ ਦਿੱਤੀ।’’ ਸਿੱਖਿਆ: ਬੱਚਿਓ! ਕੋਈ ਜਿੰਨਾ ਮਰਜੀ ਅਸਲੀਅਤ ’ਤੇ ਪਰਦਾ ਪਾ ਲਵੇ, ਅਖੀਰ ਨੂੰ ਸੱਚ ਸਾਹਮਣੇ ਆ ਹੀ ਜਾਂਦਾ ਹੈ। ਇਸ ਲਈ ਹਮੇਸ਼ਾ ਹਕੀਕਤ ਵਿਚ ਜਿਉਣਾ ਚਾਹੀਦਾ ਹੈ

ਹਰਪ੍ਰੀਤ ਪੱਤੋ, ਪੱਤੋ ਹੀਰਾ ਸਿੰਘ, ਮੋਗਾ

ਮੋ. 94658-21417

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ
ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ

ਅੰਨਦਾਤਾ ਮਹਾਨ ਹੋਵੇ

ਜੈ ਜਵਾਨ ਜੈ ਕਿਸਾਨ ਹੋਵੇ

ਮੁਸ਼ੱਕਤਾਂ ਦੀ ਸ਼ਾਨ ਹੋਵੇ

ਫੇਰ ਬੈਲਾਂ ਦੀ ਟੱਲੀ ਦੀ ਟਣਕਾਰ ਚੰਗੀ ਲੱਗਦੀ

ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ

ਕੱੁਛੜ ’ਚ ਭੋਲੂ ਹੋਵੇ

ਹੱਥ ਲੱਸੀ ਡੋਲੂ ਹੋਵੇ

ਹਲ਼ ਵਾਹੰੁਦਾ ਮੋਲੂ ਹੋਵੇ

ਭੱਤਾ ਲੈ ਕੇ ਆਉਂਦੀ ਦੂਰੋਂ ਨਾਰ ਚੰਗੀ ਲੱਗਦੀ

ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ

ਫਸਲਾਂ ਨੂੰ ਬੂਰ ਹੋ ਜੇ

ਕਿਸਾਨ ਖੁਸ਼ੀ ਚੂਰ ਹੋ ਜੇ

ਸਿਰੋਂ ਬੋਝ ਦੂਰ ਹੋ ਜੇ

ਪੈਂਦੀ ਮੱਠੀ-ਮੱਠੀ ਅੰਬਰੋਂ ਫੁਹਾਰ ਚੰਗੀ ਲੱਗਦੀ

ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ

ਟੱਬਰ ’ਚ ਮੁੱਲ ਹੋਵੇ

ਨੂਰ ਡੱੁਲ੍ਹ-ਡੱੁਲ੍ਹ ਹੋਵੇ

ਕਦੇ ਵੀ ਨਾ ਭੱੁਲ ਹੋਵੇ

ਫੇਰ ਝਾਂਜਰਾਂ ਦੀ ਵਿਹੜੇ ਛਣਕਾਰ ਚੰਗੀ ਲੱਗਦੀ

ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ

ਗੁਰੂ ਦਾ ਪਿਆਰ ਹੋਵੇ

ਸੱਚ ਬੇੜਾ ਪਾਰ ਹੋਵੇ

ਝੂਠ ਦਾ ਲੰਗਾਰ ਹੋਵੇ

ਗੁਰੂਆਂ ਦੀ ਬਾਣੀ ਸਤਿਕਾਰ ਚੰਗੀ ਲੱਗਦੀ

ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ

ਭੋਇੰ ਜੇਕਰ ਵੱਤ ਹੋਵੇ

ਕੱਸੀ ਲੱਗਾ ਕੱਟ ਹੋਵੇ

ਨਿਰਾਸ਼ ਤਦ ਜੱਟ ਹੋਵੇ

ਨਈਉਂ ਸੱਤਰੰਗੀ ਪੀਂਘ ਚਮਕਾਰ ਚੰਗੀ ਲੱਗਦੀ

ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ

ਕਰਜੇ ਦਾ ਬੋਝ ਹੋਜੇ

ਘਰੋਂ ਮੱੁਕ ਦੋਜ ਹੋਜੇ

ਟੱਬਰ ਕ੍ਰੋਧ ਹੋਜੇ

ਹਰ ਵੇਲੇ ਚੀਜ਼ ਨਈਂ ਉਧਾਰ ਚੰਗੀ ਲੱਗਦੀ

ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ

ਪਹੇ ’ਚ ਗਰਕ ਹੋਵੇ

ਬੱਦਲ ਗੜ੍ਹਕ ਹੋਵੇ

ਕਿਸਾਨ ਨੂੰ ਹਰਖ ਹੋਵੇ

ਓਸ ਵੇਲੇ ਗੱਲ ਪਾਏਦਾਰ ਚੰਗੀ ਲੱਗਦੀ

ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ

ਬਰੇਕ ਕੰਮ ਛੱਡ ਜਾਵੇ

ਪਿੱਛੋਂ ਕੁੱਤਾ ਵੱਢ ਜਾਵੇ

ਗਾਲ੍ਹ ਕੋਈ ਕੱਢ ਜਾਵੇ

ਨਈਂਓਂ ਬੋਝੇ ਵਿੱਚ ਪਾਈ ਫੇਰ ਹਾਰ ਚੰਗੀ ਲੱਗਦੀ

ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ

ਝੂਠਾ ਇਲਜ਼ਾਮ ਲੱਗੇ

ਕਾਵਾਂ ਦੇ ਵੱਜਣ ਢੱਗੇ

ਚਿੱਟੇ ਦਿਨ ਜਾਈਏ ਠੱਗੇ

ਰਾਖਿਆਂ ਦੀ ਸੋਚ ਨਹੀਂ ਬਿਮਾਰ ਚੰਗੀ ਲੱਗਦੀ

ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ

ਪਿੰਡ ਵਿੱਚ ਕਹਿਰ ਪੈ ਜੇ

ਆਸ-ਪਾਸ ਵੈਰ ਪੈ ਜੇ

ਪਿਆਰ ਵਿੱਚ ਜ਼ਹਿਰ ਪੈ ਜੇ

ਫੇਰ ਨਹੀਂ ਜ਼ਿੰਦ ਮਜ਼ੇਦਾਰ ਚੰਗੀ ਲੱਗਦੀ

ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ,

ਮਾੜੇ ’ਤੇ ਵਕਤ ਪੈ ਜੇ

ਬਣਿਆ ਤਖਤ ਢਹਿ ਜੇ

ਸ਼ਾਹ ਜੇ ਮੱਦਦ ਕਹਿ ਜੇ

ਉਸ ਵੇਲੇ ਬੇੜੀ ਹੋਈ ਪਾਰ ਚੰਗੀ ਲੱਗਦੀ

ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ

ਭਿ੍ਰਸ਼ਟਾਚਾਰ ਸ਼ਰੇਆਮ ਹੋ ਜੇ

ਹਾਕਮ ਨਾਕਾਮ ਹੋ ਜੇ

ਲੈਣ-ਦੇਣ ਜਾਮ ਹੋ ਜੇ

ਉਸ ਵੇਲੇ ਨਹੀਂਉਂ ਸਰਕਾਰ ਚੰਗੀ ਲੱਗਦੀ

ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ

ਦਿਲਾਂ ’ਚ ਪਿਆਰ ਹੋਵੇ

ਯਾਰਾਂ ਦਾ ਪੱਕਾ ਯਾਰ ਹੋਵੇ

ਕਲੇਸ਼ ਪੱਖੋਂ ਹਾਰ ਹੋਵੇ

ਫੇਰ ਯਮਲੇ ਦੀ ਤੂੰਬੀ ਵਾਲੀ ਤਾਰ ਚੰਗੀ ਲੱਗਦੀ

ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ

ਖੇਤੀਂ ਘੱੁਗੀਆਂ-ਬਟੇਰੇ ਹੋਣ

ਬੱਝੇ ਹੋਏ ਖੇੜੇ ਹੋਣ

ਘਰ ਸੱਜਰੇ ਲਵੇਰੇ ਹੋਣ

ਉਸ ਸਮੇਂ ਵੱਜਦੀ ਸਤਾਰ ਚੰਗੀ ਲੱਗਦੀ

ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ

ਕੀਤੀ ਗਈ ਕਮਾਈ ਹੋਵੇ

ਉੱਚ ਡਿਗਰੀ ਪੜ੍ਹਾਈ ਹੋਵੇ

ਚੁਫੇਰਿਉਂ ਵਧਾਈ ਹੋਵੇ

ਸੜਕ ’ਤੇ ਆਉਂਦੀ ਫੇਰ ਕਾਰ ਚੰਗੀ ਲੱਗਦੀ

ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ

ਸੋਹਣੇ-ਸੋਹਣੇ ਰੱੁਖ ਹੋਣ

ਮਹਿਕਦੇ ਮੱੁਖ ਹੋਣ

ਗੱਭਰੂ ਡੰਡੇ ਡੱੁਕ ਹੋਣ

ਅੰਬਰਾਂ ’ਚ ਕੂੰਜਾਂ ਦੀ ਉਡਾਰ ਚੰਗੀ ਲੱਗਦੀ

ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ

ਸਿਰ ਉੱਤੇ ਪੱਗ ਹੋਵੇ

ਖੁਸ਼ ਸਾਰਾ ਜੱਗ ਹੋਵੇ

ਕੋਈ ਵੀ ਨਾ ਠੱਗ ਹੋਵੇ

ਕਾਰ ਡੋਲੀ ਵਾਲੀ ਕੀਤੀ ਹੋਈ ਸ਼ਿੰਗਾਰ ਚੰਗੀ ਲੱਗਦੀ

ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ

ਵਹਿੜਕਾ ਨਗੌਰੀ ਹੋਵੇ

ਨਮਕ ਲਹੌਰੀ ਹੋਵੇ

ਕੜਾਕੇਦਾਰ ਪਕੌੜੀ ਹੋਵੇ

ਫੇਰ ਮਿੱਤਰਾਂ ਦੀ ਸਜੀ ਗੁਲਜ਼ਾਰ ਚੰਗੀ ਲੱਗਦੀ

ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ

ਗੱਲ ਜੇ ਜ਼ਰੂਰ ਹੋਵੇ

ਬੱਚੇ ਦਾ ਕਸੂਰ ਹੋਵੇ

ਵੱਸੋਂ ਮਜ਼ਬੂਰ ਹੋਵੇ

ਉਸ ਵੇਲੇ ਨਹੀਂਉਂ ਪੁਚਕਾਰ ਚੰਗੀ ਲੱਗਦੀ

ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ

ਪੁੱਤਰ ਨਸ਼ੇੜੀ ਹੋਵੇ

ਡੁੱਬ ਚੱਲੀ ਬੇੜੀ ਹੋਵੇ

ਅਰਮਾਨ ਢਹਿ-ਢੇਰੀ ਹੋਵੇ

ਡੱਡੂ ਨੂੰ ਕਮਲ ਨਹੀਂਉਂ ਗਾਰ ਚੰਗੀ ਲੱਗਦੀ

ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ

ਵੈਦ ਨੂੰ ਜ਼ੁਕਾਮ ਹੋ ਜੇ

ਭੋਇੰ ਜੇ ਨਿਲਾਮ ਹੋ ਜੇ

ਚੌਂਕ ਚੱਕਾ ਜਾਮ ਹੋ ਜੇ

ਮਹਿਫਲ ਨਹੀਂ ਸੱਜਦੀ ਬਜ਼ਾਰ ਚੰਗੀ ਲੱਗਦੀ

ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ

ਯਾਰ ਬੇਈਮਾਨ ਹੋਜੇ

ਖੜ ਸੀਨਾ ਤਾਣ ਹੋਜੇ

ਮੁੱਠੀ ਵਿੱਚ ਜਾਨ ਹੋਜੇ

ਯਾਰ ਹੱਥੋਂ ਯਾਰ ਦੀ ਨ੍ਹੀਂ ਮਾਰ ਚੰਗੀ ਲੱਗਦੀ

ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ

ਖੂਨ ਜੇਕਰ ਚਿੱਟਾ ਹੋ ਜੇ

ਈਰਖਾ ਦਾ ਛਿੱਟਾ ਬੋਅ ਜੇ

ਮਨ ਫਿੱਟਾ-ਫਿੱਟਾ ਹੋ ਜੇ

ਨਹੀਉਂ ਸਾਕ-ਸਬੰਧੀਆਂ ’ਚ ਖਾਰ ਚੰਗੀ ਲੱਗਦੀ

ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ

ਨਾ ਪਿਉ ਨਾ ਪੁੱਤਰ ਲੜੇ

ਹਿੱਕ ਤਾਣ ਕੋਈ ਨਾ ਖੜੇ

ਚਿੜੀਆਂ ਨਾਲ ਬਾਜ਼ ਲੜੇ

ਦਸਮ ਪਿਤਾ ਦੀ ਸਦਾ ਵਾਰ ਚੰਗੀ ਲੱਗਦੀ

ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ

ਮਾਂ ਬੋਲੀ ਰਕਾਨ ਹੋਵੇ

ਪੰਜ ਪਾਣੀਆਂ ਦਾ ਮਾਣ ਹੋਵੇ

ਗੱਭਰੂ ਜਵਾਨ ਹੋਵੇ

ਫੇਰ ਸਦਾ ਸੁੱਖਾਂ ਵਾਲੀ ਸਾਰ ਚੰਗੀ ਲੱਗਦੀ

ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ

ਭਟਕੇ ਨੂੰ ਰਾਹ ਹੋਵੇ

ਬੇੜੀ ਨੂੰ ਮਲਾਹ ਹੋਵੇ

ਭੁੱਲੇ ਨੂੰ ਸਲਾਹ ਹੋਵੇ

ਸਦਾ ਨਹੀਂਉ ਗੱਲ ਲੱਛੇਦਾਰ ਚੰਗੀ ਲੱਗਦੀ

ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ

ਜ਼ਾਬਰ ਨਾਕਾਮ ਹੋਣ

ਖੁਸ਼ੀਆਂ ਆਮੋ-ਆਮ ਹੋਣ

ਆਨੰਦ ਮਾਣੇ ਮੋਹਣ-ਸੋਹਣ

ਖਿੜੇ ਮਹਿਤਾਬੀ ਸੰਸਾਰ ਚੰਗੀ ਲੱਗਦੀ

ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ

ਰੁੱਤ ਹੋਵੇ ਮਾਘ ਵਾਲੀ

ਸ਼ਾਮ ਹੋਵੇ ਸਾਗ ਵਾਲੀ

ਦਹੀਂ ਹੋਵੇ ਜਾਗ ਵਾਲੀ

ਸਾਗ ਵਿੱਚ ਦੇਸੀ ਘਿਉ ਦੀ ਲਾਰ ਚੰਗੀ ਲੱਗਦੀ

ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ

ਮਾਤਾ ਗੁਜਰੀ ਜਿਹੀ ਸੋਚ ਹੋਵੇ

ਹਰ ਬੱੁਕਲ ’ਚ ਬੋਟ ਹੋਵੇ

ਮਨਾਂ ’ਚ ਨਾ ਖੋਟ ਹੋਵੇ

ਜੱਗ ਲਈ ਕੀਤੀ ਗਈ ਪੁਕਾਰ ਚੰਗੀ ਲੱਗਦੀ

ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ

ਔਰਗੈਨਿਕ ਪਸਾਰਾ ਹੋਵੇ

ਜ਼ਹਿਰੋਂ ਛੁਟਕਾਰਾ ਹੋਵੇ

ਭਰਿਆ ਭੰਡਾਰਾ ਹੋਵੇ

ਕਿਲ੍ਹਾ ਦਿੱਲੀ ਤੇ ਕੁਤਬ ਮੀਨਾਰ ਚੰਗੀ ਲੱਗਦੀ

ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ

ਗੁਰਬਾਣੀ ਪੜ੍ਹ ਹੋਵੇ

ਭਵਸਾਗਰ ਤਰ ਹੋਵੇ

ਵੱਡਿਆਂ ਦਾ ਡਰ ਹੋਵੇ

ਫੇਰ ਭੰਨ੍ਹੀ ਗਈ ਜ਼ੁਲਮ ਦੀ ਤਲਵਾਰ ਚੰਗੀ ਲੱਗਦੀ

ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ

ਕੁੜਮਾਚਾਰੀ ਸਾਕ ਹੋਵੇ

ਆਪਸੀ ਥਪਾਕ ਹੋਵੇ

ਹਵਾ ’ਚ ਨਾ ਡਾਕ ਹੋਵੇ

ਘਰ ਆਈ ਨੂੰਹ ਸਮਝਦਾਰ ਚੰਗੀ ਲੱਗਦੀ

ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ

ਭਾਰਤ-ਪਾਕਿ ਇੱਕ ਹੋ ਜੇ

ਠਾਹ-ਠੂਹ ਟਿਕ ਹੋ ਜੇ

ਵਹੀ ਖਾਤਾ ਲਿਖ ਹੋ ਜੇ

ਗੱਲ ਨਹੀਓਂ ਜ਼ਿਆਦਾ ਅੱਤਿਆਚਾਰ ਚੰਗੀ ਲੱਗਦੀ

ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ

ਨਵਾਂ ਕੋਈ ਕੰਮ ਹੋ ਜੇ

ਕਾਵਾਂਰੌਲੀ ਬੰਦ ਹੋ ਜੇ

ਦੂਈ ਵਾਲੀ ਕੰਧ ਹੋ ਜੇ

ਲੋਕ ਸਭਾ ’ਚ ਨਹੀਂ ਲੱਥੀ ਦਸਤਾਰ ਚੰਗੀ ਲੱਗਦੀ

ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ

ਵੱਡਿਆਂ ਦਾ ਕਹਿਣਾ ਹੋਵੇ

ਮੰਨ ਸਭ ਲੈਣਾ ਹੋਵੇ

ਜ਼ਿੰਦਗੀ ਦਾ ਗਹਿਣਾ ਹੋਵੇ

ਬਾਪੂ ਨਾਲ ਕੀਤੀ ਗਈ ਵਿਚਾਰ ਚੰਗੀ ਲੱਗਦੀ

ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ

ਢੌਂਗੀ ਤੋਂ ਕਿਨਾਰਾ ਹੋਵੇ

ਵਹਿਮੋਂ ਛੁਟਕਾਰਾ ਹੋਵੇ

ਚੰਗੇ ਗੁਣਾਂ ਦਾ ਬੁਲਾਰਾ ਹੋਵੇ

ਬੁਰੇ ਕੰਮੀਂ ਪਾਈ ਫਿਟਕਾਰ ਚੰਗੀ ਲੱਗਦੀ

ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ

ਅਵਾਰਾ ਪਸ਼ੂ ਨੱਥ ਹੋਵੇ

ਜ਼ੁਬਾਨ ’ਚ ਨਾ ਕੱਚ ਹੋਵੇ

ਵਾਅਦਾ ਸੱਚੋ-ਸੱਚ ਹੋਵੇ

ਨਹੀਂ ਕੁੱਤਿਆਂ ਦੀ ਹੇੜ ਬੇਸ਼ੁਮਾਰ ਚੰਗੀ ਲੱਗਦੀ

ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ

ਖੁਦਕੁਸ਼ੀ ਝੱਖੜ ਬੰਦ ਹੋ ਜੇ

ਹਰ ਖੁਸ਼ੀ ’ਚ ਆਨੰਦ ਹੋ ਜੇ

ਸੁੱਖ ਨੀਂਦਰ ਪਲੰਘ ਹੋ ਜੇ

ਉੱਚੀ-ਲੰਬੀ ਸੋਚ ਹੁਸ਼ਿਆਰ ਚੰਗੀ ਲੱਗਦੀ

ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ

ਖੇਡ ਜੇ ਕਬੱਡੀ ਹੋਵੇ

ਝੰਡੀ ਫੇਰ ਗੱਡੀ ਹੋਵੇ

ਨਸ਼ੇ ਜੜ੍ਹ ਵੱਢੀ ਹੋਵੇ

ਜਿੱਤੀ ਹੋਈ ਬਾਜ਼ੀ ਫੇਰ ਪਾਰ ਚੰਗੀ ਲੱਗਦੀ

ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ

ਨੂੰਹ-ਸੱਸ ’ਚ ਪਾੜਾ ਹੋ ਜੇ

ਘਰ ’ਚ ਖਿਲਾਰਾ ਹੋ ਜੇ

ਖੁੱਲ੍ਹਿਆ ਜੁਬਾੜਾ ਹੋਜੇ

ਖੁਰ ਚੱਕ ਜਾਵੇ ਖੋਲੀ ਨਹੀਉਂ ਧਾਰ ਚੰਗੀ ਲੱਗਦੀ

ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ

ਬਿਰਖਾਂ ਦੀ ਛਾਂ ਹੋਵੇ

ਹੇਠ ਬੈਠੀ ਮਾਂ ਹੋਵੇ

ਚੂਰੀ ਖਾਂਦਾ ਕਾਂ ਹੋਵੇ

ਸਦਾ ਚਿਹਰੇ ਉੱਤੇ ਮਾਲਕਾ ਨੁਹਾਰ ਚੰਗੀ ਲੱਗਦੀ

ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ

ਜਾਤ-ਪਾਤ ਬੰਦ ਹੋਵੇ

ਧਰਮ ਗੁਲਕੰਦ ਹੋਵੇ

ਖੁਸ਼ੀ ਦਾ ਆਨੰਦ ਹੋਵੇ

ਇੱਕੋ ਮਾਂ ਦੇ ਜਾਏ ਨਹੀਂ ਦੀਵਾਰ ਚੰਗੀ ਲੱਗਦੀ

ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ

ਖੂਹਾਂ ਦਾ ਪਾਣੀ ਹੋਵੇ

ਰੂਹਾਂ ਦਾ ਹਾਣੀ ਹੋਵੇ

ਨਬਜ਼ ਪਛਾਣੀ ਹੋਵੇ

ਫੇਰ ਤੇਰੀ ਗੱਲ ਦਿਲਦਾਰ ਚੰਗੀ ਲੱਗਦੀ

ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ

ਕਿਰਤ ਦਾ ਮੁੱਲ ਹੋਵੇ

ਲੇਖਾਂ ’ਤੇ ਨਾ ਡੁੱਲ੍ਹ ਹੋਵੇ

ਸੁਖੀ ਜੱਗ ਕੁੱਲ ਹੋਵੇ

ਫੇਰ ਤੇਰੀ ਰਾਖੀ ਪਹਿਰੇਦਾਰ ਚੰਗੀ ਲੱਗਦੀ

ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ

ਕਰਜੇ ਦੀ ਪੰਡ ਹੋਵੇ

ਜੱਗ ਨੂੰ ਨਾ ਭੰਡ ਹੋਵੇ

ਗਲ਼ ’ਚ ਨਾ ਫੰਦ ਹੋਵੇ

ਸੋਚ ਤੇਰੀ ਵਾਂਗ ਸੁਨਿਆਰ ਚੰਗੀ ਲੱਗਦੀ

ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ

ਹੌਂਸਲਾ ਜੇ ਕੋਲ ਹੋਵੇ

ਮਨ ’ਚੋਂ ਨਾ ਡੋਲ ਹੋਵੇ

ਬੋਲ ਨਾ ਕੁਬੋਲ ਹੋਵੇ

ਸੋਚ ਸਦਾ ਬਣੀ ਹਥਿਆਰ ਚੰਗੀ ਲੱਗਦੀ

ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ

ਮੂਰਖਾਂ ਦਾ ਸੰਗ ਹੋਜੇ

ਸ਼ਾਹ ਕਦੇ ਨੰਗ ਹੋਜੇ

ਟੀ. ਬੀ. ਵਾਲੀ ਖੰਘ ਹੋਜੇ

ਘੋੜਿਆਂ ਨੂੰ ਕਦੇ ਨਹੀਂ ਜਵਾਰ ਚੰਗੀ ਲੱਗਦੀ

ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ

ਤੂੜੀ ਤੰਦ ਸਾਂਭ ਹੋਜੇ

ਸ਼ਾਹਾਂ ਦਾ ਹਿਸਾਬ ਹੋਜੇ

ਸੋਨ ਚਿੜੀ ਖੁਸ਼ਹਾਲ ਹੋਜੇ

ਵਿਸਾਖੀ ਸਮੇਂ ਜਲੇਬੀ ਕੜਾਕੇਦਾਰ ਚੰਗੀ ਲੱਗਦੀ

ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ

ਕੌਮ ਦਾ ਸਿਪਾਹੀ ਹੋਵੇ

ਮੱਚੀ ਜੇ ਤਬਾਹੀ ਹੋਵੇ

ਜਿੰਦ ਲੇਖੇ ਲਾਈ ਹੋਵੇ

ਫੇਰ ਤੇਰੀ ਫੀਤੀ ਸੂਬੇਦਾਰ ਚੰਗੀ ਲੱਗਦੀ

ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ

ਤੁਰਲੇ ਵਾਲੀ ਪੱਗ ਹੋਵੇ

ਯਾਰ-ਬੇਲੀ ਸੱਗ ਹੋਵੇ

ਸਮੁੰਦਰਾਂ ਦੀ ਝੱਗ ਹੋਵੇ

ਹਵਾ ਹਾੜ੍ਹ ਦੇ ਮਹੀਨੇ ਫਰਾਟੇਦਾਰ ਚੰਗੀ ਲੱਗਦੀ

ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ

ਮਸ਼ਕਾਂ ਦਾ ਪਾਣੀ ਹੋਵੇ

ਜਿੰਦ ਮਹਾਰਾਣੀ ਹੋਵੇ

ਦੁੱਲੇ-ਭੱਟੀ ਦੀ ਕਹਾਣੀ ਹੋਵੇ

ਕੁਲਫੀ ਘੜੇ ਦੀ ਠੰਢੀ-ਠਾਰ ਚੰਗੀ ਲੱਗਦੀ

ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ

ਚੋਰ ਜੇਬ ਕੱਟ ਜਾਵੇ

ਸ਼ਰੇਆਮ ਨੱਠ ਜਾਵੇ

ਪੁਲਿਸ ਦੜ ਵੱਟ ਜਾਵੇ

ਫੀਤੀ ਨਹੀਉਂ ਤੇਰੀ ਥਾਣੇਦਾਰ ਚੰਗੀ ਲੱਗਦੀ

ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ

ਦੋਹੇ-ਸਿੱਠਣੀਆਂ ਮੇਲ ਹੋਵੇ

ਬਰੂਹੀਂ ਚੋਇਆ ਤੇਲ ਹੋਵੇ

ਸਦਾ ਖੁਸ਼ੀ ਦਾ ਸੁਮੇਲ ਹੋਵੇ

ਫੇਰ ਵਿਹੜੇ ਵਿੱਚ ਨੱਚਦੀ ਨਚਾਰ ਚੰਗੀ ਲੱਗਦੀ

ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ

ਟੁੱਟ ਗਈ ਜ਼ਮੀਰ ਹੋਵੇ

ਵਿੰਨ੍ਹ ਗਿਆ ਤੀਰ ਹੋਵੇ

ਕਾਲਜੇ ਨੂੰ ਚੀਰ ਹੋਵੇ

ਵਖਤਾਂ ਦੀ ਪਈ ਨਹੀਉਂ ਮਾਰ ਚੰਗੀ ਲੱਗਦੀ

ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ

ਸਿਰੋਂ ਸਰਦਾਰ ਹੋਵੇ

ਕੰਜੂਸ ਮੱਖੀ ਮਾਰ ਹੋਵੇ

ਟੈਂਪੂ ’ਤੇ ਸਵਾਰ ਹੋਵੇ

ਫੇਰ ਨਹੀਉਂ ਗੱਲ ਲਾਣੇਦਾਰ ਚੰਗੀ ਲੱਗਦੀ

ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ

ਸਾਂਝਾਂ ਦੀ ਮਹਿਕ ਹੋਵੇ

ਚਿੜ੍ਹੀਆਂ ਦੀ ਚਹਿਕ ਹੋਵੇ

ਫੁੱਲਾਂ ਦੀ ਟਹਿਕ ਹੋਵੇ

ਗਾਣੇ ਘੁੱਗੀ ਨਾਲ ਗਾਉਂਦੀ ਹੋਈ ਗਟਾਰ ਚੰਗੀ ਲੱਗਦੀ

ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ

ਸਾਧੂ ਲੰਗੇਆਣਾ ਪਿੰਡ ਹੋਵੇ

ਨਾ ਗੱਲ ਕੋਈ ਨਿੰਦ ਹੋਵੇ

ਹਰ ਸ਼ਬਦ ਤੀਰ ਜਾਂ ਭਰਿੰਡ ਹੋਵੇ

ਭੇਦ ਵਾਲੀ ਬਾਤ ਨਹੀਂ ਸ਼ਿਕਾਰ ਚੰਗੀ ਲੱਗਦੀ

ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ

ਡਾ. ਸਾਧੂ ਰਾਮ ਲੰਗੇਆਣਾ

ਲੰਗੇਆਣਾ ਕਲਾਂ (ਮੋਗਾ)

ਮੋ. 98781-17285

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

ਬਾਲ ਕਵਿਤਾਵਾਂ : ਇਮਤਿਹਾਨ
ਬਾਲ ਕਵਿਤਾਵਾਂ : ਇਮਤਿਹਾਨ (Exams)

ਇਮਤਿਹਾਨ ਦੀ ਆਈ ਵਾਰੀ

ਸਾਰੇ ਬੱਚੇ ਕਰੋ ਤਿਆਰੀ…

ਜੋ ਜੋ ਪਾਠ ਪੜਾਇਆ ਸੋਨੂੰ

ਜੋ ਜੋ ਯਾਦ ਕਰਾਇਆ ਸੋਨੂੰ

ਪੇਪਰਾਂ ਵੇਲੇ ਭੁੱਲ ਨਾ ਜਾਣਾ

ਬਣ ਕੇ ਰਹਿਣਾ ਆਗਿਆਕਾਰੀ

ਸਾਰੇ ਬੱਚੇ ਕਰੋ ਤਿਆਰੀ…

ਕੀਤਾ ਕੰਮ ਦੁਹਰਾਉਣੈ ਸਭਨੇ

ਮਿਹਨਤ ਦਾ ਮੁੱਲ ਪਾਉਣੈ ਸਭਨੇ

ਸਭ ਨੇ ਸਿਆਣੇ ਬਾਲ ਕਹਾਉਣੈ

ਪੈਣ ਨਹੀਂ ਦੇਣਾ ਆਲਸ ਭਾਰੀ

ਸਾਰੇ ਬੱਚੇ ਕਰੋ ਤਿਆਰੀ…

ਕਰਨੀ ਸਾਫ਼ ਸਾਫ਼ ਲਿਖਾਈ

ਜੋ ਵੀ ਦੇਖੂ ਦੇਊ ਵਧਾਈ

ਚੰਗੇ ਨੰਬਰ ਕਰੋ ਪ੍ਰਾਪਤ

ਵੇਖੋਗੇ ਜਦ ਸੁਸਤੀ ਹਾਰੀ

ਸਾਰੇ ਬੱਚੇ ਕਰੋ ਤਿਆਰੀ…

ਸੋਡੇ ਚੋਂ ਕੋਈ ਡਾਕਟਰ ਬਨਣੈ

ਕੋਈ ਸੋਡੇ ਚੋਂ ਮਾਸਟਰ ਬਨਣੈ

ਕੋਈ ਇੰਜਨੀਅਰ, ਵਕੀਲ ਤੇ ਅਫ਼ਸਰ

ਕੋਈ ਤਕੜਾ ਬਣੂ ਵਪਾਰੀ

ਸਾਰੇ ਬੱਚੇ ਕਰੋ ਤਿਆਰੀ…

ਅੱਜ ਸੋਨੂੰ ਜੋ ਗੱਲ ਸਮਝਾਈ

ਲਗਦੇ ਸੋਡੇ ਸਮਝ ’ਚ ਆਈ

ਖੁਸ਼ ਹੋ ਲੱਡੂ ਵੰਡੂ ਜਿੰਦਲ

ਪ੍ਰੀਖਿਆ ’ਚ ਜਦ ਬਾਜ਼ੀ ਮਾਰੀ

ਸਾਰੇ ਬੱਚੇ ਕਰੋ ਤਿਆਰੀ…

ਇਮਿਤਹਾਨ ਦੀ ਆਈ ਵਾਰੀ

ਡੀ.ਪੀ. ਜਿੰਦਲ, ਭੀਖੀ

ਮੋਬ: 98151-51386

ਸਿਆਣਾ ਕਾਂ

ਇੱਕ ਪਿਆਸਾ ਕਾਂ ਸੀ ਬੱਚਿਓ,

ਉਸ ਦੀ ਅਜਬ ਕਹਾਣੀ।

ਵਿੱਚ ਜੰਗਲ ਦੇ ਭਟਕਿਆ ਉਹ,

ਲੱਭਦਾ ਫਿਰਦਾ ਪਾਣੀ।

ਜਦ ਵੀ ਕੋਈ ਮੁਸੀਬਤ ਆਵੇ,

ਅਕਲ ਉੱਦੋ ਹੀ ਆਉਂਦੀ।

ਪਾਣੀ ਥੋੜ੍ਹਾ ਉੱਪਰ ਆਵੇ,

ਚੁੰਝ ਸੀ ਰੋੜੇ ਪਾਉਂਦੀ।

ਘੜੇ ਵਿੱਚੋ ਰੱਜ ਪਾਣੀ ਪੀਤਾ,

ਆਪਣੀ ਪਿਆਸ ਬੁਝਾਈ,

ਦਿਮਾਗ ਨਾਲ ਸੋਚੋ ਬੱਚਿਓ,

ਕੀ ਥੋਡੇ ਸਮਝ ਚ ਆਈ।

ਕਿੰਨਾਂ ਸਿਆਣਾ ਕਾਂ ਸੀ ਉਹ,

ਕੋਸ਼ਿਸ਼ ਉਸ ਨੇ ਕੀਤੀ।

ਮਿਹਨਤ ਦੇ ਧਾਗੇ ਨੂੰ ਲੈ ਕੇ,

ਕਿਸਮਤ ਆਪਣੀ ਸੀਤੀ।

ਪੜ੍ਹੋ ਲਿਖੋ ਮਨ ਚਿਤ ਲਾ ਕੇ,

ਸਫਲ ਤੁਸੀਂ ਹੋ ਜਾਵੋ।

ਕਾਂ ਨੇ ਕਿਹੜਾ ਆ ਕੇ ਦੱਸਿਆ,

ਇਹ ਸਮਝ ਚ ਪਾਵੋ।

ਇਹ ਤਾਂ ਇੱਕ ਉਦਾਹਰਣ ਦਿੱਤੀ,

ਸੀ ਥੋਨੂੰ ਸਮਝਾਵਣ ਲਈ।

ਪੱਤੋ, ਪੜੋ ਤੇ ਬਣੋ ਸਿਆਣੇ,

ਚਾਹ ਚ ਰਾਹ ਪਾਵਣ ਲਈ।

ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ

94658-21417

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

ਨਵੇਂ ਵਰ੍ਹੇ ਦਿਆ ਸੂਰਜਾ
ਨਵੇਂ ਵਰ੍ਹੇ ਦਿਆ ਸੂਰਜਾ

ਨਵੇਂ ਵਰ੍ਹੇ ਦਿਆ ਸੂਰਜਾ ਚੜ੍ਹ ਜਾਵੀਂ ਖੁਸੀ-ਖੁਸੀ,

ਆਸਾਂ ਨਾਲ ਭਰੀਆਂ ਜੋ ਰਿਸਮਾਂ ਖਿੰਡਾਈਂ ਤੂੰ।

ਰੀਝਾਂ ਜੋ ਵੀ ਲੰਘੇ ਸਾਲ ਰਹਿਗੀਆਂ ਅਧੂਰੀਆਂ ਸੀ,

ਪੂਰੀਆਂ ਕਰਨ ਦੀਆਂ ਬਰਕਤਾਂ ਪਾਈਂ ਤੂੰ।

ਦਿਲਾਂ ‘ਚੋਂ ਹਨੇਰੇ ਸਭ ਦੂਰ ਹੋਈ ਜਾਣ ਸਦਾ,

ਸੱਚ ਤੇ ਗਿਆਨ ਵਾਲੇ ਦੀਵੜੇ ਜਗਾਈਂ ਤੂੰ।

ਸੁੱਖ ਸਾਂਦ ਨਾਲ ਵਸੇ ਸਾਰਾ ਹੀ ਸੰਸਾਰ ਰੱਬਾ,

ਚੰਦਰੇ ਕਰੋਨੇ ਵਾਲੀ, ਮਾਰ ਤੋਂ ਬਚਾਈਂ ਤੂੰ।

ਲੰਘਿਆ ਪੁਰਾਣਾ ਸਾਲ ਆ ਗਿਆ ਏ ਨਵਾਂ ਹੁਣ,

ਦੋ ਹਜਾਰ ਬਾਈਵੇਂ ਦੀ ਦੇਵਾਂ ਮੈਂ ਵਧਾਈ ਜੀ।

ਖੁਸੀਆਂ ਦੇ ਨਾਲ ਬਾਬਾ ਭਰ ਦੇਵੇ ਝੋਲੀਆਂ ਜੀ,

ਸਭਨਾਂ ਦੇ ਦਿਲਾਂ ਵਿੱਚ ਹੋਵੇ ਰੁਸਨਾਈ ਜੀ।

ਈਰਖਾ ਦਵੈਤ ਭੈੜੀ ਮਿਟ ਜਾਵੇ ਮਨਾਂ ਵਿੱਚੋਂ,

ਸਾਂਤੀ ਤੇ ਸਹਿਜ ਵਸੇ ਸਾਰੀ ਹੀ ਲੋਕਾਈ ਜੀ।

ਮੂੰਹ ਵਿੱਚੋਂ ਨਿੱਕਲੇ ਨਾ ਫਿੱਕਾ ਬੋਲ ਕਦੇ ‘ਸੈਦੋ‘,

ਆਖਦੇ ਸਿਆਣੇ ਪਹਾੜ ਬਣ ਜਾਂਦਾ ਰਾਈ ਜੀ।

ਨਵਾਂ ਸਾਲ ਮੁਬਾਰਕ ਜੀ

ਕੁਲਵੰਤ ਸੈਦੋਕੇ, ਪਟਿਆਲਾ

ਸੰਪਰਕ:7889172043

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

ਬਾਲ ਕਵਿਤਾ : ਖੋਏ ਦੀਆਂ ਪਿੰਨੀਆਂ
ਬਾਲ ਕਵਿਤਾ : ਖੋਏ ਦੀਆਂ ਪਿੰਨੀਆਂ

ਘਰ ਨੇ ਬਣਾਈਆਂ ਅਸੀਂ ਖੋਏ ਦੀਆਂ ਪਿੰਨੀਆਂ,

ਖਾ ਕੇ ਦੇਖੋ ਹੈ ਨੇ ਸੁਆਦ ਕਿੰਨੀਆਂ।

ਬਾਪੂ ਨੇ ਇੱਕ ਪਾਸੇ ਵਿਹੜੇ ਦੇ ਚੁਰ ਪੱਟ ਲਈ,

ਪਾ ਕੇ ਕੜਾਹੀ ’ਚ ਦੁੱਧ ਇਸ ਉੱਤੇ ਰੱਖ ਲਈ।

ਖੁਰਚਣਾ ਫੇਰੋ ਕਹਿੰਦਾ ਬਾਹਾਂ ਹਿੱਲਣ ਜਿੰਨੀਆਂ,

ਘਰ ਨੇ ਬਣਾਈਆਂ ਅਸੀਂ ਖੋਏ ਦੀਆਂ ਪਿੰਨੀਆਂ।

ਘੱਟ ਕਰੋ ਝੋਕਾ ਮੱਠੀ-ਮੱਠੀ ਚੱਲੇ ਅੱਗ ਬਈ,

ਹੋਜੂਗਾ ਖਰਾਬ ਨਾ ਜਾਵੇ ਕਿਤੇ ਥੱਲੇ ਲੱਗ ਬਈ।

ਹੋਰ ਵੀ ਸਮਝਾਈਆਂ ਸਾਨੂੰ ਉਹਨੇ ਗੱਲਾਂ ਕਿੰਨੀਆਂ,

ਘਰ ਨੇ ਬਣਾਈਆਂ ਅਸੀਂ ਖੋਏ ਦੀਆਂ ਪਿੰਨੀਆਂ।

ਵਾਹਵਾ ਸਮਾਂ ਲੱਗ ਕੇ ਖੋਆ ਬਣਿਆ,

ਕੜਾਹੀ ’ਚੋਂ ਕੱਢ ਹੋਰ ਭਾਂਡੇ ’ਚ ਧਰਿਆ।

ਕੜਾਹੀ ’ਚ ਆਟਾ ਭੁੰਨ੍ਹਣ ਦੀਆਂ ਵਿਉਂਤਾਂ ਵਿੰਨ੍ਹੀਆਂ,

ਘਰ ਨੇ ਬਣਾਈਆਂ ਅਸੀਂ ਖੋਏ ਦੀਆਂ ਪਿੰਨੀਆਂ।

ਭੁੰਨ੍ਹ ਆਟਾ ਖੋਏ ਵਿਚ ਹੈ ਰਲਾ ਲਿਆ,

ਬਣਜੇ ਮਿੱਠਾ ਵਿਚ ਖੰਡ ਨੂੰ ਮਿਲਾ ਲਿਆ।

ਘੁੱਟ- ਘੁੱਟ ਕਰੀਆਂ ਤਿਆਰ ਬਲਜੀਤ ਪਿੰਨੀਆਂ,

ਘਰ ਨੇ ਬਣਾਈਆਂ ਅਸੀਂ ਖੋਏ ਦੀਆਂ ਪਿੰਨੀਆਂ ।

ਬਲਜੀਤ ਸਿੰਘ ਅਕਲੀਆ,

ਪੰਜਾਬੀ ਮਾਸਟਰ, ਸ. ਹ. ਸ. ਕੁਤਬਾ (ਬਰਨਾਲਾ)। ਮੋ. 98721-21002

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

ਬਾਲ ਕਵਿਤਾ : ਪੜ੍ਹਨਾ ਸਿੱਖ ਲਓ
ਬਾਲ ਕਵਿਤਾ : ਪੜ੍ਹਨਾ ਸਿੱਖ ਲਓ

ਪਿਆਰੇ ਬੱਚਿਓ, ਬੀਬੇ ਬੱਚਿਓ,

ਪੜ੍ਹਨਾ ਸਿੱਖ ਲਓ, ਲਿਖਣਾ ਸਿੱਖ ਲਓ।

ਵਿੱਦਿਆ ਦਾ, ਤੁਸੀਂ ਲੈ ਕੇ ਚਾਨਣ,

ਅੰਬਰਾਂ ਉੱਤੇ ਚੜ੍ਹਨਾ ਸਿੱਖ ਲਓ।

ਮੁਸ਼ਕਿਲਾਂ ਰਾਹ ਵਿੱਚ ਹੋਣ ਹਜ਼ਾਰਾਂ,

ਦਿਸੇ ਨਾ ਕੋਈ, ਕਿਤੇ ਸਹਾਰਾ,

ਫ਼ਿਰ ਵੀ ਦਿਲ ਤੁਸੀਂ ਛੱਡਣਾ ਨਹੀਂ ਹੈ,

ਹਿੰਮਤ ਨਾਲ, ਅੱਗੇ ਵਧਣਾ ਸਿੱਖ ਲਓ।

ਪੜ੍ਹ-ਲਿਖ ਕੇ ਵਿਦਵਾਨ ਹੈ ਬਣਨਾ,

ਤੁਸਾਂ ਨੇ ਦੇਸ਼ ਦੀ ਸ਼ਾਨ ਹੈ ਬਣਨਾ,

ਤੁਸੀਂ ਦੇਸ਼ ਦੇ, ਦੇਸ਼ ਤੁਹਾਡਾ,

ਦੇਸ਼ ਲਈ ਜੀਣਾ-ਮਰਨਾ ਸਿੱਖ ਲਓ।

ਯਸ਼ਪਾਲ ਮਹਾਵਰ,

ਸ੍ਰੀ ਮੁਕਤਸਰ ਸਾਹਿਬ।

ਮੋ. 90413-47351

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ