ਬਾਲ ਕਹਾਣੀਆਂ - Sach Kahoon Punjabi

Short Story: ਜਦੋਂ ਚਿੜੀ ਨੂੰ ਆਲਸ ਲੈ ਬੈਠਾ, ਅੰਤ ਵੇਲੇ ਬੁਰਾ ਨਤੀਜਾ
ਜੰਗਲ ਵਿਚ ਸੋਨੀ ਚਿੜੀ ਆਪਣੇ ਮਾਂ-ਪਿਓ ਨਾਲ ਇੱਕ ਦਰੱਖਤ ’ਤੇ ਰਹਿੰਦੀ ਸੀ। ਉਹ ਹਾਲੇ ਬਹੁਤ ਛੋਟੀ ਸੀ, ਇਸ ਲਈ ਮਾਂ-ਪਿਓ ਉਸ ਨੂੰ ਆਪਣੇ ਨਾਲ ਬਾਹਰ ਨਹੀਂ ਲੈ ਕੇ ਜਾਂਦੇ ਸਨ। ਮਾਂ-ਪਿਓ ਉਸ ਲਈ ਭੋਜਨ-ਪਾਣੀ ਦਾ ਪ੍ਰਬੰਧ ਕਰਦੇ ਸਨ। ਹੌਲੀ-ਹੌਲੀ ਸੋਨੀ ਚਿੜੀ ਵੱਡੀ ਹੋ ਗਈ ਤੇ ਉੱਡਣ ਵੀ ਲੱਗੀ। ਉਹ ਖਾ-ਪੀ ਕੇ ਰੋਜ਼ਾਨਾ ਉੱਡ ਕੇ ਆਪਣੀਆਂ ਸਹੇਲੀਆਂ ਦੇ ਘਰ ਪਹੁੰਜ ਜਾਂਦੀ ਅਤੇ ਫਿਰ ਉੱਥੇ ਖੂਬ ਗੱਪਾਂ ਮਾਰਦੀ ਅਤੇ ਟੀ. ਵੀ. ’ਤੇ ਫਿਲਮਾਂ ਵੇਖਦੀ।

ਉਸ ਦੀ ਮਾਂ ਨੇ ਇੱਕ ਦਿਨ ਉਸ ਨੂੰ ਕਿਹਾ, ‘ਬੇਟੀ ਹੁਣ ਤੂੰ ਵੱਡੀ ਹੋ ਗਈ ਹੈਂ, ਤੂੰ ਵੀ ਸਾਡੇ ਨਾਲ ਹੁਣ ਭੋਜਨ-ਪਾਣੀ ਲਈ ਚੱਲਿਆ ਕਰ।’
‘ਮਾਂ! ਜਦੋਂ ਤੁਸੀਂ ਮੇਰੇ ਲਈ ਭੋਜਨ-ਪਾਣੀ ਲੈ ਹੀ ਆਉਂਦੇ ਹੋ ਤਾਂ ਮੈਂ ਕੀ ਕਰਾਂਗੀ ਜਾ ਕੇ?’ ਉਸ ਨੇ ਕਿਹਾ। ਮਾਂ ਨੇ ਸਮਝਾਇਆ, ‘ਬੇਟੀ, ਤੂੰ ਸਾਡੇ ਨਾਲ ਚੱਲੇਂਗੀ, ਤਾਂ ਹੀ ਤਾਂ ਮੈਨੂੰ ਪਤਾ ਲੱਗੇਗਾ ਕਿ ਅਸੀਂ ਭੋਜਨ-ਪਾਣੀ ਲਈ ਕਿੱਥੇ ਜਾਂਦੇ ਹਾਂ? ਸਾਨੂੰ ਕਿੰਨੀ ਮਿਹਨਤ ਨਾਲ ਭੋਜਨ-ਪਾਣੀ ਦਾ ਇੰਤਜ਼ਾਮ ਕਰਨਾ ਪੈਂਦਾ ਹੈ।’

Read Also : ਇੱਕ ਬਾਲ ਕਹਾਣੀ: ਧੋਖੇਬਾਜੀ ਵਾਲੀ ਸੋਚ ਦਾ ਅੰਤ ਖਤਰਨਾਕ ਹੁੰਦੈ

‘ਮੇਰੇ ਤੋਂ ਭੋਜਨ ਲਈ ਮਿਹਨਤ ਨਹੀਂ ਹੋਵੇਗੀ ਮਾਂ।’ ਸੋਨੀ ਨੇ ਨਖਰੇ ਵਿਖਾਉਂਦਿਆਂ ਕਿਹਾ, ‘ਮੈਂ ਤਾਂ ਬੱਸ ਆਰਾਮ ਨਾਲ ਟੀ. ਵੀ. ਵੇਖਣਾ ਚਾਹੁੰਦੀ ਹਾਂ।’
‘ਟੀ.ਵੀ. ਵੇਖਣ ਨਾਲ ਤੇਰਾ ਜੀਵਨ ਨਹੀਂ ਚੱਲੇਗਾ ਬੇਟੀ।’ ਮਾਂ ਨੇ ਇੱਕ ਵਾਰ ਫਿਰ ਸਮਝਾਉਣ ਦੀ ਕੋਸ਼ਿਸ਼ ਕੀਤੀ, ‘ਇਸ ਤਰ੍ਹਾਂ ਤੂੰ ਆਲਸੀ ਬਣ ਜਾਵੇਂਗੀ, ਤੈਨੂੰ ਢਿੱਡ ਭਰਨ ਲਈ ਦੂਜਿਆਂ ’ਤੇ ਨਿਰਭਰ ਰਹਿਣਾ ਪਵੇਗਾ।’

‘ਦੂਜਿਆਂ ’ਤੇ ਕਿਉਂ ਨਿਰਭਰ ਰਹਿਣਾ ਪਵੇਗਾ?’ ਉਸ ਨੇ ਹੈਰਾਨੀ ਨਾਲ ਕਿਹਾ, ‘ਕੀ ਤੁਸੀਂ ਦੋਵੇਂ ਮੈਨੂੰ ਛੱਡ ਕੇ ਕਿਤੇ ਚਲੇ ਜਾਓਗੇ?’
‘ਬੇਟੀ, ਇਸ ਦੁਨੀਆਂ ’ਚ ਬੁੱਢੇ ਹੋਣ ’ਤੇ ਇੱਕ ਨਾ ਇੱਕ ਦਿਨ ਸਭ ਨੂੰ ਜਾਣਾ ਪੈਂਦਾ ਹੈ। ਸੋਚ, ਉਦੋਂ ਤੇਰਾ ਕੀ ਹੋਵੇਗਾ?’
‘ਓ ਮਾਂ! ਤੂੰ ਵੀ ਕਿਹੋ-ਜਿਹੀਆਂ ਗੱਲਾਂ ਕਰਦੀ ਹੈਂ।’ ਇੰਨਾ ਕਹਿ ਕੇ ਉਹ ਆਪਣੀ ਮਾਂ ਨਾਲ ਚਿੰਬੜ ਗਈ।

‘ਮਾਂ-ਪਿਓ ਦੇ ਸਮਝਾਉਣ ’ਤੇ ਵੀ ਸੋੋਨੀ ਨੇ ਕਦੇ ਮਿਹਨਤ ਕਰਕੇ ਆਪਣੇ ਲਈ ਭੋਜਨ-ਪਾਣੀ ਦਾ ਪ੍ਰਬੰਧ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਇਸ ਤਰ੍ਹਾਂ ਹੌਲੀ-ਹੌਲੀ ਉਹ ਆਲਸੀ ਹੋ ਗਈ। ਇਸ ਦਰਮਿਆਨ ਉਸਦੇ ਮਾਂ-ਪਿਓ ਚੱਲ ਵੱਸੇ। ਉਸਦੇ ਮਾਂ-ਪਿਓ ਨੇ ਘਰ ’ਚ ਥੋੜ੍ਹਾ ਜਿਹਾ ਅਨਾਜ ਇਕੱਠਾ ਕਰਕੇ ਰੱਖਿਆ ਸੀ। ਉਹ ਅਨਾਜ ਖਾ ਕੇ ਕੁਝ ਦਿਨ ਉਹ ਆਪਣਾ ਗੁਜ਼ਾਰਾ ਕਰਦੀ ਰਹੀ। ਆਖਰ ਅਨਾਜ ਵੀ ਖ਼ਤਮ ਹੋ ਗਿਆ।
ਇੱਕ ਦਿਨ ਉਹ ਭੁੱਖ ਨਾਲ ਬੇੇਹਾਲ ਸੀ ਪਰ ਭੋਜਨ-ਪਾਣੀ ਲਈ ਕਿਤੇ ਜਾਣਾ ਨਹੀਂ ਚਾਹੁੰਦੀ ਸੀ। ਸੋਚਦੀ ਸੀ ਕਿ ਕੋਈ ਜਾਣ-ਪਛਾਣ ਦਾ ਮਿਲ ਜਾਵੇਗਾ ਤਾਂ ਉਸ ਤੋਂ ਕੁਝ ਮੰਗ ਲਵਾਂਗੀ।

ਉਦੋਂ ਉੱਧਰੋਂ ਚੰਪੂ ਚੂਹਾ ਲੰਘਿਆ। ਉਸਦੇ ਸਿਰ ’ਤੇ ਇੱਕ ਪੰਡ ਸੀ। ਪੰਡ ਵੇਖ ਕੇ ਸੋਨੀ ਨੇ ਸੋਚਿਆ, ਕਿਤੇ ਉਸ ਪੰਡ ’ਚ ਖਾਣ-ਪੀਣ ਦਾ ਸਾਮਾਨ ਤਾਂ ਨਹੀਂ? ਇਹ ਸੋਚ ਕੇ ਉਸ ਨੇ ਚੰਪੂ ਨੂੰ ਆਵਾਜ਼ ਮਾਰੀ, ‘ਓ ਵੀਰੇ! ਸੁਣੀਂ-ਸੁਣੀਂ, ਜ਼ਰਾ ਰੁਕੀਂ।’
ਉਸ ਦੀ ਆਵਾਜ਼ ਸੁਣ ਕੇ ਚੰਪੂ ਰੁਕ ਗਿਆ। ਸੋਨੀ ਦਰੱਖਤ ਤੋਂ ਉੱਤਰ ਕੇ ਹੇਠਾਂ ਆਈ ਅਤੇ ਪੁੱਛਿਆ, ‘ਤੇਰੀ ਇਸ ਪੰਡ ਵਿਚ ਕੀ ਹੈ?’
‘ਇਸ ਵਿਚ ਅਨਾਜ ਹੈ। ਸ਼ਹਿਰ ਲਿਜਾ ਰਿਹਾ ਹਾਂ ਵੇਚਣ।’ ਚੰਪੂ ਨੇ ਦੱਸਿਆ।
‘ਕੀ ਤੂੰ ਅਨਾਜ ਮੈਨੂੰ ਦੇ ਦੇਵੇਂਗਾ?’
‘ਹਾਂ-ਹਾਂ, ਕਿਉਂ ਨਹੀਂ ਦੇਵਾਂਗਾ।’ ਚੰਪੂ ਬੋਲਿਆ, ‘ਪੈਸੇ ਦੇਵੇਂਗੀ ਤਾਂ ਜ਼ਰੂਰ ਦੇਵਾਂਗਾ।’ ਉਸ ਕੋਲ ਪੈਸੇ ਤਾਂ ਨਹੀਂ ਸਨ, ਫਿਰ ਵੀ ਪੁੱਛਿਆ, ‘ਕਿੰਨੇ ਪੈਸੇ ਲਓਗੇ?’
‘ਪੰਜ ਰੁਪਏ ਲਵਾਂਗਾ।’
‘ਪੰਜ ਰੁਪਏ..!’ ਉਹ ਕੁਝ ਸੋਚ ਕੇ ਬੋਲੀ, ‘ਪੰਜ ਰੁਪਏ ਇਸ ਸਮੇਂ ਮੇਰੇ ਕੋਲ ਨਹੀਂ ਹਨ। ਤੂੰ ਹਾਲੇ ਅਨਾਜ ਦੇ-ਦੇ। ਰੁਪਏ ਮੈਂ ਕੱਲ੍ਹ ਦੇ ਦੇਵਾਂਗੀ।’
‘ਨਹੀਂ, ਮੈਂ ਉਧਾਰ ਨਹੀਂ ਦੇਵਾਂਗਾ।’

‘ਵੇਖ, ਮੇਰੇ ’ਤੇ ਦਇਆ ਕਰ।’ ਉਸ ਨੇ ਗਿੜਗਿੜਾ ਕੇ ਕਿਹਾ, ‘ਮੈਂ ਬਹੁਤ ਭੁੱਖੀ ਹਾਂ।’
ਚੰਪੂ ਨੇ ਕੁਝ ਸੋਚ ਕੇ ਕਿਹਾ, ‘ਜੇਕਰ ਤੂੰ ਭੁੱਖੀ ਹੈਂ ਤਾਂ ਮੈਂ ਤੈਨੂੰ ਇਸ ’ਚੋਂ ਇੱਕ ਮੁੱਠੀ ਅਨਾਜ ਦੇ ਸਕਦਾ ਹਾਂ ਪਰ ਬਦਲੇ ’ਚ ਤੈਨੂੰ ਆਪਣੇ ਖੰਭਾਂ ’ਚੋਂ ਇੱਕ ਖੰਭ ਮੈਨੂੰ ਦੇਣਾ ਹੋਵੇਗਾ। ਜੇਕਰ ਮਨਜ਼ੂਰ ਹੈ ਤਾਂ ਬੋਲ।’
ਸੋਨੀ ਨੇ ਸੋਚਿਆ, ‘ਇੱਕ ਖੰਭ ਦੇਣ ਨਾਲ ਮੇਰਾ ਕੀ ਵਿਗੜ ਜਾਵੇਗਾ।’ ਉਸ ਨੇ ਤੁਰੰਤ ਇੱਕ ਖੰਭ ਚੁੰਝ ਨਾਲ ਖਿੱਚ ਕੇ ਉਸ ਨੂੰ ਦੇ ਦਿੱਤਾ। ਬਦਲੇ ’ਚ ਚੰਪੂ ਨੇ ਉਸ ਨੂੰ ਇੱਕ ਮੁੱਠੀ ਅਨਾਜ ਦੇ ਦਿੱਤਾ।
ਇੱਕ ਮੁੱਠੀ ਅਨਾਜ ਨਾਲ ਸੋਨੀ ਦਾ ਦੋ-ਤਿੰਨ ਦਿਨ ਕੰਮ ਚੱਲ ਗਿਆ।
ਇਸ ਤੋਂ ਬਾਅਦ ਇੱਕ ਦਿਨ ਫਿਰ ਉਹ ਭੁੱਖ ਨਾਲ ਬੇਹਾਲ ਕਿਸੇ ਦੇ ਆਉਣ ਦਾ ਰਾਹ ਵੇਖ ਰਹੀ ਸੀ। ਉਦੋਂ ਹੀ ਸੰਯੋਗ ਨਾਲ ਚੰਪੂ ਚੂਹਾ ਫਿਰ ਉੱਧਰੋਂ ਲੰਘਿਆ।

ਚੰਪੂ ਨੂੰ ਵੇਖ ਕੇ ਸੋਨੀ ਨੇ ਰਾਹਤ ਦੀ ਸਾਹ ਲੈਂਦਿਆਂ ਉਸ ਨੂੰ ਆਵਾਜ਼ ਮਾਰੀ।
‘ਲੱਗਦਾ ਹੈ ਅੱਜ ਤੂੰ ਫਿਰ ਭੁੱਖੀ ਹੈਂ?’
‘ਹਾਂ, ਤੂੰ ਠੀਕ ਸਮਝਿਆ।’
‘ਅਨਾਜ ਚਾਹੀਦਾ ਤਾਂ ਤੈਨੂੰ ਅੱਜ ਵੀ ਇੱਕ ਖੰਭ ਦੇਣਾ ਪਵੇਗਾ।’
ਸੋਨੀ ਨੇ ਇੱਕ ਵਾਰ ਵੀ ਨਹੀਂ ਸੋਚਿਆ, ਤੁਰੰਤ ਇੱਕ ਖੰਭ ਖਿੱਚ ਕੇ ਉਸ ਨੂੰ ਦੇ ਦਿੱਤਾ।
ਕੁਝ ਦਿਨ ਬਾਅਦ ਫਿਰ ਉਂਜ ਹੀ ਹੋਇਆ ਤੇ ਫਿਰ ਇਹ ਸਿਲਸਿਲਾ ਕੁਝ ਦਿਨਾਂ ਤੱਕ ਚੱਲਦਾ ਰਿਹਾ।
ਇੱਕ ਦਿਨ ਅਜਿਹਾ ਆਇਆ ਕਿ ਸੋਨੀ ਦੇ ਸਰੀਰ ’ਤੇ ਇੱਕ ਵੀ ਖੰਭ ਨਾ ਬਚਿਆ। ਹੁਣ ਉਹ ਨਾ ਤਾਂ ਉੱਡ ਸਕਦੀ ਸੀ ਤੇ ਨਾ ਕਿਤੇ ਜਾ ਸਕਦੀ ਸੀ। ਖੰਭ ਨਾ ਹੋਣ ਨਾਲ ਉਹ ਬਦਸੂਰਤ ਵੀ ਦਿਖਾਈ ਦੇਣ ਲੱਗੀ ਸੀ। ਉਹ ਆਪਣੀ ਹਾਲਤ ’ਤੇ ਹਰ ਸਮੇਂ ਦੁਖੀ ਰਹਿਣ ਲੱਗੀ। ਕੋਈ ਉਸ ਨਾਲ ਹਮਦਰਦੀ ਪ੍ਰਗਟਾਉਣ ਵੀ ਨਹੀਂ ਆਉਂਦਾ ਸੀ।
ਇੱਕ ਦਿਨ ਉਹ ਦਰੱਖਤ ’ਤੇ ਬੈਠੀ ਆਪਣੀ ਹਾਲਤ ’ਤੇ ਅੱਥਰੂ ਕੇਰ ਰਹੀ ਕਿ ਉਦੋਂ ਇੱਕ ਸੱਪ ਹੌਲੀ ਜਿਹੇ ਦਰੱਖਤ ’ਤੇ ਚੜ੍ਹ ਗਿਆ।
ਸੰਯੋਗ ਨਾਲ ਉਸ ਸਮੇਂ ਉੱਥੇ ਚੰਪੂ ਚੂਹਾ ਪਹੁੰਚ ਗਿਆ। ਉਸਨੇ ਸੱਪ ਨੂੰ ਦਰੱਖਤ ’ਤੇ ਚੜ੍ਹਦਾ ਵੇਖਿਆ ਤਾਂ ਜ਼ੋਰ ਨਾਲ ਚੀਕਿਆ, ‘ਸੋਨੀ ਬਚ, ਸੱਪ ਤੇਰੇ ਪਿੱਛੇ ਹੈ।’ ਪਰ ਉਹ ਬਚਦੀ ਕਿਵੇਂ? ਉਸਦੇ ਤਾਂ ਖੰਭ ਹੀ ਨਹੀਂ ਸਨ। ਉਹ ਆਪਣਾ ਸਰੀਰ ਹਿਲਾ ਵੀ ਨਹੀਂ ਸਕੀ। ਉਦੋਂ ਤੱਕ ਸੱਪ ਨੇ ਉਸ ਨੂੰ ਦਬੋਚ ਲਿਆ।
ਚੰਪੂ ਚੂਹਾ ਇਹ ਵੇਖ ਕੇ ਬਹੁਤ ਦੁਖੀ ਹੋਇਆ। ਜੇਕਰ ਇਹ ਆਲਸੀ ਨਾ ਹੁੰਦੀ ਤਾਂ ਅੱਜ ਬੇ-ਮੌਤ ਨਾ ਮਰਦੀ। ਆਪਣੇ ਆਲਸ ਕਾਰਨ ਹੀ ਉਸ ਦਾ ਇਹ ਨਤੀਜਾ ਹੋਇਆ। ਇਹ ਕਹਿੰਦੇ ਹੋਏ ਚੰਪੂ ਚੂਹਾ ਆਪਣੇ ਰਸਤੇ ਚਲਾ ਗਿਆ।

ਹੇਮੰਤ

ਇੱਕ ਬਾਲ ਕਹਾਣੀ: ਧੋਖੇਬਾਜੀ ਵਾਲੀ ਸੋਚ ਦਾ ਅੰਤ ਖਤਰਨਾਕ ਹੁੰਦੈ
ਕੀ ਤੁਹਾਨੂੰ ਪਤਾ ਹੈ ਸਿਰਫ ਮਾਦਾ ਮੱਛਰ ਹੀ ਕੱਟਦਾ ਹੈ? ਖੂਨ ਪੀਂਦਾ ਹੈ? ਬਹੁਤ ਪਹਿਲਾਂ ਦੀ ਗੱਲ ਹੈ ਵੀਅਤਨਾਮ ਦੇ ਇੱਕ ਪਿੰਡ ਵਿਚ ਟਾਮ ਅਤੇ ਉਸਦੀ ਪਤਨੀ ਨਹਾਮ ਰਹਿੰਦੇ ਸਨ ਟਾਮ ਖੇਤੀ ਕਰਦਾ ਸੀ ਅਤੇ ਪਤਨੀ ਰੇਸ਼ਮ ਦੇ ਕੀੜੇ ਪਾਲਦੀ ਸੀ ਟਾਮ ਬਹੁਤ ਮਿਹਨਤੀ ਸੀ ਪਰ ਨਹਾਮ ਜ਼ਿੰਦਗੀ ’ਚ ਤਮਾਮ ਐਸ਼ੋ-ਆਰਾਮ ਦੀ ਇੱਛਾ ਰੱਖਦੀ ਸੀ ਇੱਕ ਦਿਨ ਨਹਾਮ ਅਚਾਨਕ ਬਿਮਾਰ ਪੈ ਗਈ ਟਾਮ ਉਸ ਸਮੇਂ ਖੇਤਾਂ ’ਚ ਕੰਮ ਕਰ ਰਿਹਾ ਸੀ ਜਦੋਂ ਉਹ ਘਰ ਪਰਤਿਆ, ਉਸਨੇ ਦੇਖਿਆ ਕਿ ਨਹਾਮ ਹੁਣ ਇਸ ਦੁਨੀਆ ’ਚ ਨਹੀਂ ਹੈ

ਟਾਮ ਗੋਡਿਆਂ ਭਾਰ ਬੈਠ ਕੇ ਰੱਬ ਅੱਗੇ ਅਰਦਾਸ ਕਰਨ ਲੱਗਾ ਉਦੋਂ ਉਸਨੂੰ ਅਕਾਸ਼ਵਾਣੀ ਸੁਣਾਈ ਦਿੱਤੀ ਕਿ ਉਹ ਸਮੁੰਦਰ ਵਿਚਾਲੇ ਸਥਿਤ ਇੱਕ ਵਿਸ਼ਾਲ ਪਹਾੜੀ ’ਤੇ ਨਹਾਮ ਦੀ ਲਾਸ਼ ਲੈ ਜਾਵੇ ਕਈ ਦਿਨਾਂ ਦੀ ਯਾਤਰਾ ਤੋਂ ਬਾਅਦ ਟਾਮ ਨਹਾਮ ਦੀ ਲਾਸ਼ ਨਾਲ ਉਸ ਪਹਾੜੀ ’ਤੇ ਪਹੁੰਚਿਆ ਤੇ ਇੱਕ ਖੂਬਸੂਰਤ ਫੁੱਲਾਂ ਦੇ ਬਾਗ ਵਿਚ ਲਿਜਾ ਕੇ ਲਾਸ਼ ਨੂੰ ਲਿਟਾ ਦਿੱਤਾ ਉਸਦੀਆਂ ਪਲਕਾਂ ਥਕਾਵਟ ਕਾਰਨ ਝਪਕ ਹੀ ਰਹੀਆਂ ਸਨ ਕਿ ਅਚਾਨਕ ਸਫੈਦ ਵਾਲਾਂ ਅਤੇ ਤਾਰੇ ਵਰਗੀਆਂ ਚਮਕਦੀਆਂ ਅੱਖਾਂ ਵਾਲਾ ਇੱਕ ਆਦਮੀ ਉੱਥੇ ਪ੍ਰਗਟ ਹੋਇਆ ਉਸ ਆਦਮੀ ਨੇ ਟਾਮ ਨੂੰ ਕਿਹਾ ਕਿ ਉਹ ਉਨ੍ਹਾਂ ਦਾ ਸ਼ਿਸ਼ ਬਣ ਕੇ ਇਸੇ ਜਗ੍ਹਾ ਸ਼ਾਂਤੀ ਨਾਲ ਰਹੇ ਪਰ ਟਾਮ ਨੇ ਕਿਹਾ ਕਿ ਉਹ ਆਪਣੀ ਪਤਨੀ ਨਹਾਮ ਦੇ ਬਿਨਾ ਨਹੀਂ ਰਹਿ ਸਕਦਾ

ਉਹ ਆਦਮੀ ਟਾਮ ਦੀ ਇੱਛਾ ਜਾਣ ਕੇ ਬਹੁਤ ਖੁਸ਼ ਹੋਇਆ ਉਸਨੇ ਕਿਹਾ ਕਿ ਉਹ ਆਪਣੀ ਉਂਗਲ ਕੱਟ ਕੇ ਖੂਨ ਦੀਆਂ ਤਿੰਨ ਬੂੰਦਾਂ ਨਹਾਮ ਦੀ ਲਾਸ਼ ਨਾਲ ਛੂਹਾ ਦੇਵੇ ਟਾਮ ਨੇ ਉਂਜ ਹੀ ਕੀਤਾ ਉਦੋਂ ਜਾਦੂ ਜਿਹਾ ਹੋਇਆ ਖੂਨ ਦੀਆਂ ਬੂੰਦਾਂ ਪੈਂਦਿਆਂ ਹੀ ਨਹਾਮ ਉੱਠ ਬੈਠੀ ਉਦੋਂ ਉਸ ਆਦਮੀ ਨੇ ਨਹਾਮ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਹ ਇਮਾਨਦਾਰ ਅਤੇ ਮਿਹਨਤੀ ਨਹੀਂ ਬਣੇਗੀ ਤਾਂ ਉਸਨੂੰ ਸਜ਼ਾ ਭੁਗਤਣੀ ਪਵੇਗੀ ਇਹ ਕਹਿ ਕੇ ਉਹ ਆਦਮੀ ਉੱਥੋਂ ਅਚਾਨਕ ਗਾਇਬ ਹੋ ਗਿਆ

ਟਾਮ ਅਤੇ ਨਹਾਮ ਬੇੜੀ ’ਚ ਬੈਠ ਕੇ ਚੱਲ ਪਏ ਰਸਤੇ ’ਚ ਇੱਕ ਪਿੰਡ ਦੇ ਨੇੜੇੇ ਉਨ੍ਹਾਂ ਨੇ ਬੇੜੀ ਰੋਕੀ ਟਾਮ ਖਾਣ-ਪੀਣ ਦਾ ਕੁਝ ਸਜ਼ਮਾਨ ਖਰੀਦਣ ਚਲਾ ਗਿਆ ਬੇੜੀ ’ਚ ਬੈਠੀ ਨਹਾਮ ਟਾਮ ਦੇ ਪਰਤਣ ਦੀ ਉਡੀਕ ਕਰ ਰਹੀ ਸੀ ਉਦੋਂ ਇੱਕ ਵਿਸ਼ਾਲ ਬੇੜੀ ਉਸ ਕੋਲ ਆਈ ਉਸ ਬੇੜੀ ਦਾ ਮਾਲਿਕ ਇੱਕ ਅਮੀਰ ਸੀ ਉਸਨੇ ਨਹਾਮ ਨੂੰ ਆਪਣੀ ਬੇੜੀ ’ਤੇ ਆ ਕੇ ਚਾਹ ਪੀਣ ਦੀ ਦਾਵਤ ਦਿੱਤੀ ਚਾਹ ਪੀਣ ਤੋਂ ਬਾਅਦ ਅਮੀਰ ਨੇ ਨਹਾਮ ਦੀ ਖੂਬਸੂਰਤੀ ਦੀ ਤਾਰੀਫ਼ ਕੀਤੀ ਤੇ ਉਸ ਨਾਲ ਵਿਆਹ ਦਾ ਪ੍ਰਸਤਾਵ ਰੱਖਿਆ ਇਹ ਵੀ ਵਾਅਦਾ ਕੀਤਾ ਕਿ ਉਹ ਉਸਨੂੰ ਆਪਣੇ ਮਹਿਲ ਦੀ ਇੱਕਮਾਤਰ ਰਾਣੀ ਬਣਾ ਕੇ ਰੱਖੇਗਾ

ਨਹਾਮ ਦਾ ਤਾਂ ਸੁੁਫ਼ਨਾ ਹੀ ਸੀ ਕਿ ਉਹ ਅਮੀਰ ਔਰਤ ਬਣੇ, ਉਸਦੀ ਸੇਵਾ ’ਚ ਢੇਰਾਂ ਨੌਕਰ-ਚਾਕਰ ਹੋਣ ਉਹ ਝੱਟ ਉਸ ਅਮੀਰ ਦਾ ਪ੍ਰਸਤਾਵ ਮੰਨ ਗਈ ਟਾਮ ਜਦੋਂ ਪਿੰਡ ਤੋਂ ਚੀਜਾਂ ਖਰੀਦ ਕੇ ਪਰਤਿਆ ਤਾਂ ਇੱਕ ਬੁੱਢੇ ਮਲਾਹ ਨੇ ਉਸ ਨੂੰ ਸਾਰਾ ਕਿੱਸਾ ਸੁਣਾਇਆ ਟਾਮ ਨਹਾਮ ਦੀ ਧੋਖੇਬਾਜ਼ੀ ਕਾਰਨ ਲੋਹਾਲਾਖਾ ਹੋ ਗਿਆ ਉਹ ਤੁਰੰਤ ਉਸ ਅਮੀਰ ਦੇ ਘਰ ਵੱਲ ਰਵਾਨਾ ਹੋਇਆ

ਕੁਝ ਹੀ ਦਿਨਾਂ ’ਚ ਉਹ ਉੱਥੇ ਜਾ ਪਹੁੰਚਿਆ ਉਸਦੇ ਮਹਿਲ ’ਚ ਪਹੁੰਚ ਕੇ ਉਸ ਨੇ ਇੱਕ ਨੌਕਰ ਨੂੰ ਬੇਨਤੀ ਕੀਤੀ ਕਿ ਉਹ ਮਹਿਲ ਦੇ ਮਾਲਕ ਨੂੰ ਮਿਲਣਾ ਚਾਹੁੰਦਾ ਹੈ ਉਦੋਂ ਅਚਾਨਕ ਨਹਾਮ ਫੁੱਲ ਤੋੜਨ ਲਈ ਬਗੀਚੇ ਵਿਚ ਆਈ ਅਤੇ ਟਾਮ ਨੂੰ ਉੱਥੇ ਵੇਖ ਕੇ ਹੈਰਾਨ ਰਹਿ ਗਈ ਉਸ ਨੇ ਟਾਮ ਨੂੰ ਕਿਹਾ ਕਿ ਉਹ ਇੱਥੇ ਬੇਹੱਦ ਸੁਖੀ ਹੈ ਅਤੇ ਇੱਥੋਂ ਕਿਤੇ ਨਹੀਂ ਜਾਣਾ ਚਾਹੁੰਦੀ

ਟਾਮ ਨੇ ਕਿਹਾ ਕਿ ਉਹ ਉਸਨੂੰ ਬਿਲਕੁਲ ਵਾਪਸ ਨਹੀਂ ਲਿਜਾਣਾ ਚਾਹੁੰਦਾ ਮੈਂ ਤਾਂ ਆਪਣੇ ਖੂਨ ਦੀਆਂ ਤਿੰਨ ਬੂੰਦਾਂ ਵਾਪਸ ਲੈਣ ਆਇਆ ਹਾਂ ਉਹ ਨਹਾਮ ਉਸਨੂੰ ਵਾਪਸ ਕਰ ਦੇਵੇ ‘‘ਬੱਸ!’’ ਨਹਾਮ ਇਸ ਗੱਲ ਤੋਂ ਬੇਹੱਦ ਖੁਸ਼ ਹੋਈ, ‘‘ਚੱਲੋ ਖੂਨ ਦੀਆਂ ਤਿੰਨ ਬੂੰਦਾਂ ਦੇ ਕੇ ਹੀ ਛੁਟਕਾਰਾ ਮਿਲ ਜਾਵੇਗਾ’’ ਅਜਿਹਾ ਕਹਿ ਕੇ ਉਸਨੇ ਤੁਰੰਤ ਆਪਣੀ ਇੱਕ ਉਂਗਲ ’ਚ ਗੁਲਾਬ ਦਾ ਕੰਡਾ ਚੁਭੋਇਆ ਅਤੇ ਟਾਮ ਦੀ ਬਾਂਹ ’ਤੇ ਖੂਨ ਟਪਕਾਉਣ ਲੱਗੀ ਜਿਵੇਂ ਹੀ ਖੂਨ ਦੀ ਤੀਜੀ ਬੂੰਦ ਡਿੱਗੀ, ਨਹਾਮ ਦਾ ਸਰੀਰ ਸੁੰਗੜਨ ਲੱਗਾ ਤੇ ਉਹ ਮਾਦਾ ਮੱਛਰ ਦੇ ਰੂਪ ’ਚ ਤਬਦੀਲ ਹੋ ਗਈ ਇਹੀ ਨਹਾਮ ਦੀ ਸਜ਼ਾ ਸੀ ਉਹ ਮਾਦਾ ਮੱਛਰ ਬਣ ਕੇ ਟਾਮ ਦੇ ਸਿਰ ’ਤੇ ਮੰਡਰਾਉਣ ਲੱਗੀ, ਜਿਵੇਂ ਭਿਣਕ ਕੇ ਕਹਿ ਰਹੀ ਹੋਵੇ, ‘‘ਮੈਨੂੰ ਖੂਨ ਵਾਪਸ ਕਰ ਦੇ ਮੈਂ ਮੁਆਫੀ ਮੰਗਦੀ ਹਾਂ, ਮੈਂ ਮੁਆਫੀ ਮੰਗਦੀ ਹਾਂ!’’

ਸਿੱਖਿਆ: ਧੋਖੇਬਾਜ਼ੀ ਸਾਨੂੰ ਮੌਤ ਵੱਲ ਲੈ ਜਾਂਦੀ ਹੈ

Short Story: ਜੀਵਨ ਭਰ ਯਾਦ ਰੱਖਣ ਵਾਲੀ ਕਹਾਣੀ ਨਿੰਮ੍ਹ ਦੇ ਪੱਤੇ
ਨਿੰਮ ਦੇ ਪੱਤੇ | Short Story

ਇੱਕ ਮਹਾਤਮਾ ਜੁਮੈਰਾ ਪਿੰਡ ਤੋਂ ਥੋੜ੍ਹੀ ਦੂਰ ਇੱਕ ਸ਼ਾਂਤ ਇਲਾਕੇ ’ਚ ਆਪਣੇ ਇੱਕ ਨੌਜਵਾਨ ਨੌਕਰ ਨਾਲ ਰਹਿੰਦੇ ਸਨ। ਉਹ ਸ਼ਹਿਰ ਤੇ ਪਿੰਡ ’ਚ ਕਾਫੀ ਮਸ਼ਹੂਰ ਸਨ। ਦੂਰ ਸ਼ਹਿਰ ਅਤੇ ਪਿੰਡ ’ਚੋਂ ਲੋਕ ਉਨ੍ਹਾਂ ਕੋਲ ਆਪਣੀਆਂ ਸਮੱਸਿਆਵਾਂ ਲੈ ਕੇ ਆਉਂਦੇ ਅਤੇ ਉਹ ਖੁਸ਼ੀ-ਖੁਸ਼ੀ ਸਮੱਸਿਆਵਾਂ ਦਾ ਹੱਲ ਕਰਦੇ। ਇੱਕ ਦਿਨ ਕੁਝ ਅਜਿਹਾ ਹੋਇਆ, ਦੂਰ ਸ਼ਹਿਰ ਤੋਂ ਦੋ ਹੱਟੇ-ਕੱਟੇ ਨੌਜਵਾਨ ਉਨ੍ਹਾਂ ਕੋਲ ਆਪਣੀ ਸਮੱਸਿਆ ਲੈ ਕੇ ਆਏ। ਮਹਾਤਮਾ ਨੇ ਵੇਖਿਆ ਉਹ ਕਾਫੀ ਮਾਯੂਸ ਨਜ਼ਰ ਆ ਰਹੇ ਸਨ। ਮਹਾਤਮਾ ਨੇ ਸਤਿਕਾਰ ਨਾਲ ਅੰਦਰ ਆਉਣ ਲਈ ਕਿਹਾ, ਅਤੇ ਮੰਜੇ ’ਤੇ ਬੈਠ ਕੇ ਉਨ੍ਹਾਂ ਦੀ ਸਮੱਸਿਆ ਸੁਣੀ। (Short Story)

ਪਹਿਲਾ ਨੌਜਵਾਨ ਬੋਲਿਆ, ‘‘ਮਹਾਤਮਾ ਜੀ! ਅਸੀਂ ਸੁਣਿਆ ਹੈ ਤੁਸੀਂ ਹਰ ਸਮੱਸਿਆ ਦਾ ਹੱਲ ਜਾਣਦੇ ਹੋ। ਜੋ ਕੋਈ ਵੀ ਤੁਹਾਡੇ ਕੋਲ ਆਪਣੀ ਸਮੱਸਿਆ ਲੈ ਕੇ ਆਉਂਦਾ ਹੈ ਉਹ ਖਾਲੀ ਹੱਥ ਨਹੀਂ ਜਾਂਦਾ। ਅਸੀਂ ਵੀ ਤੁਹਾਡੇ ਕੋਲ ਕੁਝ ਅਜਿਹੀ ਹੀ ਉਮੀਦ ਲੈ ਕੇ ਆਏ ਹਾਂ।’’ ‘‘ਤੁਸੀਂ ਬੇਫਿਕਰ ਹੋ ਕੇ ਆਪਣੀ ਸਮੱਸਿਆ ਦੱਸੋ।’’ ਮਹਾਤਮਾ ਨੇ ਨਿਮਰਤਾ ਨਾਲ ਕਿਹਾ। (Short Story)

ਇਹ ਵੀ ਪੜ੍ਹੋ : ਸਰਕਾਰੀ ਕਰਮਚਾਰੀਆਂ ਦੀ ਹੋਈ ਬੱਲੇ! ਬੱਲੇ!, ਇਹ ਸਿਸਟਮ ਹੋਇਆ ਲਾਗੂ

ਦੂਜਾ ਨੌਜਵਾਨ ਬੋਲਿਆ, ‘‘ਮਹਾਤਮਾ ਜੀ! ਅਜਿਹਾ ਹੈ ਅਸੀਂ ਇਸ ਸ਼ਹਿਰ ’ਚ ਨਵੇਂ ਆਏ ਹਾਂ। ਜਿੱਥੇ ਸਾਡਾ ਘਰ ਹੈ, ਉੱਥੋਂ ਦੇ ਇਲਾਕੇ ’ਚ ਬਹੁਤ ਦਹਿਸ਼ਤ ਦਾ ਮਾਹੌਲ ਹੈ। ਉੱਥੇ ਅਵਾਰਾ ਵਿਅਕਤੀਆਂ ਦਾ ਬਸੇਰਾ ਹੈ। ਸੜਕਾਂ ’ਤੇ ਲੰਘਦੇ ਲੋਕਾਂ ਨਾਲ ਬਦਤਮੀਜ਼ੀ ਕੀਤੀ ਜਾਂਦੀ ਹੈ, ਆਉਂਦੇ-ਜਾਂਦੇ ਲੋਕਾਂ ਨੂੰ ਗਾਲ੍ਹਾਂ ਦਿੱਤੀਆਂ ਜਾਂਦੀਆਂ ਹਨ, ਕੁਝ ਦਬੰਗ ਵਿਅਕਤੀ ਸ਼ਰਾਬ ਪੀ ਕੇ ਸੜਕ ਕਿਨਾਰੇ ਖੜ੍ਹੇ ਹੋ ਜਾਂਦੇ ਹਨ ਅਤੇ ਲੰਘਣ ਵਾਲੇ ਲੋਕਾਂ ਨਾਲ ਹੱਥੋਪਾਈ ਤੱਕ ਹੋ ਜਾਂਦੇ ਹਨ।’’

ਪਹਿਲਾ ਨੌਜਵਾਨ ਬੋਲਿਆ, ‘‘ਅਸੀਂ ਪ੍ਰੇਸ਼ਾਨ ਹੋ ਗਏ, ਭਲਾ ਅਜਿਹੇ ਸਮਾਜ ’ਚ ਕੌਣ ਰਹਿਣਾ ਚਾਹੇਗਾ, ਤੁਸੀਂ ਹੀ ਦੱਸੋ?’’ ਦੋਵਾਂ ਨੌਜਵਾਨਾਂ ਦੀ ਗੱਲ ਸੁਣ ਕੇ ਮਹਾਤਮਾ ਜੀ ਮੰਜੇ ਤੋਂ ਉੱਠੇ ਤੇ ਇਹ ਕਹਿੰਦੇ ਹੋਏ ਕਿ ਸਮੱਸਿਆ ਬਹੁਤ ਗੰਭੀਰ ਹੈ। ਕੁਟੀਆ ਤੋਂ ਬਾਹਰ ਤੁਰ ਗਏ। ਨੌਜਵਾਨ ਨੇ ਬਾਹਰ ਜਾ ਕੇ ਵੇਖਿਆ ਉਹ ਸ਼ਾਂਤ ਖੜੇ੍ਹ ਆਪਣੀ ਕੁਟੀਆ ਦੇ ਸਾਹਮਣੇ ਵਾਲੀ ਸੜਕ ਨੂੰ ਵੇਖ ਰਹੇ ਸਨ। (Short Story)

ਇਹ ਵੀ ਪੜ੍ਹੋ : ਸਮਾਜ ਅੰਦਰ ਵਧਦੀ ਸੰਵੇਦਨਹੀਣਤਾ

ਅਗਲੇ ਹੀ ਪਲ ੳਨ੍ਹਾਂ ਨੇ ਦੋਵਾਂ ਨੌਜਵਾਨਾਂ ਨੂੰ ਕਿਹਾ, ‘‘ਬੇਟਾ ਇੱਕ ਕੰਮ ਕਰੋਗੇ… ਮਹਾਤਮਾ ਦੂਰ ਇਸ਼ਾਰਾ ਕਰਦੇ ਹੋਏ ਬੋਲੇ… ਇਹ ਸੜਕ ਵੇਖੋ ਜਿੱਥੋਂ ਇਹ ਸੜਕ ਮੁੜਦੀ ਹੈ ਉੱਥੋਂ ਸਾਹਮਣੇ ਇੱਕ ਨਿੰਮ ਦੇ ਪੱਤੇ ਤੋੜ ਕੇ ਲੈ ਆਓ।’’ ‘‘ਜ਼ਰੂਰ ਮਹਾਤਮਾ ਜੀ, ਜਿਵੇਂ ਤੁਸੀਂ ਕਹੋ।’’ ਕਹਿ ਕੇ ਦੋਵੇਂ ਨੌਜਵਾਨ ਤੁਰ ਪਏ।

ਪਰ ਮਹਾਤਮਾ ਨੇ ਉਨ੍ਹਾਂ ਨੂੰ ਰੋਕਦਿਆਂ ਕਿਹਾ, ‘‘ਰੁਕੋ ਬੇਟਾ ਜਾਣ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦੇਵਾਂ, ਰਸਤੇ ’ਚ ਕਈ ਅਵਾਰਾ ਕੁੱਤੇ ਹਨ ਜੋ ਤੁਹਾਨੂੰ ਆਪਣਾ ਸ਼ਿਕਾਰ ਬਣਾ ਸਕਦੇ ਹਨ, ਉਹ ਬਹੁਤ ਖੂੰਖਾਰ ਹਨ। ਤੁਹਾਡੀ ਜਾਨ ਵੀ ਜਾ ਸਕਦੀ ਹੈ, ਕੀ ਤੁਸੀਂ ਉਹ ਪੱਤੇ ਲਿਆ ਸਕੋਗੇ?’’ ਨੌਜਵਾਨਾਂ ਨੇ ਇੱਕ-ਦੂਜੇ ਵੱਲ ਵੇਖਿਆ ਤੇ ਉਨ੍ਹਾਂ ਦੇ ਚਿਹਰੇ ਦੇ ਹਾਵ-ਭਾਵ ਵੇਖ ਕੇ ਮਹਾਤਮਾ ਸਮਝ ਗਏ ਕਿ ਉਹ ਡਰੇ ਹੋਏ ਤਾਂ ਸਨ, ਪਰੰਤੂ ਉੱਥੇ ਜਾਣ ਲਈ ਤਿਆਰ ਸਨ।

ਦੋਵੇਂ ਨੌਜਵਾਨ ਉਸ ਸੜਕ ’ਤੇ ਚੱਲ ਪਏ, ਉਹ ਸੜਕ ਤੋਂ ਲੰਘੇ। ਰਸਤੇ ’ਚ ਉਨ੍ਹਾਂ ਨੂੰ ਕਾਫੀ ਅਵਾਰਾ ਕੁੱਤੇ ਸੜਕ ਕੰਢੇ ਬੈਠੇ ਮਿਲੇ। ਉਨ੍ਹਾਂ ਨੇ ਕੋਸ਼ਿਸ਼ ਕੀਤੀ ਕਿ ਉਹ ਉਨ੍ਹਾਂ ਨੂੰ ਪਾਰ ਕਰ ਜਾਣ, ਪਰ ਇਹ ਅਸਾਨ ਨਹੀਂ ਸੀ। ਜਿਵੇਂ ਹੀ ਉਹ ਇੱਕ ਕੁੱਤੇ ਨੇੜਿਓਂ ਲੰਘੇ, ਕੁੱਤੇ ਨੇ ਉਨ੍ਹਾਂ ਨੂੰ ਵੱਢਣ ਵਾਲੀਆਂ ਨਜ਼ਰਾਂ ਨਾਲ ਘੂਰਿਆ। ਉਹ ਕੋਸ਼ਿਸ਼ ਕਰਦੇ ਉਨ੍ਹਾਂ ਨੂੰ ਪਾਰ ਕਰਨ ਦੀ, ਪਰ ਇਹ ਕਰਨਾ ਜਾਨ ਖਤਰੇ ’ਚ ਪਾਉਣ ਦੇ ਬਰਾਬਰ ਸੀ।

ਇਹ ਵੀ ਪੜ੍ਹੋ : ਕਾਊਟਰ ਇੰਟੈਲੀਜੈਸ ਵੱਲੋਂ ਹੈਰੋਇਨ ਸਮੇਤ ਇਕ ਕਾਬੂ

ਕਾਫੀ ਦੇਰ ਉਡੀਕ ਕਰਨ ਤੋਂ ਬਾਅਦ ਜਦੋਂ ਉਹ ਪਰਤੇ ਉਦੋਂ ਮਹਾਤਮਾ ਨੇ ਵੇਖਿਆ ਉਨ੍ਹਾਂ ਦੇ ਹੱਥ ਖਾਲੀ ਸਨ ਤੇ ਉਹ ਕਾਫੀ ਡਰੇ ਹੋਏ ਸਨ। ਉਹ ਮਹਾਤਮਾ ਨੇੜੇ ਆਏ ਤੇ ਕਿਹਾ, ‘‘ਸਾਨੂੰ ਮਾਫ ਕਰ ਦਿਓ!’’ ਪਹਿਲਾ ਨੌਜਵਾਨ ਬੋਲਿਆ, ‘‘ਇਹ ਰਸਤਾ ਬਹੁਤ ਖਤਰਨਾਕ ਹੈ, ਰਸਤੇ ’ਚ ਬਹੁਤ ਖੂੰਖਾਰ ਕੁੱਤੇ ਸਨ, ਅਸੀਂ ਇਹ ਕੰਮ ਨਹੀਂ ਕਰ ਸਕੇ।’’

ਦੂਜਾ ਨੌਜਵਾਨ ਬੋਲਿਆ, ‘‘ਅਸੀਂ ਦੋ-ਚਾਰ ਕੁੱਤਿਆਂ ਨੂੰ ਤਾਂ ਝੱਲ ਲਿਆ ਪਰ ਅਸੀਂ ਕਿਵੇਂ ਨਾ ਕਿਵੇਂ ਆਪਣੀ ਜਾਨ ਬਚਾ ਕੇ ਵਾਪਸ ਆਏ ਹਾਂ।’’ ਮਹਾਤਮਾ ਬਿਨਾ ਕੁਝ ਬੋਲੇ ਕੁਟੀਆ ਦੇ ਅੰਦਰ ਚਲੇ ਗਏ ਤੇ ਆਪਣੇ ਨੌਕਰ ਨੂੰ ਨਾਲ ਲੈ ਕੇ ਬਾਹਰ ਆਏ। ਉਨ੍ਹਾਂ ਨੇ ਨੌਕਰ ਨੂੰ ਉਹ ਪੱਤੇ ਤੋੜਨ ਲਈ ਕਿਹਾ। ਨੌਕਰ ਉਸੇ ਸੜਕ ਤੋਂ ਗਿਆ। ਉਹ ਕੁੱਤਿਆਂ ਵਿਚਾਲੋਂ ਲੰਘਿਆ। ਪਰ ਜਦੋਂ ਕਾਫੀ ਦੇਰ ਬਾਅਦ ਦੋਵਾਂ ਨੌਜਵਾਨਾਂ ਨੇ ਨੌਕਰ ਨੂੰ ਸੜਕ ਤੋਂ ਵਾਪਸ ਆਪਣੇ ਵੱਲ ਆਉਂਦੇ ਵੇਖਿਆ ਤਾਂ ਵੇਖਿਆ ਉਸਦੇ ਦੋਵੇਂ ਹੱਥਾਂ ਵਿੱਚ ਨਿੰਮ ਦੇ ਪੱਤੇ ਸਨ। ਇਹ ਵੇਖ ਕੇ ਦੋਵੇਂ ਨੌਜਵਾਨ ਹੈਰਾਨ ਰਹਿ ਗਏ।

ਮਹਾਤਮਾ ਬੋਲੇ, ‘‘ਬੇਟਾ ਇਹ ਮੇਰਾ ਨੌਕਰ ਹੈ, ਇਹ ਅੰਨ੍ਹਾ ਹੈ, ਹਾਲਾਂਕਿ ਇਹ ਵੇਖ ਨਹੀਂ ਸਕਦਾ, ਪਰ ਕਿਹੜੀ ਚੀਜ਼ ਕਿੱਥੇ ਹੈ ਇਸ ਨੂੰ ਪੂਰਾ ਗਿਆਨ ਹੈ। ਇਹ ਰੋਜ਼ਾਨਾ ਮੈਨੂੰ ਨਿੰਮ ਦੇ ਪੱਤੇ ਲਿਆ ਕੇ ਦਿੰਦਾ ਹੈ ਅਤੇ ਜਾਣਦੇ ਹੋ ਕਿਉਂ ਇਸਨੂੰ ਅਵਾਰਾ ਕੁੱਤੇ ਨਹੀਂ ਵੱਢਦੇ, ਕਿਉਂਕਿ ਇਹ ਉਨ੍ਹਾਂ ਵੱਲ ਜ਼ਰਾ ਵੀ ਧਿਆਨ ਨਹੀਂ ਦਿੰਦਾ। ਇਹ ਸਿਰਫ ਆਪਣੇ ਕੰਮ ਨਾਲ ਕੰਮ ਰੱਖਦਾ ਹੈ।’’ ਮਹਾਤਮਾ ਅੱਗੇ ਬੋਲੇ, ‘‘ਜੀਵਨ ’ਚ ਇੱਕ ਗੱਲ ਹਮੇਸ਼ਾ ਯਾਦ ਰੱਖਣਾ, ਜਿਸ ਫਜੂਲ ਦੀ ਚੀਜ ’ਤੇ ਤੁਸੀਂ ਸਭ ਤੋਂ ਜ਼ਿਆਦਾ ਧਿਆਨ ਦੇਵੋਗੇ ਉਹ ਚੀਜ ਤੁਹਾਨੂੰ ਓਨਾ ਹੀ ਰੜਕੇਗੀ। ਇਸ ਲਈ ਚੰਗਾ ਹੋਵੇਗਾ, ਤੁਸੀਂ ਆਪਣਾ ਧਿਆਨ ਆਪਣੇ ਟੀਚੇ ’ਤੇ ਰੱਖੋ।’’

ਉਹ ਜੀਵਨ ਭਰ ਯਾਦ ਰੱਖਣ ਵਾਲੇ | Short Story

ਇਹ ਸੁਣ ਕੇ ਦੋਵੇਂ ਨੌਜਵਾਨ ਮਹਾਤਮਾ ਅੱਗੇ ਨਤਮਸਤਕ ਹੋ ਗਏ। ਹੁਣ ਉਨ੍ਹਾਂ ਨੂੰ ਇੱਕ ਸਿੱਖਿਆ ਮਿਲੀ, ਜਿਸ ਨੂੰ ਉਹ ਜੀਵਨ ਭਰ ਯਾਦ ਰੱਖਣ ਵਾਲੇ ਸਨ। ਦੋਸਤੋ, ਇਨ੍ਹਾਂ ਦੋ ਨੌਜਵਾਨਾਂ ਵਾਂਗ ਅਸੀਂ ਵੀ ਆਪਣੇ ਜੀਵਨ ’ਚ ਕੁਝ ਅਜਿਹਾ ਹੀ ਅਨੁੁਭਵ ਕਰਦੇ ਹਾਂ। ਸਾਡਾ ਜੀਵਨ ਵੀ ਖਤਰਨਾਕ ਮੋੜਾਂ ਨਾਲ ਭਰਿਆ ਹੰੁਦਾ ਹੈ। ਪਤਾ ਨਹੀਂ ਕਿਹੜੇ ਮੌੜ ’ਤੇ ਮੌਤ ਸਾਨੂੰ ਗਲੇ ਲਾ ਲਵੇ। ਪਰ ਇਹ ਸਿਰਫ ਸਾਡੇ ’ਤੇ ਨਿਰਭਰ ਕਰਦਾ ਹੈ ਕਿ ਅਸੀਂ ਉਨ੍ਹਾਂ ਨੌਜਵਾਨਾਂ ਵਾਂਗ ਡਰ ਕੇ ਵਾਪਸ ਪਰਤ ਆਉਂਦੇ ਹਾਂ ਜਾਂ ਫਿਰ ਨੌਕਰ ਵਾਂਗ ਹੌਂਸਲੇ ਤੇ ਹਿੰਮਤ ਨਾਲ ਅੱਗੇ ਕਦਮ ਵਧਾਉਂਦੇ ਹਾਂ ਤੇ ਆਪਣਾ ਟੀਚਾ ਹਾਸਲ ਕਰਦੇ ਹਾਂ।

Punjabi Short Stories: ਚਿੜੀ ਵਿਚਾਰੀ ਕੀ ਕਰੇ, ਠੰਢਾ ਪਾਣੀ ਪੀ...
ਇੱਕ ਸੁੱਕੇ ਜਿਹੇ ਮੱਚੇ ਹੋਏ ਰੁੱਖ, ਜੋ ਸ਼ਾਇਦ ਹੁਣੇ-ਹੁਣੇ ਕਿਸੇ ਨੇ ਫ਼ਸਲ ਦੀ (Punjabi Short Stories) ਰਹਿੰਦ-ਖੂਹੰਦ ਸਾੜਦੇ ਸਮੇਂ ਨਾਲ ਹੀ ਸਾੜ ਦਿੱਤਾ ਸੀ, ਦੀ ਟਾਹਣੀ ’ਤੇ ਉਦਾਸ ਲਹਿਜੇ ਵਿੱਚ ਬੈਠੀ ਚਿੜੀ ਬੜੀ ਬੇਚੈਨ ਸੀ। ਨਾਲ ਹੀ ਕਿਤੋਂ ਉੱਡਦਾ ਹੋਇਆ ਕਾਂ ਆ ਬੈਠਾ। ਪਰ ਚਿੜੀ ਉਸੇ ਉਦਾਸੀ ਦੇ ਆਲਮ ਵਿੱਚ ਡੁੱਬੀ ਸੀ। ਕਾਂ ਆਪਣੀ ਹੋਂਦ ਨੂੰ ਦਰਸਾਉਂਦਾ ਬੋਲਿਆ, ‘‘ਲੈ ਲੋੜ੍ਹਾ! ਆ ਗਿਆ।

ਕਿਹੋ-ਜਿਹਾ ਸਮਾਂ ਆ ਗਿਆ ਆਹ! ਚਿੜੀਆਂ ਨੂੰ ਵੀ ਸਾਡਾ ਖੌਫ਼ ਨਹੀਂ ਰਿਹਾ। ਇੱਕ ਸਮਾਂ ਸੀ ਜਦੋਂ…’’ ਕਾਂ ਕੁੱਝ ਬੋਲਦਾ ਉਸ ਤੋਂ ਪਹਿਲਾਂ ਹੀ ਚਿੜੀ ਬੋਲੀ, ‘‘ਜਦੋਂ ਕੱਚਿਆਂ ਘਰਾਂ ਵਿੱਚ ਸਰਕੜੇ ਦੇ ਕਾਨਿਆਂ ਤੋਂ ਬਣੇ ਘਰਾਂ ਦੀਆਂ ਛੱਤਾਂ ਵਿੱਚ ਸਾਡੇ ਆਲ੍ਹਣੇ ਤੇ ਬੋਟ ਪਲਦੇ, ਚੀਂ-ਚੀਂ ਚੀਂ-ਚੀਂ ਕਰਦੇ ਉਡਾਰ ਹੁੰਦੇ ਸਨ। ਨਾ ਛੱਤ ’ਤੇ ਪੱਖੇ ਦਾ ਡਰ, ਨਾ ਸੰਗਮਰਮਰ ਦੇ ਫ਼ਰਸ਼ ’ਤੇ ਡਿੱਗ ਕੇ ਮਰਨ ਦਾ ਡਰ। ਬੱਸ ਸਭ ਆਪੋ-ਆਪਣੀ ਜ਼ਿੰਦਗੀ ਜੀਅ ਰਹੇ…!’’ ਬੋਲਦੇ-ਬੋਲਦੇ ਚਿੜੀ ਚੁੱਪ ਜਿਹੀ ਕਰ ਗਈ।

ਇਹ ਵੀ ਪੜ੍ਹੋ : ਲਾਹੇਵੰਦ ਹੋ ਸਕਦੈ ਝੋਨੇ ਦੀ ਪਨੀਰੀ ਵੇਚਣ ਦਾ ਕਾਰੋਬਾਰ

‘‘ਹਾਂ! ਸਹੀ ਕਿਹਾ, ਭੈਣੇ ਹੁਣ ਤਾਂ ਸਾਡਾ ਵੀ ਤੇਰੇ ਵਾਲਾ ਹਾਲ ਹੀ ਹੈ। ਨਾ ਕੋਈ ਹੁਣ ਬਨੇਰੇ ’ਤੇ ਬੋਲਣ ਲਈ ਕਹਿੰਦਾ, ਨਾ ਕੋਈ ਚੂਰੀਆਂ ਖਵਾਉਣ ਦੀ ਗੱਲ ਕਰਦਾ। ਬੱਸ ਸਭ ਦੇ ਹੱਥ ਵਿੱਚ ਨਿੱਕਾ ਜਿਹਾ ਯੰਤਰ ਹੈ, ਉਸ ’ਤੇ ਹੀ ਗੱਲ ਮੁਕਾ ਬਹਿੰਦੇ ਹਨ। ਸਾਡੀ ਤਾਂ ਨਸਲ ਜਿਵੇਂ ਬੇਲੋੜੀ ਤੇ ਨਿਕੰਮੀ ਹੀ ਹੋ ਗਈ!’’ ਕਹਿੰਦੇ ਕਾਂ ਦਾ ਗੱਚ ਭਰ ਆਇਆ ਤੇ ਅੱਖਾਂ ’ਚੋਂ ਹੰਝੂ ਵਹਿ ਤੁਰੇ। ਪਰ ਹੁਣ ‘ਚਿੜੀ ਵਿਚਾਰੀ ਕੀ ਕਰੇ, ਠੰਢਾ ਪਾਣੀ ਪੀ ਮਰੇ’ ਵਾਲੀ ਗੱਲ ਸੀ। ਚਿੜੀ ਤਾਂ ਆਪਣਾ ਦੁੱਖ ਫਰੋਲਣਾ ਚਾਹੁੰਦੀ ਸੀ, ਇਹ ਵਿਚਾਰਾ ਆਪਣਾ ਰੋਣਾ ਲੈ ਬੈਠਾ।

ਰਣਬੀਰ ਸਿੰਘ ਪਿ੍ਰੰਸ,
ਅਫ਼ਸਰ ਕਾਲੋਨੀ, ਸੰਗਰੂਰ
ਮੋ. 98722-99613

Punjabi Story: ਕਿਸਾਨ, ਸ਼ੇਰ ਤੇ ਲੰਗੜੀ ਗਾਂ ਦੀ ਸ਼ਾਨਦਾਰ ਕਹਾਣੀ, ਪੜ੍ਹੋ ਤੇ ਲਵੋ ਲਾਭ
ਇੱਕ ਵਾਰ ਦੀ ਗੱਲ ਹੈ ਕਿ ਇੱਕ ਪਿੰਡ ਵਿੱਚ ਇੱਕ ਗਰੀਬ ਕਿਸਾਨ ਰਹਿੰਦਾ ਸੀ। ਉਹ ਬੜੇ ਹੀ ਨੇਕ ਤੇ ਦਿਆਲੂ ਸੁਭਾਅ ਦਾ ਸੀ। ਉਸ ਦੀ ਜੰਗਲ ਦੇ ਨੇੜੇ ਖੇਤੀ ਵਾਲੀ ਜ਼ਮੀਨ ਸੀ ਤੇ ਕੁਝ ਮੱਝਾਂ ਰੱਖੀਆਂ ਹੋਈਆਂ ਸਨ। ਪਰ ਜੰਗਲੀ ਜਾਨਵਰਾਂ ਤੋਂ ਬਹੁਤ ਦੁਖੀ ਸੀ ਕਿਉਂਕਿ ਉਹ ਉਸ ਦੀ ਫਸਲ ਖਰਾਬ ਕਰ ਦਿੰਦੇ ਸਨ। ਖਾਸ ਕਰ ਗਿੱਦੜ, ਜੋ ਆਪਣੇ-ਆਪ ਨੂੰ ਸ਼ੇਰ ਦਾ ਨਜ਼ਦੀਕੀ ਹੋਣ ਦੇ ਕਿਸਾਨ ਨੂੰ ਡਰਾਵੇ ਦਿੰਦਾ। ਕਿਸਾਨ ਦੀਆਂ ਮੱਝਾਂ ਉਸ ਨੂੰ ਉਦਾਸ ਦੇਖ ਕੇ ਬਹੁਤ ਦੁਖੀ ਹੁੰਦੀਆਂ। ਸਮਾਂ ਲੰਘਦਾ ਗਿਆ ਤਾਂ ਕਿਸਾਨ ਦੀਆਂ ਮੱਝਾਂ ਸੂਣ ਵਾਲੀਆਂ ਸਨ ਮੱਝਾਂ ਨੇ ਸੋਚਿਆ ਕਿ ਜੇਕਰ ਸਾਡੇ ਕੱਟੇ ਹੋਏ ਤਾਂ ਅਸੀਂ ਉਨ੍ਹਾਂ ਨੂੰ ਗਿੱਦੜ/ਬਘਿਆੜਾਂ ਨਾਲ ਟੱਕਰ ਲੈਣ ਵਾਲੇ ਤਾਕਤਵਰ ਬਣਾਵਾਂਗੀਆਂ।

ਪਰ ਮਾੜੀ ਕਿਸਮਤ ਨੂੰ ਇੱਕ ਕੋਲ ਕੱਟਾ ਤੇ ਇੱਕ ਕੋਲ ਕੱਟੀ ਹੋਈ। ਇੱਕ ਦਿਨ ਮੱਝਾਂ ਚਰਦੀਆਂ-ਚਰਦੀਆਂ ਦੂਰ ਨਿੱਕਲ ਗਈਆਂ ਕੱਟਰੂ ਨਿੱਕੇ ਹੋਣ ਕਰਕੇ ਪਿੱਛੇ ਰਹਿ ਗਏ ਤਾਂ ਅਚਾਨਕ ਗਿੱਦੜ ਨੇ ਹਮਲਾ ਕਰ ਦਿੱਤਾ। ਦੋਵੇਂ ਕੱਟਰੂ ਡਰਦੇ ਮਾਰੇ ਦੌੜਨ ਲੱਗੇ ਕੱਟਾ ਅੱਗੇ ਕੱਟੀ ਪਿੱਛੇ ਰਹਿ ਗਈ ਕੱਟੇ ਨੇ ਕੱਟੀ ਨੂੰ ਆਪਣੇ ਨਾਲ ਰਲਾਉਣ ਲਈ ਕੋਸ਼ਿਸ਼ ਕੀਤੀ ਪਰ ਉਹ ਇੱਕ ਟੋਏ ਵਿੱਚ ਫਸ ਗਈ। ਕੱਟੇ ਨੇ ਕੱਢਣ ਦੀ ਬੜੀ ਕੋਸ਼ਿਸ਼ ਕੀਤੀ ਪਰ ਉਹ ਸਫਲ ਨਾ ਹੋ ਸਕਿਆ ਗਿੱਦੜ ਵੀ ਨੇੜੇ ਆ ਰਿਹਾ ਸੀ।

ਕੱਟੀ ਨੇ ਕੱਟੇ ਨੂੰ ਆਪਣੀ ਜਾਨ ਬਚਾਉਣ ਲਈ ਉੱਥੋਂ ਜਾਣ ਲਈ ਕਿਹਾ ਪਰ ਕੱਟਾ ਨਾ ਮੰਨਿਆ। ਕੱਟੀ ਨੇ ਉਸ ਨੂੰ ਜਿਵੇਂ-ਕਿਵੇਂ ਉੱਥੋਂ ਜਾਣ ਲਈ ਕਿਹਾ। ਗਿੱਦੜ ਨੇ ਕੱਟੀ ਨੂੰ ਦਬੋਚ ਲਿਆ। ਕੱਟਾ ਬੜਾ ਉਦਾਸ ਹੋਇਆ। ਸ਼ਾਮ ਨੂੰ ਜਦ ਮੱਝਾਂ ਘਰ ਪਰਤੀਆਂ ਤਾਂ ਉਹ ’ਕੱਲੇ ਕੱਟੇ ਨੂੰ ਦੇਖ ਪ੍ਰੇਸ਼ਾਨ ਹੋਈਆਂ ਤੇ ਸਾਰੀ ਕਹਾਣੀ ਸੁਣ ਬੜੀਆਂ ਉਦਾਸ ਹੋਈਆਂ। ਜਦੋਂ ਕਿਸਾਨ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਵੀ ਬਹੁਤ ਉਦਾਸ ਹੋਇਆ।

ਪਰ ਕੱਟੇ ਨੂੰ ਬਹੁਤ ਗੁੱਸਾ ਆਇਆ ਤੇ ਉਸ ਨੇ ਪ੍ਰਣ ਕੀਤਾ ਕਿ ਉਹ ਆਪਣੀ ਭੈਣ ਦਾ ਬਦਲਾ ਜ਼ਰੂਰ ਲਵੇਗਾ। ਉਹ ਦੋਵਾਂ ਮੱਝਾਂ ਦਾ ਦੁੱਧ ਪੀਣ ਲੱਗਾ ਤੇ ਜਲਦੀ ਹੀ ਇੱਕ ਨਰੋਏ ਜੁੱਸੇ ਦਾ ਝੋਟਾ ਨਜ਼ਰ ਆਉਣ ਲੱਗਾ। ਕਿਸਾਨ ਨੂੰ ਵੀ ਲੱਗਣ ਲੱਗਾ ਕਿ ਹੁਣ ਗਿੱਦੜ ਦੀ ਖੈਰ ਨਹੀਂ, ਉਹ ਵੀ ਝੋਟੇ੍ਹ ਨੂੰ ਰੱਜਵੀਂ ਖੁਰਾਕ ਦੇਣ ਲੱਗਾ। ਝੋਟਾ ਰਾਤ-ਰਾਤ ਭਰ ਜਾਗ ਖੇਤ ਦੀ ਰਖਵਾਲੀ ਕਰਦਾ। ਗਿੱਦੜਾਂ ਦੀ ਕੋਈ ਪੇਸ਼ ਨਾ ਜਾਂਦੀ। ਬਹੁਤ ਕਹਿੰਦਾ ਕਿ ਮੈਂ ਸ਼ੇਰ ਮਾਮੇ ਨੂੰ ਦੱਸੂ। ਝੋਟਾ ਲਲਕਾਰਦੇ ਹੋਏ ਕਹਿੰਦਾ,

ਦੋ ਮੱਝਾਂ ਦੁੱਧ ਪੀਣ ਨੂੰ ਉੱਤੋ ਖਾਣ ਨੂੰ ਘਾਹ,
ਤੇਰੇ ਮਾਮੇ ਨੂੰ ਇੱਕੋ ਸਿੰਗ ’ਤੇ ਦੇਵਾਂਗਾ ਟਪਕਾ।
ਆ ਉਏ ਗਿੱਦੜਾ ਆ ਦੋ-ਦੋ ਹੱਥ ਦਿਖਾ,
ਬਦਲਾ ਲੈਣਾ ਛੋਟੀ ਭੈਣ ਦਾ, ਤੈਨੂੰ ਨਰਕਾਂ ਵਿੱਚ ਪੁਚਾ,
ਆ ਉਏ ਗਿੱਦੜਾ ਆ, ਆ ਉਏ ਗਿੱਦੜਾ ਆ

ਇੱਕ ਦਿਨ ਗਿੱਦੜ ਝੋਟੇ ਦੇ ਧੱਕੇ ਚੜ੍ਹ ਗਿਆ ਤੇ ਗਿੱਦੜ ਨੂੰ ਸਿੰਗਾਂ ’ਤੇ ਪਟਕਾ-ਪਟਕਾ ਕੇ ਮਾਰਿਆ। ਗਿੱਦੜ ਨੂੰ ਥਾਂ ’ਤੇ ਢੇਰ ਕਰ ਦਿੱਤਾ। ਜਦੋਂ ਸ਼ੇਰ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਕਿਸਾਨ ਦਾ ਦੁਸ਼ਮਣ ਬਣ ਗਿਆ। ਕਿਸਾਨ ਨੇ ਮੱਝਾਂ ਨੂੰ ਜਾਣ ਲਈ ਕਿਹਾ ਤੇ ਆਪ ਸ਼ੇਰ ਤੋਂ ਡਰ ਕੇ ਪਿੰਡ ਵੱਲ ਭੱਜ ਗਿਆ। ਪਰ ਸ਼ੇਰ ਨੇ ਉਸ ਦਾ ਪਿੱਛਾ ਨਾ ਛੱਡਿਆ। ਕਿਸਾਨ ਇੱਕ ਬੋਹੜ ਦੇ ਰੁੱਖ ’ਤੇ ਚੜ੍ਹ ਗਿਆ। ਸ਼ੇਰ ਉੱਥੇ ਹੀ ਗੇੜੇ ਕੱਢਦਾ ਰਿਹਾ। ਸ਼ਾਮ ਢਲ਼ੀ ਹਨੇ੍ਹਰਾ ਹੁੰਦਿਆਂ ਸ਼ੇਰ ਜੰਗਲ ਵੱਲ ਨੂੰ ਚਲਾ ਗਿਆ। ਪਰ ਡਰਦੇ ਮਾਰੇ ਕਿਸਾਨ ਦਰੱਖਤ ਦੇ ਪੱਤਿਆਂ ਵਿੱਚ ਹੀ ਛੁਪ ਕੇ ਪੈ ਗਿਆ।

ਸਵੇਰ ਵੇਲੇ ਉੱਠ ਕੇ ਵੇਖਿਆ ਕਿ ਬੋਹੜ ਦੇ ਰੁੱਖ ਦੇ ਨੇੜੇ ਹੀ ਗਊਆਂ ਦਾ ਵਾੜਾ ਸੀ ਜਿਸ ਵਿੱਚ ਬਹੁਤ ਸਾਰੀਆਂ ਗਾਵਾਂ ਸਨ। ਕਿਸਾਨ ਡਰਦਾ-ਡਰਦਾ ਥੱਲੇ ਉੱਤਰਿਆ ਤੇ ਖਾਣ-ਪੀਣ ਲਈ ਭੋਜਨ ਦਾ ਇੰਤਜਾਮ ਕਰਨ ਲਈ ਪਿੰਡ ਵੱਲ ਨੂੰ ਵਧਿਆ ਤਾਂ ਉਸ ਪਾਸੋਂ ਹਾਹਾਕਾਰ ਸੁਣਾਈ ਦਿੱਤੀ। ਇੱਕ ਆਜੜੀ ਆਉਂਦਾ ਦਿਖਾਈ ਦਿੱਤਾ। ਉਸ ਤੋਂ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਪਿੰਡ ਵਿੱਚ ਸ਼ੇਰ ਵੜ ਗਿਆ। ਕਿਸਾਨ ਨੇ ਆਜੜੀ ਤੋਂ ਕੁਝ ਖਾਣ ਲਈ ਮੰਗਿਆ ਤਾਂ ਉਸ ਨੇ ਉਸ ਨੂੰ ਖਾਣ ਲਈ ਰੋਟੀ ਦਿੱਤੀ ਅਤੇ ਪੀਣ ਲਈ ਬੱਕਰੀਆਂ ਦਾ ਦੁੱਧ। ਕਿਸਾਨ ਨੇ ਆਜੜੀ ਦਾ ਧੰਨਵਾਦ ਕੀਤਾ ਅਤੇ ਮੁੜ ਅੱਖ ਬਚਾ ਕੇ ਦਰੱਖਤ ’ਤੇ ਚੜ੍ਹ ਗਿਆ।

ਕੁਝ ਦਿਨ ਇਸ ਤਰ੍ਹਾਂ ਹੀ ਲੰਘ ਗਏ ਪਰ ਇੱਕ ਦਿਨ ਉਸ ਦੀ ਨਜ਼ਰ ਗਊਆਂ ਦੇ ਵਾੜੇ ਵਿੱਚ ਫੈਲੀ ਗੰਦਗੀ ਦੇ ਢੇਰਾਂ ਵੱਲ ਗਈ। ਉਸ ਨੂੰ ਬੜਾ ਤਰਸ ਆਇਆ। ਉਹ ਗਊਆਂ ਦੇ ਬਾਹਰ ਜਾਣ ਦਾ ਇੰਤਜ਼ਾਰ ਕਰਨ ਲੱਗਾ। ਜਿਉਂ ਹੀ ਗਾਵਾਂ ਵਾੜੇ ਵਿੱਚੋਂ ਬਾਹਰ ਗਈਆਂ ਤਾਂ ਉਸ ਨੇ ਸਾਰੇ ਵਾੜੇ ਦੀ ਸਫਾਈ ਕਰ ਦਿੱਤੀ। ਸ਼ਾਮ ਨੂੰ ਜਦੋਂ ਗਾਵਾਂ ਵਾਪਸ ਆਈਆਂ ਤਾਂ ਸਾਫ-ਸੁਥਰੇ ਵਾੜੇ ਨੂੰ ਵੇਖ ਖੁਸ਼ ਤੇ ਹੈਰਾਨ ਹੋਈਆਂ। ਹੁਣ ਕਿਸਾਨ ਹਰ ਰੋਜ਼ ਗਾਵਾਂ ਦੇ ਜਾਣ ’ਤੇ ਸਫਾਈ ਕਰਕੇ ਰੁੱਖ ’ਤੇ ਚੜ੍ਹ ਜਾਂਦਾ। ਲੰਘਦੇ-ਟੱਪਦੇ ਰਾਹੀਆਂ ਤੋਂ ਭੋਜਨ ਲੈ ਕੇ ਡੰਗ ਟਪਾ ਲੈਂਦਾ ਤੇ ਸ਼ੇਰ ਵੀ ਕਮਲਿਆਂ ਵਾਂਗ ਹਰ ਰੋਜ਼ ਪਿੰਡ ਵਿੱਚ ਕਿਸਾਨ ਦੀ ਭਾਲ ’ਚ ਜਰੂਰ ਗੇੜਾ ਮਾਰਦਾ।

ਦੂਜੇ ਪਾਸੇ ਵਾੜੇ ਦੀ ਸਫਾਈ ਵੇਖ ਗਾਵਾਂ ਵੀ ਹੈਰਾਨ ਰਹਿ ਜਾਂਦੀਆਂ ਕਿ ਕੌਣ ਹੈ ਜੋ ਸਾਡੇ ਵਾੜੇ ਦੀ ਸਫਾਈ ਕਰ ਰਿਹਾ ਹੈ? ਜ਼ਰੂਰ ਜਾਂ ਤਾਂ ਕੋਈ ਭਗਤ ਹੈ ਜਾਂ ਕੋਈ ਮੁਸੀਬਤ ਦਾ ਮਾਰਿਆ। ਇਹ ਸੋਚ ਸਭ ਨੇ ਜਾਣਨ ਲਈ ਇੱਕ ਲੰਗੜੀ ਗਾਂ ਦੀ ਨਿਗਰਾਨੀ ਕਰਨ ਲਈ ਜ਼ਿੰਮੇਵਾਰੀ ਲਾ ਦਿੱਤੀ। ਹਰ ਰੋਜ਼ ਦੀ ਤਰ੍ਹਾਂ ਸਾਰੀਆਂ ਗਾਵਾਂ ਚਰਨ ਲਈ ਚਲੀਆਂ ਗਈਆਂ ਤੇ ਲੰਗੜੀ ਗਾਂ ਨੇੜੇ ਹੀ ਓਹਲੇ ਵਿੱਚ ਘਾਹ ਚਰਨ ਲੱਗੀ। ਕਿਸਾਨ ਦਰੱਖਤ ਤੋਂ ਥੱਲੇ ਉੱਤਰਿਆ ਤੇ ਸਫਾਈ ਕਰਨ ਲੱਗਾ। ਇਹ ਦੇਖ ਲੰਗੜੀ ਗਾਂ ਨੇ ਸਾਰੀਆਂ ਗਾਂਵਾਂ ਨੂੰ ਇੱਕ ਅਵਾਜ ਦਿੱਤੀ ਤੇ ਇਕੱਠੀਆਂ ਕਰ ਲਈਆਂ। ਕਿਸਾਨ ਡਰ ਗਿਆ। ਗਾਵਾਂ ਦੀ ਮੁਖੀ ਗਾਂ ਨੇ ਕਿਸਾਨ ਨੂੰ ਕਿਹਾ, ‘‘ਡਰ ਨਾ ਤੂੰ ਆਪਣਾ ਦੁੱਖ ਦੱਸ।’’ ਇਹ ਸੁਣ ਕੇ ਕਿਸਾਨ ਨੇ ਆਪਣੀ ਸਾਰੀ ਵਿਥਿਆ ਸੁਣਾਈ ਤਾਂ ਗਊਆਂ ਨੇ ਕਿਹਾ ਕਿ ਤੈਨੂੰ ਘਬਰਾਉਣ ਦੀ ਲੋੜ ਨਹੀਂ ਹੁਣ ਤੇਰੀ ਰਾਖੀ ਅਸੀਂ ਕਰਾਂਗੀਆਂ।

ਓਧਰ ਸ਼ੇਰ ਨੂੰ ਵੀ ਕਿਸਾਨ ਦੀ ਭਿਣਕ ਪੈ ਗਈ ਉਹ ਦਹਾੜਦਾ ਹੋਇਆ ਵਾੜੇ ਵੱਲ ਨੂੰ ਵਧਿਆ। ਸ਼ੇਰ ਦੀ ਦਹਾੜ ਸੁਣ ਕੇ ਕਿਸਾਨ ਦੀਆਂ ਮੱਝਾਂ ਤੇ ਝੋਟਾ ਵੀ ਸਮਝ ਗਏ ਕਿ ਕਿਸਾਨ ’ਤੇ ਮੁਸੀਬਤ ਆ ਪਈ ਹੈ ਉਹ ਕਿਸਾਨ ਦੀ ਮੱਦਦ ਲਈ ਉਸ ਪਾਸੇ ਨੂੰ ਹੋ ਤੁਰੇ। ਜਿਉਂ ਹੀ ਸ਼ੇਰ ਗਾਵਾਂ ਦੇ ਵਾੜੇ ਵੱਲ ਵਧਿਆ ਅੱਗੋਂ ਗਾਵਾਂ ਨੇ ਘੇਰ ਲਿਆ ਤੇ ਪਿੱਛੋਂ ਮੱਝਾਂ ਤੇ ਝੋਟੇ ਨੇ। ਦੋਹਾਂ ਨੇ ਰਲ਼ ਕੇ ਸ਼ੇਰ ਨੂੰ ਮਾਰ ਮੁਕਾਇਆ। ਕਿਸਾਨ ਖੁਸ਼ ਹੋ ਗਿਆ ਤੇ ਗਾਵਾਂ, ਮੱਝਾਂ ਤੇ ਝੋਟੇ ਦਾ ਧੰਨਵਾਦ ਕੀਤਾ ਅਤੇ ਉੱਥੇ ਹੀ ਸਾਰੇ ਰਲ ਕੇ ਖੁਸ਼ੀ-ਖੁਸ਼ੀ ਰਹਿਣ ਲੱਗੇ ਤੇ ਜੰਗਲ ਦੇ ਪਸ਼ੂ-ਪੰਛੀ ਵੀ ਅਜ਼ਾਦ ਤੇ ਬੇਖੌਫ ਘੁੰਮਣ ਲੱਗੇ। ਹਰ ਪਾਸੇ ਖੁਸ਼ੀ ਦੀ ਲਹਿਰ ਦੌੜ ਗਈ।
ਰਣਬੀਰ ਸਿੰਘ ਪਿ੍ਰੰਸ,
ਸ਼ਾਹਪੁਰ ਕਲਾਂ, ਅਫ਼ਸਰ ਕਲੋਨੀ, ਸੰਗਰੂਰ
ਮੋ. 98722-99613

Rabbit : ਗਿੱਦੜ ਤੇ ਖਰਗੋਸ਼ (ਬਾਲ ਕਹਾਣੀ)
Rabbit : ਇੱਕ ਗਿੱਦੜ ਕਈ ਦਿਨਾਂ ਤੋਂ ਭੁੱਖਾ ਸੀ। ਉਸ ਨੂੰ ਕੋਈ ਸ਼ਿਕਾਰ ਨਾ ਮਿਲਿਆ। ਆਖ਼ਰ ਉਹ ਰਾਤ ਸਮੇਂ ਇੱਕ ਪਿੰਡ ’ਚ ਗਿਆ ਅਤੇ ਖਾਣ ਲਈ ਕੋਈ ਚੀਜ਼ ਲੱਭਣ ਲੱਗਾ। ਪਰ ਬਦਕਿਸਮਤੀ ਨਾਲ ਸਾਰੇ ਪਿੰਡ ਵਿੱਚ ਟੱਕਰਾਂ ਮਾਰਨ ਦੇ ਬਾਵਜ਼ੂਦ ਵੀ ਉਸ ਨੂੰ ਖਾਣ ਲਈ ਕੁਝ ਵੀ ਨਸੀਬ ਨਾ ਹੋਇਆ। ਇੱਕ ਢੇਰ ਨੂੰ ਫਰੋਲਦਿਆਂ ਉਸ ਨੂੰ ਦੋ ਟੁੱਟੇ-ਪੁਰਾਣੇ ਛਿੱਤਰ ਲੱਭੇ। ਜਿਨ੍ਹਾਂ ਦੇ ਤਲੇ ਅੱਡੀਆਂ ਤੋਂ ਘਸੇ ਪਏ ਸਨ। ਗਿੱਦੜ ਨੂੰ ਇੱਕ ਚਾਲ ਸੁਝੀ ਅਤੇ ਉਸ ਨੇ ਉਨ੍ਹਾਂ ਛਿੱਤਰਾਂ ਨੂੰ ਆਪਣੇ ਕੰਨਾਂ ਵਿੱਚ ਲਟਕਾ ਲਿਆ, ਜਿਸ ਤਰ੍ਹਾਂ ਕਿਸੇ ਜੋਗੀ ਦੇ ਕੰਨਾਂ ਵਿੱਚ ਮੁੰਦਰਾਂ ਪਾਈਆਂ ਹੋਈਆਂ ਹੁੰਦੀਆਂ ਹਨ। ਫਿਰ ਉਸ ਨੇ ਕੁੱਝ ਹੱਡੀਆਂ ਇਕੱਠੀਆਂ ਕੀਤੀਆਂ ਅਤੇ ਉਨ੍ਹਾਂ ਨੂੰ ਇੱਕ ਵੱਡੇ ਸਾਰੇ ਛੱਪੜ ਕੇ ਕੰਢੇ ਜੋੜ ਕੇ ਉੱਪਰ ਗੋਹੇ ਦਾ ਲੇਪ ਕਰਕੇ ਇਸ ਤਰ੍ਹਾਂ ਸਮਾਧੀ ਲਾ ਕੇ ਬੈਠ ਗਿਆ ਜਿਸ ਤਰ੍ਹਾਂ ਕੋਈ ਵੱਡਾ ਮਹਾਨ ਤਪੱਸਵੀ ਤਪੱਸਿਆ ਕਰ ਰਿਹਾ ਹੁੰਦਾ ਹੈ।

ਸਵੇਰ ਹੋਈ। ਸੂਰਜ ਨੇ ਸਾਰੀ ਧਰਤੀ ਨੂੰ ਆਪਣੇ ਨਿੱਘੇ ਕਲਾਵੇ ’ਚ ਲੈ ਲਿਆ। ਪਸ਼ੂ, ਪੰਛੀ ਆਪਣੇ ਘੁਰਨਿਆਂ ਅਤੇ ਆਲ੍ਹਣਿਆਂ ’ਚੋਂ ਨਿੱਕਲ ਕੇ ਛੱਪੜ ਦੇ ਕੰਢੇ ਪਾਣੀ ਪੀਣ ਆਉਣ ਲੱਗੇ। ਗਿੱਦੜ ਨੇ ਝੱਟ ਉਨ੍ਹਾਂ ਨੂੰ ਆਪਣੀ ਗਰਜਵੀਂ ਆਵਾਜ਼ ਵਿੱਚ ਲਲਕਾਰ ਕੇ ਆਪਣੇ ਕੋਲ ਸੱਦ ਲਿਆ ਅਤੇ ਕਿਹਾ ਕਿ ਜੇਕਰ ਤੁਸੀਂ ਇਸ ਛੱਪੜ ’ਚੋਂ ਪਾਣੀ ਪੀਣਾ ਚਾਹੁੰਦੇ ਹੋ ਤਾਂ ਪਹਿਲਾਂ ਮੇਰੀ ਉਸਤਤ ਵਿੱਚ ਇਹ ਦੋਹਰਾ ਪੜੋ੍ਹ, (Rabbit)

‘‘ਚਾਂਦੀ ਦਾ ਤੇਰਾ ਚੌਂਤਰਾ
ਉੱਤੇ ਸੋਨਾ ਲਿੱਪਿਆ ਹੈ।
ਕੰਨਾਂ ਵਿੱਚ ਤੇਰੇ ਮੁੰਦਰਾਂ
ਕੋਈ ਸ਼ਹਿਜ਼ਾਦਾ ਬੈਠਾ ਹੈ।’’

ਜਾਨਵਰ ਮਖੌਲ ਵਿੱਚ ਇਹ ਦੋਹਰਾ ਪੜ੍ਹਦੇ ਤੇ ਪਾਣੀ ਪੀ ਕੇ ਚਲੇ ਜਾਂਦੇ। ਦੁਪਹਿਰ ਨੂੰ ਜੰਗਲ ਦਾ ਰਾਜਾ ਸ਼ੇਰ ਵੀ ਉੱਥੇ ਪਾਣੀ ਪੀਣ ਲਈ ਆਇਆ, ਗਿੱਦੜ ਨੇ ਉਸਨੂੰ ਵੀ ਇਹ ਦੋਹਰਾ ਪੜ੍ਹ ਕੇ ਪਾਣੀ ਪੀਣ ਲਈ ਕਿਆ। ਸ਼ੇਰ ਨੇ ਵੀ ਹੱਸਦਿਆਂ ਇਹ ਦੋਹਰਾ ਪੜ੍ਹ ਦਿੱਤਾ ਅਤੇ ਪਾਣੀ ਪੀ ਕੇ ਚਲਾ ਗਿਆ। ਗਿੱਦੜ ਖੁਸ਼ੀ ’ਚ ਫੁੱਲਿਆ ਨਾ ਸਮਾਇਆ ਅਤੇ ਸੋਚਣ ਲੱਗਾ, ‘‘ਮੈਂ ਕਿੰਨਾ ਖੁਸ਼ਕਿਸਮਤ ਹਾਂ। ਜੰਗਲ ਦਾ ਬਾਦਸ਼ਾਹ ਸ਼ੇਰ ਵੀ ਮੈਨੂੰ ਸ਼ਹਿਜ਼ਾਦਾ ਆਖ ਕੇ ਸਤਿਕਾਰ ਦੇ ਗਿਆ ਹੈ। ਜੇਕਰ ਇਸੇ ਤਰ੍ਹਾਂ ਹੀ ਮੈਨੂੂੰ ਆਦਰ-ਮਾਣ ਮਿਲਦਾ ਰਿਹਾ ਤਾਂ ਛੇਤੀ ਹੀ ਮੈਂ ਇਸ ਜੰਗਲ ਦਾ ਬਾਦਸ਼ਾਹ ਬਣ ਜਾਵਾਂਗਾ। ਫਿਰ ਮੈਨੂੰ ਭੁੱਖਾ ਰਹਿਣ ਦੀ ਲੋੜ ਨਹੀਂ ਪਵੇਗੀ।’’ ਹੌਲੀ-ਹੌਲੀ ਸਾਰੇ ਪਸ਼ੂ-ਪੰਛੀਆਂ ਵਿੱਚ ਇਹ ਗੱਲ ਫੈਲ ਗਈ। ਜਾਨਵਰਾਂ ਵਿੱਚ ਗਿੱਦੜ ਦਾ ਚੰਗਾ ਸਤਿਕਾਰ ਬਣ ਗਿਆ। ਜਿਹੜਾ ਵੀ ਜਾਨਵਰ ਛੱਪੜ ’ਤੇ ਪਾਣੀ ਪੀਣ ਆਉਂਦਾ, ਉਹ ਆਪਣੇ-ਆਪ ਹੀ ਮਸ਼ਕਰੀ ਜਿਹੀ ਵਿੱਚ ਦੋਹਰਾ ਪੜ੍ਹਦਾ ਤੇ ਪਾਣੀ ਕੇ ਚਲਾ ਜਾਂਦਾ ਹੈ। (Rabbit)

ਜਦੋਂ ਸੂਰਜ ਆਪਣਾ ਸਫਰ ਮੁਕਾ ਕੇ ਛਿਪਦੇ ਵੱਲ ਡੁੱਬਣ ਲੱਗਾ ਤਾਂ ਇੱਕ ਖਰਗੋਸ਼ ਛੱਪੜ ’ਤੇ ਪਾਣੀ ਪੀਣ ਆਇਆ। ਉਹ ਗਿੱਦੜ ਨੂੰ ਸ਼ਰਧਾਂਜਲੀ ਦਿੱਤੇ ਬਿਨਾਂ ਹੀ ਪਾਣੀ ਪੀਣ ਲੱਗਾ। ਗਿੱਦੜ ਨੇ ਉਸ ਨੂੰ ਤਾੜਦਿਆਂ ਆਖਿਆ, ‘‘ਜੰਗਲ ਦਾ ਬਾਦਸ਼ਾਹ ਸ਼ੇਰ ਵੀ ਮੇਰੀ ਤਪੱਸਿਆ ’ਤੇ ਖੁਸ਼ ਹੋ ਕੇ ਮੈਨੂੰ ਸ਼ਰਧਾਂਜਲੀ ਦੇ ਗਿਆ ਹੈ। ਪਰ ਤੂੰ ਇੱਕ ਨਿੱਕੜਾ ਜਿਹਾ ਖਰਗੋਸ਼ ਇੰਨਾ ਬੇ੍ਰਪਵਾਹ ਹੋ ਕੇ ਮੈਨੂੰ ਕੋਈ ਸਤਿਕਾਰ ਨਹੀਂ ਦੇ ਰਿਹਾ। ਜੇਕਰ ਤੂੰ ਇਸ ਛੱਪੜ ’ਚੋਂ ਪਾਣੀ ਪੀਣਾ ਚਾਹੁੰਦਾ ਏਂ ਤਾਂ ਪਹਿਲਾਂ ਇਹ ਦੋਹਰਾ ਪੜ੍ਹ:

‘‘ਚਾਂਦੀ ਦਾ ਤੇਰਾ ਚੌਂਤਰਾ
ਉੱਤੇ ਸੋਨਾ ਲਿੱਪਿਆ ਹੈ।
ਕੰਨਾਂ ਵਿੱਚ ਤੇਰੇ ਮੁੰਦਰਾਂ
ਕੋਈ ਸ਼ਹਿਜ਼ਾਦਾ ਬੈਠਾ ਹੈ।’’

Read Also : ਗਲਤੀ ਦੀ ਸਜ਼ਾ (ਪੰਜਾਬੀ ਬਾਲ ਕਹਾਣੀ)

ਖਰਗੋਸ਼ ਬੜਾ ਚਲਾਕ ਅਤੇ ਫੁਰਤੀਲਾ ਸੀ। ਉਸ ਨੂੰ ਗਿੱਦੜ ਦੀ ਫੋਕੀ ਖੁਸ਼ਾਮਦ ਕਰਨੀ ਚੰਗੀ ਨਾ ਲੱਗੀ। ਉਸ ਨੂੰ ਇਹ ਵੀ ਡਰ ਸੀ ਕਿ ਜੇਕਰ ਉਸ ਨੇ ਗਿੱਦੜ ਦੀ ਗੱਲ ਨਾ ਮੰਨੀ ਤਾਂ ਗਿੱਦੜ ਉਸ ਨੂੰ ਮਾਰ ਕੇ ਕਿਧਰੇ ਖਾ ਹੀ ਨਾ ਜਾਵੇ। ਉਸ ਨੇ ਚਲਾਕੀ ਤੋਂ ਕੰਮ ਲੈਣਾ ਹੀ ਠੀਕ ਸਮਝਿਆ ਤੇ ਤੁਤਲਾ ਕੇ ਕਹਿਣ ਲੱਗਾ, ‘‘ਪਿਆਸ ਨਾਲ ਮੇਰੀ ਤਾਂ ਜੀਭ ਸੁੱਕੀ ਪਈ ਹੈ… ਮੈਥੋਂ ਤਾਂ ਬੋਲਿਆ ਵੀ ਨਹੀਂ ਜਾਂਦਾ। ਜੇਕਰ ਤੁਹਾਡਾ ਹੁਕਮ ਹੋਵੇ ਤਾਂ ਮੈਂ ਦੋ ਕੁ ਘੁੱਟ ਪਾਣੀ ਪੀ ਕੇ ਫਿਰ ਤੁਹਾਡੀ ਸਿਫ਼ਤ ਵਿੱਚ ਇਹ ਦੋਹਰਾ ਪੜ੍ਹਾਂ?’’
ਗਿੱਦੜ ਨੇ ਉਸ ਦੀ ਗੱਲ ਮੰਨ ਲਈ ਤੇ ਕਹਿਣ ਲੱਗਾ, ‘‘ਤੂੰ ਠੀਕ ਕਹਿੰਦਾ ਏਂ… ਪਾਣੀ ਪੀ ਕੇ ਤੇਰਾ ਗਲਾ ਸਾਫ ਹੋ ਜਾਵੇਗਾ। ਤੇਰੀ ਆਵਾਜ਼ ਹੋਰ ਵੀ ਸੁਰੀਲੀ ਨਿੱਕਲੇਗੀ।’’ ਖਰਗੋਸ਼ ਨੇ ਰੱਜ ਕੇ ਪਾਣੀ ਪੀਤਾ ਤੇ ਫਿਰ ਉੱਥੋਂ ਤੁਰ ਪਿਆ। ਗਿੱਦੜ ਇਹ ਵੇਖ ਕੇ ਬੜਾ ਹੈਰਾਨ ਹੋਇਆ। ਉਸ ਨੇ ਖਰਗੋਸ਼ ਨੂੰ ਆਵਾਜ਼ ਮਾਰੀ। ਖਰਗੋਸ਼ ਨੇ ਖਹਿੜਾ ਨਾ ਛੁੱਟਦਾ ਵੇਖ ਕੇ ਕਿਹਾ, ‘‘ਕਿਹੜਾ ਦੋਹਰਾ ਪੜ੍ਹਨਾ ਏ?’’
ਗਿੱਦੜ ਨੇ ਕਿਹਾ,
‘‘ਚਾਂਦੀ ਦਾ ਤੇਰਾ ਚੌਂਤਰਾ
ਉੱਤੇ ਸੋਨਾ ਲਿੱਪਿਆ ਹੈ।
ਕੰਨਾਂ ਵਿੱਚ ਤੇਰੇ ਮੁੰਦਰਾਂ
ਕੋਈ ਸ਼ਹਿਜ਼ਾਦਾ ਬੈਠਾ ਹੈ।’’

ਖਰਗੋਸ਼ ਨੇ ਕੁੱਝ ਪਲ ਸੋਚਿਆ ਤੇ ਫਿਰ ਉੱਚੇ ਸੁਰ ਵਿੱਚ ਕਹਿਣਾ ਸ਼ੁਰੂ ਕੀਤਾ,
‘‘ਹੱਡੀਆਂ ਦਾ ਤੇਰਾ ਚੌਂਤਰਾ,
ਉੱਤੇ ਗੋਹਾ ਲਿੱਪਿਆ ਹੈ।
ਕੰਨਾਂ ਵਿੱਚ ਤੇਰੇ ਜੁੱਤੀਆਂ,
ਕੋਈ ਗਿੱਦੜ ਬੈਠਾ ਹੈ।’’
ਤੇ ਫਿਰ ਉਹ ਇੰਨੀ ਤੇਜ਼ੀ ਨਾਲ ਆਪਣੀ ਖੁੱਡ ਵੱਲ ਦੌੜਿਆ ਜਿਵੇਂ ਤੀਰ ਕਮਾਨ ’ਚੋਂ ਛੁੱਟਦਾ ਹੈ। ਗਿੱਦੜ ਨੂੰ ਇਹ ਸੁਣ ਕੇ ਬੜਾ ਗੁੱਸਾ ਆਇਆ ਤੇ ਉਹ ਖਰਗੋਸ਼ ਵੱਲ ਦੌੜਿਆ। ਖਰਗੋਸ਼ ਬੜਾ ਫੁਰਤੀਲਾ ਸੀ, ਭੱਜ ਕੇ ਆਪਣੀ ਖੁੱਡ ’ਚ ਵੜ ਗਿਆ। ਗਿੱਦੜ ਬੇਸ਼ਰਮ ਜਿਹਾ ਹੋ ਕੇ ਖੁੱਡ ਦੇ ਬਾਹਰ ਹੀ ਬੈਠ ਗਿਆ ਕਿ ਹੁਣੇ ਖਰਗੋਸ਼ ਬਾਹਰ ਨਿੱਕਲੇਗਾ ਤੇ ਉਹ ਉਸ ਨੂੰ ਫੜ੍ਹ ਕੇ ਮਾਰ ਸੁੱਟੇਗਾ ਪਰ ਖਰਗੋਸ਼ ਬਾਹਰ ਨਾ ਨਿੱਕਲਿਆ ਤੇ ਖੁੱਡ ਵਿੱਚ ਬੈਠ ਕੇ ਹੀ ਬੜੀ ਮਿੱਠੀ ਸੁਰ ਵਿੱਚ ਗਾਉਣ ਲੱਗਾ-
ਹੱਡੀਆਂ ਦਾ ਤੇਰਾ ਚੌਂਤਰਾ,
ਉੱਤੇ ਗੋਹਾ ਲਿੱਪਿਆ ਹੈ।
ਕੰਨਾਂ ਵਿੱਚ ਤੇਰੇ ਜੁੱਤੀਆਂ,
ਕੋਈ ਗਿੱਦੜ ਬੈਠਾ ਹੈ।

ਗਿੱਦੜ ਆਪਣੀ ਹੋਰ ਬੇਇੱਜ਼ਤੀ ਨਾ ਸਹਾਰ ਸਕਿਆ ਤੇ ਚੁੱਪ-ਚਾਪ ਕੰਨ ਵਲੇਟ ਕੇ ਉਥੋਂ ਖਿਸਕ ਗਿਆ।

ਗਿੱਦੜ ਤੇ ਖਰਗੋਸ਼ (ਪੰਜਾਬੀ ਬਾਲ ਕਹਾਣੀ)
Punjabi Story: ਇੱਕ ਗਿੱਦੜ ਕਈ ਦਿਨਾਂ ਤੋਂ ਭੁੱਖਾ ਸੀ ਉਸ ਨੂੰ ਕੋਈ ਸ਼ਿਕਾਰ ਨਾ ਮਿਲਿਆ ਆਖ਼ਰ ਉਹ ਰਾਤ ਸਮੇਂ ਇੱਕ ਪਿੰਡ ’ਚ ਗਿਆ ਤੇ ਖਾਣ ਲਈ ਕੋਈ ਚੀਜ਼ ਲੱਭਣ ਲੱਗਾ ਪਰ ਬਦਕਿਸਮਤੀ ਨਾਲ ਸਾਰੇ ਪਿੰਡ ’ਚ ਟੱਕਰਾਂ ਮਾਰਨ ਦੇ ਬਾਵਜ਼ੂਦ ਵੀ ਉਸ ਨੂੰ ਖਾਣ ਲਈ ਕੁਝ ਵੀ ਨਸੀਬ ਨਾ ਹੋਇਆ। ਇੱਕ ਢੇਰ ਨੂੰ ਫਰੋਲਦਿਆਂ ਉਸ ਨੂੰ ਦੋ ਟੁੱਟੇ-ਪੁਰਾਣੇ ਛਿੱਤਰ ਲੱਭੇ, ਜਿਨ੍ਹਾਂ ਦੇ ਤਲੇ ਅੱਡੀਆਂ ਤੋਂ ਘਸੇ ਪਏ ਸਨ। ਗਿੱਦੜ ਨੂੰ ਇੱਕ ਚਾਲ ਸੁਝੀ ਤੇ ਉਸ ਨੇ ਉਨ੍ਹਾਂ ਛਿੱਤਰਾਂ ਨੂੰ ਆਪਣੇ ਕੰਨਾਂ ’ਚ ਲਟਕਾ ਲਿਆ, ਜਿਸ ਤਰ੍ਹਾਂ ਕਿਸੇ ਜੋਗੀ ਦੇ ਕੰਨਾਂ ’ਚ ਮੁੰਦਰਾਂ ਪਾਈਆਂ ਹੋਈਆਂ ਹੁੰਦੀਆਂ ਹਨ।

ਫਿਰ ਉਸ ਨੇ ਕੁੱਝ ਹੱਡੀਆਂ ਇਕੱਠੀਆਂ ਕੀਤੀਆਂ ਤੇ ਉਨ੍ਹਾਂ ਨੂੰ ਇੱਕ ਵੱਡੇ ਸਾਰੇ ਛੱਪੜ ਕੇ ਕੰਢੇ ਜੋੜ ਕੇ ਉੱਪਰ ਗੋਹੇ ਦਾ ਲੇਪ ਕਰਕੇ ਇਸ ਤਰ੍ਹਾਂ ਸਮਾਧੀ ਲਾ ਕੇ ਬੈਠ ਗਿਆ ਜਿਸ ਤਰ੍ਹਾਂ ਕੋਈ ਵੱਡਾ ਮਹਾਨ ਤਪੱਸਵੀ ਤਪੱਸਿਆ ਕਰ ਰਿਹਾ ਹੁੰਦਾ ਹੈ। ਸਵੇਰ ਹੋਈ ਸੂਰਜ ਨੇ ਸਾਰੀ ਧਰਤੀ ਨੂੰ ਆਪਣੇ ਨਿੱਘੇ ਕਲਾਵੇ ’ਚ ਲੈ ਲਿਆ। ਪਸ਼ੂ, ਪੰਛੀ ਆਪਣੇ ਘੁਰਨਿਆਂ ਤੇ ਆਲ੍ਹਣਿਆਂ ’ਚੋਂ ਨਿੱਕਲ ਕੇ ਛੱਪੜ ਦੇ ਕੰਢੇ ਪਾਣੀ ਪੀਣ ਆਉਣ ਲੱਗੇ । ਗਿੱਦੜ ਨੇ ਝੱਟ ਉਨ੍ਹਾਂ ਨੂੰ ਆਪਣੀ ਗਰਜਵੀਂ ਆਵਾਜ਼ ’ਚ ਲਲਕਾਰ ਕੇ ਆਪਣੇ ਕੋਲ ਸੱਦ ਲਿਆ ਤੇ ਕਿਹਾ ਕਿ ਜੇਕਰ ਤੁਸੀਂ ਇਸ ਛੱਪੜ ’ਚੋਂ ਪਾਣੀ ਪੀਣਾ ਚਾਹੁੰਦੇ ਹੋ ਤਾਂ ਪਹਿਲਾਂ ਮੇਰੀ ਉਸਤਤ ’ਚ ਇਹ ਦੋਹਰਾ ਪੜ੍ਹੋ: Punjabi Story

‘‘ਚਾਂਦੀ ਦਾ ਤੇਰਾ ਚੌਂਤਰਾ
ਉੱਤੇ ਸੋਨਾ ਲਿੱਪਿਆ ਹੈ
ਕੰਨਾਂ ’ਚ ਤੇਰੇ ਮੁੰਦਰਾਂ
ਕੋਈ ਸ਼ਹਿਜ਼ਾਦਾ ਬੈਠਾ ਹੈ’’

ਜਾਨਵਰ ਮਖੌਲ ’ਚ ਇਹ ਦੋਹਰਾ ਪੜ੍ਹਦੇ ਤੇ ਪਾਣੀ ਪੀ ਕੇ ਚਲੇ ਜਾਂਦੇ। ਦੁਪਹਿਰ ਨੂੰ ਜੰਗਲ ਦਾ ਰਾਜਾ ਸ਼ੇਰ ਵੀ ਉੱਥੇ ਪਾਣੀ ਪੀਣ ਲਈ ਆਇਆ, ਗਿੱਦੜ ਨੇ ਉਸ ਨੂੰ ਵੀ ਇਹ ਦੋਹਰਾ ਪੜ੍ਹ ਕੇ ਪਾਣੀ ਪੀਣ ਲਈ ਕਿਆ, ਸ਼ੇਰ ਨੇ ਵੀ ਹੱਸਦਿਆਂ ਇਹ ਦੋਹਰਾ ਪੜ੍ਹ ਦਿੱਤਾ ਤੇ ਪਾਣੀ ਪੀ ਕੇ ਚਲਾ ਗਿਆ। ਗਿੱਦੜ ਖੁਸ਼ੀ ’ਚ ਫੁੱਲਿਆ ਨਾ ਸਮਾਇਆ ਤੇ ਸੋਚਣ ਲੱਗਿਆ, ‘‘ਮੈਂ ਕਿੰਨਾ ਖੁਸ਼ਕਿਸਮਤ ਹਾਂ ਜੰਗਲ ਦਾ ਬਾਦਸ਼ਾਹ ਸ਼ੇਰ ਵੀ ਮੈਨੂੰ ਸ਼ਹਿਜ਼ਾਦਾ ਆਖ ਕੇ ਸਤਿਕਾਰ ਦੇ ਗਿਆ ਹੈ ਜੇਕਰ ਇਸੇ ਤਰ੍ਹਾਂ ਹੀ ਮੈਨੂੂੰ ਆਦਰ-ਮਾਣ ਮਿਲਦਾ ਰਿਹਾ ਤਾਂ ਛੇਤੀ ਹੀ ਮੈਂ ਇਸ ਜੰਗਲ ਦਾ ਬਾਦਸ਼ਾਹ ਬਣ ਜਾਵਾਂਗਾ। ਫਿਰ ਮੈਨੂੰ ਭੁੱਖਾ ਰਹਿਣ ਦੀ ਲੋੜ ਨਹੀਂ ਪਵੇਗੀ’’ ਹੌਲੀ-ਹੌਲੀ ਸਾਰੇ ਪਸ਼ੂ-ਪੰਛੀਆਂ ’ਚ ਇਹ ਗੱਲ ਫੈਲ ਗਈ ਜਾਨਵਰਾਂ ’ਚ ਗਿੱਦੜ ਦਾ ਚੰਗਾ ਸਤਿਕਾਰ ਬਣ ਗਿਆ। Punjabi Story

ਜਿਹੜਾ ਵੀ ਜਾਨਵਰ ਛੱਪੜ ’ਤੇ ਪਾਣੀ ਪੀਣ ਆਉਂਦਾ, ਉਹ ਆਪਣੇ-ਆਪ ਹੀ ਮਸ਼ਕਰੀ ਜਿਹੀ ’ਚ ਦੋਹਰਾ ਪੜ੍ਹਦਾ ਤੇ ਪਾਣੀ ਕੇ ਚਲਾ ਜਾਂਦਾ ਹੈ। ਜਦੋਂ ਸੂਰਜ ਆਪਣਾ ਸਫਰ ਮੁਕਾ ਕੇ ਛਿਪਦੇ ਵੱਲ ਡੁੱਬਣ ਲੱਗਿਆ ਤਾਂ 1 ਖਰਗੋਸ਼ ਛੱਪੜ ’ਤੇ ਪਾਣੀ ਪੀਣ ਆਇਆ ਉਹ ਗਿੱਦੜ ਨੂੰ ਸ਼ਰਧਾਂਜਲੀ ਦਿੱਤੇ ਬਿਨਾਂ ਹੀ ਪਾਣੀ ਪੀਣ ਲੱਗਾ। ਗਿੱਦੜ ਨੇ ਉਸ ਨੂੰ ਤਾੜਦਿਆਂ ਆਖਿਆ, ‘‘ਜੰਗਲ ਦਾ ਬਾਦਸ਼ਾਹ ਸ਼ੇਰ ਵੀ ਮੇਰੀ ਤਪੱਸਿਆ ’ਤੇ ਖੁਸ਼ ਹੋ ਕੇ ਮੈਨੂੰ ਸ਼ਰਧਾਂਜਲੀ ਦੇ ਗਿਆ ਹੈ। ਪਰ ਤੂੰ ਇੱਕ ਨਿੱਕੜਾ ਜਿਹਾ ਖਰਗੋਸ਼ ਇੰਨਾ ਬੇ੍ਰਪਵਾਹ ਹੋ ਕੇ ਮੈਨੂੰ ਕੋਈ ਸਤਿਕਾਰ ਨਹੀਂ ਦੇ ਰਿਹਾ। ਜੇਕਰ ਤੂੰ ਇਸ ਛੱਪੜ ’ਚੋਂ ਪਾਣੀ ਪੀਣਾ ਚਾਹੁੰਦਾ ਏਂ ਤਾਂ ਪਹਿਲਾਂ ਇਹ ਦੋਹਰਾ ਪੜ੍ਹ Punjabi Story

Read This : ਰਾਣੋ ਦੀ ਗੁੱਡੀ

‘‘ਚਾਂਦੀ ਦਾ ਤੇਰਾ ਚੌਂਤਰਾ
ਉੱਤੇ ਸੋਨਾ ਲਿੱਪਿਆ ਹੈ
ਕੰਨਾਂ ’ਚ ਤੇਰੇ ਮੁੰਦਰਾਂ
ਕੋਈ ਸ਼ਹਿਜ਼ਾਦਾ ਬੈਠਾ ਹੈ’’

ਖਰਗੋਸ਼ ਬੜਾ ਚਲਾਕ ਤੇ ਫੁਰਤੀਲਾ ਸੀ, ਉਸ ਨੂੰ ਗਿੱਦੜ ਦੀ ਫੋਕੀ ਖੁਸ਼ਾਮਦ ਕਰਨੀ ਚੰਗੀ ਨਾ ਲੱਗੀ। ਉਸ ਨੂੰ ਇਹ ਵੀ ਡਰ ਸੀ ਕਿ ਜੇਕਰ ਉਸ ਨੇ ਗਿੱਦੜ ਦੀ ਗੱਲ ਨਾ ਮੰਨੀ ਤਾਂ ਗਿੱਦੜ ਉਸ ਨੂੰ ਮਾਰ ਕੇ ਕਿਧਰੇ ਖਾ ਹੀ ਨਾ ਜਾਵੇ। ਉਸ ਨੇ ਚਲਾਕੀ ਤੋਂ ਕੰਮ ਲੈਣਾ ਹੀ ਠੀਕ ਸਮਝਿਆ ਤੇ ਤੁਤਲਾ ਕੇ ਕਹਿਣ ਲੱਗਾ, ‘‘ਪਿਆਸ ਨਾਲ ਮੇਰੀ ਤਾਂ ਜੀਭ ਸੁੱਕੀ ਪਈ ਹੈ… ਮੈਥੋਂ ਤਾਂ ਬੋਲਿਆ ਵੀ ਨਹੀਂ ਜਾਂਦਾ ਜੇਕਰ ਤੁਹਾਡਾ ਹੁਕਮ ਹੋਵੇ ਤਾਂ ਮੈਂ ਦੋ ਕੁ ਘੁੱਟ ਪਾਣੀ ਪੀ ਕੇ ਫਿਰ ਤੁਹਾਡੀ ਸਿਫ਼ਤ ’ਚ ਇਹ ਦੋਹਰਾ ਪੜ੍ਹਾਂ?’’।

ਗਿੱਦੜ ਨੇ ਉਸ ਦੀ ਗੱਲ ਮੰਨ ਲਈ ਤੇ ਕਹਿਣ ਲੱਗਾ, ‘‘ਤੂੰ ਠੀਕ ਕਹਿੰਦਾ ਏਂ… ਪਾਣੀ ਪੀ ਕੇ ਤੇਰਾ ਗਲਾ ਸਾਫ ਹੋ ਜਾਵੇਗਾ ਤੇਰੀ ਆਵਾਜ਼ ਹੋਰ ਵੀ ਸੁਰੀਲੀ ਨਿੱਕਲੇਗੀ’’ ਖਰਗੋਸ਼ ਨੇ ਰੱਜ ਕੇ ਪਾਣੀ ਪੀਤਾ ਤੇ ਫਿਰ ਉੱਥੋਂ ਤੁਰ ਪਿਆ। ਗਿੱਦੜ ਇਹ ਵੇਖ ਕੇ ਬੜਾ ਹੈਰਾਨ ਹੋਇਆ ਉਸ ਨੇ ਖਰਗੋਸ਼ ਨੂੰ ਆਵਾਜ਼ ਮਾਰੀ ਖਰਗੋਸ਼ ਨੇ ਖਹਿੜਾ ਨਾ ਛੁੱਟਦਾ ਵੇਖ ਕੇ ਕਿਹਾ, ‘‘ਕਿਹੜਾ ਦੋਹਰਾ ਪੜ੍ਹਨਾ ਏ?’’

ਗਿੱਦੜ ਨੇ ਕਿਹਾ,
‘‘ਚਾਂਦੀ ਦਾ ਤੇਰਾ ਚੌਂਤਰਾ
ਉੱਤੇ ਸੋਨਾ ਲਿੱਪਿਆ ਹੈ
ਕੰਨਾਂ ’ਚ ਤੇਰੇ ਮੁੰਦਰਾਂ
ਕੋਈ ਸ਼ਹਿਜ਼ਾਦਾ ਬੈਠਾ ਹੈ’’

ਖਰਗੋਸ਼ ਨੇ ਕੁੱਝ ਪਲ ਸੋਚਿਆ ਤੇ ਫਿਰ ਉੱਚੇ ਸੁਰ ’ਚ ਕਹਿਣਾ ਸ਼ੁਰੂ ਕੀਤਾ,

‘‘ਹੱਡੀਆਂ ਦਾ ਤੇਰਾ ਚੌਂਤਰਾ,
ਉੱਤੇ ਗੋਹਾ ਲਿੱਪਿਆ ਹੈ
ਕੰਨਾਂ ’ਚ ਤੇਰੇ ਜੁੱਤੀਆਂ,
ਕੋਈ ਗਿੱਦੜ ਬੈਠਾ ਹੈ’’

ਤੇ ਫਿਰ ਉਹ ਇੰਨੀ ਤੇਜ਼ੀ ਨਾਲ ਆਪਣੀ ਖੁੱਡ ਵੱਲ ਦੌੜਿਆ ਜਿਵੇਂ ਤੀਰ ਕਮਾਨ ’ਚੋਂ ਛੁੱਟਦਾ ਹੈ। ਗਿੱਦੜ ਨੂੰ ਇਹ ਸੁਣ ਕੇ ਬੜਾ ਗੁੱਸਾ ਆਇਆ ਤੇ ਉਹ ਖਰਗੋਸ਼ ਵੱਲ ਦੌੜਿਆ। ਖਰਗੋਸ਼ ਬੜਾ ਫੁਰਤੀਲਾ ਸੀ, ਭੱਜ ਕੇ ਆਪਣੀ ਖੁੱਡ ’ਚ ਵੜ ਗਿਆ, ਗਿੱਦੜ ਬੇਸ਼ਰਮ ਜਿਹਾ ਹੋ ਕੇ ਖੁੱਡ ਦੇ ਬਾਹਰ ਹੀ ਬੈਠ ਗਿਆ ਕਿ ਹੁਣੇ ਖਰਗੋਸ਼ ਬਾਹਰ ਨਿੱਕਲੇਗਾ ਤੇ ਉਹ ਉਸ ਨੂੰ ਫੜ੍ਹ ਕੇ ਮਾਰ ਸੁੱਟੇਗਾ, ਪਰ ਖਰਗੋਸ਼ ਬਾਹਰ ਨਾ ਨਿੱਕਲਿਆ ਤੇ ਖੁੱਡ ’ਚ ਬੈਠ ਕੇ ਹੀ ਬੜੀ ਮਿੱਠੀ ਸੁਰ ’ਚ ਗਾਉਣ ਲੱਗਾ- Punjabi Story

ਹੱਡੀਆਂ ਦਾ ਤੇਰਾ ਚੌਂਤਰਾ,
ਉੱਤੇ ਗੋਹਾ ਲਿੱਪਿਆ ਹੈ
ਕੰਨਾਂ ’ਚ ਤੇਰੇ ਜੁੱਤੀਆਂ,
ਕੋਈ ਗਿੱਦੜ ਬੈਠਾ ਹੈ

ਗਿੱਦੜ ਆਪਣੀ ਹੋਰ ਬੇਇੱਜ਼ਤੀ ਨਾ ਸਹਾਰ ਸਕਿਆ ਤੇ ਚੁੱਪ-ਚਾਪ ਕੰਨ ਵਲੇਟ ਕੇ ਉਥੋਂ ਖਿਸਕ ਗਿਆ। Punjabi Story

ਕਹਾਣੀ ਇੱਕ ਸਿਆਣੇ ਬੱਚੇ ਦੀ ਜੋ ਕਰ ਦੇਵੇਗੀ ਬਾਗੋ! ਬਾਗ!
ਗੱਲ ਕਾਫੀ ਸਮਾਂ ਪੁਰਾਣੀ ਹੈ ਜਦੋਂ ਹਰਸ਼ਿਤ ਨੇ ਸਕੂਲ ਜਾਣਾ ਸ਼ੁਰੂ ਕੀਤਾ ਪੜ੍ਹਨ ਦੇ ਨਾਲ-ਨਾਲ ਹਰਸ਼ਿਤ ਨੂੰ ਪੇਂਟਿੰਗ ਦਾ ਵੀ ਸ਼ੌਂਕ ਸੀ। ਜਦੋਂ ਉਹ ਸਕੂਲੋਂ ਘਰ ਆਉਂਦਾ ਤਾਂ ਸਭ ਤੋਂ ਪਹਿਲਾਂ ਆਪਣੀ ਵਰਦੀ ਉਤਾਰ ਕੇ ਬੈਗ ਨੂੰ ਚੈੱਕ ਕਰਦਿਆਂ ਆਪਣੀ ਜਗ੍ਹਾ ’ਤੇ ਰੱਖ ਦਿੰਦਾ। ਥੋੜ੍ਹਾ ਸਮਾਂ ਅਰਾਮ ਕਰਨ ਤੋਂ ਬਾਅਦ ਉਹ ਤਸਵੀਰਾਂ ਬਣਾਉਣੀਆਂ ਸ਼ੁਰੂ ਕਰ ਦਿੰਦਾ। ਕਲਾਸ ਦੇ ਸਾਰੇ ਬੱਚੇ ਉਸ ਨੂੰ ਪੜ੍ਹਾਕੂ- ਪੜ੍ਹਾਕੂ ਕਹਿਣ ਲੱਗ ਪਏ।

ਪਰ ਉਹ ਕਿਸੇ ਦੀ ਪਰਵਾਹ ਨਾ ਕਰਦਾ ਤੇ ਆਪਣੀ ਪੜ੍ਹਾਈ ਵੱਲ ਧਿਆਨ ਦਿੰਦਾ ਇਨ੍ਹਾਂ ਦਿਨਾਂ ਵਿਚ ਹੀ ਇੱਕ ਹੋਰ ਵਿਦਿਆਰਥੀ ਕਿਸੇ ਹੋਰ ਸਕੂਲ ਵਿੱਚੋਂ ਹਟ ਕੇ ਉਨ੍ਹਾਂ ਦੇ ਸਕੂਲ ਵਿਚ ਆ ਗਿਆ, ਜਿਹੜਾ ਕਾਫੀ ਸ਼ਰਾਰਤੀ ਸੀ ਅਤੇ ਵੱਧ ਖਾਣ-ਪੀਣ ਦਾ ਸ਼ੌਕੀਨ। ਜਦੋਂ ਅਧਿਆਪਕ ਕੰਮ ਕਰਵਾਉਂਦੇ ਤਾਂ ਉਹ ਸ਼ਰਾਰਤਾਂ ਵੱਲ ਧਿਆਨ ਦਿੰਦਾ ਤੇ ਬਾਕੀ ਬੱਚਿਆਂ ਦਾ ਧਿਆਨ ਵੀ ਭੜਕ ਜਾਂਦਾ।
ਉਸ ਦਾ ਨਾਂਅ ਗੁਰਵੀਰ ਸੀ ਉਹ ਬਹੁਤ ਅਮੀਰ ਮਾਪਿਆਂ ਦਾ ਇਕਲੌਤਾ ਬੱਚਾ ਸੀ ਜਦੋਂ ਵੀ ਉਹ ਸਕੂਲ ਸਮੇਂ ਤੋਂ ਬਾਅਦ ਘਰ ਜਾਂਦਾ ਤਾਂ ਬਸਤਾ ਆਪਣੇ ਕਮਰੇ ਵਿੱਚ ਸੁੱਟ ਦਿੰਦਾ। ਉਸ ਦੀ ਵਰਦੀ, ਜੁਰਾਬਾਂ, ਬੂਟ, ਟਾਈ, ਬੈਲਟ ਕੋਈ ਕਿਤੇ ਅਤੇ ਕੋਈ ਕਿਤੇ ਖਿੱਲਰਿਆ ਪਿਆ ਹੁੰਦਾ।

ਉਸਦੇ ਮਾਤਾ-ਪਿਤਾ ਉਸ ਵੱਲ ਧਿਆਨ ਨਾ ਦਿੰਦੇ ਪਿਤਾ ਦਾ ਧਿਆਨ ਪੈਸੇ ਕਮਾਉਣ ਵੱਲ ਹੁੰਦਾ ਤੇ ਮਾਤਾ ਮਹਿੰਗੀਆਂ-ਮਹਿੰਗੀਆਂ ਪਾਰਟੀਆਂ ਵਿੱਚ ਜਾਂਦੀ ਅਤੇ ਆਪਣੀਆਂ ਸਹੇਲੀਆਂ ਨਾਲ ਫੋਨ ’ਤੇ ਗੱਲਾਂ ਮਾਰਦੀ ਰਹਿੰਦੀ, ਜਿਸ ਕਰਕੇ ਗੁਰਵੀਰ ਵੱਲ ਕੋਈ ਧਿਆਨ ਨਾ ਦਿੰਦਾ ਅਤੇ ਉਸ ਦੀਆਂ ਆਦਤਾਂ ਦਿਨ-ਪ੍ਰਤੀਦਿਨ ਵਿਗੜਦੀਆਂ ਜਾਂਦੀਆਂ ਸਕੂਲ ਵਿੱਚ ਵੀ ਬਾਕੀ ਬੱਚੇ ਉਸ ਤੋਂ ਦੂਰ ਰਹਿੰਦੇ ਪਰੰਤੂ ਹਰਸ਼ਿਤ ਗੁਰਵੀਰ ਨੂੰ ਚੰਗੀਆਂ ਗੱਲਾਂ ਸਿਖਾਉਂਦਾ ਅਤੇ ਪੜ੍ਹਨ ਵੱਲ ਪ੍ਰੇਰਿਤ ਕਰਦਾ। ਗੁਰਵੀਰ ਪ੍ਰਵਾਹ ਨਾ ਮੰਨਦਾ ਥੋੜ੍ਹਾ ਸਮਾਂ ਬਾਅਦ ਹੀ ਸਕੂਲ ਵਿੱਚ ਕੱਚੇ ਪੇਪਰ ਹੋਣੇ ਸਨ। ਜਦੋਂ ਉਨ੍ਹਾਂ ਇਮਤਿਹਾਨਾਂ ਦੇ ਨਤੀਜੇ ਆਏ ਤਾਂ ਗੁਰਵੀਰ ਫੇਲ੍ਹ ਹੋ ਗਿਆ ਅਤੇ ਹਰਸ਼ਿਤ ਨੇ ਕਲਾਸ ਵਿੱਚੋਂ ਟੌਪ ਕੀਤਾ। ਜਦੋਂ ਉਸ ਦੇ ਮਾਪਿਆਂ ਨੂੰ ਸਕੂਲ ਮੁਖੀ ਵੱਲੋਂ ਬੁਲਾਇਆ ਗਿਆ ਤਾਂ ਮਾਪਿਆਂ ਨੇ ਗ਼ਲਤੀ ਮੰਨਦਿਆਂ ਸਾਰਾ ਆਪਣਾ ਕਸੂਰ ਦੱਸਿਆ।

ਹੁਣ ਗੁਰਵੀਰ ਦੀ ਮਾਤਾ ਆਪਣੇ ਬੱਚੇ ’ਤੇ ਧਿਆਨ ਦੇਣ ਲੱਗੀ ਇਨ੍ਹਾਂ ਦਿਨਾਂ ਵਿਚ ਹੀ ਕਿਤੇ ਗੁਰਵੀਰ ਦੇ ਮਾਪਿਆਂ ਵੱਲੋਂ ਹਰਸ਼ਿਤ ਦੇ ਘਰ ਜਾ ਕੇ ਉਸ ਦੇ ਮਾਪਿਆਂ ਨੂੰ ਮਿਲਣ ਦਾ ਪ੍ਰੋਗਰਾਮ ਬਣਾਇਆ ਕਿਉਂਕਿ ਸਕੂਲ ਵਿੱਚ ਸਾਰੇ ਅਧਿਆਪਕ ਹੀ ਹਰਸ਼ਿਤ ਦੀਆਂ ਤਾਰੀਫਾਂ ਕਰਦੇ ਨਹੀਂ ਥੱਕਦੇ ਜਦੋਂ ਉਹ ਦੋਵੇਂ ਮਾਪੇ ਹਰਸ਼ਿਤ ਦੇ ਘਰੇ ਪਹੁੰਚੇ ਤਾਂ ਉਹ ਹੈਰਾਨ ਰਹਿ ਗਏ ਜਦੋਂ ਉਨ੍ਹਾਂ ਨੇ ਹਰਸ਼ਿਤ ਦਾ ਕਮਰਾ ਦੇਖਿਆ ਉਸ ਦੇ ਕਮਰੇ ਵਿੱਚ ਹਰੇਕ ਚੀਜ਼ ਆਪੋ-ਆਪਣੀ ਥਾਂ ’ਤੇ ਟਿਕੀ ਹੋਈ ਸੀ ਪੜ੍ਹਨ ਦੇ ਨਾਲ-ਨਾਲ ਉਸ ਦੀਆਂ ਪੇਂਟਿੰਗਾਂ ਵੀ ਵੱਖ-ਵੱਖ ਥਾਵਾਂ ’ਤੇ ਤਰੀਕੇ ਅਨੁਸਾਰ ਲੱਗੀਆਂ ਹੋਈਆਂ ਸਨ, ਜਿਸ ਨੂੰ ਦੇਖ ਕੇ ਗੁਰਵੀਰ ਦੇ ਮਾਪੇ ਹੈਰਾਨ ਰਹਿ ਗਏ ਤੇ ਉਨ੍ਹਾਂ ਨੇ ਆਪਣੇ ਬੱਚੇ ਨੂੰ ਵੀ ਹਰਸ਼ਿਤ ਵਰਗਾ ਬਣਨ ਲਈ ਪ੍ਰੇਰਿਤ ਕੀਤਾ।

ਸਿਆਣੇ ਬੱਚੇ ਦੀ ਕਹਾਣੀ ਉਹ ਸਾਰੇ ਰਸਤੇ ਸੁਣਾਉਂਦੇ ਗਏ ਜਿਸ ਤੋਂ ਗੁਰਵੀਰ ਵੀ ਕਾਫੀ ਪ੍ਰਭਾਵਿਤ ਹੋਇਆ। ਪੱਕੇ ਇਮਤਿਹਾਨਾਂ ਵਿਚ ਗੁਰਵੀਰ ਚੰਗੇ ਨੰਬਰ ਲੈ ਕੇ ਪਾਸ ਹੋਇਆ ਅਤੇ ਹੁਣ ਉਹ ਆਪਣੀਆਂ ਕਿਤਾਬਾਂ ਨਾਲ ਪਿਆਰ ਕਰਨ ਲੱਗ ਪਿਆ ਸੀ। ਉਸ ਦਾ ਕਮਰਾ ਵੀ ਹੁਣ ਬੜਾ ਸੋਹਣਾ ਸੱਜਿਆ ਹੁੰਦਾ ਤੇ ਉਹ ਸਾਰਾ ਕੰਮ ਆਪਣਾ ਖ਼ੁਦ ਕਰਦਾ। ਪਿਆਰੇ ਬੱਚਿਓ! ਚੰਗੇ ਬੱਚਿਆਂ ਦੀ ਸੰਗਤ ਹਮੇਸ਼ਾ ਹੀ ਚੰਗੇ ਨਤੀਜੇ ਵੱਲ ਲੈ ਜਾਂਦੀ ਹੈ। ਸਾਨੂੰ ਪੜ੍ਹਨ ਸਮੇਂ ਹੁਸ਼ਿਆਰ ਅਤੇ ਸਿਆਣੇ ਬੱਚਿਆਂ ਦਾ ਸਾਥ ਕਰਨਾ ਬਣਦਾ ਹੈ।
ਮੁੱਖ ਅਧਿਆਪਕ,
ਸਰਕਾਰੀ ਪ੍ਰਾਇਮਰੀ ਸਕੂਲ, ਮੋਫਰ, ਮਾਨਸਾ।
ਮੋ. 98760-74055
ਲੇਖਕ :
ਅਮਨਦੀਪ ਸ਼ਰਮਾ

Story: ਸੱਚੀ ਖੁਸ਼ੀ ਦੀ ਭਾਲ
Story: ਸਕੂਲੋਂ ਘਰ ਪਹੁੰਚੇ ਰਮਨ ਅਤੇ ਪੂਜਾ ਬਹੁਤ ਖੁਸ਼ ਸਨ। ਉਨ੍ਹਾਂ ਦੇ ਦਾਦਾ ਜੀ ਨੇ ਪਿਆਰ ਕਰਦਿਆਂ ਰਮਨ ਅਤੇ ਪੂਜਾ ਤੋਂ ਖੁਸ਼ ਹੋਣ ਦਾ ਕਾਰਨ ਪੁੱਛਿਆ, ਤਾਂ ਰਮਨ ਅਤੇ ਪੂਜਾ ਇਕੱਠੇ ਬੋਲੇ, ‘‘ਦਾਦਾ ਜੀ, ਦੀਵਾਲੀ ਦੀਆਂ ਤਿੰਨ ਛੁੱਟੀਆਂ ਹਨ, ਖੁਸ਼ ਤਾਂ ਹੋਣਾ ਹੀ ਹੈ, ਮਠਿਆਈਆਂ ਖਾਵਾਂਗੇ, ਗੁਲਗੁਲੇ ਪਕਾਵਾਂਗੇ ਅਤੇ ਪਟਾਕੇ ਚਲਾਵਾਂਗੇ।’’ ਰਮਨ ਅਤੇ ਪੂਜਾ ਦੀ ਗੱਲ ਸੁਣ ਕੇ ਦਾਦਾ ਜੀ ਬੋਲੇ, ‘‘ਬੇਟਾ ਸਕੂਲ ਨਾ ਜਾਣ ਦੀ ਖੁਸ਼ੀ, ਸੁੰਦਰ ਕੱਪੜੇ ਪਾਉਣਾ, ਪਟਾਕੇ ਚਲਾਉਣਾ ਇਹ ਤਾਂ ਉਹ ਖੁਸ਼ੀਆਂ ਹਨ ਜੋ ਕੁੱਝ ਪਲ ਦੀਆਂ ਮਹਿਮਾਨ ਹੁੰਦੀਆਂ ਹਨ, ਜੇਕਰ ਲੱਭਣਾ ਹੀ ਚਾਹੁੰਦੇ ਹੋ ਤਾਂ ਸੱਚੀ ਖੁਸ਼ੀ ਦੀ ਭਾਲ ਕਰੋ ਜੋ ਸਦੀਵੀ ਸਾਡੇ ਮਨ ਨੂੰ ਸ਼ਾਂਤੀ ਦਿੰਦੀ ਰਹੀ।’’ ‘‘ਸੱਚੀ ਖੁਸ਼ੀ! ਇਹ ਕੀ ਹੁੰਦੀ ਆ? ਕਿਵੇਂ ਮਿਲੂਗੀ ਸਾਨੂੰ?’’ ਰਮਨ ਇੱਕੋਦਮ ਬੋਲਿਆ। ‘‘ਕਾਹਲੀ ਨਾ ਕਰੋ ਬੇਟਾ! ਸਮਾਂ ਆਉਣ ਦਿਓ ਤੁਹਾਨੂੰ ਦੱਸਾਂਗਾ ਕਿ ਸੱਚੀ ਖੁਸ਼ੀ ਕਿਵੇਂ ਪ੍ਰਾਪਤ ਹੁੰਦੀ ਹੈ।’’

ਦੀਵਾਲੀ ਦੀ ਖਰੀਦਦਾਰੀ ਲਈ ਰਮਨ ਤੇ ਪੂਜਾ ਦਾਦਾ ਜੀ ਨਾਲ ਬਾਜ਼ਾਰ ਗਏ। ਸਭ ਤੋਂ ਪਹਿਲਾਂ ਸੜਕ ਕਿਨਾਰੇ ਤਰਪਾਲ ਵਿਛਾਈ ਬੈਠੇ ਇੱਕ ਦੁਕਾਨਦਾਰ ਤੋਂ ਦਾਦਾ ਜੀ ਨੇ ਮਿੱਟੀ ਦੇ ਬਣੇ ਦੀਵੇ ਖ਼ਰੀਦੇ, ਉਸ ਤੋਂ ਬਾਅਦ ਕੱਪੜੇ ਅਤੇ ਮਠਿਆਈਆਂ ਖ਼ਰੀਦੀਆਂ, ਰਮਨ ਅਤੇ ਪੂਜਾ ਦਾਦਾ ਜੀ ਨਾਲ ਬਹੁਤ ਨਾਰਾਜ਼ ਸਨ ਕਿਉਂਕਿ ਬਹੁਤ ਕੋਸ਼ਿਸ਼ਾਂ ਕਰਨ ਦੇ ਬਾਵਜ਼ੂਦ ਵੀ ਦਾਦਾ ਜੀ ਨੇ ਇਸ ਵਾਰ ਪਟਾਕੇ ਨਹੀਂ ਖ਼ਰੀਦੇ ਪਰੰਤੂ ਰਮਨ ਅਤੇ ਪੂਜਾ ਨੂੰ ਮਿਲੇ ਮਨਪਸੰਦ ਕੱਪੜੇ ਅਤੇ ਖਿਡੌਣਿਆਂ ਦੇ ਚਾਅ ਵਿੱਚ ਪਟਾਕੇ ਨਾ ਮਿਲਣ ਦਾ ਰੋਸ ਭੁੱਲ ਗਿਆ। Story

Read Also : ਮਾਰਚ ’ਚ ਹੀ ਲੱਗੇ ਬਿਜਲੀ ਕੱਟ, ਲੋਕ ਕਹਿੰਦੇ ਜੂਨ-ਜੁਲਾਈ ’ਚ ਕੀ ਬਣੂੰ

ਸਾਮਾਨ ਦੀ ਖਰੀਦਦਾਰੀ ਕਰਨ ਤੋਂ ਬਾਅਦ ਦਾਦਾ ਜੀ ਰਮਨ ਅਤੇ ਪੂਜਾ ਨੂੰ ਗੁਆਂਢ ਵਿੱਚ ਰਹਿੰਦੇ ਕਿਸ਼ੋਰੀ ਲਾਲ ਦੇ ਘਰ ਲੈ ਕੇ ਗਏ। ਕਿਸ਼ੋਰੀ ਲਾਲ ਬੜਾ ਮਿਹਨਤੀ ਵਿਅਕਤੀ ਸੀ ਪਰੰਤੂ ਇੱਕ ਐਕਸੀਡੈਂਟ ਨੇ ਉਸ ਨੂੰ ਨਕਾਰਾ ਬਣਾ ਕੇ ਮੰਜੇ ਨਾਲ ਲਾ ਦਿੱਤਾ, ਹੁਣ ਉਹਦੇ ਘਰ ਆਮਦਨੀ ਦਾ ਕੋਈ ਸਾਧਨ ਨਹੀਂ ਸੀ। ਕਿਸ਼ੋਰੀ ਲਾਲ ਦਾ ਬੇਟਾ ਰਾਹੁਲ ਪੂਜਾ ਅਤੇ ਰਮਨ ਦਾ ਜਮਾਤੀ ਸੀ। ਕਿਸ਼ੋਰੀ ਲਾਲ ਦੀ ਪਤਨੀ ਸੀਮਾ ਰਾਣੀ ਰਮਨ ਦੇ ਘਰ ਦੇ ਨਾਲ-ਨਾਲ ਹੋਰ ਘਰਾਂ ਵਿੱਚ ਝਾੜੂ-ਪੋਚੇ ਅਤੇ ਭਾਂਡੇ ਮਾਂਜਣ ਦਾ ਕੰਮ ਕਰਦੀ ਜਿਸ ਨਾਲ ਉਸ ਦੇ ਘਰ ਦਾ ਗੁਜ਼ਾਰਾ ਚੱਲਦਾ ਸੀ। ਰਮਨ ਅਤੇ ਪੂਜਾ ਦਾਦਾ ਜੀ ਨਾਲ ਕਿਸ਼ੋਰੀ ਲਾਲ ਦੇ ਘਰ ਪਹੁੰਚੇ ਤਾਂ ਦਰਵਾਜ਼ਾ ਸੀਤਾ ਰਾਣੀ ਨੇ ਖੋਲ੍ਹਿਆ।

ਸੀਤਾ ਦੇਖ ਕੇ ਹੈਰਾਨ ਹੋਈ ਕਿ ਅੱਜ ਮਾਲਕ ਉਸ ਦੇ ਘਰ ਕਿਵੇਂ ਆ ਗਏ? ਕਿਸ਼ੋਰੀ ਲਾਲ ਦਾ ਹਾਲ-ਚਾਲ ਪੁੱਛਦਿਆਂ ਦਾਦਾ ਜੀ ਨੇ ਸਾਮਾਨ ਵਾਲੇ ਝੋਲੇ ਵਿੱਚੋਂ ਕੁੱਝ ਕੱਪੜੇ, ਮਠਿਆਈ ਤੇ ਉਨ੍ਹਾਂ ਦੇ ਪੁੱਤਰ ਰਾਹੁਲ ਲਈ ਖਿਡੌਣੇ ਫੜਾਉਂਦਿਆਂ ਕਿਹਾ, ‘‘ਭੈਣ ਸੀਤਾ ਦੀਵਾਲੀ ਮੁਬਾਰਕ!’’ ਝਿਜਕਦੇ ਹੋਏ ਸਾਮਾਨ ਫੜਦਿਆਂ ਸੀਤਾ ਬੋਲੀ, ‘‘ਸਾਹਿਬ ਜੀ ਆਪ ਕੋ ਭੀ ਦੀਵਾਲੀ ਮੁਬਾਰਕ ਹੋ, ਭਗਵਾਨ ਆਪਕਾ ਭਲਾ ਕਰੇ, ਅਗਰ ਆਪ ਹਮਾਰੀ ਮਦਦ ਨਾ ਕਰਤੇ, ਤੋ ਹੋ ਸਕਤਾ ਹਮ ਜ਼ਿੰਦਾ ਹੀ ਨਾ ਬਚਤੇ, ਆਪ ਨੇ ਹਮ ਬੇਸਹਾਰੋਂ ਕੋ ਸਹਾਰਾ ਦਿਆ, ਆਪ ਕੀ ਹੀ ਕਿਰਪਾ ਸੇ ਰਾਹੁਲ ਸਕੂਲ ਮੇਂ ਪੜ੍ਹ ਰਹਾ ਹੈ, ਭਗਵਾਨ ਆਪਕੋ ਲੰਮੀ ਆਯੂ ਔਰ ਆਪਕੇ ਪਰਿਵਾਰ ਕੋ ਅੱਛੀ ਸਿਹਤ ਔਰ ਢੇਰ ਸਾਰੀ ਖੁਸ਼ੀਆਂ ਦੇ, ਆਪਕਾ ਬਹੁਤ ਬਹੁਤ ਧੰਨਿਆਵਾਦ।’’ ਸੀਤਾ ਨੇ ਨਮ ਅੱਖਾਂ ਨਾਲ ਦੁਆਵਾਂ ਦੀ ਝੜੀ ਲਾ ਦਿੱਤੀ।

ਕਿਸ਼ੋਰੀ ਲਾਲ ਦੇ ਘਰੋਂ ਇਜ਼ਾਜਤ ਲੈ ਕੇ ਜਦੋਂ ਰਮਨ, ਪੂਜਾ ਤੇ ਦਾਦਾ ਜੀ ਘਰ ਪਹੁੰਚੇ ਤਾਂ ਰਮਨ ਨੇ ਫ਼ਿਰ ਸਵਾਲ ਕੀਤਾ, ‘‘ਦਾਦਾ ਜੀ ਸੱਚੀ ਖੁਸ਼ੀ ਮਿਲਣ ਬਾਰੇ ਤਾਂ ਦੱਸੋ’’ ‘‘ਬੇਟਾ ਰਮਨ, ਬੇਟਾ ਪੂਜਾ ਇੱਧਰ ਆਓ!’’ ਦੋਵੇਂ ਦਾਦਾ ਜੀ ਕੋਲ ਆਏ, ਦੋਵਾਂ ਨੂੰ ਦੁਲਾਰਦਿਆਂ ਦਾਦਾ ਜੀ ਬੋਲੇ, ‘‘ਬੇਟਾ ਕਿਸੇ ਲੋੜਵੰਦ ਦੀ ਮੱਦਦ ਕਰਕੇ ਜੋ ਖੁਸ਼ੀ ਮਿਲਦੀ ਹੈ ਉਹ ਹੁੰਦੀ ਹੈ ਸੱਚੀ ਖੁਸ਼ੀ। ਜ਼ੇਕਰ ਆਪਣੀ ਅਮੀਰੀ ਦੇਖਣੀ ਹੋਵੇ ਤਾਂ ਕਿਸੇ ਲੋੜਵੰਦ ਦੀ ਮੱਦਦ ਕਰਕੇ ਦੇਖੋ ਕਿਉਂਕਿ ਅਮੀਰੀ ਦਿਲ ਦੀ ਹੁੰਦੀ ਹੈ ਪੈਸਿਆਂ ਦੀ ਨਹੀਂ। ਪੈਸੇ ਨਾਲ ਐਸ਼ੋ-ਆਰਾਮ ਦੀਆਂ ਵਸਤਾਂ ਤਾਂ ਖਰੀਦੀਆਂ ਜਾ ਸਕਦੀਆਂ ਹਨ ਪਰੰਤੂ ਖੁਸ਼ੀਆਂ ਨਹੀਂ, ਜੇਕਰ ਪੈਸੇ ਨਾਲ ਹੀ ਖੁਸ਼ੀਆਂ ਖਰੀਦੀਆਂ ਜਾਂਦੀਆਂ ਤਾਂ ਜਿਨ੍ਹਾਂ ਕੋਲ ਅਰਬਾਂ ਰੁਪਏ ਹਨ ਉਹ ਤਾਂ ਖੁਸ਼ ਹੀ ਹੁੰਦੇ, ਪਰੰਤੂ ਨਹੀਂ, ਉਹ ਵੀ ਦੁਖੀ ਹਨ, ਸੱਚੀ ਖੁਸ਼ੀ ਦੀ ਭਾਲ ਕਰਨਾ ਬਹੁਤ ਸੌਖਾ ਹੈ, ਲੋੜ ਹੈ ਕਿਸੇ ਲੋੜਵੰਦ ਵੱਲ ਹੱਥ ਵਧਾਉਣ ਦੀ। ਸਮਝ ਗਏ ਨਾ ਮੇਰੇ ਬੱਚਿਓ!’’ ‘‘ਹਾਂ ਜੀ ਦਾਦਾ ਜੀ!’’ ਰਮਨ ਅਤੇ ਪੂਜਾ ਦੋਵਾਂ ਨੇ ਹਾਂ ਕਹਿੰਦਿਆਂ ਦਾਦਾ ਜੀ ਦੀ ਗੱਲ ਨੂੰ ਹਮੇਸ਼ਾ ਪੱਲੇ ਬੰਨ੍ਹਣ ਦਾ ਵਚਨ ਦਿੱਤਾ।

ਰਜਵਿੰਦਰ ਪਾਲ ਸ਼ਰਮਾ,

ਕਾਲਝਰਾਣੀ, ਬਠਿੰਡਾ

ਮੋ. 70873-67969

Truth: ਇਸ ਕਹਾਣੀ ਨੂੰ ਪੜ੍ਹ ਕੇ ਸਿੱਖੇ ਜਾ ਸਕਦੇ ਨੇ ਬੱਚਤ ਦੇ ਤਰੀਕੇ, ਪੜ੍ਹੋ ਤੇ ਲਵੋ ਲਾਭ
Story: ਜਨਵਰੀ ਮਹੀਨੇ ਦਾ ਦੂਜਾ ਹਫਤਾ ਚੱਲ ਰਿਹਾ ਸੀ। ਸਰਦੀ ਆਪਣਾ ਰੰਗ ਦਿਖਾ ਰਹੀ ਸੀ। ਸੁਰਜੀਤ ਕੌਰ ਬਜ਼ੁਰਗ ਹੋਣ ਕਰਕੇ ਆਪਣੇ ਕਮਰੇ ਅੰਦਰ ਹੀ ਲੇਟੀ ਰਹਿੰਦੀ ।ਅੱਜ ਉਸ ਦਾ ਦਿਲ ਕੀਤਾ ਕਿਉਂ ਨਾ ਬਰਾਂਡੇ ਵਿੱਚ ਬੈਠ ਕੇ ਧੂਣੀ ਸੇਕੀ ਜਾਵੇ। ਉਸਨੇ ਆਪਣੀ ਨੂੰਹ ਰਮਨਜੀਤ ਨੂੰ ਬੋਲ ਮਾਰਿਆ,
‘‘ਬੇਟੀ ਰਮਨ! ਜੇ ਤੂੰ ਧੂਣੀ ਪਾ ਦੇਂ ਤਾਂ ਮੈਂ ਬਰਾਂਡੇ ਵਿੱਚ ਬੈਠ ਜਾਂ।’’
‘‘ਬੇਬੇ ਜੀ ਠੰਢ ਬਿਰਨ-ਬਿਰਨ ਪਈ ਜਾਂਦੀ ਹੈ, ਬਾਹਰ ਕੀ ਕਰੋਗੇ?’’
‘‘ਊਂ ਤੇਰੀ ਮਰਜ਼ੀ ਹੈ ਪਰ ਹੁਣ ਅੰਦਰ ਬੈਠੀ ਦਾ ਮੇਰਾ ਮਨ ਅੱਕ ਗਿਆ ਹੈ, ਕਿਸੇ ਆਉਂਦੇ-ਜਾਂਦੇ ਨਾਲ ਕੋਈ ਗੱਲਬਾਤ ਹੋ ਜੂ। ਆਹ ਬੱਚੇ ਬਾਹਰ ਫਿਰਦੇ ਨੇ ਇਨ੍ਹਾਂ ਦੀਆਂ ਗੱਲਾਂ ਸੁਣ ਲੂੰ।’’

ਰਮਨ ਦੇ ਵੀ ਗੱਲ ਜਚ ਗਈ ਕਿਉਂਕਿ ਤਵੇ ਦੇ ਇੱਕ ਪਾਸੇ ਪਈ ਰੋਟੀ ਵੀ ਤਾਂ ਮੱਚ ਜਾਂਦੀ ਹੈ ਸੋ ਉਸਨੇ ਕੁੱਝ ਲੱਕੜਾਂ ਤੇ ਪਾਥੀਆਂ ਲਿਆਂਦੀਆਂ ਨੇ ਧੂਣੀ ਪਾ ਦਿੱਤੀ। ਕੁੱਝ ਛੋਟੀਆਂ-ਛੋਟੀਆਂ ਲੱਕੜਾਂ ਕੋਲ ਰੱਖ ਦਿੱਤੀਆਂ ਜੋ ਬਾਅਦ ਵਿੱਚ ਕੰਮ ਆਉਣ। ਹੌਲੀ-ਹੌਲੀ ਧੂੰਆਂ ਅੱਗ ਵਿੱਚ ਬਦਲਣ ਲੱਗਾ। ਸੁਰਜੀਤ ਕੌਰ ਨੇ ਪੀੜ੍ਹੀ ਚੁੱਕੀ ਤੇ ਅੱਗ ਸੇਕਣ ਲੱਗੀ। ਉਹ ਬਰਾਂਡੇ ਵਿੱਚ ਬੈਠੀ ਅੱਗ ਸੇਕ ਰਹੀ ਸੀ ਤਾਂ ਥੋੜ੍ਹੀ ਦੂਰ ਖੇਡ ਰਹੇ ਬੱਚੇ ਵੀ ਉਸਨੂੰ ਦੇਖ ਕੇ ਧੂਣੀ ਸੇਕਣ ਆ ਗਏ ਜਦੋਂ ਅੱਗ ਮੱਧਮ ਪੈਂਦੀ ਤਾਂ ਸੁਰਜੀਤ ਕੌਰ ਇੱਕ ਲੱਕੜ ਉੱਤੇ ਧਰ ਦਿੰਦੀ। ਇਹ ਦੇਖ ਕੇ ਇੱਕ ਬੱਚੇ ਨੇ ਕਿਹਾ, ‘‘ਦਾਦੀ ਮਾਂ! ਮੈਂ ਲੱਕੜਾਂ ਧਰਾਂ?’’
‘‘ਲੈ ਤੂੰ ਧਰਦੇ।’’

ਉਸ ਨੇ ਕਈ ਲੱਕੜਾਂ ਚੁੱਕ ਕੇ ਜਦੋਂ ਅੱਗ ’ਤੇ ਰੱਖਣੀਆਂ ਚਾਹੀਆਂ ਤਾਂ ਦਾਦੀ ਮਾਂ ਨੇ ਉਸਨੂੰ ਟੋਕਿਆ ਤੇ ਕਿਹਾ, ‘‘ਬੇਟਾ ਇੰਨੀਆਂ ਨਹੀਂ ਇੱਕ-ਇੱਕ ਰੱਖੀ ਦੀ ਹੈ।’’
‘‘ਕਿਉਂ ਦਾਦੀ ਮਾਂ?’’
‘‘ਬੇਟਾ ਹਰ ਕੰਮ ਬੱਚਤ ਨਾਲ ਕਰਨਾ ਚਾਹੀਦਾ ਹੈ, ਜੇਕਰ ਆਪਾਂ ਸਾਰੀਆਂ ਹੀ ਲੱਕੜਾਂ ਅੱਗ ਉੱਤੇ ਰੱਖ ਦੇਵਾਂਗੇ ਤਾਂ ਕਿਵੇਂ ਗੁਜ਼ਾਰਾ ਚੱਲੂ, ਇਹ ਸਾਰੀਆਂ ਮੱਚ ਜਾਣਗੀਆਂ।’’
‘‘ਫੇਰ ਹੋਰ ਲੈ ਆਵਾਂਗੇ ਦਾਦੀ ਮਾਂ!’’
‘‘ਨਹੀਂ ਬੇਟੇ ਇੰਨੀ ਜ਼ਿਆਦਾ ਅੱਗ ਮਚਾਉਣ ਨਾਲ ਅੱਗ ਸੇਕਣ ਦਾ ਸਵਾਦ ਤਾਂ ਘੱਟ ਆਊ ਹੀ, ਕਈ ਵਾਰ ਅੱਗ ਦਾ ਭੰਬੂਕਾ ਨੁਕਸਾਨ ਵੀ ਕਰ ਦਿੰਦੈ।’’
‘‘ਹਾਂ ਦਾਦੀ ਮਾਂ।’’ ਨੀਲਮ ਬੋਲੀ। ਸਾਰੇ ਬੱਚੇ ਬਜ਼ੁਰਗ ਮਾਤਾ ਦੀ ਗੱਲ ਨਾਲ ਸਹਿਮਤ ਹੋ ਗਏ। ਸੁਰਜੀਤ ਕੌਰ ਪੁਰਾਣੇ ਸਮੇਂ ਦੀ ਦੱਸਵੀਂ ਪਾਸ ਸੀ ਜਦੋਂ ਟਾਵੀਆਂ -ਟਾਵੀਆਂ ਕੁੜੀਆਂ ਹੀ ਪੜ੍ਹਦੀਆਂ ਸਨ। ਉਸਨੇ ਬੱਚਿਆਂ ਨਾਲ ਆਪਣੀ ਗੱਲਬਾਤ ਸਾਂਝੀ ਕਰਕੇ ਆਪਣਾ ਮਨ ਪਰਚਾਉਣਾ ਚਾਹਿਆ ਤੇ ਪੁੱਛਿਆ,
‘‘ਭਲਾ ਹੋਰ ਕਿਹੜੀ-ਕਿਹੜੀ ਬੱਚਤ ਹੋ ਸਕਦੀ ਹੈ, ਬੱਚਿਓ?’’
‘‘ਦਾਦੀ ਮਾਂ ਧਨ ਦੀ ਬੱਚਤ।’’ ਹਰਿੰਦਰ ਬੋਲਿਆ।

‘‘ਹਾਂ ਬੇਟਾ ਧਨ ਬੜੀ ਕੰਮ ਦੀ ਚੀਜ਼ ਹੈ ਜੋ ਵਿਅਕਤੀ ਧਨ ਸੰਭਾਲ ਕੇ ਰੱਖਦਾ, ਇਹ ਉਸਦੇ ਬਿਪਤਾ ਵੇਲੇ ਕੰਮ ਆਉਂਦਾ ਹੈ। ਇਸ ਲਈ ਧਨ ਦੀ ਨਜਾਇਜ਼ ਵਰਤੋਂ ਨਹੀਂ ਕਰਨੀ ਚਾਹੀਦੀ।’’
‘‘ਪਰ ਲੋਕ ਤਾਂ ਕਹਿੰਦੇ ਨੇ ਧਨ ਦੇ ਪਿੱਛੇ ਨਹੀਂ ਭੱਜਣਾ ਚਾਹੀਦਾ।’’ ਇਸ ਵਾਰ ਕਮਲ ਬੋਲਿਆ।
‘‘ਬੇਟਾ ਇਸ ਦਾ ਮਤਲਬ ਇਹ ਨਹੀਂ ਕਿ ਧਨ ਹੋਣਾ ਹੀ ਨਹੀਂ ਚਾਹੀਦਾ, ਇਸ ਦਾ ਮਤਲਬ ਹੈ ਕਿ ਲੁੱਟ-ਮਾਰ ਨਾ ਕਰੋ।’’
‘‘ਦਾਦੀ ਮਾਂ! ਮੈਂ ਇੱਕ ਹੋਰ ਬੱਚਤ ਦੱਸਾਂ?’’ ਕਮਲ ਬੋਲਿਆ ।
‘‘ਹਾਂ-ਹਾਂ ਦੱਸ!’’
‘‘ਦਾਦੀ ਮਾਂ ਸਮੇਂ ਦੀ ਬੱਚਤ।’’
‘‘ਹਾਂ ਇਹ ਵੀ ਬਹੁਤ ਜ਼ਰੂਰੀ ਹੈ ਜੋ ਸਮੇਂ ਦੀ ਸੰਭਾਲ ਨਹੀਂ ਕਰਦੇ ਉਹ ਬਾਅਦ ਵਿੱਚ ਪਛਤਾਉਂਦੇ ਹਨ। ਹਰ ਕੰਮ ਸਮੇਂ ’ਤੇ ਕਰਨਾ ਚਾਹੀਦਾ ਹੈ।’’
‘‘ਦਾਦੀ ਮਾਂ ਸਾਨੂੰ ਵੀ ਪੜ੍ਹਾਇਆ ਗਿਆ ਹੈ ਕਿ ਸਮਾਂ ਕਦੇ ਵੀ ਰੁਕਦਾ ਨਹੀਂ, ਭਾਈ ਵੀਰ ਸਿੰਘ ਜੀ ਕਹਿੰਦੇ ਹਨ- ਸਮੇਂ ਦੀ ਕਦਰ ਕਰੋ।’’ ਕਮਲ ਨੇ ਕਵਿਤਾ ਸੁਣਾਉਣੀ ਸ਼ੁਰੂ ਕੀਤੀ:-

ਰਹੀ ਵਾਸਤੇ ਘੱਤ,
ਸਮੇਂ ਨੇ ਇੱਕ ਨਾ ਮੰਨੀ,
ਫੜ-ਫੜ ਰਹੀ ਧਰੀਕ,
ਸਮੇਂ ਖਿਸਕਾਈ ਕੰਨੀ,
ਕਿਵੇਂ ਨ ਸਕੀ ਰੋਕ,
ਅਟਕ ਜੋ ਪਾਈ ਭੰਨ੍ਹੀ,
ਤਿੱਖੇ ਆਪਣੇ ਵੇਗ,
ਟੱਪ ਗਿਆ ਬੰਨੋ-ਬੰਨੀ,
ਹੋ ਅਜੇ ਸੰਭਾਲ ਸਮੇਂ ਨੂੰ,
ਕਰ ਸਫਲ ਉਡੰਦਾ ਜਾਂਵਦਾ,
ਇਹ ਠਹਿਰਨ ਜਾਂਚ ਨਾ ਜਾਣਦਾ,
ਲੰਘ ਗਿਆ ਮੁੜ ਕੇ ਨਾ ਆਂਵਦਾ।
‘‘ਹਾਂ-ਹਾਂ ਮੇਰੇ ਪਿਆਰੇ ਬੱਚਿਓ! ਅਜਿਹੀਆਂ ਕਵਿਤਾਵਾਂ ਜ਼ਰੂਰ ਯਾਦ ਰੱਖਿਆ ਕਰੋ। ਹੁਣ ਤੁਹਾਡੇ ਪੇਪਰ ਆਉਣ ਵਾਲੇ ਨੇ ਉਨ੍ਹਾਂ ਦੀ ਤਿਆਰੀ ਵੀ ਕਰੋ।’’
‘‘ਹਾਂ ਦਾਦੀ ਮਾਂ, ਕਰਦੇ ਹੁੰਨੇ ਹਾਂ।’’

Read Also : ਮਾਂ ਦੀ ਮਮਤਾ (ਪੰਜਾਬੀ ਕਹਾਣੀ)

ਸੂਰਜ ਦੇਵਤਾ ਅਸਮਾਨ ਵਿੱਚੋਂ ਨਿੱਕਲਣ ਲੱਗਾ ਹੌਲੀ-ਹੌਲੀ ਧੁੰਦ ਵੀ ਘਟ ਰਹੀ ਸੀ ਪਰ ਠੰਢ ਅਜੇ ਵੀ ਬਹੁਤ ਜਿਆਦਾ ਹੋਣ ਕਾਰਨ ਸਾਰੇ ਜਣੇ ਧੂਣੀ ਸੇਕ ਰਹੇ ਸਨ।
ਸਾਰੇ ਬੱਚਿਆਂ ਵਿੱਚੋਂ ਹਰਮਨ ਸਭ ਤੋਂ ਸ਼ਰਾਰਤੀ ਬੱਚਾ ਸੀ ਉਹ ਨੀਵੀਂ ਪਾਈ ਸਭ ਦੀਆਂ ਗੱਲਾਂ ਸੁਣਨ ਦੇ ਨਾਲ-ਨਾਲ ਇੱਕ ਡੱਕਾ ਚੁੱਕ ਕੇ ਧਰਤੀ ’ਤੇ ਕੁਝ ਵਾਹ ਰਿਹਾ ਸੀ, ਤਾਂ ਦਾਦੀ ਮਾਂ ਤੋਂ ਰਿਹਾ ਨਾ ਗਿਆ, ਉਨ੍ਹਾਂ ਪੁੱਛਿਆ,
‘‘ਹਰਮਨ ਬੇਟੇ! ਤੂੰ ਕੋਈ ਬੱਚਤ ਦੱਸੀ ਹੀ ਨਹੀਂ।’’
‘‘ਇਹੀ ਤਾਂ ਦਾਦੀ ਮਾਂ ਮੈਂ ਸੋਚ ਰਿਹਾਂ।’’
‘‘ਕੀ?’’
‘‘ਬਈ ਮੈਂ ਕੀ ਬੱਚਤ ਕਰ ਸਕਦਾ ਹਾਂ।’’
‘‘ਫਿਰ ਦੱਸ।’’
‘‘ਦਾਦੀ ਮਾਂ, ਦਾਦੀ ਮਾਂ।’’
‘‘ਹਾਂ ਬੇਟੇ!’’
‘‘ਪਾਣੀ ਦੀ ਬੱਚਤ ਸਭ ਤੋਂ ਜ਼ਰੂਰੀ ਹੈ।’’
‘‘ਹਾਂ ਬੇਟੇ ਹਰਮਨ! ਇਹ ਸਭ ਤੋਂ ਜ਼ਰੂਰੀ ਹੈ, ਪਾਣੀ ਬਿਨਾਂ ਜੀਵਨ ਸੰਭਵ ਨਹੀਂ। ਸਾਨੂੰ ਪਾਣੀ ਬਚਾਉਣਾ ਚਾਹੀਦਾ ਹੈ।’’
‘‘ਦਾਦੀ ਮਾਂ ਸਾਨੂੰ ਪਾਣੀ ਵਿਅਰਥ ਨਹੀਂ ਡੋਲ੍ਹਣਾ ਚਾਹੀਦਾ।’’
‘‘ਹਾਂ ਬੇਟੇ।’’
‘‘ਦਾਦੀ ਮਾਂ ਸਾਨੂੰ ਵਰਤੇ ਪਾਣੀ ਦੀ ਦੁਬਾਰਾ ਵਰਤੋਂ ਕਰਨੀ ਚਾਹੀਦੀ ਹੈ ਭਾਵ ਟੋਭਿਆਂ ਤੋਂ ਪਾਣੀ ਖੇਤਾਂ ਨੂੰ ਜਾਣਾ ਚਾਹੀਦਾ ਹੈ।’’
‘‘ਹਾਂ ਬੇਟੇ ਇਹ ਤਾਂ ਵੱਡੇ ਪ੍ਰੋਜੈਕਟ ਹਨ। ਇਹ ਵੀ ਹੱਲ ਹੋਊ। ਪਰ ਹਰਮਨ ਤੈਂ ਪਾਣੀ ਦੀ ਬੱਚਤ ਤਾਂ ਦੱਸ ਦਿੱਤੀ ਪਰ ਬੱਚਤ ਦਾ ਤਰੀਕਾ ਨਹੀਂ ਦੱਸਿਆ।’’
‘‘ਦਾਦੀ ਮਾਂ ਤਰੀਕਾ ਤਾਂ ਮੈਂ ਦੱਸ ਦਿਆਂ ਪਰ ਤੁਸੀਂ ਹੱਸੋਗੇ।’’
ਸਭ ਜਾਣਦੇ ਸਨ ਕਿ ਹਰਮਨ ਹਮੇਸ਼ਾ ਅਜਿਹੀਆਂ ਗੱਲਾਂ ਹੀ ਕਰਦਾ ਹੈ ਜੋ ਹਸਾਉਣ ਵਾਲੀਆਂ ਹੁੰਦੀਆਂ ਹਨ, ਇਸ ਲਈ ਸਾਰੇ ਕਹਿਣ ਲੱਗੇ, ‘‘ਨਹੀਂ ਤੂੰ ਦੱਸ।’’
‘‘ਦਾਦੀ ਮਾਂ ਮੈਂ ਤੇ ਮੇਰੀ ਭੈਣ ਨੇ ਸਾਲ ਦੇ ਪਹਿਲੇ ਦਿਨ ਪਾਣੀ ਬਰਬਾਦ ਨਾ ਕਰਨ ਦੀ ਸਹੁੰ ਖਾਧੀ।’’
‘‘ਕਿਵੇਂ?’’ ਦਾਦੀ ਮਾਂ ਨੇ ਉਤਸੁਕਤਾ ਨਾਲ ਪੁੱਛਿਆ।
‘‘ਦੇਖੋ ਅਸੀਂ ਦੋਵੇਂ ਚਾਰ-ਚਾਰ ਦਿਨਾਂ ਬਾਅਦ ਨਹਾਉਂਦੇ ਹਾਂ। ਇਸ ਨਾਲ ਪਾਣੀ ਦੀ ਬਹੁਤ ਬੱਚਤ ਹੁੰਦੀ ਹੈ।’’ ਸਾਰੇ ਜਣੇ ਹੱਸ ਪਏ ਦਾਦੀ ਮਾਂ ਨੇ ਹਾਸਾ ਰੋਕ ਕੇ ਕਿਹਾ,

‘‘ਹਰਮਨ ਬੱਚਤ ਤਾਂ ਤੇਰੀ ਠੀਕ ਹੈ ਪਰ ਨਹਾਉਣਾ ਵੀ ਜ਼ਰੂਰੀ ਹੈ। ਇਸ ਲਈ ਨਹਾਉਣ ਵੇਲੇ ਪਾਣੀ ਦੀ ਘੱਟ ਵਰਤੋਂ ਕਰੋ।’’
ਸੂਰਜ ਨਿੱਕਲਣ ਨਾਲ ਠੰਢ ਘਟ ਗਈ। ਬੱਚੇ ਰੋਟੀ ਖਾਣ ਲਈ ਆਪਣੇ-ਆਪਣੇ ਘਰਾਂ ਵੱਲ ਜਾਣ ਲੱਗੇ। ਸੁਰਜੀਤ ਕੌਰ ਦਾ ਪੋਤਾ ਕਮਲ ਵੀ ਅੰਦਰ ਚਲਾ ਗਿਆ। ਧੂਣੀ ਦਾ ਸੇਕ ਘਟ ਗਿਆ। ਸੁਰਜੀਤ ਕੌਰ ਨੇ ਬੱਚਿਆਂ ਨਾਲ ਗੱਲਾਂ-ਬਾਤਾਂ ਕਰਕੇ ਆਪਣਾ ਮਨ ਪਰਚਾ ਲਿਆ ਬੱਚੇ ਗਿਆਨ ਸਾਂਝਾ ਕਰਕੇ ਚਲੇ ਗਏ।

ਜਤਿੰਦਰ ਮੋਹਨ, ਮੱਤੜ, ਸਰਸਾ
ਮੋ. 94630-20766

Arrogant Crow: ਤੁਸੀਂ ਮੇਰੇ ਜਿੰਨੀ ਲੰਮੀ ਉਡਾਰੀ ਨਹੀਂ ਮਾਰ ਸਕਦੇ, ਘੁਮੰਡੀ ਕਾਂ ਦੇ ਕੌੜੇ ਬੋਲ
ਸਮੁੰਦਰ ਕਿਨਾਰੇ ਲੱਗੇ ਪਿੱਪਲ ਦੇ ਰੁੱਖ ’ਤੇ ਇੱਕ ਕਾਂ ਰਹਿੰਦਾ ਸੀ। ਉਹ ਕਾਂ (Arrogant Crow) ਬਹੁਤ ਘੁਮੰਡੀ ਸੀ। ਉਹ ਦੂਜੇ ਪੰਛੀਆਂ ਨੂੰ ਸਦਾ ਆਪਣੇ ਤੋਂ ਨੀਵਾਂ ਸਮਝਦਾ ਅਤੇ ਉਨ੍ਹਾਂ ਦਾ ਹਰ ਵੇਲੇ ਅਪਮਾਨ ਕਰਨ ਬਾਰੇ ਹੀ ਸੋਚਦਾ ਰਹਿੰਦਾ। ਇੱਕ ਦਿਨ ਸਮੁੰਦਰ ਕਿਨਾਰੇ ਕੁਝ ਹੰਸ ਆ ਬੈਠੇ। ਸਾਰੇ ਪੰਛੀਆਂ ਨੇ ਹੰਸਾਂ ਦੀ ਸੁੰਦਰਤਾ ਦੀ ਬਹੁਤ ਪ੍ਰਸੰਸਾ ਕੀਤੀ ਪਰ ਕਾਂ ਹੰਸਾਂ ਨੂੰ ਵੇਖ ਕੇ ਈਰਖਾ ਮਹਿਸੂਸ ਕਰਨ ਲੱਗਾ।

ਉਹ ਹੰਸਾਂ ਦਾ ਅਪਮਾਨ ਕਰਨ ਦੇ ਉਦੇਸ਼ ਨਾਲ ਹੰਸਾਂ ਕੋਲ ਗਿਆ ਅਤੇ ਬੋਲਿਆ, ‘‘ਮੈਂ ਤੁਹਾਡੇ ਨਾਲ ਉੱਡਣ ਦਾ ਮੁਕਾਬਲਾ ਕਰਨਾ ਚਾਹੁੰਦਾ ਹਾਂ, ਤੁਸੀਂ ਮੇਰੇ ਜਿੰਨੀ ਲੰਮੀ ਉਡਾਰੀ ਨਹੀਂ ਮਾਰ ਸਕਦੇ।’’ ਇੱਕ ਹੰਸ ਨੇ ਉਸਨੂੰ ਸਮਝਾਉਂਦਿਆਂ ਆਖਿਆ, ‘‘ਭਾਈ ਅਸੀਂ ਤਾਂ ਬਹੁਤ ਦੂਰ-ਦੁਰਾਡੇ ਤੱਕ ਉੱਡਣ ਵਾਲੇ ਪੰਛੀ ਹਾਂ, ਤੂੰ ਸਾਡੇ ਜਿੰਨੀ ਲੰਮੀ ਉਡਾਨ ਨਹੀਂ ਭਰ ਸਕੇਂਗਾ।’’ ਘੁਮੰਡੀ ਕਾਂ ਨੇ ਹੰਸ ਨੂੰ ਲਲਕਾਰਦੇ ਹੋਏ ਆਖਿਆ, ‘‘ਮੈਂ ਉੱਡਣ ਦੀਆਂ ਸੌ ਗਤੀਆਂ ਜਾਣਦਾ ਹਾਂ, ਤੁਸੀਂ ਬੋਲੋ ਕਿਸ ਗਤੀ ਨਾਲ ਉੱਡਣਾ ਚਾਹੁੰਦੇ ਹੋ?’’

ਹੰਸ ਕਾਂ ਦੀਆਂ ਗੱਲਾਂ ਸੁਣ ਕੇ ਹੱਸਦਾ ਹੋਇਆ ਬੋਲਿਆ, ‘‘ਫਿਰ ਤਾਂ ਤੁਸੀਂ ਉੱਡਣ ਵਿੱਚ ਬੜੇ ਮਾਹਿਰ ਹੋ, ਅਸੀਂ ਤਾਂ ਸਿਰਫ਼ ਇੱਕੋ ਗਤੀ ਹੀ ਜਾਣਦੇ ਹਾਂ, ਉਹ ਗਤੀ ਜਿਸ ਨਾਲ ਸਾਰੇ ਪੰਛੀ ਉੱਡਦੇ ਹਨ।’’ ਕਾਂ ਅਤੇ ਹੰਸ ਦੀਆਂ ਗੱਲਾਂ ਸੁਣ ਕੇ ਆਸ-ਪਾਸ ਦੇ ਬਹੁਤ ਸਾਰੇ ਪੰਛੀ ਉੱਥੇ ਇਕੱਠੇ ਹੋ ਗਏ। ਸਾਰੇ ਪੰਛੀਆਂ ਦੇ ਸਾਹਮਣੇ ਹੰਸ ਅਤੇ ਕਾਂ ਦੇ ਉੱਡਣ ਦਾ ਮੁਕਾਬਲਾ ਤੈਅ ਹੋ ਗਿਆ।

ਮੁਕਾਬਲਾ ਸ਼ੁਰੂ ਹੋਇਆ ਤਾਂ ਹੰਸ ਅਤੇ ਕਾਂ ਸਮੁੰਦਰ ’ਤੇ ਉੱਡਣ ਲੱਗੇ। ਹੰਸ ਆਪਣੀ ਇੱਕੋ ਗਤੀ ਨਾਲ ਉੱਡ ਰਿਹਾ ਸੀ ਪਰ ਕਾਂ ਕਈ ਤਰ੍ਹਾਂ ਦੀਆਂ ਕਲਾਬਾਜ਼ੀਆਂ ਕਰਦਾ ਹੋਇਆ ਹੰਸ ਤੋਂ ਅੱਗੇ ਨਿੱਕਲ ਗਿਆ। ਦੋਵੇਂ ਕਾਫੀ ਦੇਰ ਤੱਕ ਸਮੁੰਦਰ ਉੱਪਰ ਉੱਡਦੇ ਰਹੇ। ਅੰਤ ਕਾਂ ਉੱਡਦਾ-ਉੱਡਦਾ ਥੱਕਣ ਲੱਗ ਪਿਆ। ਹੁਣ ਉਹ ਕੁਝ ਅਰਾਮ ਕਰਨਾ ਚਾਹੁੰਦਾ ਸੀ ਪਰ ਸਮੁੰਦਰ ’ਤੇ ਉੱਡਣ ਕਾਰਨ ਅਰਾਮ ਕਰਨ ਲਈ ਕਿਧਰੇ ਵੀ ਥਾਂ ਨਹੀਂ ਸੀ।

ਹੰਸ ਆਪਣੀ ਚਾਲ ਵਿੱਚ ਮਸਤ ਹੋਇਆ ਉੱਡ ਰਿਹਾ ਸੀ। ਆਖਿਰ ਕਾਂ ਥੱਕ ਕੇ ਸਮੁੰਦਰ ਵਿੱਚ ਡਿੱਗਣ ਲੱਗਿਆ। ਉਸਦੀ ਅਜਿਹੀ ਸਥਿਤੀ ਵੇਖ ਕੇ ਹੰਸ ਨੇ ਕਾਂ ਨੂੰ ਪੁੱਛਿਆ, ‘‘ਭਾਈ ਜਰਾਂ ਮੈਨੂੰ ਦੱਸਣਾ ਇਹ ਉੱਡਣ ਦੀ ਕਿਹੜੀ ਗਤੀ ਐ?’’ ਕਾਂ ਨੂੰ ਇੰਝ ਲੱਗ ਰਿਹਾ ਸੀ ਜਿਵੇਂ ਕੁਝ ਹੀ ਦੇਰ ਬਾਅਦ ਉਹ ਪੂਰੀ ਤਰ੍ਹਾਂ ਥੱਕ ਕੇ ਸਮੁੰਦਰ ਵਿੱਚ ਡਿੱਗ ਕੇ ਆਪਣੀ ਜਾਨ ਤੋਂ ਹੱਥ ਧੋ ਬੈਠੇਗਾ।

ਕਾਂ ਬੋਲਿਆ, ‘‘ਹੰਸ ਭਰਾ ਮੈਨੂੰ ਆਪਣੇ ਘੁਮੰਡ ਦਾ ਫ਼ਲ ਮਿਲ ਗਿਆ ਹੈ, ਹੁਣ ਤੂੰ ਮਿਹਰਬਾਨੀ ਕਰਕੇ ਮੇਰੀ ਜਾਨ ਬਚਾ।’’ ਤਰਸ ਕਰਕੇ ਅੱਧਮਰੇ ਕਾਂ ਨੂੰ ਹੰਸ ਨੇ ਆਪਣੀ ਪਿੱਠ ’ਤੇ ਬਿਠਾ ਲਿਆ। ਉਹ ਕਾਂ ਨੂੰ ਵਾਪਸ ਉਸੇ ਥਾਂ ’ਤੇ ਲੈ ਆਇਆ ਜਿੱਥੋਂ ਦੋਵਾਂ ਨੇ ਉੱਡਣਾ ਸ਼ੁਰੂ ਕੀਤਾ ਸੀ। ਸਾਰੇ ਪੰਛੀ ਇਸੇ ਸਥਾਨ ’ਤੇ ਉਨ੍ਹਾਂ ਦਾ ਇੰਤਜ਼ਾਰ ਕਰ ਰਹੇ ਸਨ। ਹੰਸ ਨੇ ਕਾਂ ਨੂੰ ਲਿਆ ਕੇ ਪੰਛੀਆਂ ਕੋਲ ਛੱਡ ਦਿੱਤਾ। ਹੁਣ ਕਾਂ ਦਾ ਘੁਮੰਡ ਪੂਰੀ ਤਰ੍ਹਾਂ ਟੁੱਟ ਚੁੱਕਾ ਸੀ। ਉਸਨੇ ਸਾਰੇ ਪੰਛੀਆਂ ਸਾਹਮਣੇ ਮੁਆਫ਼ੀ ਮੰਗੀ ਤੇ ਅੱਗੇ ਤੋਂ ਸਾਰੇ ਪੰਛੀਆਂ ਨਾਲ ਰਲ-ਮਿਲ ਕੇ ਰਹਿਣ ਦੀ ਸਹੁੰ ਖਾਧੀ।

ਜਗਤਾਰ ਸਮਾਲਸਰ,
ਐਲਨਾਬਾਦ, ਸਰਸਾ (ਹਰਿਆਣਾ)
ਮੋ. 94670-95953

Rain: ਵਰ੍ਹਦੇ ਬੱਦਲਾਂ ਨੂੰ ਦੇਖ ਇਨਸਾਨਾਂ ਨਾਲ ਪਰਿੰਦੇ ਵੀ ਝੂਮ ਉੱਠੇ
ਜੇਠ ਦੇ ਮਹੀਨੇ ਵਿਚ ਬਹੁਤ ਗਰਮੀ ਪਈ ਰੁੱਖ-ਬੂਟੇ ਵੀ ਮੁਰਝਾ ਗਏ ਪਾਣੀ ਤੋਂ ਬਿਨਾ ਧਰਤੀ ‘ਚ ਤਰੇੜਾਂ ਪੈ ਗਈਆਂ ਫਿਰ ਹਾੜ ਵਿਚ ਵੀ ਬਰਸਾਤ ਨਾ ਹੋਈ ਗਰਮੀ ਨਾਲ ਪਹਾੜ ਕੁਰਲਾ ਉੱਠਿਆ। ਉਸਨੇ ਉੱਡਦੇ ਹੋਏ ਬੱਦਲ ਨੂੰ ਸੱਦਿਆ, ”ਇੱਧਰ ਆਉਣਾ, ਜ਼ਰਾ ਇੱਧਰ ਆਉਣਾ, ਭਾਈ”
”ਕੀ ਗੱਲ ਹੈ?” ਬੱਦਲ ਨੇ ਮੁਸਕੁਰਾਉਂਦੇ ਹੋਏ ਪੁੱਛਿਆ।
ਪਹਾੜ ਬੋਲਿਆ, ”ਧੁੱਪ ਵਿਚ ਮੇਰਾ ਸਰੀਰ ਸੜ ਰਿਹਾ ਹੈ ਹੁਣ ਜ਼ਿਆਦਾ ਗਰਮੀ ਸਹੀ ਨਹੀਂ ਜਾਂਦੀ ਥੋੜ੍ਹਾ ਪਾਣੀ ਵਰਸਾ ਦਿਓ”।
”ਹਾਲੇ ਨਹੀਂ, ਹਾਲੇ ਹੋਰ ਇੰਤਜ਼ਾਰ ਕਰੋ” ਕਹਿੰਦਾ ਹੋਇਆ ਬੱਦਲ ਉੱਡ ਗਿਆ।

ਧੁੱਪ ਤੇਜ਼ ਹੋ ਗਈ ਵਾਤਾਵਰਨ ਗਰਮ ਹੋ ਗਿਆ ਹਵਾ ਲੋਅ ਨਾਲ ਕੰਬਣ ਲੱਗੀ ਰੁੱਖ, ਪੌਦੇ ਅਤੇ ਛੋਟੇ-ਵੱਡੇ ਸਾਰੇ ਜਾਨਵਰ ਪਰੇਸ਼ਾਨ ਹੋ ਗਏ। ਸਭ ਨੇ ਪਹਾੜ ਨੂੰ ਕਿਹਾ, ”ਤੁਸੀਂ ਬੱਦਲ ਨੂੰ ਵਰਸਣ ਲਈ ਕਹੋ ਉਹ ਤੁਹਾਡੀ ਗੱਲ ਮੰਨ ਜਾਵੇਗਾ”
ਪਹਾੜ ਨੇ ਉੱਪਰ ਦੇਖਿਆ ਅਸਮਾਨ ਬਿਲਕੁਲ ਸਾਫ਼ ਸੀ ਬੱਦਲਾਂ ਦਾ ਕਿਤੇ ਨਾਮੋ-ਨਿਸ਼ਾਨ ਨਹੀਂ ਸੀ। ਚਮਕਦੀ ਤੇਜ਼ ਧੁੱਪ ਨਾਲ ਉੁਸਦੀਆਂ ਅੱਖਾਂ ਅੱਗੇ ‘ਨ੍ਹੇਰਾ ਹੋ ਗਿਆ ਸਰੀਰ ਗਰਮ ਹੋ ਗਿਆ। ਉਸਨੇ ਭਰੇ ਗਲ ਨਾਲ ਕਿਹਾ, ”ਬੱਦਲ ਆਓ! ਹੁਣ ਹੋਰ ਨਾ ਤੜਫ਼ਾਓ ਬਰਸਾਤ ਤੋਂ ਬਿਨਾ ਸਾਰੇ ਜੀਵ ਪਰੇਸ਼ਾਨ ਹੋ ਗਏ ਹਨ” ਪਹਾੜ ਦੀ ਗੱਲ ਸੁਣਦਿਆਂ ਹੀ ਬੱਦਲ ਮੁਸਕੁਰਾਉਂਦਾ ਹੋਇਆ ਸਾਹਮਣੇ ਆ ਖੜ੍ਹਾ ਹੋਇਆ ਫਿਰ ਉਹ ਆਪਣੀ ਦੇਹ ਨੂੰ ਪਹਾੜ ਵਰਗੀ ਬਣਾਉਂਦਾ ਹੋਇਆ ਬੋਲਿਆ, ”ਆਦਮੀ ਨੂੰ ਆਪਣੀ ਕਰਨੀ ਦਾ ਫ਼ਲ ਭੁਗਤਣ ਦਿਓ”।

”ਆਪਣੀ ਕਰਨੀ ਦਾ ਫ਼ਲ?” ਪਹਾੜ ਹੈਰਨ ਰਹਿ ਗਿਆ।
ਬੱਦਲ ਬੋਲਿਆ, ”ਆਦਮੀ ਨੇ ਆਪਣੇ ਸੁਆਰਥ ਲਈ ਰੁੱਖਾਂ ਨੂੰ ਵੱਢ ਦਿੱਤਾ ਅਤੇ ਜੰਗਲ ਤਬਾਹ ਕਰ ਦਿੱਤੇ ਰੁੱਖ ਵੱਢੇ ਪਰ ਨਵੇਂ ਰੁੱਖ ਨਹੀਂ ਲਾਏ ਫਿਰ ਮੈਂ ਬਰਸਾਤ ਕਿਵੇਂ ਕਰਾਂ?”
”ਰੁੱਖ ਵੱਢੇ ਗਏ ਤਾਂ ਤੁਹਾਨੂੰ ਕੀ? ਉੱਜੜਿਆ ਮੈਂ ਹਾਂ, ਤਕਲੀਫ਼ ਮੈਨੂੰ ਹੈ ਤੁਹਾਨੂੰ ਇਸ ਨਾਲ ਕੀ ਮਤਲਬ?” ਪਹਾੜ ਨੇ ਕਿਹਾ।
ਬੱਦਲ ਠਹਾਕਾ ਮਾਰ ਕੇ ਹੱਸਿਆ ਫਿਰ ਆਪਣੀ ਦੇਹ ਬਦਲਦੇ ਹੋਇਆ ਕਹਿੰਦਾ, ”ਰੁੱਖ-ਪੌਦੇ ਪਾਣੀ ਨੂੰ ਵਾਸ਼ਪ ਰਾਹੀਂ ਉੱਪਰ ਭੇਜਦੇ ਹਨ ਉਸ ਨਾਲ ਸਾਡਾ ਬੱਦਲਾਂ ਦਾ ਨਿਰਮਾਣ ਹੁੰਦਾ ਹੈ ਸੋਚੋ, ਰੁੱਖ ਨਾ ਰਹਿਣਗੇ ਤਾਂ ਬੱਦਲ ਬਣਨਗੇ ਕਿਵੇਂ? ਅਜਿਹੇ ਵਿਚ ਗਰਮੀ ਹੀ ਵਧੇਗੀ”।

ਪਹਾੜ ਸਮਝ ਗਿਆ ਬੱਦਲ ਅਸਮਾਨ ਵਿਚ ਬਹੁਤ ਉੱਪਰ ਉੱਠ ਗਿਆ ਗਰਮੀ ਫਿਰ ਵਧ ਗਈ ਸਾਰੇ ਬੇਚੈਨ ਹੋ ਉੱਠੇ ਉਨ੍ਹਾਂ ਨੇ ਪਹਾੜ ਤੋਂ ਪੁੱਛਿਆ, ”ਕੀ ਹੋਇਆ?”
ਪਹਾੜ ਸਾਰੀ ਗੱਲ ਦੱਸਦਿਆਂ ਕਹਿੰਦਾ, ”ਰੁੱਖਾਂ ਨੂੰ ਵੱਢ-ਵੱਢ ਕੇ ਜੰਗਲਾਂ ਨੂੰ ਤਬਾਹ ਕਰ ਰਹੇ ਹੋ ਰੁੱਖ ਹੀ ਨਹੀਂ ਰਹਿਣਗੇ ਤਾਂ ਬਰਸਾਤ ਕਿੱਥੋਂ ਹੋਵੇਗੀ?”
”ਪਹਿਲੀ ਗੱਲ ਤਾਂ ਅਸੀਂ ਰੁੱਖ ਵੱਢਾਂਗੇ ਹੀ ਨਹੀਂ ਜੇਕਰ ਮਜ਼ਬੂਰੀ ਵਿਚ ਰੁੱਖ ਵੱਢਣਾ ਹੀ ਪਿਆ ਤਾਂ ਇੱਕ ਰੁੱਖ ਦੇ ਵੱਢਣ ‘ਤੇ ਦਸ ਰੁੱਖ ਲਾਵਾਂਗੇ ਇਹ ਸਾਡਾ ਵਾਅਦਾ ਹੈ” ਆਦਮੀ ਨੇ ਕਿਹਾ।
ਪਹਾੜ ਬੱਦਲ ਨੂੰ ਸੱਦਣ ਲੱਗਾ, ”ਆਓ ਬੱਦਲ…. ਆਓ ਬੱਦਲ, ਧਰਤੀ ਦੀ ਪਿਆਸ ਬੁਝਾ ਦਿਓ ਤੁਹਾਡੀ ਸ਼ਰਤ ਮੰਨ ਲਈ ਗਈ ਹੈ” ।

ਪਹਾੜ ਦੀ ਪੁਕਾਰ ਸੁਣ ਕੇ ਬੱਦਲ ਆਪਣੀ ਫੌਜ ਲੈ ਕੇ ਆ ਪਹੁੰਚਿਆ ਤੁਰੰਤ ਗਰਮੀ ਘੱਟ ਹੋ ਗਈ। ਧਰਤੀ ‘ਤੇ ਕੁਝ ਕਿਸਾਨ ਸਿਰਾਂ ‘ਤੇ ਹੱਥ ਰੱਖੀ ਉਦਾਸ ਬੈਠੇ ਹਨ ਉਨ੍ਹਾਂ ਵਿਚੋਂ ਇੱਕ ਛੋਟਾ ਜਿਹਾ ਬੱਚਾ ਕਾਲੇ ਬੱਦਲ ਨੂੰ ਦੇਖ ਕੇ ਉੱਛਲਿਆ, ”ਬਾਪੂ, ਦੇਖੋ ਕਾਲੇ ਬੱਦਲ ਆ ਗਏ ਹੁਣ ਜੰਮ ਕੇ ਪਾਣੀ ਵਰਸੇਗਾ ਅਤੇ ਸਾਡੇ ਖੇਤ ਲਹਿਰਾਉਣ ਲੱਗਣਗੇ”।
ਉਦੋਂ ਹੀ ਮੋਹਲੇਧਾਰ ਬਰਸਾਤ ਹੋਣ ਲੱਗੀ ਥੋੜ੍ਹੀ ਹੀ ਦੇਰ ਵਿਚ ਧਰਤੀ ਜਲਥਲ ਹੋ ਗਈ ਕਿਸਾਨਾਂ ਦੇ ਮੁਰਝਾਏ ਚਿਹਰੇ ਖੁਸ਼ੀ ਨਾਲ ਖਿੜ ਉੱਠੇ ਉਹ ਨੱਚਣ ਲੱਗੇ ਇਹ ਸਭ ਦੇਖ ਕੇ ਪਹਾੜ ਵੀ ਖੁਸ਼ੀ ਨਾਲ ਝੂਮ

ਉੱਠਿਆ ਬੱਦਲ ਨੇ ਕਿਹਾ, ”ਇਨਸਾਨ, ਮੈਂ ਬਰਸਾਤ ਕਰ ਰਿਹਾ ਹਾਂ ਤੂੰ ਆਪਣੀ ਸ਼ਰਤ ਭੁੱਲਣੀ ਨਹੀਂ, ਨਹੀਂ ਤਾਂ ਪਛਤਾਏਂਗਾ””ਠੀਕ ਹੈ, ਠੀਕ ਹੈ ਸ਼ਰਤ ਨਹੀਂ ਭੁੱਲਾਂਗਾ, ਰੋਜ਼ਾਨਾ ਇੱਕ ਰੁੱਖ ਲਾਵਾਂਗਾ” ਆਦਮੀ ਨੇ ਉੱਚੀ ਸਾਰੀ ਕਿਹਾ ਬੱਦਲ ਨੂੰ ਵਰਸਦਾ ਦੇਖ ਸਾਰੇ ਜੀਵ ਖੁਸ਼ੀ ਨਾਲ ਝੂਮ ਉੱਠੇ।

ਨਰਿੰਦਰ ਦੇਵਾਂਗਨ