ਬਾਲ ਸਾਹਿਤ - Sach Kahoon Punjabi

Short Story: ਜਦੋਂ ਚਿੜੀ ਨੂੰ ਆਲਸ ਲੈ ਬੈਠਾ, ਅੰਤ ਵੇਲੇ ਬੁਰਾ ਨਤੀਜਾ
ਜੰਗਲ ਵਿਚ ਸੋਨੀ ਚਿੜੀ ਆਪਣੇ ਮਾਂ-ਪਿਓ ਨਾਲ ਇੱਕ ਦਰੱਖਤ ’ਤੇ ਰਹਿੰਦੀ ਸੀ। ਉਹ ਹਾਲੇ ਬਹੁਤ ਛੋਟੀ ਸੀ, ਇਸ ਲਈ ਮਾਂ-ਪਿਓ ਉਸ ਨੂੰ ਆਪਣੇ ਨਾਲ ਬਾਹਰ ਨਹੀਂ ਲੈ ਕੇ ਜਾਂਦੇ ਸਨ। ਮਾਂ-ਪਿਓ ਉਸ ਲਈ ਭੋਜਨ-ਪਾਣੀ ਦਾ ਪ੍ਰਬੰਧ ਕਰਦੇ ਸਨ। ਹੌਲੀ-ਹੌਲੀ ਸੋਨੀ ਚਿੜੀ ਵੱਡੀ ਹੋ ਗਈ ਤੇ ਉੱਡਣ ਵੀ ਲੱਗੀ। ਉਹ ਖਾ-ਪੀ ਕੇ ਰੋਜ਼ਾਨਾ ਉੱਡ ਕੇ ਆਪਣੀਆਂ ਸਹੇਲੀਆਂ ਦੇ ਘਰ ਪਹੁੰਜ ਜਾਂਦੀ ਅਤੇ ਫਿਰ ਉੱਥੇ ਖੂਬ ਗੱਪਾਂ ਮਾਰਦੀ ਅਤੇ ਟੀ. ਵੀ. ’ਤੇ ਫਿਲਮਾਂ ਵੇਖਦੀ।

ਉਸ ਦੀ ਮਾਂ ਨੇ ਇੱਕ ਦਿਨ ਉਸ ਨੂੰ ਕਿਹਾ, ‘ਬੇਟੀ ਹੁਣ ਤੂੰ ਵੱਡੀ ਹੋ ਗਈ ਹੈਂ, ਤੂੰ ਵੀ ਸਾਡੇ ਨਾਲ ਹੁਣ ਭੋਜਨ-ਪਾਣੀ ਲਈ ਚੱਲਿਆ ਕਰ।’
‘ਮਾਂ! ਜਦੋਂ ਤੁਸੀਂ ਮੇਰੇ ਲਈ ਭੋਜਨ-ਪਾਣੀ ਲੈ ਹੀ ਆਉਂਦੇ ਹੋ ਤਾਂ ਮੈਂ ਕੀ ਕਰਾਂਗੀ ਜਾ ਕੇ?’ ਉਸ ਨੇ ਕਿਹਾ। ਮਾਂ ਨੇ ਸਮਝਾਇਆ, ‘ਬੇਟੀ, ਤੂੰ ਸਾਡੇ ਨਾਲ ਚੱਲੇਂਗੀ, ਤਾਂ ਹੀ ਤਾਂ ਮੈਨੂੰ ਪਤਾ ਲੱਗੇਗਾ ਕਿ ਅਸੀਂ ਭੋਜਨ-ਪਾਣੀ ਲਈ ਕਿੱਥੇ ਜਾਂਦੇ ਹਾਂ? ਸਾਨੂੰ ਕਿੰਨੀ ਮਿਹਨਤ ਨਾਲ ਭੋਜਨ-ਪਾਣੀ ਦਾ ਇੰਤਜ਼ਾਮ ਕਰਨਾ ਪੈਂਦਾ ਹੈ।’

Read Also : ਇੱਕ ਬਾਲ ਕਹਾਣੀ: ਧੋਖੇਬਾਜੀ ਵਾਲੀ ਸੋਚ ਦਾ ਅੰਤ ਖਤਰਨਾਕ ਹੁੰਦੈ

‘ਮੇਰੇ ਤੋਂ ਭੋਜਨ ਲਈ ਮਿਹਨਤ ਨਹੀਂ ਹੋਵੇਗੀ ਮਾਂ।’ ਸੋਨੀ ਨੇ ਨਖਰੇ ਵਿਖਾਉਂਦਿਆਂ ਕਿਹਾ, ‘ਮੈਂ ਤਾਂ ਬੱਸ ਆਰਾਮ ਨਾਲ ਟੀ. ਵੀ. ਵੇਖਣਾ ਚਾਹੁੰਦੀ ਹਾਂ।’
‘ਟੀ.ਵੀ. ਵੇਖਣ ਨਾਲ ਤੇਰਾ ਜੀਵਨ ਨਹੀਂ ਚੱਲੇਗਾ ਬੇਟੀ।’ ਮਾਂ ਨੇ ਇੱਕ ਵਾਰ ਫਿਰ ਸਮਝਾਉਣ ਦੀ ਕੋਸ਼ਿਸ਼ ਕੀਤੀ, ‘ਇਸ ਤਰ੍ਹਾਂ ਤੂੰ ਆਲਸੀ ਬਣ ਜਾਵੇਂਗੀ, ਤੈਨੂੰ ਢਿੱਡ ਭਰਨ ਲਈ ਦੂਜਿਆਂ ’ਤੇ ਨਿਰਭਰ ਰਹਿਣਾ ਪਵੇਗਾ।’

‘ਦੂਜਿਆਂ ’ਤੇ ਕਿਉਂ ਨਿਰਭਰ ਰਹਿਣਾ ਪਵੇਗਾ?’ ਉਸ ਨੇ ਹੈਰਾਨੀ ਨਾਲ ਕਿਹਾ, ‘ਕੀ ਤੁਸੀਂ ਦੋਵੇਂ ਮੈਨੂੰ ਛੱਡ ਕੇ ਕਿਤੇ ਚਲੇ ਜਾਓਗੇ?’
‘ਬੇਟੀ, ਇਸ ਦੁਨੀਆਂ ’ਚ ਬੁੱਢੇ ਹੋਣ ’ਤੇ ਇੱਕ ਨਾ ਇੱਕ ਦਿਨ ਸਭ ਨੂੰ ਜਾਣਾ ਪੈਂਦਾ ਹੈ। ਸੋਚ, ਉਦੋਂ ਤੇਰਾ ਕੀ ਹੋਵੇਗਾ?’
‘ਓ ਮਾਂ! ਤੂੰ ਵੀ ਕਿਹੋ-ਜਿਹੀਆਂ ਗੱਲਾਂ ਕਰਦੀ ਹੈਂ।’ ਇੰਨਾ ਕਹਿ ਕੇ ਉਹ ਆਪਣੀ ਮਾਂ ਨਾਲ ਚਿੰਬੜ ਗਈ।

‘ਮਾਂ-ਪਿਓ ਦੇ ਸਮਝਾਉਣ ’ਤੇ ਵੀ ਸੋੋਨੀ ਨੇ ਕਦੇ ਮਿਹਨਤ ਕਰਕੇ ਆਪਣੇ ਲਈ ਭੋਜਨ-ਪਾਣੀ ਦਾ ਪ੍ਰਬੰਧ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਇਸ ਤਰ੍ਹਾਂ ਹੌਲੀ-ਹੌਲੀ ਉਹ ਆਲਸੀ ਹੋ ਗਈ। ਇਸ ਦਰਮਿਆਨ ਉਸਦੇ ਮਾਂ-ਪਿਓ ਚੱਲ ਵੱਸੇ। ਉਸਦੇ ਮਾਂ-ਪਿਓ ਨੇ ਘਰ ’ਚ ਥੋੜ੍ਹਾ ਜਿਹਾ ਅਨਾਜ ਇਕੱਠਾ ਕਰਕੇ ਰੱਖਿਆ ਸੀ। ਉਹ ਅਨਾਜ ਖਾ ਕੇ ਕੁਝ ਦਿਨ ਉਹ ਆਪਣਾ ਗੁਜ਼ਾਰਾ ਕਰਦੀ ਰਹੀ। ਆਖਰ ਅਨਾਜ ਵੀ ਖ਼ਤਮ ਹੋ ਗਿਆ।
ਇੱਕ ਦਿਨ ਉਹ ਭੁੱਖ ਨਾਲ ਬੇੇਹਾਲ ਸੀ ਪਰ ਭੋਜਨ-ਪਾਣੀ ਲਈ ਕਿਤੇ ਜਾਣਾ ਨਹੀਂ ਚਾਹੁੰਦੀ ਸੀ। ਸੋਚਦੀ ਸੀ ਕਿ ਕੋਈ ਜਾਣ-ਪਛਾਣ ਦਾ ਮਿਲ ਜਾਵੇਗਾ ਤਾਂ ਉਸ ਤੋਂ ਕੁਝ ਮੰਗ ਲਵਾਂਗੀ।

ਉਦੋਂ ਉੱਧਰੋਂ ਚੰਪੂ ਚੂਹਾ ਲੰਘਿਆ। ਉਸਦੇ ਸਿਰ ’ਤੇ ਇੱਕ ਪੰਡ ਸੀ। ਪੰਡ ਵੇਖ ਕੇ ਸੋਨੀ ਨੇ ਸੋਚਿਆ, ਕਿਤੇ ਉਸ ਪੰਡ ’ਚ ਖਾਣ-ਪੀਣ ਦਾ ਸਾਮਾਨ ਤਾਂ ਨਹੀਂ? ਇਹ ਸੋਚ ਕੇ ਉਸ ਨੇ ਚੰਪੂ ਨੂੰ ਆਵਾਜ਼ ਮਾਰੀ, ‘ਓ ਵੀਰੇ! ਸੁਣੀਂ-ਸੁਣੀਂ, ਜ਼ਰਾ ਰੁਕੀਂ।’
ਉਸ ਦੀ ਆਵਾਜ਼ ਸੁਣ ਕੇ ਚੰਪੂ ਰੁਕ ਗਿਆ। ਸੋਨੀ ਦਰੱਖਤ ਤੋਂ ਉੱਤਰ ਕੇ ਹੇਠਾਂ ਆਈ ਅਤੇ ਪੁੱਛਿਆ, ‘ਤੇਰੀ ਇਸ ਪੰਡ ਵਿਚ ਕੀ ਹੈ?’
‘ਇਸ ਵਿਚ ਅਨਾਜ ਹੈ। ਸ਼ਹਿਰ ਲਿਜਾ ਰਿਹਾ ਹਾਂ ਵੇਚਣ।’ ਚੰਪੂ ਨੇ ਦੱਸਿਆ।
‘ਕੀ ਤੂੰ ਅਨਾਜ ਮੈਨੂੰ ਦੇ ਦੇਵੇਂਗਾ?’
‘ਹਾਂ-ਹਾਂ, ਕਿਉਂ ਨਹੀਂ ਦੇਵਾਂਗਾ।’ ਚੰਪੂ ਬੋਲਿਆ, ‘ਪੈਸੇ ਦੇਵੇਂਗੀ ਤਾਂ ਜ਼ਰੂਰ ਦੇਵਾਂਗਾ।’ ਉਸ ਕੋਲ ਪੈਸੇ ਤਾਂ ਨਹੀਂ ਸਨ, ਫਿਰ ਵੀ ਪੁੱਛਿਆ, ‘ਕਿੰਨੇ ਪੈਸੇ ਲਓਗੇ?’
‘ਪੰਜ ਰੁਪਏ ਲਵਾਂਗਾ।’
‘ਪੰਜ ਰੁਪਏ..!’ ਉਹ ਕੁਝ ਸੋਚ ਕੇ ਬੋਲੀ, ‘ਪੰਜ ਰੁਪਏ ਇਸ ਸਮੇਂ ਮੇਰੇ ਕੋਲ ਨਹੀਂ ਹਨ। ਤੂੰ ਹਾਲੇ ਅਨਾਜ ਦੇ-ਦੇ। ਰੁਪਏ ਮੈਂ ਕੱਲ੍ਹ ਦੇ ਦੇਵਾਂਗੀ।’
‘ਨਹੀਂ, ਮੈਂ ਉਧਾਰ ਨਹੀਂ ਦੇਵਾਂਗਾ।’

‘ਵੇਖ, ਮੇਰੇ ’ਤੇ ਦਇਆ ਕਰ।’ ਉਸ ਨੇ ਗਿੜਗਿੜਾ ਕੇ ਕਿਹਾ, ‘ਮੈਂ ਬਹੁਤ ਭੁੱਖੀ ਹਾਂ।’
ਚੰਪੂ ਨੇ ਕੁਝ ਸੋਚ ਕੇ ਕਿਹਾ, ‘ਜੇਕਰ ਤੂੰ ਭੁੱਖੀ ਹੈਂ ਤਾਂ ਮੈਂ ਤੈਨੂੰ ਇਸ ’ਚੋਂ ਇੱਕ ਮੁੱਠੀ ਅਨਾਜ ਦੇ ਸਕਦਾ ਹਾਂ ਪਰ ਬਦਲੇ ’ਚ ਤੈਨੂੰ ਆਪਣੇ ਖੰਭਾਂ ’ਚੋਂ ਇੱਕ ਖੰਭ ਮੈਨੂੰ ਦੇਣਾ ਹੋਵੇਗਾ। ਜੇਕਰ ਮਨਜ਼ੂਰ ਹੈ ਤਾਂ ਬੋਲ।’
ਸੋਨੀ ਨੇ ਸੋਚਿਆ, ‘ਇੱਕ ਖੰਭ ਦੇਣ ਨਾਲ ਮੇਰਾ ਕੀ ਵਿਗੜ ਜਾਵੇਗਾ।’ ਉਸ ਨੇ ਤੁਰੰਤ ਇੱਕ ਖੰਭ ਚੁੰਝ ਨਾਲ ਖਿੱਚ ਕੇ ਉਸ ਨੂੰ ਦੇ ਦਿੱਤਾ। ਬਦਲੇ ’ਚ ਚੰਪੂ ਨੇ ਉਸ ਨੂੰ ਇੱਕ ਮੁੱਠੀ ਅਨਾਜ ਦੇ ਦਿੱਤਾ।
ਇੱਕ ਮੁੱਠੀ ਅਨਾਜ ਨਾਲ ਸੋਨੀ ਦਾ ਦੋ-ਤਿੰਨ ਦਿਨ ਕੰਮ ਚੱਲ ਗਿਆ।
ਇਸ ਤੋਂ ਬਾਅਦ ਇੱਕ ਦਿਨ ਫਿਰ ਉਹ ਭੁੱਖ ਨਾਲ ਬੇਹਾਲ ਕਿਸੇ ਦੇ ਆਉਣ ਦਾ ਰਾਹ ਵੇਖ ਰਹੀ ਸੀ। ਉਦੋਂ ਹੀ ਸੰਯੋਗ ਨਾਲ ਚੰਪੂ ਚੂਹਾ ਫਿਰ ਉੱਧਰੋਂ ਲੰਘਿਆ।

ਚੰਪੂ ਨੂੰ ਵੇਖ ਕੇ ਸੋਨੀ ਨੇ ਰਾਹਤ ਦੀ ਸਾਹ ਲੈਂਦਿਆਂ ਉਸ ਨੂੰ ਆਵਾਜ਼ ਮਾਰੀ।
‘ਲੱਗਦਾ ਹੈ ਅੱਜ ਤੂੰ ਫਿਰ ਭੁੱਖੀ ਹੈਂ?’
‘ਹਾਂ, ਤੂੰ ਠੀਕ ਸਮਝਿਆ।’
‘ਅਨਾਜ ਚਾਹੀਦਾ ਤਾਂ ਤੈਨੂੰ ਅੱਜ ਵੀ ਇੱਕ ਖੰਭ ਦੇਣਾ ਪਵੇਗਾ।’
ਸੋਨੀ ਨੇ ਇੱਕ ਵਾਰ ਵੀ ਨਹੀਂ ਸੋਚਿਆ, ਤੁਰੰਤ ਇੱਕ ਖੰਭ ਖਿੱਚ ਕੇ ਉਸ ਨੂੰ ਦੇ ਦਿੱਤਾ।
ਕੁਝ ਦਿਨ ਬਾਅਦ ਫਿਰ ਉਂਜ ਹੀ ਹੋਇਆ ਤੇ ਫਿਰ ਇਹ ਸਿਲਸਿਲਾ ਕੁਝ ਦਿਨਾਂ ਤੱਕ ਚੱਲਦਾ ਰਿਹਾ।
ਇੱਕ ਦਿਨ ਅਜਿਹਾ ਆਇਆ ਕਿ ਸੋਨੀ ਦੇ ਸਰੀਰ ’ਤੇ ਇੱਕ ਵੀ ਖੰਭ ਨਾ ਬਚਿਆ। ਹੁਣ ਉਹ ਨਾ ਤਾਂ ਉੱਡ ਸਕਦੀ ਸੀ ਤੇ ਨਾ ਕਿਤੇ ਜਾ ਸਕਦੀ ਸੀ। ਖੰਭ ਨਾ ਹੋਣ ਨਾਲ ਉਹ ਬਦਸੂਰਤ ਵੀ ਦਿਖਾਈ ਦੇਣ ਲੱਗੀ ਸੀ। ਉਹ ਆਪਣੀ ਹਾਲਤ ’ਤੇ ਹਰ ਸਮੇਂ ਦੁਖੀ ਰਹਿਣ ਲੱਗੀ। ਕੋਈ ਉਸ ਨਾਲ ਹਮਦਰਦੀ ਪ੍ਰਗਟਾਉਣ ਵੀ ਨਹੀਂ ਆਉਂਦਾ ਸੀ।
ਇੱਕ ਦਿਨ ਉਹ ਦਰੱਖਤ ’ਤੇ ਬੈਠੀ ਆਪਣੀ ਹਾਲਤ ’ਤੇ ਅੱਥਰੂ ਕੇਰ ਰਹੀ ਕਿ ਉਦੋਂ ਇੱਕ ਸੱਪ ਹੌਲੀ ਜਿਹੇ ਦਰੱਖਤ ’ਤੇ ਚੜ੍ਹ ਗਿਆ।
ਸੰਯੋਗ ਨਾਲ ਉਸ ਸਮੇਂ ਉੱਥੇ ਚੰਪੂ ਚੂਹਾ ਪਹੁੰਚ ਗਿਆ। ਉਸਨੇ ਸੱਪ ਨੂੰ ਦਰੱਖਤ ’ਤੇ ਚੜ੍ਹਦਾ ਵੇਖਿਆ ਤਾਂ ਜ਼ੋਰ ਨਾਲ ਚੀਕਿਆ, ‘ਸੋਨੀ ਬਚ, ਸੱਪ ਤੇਰੇ ਪਿੱਛੇ ਹੈ।’ ਪਰ ਉਹ ਬਚਦੀ ਕਿਵੇਂ? ਉਸਦੇ ਤਾਂ ਖੰਭ ਹੀ ਨਹੀਂ ਸਨ। ਉਹ ਆਪਣਾ ਸਰੀਰ ਹਿਲਾ ਵੀ ਨਹੀਂ ਸਕੀ। ਉਦੋਂ ਤੱਕ ਸੱਪ ਨੇ ਉਸ ਨੂੰ ਦਬੋਚ ਲਿਆ।
ਚੰਪੂ ਚੂਹਾ ਇਹ ਵੇਖ ਕੇ ਬਹੁਤ ਦੁਖੀ ਹੋਇਆ। ਜੇਕਰ ਇਹ ਆਲਸੀ ਨਾ ਹੁੰਦੀ ਤਾਂ ਅੱਜ ਬੇ-ਮੌਤ ਨਾ ਮਰਦੀ। ਆਪਣੇ ਆਲਸ ਕਾਰਨ ਹੀ ਉਸ ਦਾ ਇਹ ਨਤੀਜਾ ਹੋਇਆ। ਇਹ ਕਹਿੰਦੇ ਹੋਏ ਚੰਪੂ ਚੂਹਾ ਆਪਣੇ ਰਸਤੇ ਚਲਾ ਗਿਆ।

ਹੇਮੰਤ

ਇੱਕ ਬਾਲ ਕਹਾਣੀ: ਧੋਖੇਬਾਜੀ ਵਾਲੀ ਸੋਚ ਦਾ ਅੰਤ ਖਤਰਨਾਕ ਹੁੰਦੈ
ਕੀ ਤੁਹਾਨੂੰ ਪਤਾ ਹੈ ਸਿਰਫ ਮਾਦਾ ਮੱਛਰ ਹੀ ਕੱਟਦਾ ਹੈ? ਖੂਨ ਪੀਂਦਾ ਹੈ? ਬਹੁਤ ਪਹਿਲਾਂ ਦੀ ਗੱਲ ਹੈ ਵੀਅਤਨਾਮ ਦੇ ਇੱਕ ਪਿੰਡ ਵਿਚ ਟਾਮ ਅਤੇ ਉਸਦੀ ਪਤਨੀ ਨਹਾਮ ਰਹਿੰਦੇ ਸਨ ਟਾਮ ਖੇਤੀ ਕਰਦਾ ਸੀ ਅਤੇ ਪਤਨੀ ਰੇਸ਼ਮ ਦੇ ਕੀੜੇ ਪਾਲਦੀ ਸੀ ਟਾਮ ਬਹੁਤ ਮਿਹਨਤੀ ਸੀ ਪਰ ਨਹਾਮ ਜ਼ਿੰਦਗੀ ’ਚ ਤਮਾਮ ਐਸ਼ੋ-ਆਰਾਮ ਦੀ ਇੱਛਾ ਰੱਖਦੀ ਸੀ ਇੱਕ ਦਿਨ ਨਹਾਮ ਅਚਾਨਕ ਬਿਮਾਰ ਪੈ ਗਈ ਟਾਮ ਉਸ ਸਮੇਂ ਖੇਤਾਂ ’ਚ ਕੰਮ ਕਰ ਰਿਹਾ ਸੀ ਜਦੋਂ ਉਹ ਘਰ ਪਰਤਿਆ, ਉਸਨੇ ਦੇਖਿਆ ਕਿ ਨਹਾਮ ਹੁਣ ਇਸ ਦੁਨੀਆ ’ਚ ਨਹੀਂ ਹੈ

ਟਾਮ ਗੋਡਿਆਂ ਭਾਰ ਬੈਠ ਕੇ ਰੱਬ ਅੱਗੇ ਅਰਦਾਸ ਕਰਨ ਲੱਗਾ ਉਦੋਂ ਉਸਨੂੰ ਅਕਾਸ਼ਵਾਣੀ ਸੁਣਾਈ ਦਿੱਤੀ ਕਿ ਉਹ ਸਮੁੰਦਰ ਵਿਚਾਲੇ ਸਥਿਤ ਇੱਕ ਵਿਸ਼ਾਲ ਪਹਾੜੀ ’ਤੇ ਨਹਾਮ ਦੀ ਲਾਸ਼ ਲੈ ਜਾਵੇ ਕਈ ਦਿਨਾਂ ਦੀ ਯਾਤਰਾ ਤੋਂ ਬਾਅਦ ਟਾਮ ਨਹਾਮ ਦੀ ਲਾਸ਼ ਨਾਲ ਉਸ ਪਹਾੜੀ ’ਤੇ ਪਹੁੰਚਿਆ ਤੇ ਇੱਕ ਖੂਬਸੂਰਤ ਫੁੱਲਾਂ ਦੇ ਬਾਗ ਵਿਚ ਲਿਜਾ ਕੇ ਲਾਸ਼ ਨੂੰ ਲਿਟਾ ਦਿੱਤਾ ਉਸਦੀਆਂ ਪਲਕਾਂ ਥਕਾਵਟ ਕਾਰਨ ਝਪਕ ਹੀ ਰਹੀਆਂ ਸਨ ਕਿ ਅਚਾਨਕ ਸਫੈਦ ਵਾਲਾਂ ਅਤੇ ਤਾਰੇ ਵਰਗੀਆਂ ਚਮਕਦੀਆਂ ਅੱਖਾਂ ਵਾਲਾ ਇੱਕ ਆਦਮੀ ਉੱਥੇ ਪ੍ਰਗਟ ਹੋਇਆ ਉਸ ਆਦਮੀ ਨੇ ਟਾਮ ਨੂੰ ਕਿਹਾ ਕਿ ਉਹ ਉਨ੍ਹਾਂ ਦਾ ਸ਼ਿਸ਼ ਬਣ ਕੇ ਇਸੇ ਜਗ੍ਹਾ ਸ਼ਾਂਤੀ ਨਾਲ ਰਹੇ ਪਰ ਟਾਮ ਨੇ ਕਿਹਾ ਕਿ ਉਹ ਆਪਣੀ ਪਤਨੀ ਨਹਾਮ ਦੇ ਬਿਨਾ ਨਹੀਂ ਰਹਿ ਸਕਦਾ

ਉਹ ਆਦਮੀ ਟਾਮ ਦੀ ਇੱਛਾ ਜਾਣ ਕੇ ਬਹੁਤ ਖੁਸ਼ ਹੋਇਆ ਉਸਨੇ ਕਿਹਾ ਕਿ ਉਹ ਆਪਣੀ ਉਂਗਲ ਕੱਟ ਕੇ ਖੂਨ ਦੀਆਂ ਤਿੰਨ ਬੂੰਦਾਂ ਨਹਾਮ ਦੀ ਲਾਸ਼ ਨਾਲ ਛੂਹਾ ਦੇਵੇ ਟਾਮ ਨੇ ਉਂਜ ਹੀ ਕੀਤਾ ਉਦੋਂ ਜਾਦੂ ਜਿਹਾ ਹੋਇਆ ਖੂਨ ਦੀਆਂ ਬੂੰਦਾਂ ਪੈਂਦਿਆਂ ਹੀ ਨਹਾਮ ਉੱਠ ਬੈਠੀ ਉਦੋਂ ਉਸ ਆਦਮੀ ਨੇ ਨਹਾਮ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਹ ਇਮਾਨਦਾਰ ਅਤੇ ਮਿਹਨਤੀ ਨਹੀਂ ਬਣੇਗੀ ਤਾਂ ਉਸਨੂੰ ਸਜ਼ਾ ਭੁਗਤਣੀ ਪਵੇਗੀ ਇਹ ਕਹਿ ਕੇ ਉਹ ਆਦਮੀ ਉੱਥੋਂ ਅਚਾਨਕ ਗਾਇਬ ਹੋ ਗਿਆ

ਟਾਮ ਅਤੇ ਨਹਾਮ ਬੇੜੀ ’ਚ ਬੈਠ ਕੇ ਚੱਲ ਪਏ ਰਸਤੇ ’ਚ ਇੱਕ ਪਿੰਡ ਦੇ ਨੇੜੇੇ ਉਨ੍ਹਾਂ ਨੇ ਬੇੜੀ ਰੋਕੀ ਟਾਮ ਖਾਣ-ਪੀਣ ਦਾ ਕੁਝ ਸਜ਼ਮਾਨ ਖਰੀਦਣ ਚਲਾ ਗਿਆ ਬੇੜੀ ’ਚ ਬੈਠੀ ਨਹਾਮ ਟਾਮ ਦੇ ਪਰਤਣ ਦੀ ਉਡੀਕ ਕਰ ਰਹੀ ਸੀ ਉਦੋਂ ਇੱਕ ਵਿਸ਼ਾਲ ਬੇੜੀ ਉਸ ਕੋਲ ਆਈ ਉਸ ਬੇੜੀ ਦਾ ਮਾਲਿਕ ਇੱਕ ਅਮੀਰ ਸੀ ਉਸਨੇ ਨਹਾਮ ਨੂੰ ਆਪਣੀ ਬੇੜੀ ’ਤੇ ਆ ਕੇ ਚਾਹ ਪੀਣ ਦੀ ਦਾਵਤ ਦਿੱਤੀ ਚਾਹ ਪੀਣ ਤੋਂ ਬਾਅਦ ਅਮੀਰ ਨੇ ਨਹਾਮ ਦੀ ਖੂਬਸੂਰਤੀ ਦੀ ਤਾਰੀਫ਼ ਕੀਤੀ ਤੇ ਉਸ ਨਾਲ ਵਿਆਹ ਦਾ ਪ੍ਰਸਤਾਵ ਰੱਖਿਆ ਇਹ ਵੀ ਵਾਅਦਾ ਕੀਤਾ ਕਿ ਉਹ ਉਸਨੂੰ ਆਪਣੇ ਮਹਿਲ ਦੀ ਇੱਕਮਾਤਰ ਰਾਣੀ ਬਣਾ ਕੇ ਰੱਖੇਗਾ

ਨਹਾਮ ਦਾ ਤਾਂ ਸੁੁਫ਼ਨਾ ਹੀ ਸੀ ਕਿ ਉਹ ਅਮੀਰ ਔਰਤ ਬਣੇ, ਉਸਦੀ ਸੇਵਾ ’ਚ ਢੇਰਾਂ ਨੌਕਰ-ਚਾਕਰ ਹੋਣ ਉਹ ਝੱਟ ਉਸ ਅਮੀਰ ਦਾ ਪ੍ਰਸਤਾਵ ਮੰਨ ਗਈ ਟਾਮ ਜਦੋਂ ਪਿੰਡ ਤੋਂ ਚੀਜਾਂ ਖਰੀਦ ਕੇ ਪਰਤਿਆ ਤਾਂ ਇੱਕ ਬੁੱਢੇ ਮਲਾਹ ਨੇ ਉਸ ਨੂੰ ਸਾਰਾ ਕਿੱਸਾ ਸੁਣਾਇਆ ਟਾਮ ਨਹਾਮ ਦੀ ਧੋਖੇਬਾਜ਼ੀ ਕਾਰਨ ਲੋਹਾਲਾਖਾ ਹੋ ਗਿਆ ਉਹ ਤੁਰੰਤ ਉਸ ਅਮੀਰ ਦੇ ਘਰ ਵੱਲ ਰਵਾਨਾ ਹੋਇਆ

ਕੁਝ ਹੀ ਦਿਨਾਂ ’ਚ ਉਹ ਉੱਥੇ ਜਾ ਪਹੁੰਚਿਆ ਉਸਦੇ ਮਹਿਲ ’ਚ ਪਹੁੰਚ ਕੇ ਉਸ ਨੇ ਇੱਕ ਨੌਕਰ ਨੂੰ ਬੇਨਤੀ ਕੀਤੀ ਕਿ ਉਹ ਮਹਿਲ ਦੇ ਮਾਲਕ ਨੂੰ ਮਿਲਣਾ ਚਾਹੁੰਦਾ ਹੈ ਉਦੋਂ ਅਚਾਨਕ ਨਹਾਮ ਫੁੱਲ ਤੋੜਨ ਲਈ ਬਗੀਚੇ ਵਿਚ ਆਈ ਅਤੇ ਟਾਮ ਨੂੰ ਉੱਥੇ ਵੇਖ ਕੇ ਹੈਰਾਨ ਰਹਿ ਗਈ ਉਸ ਨੇ ਟਾਮ ਨੂੰ ਕਿਹਾ ਕਿ ਉਹ ਇੱਥੇ ਬੇਹੱਦ ਸੁਖੀ ਹੈ ਅਤੇ ਇੱਥੋਂ ਕਿਤੇ ਨਹੀਂ ਜਾਣਾ ਚਾਹੁੰਦੀ

ਟਾਮ ਨੇ ਕਿਹਾ ਕਿ ਉਹ ਉਸਨੂੰ ਬਿਲਕੁਲ ਵਾਪਸ ਨਹੀਂ ਲਿਜਾਣਾ ਚਾਹੁੰਦਾ ਮੈਂ ਤਾਂ ਆਪਣੇ ਖੂਨ ਦੀਆਂ ਤਿੰਨ ਬੂੰਦਾਂ ਵਾਪਸ ਲੈਣ ਆਇਆ ਹਾਂ ਉਹ ਨਹਾਮ ਉਸਨੂੰ ਵਾਪਸ ਕਰ ਦੇਵੇ ‘‘ਬੱਸ!’’ ਨਹਾਮ ਇਸ ਗੱਲ ਤੋਂ ਬੇਹੱਦ ਖੁਸ਼ ਹੋਈ, ‘‘ਚੱਲੋ ਖੂਨ ਦੀਆਂ ਤਿੰਨ ਬੂੰਦਾਂ ਦੇ ਕੇ ਹੀ ਛੁਟਕਾਰਾ ਮਿਲ ਜਾਵੇਗਾ’’ ਅਜਿਹਾ ਕਹਿ ਕੇ ਉਸਨੇ ਤੁਰੰਤ ਆਪਣੀ ਇੱਕ ਉਂਗਲ ’ਚ ਗੁਲਾਬ ਦਾ ਕੰਡਾ ਚੁਭੋਇਆ ਅਤੇ ਟਾਮ ਦੀ ਬਾਂਹ ’ਤੇ ਖੂਨ ਟਪਕਾਉਣ ਲੱਗੀ ਜਿਵੇਂ ਹੀ ਖੂਨ ਦੀ ਤੀਜੀ ਬੂੰਦ ਡਿੱਗੀ, ਨਹਾਮ ਦਾ ਸਰੀਰ ਸੁੰਗੜਨ ਲੱਗਾ ਤੇ ਉਹ ਮਾਦਾ ਮੱਛਰ ਦੇ ਰੂਪ ’ਚ ਤਬਦੀਲ ਹੋ ਗਈ ਇਹੀ ਨਹਾਮ ਦੀ ਸਜ਼ਾ ਸੀ ਉਹ ਮਾਦਾ ਮੱਛਰ ਬਣ ਕੇ ਟਾਮ ਦੇ ਸਿਰ ’ਤੇ ਮੰਡਰਾਉਣ ਲੱਗੀ, ਜਿਵੇਂ ਭਿਣਕ ਕੇ ਕਹਿ ਰਹੀ ਹੋਵੇ, ‘‘ਮੈਨੂੰ ਖੂਨ ਵਾਪਸ ਕਰ ਦੇ ਮੈਂ ਮੁਆਫੀ ਮੰਗਦੀ ਹਾਂ, ਮੈਂ ਮੁਆਫੀ ਮੰਗਦੀ ਹਾਂ!’’

ਸਿੱਖਿਆ: ਧੋਖੇਬਾਜ਼ੀ ਸਾਨੂੰ ਮੌਤ ਵੱਲ ਲੈ ਜਾਂਦੀ ਹੈ

Short Story: ਜੀਵਨ ਭਰ ਯਾਦ ਰੱਖਣ ਵਾਲੀ ਕਹਾਣੀ ਨਿੰਮ੍ਹ ਦੇ ਪੱਤੇ
ਨਿੰਮ ਦੇ ਪੱਤੇ | Short Story

ਇੱਕ ਮਹਾਤਮਾ ਜੁਮੈਰਾ ਪਿੰਡ ਤੋਂ ਥੋੜ੍ਹੀ ਦੂਰ ਇੱਕ ਸ਼ਾਂਤ ਇਲਾਕੇ ’ਚ ਆਪਣੇ ਇੱਕ ਨੌਜਵਾਨ ਨੌਕਰ ਨਾਲ ਰਹਿੰਦੇ ਸਨ। ਉਹ ਸ਼ਹਿਰ ਤੇ ਪਿੰਡ ’ਚ ਕਾਫੀ ਮਸ਼ਹੂਰ ਸਨ। ਦੂਰ ਸ਼ਹਿਰ ਅਤੇ ਪਿੰਡ ’ਚੋਂ ਲੋਕ ਉਨ੍ਹਾਂ ਕੋਲ ਆਪਣੀਆਂ ਸਮੱਸਿਆਵਾਂ ਲੈ ਕੇ ਆਉਂਦੇ ਅਤੇ ਉਹ ਖੁਸ਼ੀ-ਖੁਸ਼ੀ ਸਮੱਸਿਆਵਾਂ ਦਾ ਹੱਲ ਕਰਦੇ। ਇੱਕ ਦਿਨ ਕੁਝ ਅਜਿਹਾ ਹੋਇਆ, ਦੂਰ ਸ਼ਹਿਰ ਤੋਂ ਦੋ ਹੱਟੇ-ਕੱਟੇ ਨੌਜਵਾਨ ਉਨ੍ਹਾਂ ਕੋਲ ਆਪਣੀ ਸਮੱਸਿਆ ਲੈ ਕੇ ਆਏ। ਮਹਾਤਮਾ ਨੇ ਵੇਖਿਆ ਉਹ ਕਾਫੀ ਮਾਯੂਸ ਨਜ਼ਰ ਆ ਰਹੇ ਸਨ। ਮਹਾਤਮਾ ਨੇ ਸਤਿਕਾਰ ਨਾਲ ਅੰਦਰ ਆਉਣ ਲਈ ਕਿਹਾ, ਅਤੇ ਮੰਜੇ ’ਤੇ ਬੈਠ ਕੇ ਉਨ੍ਹਾਂ ਦੀ ਸਮੱਸਿਆ ਸੁਣੀ। (Short Story)

ਪਹਿਲਾ ਨੌਜਵਾਨ ਬੋਲਿਆ, ‘‘ਮਹਾਤਮਾ ਜੀ! ਅਸੀਂ ਸੁਣਿਆ ਹੈ ਤੁਸੀਂ ਹਰ ਸਮੱਸਿਆ ਦਾ ਹੱਲ ਜਾਣਦੇ ਹੋ। ਜੋ ਕੋਈ ਵੀ ਤੁਹਾਡੇ ਕੋਲ ਆਪਣੀ ਸਮੱਸਿਆ ਲੈ ਕੇ ਆਉਂਦਾ ਹੈ ਉਹ ਖਾਲੀ ਹੱਥ ਨਹੀਂ ਜਾਂਦਾ। ਅਸੀਂ ਵੀ ਤੁਹਾਡੇ ਕੋਲ ਕੁਝ ਅਜਿਹੀ ਹੀ ਉਮੀਦ ਲੈ ਕੇ ਆਏ ਹਾਂ।’’ ‘‘ਤੁਸੀਂ ਬੇਫਿਕਰ ਹੋ ਕੇ ਆਪਣੀ ਸਮੱਸਿਆ ਦੱਸੋ।’’ ਮਹਾਤਮਾ ਨੇ ਨਿਮਰਤਾ ਨਾਲ ਕਿਹਾ। (Short Story)

ਇਹ ਵੀ ਪੜ੍ਹੋ : ਸਰਕਾਰੀ ਕਰਮਚਾਰੀਆਂ ਦੀ ਹੋਈ ਬੱਲੇ! ਬੱਲੇ!, ਇਹ ਸਿਸਟਮ ਹੋਇਆ ਲਾਗੂ

ਦੂਜਾ ਨੌਜਵਾਨ ਬੋਲਿਆ, ‘‘ਮਹਾਤਮਾ ਜੀ! ਅਜਿਹਾ ਹੈ ਅਸੀਂ ਇਸ ਸ਼ਹਿਰ ’ਚ ਨਵੇਂ ਆਏ ਹਾਂ। ਜਿੱਥੇ ਸਾਡਾ ਘਰ ਹੈ, ਉੱਥੋਂ ਦੇ ਇਲਾਕੇ ’ਚ ਬਹੁਤ ਦਹਿਸ਼ਤ ਦਾ ਮਾਹੌਲ ਹੈ। ਉੱਥੇ ਅਵਾਰਾ ਵਿਅਕਤੀਆਂ ਦਾ ਬਸੇਰਾ ਹੈ। ਸੜਕਾਂ ’ਤੇ ਲੰਘਦੇ ਲੋਕਾਂ ਨਾਲ ਬਦਤਮੀਜ਼ੀ ਕੀਤੀ ਜਾਂਦੀ ਹੈ, ਆਉਂਦੇ-ਜਾਂਦੇ ਲੋਕਾਂ ਨੂੰ ਗਾਲ੍ਹਾਂ ਦਿੱਤੀਆਂ ਜਾਂਦੀਆਂ ਹਨ, ਕੁਝ ਦਬੰਗ ਵਿਅਕਤੀ ਸ਼ਰਾਬ ਪੀ ਕੇ ਸੜਕ ਕਿਨਾਰੇ ਖੜ੍ਹੇ ਹੋ ਜਾਂਦੇ ਹਨ ਅਤੇ ਲੰਘਣ ਵਾਲੇ ਲੋਕਾਂ ਨਾਲ ਹੱਥੋਪਾਈ ਤੱਕ ਹੋ ਜਾਂਦੇ ਹਨ।’’

ਪਹਿਲਾ ਨੌਜਵਾਨ ਬੋਲਿਆ, ‘‘ਅਸੀਂ ਪ੍ਰੇਸ਼ਾਨ ਹੋ ਗਏ, ਭਲਾ ਅਜਿਹੇ ਸਮਾਜ ’ਚ ਕੌਣ ਰਹਿਣਾ ਚਾਹੇਗਾ, ਤੁਸੀਂ ਹੀ ਦੱਸੋ?’’ ਦੋਵਾਂ ਨੌਜਵਾਨਾਂ ਦੀ ਗੱਲ ਸੁਣ ਕੇ ਮਹਾਤਮਾ ਜੀ ਮੰਜੇ ਤੋਂ ਉੱਠੇ ਤੇ ਇਹ ਕਹਿੰਦੇ ਹੋਏ ਕਿ ਸਮੱਸਿਆ ਬਹੁਤ ਗੰਭੀਰ ਹੈ। ਕੁਟੀਆ ਤੋਂ ਬਾਹਰ ਤੁਰ ਗਏ। ਨੌਜਵਾਨ ਨੇ ਬਾਹਰ ਜਾ ਕੇ ਵੇਖਿਆ ਉਹ ਸ਼ਾਂਤ ਖੜੇ੍ਹ ਆਪਣੀ ਕੁਟੀਆ ਦੇ ਸਾਹਮਣੇ ਵਾਲੀ ਸੜਕ ਨੂੰ ਵੇਖ ਰਹੇ ਸਨ। (Short Story)

ਇਹ ਵੀ ਪੜ੍ਹੋ : ਸਮਾਜ ਅੰਦਰ ਵਧਦੀ ਸੰਵੇਦਨਹੀਣਤਾ

ਅਗਲੇ ਹੀ ਪਲ ੳਨ੍ਹਾਂ ਨੇ ਦੋਵਾਂ ਨੌਜਵਾਨਾਂ ਨੂੰ ਕਿਹਾ, ‘‘ਬੇਟਾ ਇੱਕ ਕੰਮ ਕਰੋਗੇ… ਮਹਾਤਮਾ ਦੂਰ ਇਸ਼ਾਰਾ ਕਰਦੇ ਹੋਏ ਬੋਲੇ… ਇਹ ਸੜਕ ਵੇਖੋ ਜਿੱਥੋਂ ਇਹ ਸੜਕ ਮੁੜਦੀ ਹੈ ਉੱਥੋਂ ਸਾਹਮਣੇ ਇੱਕ ਨਿੰਮ ਦੇ ਪੱਤੇ ਤੋੜ ਕੇ ਲੈ ਆਓ।’’ ‘‘ਜ਼ਰੂਰ ਮਹਾਤਮਾ ਜੀ, ਜਿਵੇਂ ਤੁਸੀਂ ਕਹੋ।’’ ਕਹਿ ਕੇ ਦੋਵੇਂ ਨੌਜਵਾਨ ਤੁਰ ਪਏ।

ਪਰ ਮਹਾਤਮਾ ਨੇ ਉਨ੍ਹਾਂ ਨੂੰ ਰੋਕਦਿਆਂ ਕਿਹਾ, ‘‘ਰੁਕੋ ਬੇਟਾ ਜਾਣ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦੇਵਾਂ, ਰਸਤੇ ’ਚ ਕਈ ਅਵਾਰਾ ਕੁੱਤੇ ਹਨ ਜੋ ਤੁਹਾਨੂੰ ਆਪਣਾ ਸ਼ਿਕਾਰ ਬਣਾ ਸਕਦੇ ਹਨ, ਉਹ ਬਹੁਤ ਖੂੰਖਾਰ ਹਨ। ਤੁਹਾਡੀ ਜਾਨ ਵੀ ਜਾ ਸਕਦੀ ਹੈ, ਕੀ ਤੁਸੀਂ ਉਹ ਪੱਤੇ ਲਿਆ ਸਕੋਗੇ?’’ ਨੌਜਵਾਨਾਂ ਨੇ ਇੱਕ-ਦੂਜੇ ਵੱਲ ਵੇਖਿਆ ਤੇ ਉਨ੍ਹਾਂ ਦੇ ਚਿਹਰੇ ਦੇ ਹਾਵ-ਭਾਵ ਵੇਖ ਕੇ ਮਹਾਤਮਾ ਸਮਝ ਗਏ ਕਿ ਉਹ ਡਰੇ ਹੋਏ ਤਾਂ ਸਨ, ਪਰੰਤੂ ਉੱਥੇ ਜਾਣ ਲਈ ਤਿਆਰ ਸਨ।

ਦੋਵੇਂ ਨੌਜਵਾਨ ਉਸ ਸੜਕ ’ਤੇ ਚੱਲ ਪਏ, ਉਹ ਸੜਕ ਤੋਂ ਲੰਘੇ। ਰਸਤੇ ’ਚ ਉਨ੍ਹਾਂ ਨੂੰ ਕਾਫੀ ਅਵਾਰਾ ਕੁੱਤੇ ਸੜਕ ਕੰਢੇ ਬੈਠੇ ਮਿਲੇ। ਉਨ੍ਹਾਂ ਨੇ ਕੋਸ਼ਿਸ਼ ਕੀਤੀ ਕਿ ਉਹ ਉਨ੍ਹਾਂ ਨੂੰ ਪਾਰ ਕਰ ਜਾਣ, ਪਰ ਇਹ ਅਸਾਨ ਨਹੀਂ ਸੀ। ਜਿਵੇਂ ਹੀ ਉਹ ਇੱਕ ਕੁੱਤੇ ਨੇੜਿਓਂ ਲੰਘੇ, ਕੁੱਤੇ ਨੇ ਉਨ੍ਹਾਂ ਨੂੰ ਵੱਢਣ ਵਾਲੀਆਂ ਨਜ਼ਰਾਂ ਨਾਲ ਘੂਰਿਆ। ਉਹ ਕੋਸ਼ਿਸ਼ ਕਰਦੇ ਉਨ੍ਹਾਂ ਨੂੰ ਪਾਰ ਕਰਨ ਦੀ, ਪਰ ਇਹ ਕਰਨਾ ਜਾਨ ਖਤਰੇ ’ਚ ਪਾਉਣ ਦੇ ਬਰਾਬਰ ਸੀ।

ਇਹ ਵੀ ਪੜ੍ਹੋ : ਕਾਊਟਰ ਇੰਟੈਲੀਜੈਸ ਵੱਲੋਂ ਹੈਰੋਇਨ ਸਮੇਤ ਇਕ ਕਾਬੂ

ਕਾਫੀ ਦੇਰ ਉਡੀਕ ਕਰਨ ਤੋਂ ਬਾਅਦ ਜਦੋਂ ਉਹ ਪਰਤੇ ਉਦੋਂ ਮਹਾਤਮਾ ਨੇ ਵੇਖਿਆ ਉਨ੍ਹਾਂ ਦੇ ਹੱਥ ਖਾਲੀ ਸਨ ਤੇ ਉਹ ਕਾਫੀ ਡਰੇ ਹੋਏ ਸਨ। ਉਹ ਮਹਾਤਮਾ ਨੇੜੇ ਆਏ ਤੇ ਕਿਹਾ, ‘‘ਸਾਨੂੰ ਮਾਫ ਕਰ ਦਿਓ!’’ ਪਹਿਲਾ ਨੌਜਵਾਨ ਬੋਲਿਆ, ‘‘ਇਹ ਰਸਤਾ ਬਹੁਤ ਖਤਰਨਾਕ ਹੈ, ਰਸਤੇ ’ਚ ਬਹੁਤ ਖੂੰਖਾਰ ਕੁੱਤੇ ਸਨ, ਅਸੀਂ ਇਹ ਕੰਮ ਨਹੀਂ ਕਰ ਸਕੇ।’’

ਦੂਜਾ ਨੌਜਵਾਨ ਬੋਲਿਆ, ‘‘ਅਸੀਂ ਦੋ-ਚਾਰ ਕੁੱਤਿਆਂ ਨੂੰ ਤਾਂ ਝੱਲ ਲਿਆ ਪਰ ਅਸੀਂ ਕਿਵੇਂ ਨਾ ਕਿਵੇਂ ਆਪਣੀ ਜਾਨ ਬਚਾ ਕੇ ਵਾਪਸ ਆਏ ਹਾਂ।’’ ਮਹਾਤਮਾ ਬਿਨਾ ਕੁਝ ਬੋਲੇ ਕੁਟੀਆ ਦੇ ਅੰਦਰ ਚਲੇ ਗਏ ਤੇ ਆਪਣੇ ਨੌਕਰ ਨੂੰ ਨਾਲ ਲੈ ਕੇ ਬਾਹਰ ਆਏ। ਉਨ੍ਹਾਂ ਨੇ ਨੌਕਰ ਨੂੰ ਉਹ ਪੱਤੇ ਤੋੜਨ ਲਈ ਕਿਹਾ। ਨੌਕਰ ਉਸੇ ਸੜਕ ਤੋਂ ਗਿਆ। ਉਹ ਕੁੱਤਿਆਂ ਵਿਚਾਲੋਂ ਲੰਘਿਆ। ਪਰ ਜਦੋਂ ਕਾਫੀ ਦੇਰ ਬਾਅਦ ਦੋਵਾਂ ਨੌਜਵਾਨਾਂ ਨੇ ਨੌਕਰ ਨੂੰ ਸੜਕ ਤੋਂ ਵਾਪਸ ਆਪਣੇ ਵੱਲ ਆਉਂਦੇ ਵੇਖਿਆ ਤਾਂ ਵੇਖਿਆ ਉਸਦੇ ਦੋਵੇਂ ਹੱਥਾਂ ਵਿੱਚ ਨਿੰਮ ਦੇ ਪੱਤੇ ਸਨ। ਇਹ ਵੇਖ ਕੇ ਦੋਵੇਂ ਨੌਜਵਾਨ ਹੈਰਾਨ ਰਹਿ ਗਏ।

ਮਹਾਤਮਾ ਬੋਲੇ, ‘‘ਬੇਟਾ ਇਹ ਮੇਰਾ ਨੌਕਰ ਹੈ, ਇਹ ਅੰਨ੍ਹਾ ਹੈ, ਹਾਲਾਂਕਿ ਇਹ ਵੇਖ ਨਹੀਂ ਸਕਦਾ, ਪਰ ਕਿਹੜੀ ਚੀਜ਼ ਕਿੱਥੇ ਹੈ ਇਸ ਨੂੰ ਪੂਰਾ ਗਿਆਨ ਹੈ। ਇਹ ਰੋਜ਼ਾਨਾ ਮੈਨੂੰ ਨਿੰਮ ਦੇ ਪੱਤੇ ਲਿਆ ਕੇ ਦਿੰਦਾ ਹੈ ਅਤੇ ਜਾਣਦੇ ਹੋ ਕਿਉਂ ਇਸਨੂੰ ਅਵਾਰਾ ਕੁੱਤੇ ਨਹੀਂ ਵੱਢਦੇ, ਕਿਉਂਕਿ ਇਹ ਉਨ੍ਹਾਂ ਵੱਲ ਜ਼ਰਾ ਵੀ ਧਿਆਨ ਨਹੀਂ ਦਿੰਦਾ। ਇਹ ਸਿਰਫ ਆਪਣੇ ਕੰਮ ਨਾਲ ਕੰਮ ਰੱਖਦਾ ਹੈ।’’ ਮਹਾਤਮਾ ਅੱਗੇ ਬੋਲੇ, ‘‘ਜੀਵਨ ’ਚ ਇੱਕ ਗੱਲ ਹਮੇਸ਼ਾ ਯਾਦ ਰੱਖਣਾ, ਜਿਸ ਫਜੂਲ ਦੀ ਚੀਜ ’ਤੇ ਤੁਸੀਂ ਸਭ ਤੋਂ ਜ਼ਿਆਦਾ ਧਿਆਨ ਦੇਵੋਗੇ ਉਹ ਚੀਜ ਤੁਹਾਨੂੰ ਓਨਾ ਹੀ ਰੜਕੇਗੀ। ਇਸ ਲਈ ਚੰਗਾ ਹੋਵੇਗਾ, ਤੁਸੀਂ ਆਪਣਾ ਧਿਆਨ ਆਪਣੇ ਟੀਚੇ ’ਤੇ ਰੱਖੋ।’’

ਉਹ ਜੀਵਨ ਭਰ ਯਾਦ ਰੱਖਣ ਵਾਲੇ | Short Story

ਇਹ ਸੁਣ ਕੇ ਦੋਵੇਂ ਨੌਜਵਾਨ ਮਹਾਤਮਾ ਅੱਗੇ ਨਤਮਸਤਕ ਹੋ ਗਏ। ਹੁਣ ਉਨ੍ਹਾਂ ਨੂੰ ਇੱਕ ਸਿੱਖਿਆ ਮਿਲੀ, ਜਿਸ ਨੂੰ ਉਹ ਜੀਵਨ ਭਰ ਯਾਦ ਰੱਖਣ ਵਾਲੇ ਸਨ। ਦੋਸਤੋ, ਇਨ੍ਹਾਂ ਦੋ ਨੌਜਵਾਨਾਂ ਵਾਂਗ ਅਸੀਂ ਵੀ ਆਪਣੇ ਜੀਵਨ ’ਚ ਕੁਝ ਅਜਿਹਾ ਹੀ ਅਨੁੁਭਵ ਕਰਦੇ ਹਾਂ। ਸਾਡਾ ਜੀਵਨ ਵੀ ਖਤਰਨਾਕ ਮੋੜਾਂ ਨਾਲ ਭਰਿਆ ਹੰੁਦਾ ਹੈ। ਪਤਾ ਨਹੀਂ ਕਿਹੜੇ ਮੌੜ ’ਤੇ ਮੌਤ ਸਾਨੂੰ ਗਲੇ ਲਾ ਲਵੇ। ਪਰ ਇਹ ਸਿਰਫ ਸਾਡੇ ’ਤੇ ਨਿਰਭਰ ਕਰਦਾ ਹੈ ਕਿ ਅਸੀਂ ਉਨ੍ਹਾਂ ਨੌਜਵਾਨਾਂ ਵਾਂਗ ਡਰ ਕੇ ਵਾਪਸ ਪਰਤ ਆਉਂਦੇ ਹਾਂ ਜਾਂ ਫਿਰ ਨੌਕਰ ਵਾਂਗ ਹੌਂਸਲੇ ਤੇ ਹਿੰਮਤ ਨਾਲ ਅੱਗੇ ਕਦਮ ਵਧਾਉਂਦੇ ਹਾਂ ਤੇ ਆਪਣਾ ਟੀਚਾ ਹਾਸਲ ਕਰਦੇ ਹਾਂ।

Punjabi Story: ਕਿਸਾਨ, ਸ਼ੇਰ ਤੇ ਲੰਗੜੀ ਗਾਂ ਦੀ ਸ਼ਾਨਦਾਰ ਕਹਾਣੀ, ਪੜ੍ਹੋ ਤੇ ਲਵੋ ਲਾਭ
ਇੱਕ ਵਾਰ ਦੀ ਗੱਲ ਹੈ ਕਿ ਇੱਕ ਪਿੰਡ ਵਿੱਚ ਇੱਕ ਗਰੀਬ ਕਿਸਾਨ ਰਹਿੰਦਾ ਸੀ। ਉਹ ਬੜੇ ਹੀ ਨੇਕ ਤੇ ਦਿਆਲੂ ਸੁਭਾਅ ਦਾ ਸੀ। ਉਸ ਦੀ ਜੰਗਲ ਦੇ ਨੇੜੇ ਖੇਤੀ ਵਾਲੀ ਜ਼ਮੀਨ ਸੀ ਤੇ ਕੁਝ ਮੱਝਾਂ ਰੱਖੀਆਂ ਹੋਈਆਂ ਸਨ। ਪਰ ਜੰਗਲੀ ਜਾਨਵਰਾਂ ਤੋਂ ਬਹੁਤ ਦੁਖੀ ਸੀ ਕਿਉਂਕਿ ਉਹ ਉਸ ਦੀ ਫਸਲ ਖਰਾਬ ਕਰ ਦਿੰਦੇ ਸਨ। ਖਾਸ ਕਰ ਗਿੱਦੜ, ਜੋ ਆਪਣੇ-ਆਪ ਨੂੰ ਸ਼ੇਰ ਦਾ ਨਜ਼ਦੀਕੀ ਹੋਣ ਦੇ ਕਿਸਾਨ ਨੂੰ ਡਰਾਵੇ ਦਿੰਦਾ। ਕਿਸਾਨ ਦੀਆਂ ਮੱਝਾਂ ਉਸ ਨੂੰ ਉਦਾਸ ਦੇਖ ਕੇ ਬਹੁਤ ਦੁਖੀ ਹੁੰਦੀਆਂ। ਸਮਾਂ ਲੰਘਦਾ ਗਿਆ ਤਾਂ ਕਿਸਾਨ ਦੀਆਂ ਮੱਝਾਂ ਸੂਣ ਵਾਲੀਆਂ ਸਨ ਮੱਝਾਂ ਨੇ ਸੋਚਿਆ ਕਿ ਜੇਕਰ ਸਾਡੇ ਕੱਟੇ ਹੋਏ ਤਾਂ ਅਸੀਂ ਉਨ੍ਹਾਂ ਨੂੰ ਗਿੱਦੜ/ਬਘਿਆੜਾਂ ਨਾਲ ਟੱਕਰ ਲੈਣ ਵਾਲੇ ਤਾਕਤਵਰ ਬਣਾਵਾਂਗੀਆਂ।

ਪਰ ਮਾੜੀ ਕਿਸਮਤ ਨੂੰ ਇੱਕ ਕੋਲ ਕੱਟਾ ਤੇ ਇੱਕ ਕੋਲ ਕੱਟੀ ਹੋਈ। ਇੱਕ ਦਿਨ ਮੱਝਾਂ ਚਰਦੀਆਂ-ਚਰਦੀਆਂ ਦੂਰ ਨਿੱਕਲ ਗਈਆਂ ਕੱਟਰੂ ਨਿੱਕੇ ਹੋਣ ਕਰਕੇ ਪਿੱਛੇ ਰਹਿ ਗਏ ਤਾਂ ਅਚਾਨਕ ਗਿੱਦੜ ਨੇ ਹਮਲਾ ਕਰ ਦਿੱਤਾ। ਦੋਵੇਂ ਕੱਟਰੂ ਡਰਦੇ ਮਾਰੇ ਦੌੜਨ ਲੱਗੇ ਕੱਟਾ ਅੱਗੇ ਕੱਟੀ ਪਿੱਛੇ ਰਹਿ ਗਈ ਕੱਟੇ ਨੇ ਕੱਟੀ ਨੂੰ ਆਪਣੇ ਨਾਲ ਰਲਾਉਣ ਲਈ ਕੋਸ਼ਿਸ਼ ਕੀਤੀ ਪਰ ਉਹ ਇੱਕ ਟੋਏ ਵਿੱਚ ਫਸ ਗਈ। ਕੱਟੇ ਨੇ ਕੱਢਣ ਦੀ ਬੜੀ ਕੋਸ਼ਿਸ਼ ਕੀਤੀ ਪਰ ਉਹ ਸਫਲ ਨਾ ਹੋ ਸਕਿਆ ਗਿੱਦੜ ਵੀ ਨੇੜੇ ਆ ਰਿਹਾ ਸੀ।

ਕੱਟੀ ਨੇ ਕੱਟੇ ਨੂੰ ਆਪਣੀ ਜਾਨ ਬਚਾਉਣ ਲਈ ਉੱਥੋਂ ਜਾਣ ਲਈ ਕਿਹਾ ਪਰ ਕੱਟਾ ਨਾ ਮੰਨਿਆ। ਕੱਟੀ ਨੇ ਉਸ ਨੂੰ ਜਿਵੇਂ-ਕਿਵੇਂ ਉੱਥੋਂ ਜਾਣ ਲਈ ਕਿਹਾ। ਗਿੱਦੜ ਨੇ ਕੱਟੀ ਨੂੰ ਦਬੋਚ ਲਿਆ। ਕੱਟਾ ਬੜਾ ਉਦਾਸ ਹੋਇਆ। ਸ਼ਾਮ ਨੂੰ ਜਦ ਮੱਝਾਂ ਘਰ ਪਰਤੀਆਂ ਤਾਂ ਉਹ ’ਕੱਲੇ ਕੱਟੇ ਨੂੰ ਦੇਖ ਪ੍ਰੇਸ਼ਾਨ ਹੋਈਆਂ ਤੇ ਸਾਰੀ ਕਹਾਣੀ ਸੁਣ ਬੜੀਆਂ ਉਦਾਸ ਹੋਈਆਂ। ਜਦੋਂ ਕਿਸਾਨ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਵੀ ਬਹੁਤ ਉਦਾਸ ਹੋਇਆ।

ਪਰ ਕੱਟੇ ਨੂੰ ਬਹੁਤ ਗੁੱਸਾ ਆਇਆ ਤੇ ਉਸ ਨੇ ਪ੍ਰਣ ਕੀਤਾ ਕਿ ਉਹ ਆਪਣੀ ਭੈਣ ਦਾ ਬਦਲਾ ਜ਼ਰੂਰ ਲਵੇਗਾ। ਉਹ ਦੋਵਾਂ ਮੱਝਾਂ ਦਾ ਦੁੱਧ ਪੀਣ ਲੱਗਾ ਤੇ ਜਲਦੀ ਹੀ ਇੱਕ ਨਰੋਏ ਜੁੱਸੇ ਦਾ ਝੋਟਾ ਨਜ਼ਰ ਆਉਣ ਲੱਗਾ। ਕਿਸਾਨ ਨੂੰ ਵੀ ਲੱਗਣ ਲੱਗਾ ਕਿ ਹੁਣ ਗਿੱਦੜ ਦੀ ਖੈਰ ਨਹੀਂ, ਉਹ ਵੀ ਝੋਟੇ੍ਹ ਨੂੰ ਰੱਜਵੀਂ ਖੁਰਾਕ ਦੇਣ ਲੱਗਾ। ਝੋਟਾ ਰਾਤ-ਰਾਤ ਭਰ ਜਾਗ ਖੇਤ ਦੀ ਰਖਵਾਲੀ ਕਰਦਾ। ਗਿੱਦੜਾਂ ਦੀ ਕੋਈ ਪੇਸ਼ ਨਾ ਜਾਂਦੀ। ਬਹੁਤ ਕਹਿੰਦਾ ਕਿ ਮੈਂ ਸ਼ੇਰ ਮਾਮੇ ਨੂੰ ਦੱਸੂ। ਝੋਟਾ ਲਲਕਾਰਦੇ ਹੋਏ ਕਹਿੰਦਾ,

ਦੋ ਮੱਝਾਂ ਦੁੱਧ ਪੀਣ ਨੂੰ ਉੱਤੋ ਖਾਣ ਨੂੰ ਘਾਹ,
ਤੇਰੇ ਮਾਮੇ ਨੂੰ ਇੱਕੋ ਸਿੰਗ ’ਤੇ ਦੇਵਾਂਗਾ ਟਪਕਾ।
ਆ ਉਏ ਗਿੱਦੜਾ ਆ ਦੋ-ਦੋ ਹੱਥ ਦਿਖਾ,
ਬਦਲਾ ਲੈਣਾ ਛੋਟੀ ਭੈਣ ਦਾ, ਤੈਨੂੰ ਨਰਕਾਂ ਵਿੱਚ ਪੁਚਾ,
ਆ ਉਏ ਗਿੱਦੜਾ ਆ, ਆ ਉਏ ਗਿੱਦੜਾ ਆ

ਇੱਕ ਦਿਨ ਗਿੱਦੜ ਝੋਟੇ ਦੇ ਧੱਕੇ ਚੜ੍ਹ ਗਿਆ ਤੇ ਗਿੱਦੜ ਨੂੰ ਸਿੰਗਾਂ ’ਤੇ ਪਟਕਾ-ਪਟਕਾ ਕੇ ਮਾਰਿਆ। ਗਿੱਦੜ ਨੂੰ ਥਾਂ ’ਤੇ ਢੇਰ ਕਰ ਦਿੱਤਾ। ਜਦੋਂ ਸ਼ੇਰ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਕਿਸਾਨ ਦਾ ਦੁਸ਼ਮਣ ਬਣ ਗਿਆ। ਕਿਸਾਨ ਨੇ ਮੱਝਾਂ ਨੂੰ ਜਾਣ ਲਈ ਕਿਹਾ ਤੇ ਆਪ ਸ਼ੇਰ ਤੋਂ ਡਰ ਕੇ ਪਿੰਡ ਵੱਲ ਭੱਜ ਗਿਆ। ਪਰ ਸ਼ੇਰ ਨੇ ਉਸ ਦਾ ਪਿੱਛਾ ਨਾ ਛੱਡਿਆ। ਕਿਸਾਨ ਇੱਕ ਬੋਹੜ ਦੇ ਰੁੱਖ ’ਤੇ ਚੜ੍ਹ ਗਿਆ। ਸ਼ੇਰ ਉੱਥੇ ਹੀ ਗੇੜੇ ਕੱਢਦਾ ਰਿਹਾ। ਸ਼ਾਮ ਢਲ਼ੀ ਹਨੇ੍ਹਰਾ ਹੁੰਦਿਆਂ ਸ਼ੇਰ ਜੰਗਲ ਵੱਲ ਨੂੰ ਚਲਾ ਗਿਆ। ਪਰ ਡਰਦੇ ਮਾਰੇ ਕਿਸਾਨ ਦਰੱਖਤ ਦੇ ਪੱਤਿਆਂ ਵਿੱਚ ਹੀ ਛੁਪ ਕੇ ਪੈ ਗਿਆ।

ਸਵੇਰ ਵੇਲੇ ਉੱਠ ਕੇ ਵੇਖਿਆ ਕਿ ਬੋਹੜ ਦੇ ਰੁੱਖ ਦੇ ਨੇੜੇ ਹੀ ਗਊਆਂ ਦਾ ਵਾੜਾ ਸੀ ਜਿਸ ਵਿੱਚ ਬਹੁਤ ਸਾਰੀਆਂ ਗਾਵਾਂ ਸਨ। ਕਿਸਾਨ ਡਰਦਾ-ਡਰਦਾ ਥੱਲੇ ਉੱਤਰਿਆ ਤੇ ਖਾਣ-ਪੀਣ ਲਈ ਭੋਜਨ ਦਾ ਇੰਤਜਾਮ ਕਰਨ ਲਈ ਪਿੰਡ ਵੱਲ ਨੂੰ ਵਧਿਆ ਤਾਂ ਉਸ ਪਾਸੋਂ ਹਾਹਾਕਾਰ ਸੁਣਾਈ ਦਿੱਤੀ। ਇੱਕ ਆਜੜੀ ਆਉਂਦਾ ਦਿਖਾਈ ਦਿੱਤਾ। ਉਸ ਤੋਂ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਪਿੰਡ ਵਿੱਚ ਸ਼ੇਰ ਵੜ ਗਿਆ। ਕਿਸਾਨ ਨੇ ਆਜੜੀ ਤੋਂ ਕੁਝ ਖਾਣ ਲਈ ਮੰਗਿਆ ਤਾਂ ਉਸ ਨੇ ਉਸ ਨੂੰ ਖਾਣ ਲਈ ਰੋਟੀ ਦਿੱਤੀ ਅਤੇ ਪੀਣ ਲਈ ਬੱਕਰੀਆਂ ਦਾ ਦੁੱਧ। ਕਿਸਾਨ ਨੇ ਆਜੜੀ ਦਾ ਧੰਨਵਾਦ ਕੀਤਾ ਅਤੇ ਮੁੜ ਅੱਖ ਬਚਾ ਕੇ ਦਰੱਖਤ ’ਤੇ ਚੜ੍ਹ ਗਿਆ।

ਕੁਝ ਦਿਨ ਇਸ ਤਰ੍ਹਾਂ ਹੀ ਲੰਘ ਗਏ ਪਰ ਇੱਕ ਦਿਨ ਉਸ ਦੀ ਨਜ਼ਰ ਗਊਆਂ ਦੇ ਵਾੜੇ ਵਿੱਚ ਫੈਲੀ ਗੰਦਗੀ ਦੇ ਢੇਰਾਂ ਵੱਲ ਗਈ। ਉਸ ਨੂੰ ਬੜਾ ਤਰਸ ਆਇਆ। ਉਹ ਗਊਆਂ ਦੇ ਬਾਹਰ ਜਾਣ ਦਾ ਇੰਤਜ਼ਾਰ ਕਰਨ ਲੱਗਾ। ਜਿਉਂ ਹੀ ਗਾਵਾਂ ਵਾੜੇ ਵਿੱਚੋਂ ਬਾਹਰ ਗਈਆਂ ਤਾਂ ਉਸ ਨੇ ਸਾਰੇ ਵਾੜੇ ਦੀ ਸਫਾਈ ਕਰ ਦਿੱਤੀ। ਸ਼ਾਮ ਨੂੰ ਜਦੋਂ ਗਾਵਾਂ ਵਾਪਸ ਆਈਆਂ ਤਾਂ ਸਾਫ-ਸੁਥਰੇ ਵਾੜੇ ਨੂੰ ਵੇਖ ਖੁਸ਼ ਤੇ ਹੈਰਾਨ ਹੋਈਆਂ। ਹੁਣ ਕਿਸਾਨ ਹਰ ਰੋਜ਼ ਗਾਵਾਂ ਦੇ ਜਾਣ ’ਤੇ ਸਫਾਈ ਕਰਕੇ ਰੁੱਖ ’ਤੇ ਚੜ੍ਹ ਜਾਂਦਾ। ਲੰਘਦੇ-ਟੱਪਦੇ ਰਾਹੀਆਂ ਤੋਂ ਭੋਜਨ ਲੈ ਕੇ ਡੰਗ ਟਪਾ ਲੈਂਦਾ ਤੇ ਸ਼ੇਰ ਵੀ ਕਮਲਿਆਂ ਵਾਂਗ ਹਰ ਰੋਜ਼ ਪਿੰਡ ਵਿੱਚ ਕਿਸਾਨ ਦੀ ਭਾਲ ’ਚ ਜਰੂਰ ਗੇੜਾ ਮਾਰਦਾ।

ਦੂਜੇ ਪਾਸੇ ਵਾੜੇ ਦੀ ਸਫਾਈ ਵੇਖ ਗਾਵਾਂ ਵੀ ਹੈਰਾਨ ਰਹਿ ਜਾਂਦੀਆਂ ਕਿ ਕੌਣ ਹੈ ਜੋ ਸਾਡੇ ਵਾੜੇ ਦੀ ਸਫਾਈ ਕਰ ਰਿਹਾ ਹੈ? ਜ਼ਰੂਰ ਜਾਂ ਤਾਂ ਕੋਈ ਭਗਤ ਹੈ ਜਾਂ ਕੋਈ ਮੁਸੀਬਤ ਦਾ ਮਾਰਿਆ। ਇਹ ਸੋਚ ਸਭ ਨੇ ਜਾਣਨ ਲਈ ਇੱਕ ਲੰਗੜੀ ਗਾਂ ਦੀ ਨਿਗਰਾਨੀ ਕਰਨ ਲਈ ਜ਼ਿੰਮੇਵਾਰੀ ਲਾ ਦਿੱਤੀ। ਹਰ ਰੋਜ਼ ਦੀ ਤਰ੍ਹਾਂ ਸਾਰੀਆਂ ਗਾਵਾਂ ਚਰਨ ਲਈ ਚਲੀਆਂ ਗਈਆਂ ਤੇ ਲੰਗੜੀ ਗਾਂ ਨੇੜੇ ਹੀ ਓਹਲੇ ਵਿੱਚ ਘਾਹ ਚਰਨ ਲੱਗੀ। ਕਿਸਾਨ ਦਰੱਖਤ ਤੋਂ ਥੱਲੇ ਉੱਤਰਿਆ ਤੇ ਸਫਾਈ ਕਰਨ ਲੱਗਾ। ਇਹ ਦੇਖ ਲੰਗੜੀ ਗਾਂ ਨੇ ਸਾਰੀਆਂ ਗਾਂਵਾਂ ਨੂੰ ਇੱਕ ਅਵਾਜ ਦਿੱਤੀ ਤੇ ਇਕੱਠੀਆਂ ਕਰ ਲਈਆਂ। ਕਿਸਾਨ ਡਰ ਗਿਆ। ਗਾਵਾਂ ਦੀ ਮੁਖੀ ਗਾਂ ਨੇ ਕਿਸਾਨ ਨੂੰ ਕਿਹਾ, ‘‘ਡਰ ਨਾ ਤੂੰ ਆਪਣਾ ਦੁੱਖ ਦੱਸ।’’ ਇਹ ਸੁਣ ਕੇ ਕਿਸਾਨ ਨੇ ਆਪਣੀ ਸਾਰੀ ਵਿਥਿਆ ਸੁਣਾਈ ਤਾਂ ਗਊਆਂ ਨੇ ਕਿਹਾ ਕਿ ਤੈਨੂੰ ਘਬਰਾਉਣ ਦੀ ਲੋੜ ਨਹੀਂ ਹੁਣ ਤੇਰੀ ਰਾਖੀ ਅਸੀਂ ਕਰਾਂਗੀਆਂ।

ਓਧਰ ਸ਼ੇਰ ਨੂੰ ਵੀ ਕਿਸਾਨ ਦੀ ਭਿਣਕ ਪੈ ਗਈ ਉਹ ਦਹਾੜਦਾ ਹੋਇਆ ਵਾੜੇ ਵੱਲ ਨੂੰ ਵਧਿਆ। ਸ਼ੇਰ ਦੀ ਦਹਾੜ ਸੁਣ ਕੇ ਕਿਸਾਨ ਦੀਆਂ ਮੱਝਾਂ ਤੇ ਝੋਟਾ ਵੀ ਸਮਝ ਗਏ ਕਿ ਕਿਸਾਨ ’ਤੇ ਮੁਸੀਬਤ ਆ ਪਈ ਹੈ ਉਹ ਕਿਸਾਨ ਦੀ ਮੱਦਦ ਲਈ ਉਸ ਪਾਸੇ ਨੂੰ ਹੋ ਤੁਰੇ। ਜਿਉਂ ਹੀ ਸ਼ੇਰ ਗਾਵਾਂ ਦੇ ਵਾੜੇ ਵੱਲ ਵਧਿਆ ਅੱਗੋਂ ਗਾਵਾਂ ਨੇ ਘੇਰ ਲਿਆ ਤੇ ਪਿੱਛੋਂ ਮੱਝਾਂ ਤੇ ਝੋਟੇ ਨੇ। ਦੋਹਾਂ ਨੇ ਰਲ਼ ਕੇ ਸ਼ੇਰ ਨੂੰ ਮਾਰ ਮੁਕਾਇਆ। ਕਿਸਾਨ ਖੁਸ਼ ਹੋ ਗਿਆ ਤੇ ਗਾਵਾਂ, ਮੱਝਾਂ ਤੇ ਝੋਟੇ ਦਾ ਧੰਨਵਾਦ ਕੀਤਾ ਅਤੇ ਉੱਥੇ ਹੀ ਸਾਰੇ ਰਲ ਕੇ ਖੁਸ਼ੀ-ਖੁਸ਼ੀ ਰਹਿਣ ਲੱਗੇ ਤੇ ਜੰਗਲ ਦੇ ਪਸ਼ੂ-ਪੰਛੀ ਵੀ ਅਜ਼ਾਦ ਤੇ ਬੇਖੌਫ ਘੁੰਮਣ ਲੱਗੇ। ਹਰ ਪਾਸੇ ਖੁਸ਼ੀ ਦੀ ਲਹਿਰ ਦੌੜ ਗਈ।
ਰਣਬੀਰ ਸਿੰਘ ਪਿ੍ਰੰਸ,
ਸ਼ਾਹਪੁਰ ਕਲਾਂ, ਅਫ਼ਸਰ ਕਲੋਨੀ, ਸੰਗਰੂਰ
ਮੋ. 98722-99613

ਕਹਾਣੀ ਇੱਕ ਸਿਆਣੇ ਬੱਚੇ ਦੀ ਜੋ ਕਰ ਦੇਵੇਗੀ ਬਾਗੋ! ਬਾਗ!
ਗੱਲ ਕਾਫੀ ਸਮਾਂ ਪੁਰਾਣੀ ਹੈ ਜਦੋਂ ਹਰਸ਼ਿਤ ਨੇ ਸਕੂਲ ਜਾਣਾ ਸ਼ੁਰੂ ਕੀਤਾ ਪੜ੍ਹਨ ਦੇ ਨਾਲ-ਨਾਲ ਹਰਸ਼ਿਤ ਨੂੰ ਪੇਂਟਿੰਗ ਦਾ ਵੀ ਸ਼ੌਂਕ ਸੀ। ਜਦੋਂ ਉਹ ਸਕੂਲੋਂ ਘਰ ਆਉਂਦਾ ਤਾਂ ਸਭ ਤੋਂ ਪਹਿਲਾਂ ਆਪਣੀ ਵਰਦੀ ਉਤਾਰ ਕੇ ਬੈਗ ਨੂੰ ਚੈੱਕ ਕਰਦਿਆਂ ਆਪਣੀ ਜਗ੍ਹਾ ’ਤੇ ਰੱਖ ਦਿੰਦਾ। ਥੋੜ੍ਹਾ ਸਮਾਂ ਅਰਾਮ ਕਰਨ ਤੋਂ ਬਾਅਦ ਉਹ ਤਸਵੀਰਾਂ ਬਣਾਉਣੀਆਂ ਸ਼ੁਰੂ ਕਰ ਦਿੰਦਾ। ਕਲਾਸ ਦੇ ਸਾਰੇ ਬੱਚੇ ਉਸ ਨੂੰ ਪੜ੍ਹਾਕੂ- ਪੜ੍ਹਾਕੂ ਕਹਿਣ ਲੱਗ ਪਏ।

ਪਰ ਉਹ ਕਿਸੇ ਦੀ ਪਰਵਾਹ ਨਾ ਕਰਦਾ ਤੇ ਆਪਣੀ ਪੜ੍ਹਾਈ ਵੱਲ ਧਿਆਨ ਦਿੰਦਾ ਇਨ੍ਹਾਂ ਦਿਨਾਂ ਵਿਚ ਹੀ ਇੱਕ ਹੋਰ ਵਿਦਿਆਰਥੀ ਕਿਸੇ ਹੋਰ ਸਕੂਲ ਵਿੱਚੋਂ ਹਟ ਕੇ ਉਨ੍ਹਾਂ ਦੇ ਸਕੂਲ ਵਿਚ ਆ ਗਿਆ, ਜਿਹੜਾ ਕਾਫੀ ਸ਼ਰਾਰਤੀ ਸੀ ਅਤੇ ਵੱਧ ਖਾਣ-ਪੀਣ ਦਾ ਸ਼ੌਕੀਨ। ਜਦੋਂ ਅਧਿਆਪਕ ਕੰਮ ਕਰਵਾਉਂਦੇ ਤਾਂ ਉਹ ਸ਼ਰਾਰਤਾਂ ਵੱਲ ਧਿਆਨ ਦਿੰਦਾ ਤੇ ਬਾਕੀ ਬੱਚਿਆਂ ਦਾ ਧਿਆਨ ਵੀ ਭੜਕ ਜਾਂਦਾ।
ਉਸ ਦਾ ਨਾਂਅ ਗੁਰਵੀਰ ਸੀ ਉਹ ਬਹੁਤ ਅਮੀਰ ਮਾਪਿਆਂ ਦਾ ਇਕਲੌਤਾ ਬੱਚਾ ਸੀ ਜਦੋਂ ਵੀ ਉਹ ਸਕੂਲ ਸਮੇਂ ਤੋਂ ਬਾਅਦ ਘਰ ਜਾਂਦਾ ਤਾਂ ਬਸਤਾ ਆਪਣੇ ਕਮਰੇ ਵਿੱਚ ਸੁੱਟ ਦਿੰਦਾ। ਉਸ ਦੀ ਵਰਦੀ, ਜੁਰਾਬਾਂ, ਬੂਟ, ਟਾਈ, ਬੈਲਟ ਕੋਈ ਕਿਤੇ ਅਤੇ ਕੋਈ ਕਿਤੇ ਖਿੱਲਰਿਆ ਪਿਆ ਹੁੰਦਾ।

ਉਸਦੇ ਮਾਤਾ-ਪਿਤਾ ਉਸ ਵੱਲ ਧਿਆਨ ਨਾ ਦਿੰਦੇ ਪਿਤਾ ਦਾ ਧਿਆਨ ਪੈਸੇ ਕਮਾਉਣ ਵੱਲ ਹੁੰਦਾ ਤੇ ਮਾਤਾ ਮਹਿੰਗੀਆਂ-ਮਹਿੰਗੀਆਂ ਪਾਰਟੀਆਂ ਵਿੱਚ ਜਾਂਦੀ ਅਤੇ ਆਪਣੀਆਂ ਸਹੇਲੀਆਂ ਨਾਲ ਫੋਨ ’ਤੇ ਗੱਲਾਂ ਮਾਰਦੀ ਰਹਿੰਦੀ, ਜਿਸ ਕਰਕੇ ਗੁਰਵੀਰ ਵੱਲ ਕੋਈ ਧਿਆਨ ਨਾ ਦਿੰਦਾ ਅਤੇ ਉਸ ਦੀਆਂ ਆਦਤਾਂ ਦਿਨ-ਪ੍ਰਤੀਦਿਨ ਵਿਗੜਦੀਆਂ ਜਾਂਦੀਆਂ ਸਕੂਲ ਵਿੱਚ ਵੀ ਬਾਕੀ ਬੱਚੇ ਉਸ ਤੋਂ ਦੂਰ ਰਹਿੰਦੇ ਪਰੰਤੂ ਹਰਸ਼ਿਤ ਗੁਰਵੀਰ ਨੂੰ ਚੰਗੀਆਂ ਗੱਲਾਂ ਸਿਖਾਉਂਦਾ ਅਤੇ ਪੜ੍ਹਨ ਵੱਲ ਪ੍ਰੇਰਿਤ ਕਰਦਾ। ਗੁਰਵੀਰ ਪ੍ਰਵਾਹ ਨਾ ਮੰਨਦਾ ਥੋੜ੍ਹਾ ਸਮਾਂ ਬਾਅਦ ਹੀ ਸਕੂਲ ਵਿੱਚ ਕੱਚੇ ਪੇਪਰ ਹੋਣੇ ਸਨ। ਜਦੋਂ ਉਨ੍ਹਾਂ ਇਮਤਿਹਾਨਾਂ ਦੇ ਨਤੀਜੇ ਆਏ ਤਾਂ ਗੁਰਵੀਰ ਫੇਲ੍ਹ ਹੋ ਗਿਆ ਅਤੇ ਹਰਸ਼ਿਤ ਨੇ ਕਲਾਸ ਵਿੱਚੋਂ ਟੌਪ ਕੀਤਾ। ਜਦੋਂ ਉਸ ਦੇ ਮਾਪਿਆਂ ਨੂੰ ਸਕੂਲ ਮੁਖੀ ਵੱਲੋਂ ਬੁਲਾਇਆ ਗਿਆ ਤਾਂ ਮਾਪਿਆਂ ਨੇ ਗ਼ਲਤੀ ਮੰਨਦਿਆਂ ਸਾਰਾ ਆਪਣਾ ਕਸੂਰ ਦੱਸਿਆ।

ਹੁਣ ਗੁਰਵੀਰ ਦੀ ਮਾਤਾ ਆਪਣੇ ਬੱਚੇ ’ਤੇ ਧਿਆਨ ਦੇਣ ਲੱਗੀ ਇਨ੍ਹਾਂ ਦਿਨਾਂ ਵਿਚ ਹੀ ਕਿਤੇ ਗੁਰਵੀਰ ਦੇ ਮਾਪਿਆਂ ਵੱਲੋਂ ਹਰਸ਼ਿਤ ਦੇ ਘਰ ਜਾ ਕੇ ਉਸ ਦੇ ਮਾਪਿਆਂ ਨੂੰ ਮਿਲਣ ਦਾ ਪ੍ਰੋਗਰਾਮ ਬਣਾਇਆ ਕਿਉਂਕਿ ਸਕੂਲ ਵਿੱਚ ਸਾਰੇ ਅਧਿਆਪਕ ਹੀ ਹਰਸ਼ਿਤ ਦੀਆਂ ਤਾਰੀਫਾਂ ਕਰਦੇ ਨਹੀਂ ਥੱਕਦੇ ਜਦੋਂ ਉਹ ਦੋਵੇਂ ਮਾਪੇ ਹਰਸ਼ਿਤ ਦੇ ਘਰੇ ਪਹੁੰਚੇ ਤਾਂ ਉਹ ਹੈਰਾਨ ਰਹਿ ਗਏ ਜਦੋਂ ਉਨ੍ਹਾਂ ਨੇ ਹਰਸ਼ਿਤ ਦਾ ਕਮਰਾ ਦੇਖਿਆ ਉਸ ਦੇ ਕਮਰੇ ਵਿੱਚ ਹਰੇਕ ਚੀਜ਼ ਆਪੋ-ਆਪਣੀ ਥਾਂ ’ਤੇ ਟਿਕੀ ਹੋਈ ਸੀ ਪੜ੍ਹਨ ਦੇ ਨਾਲ-ਨਾਲ ਉਸ ਦੀਆਂ ਪੇਂਟਿੰਗਾਂ ਵੀ ਵੱਖ-ਵੱਖ ਥਾਵਾਂ ’ਤੇ ਤਰੀਕੇ ਅਨੁਸਾਰ ਲੱਗੀਆਂ ਹੋਈਆਂ ਸਨ, ਜਿਸ ਨੂੰ ਦੇਖ ਕੇ ਗੁਰਵੀਰ ਦੇ ਮਾਪੇ ਹੈਰਾਨ ਰਹਿ ਗਏ ਤੇ ਉਨ੍ਹਾਂ ਨੇ ਆਪਣੇ ਬੱਚੇ ਨੂੰ ਵੀ ਹਰਸ਼ਿਤ ਵਰਗਾ ਬਣਨ ਲਈ ਪ੍ਰੇਰਿਤ ਕੀਤਾ।

ਸਿਆਣੇ ਬੱਚੇ ਦੀ ਕਹਾਣੀ ਉਹ ਸਾਰੇ ਰਸਤੇ ਸੁਣਾਉਂਦੇ ਗਏ ਜਿਸ ਤੋਂ ਗੁਰਵੀਰ ਵੀ ਕਾਫੀ ਪ੍ਰਭਾਵਿਤ ਹੋਇਆ। ਪੱਕੇ ਇਮਤਿਹਾਨਾਂ ਵਿਚ ਗੁਰਵੀਰ ਚੰਗੇ ਨੰਬਰ ਲੈ ਕੇ ਪਾਸ ਹੋਇਆ ਅਤੇ ਹੁਣ ਉਹ ਆਪਣੀਆਂ ਕਿਤਾਬਾਂ ਨਾਲ ਪਿਆਰ ਕਰਨ ਲੱਗ ਪਿਆ ਸੀ। ਉਸ ਦਾ ਕਮਰਾ ਵੀ ਹੁਣ ਬੜਾ ਸੋਹਣਾ ਸੱਜਿਆ ਹੁੰਦਾ ਤੇ ਉਹ ਸਾਰਾ ਕੰਮ ਆਪਣਾ ਖ਼ੁਦ ਕਰਦਾ। ਪਿਆਰੇ ਬੱਚਿਓ! ਚੰਗੇ ਬੱਚਿਆਂ ਦੀ ਸੰਗਤ ਹਮੇਸ਼ਾ ਹੀ ਚੰਗੇ ਨਤੀਜੇ ਵੱਲ ਲੈ ਜਾਂਦੀ ਹੈ। ਸਾਨੂੰ ਪੜ੍ਹਨ ਸਮੇਂ ਹੁਸ਼ਿਆਰ ਅਤੇ ਸਿਆਣੇ ਬੱਚਿਆਂ ਦਾ ਸਾਥ ਕਰਨਾ ਬਣਦਾ ਹੈ।
ਮੁੱਖ ਅਧਿਆਪਕ,
ਸਰਕਾਰੀ ਪ੍ਰਾਇਮਰੀ ਸਕੂਲ, ਮੋਫਰ, ਮਾਨਸਾ।
ਮੋ. 98760-74055
ਲੇਖਕ :
ਅਮਨਦੀਪ ਸ਼ਰਮਾ

Arrogant Crow: ਤੁਸੀਂ ਮੇਰੇ ਜਿੰਨੀ ਲੰਮੀ ਉਡਾਰੀ ਨਹੀਂ ਮਾਰ ਸਕਦੇ, ਘੁਮੰਡੀ ਕਾਂ ਦੇ ਕੌੜੇ ਬੋਲ
ਸਮੁੰਦਰ ਕਿਨਾਰੇ ਲੱਗੇ ਪਿੱਪਲ ਦੇ ਰੁੱਖ ’ਤੇ ਇੱਕ ਕਾਂ ਰਹਿੰਦਾ ਸੀ। ਉਹ ਕਾਂ (Arrogant Crow) ਬਹੁਤ ਘੁਮੰਡੀ ਸੀ। ਉਹ ਦੂਜੇ ਪੰਛੀਆਂ ਨੂੰ ਸਦਾ ਆਪਣੇ ਤੋਂ ਨੀਵਾਂ ਸਮਝਦਾ ਅਤੇ ਉਨ੍ਹਾਂ ਦਾ ਹਰ ਵੇਲੇ ਅਪਮਾਨ ਕਰਨ ਬਾਰੇ ਹੀ ਸੋਚਦਾ ਰਹਿੰਦਾ। ਇੱਕ ਦਿਨ ਸਮੁੰਦਰ ਕਿਨਾਰੇ ਕੁਝ ਹੰਸ ਆ ਬੈਠੇ। ਸਾਰੇ ਪੰਛੀਆਂ ਨੇ ਹੰਸਾਂ ਦੀ ਸੁੰਦਰਤਾ ਦੀ ਬਹੁਤ ਪ੍ਰਸੰਸਾ ਕੀਤੀ ਪਰ ਕਾਂ ਹੰਸਾਂ ਨੂੰ ਵੇਖ ਕੇ ਈਰਖਾ ਮਹਿਸੂਸ ਕਰਨ ਲੱਗਾ।

ਉਹ ਹੰਸਾਂ ਦਾ ਅਪਮਾਨ ਕਰਨ ਦੇ ਉਦੇਸ਼ ਨਾਲ ਹੰਸਾਂ ਕੋਲ ਗਿਆ ਅਤੇ ਬੋਲਿਆ, ‘‘ਮੈਂ ਤੁਹਾਡੇ ਨਾਲ ਉੱਡਣ ਦਾ ਮੁਕਾਬਲਾ ਕਰਨਾ ਚਾਹੁੰਦਾ ਹਾਂ, ਤੁਸੀਂ ਮੇਰੇ ਜਿੰਨੀ ਲੰਮੀ ਉਡਾਰੀ ਨਹੀਂ ਮਾਰ ਸਕਦੇ।’’ ਇੱਕ ਹੰਸ ਨੇ ਉਸਨੂੰ ਸਮਝਾਉਂਦਿਆਂ ਆਖਿਆ, ‘‘ਭਾਈ ਅਸੀਂ ਤਾਂ ਬਹੁਤ ਦੂਰ-ਦੁਰਾਡੇ ਤੱਕ ਉੱਡਣ ਵਾਲੇ ਪੰਛੀ ਹਾਂ, ਤੂੰ ਸਾਡੇ ਜਿੰਨੀ ਲੰਮੀ ਉਡਾਨ ਨਹੀਂ ਭਰ ਸਕੇਂਗਾ।’’ ਘੁਮੰਡੀ ਕਾਂ ਨੇ ਹੰਸ ਨੂੰ ਲਲਕਾਰਦੇ ਹੋਏ ਆਖਿਆ, ‘‘ਮੈਂ ਉੱਡਣ ਦੀਆਂ ਸੌ ਗਤੀਆਂ ਜਾਣਦਾ ਹਾਂ, ਤੁਸੀਂ ਬੋਲੋ ਕਿਸ ਗਤੀ ਨਾਲ ਉੱਡਣਾ ਚਾਹੁੰਦੇ ਹੋ?’’

ਹੰਸ ਕਾਂ ਦੀਆਂ ਗੱਲਾਂ ਸੁਣ ਕੇ ਹੱਸਦਾ ਹੋਇਆ ਬੋਲਿਆ, ‘‘ਫਿਰ ਤਾਂ ਤੁਸੀਂ ਉੱਡਣ ਵਿੱਚ ਬੜੇ ਮਾਹਿਰ ਹੋ, ਅਸੀਂ ਤਾਂ ਸਿਰਫ਼ ਇੱਕੋ ਗਤੀ ਹੀ ਜਾਣਦੇ ਹਾਂ, ਉਹ ਗਤੀ ਜਿਸ ਨਾਲ ਸਾਰੇ ਪੰਛੀ ਉੱਡਦੇ ਹਨ।’’ ਕਾਂ ਅਤੇ ਹੰਸ ਦੀਆਂ ਗੱਲਾਂ ਸੁਣ ਕੇ ਆਸ-ਪਾਸ ਦੇ ਬਹੁਤ ਸਾਰੇ ਪੰਛੀ ਉੱਥੇ ਇਕੱਠੇ ਹੋ ਗਏ। ਸਾਰੇ ਪੰਛੀਆਂ ਦੇ ਸਾਹਮਣੇ ਹੰਸ ਅਤੇ ਕਾਂ ਦੇ ਉੱਡਣ ਦਾ ਮੁਕਾਬਲਾ ਤੈਅ ਹੋ ਗਿਆ।

ਮੁਕਾਬਲਾ ਸ਼ੁਰੂ ਹੋਇਆ ਤਾਂ ਹੰਸ ਅਤੇ ਕਾਂ ਸਮੁੰਦਰ ’ਤੇ ਉੱਡਣ ਲੱਗੇ। ਹੰਸ ਆਪਣੀ ਇੱਕੋ ਗਤੀ ਨਾਲ ਉੱਡ ਰਿਹਾ ਸੀ ਪਰ ਕਾਂ ਕਈ ਤਰ੍ਹਾਂ ਦੀਆਂ ਕਲਾਬਾਜ਼ੀਆਂ ਕਰਦਾ ਹੋਇਆ ਹੰਸ ਤੋਂ ਅੱਗੇ ਨਿੱਕਲ ਗਿਆ। ਦੋਵੇਂ ਕਾਫੀ ਦੇਰ ਤੱਕ ਸਮੁੰਦਰ ਉੱਪਰ ਉੱਡਦੇ ਰਹੇ। ਅੰਤ ਕਾਂ ਉੱਡਦਾ-ਉੱਡਦਾ ਥੱਕਣ ਲੱਗ ਪਿਆ। ਹੁਣ ਉਹ ਕੁਝ ਅਰਾਮ ਕਰਨਾ ਚਾਹੁੰਦਾ ਸੀ ਪਰ ਸਮੁੰਦਰ ’ਤੇ ਉੱਡਣ ਕਾਰਨ ਅਰਾਮ ਕਰਨ ਲਈ ਕਿਧਰੇ ਵੀ ਥਾਂ ਨਹੀਂ ਸੀ।

ਹੰਸ ਆਪਣੀ ਚਾਲ ਵਿੱਚ ਮਸਤ ਹੋਇਆ ਉੱਡ ਰਿਹਾ ਸੀ। ਆਖਿਰ ਕਾਂ ਥੱਕ ਕੇ ਸਮੁੰਦਰ ਵਿੱਚ ਡਿੱਗਣ ਲੱਗਿਆ। ਉਸਦੀ ਅਜਿਹੀ ਸਥਿਤੀ ਵੇਖ ਕੇ ਹੰਸ ਨੇ ਕਾਂ ਨੂੰ ਪੁੱਛਿਆ, ‘‘ਭਾਈ ਜਰਾਂ ਮੈਨੂੰ ਦੱਸਣਾ ਇਹ ਉੱਡਣ ਦੀ ਕਿਹੜੀ ਗਤੀ ਐ?’’ ਕਾਂ ਨੂੰ ਇੰਝ ਲੱਗ ਰਿਹਾ ਸੀ ਜਿਵੇਂ ਕੁਝ ਹੀ ਦੇਰ ਬਾਅਦ ਉਹ ਪੂਰੀ ਤਰ੍ਹਾਂ ਥੱਕ ਕੇ ਸਮੁੰਦਰ ਵਿੱਚ ਡਿੱਗ ਕੇ ਆਪਣੀ ਜਾਨ ਤੋਂ ਹੱਥ ਧੋ ਬੈਠੇਗਾ।

ਕਾਂ ਬੋਲਿਆ, ‘‘ਹੰਸ ਭਰਾ ਮੈਨੂੰ ਆਪਣੇ ਘੁਮੰਡ ਦਾ ਫ਼ਲ ਮਿਲ ਗਿਆ ਹੈ, ਹੁਣ ਤੂੰ ਮਿਹਰਬਾਨੀ ਕਰਕੇ ਮੇਰੀ ਜਾਨ ਬਚਾ।’’ ਤਰਸ ਕਰਕੇ ਅੱਧਮਰੇ ਕਾਂ ਨੂੰ ਹੰਸ ਨੇ ਆਪਣੀ ਪਿੱਠ ’ਤੇ ਬਿਠਾ ਲਿਆ। ਉਹ ਕਾਂ ਨੂੰ ਵਾਪਸ ਉਸੇ ਥਾਂ ’ਤੇ ਲੈ ਆਇਆ ਜਿੱਥੋਂ ਦੋਵਾਂ ਨੇ ਉੱਡਣਾ ਸ਼ੁਰੂ ਕੀਤਾ ਸੀ। ਸਾਰੇ ਪੰਛੀ ਇਸੇ ਸਥਾਨ ’ਤੇ ਉਨ੍ਹਾਂ ਦਾ ਇੰਤਜ਼ਾਰ ਕਰ ਰਹੇ ਸਨ। ਹੰਸ ਨੇ ਕਾਂ ਨੂੰ ਲਿਆ ਕੇ ਪੰਛੀਆਂ ਕੋਲ ਛੱਡ ਦਿੱਤਾ। ਹੁਣ ਕਾਂ ਦਾ ਘੁਮੰਡ ਪੂਰੀ ਤਰ੍ਹਾਂ ਟੁੱਟ ਚੁੱਕਾ ਸੀ। ਉਸਨੇ ਸਾਰੇ ਪੰਛੀਆਂ ਸਾਹਮਣੇ ਮੁਆਫ਼ੀ ਮੰਗੀ ਤੇ ਅੱਗੇ ਤੋਂ ਸਾਰੇ ਪੰਛੀਆਂ ਨਾਲ ਰਲ-ਮਿਲ ਕੇ ਰਹਿਣ ਦੀ ਸਹੁੰ ਖਾਧੀ।

ਜਗਤਾਰ ਸਮਾਲਸਰ,
ਐਲਨਾਬਾਦ, ਸਰਸਾ (ਹਰਿਆਣਾ)
ਮੋ. 94670-95953

Watch Discovery: ਕੀ ਤੁਸੀਂ ਜਾਣਦੇ ਹੋ ਘੜੀ ਦੀ ਖੋਜ਼ ਕਿਵੇਂ ਹੋਈ? ਆਓ ਲਈਏ ਰੌਚਕ ਜਾਣਕਾਰੀ!
ਆਓ! ਜਾਣੀਏ ਘੜੀ ਦੀ ਖੋਜ ਬਾਰੇ | Watch Time

ਯੂਰਪ ਦੀ ਉਦਯੋਗਿਕ ਕ੍ਰਾਂਤੀ ਨੇ ਘੜੀ ਦੀ ਦਿੱਖ ਵਿੱਚ ਤਬਦੀਲੀਆਂ ਲਿਆਂਦੀਆਂ ਹਨ ਪਰ ਘੜੀ ਦਾ ਜਨਮ ਬਹੁਤ ਪਹਿਲਾਂ ਹੋ ਚੁੱਕਾ ਸੀ ਸੰਤ ਆਗਸਟਨ ਦੀ ਪ੍ਰਾਰਥਨਾ ਕਿਤਾਬ ਹੀ ਉਸਦੀ ਘੜੀ ਹੁੰਦੀ ਸੀ। ਕੁਝ ਪੰਨੇ ਪੜ੍ਹ ਕੇ ਉਹ ਗਿਰਜ਼ਾ ਘਰ ਦਾ ਘੰਟਾ ਵਜਾਉਂਦਾ ਸੀ ਇੱਕ ਦਿਨ ਉਹ ਸੁੱਤਾ ਹੀ ਰਿਹਾ। ਸ਼ਹਿਰ ਦੇ ਲੋਕ ਵੀ ਸੁੱਤੇ ਰਹੇ ਉਸ ਦਿਨ ਤੋਂ ਬਾਅਦ ਲੋਕਾਂ ਨੇ ਸੂਰਜ ਦੀ ਸਹਾਇਤਾ ਨਾਲ ਸਮਾਂ ਦੱਸਣ ਵਾਲੀ ਘੜੀ ਬਣਾਈ। ਸੂਰਜ ਘੜੀ ਧੁੱਪ ਦੇ ਪਰਛਾਵੇਂ ਨਾਲ ਸਮਾਂ ਦੱਸਦੀ ਸੀ ਰਾਤ ਨੂੰ ਸੂਰਜ ਛਿਪ ਜਾਂਦਾ ਸੀ ਇਸ ਲਈ ਰਾਤ ਨੂੰ ਸਮਾਂ ਵੇਖਣ ਲਈ ਚੰਦਰਮਾ, ਦੀਵੇ ਤੇ ਮੋਮਬੱਤੀਆਂ ਨੂੰ ਪ੍ਰਯੋਗ ਵਿੱਚ ਲਿਆਂਦਾ ਗਿਆ ਇਨ੍ਹਾਂ ਘੜੀਆਂ ਨੂੰ ਅਗਨੀ ਘੜੀਆਂ ਕਿਹਾ ਜਾਂਦਾ ਸੀ।

Come on! Learn about watch discovery

ਇੱਕ ਵੇਲੇ ਪਾਣੀ ਨਾਲ ਸਮਾਂ ਦੱਸਣ ਵਾਲੀਆਂ ਘੜੀਆਂ ਵੀ ਇਜ਼ਾਦ ਹੋਈਆਂ ਸਨ ਕੁੱਪੀ ਨੁਮਾ ਬਰਤਨ ਵਿੱਚ ਭਰੀ ਰੇਤ ਦੇ ਡਿੱਗਣ ਨਾਲ ਵੀ ਸਮੇਂ ਦਾ ਅੰਦਾਜ਼ਾ ਲਾਇਆ ਜਾਂਦਾ ਸੀ ਜਲ-ਘੜੀਆਂ ਵਾਂਗ ਦੁੱਧ ਦੀ ਸਹਾਇਤਾ ਨਾਲ ਸਮਾਂ ਦੱਸਣ ਵਾਲੀਆਂ ਘੜੀਆਂ ਇੱਕ ਵੇਲੇ ਵਰਤੀਆਂ ਜਾਂਦੀਆਂ ਸਨ ਚੌਵੀ ਭਾਗਾਂ ਵਿੱਚ ਵੰਡੇ ਹੋਏ ਬਰਤਨ ਦੇ ਇੱਕ ਭਾਗ ਵਿੱਚ ਜਦੋਂ ਪਾਣੀ ਜਾਂ ਦੁੱਧ ਪੈਂਦਾ ਸੀ ਤਾਂ ਲੋਕਾਂ ਨੂੰ ਘੜਿਆਲ ਵਜਾ ਕੇ ਸਮੇਂ ਬਾਰੇ ਸੂਚਿਤ ਕਰ ਦਿੱਤਾ ਜਾਂਦਾ ਸੀ। ਅੱਜ ਤੋਂ ਦੋ ਹਜ਼ਾਰ ਸਾਲ ਪਹਿਲਾਂ ਰੋਮ ਦੇ ਪ੍ਰਸਿੱਧ ਘੜੀ-ਸਾਜ਼ ਕੇਸੀਬਾਇਸ ਨੇ ਖੁਦ-ਬ-ਖੁਦ ਚੱਲਣ ਵਾਲੀ ਘੜੀ ਬਣਾਈ ਸੀ ਜੋ ਪਾਣੀ ਤੇ ਹਵਾ ਦੀ ਸਹਾਇਤਾ ਨਾਲ ਚੱਲਦੀ ਸੀ। Watch Time

ਯੂਰਪ ਵਿੱਚ ਸਭ ਤੋਂ ਪਹਿਲਾਂ ਸਮਰਾਟ ਐਡਵਰਡ (ਪਹਿਲੇ) ਨੇ ਲੰਦਨ ਦੇ ਸੰਸਦ ਭਵਨ ਉੱਤੇ ਇੱਕ ਘੜੀ ਲਾਉਣ ਦੇ ਆਦੇਸ਼ ਜਾਰੀ ਕੀਤੇ ਸਨ ਬਿੱਗ ਟਾਪ ਨਾਂਅ ਦੀ ਘੜੀ ਜੋ ਉਸ ਵੇਲੇ ਸੰਸਦ ਭਵਨ ‘ਤੇ ਲਾਈ ਗਈ, ਉਸਦੇ ਕਲ-ਪੁਰਜ਼ੇ ਬਹੁਤ ਵੱਡੇ ਸਨ ਇਸ ਘੜੀ ਨੇ ਚਾਰ ਸੌ ਸਾਲ ਤੱਕ ਲੰਦਨ ਵਾਸੀਆਂ ਨੂੰ ਸਮਾਂ ਦੱਸਿਆ ਸੀ ਇਸ ਘੜੀ ਤੋਂ ਬਾਅਦ ਬਿੱਗ ਬੈਨ ਘੜੀ ਬਿੱਗ ਟਾਪ ਦੀ ਥਾਂ ਲਾਈ ਗਈ, ਜੋ ਅੱਜ ਵੀ ਚੱਲ ਰਹੀ ਹੈ।

Come on! Learn about watch discovery

ਪਹਿਲਾਂ ਪੈਂਡਲੂਮ (ਭਾਰ) ਨਾਲ ਚੱਲਣ ਵਾਲੀਆਂ ਘੜੀਆਂ ਹਰਮਨਪਿਆਰੀਆਂ ਸਨ ਇਨ੍ਹਾਂ ਘੜੀਆਂ ਵਿੱਚ ਮਿੰਟਾਂ-ਸਕਿੰਟਾਂ ਦੀਆਂ ਸੂਈਆਂ ਨਹੀਂ ਸਨ ਹੁੰਦੀਆਂ ਭਾਰੀ ਹੋਣ ਕਾਰਨ ਇਸ ਨੂੰ ਇੱਧਰ-ਉੱਧਰ ਲਿਜਾਣਾ ਵੀ ਮੁਸ਼ਕਲ ਹੁੰਦਾ ਸੀ ਸੰਨ 1500 ਵਿੱਚ ਜਰਮਨੀ ਦੇ ਇੱਕ ਤਾਲਾ-ਸਾਜ਼ ਨੇ ਇਸਪਾਤ ਪੱਤਰੀ ਦੇ ਸਪਰਿੰਗ ਨਾਲ ਚੱਲਣ ਵਾਲੀ ਘੜੀ ਬਣਾਈ ਜੋ ਆਕਾਰ ਵਿੱਚ ਛੋਟੀ ਵੀ ਸੀ ਤੇ ਭਾਰ ਵਿੱਚ ਹਲਕੀ ਸੀ। ਇਸ ਤੋਂ ਬਾਅਦ ਸਪਰਿੰਗਾਂ ਵਾਲੀਆਂ ਛੋਟੀਆਂ-ਛੋਟੀਆਂ ਘੜੀਆਂ ਗੁੱਟ ਘੜੀਆਂ ਹੋਂਦ ਵਿੱਚ ਆਈਆਂ। ਪਹਿਲੀ ਗੁੱਟ ਘੜੀ ਸੰਨ 1581 ਦੇ ਆਸ-ਪਾਸ ਇੰਗਲੈਂਡ ਦੀ ਮਹਾਰਾਣੀ ਮਲਿਕਾ ਅਲਿਜਬੈਥ (ਪਹਿਲੀ) ਨੂੰ ਭੇਂਟ ਕੀਤੀ ਗਈ ਸੀ ਜਿਸਦਾ ਪਟਾ ਸੋਨੇ ਦਾ ਸੀ ਤੇ ਹੀਰੇ-ਜਵਾਹਰਾਤ ਨਾਲ ਜੜ੍ਹੇ ਸੀ ਮਜ਼ੇਦਾਰ ਗੱਲ ਇਹ ਹੈ ਕਿ ਇਸ ਵਿੱਚ ਇੱਕ ਹੀ ਸੂਈ ਸੀ 1676 ਈ. ਵਿੱਚ ਇੱਕ ਹੀ ਧੁਰੇ ਉੱਤੇ ਦੋ-ਤਿੰਨ ਸੂਈਆਂ ਚਲਾਉਣਾ ਸੰਭਵ ਹੋ ਗਿਆ ਤੇ ਮਿੰਟ-ਸੈਕਿੰਡ ਦੱਸਣ ਵਾਲੀਆਂ ਘੜੀਆਂ ਹੋਂਦ ਵਿੱਚ ਆਈਆਂ।

ਸਪਰਿੰਗ ਘੜੀਆਂ ‘ਤੋਂ ਬਾਅਦ ਸੰਤੁਲਨ ਪਹੀਏ ਨਾਲ ਚੱਲਣ ਵਾਲੀਆਂ ਸਵੈ-ਚਾਲਕ (ਆਟੋਮੈਟਿਕ) ਘੜੀਆਂ ਬਣ ਗਈਆਂ ਇਨ੍ਹਾਂ ਘੜੀਆਂ ਨੂੰ ਚਾਬੀ ਨਹੀਂ ਭਰਨੀ ਪੈਂਦੀ ਸੰਤੁਲਨ ਪਹੀਏ ਦੇ ਘੁੰਮਦੇ ਰਹਿਣ ਕਾਰਨ ਆਪਣੇ-ਆਪ ਹੀ ਘੜੀ ਨੂੰ ਚਾਬੀ ਭਰੀ ਜਾਂਦੀ ਸੀ। ਅਜੋਕੇ ਸਮੇਂ ਸੈੱਲਾਂ ਨਾਲ ਚੱਲਣ ਵਾਲੀਆਂ ਇਲੈਕਟ੍ਰਾਨਿਕ ਘੜੀਆਂ ਵੀ ਹੋਂਦ ਵਿੱਚ ਆ ਚੁੱਕੀਆਂ ਹਨ ਇਹ ਘੜੀਆਂ ਸਮੇਂ ਦੇ ਨਾਲ-ਨਾਲ ਦਿਨ, ਵਾਰ, ਮਹੀਨੇ ਤੇ ਗਤੀ ਆਦਿ ਦੀ ਜਾਣਕਾਰੀ ਵੀ ਦਿੰਦੀਆਂ ਹਨ।

ਯੰਤਰਿਕ ਘੜੀਆਂ ਅਤੇ ਕਵਾਰਟਜ਼ ਘੜੀਆਂ ਵੀ ਬਣ ਗਈਆਂ ਹਨ ਸਮੇਂ ਦੀ ਸ਼ੁੱਧਤਾ ਬਰਕਰਾਰ ਰੱਖਣ ਲਈ ਅਣੂ ਅਤੇ ਪਰਮਾਣੂ ਉੱਤੇ ਵੀ ਖੋਜਾਂ ਹੋਈਆਂ ਹਨ। ਅਮੋਨੀਆ-ਪਰਮਾਣੂ ਦੀ ਕੰਪਨ ਨਾਲ ਚੱਲਣ ਵਾਲੀਆਂ ਘੜੀਆਂ 15 ਸਾਲਾਂ ਵਿੱਚ ਸਿਰਫ਼ ਇੱਕ ਮਿੰਟ ਦਾ ਅੰਤਰ ਹੀ ਪਾਉਂਦੀਆਂ ਹਨ। ਹਜ਼ਾਰਾਂ ਸਾਲ ਪੁਰਾਣੇ ਜੀਵ-ਜੰਤੂ ਤੇ ਪੌਦਿਆਂ ਦੀ ਉਮਰ ਜਾਣਨ ਲਈ ਅੱਜ-ਕੱਲ੍ਹ ਰੇਡੀਓ ਕਾਰਬਨ ਘੜੀਆਂ ਵੀ ਬਣਾਈਆਂ ਗਈਆਂ ਹਨ ਜਿਨ੍ਹਾਂ ਦੀ ਸਹਾਇਤਾ ਨਾਲ ਖੋਜ ਵਿਧੀਆਂ ਬਹੁਤ ਸਹਿਜ਼ ਹੋ ਗਈਆਂ ਹਨ। Watch Time

ਪੇਸ਼ਕਸ਼: ਗੁਰਵਿੰਦਰ ਸਿੰਘ,

ਗੁਰਨੇ ਕਲਾਂ (ਮਾਨਸਾ)

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.

Rain: ਵਰ੍ਹਦੇ ਬੱਦਲਾਂ ਨੂੰ ਦੇਖ ਇਨਸਾਨਾਂ ਨਾਲ ਪਰਿੰਦੇ ਵੀ ਝੂਮ ਉੱਠੇ
ਜੇਠ ਦੇ ਮਹੀਨੇ ਵਿਚ ਬਹੁਤ ਗਰਮੀ ਪਈ ਰੁੱਖ-ਬੂਟੇ ਵੀ ਮੁਰਝਾ ਗਏ ਪਾਣੀ ਤੋਂ ਬਿਨਾ ਧਰਤੀ ‘ਚ ਤਰੇੜਾਂ ਪੈ ਗਈਆਂ ਫਿਰ ਹਾੜ ਵਿਚ ਵੀ ਬਰਸਾਤ ਨਾ ਹੋਈ ਗਰਮੀ ਨਾਲ ਪਹਾੜ ਕੁਰਲਾ ਉੱਠਿਆ। ਉਸਨੇ ਉੱਡਦੇ ਹੋਏ ਬੱਦਲ ਨੂੰ ਸੱਦਿਆ, ”ਇੱਧਰ ਆਉਣਾ, ਜ਼ਰਾ ਇੱਧਰ ਆਉਣਾ, ਭਾਈ”
”ਕੀ ਗੱਲ ਹੈ?” ਬੱਦਲ ਨੇ ਮੁਸਕੁਰਾਉਂਦੇ ਹੋਏ ਪੁੱਛਿਆ।
ਪਹਾੜ ਬੋਲਿਆ, ”ਧੁੱਪ ਵਿਚ ਮੇਰਾ ਸਰੀਰ ਸੜ ਰਿਹਾ ਹੈ ਹੁਣ ਜ਼ਿਆਦਾ ਗਰਮੀ ਸਹੀ ਨਹੀਂ ਜਾਂਦੀ ਥੋੜ੍ਹਾ ਪਾਣੀ ਵਰਸਾ ਦਿਓ”।
”ਹਾਲੇ ਨਹੀਂ, ਹਾਲੇ ਹੋਰ ਇੰਤਜ਼ਾਰ ਕਰੋ” ਕਹਿੰਦਾ ਹੋਇਆ ਬੱਦਲ ਉੱਡ ਗਿਆ।

ਧੁੱਪ ਤੇਜ਼ ਹੋ ਗਈ ਵਾਤਾਵਰਨ ਗਰਮ ਹੋ ਗਿਆ ਹਵਾ ਲੋਅ ਨਾਲ ਕੰਬਣ ਲੱਗੀ ਰੁੱਖ, ਪੌਦੇ ਅਤੇ ਛੋਟੇ-ਵੱਡੇ ਸਾਰੇ ਜਾਨਵਰ ਪਰੇਸ਼ਾਨ ਹੋ ਗਏ। ਸਭ ਨੇ ਪਹਾੜ ਨੂੰ ਕਿਹਾ, ”ਤੁਸੀਂ ਬੱਦਲ ਨੂੰ ਵਰਸਣ ਲਈ ਕਹੋ ਉਹ ਤੁਹਾਡੀ ਗੱਲ ਮੰਨ ਜਾਵੇਗਾ”
ਪਹਾੜ ਨੇ ਉੱਪਰ ਦੇਖਿਆ ਅਸਮਾਨ ਬਿਲਕੁਲ ਸਾਫ਼ ਸੀ ਬੱਦਲਾਂ ਦਾ ਕਿਤੇ ਨਾਮੋ-ਨਿਸ਼ਾਨ ਨਹੀਂ ਸੀ। ਚਮਕਦੀ ਤੇਜ਼ ਧੁੱਪ ਨਾਲ ਉੁਸਦੀਆਂ ਅੱਖਾਂ ਅੱਗੇ ‘ਨ੍ਹੇਰਾ ਹੋ ਗਿਆ ਸਰੀਰ ਗਰਮ ਹੋ ਗਿਆ। ਉਸਨੇ ਭਰੇ ਗਲ ਨਾਲ ਕਿਹਾ, ”ਬੱਦਲ ਆਓ! ਹੁਣ ਹੋਰ ਨਾ ਤੜਫ਼ਾਓ ਬਰਸਾਤ ਤੋਂ ਬਿਨਾ ਸਾਰੇ ਜੀਵ ਪਰੇਸ਼ਾਨ ਹੋ ਗਏ ਹਨ” ਪਹਾੜ ਦੀ ਗੱਲ ਸੁਣਦਿਆਂ ਹੀ ਬੱਦਲ ਮੁਸਕੁਰਾਉਂਦਾ ਹੋਇਆ ਸਾਹਮਣੇ ਆ ਖੜ੍ਹਾ ਹੋਇਆ ਫਿਰ ਉਹ ਆਪਣੀ ਦੇਹ ਨੂੰ ਪਹਾੜ ਵਰਗੀ ਬਣਾਉਂਦਾ ਹੋਇਆ ਬੋਲਿਆ, ”ਆਦਮੀ ਨੂੰ ਆਪਣੀ ਕਰਨੀ ਦਾ ਫ਼ਲ ਭੁਗਤਣ ਦਿਓ”।

”ਆਪਣੀ ਕਰਨੀ ਦਾ ਫ਼ਲ?” ਪਹਾੜ ਹੈਰਨ ਰਹਿ ਗਿਆ।
ਬੱਦਲ ਬੋਲਿਆ, ”ਆਦਮੀ ਨੇ ਆਪਣੇ ਸੁਆਰਥ ਲਈ ਰੁੱਖਾਂ ਨੂੰ ਵੱਢ ਦਿੱਤਾ ਅਤੇ ਜੰਗਲ ਤਬਾਹ ਕਰ ਦਿੱਤੇ ਰੁੱਖ ਵੱਢੇ ਪਰ ਨਵੇਂ ਰੁੱਖ ਨਹੀਂ ਲਾਏ ਫਿਰ ਮੈਂ ਬਰਸਾਤ ਕਿਵੇਂ ਕਰਾਂ?”
”ਰੁੱਖ ਵੱਢੇ ਗਏ ਤਾਂ ਤੁਹਾਨੂੰ ਕੀ? ਉੱਜੜਿਆ ਮੈਂ ਹਾਂ, ਤਕਲੀਫ਼ ਮੈਨੂੰ ਹੈ ਤੁਹਾਨੂੰ ਇਸ ਨਾਲ ਕੀ ਮਤਲਬ?” ਪਹਾੜ ਨੇ ਕਿਹਾ।
ਬੱਦਲ ਠਹਾਕਾ ਮਾਰ ਕੇ ਹੱਸਿਆ ਫਿਰ ਆਪਣੀ ਦੇਹ ਬਦਲਦੇ ਹੋਇਆ ਕਹਿੰਦਾ, ”ਰੁੱਖ-ਪੌਦੇ ਪਾਣੀ ਨੂੰ ਵਾਸ਼ਪ ਰਾਹੀਂ ਉੱਪਰ ਭੇਜਦੇ ਹਨ ਉਸ ਨਾਲ ਸਾਡਾ ਬੱਦਲਾਂ ਦਾ ਨਿਰਮਾਣ ਹੁੰਦਾ ਹੈ ਸੋਚੋ, ਰੁੱਖ ਨਾ ਰਹਿਣਗੇ ਤਾਂ ਬੱਦਲ ਬਣਨਗੇ ਕਿਵੇਂ? ਅਜਿਹੇ ਵਿਚ ਗਰਮੀ ਹੀ ਵਧੇਗੀ”।

ਪਹਾੜ ਸਮਝ ਗਿਆ ਬੱਦਲ ਅਸਮਾਨ ਵਿਚ ਬਹੁਤ ਉੱਪਰ ਉੱਠ ਗਿਆ ਗਰਮੀ ਫਿਰ ਵਧ ਗਈ ਸਾਰੇ ਬੇਚੈਨ ਹੋ ਉੱਠੇ ਉਨ੍ਹਾਂ ਨੇ ਪਹਾੜ ਤੋਂ ਪੁੱਛਿਆ, ”ਕੀ ਹੋਇਆ?”
ਪਹਾੜ ਸਾਰੀ ਗੱਲ ਦੱਸਦਿਆਂ ਕਹਿੰਦਾ, ”ਰੁੱਖਾਂ ਨੂੰ ਵੱਢ-ਵੱਢ ਕੇ ਜੰਗਲਾਂ ਨੂੰ ਤਬਾਹ ਕਰ ਰਹੇ ਹੋ ਰੁੱਖ ਹੀ ਨਹੀਂ ਰਹਿਣਗੇ ਤਾਂ ਬਰਸਾਤ ਕਿੱਥੋਂ ਹੋਵੇਗੀ?”
”ਪਹਿਲੀ ਗੱਲ ਤਾਂ ਅਸੀਂ ਰੁੱਖ ਵੱਢਾਂਗੇ ਹੀ ਨਹੀਂ ਜੇਕਰ ਮਜ਼ਬੂਰੀ ਵਿਚ ਰੁੱਖ ਵੱਢਣਾ ਹੀ ਪਿਆ ਤਾਂ ਇੱਕ ਰੁੱਖ ਦੇ ਵੱਢਣ ‘ਤੇ ਦਸ ਰੁੱਖ ਲਾਵਾਂਗੇ ਇਹ ਸਾਡਾ ਵਾਅਦਾ ਹੈ” ਆਦਮੀ ਨੇ ਕਿਹਾ।
ਪਹਾੜ ਬੱਦਲ ਨੂੰ ਸੱਦਣ ਲੱਗਾ, ”ਆਓ ਬੱਦਲ…. ਆਓ ਬੱਦਲ, ਧਰਤੀ ਦੀ ਪਿਆਸ ਬੁਝਾ ਦਿਓ ਤੁਹਾਡੀ ਸ਼ਰਤ ਮੰਨ ਲਈ ਗਈ ਹੈ” ।

ਪਹਾੜ ਦੀ ਪੁਕਾਰ ਸੁਣ ਕੇ ਬੱਦਲ ਆਪਣੀ ਫੌਜ ਲੈ ਕੇ ਆ ਪਹੁੰਚਿਆ ਤੁਰੰਤ ਗਰਮੀ ਘੱਟ ਹੋ ਗਈ। ਧਰਤੀ ‘ਤੇ ਕੁਝ ਕਿਸਾਨ ਸਿਰਾਂ ‘ਤੇ ਹੱਥ ਰੱਖੀ ਉਦਾਸ ਬੈਠੇ ਹਨ ਉਨ੍ਹਾਂ ਵਿਚੋਂ ਇੱਕ ਛੋਟਾ ਜਿਹਾ ਬੱਚਾ ਕਾਲੇ ਬੱਦਲ ਨੂੰ ਦੇਖ ਕੇ ਉੱਛਲਿਆ, ”ਬਾਪੂ, ਦੇਖੋ ਕਾਲੇ ਬੱਦਲ ਆ ਗਏ ਹੁਣ ਜੰਮ ਕੇ ਪਾਣੀ ਵਰਸੇਗਾ ਅਤੇ ਸਾਡੇ ਖੇਤ ਲਹਿਰਾਉਣ ਲੱਗਣਗੇ”।
ਉਦੋਂ ਹੀ ਮੋਹਲੇਧਾਰ ਬਰਸਾਤ ਹੋਣ ਲੱਗੀ ਥੋੜ੍ਹੀ ਹੀ ਦੇਰ ਵਿਚ ਧਰਤੀ ਜਲਥਲ ਹੋ ਗਈ ਕਿਸਾਨਾਂ ਦੇ ਮੁਰਝਾਏ ਚਿਹਰੇ ਖੁਸ਼ੀ ਨਾਲ ਖਿੜ ਉੱਠੇ ਉਹ ਨੱਚਣ ਲੱਗੇ ਇਹ ਸਭ ਦੇਖ ਕੇ ਪਹਾੜ ਵੀ ਖੁਸ਼ੀ ਨਾਲ ਝੂਮ

ਉੱਠਿਆ ਬੱਦਲ ਨੇ ਕਿਹਾ, ”ਇਨਸਾਨ, ਮੈਂ ਬਰਸਾਤ ਕਰ ਰਿਹਾ ਹਾਂ ਤੂੰ ਆਪਣੀ ਸ਼ਰਤ ਭੁੱਲਣੀ ਨਹੀਂ, ਨਹੀਂ ਤਾਂ ਪਛਤਾਏਂਗਾ””ਠੀਕ ਹੈ, ਠੀਕ ਹੈ ਸ਼ਰਤ ਨਹੀਂ ਭੁੱਲਾਂਗਾ, ਰੋਜ਼ਾਨਾ ਇੱਕ ਰੁੱਖ ਲਾਵਾਂਗਾ” ਆਦਮੀ ਨੇ ਉੱਚੀ ਸਾਰੀ ਕਿਹਾ ਬੱਦਲ ਨੂੰ ਵਰਸਦਾ ਦੇਖ ਸਾਰੇ ਜੀਵ ਖੁਸ਼ੀ ਨਾਲ ਝੂਮ ਉੱਠੇ।

ਨਰਿੰਦਰ ਦੇਵਾਂਗਨ

ਗਲਤੀ ਦੀ ਸਜ਼ਾ (ਪੰਜਾਬੀ ਬਾਲ ਕਹਾਣੀ)
ਰਾਮੂ ਤੇ ਰਾਜੂ ਦੋਵੇਂ ਪੱਕੇ ਦੋਸਤ ਸਨ। ਉਹ ਖੇਡਣ ਲਈ ਅਕਸਰ ਇੱਕ ਦੂਜੇ ਦੇ ਘਰ ਜਾਦੇ ਰਹਿੰਦੇ। ਇਸ ਵਾਰ ਸਕੂਲ ’ਚ ਮਿਲੀਆਂ ਛੁੱਟੀਆਂ ਦਾ ਕੰਮ ਵੀ ਉਨ੍ਹਾਂ ਨੇ ਪਹਿਲਾਂ ਹੀ ਨਿਬੇੜ ਲਿਆ ਸੀ। ਇੱਕ ਦਿਨ ਜਦੋਂ ਰਾਮੂ ਰਾਜੂ ਦੇ ਘਰ ਵੱਲ ਜਾ ਰਿਹਾ ਸੀ ਤਾਂ ਉਸਨੇ ਦੂਰੋਂ ਹੀ ਰਾਜੂ ਨੂੰ ਹੱਥ ’ਚ ਗੁਲੇਲ ਫੜਕੇ ਪੰਛੀਆਂ ’ਤੇ ਨਿਸ਼ਾਨੇ ਲਾਉਂਦਿਆਂ ਵੇਖਿਆ। ਰਾਜੂ ਦੀ ਗੁਲੇਲ ’ਚੋਂ ਨਿਕਲੀ ਇੱਕ ਗੋਲੀ ਰੁੱਖ ’ਤੇ ਬੈਠੀ ਮੈਨਾ ਦੇ ਜਾ ਲੱਗੀ। ਮੈਨਾ ਤੜਫ਼ਦੀ ਹੋਈ ਧਰਤੀ ਉੱਪਰ ਆ ਡਿੱਗੀ ਅਤੇ ਕੁਝ ਦੇਰ ਬਾਅਦ ਹੀ ਉਹ ਮਰ ਗਈ। (Punjabi Story)

ਉਸਨੂੰ ਵੇਖਕੇ ਰਾਜੂ ਹੱਸਿਆ ਤੇ ਬੋਲਿਆ, ‘ਵੇਖਿਆ ਮੇਰਾ ਨਿਸ਼ਾਨਾ’ ਰਾਮੂ ਨੇ ਇਹ ਸਾਰਾ ਦਿ੍ਰਸ਼ ਆਪਣੀਆਂ ਅੱਖਾਂ ਨਾਲ ਵੇਖ ਲਿਆ ਸੀ। ਉਹ ਰਾਜੂ ਦੇ ਕੋਲ ਆ ਕੇ ਬੋਲਿਆ ‘ਦੋਸਤ ਇਹ ਤੂੰ ਕੀ ਕੀਤਾ, ਤੂੰ ਇਨ੍ਹਾਂ ਬੇਕਸੂਰ ਪੰਛੀਆਂ ਨੂੰ ਕਿਉਂ ਮਾਰ ਰਿਹੈ, ਇੰਨਾ ਨੇ ਤੇਰਾ ਕੀ ਵਿਗਾੜਿਆ ਹੈ, ਆ ਵੇਖ ਜਿਹੜੀ ਮੈਨਾ ਨੂੰ ਤੂੰ ਹੁਣੇ-ਹੁਣੇ ਮਾਰਿਆ ਹੈ, ਇਸ ਵਿਚਾਰੀ ਦੇ ਛੋਟੇ-ਛੋਟੇ ਬੱਚੇ ਇਸਨੂੰ ਘਰ ਉਡੀਕਦੇ ਹੋਣਗੇ।’ ਰਾਮੂ ਦੀ ਗੱਲ ਸੁਣਕੇ ਰਾਜੂ ਉੱਪਰ ਕੋਈ ਅਸਰ ਨਹੀਂ ਹੋਇਆ ਤੇ ਉਹ ਚਿੜੀਆਂ ਉੱਪਰ ਨਿਸ਼ਾਨੇ ਲਾਉਣ ਲੱਗ ਪਿਆ।

ਰਾਮੂ ਨੇ ਉਸਨੂੰ ਸਮਝਾਉਂਦਿਆਂ ਆਖਿਆ ‘ਰਾਜੂ ਪੰਛੀ ਸਾਡੇ ਮਿੱਤਰ ਹਨ, ਇਨ੍ਹਾਂ ਦੀ ਰੱਖਿਆ ਕਰਨਾ ਸਾਡਾ ਫ਼ਰਜ਼ ਹੈ, ਤੂੰ ਪੰਛੀਆਂ ਨੂੰ ਐਨਾ ਤੰਗ ਨਾ ਕਰਿਆ ਕਰ ਨਹੀ ਤਾਂ ਤੇਰੇ ਅਜਿਹੇ ਬੁਰੇ ਕਰਮਾਂ ਦਾ ਫ਼ਲ ਤੈਨੂੰ ਇੱਕ ਦਿਨ ਜਰੂਰ ਮਿਲੇਗਾ।’ ਪਰ ਰਾਜੂ ਸਮਝਣ ਵਾਲਾ ਨਹੀਂ ਸੀ ਉਹ ਪੰਛੀਆਂ ਨੂੰ ਲਗਾਤਾਰ ਆਪਣਾ ਨਿਸ਼ਾਨਾ ਬਣਾਉਂਦਾ ਰਿਹਾ। ਰਾਮੂ ਉਸਨੂੰ ਸਮਝਾਉਣ ਤੋਂ ਬਾਅਦ ਆਪਣੇ ਘਰ ਆ ਗਿਆ। ਕਈ ਦਿਨ ਬੀਤ ਗਏ ਛੁੱਟੀਆਂ ਖਤਮ ਹੋ ਚੁੱਕੀਆਂ ਸਨ ਪਰ ਰਾਜੂ ਨੇ ਸਕੂਲ ਜਾਣਾ ਸ਼ੁਰੂ ਨਹੀਂ ਸੀ ਕੀਤਾ।

Punjabi Story

ਇੱਕ ਦਿਨ ਜਦੋਂ ਰਾਮੂ ਨੇ ਫ਼ੋਨ ਕਰਕੇ ਰਾਜੂ ਨੂੰ ਸਕੂਲ ਨਾ ਆਉਣ ਬਾਰੇ ਪੁੱਛਿਆ ਤਾਂ ਪਤਾ ਲੱਗਾ ਕਿ ਰਾਜੂ ਹਸਪਤਾਲ ’ਚ ਹੈ। ਰਾਮੂ ਰਾਜੂ ਦਾ ਪਤਾ ਲੈਣ ਲਈ ਹਸਪਤਾਲ ਗਿਆ। ਰਾਮੂ ਹਸਪਤਾਲ ਪਹੁੰਚਿਆ ਤਾਂ ਵੇਖਿਆ ਕਿ ਰਾਜੂ ਦਾ ਸਾਰਾ ਸਰੀਰ ਸੁੱਜਿਆ ਹੋਇਆ ਸੀ। ‘ਇਹ ਕੀ ਹੋਇਆ? ਰਾਮੂ ਨੇ ਰਾਜੂ ਨੂੰ ਪੁੱਛਿਆ। ਰਾਮੂ ਨੂੰ ਵੇਖਦਿਆਂ ਹੀ ਰਾਜੂ ਦੀਆਂ ਅੱਖਾਂ ’ਚ ਅੱਥਰੂ ਆ ਗਏ। ਉਹ ਕਮਜ਼ੋਰ ਜਿਹੀ ਅਵਾਜ਼ ਨਾਲ ਬੋਲਿਆ ‘ਸੱਚਮੁੱਚ ਰਾਮੂ ਹਰ ਗਲਤੀ ਦੀ ਸਜ਼ਾ ਜਰੂਰ ਮਿਲਦੀ ਹੈ, ਜੇ ਮੈਂ ਤੇਰਾ ਕਹਿਣਾ ਉਸੇ ਦਿਨ ਮੰਨ ਲੈਂਦਾ ਤਾਂ ਅੱਜ ਮੇਰੀ ਇਹ ਹਾਲਤ ਨਾ ਹੁੰਦੀ।’ ‘ਆਖਿਰ ਹੋਇਆ ਕੀ? ਰਾਮੂ ਨੇ ਪੁੱਛਿਆ।’

‘ਪਰਸੋ ਮੈਂ ਆਪਣੀ ਗੁਲੇਲ ਨਾਲ ਰੁੱਖ ਉੱਪਰ ਬੈਠੇ ਤੋਤੇ ’ਤੇ ਨਿਸ਼ਾਨਾ ਲਗਾ ਰਿਹਾ ਸੀ, ਤੋਤਾ ਤਾਂ ਉੱਡ ਗਿਆ ਪਰ ਮੇਰੀ ਗੁਲੇਲ ਦੀ ਗੋਲੀ ਪਿੱਛੇ ਲੱਗੇ ਮਧੂ ਮੱਖੀਆਂ ਦੇ ਛੱਤੇ ’ਚ ਜਾ ਲੱਗੀ ਤੇ ਸਾਰੀਆਂ ਮਧੂ ਮੱਖੀਆਂ ਨੇ ਮੇਰੇ ਉੱਪਰ ਹਮਲਾ ਬੋਲ ਦਿੱਤਾ, ਜਿਸ ਕਾਰਨ ਮੇਰੀ ਇਹ ਹਾਲਤ ਬਣ ਗਈ।’ ‘ਉਹ ਦੋਸਤ ਇਹ ਤਾਂ ਬਹੁਤ ਮਾੜਾ ਹੋਇਆ ਪਰ ਤੂੰ ਹੌਸਲਾ ਰੱਖ ਸਭ ਠੀਕ ਹੋ ਜਾਵੇਗਾ, ਪਰ ਤੂੰ ਅੱਜ ਤੋਂ ਬਾਅਦ ਆਪਣੀ ਗੁਲੇਲ ਨਾਲ ਪੰਛੀਆਂ ਦਾ ਸ਼ਿਕਾਰ ਕਰੇਗਾ।’ ਰਾਮੂ ਨੇ ਰਾਜੂ ਨੂੰ ਪੁੱਛਿਆ।

‘ਨਹੀਂ ਦੋਸਤ ਮੈਨੂੰ ਮੇਰੀ ਗਲਤੀ ਦੀ ਸਜ਼ਾ ਮਿਲ ਗਈ ਹੈ ਹਸਪਤਾਲ ਤੋਂ ਘਰ ਜਾ ਕੇ ਸਭ ਤੋਂ ਪਹਿਲਾਂ ਮੈਂ ਆਪਣੀ ਗੁਲੇਲ ਹੀ ਤੋੜਾਂਗਾ, ਅੱਜ ਤੋਂ ਬਾਅਦ ਮੈਂ ਕਦੇ ਵੀ ਬੇਕਸੂਰ ਪੰਛੀਆਂ ਨੂੰ ਨਹੀਂ ਮਾਰਾਂਗਾ।’ ਰਾਜੂ ਆਪਣੀ ਗਲਤੀ ’ਤੇ ਪਛਤਾਵਾ ਕਰਦਾ ਹੋਇਆ ਬੋਲਿਆ। ‘ਉਹ ਮੇਰੇ ਚੰਗੇ ਦੋਸਤ’ ਰਾਮੂ ਨੇ ਰਾਜੂ ਨੂੰ ਆਪਣੇ ਗਲ ਨਾਲ ਲਗਾ ਲਿਆ। ਠੀਕ ਹੋਣ ਤੋਂ ਬਾਅਦ ਘਰ ਜਾਂਦਿਆਂ ਹੀ ਰਾਜੂ ਨੇ ਆਪਣੀ ਗੁਲੇਲ ਤੋੜ ਦਿੱਤੀ। ਹੁਣ ਉਹ ਪੰਛੀਆਂ ਦੀ ਮੱਦਦ ਕਰਨ ਲੱਗ ਪਿਆ ਸੀ।

ਜਗਤਾਰ ਸਮਾਲਸਰ ਐਲਨਾਬਾਦ, ਸਰਸਾ (ਹਰਿਆਣਾ)

ਮੋ. 94670-95953

Golconda Fort Hyderabad: ਆਓ! ਬੱਚਿਓ ਹੈਦਰਾਬਾਦ ਦੇ ਗੋਲਕੁੰਡਾ ਕਿਲ੍ਹੇ ਬਾਰੇ ਜਾਣੀਏ
Golconda Fort Hyderabad: ਆਓ! ਬੱਚਿਓ ਹੈਦਰਾਬਾਦ ਦੇ ਗੋਲਕੁੰਡਾ ਕਿਲ੍ਹੇ ਬਾਰੇ ਜਾਣੀਏ

Golconda Fort Hyderabad: ਭਾਰਤ ਵਿੱਚ ਅਨੇਕਾਂ ਹੀ ਇਤਹਾਸਿਕ ਕਿਲੇ੍ਹ ਮੌਜ਼ੂਦ ਹਨ ਪਰ ਅੱਜ ਆਪਾਂ ਦੱਖਣੀ ਭਾਰਤ ਦੇ ਹੈਦਰਾਬਾਦ ਸ਼ਹਿਰ ਤੋਂ ਪੰਜ ਮੀਲ ਪੱਛਮ ਵਿੱਚ ਸਥਿਤ ਗੋਲਕੁੰਡਾ ਕਿਲ੍ਹੇ ਬਾਰੇ ਜਾਣਕਾਰੀ ਸਾਂਝੀ ਕਰਾਂਗੇ । ਗੋਲਕੁੰਡਾ ਕਿਲ੍ਹਾ (ਜਿਸ ਨੂੰ ਗੋਲਾ ਕੋਂਡਾ (ਤੇਲੁਗੂ: ਸੇਫਰਡਜ ਹਿੱਲ) ਵਜੋਂ ਵੀ ਜਾਣਿਆ ਜਾਂਦਾ ਹੈ, ਜਿਸ ਨੂੰ ਉਰਦੂ ਵਿੱਚ ਗੋਲ ਪਹਾੜੀ ਕਹਿੰਦੇ ਹਨ, ਇਸ ਕਿਲ੍ਹੇ ਨੂੰ ਵਾਰੰਗਲ ਦੇ ਰਾਜੇ ਨੇ 14ਵੀਂ ਸਦੀ ਵਿੱਚ ਬਣਾਇਆ ਸੀ। ਬਾਅਦ ਵਿੱਚ ਇਹ ਬਾਹਮਣੀ ਰਾਜਿਆਂ ਦੇ ਹੱਥਾਂ ਵਿੱਚ ਚਲਾ ਗਿਆ ਤੇ ਮੁਹੰਮਦਨਗਰ ਵਜੋਂ ਜਾਣਿਆ ਜਾਣ ਲੱਗਾ।

ਸੰਨ 1512 ਈ: ਵਿਚ ਇਹ ਕੁਤਬਸ਼ਾਹੀ ਰਾਜਿਆਂ ਦੇ ਅਧੀਨ ਆ ਗਿਆ ਮੌਜੂਦਾ ਹੈਦਰਾਬਾਦ ਦੇ ਨੀਂਹ ਪੱਥਰ ਦੇ ਸਮੇਂ ਤੱਕ ਇਹ ਉਨ੍ਹਾਂ ਦੀ ਰਾਜਧਾਨੀ ਰਿਹਾ। ਫਿਰ 1687 ਈ. ਵਿਚ ਔਰੰਗਜ਼ੇਬ ਨੇ ਇਸ ਨੂੰ ਜਿੱਤ ਲਿਆ ਇਹ ਗ੍ਰੇਨਾਈਟ ਦੀ ਇੱਕ ਪਹਾੜੀ ਉੱਤੇ ਬਣਾਇਆ ਗਿਆ ਹੈ, ਜਿਸ ਵਿੱਚ ਕੁੱਲ ਅੱਠ ਦਰਵਾਜੇ ਹਨ ਅਤੇ ਪੱਥਰ ਦੀ ਤਿੰਨ ਮੀਲ ਲੰਬੀ ਮਜ਼ਬੂਤ ਕੰਧ ਨਾਲ ਘਿਰਿਆ ਹੋਇਆ ਹੈ।

Golconda Fort Hyderabad

ਗੋਲਕੁੰਡਾ ਕਿਲ੍ਹੇ ਨੂੰ ਪ੍ਰਾਚੀਨ ਸਮਾਰਕਾਂ ਤੇ ਪੁਰਾਤੱਤਵ ਸਥਾਨਾਂ ਅਤੇ ਅਵਸ਼ੇਸ਼ ਐਕਟ ਦੇ ਤਹਿਤ ਭਾਰਤੀ ਪੁਰਾਤੱਤਵ ਸਰਵੇਖਣ ਦੁਆਰਾ ਤਿਆਰ ਅਧਿਕਾਰਤ ਸਮਾਰਕਾਂ ਦੀ ਸੂਚੀ ਵਿੱਚ ਇੱਕ ਪੁਰਾਤੱਤਵ ਖਜਾਨੇ ਵਜੋਂ ਸੂਚੀਬੱਧ ਕੀਤਾ ਗਿਆ ਹੈ। ਗੋਲਕੁੰਡਾ ਵਿੱਚ 10 ਕਿਲੋਮੀਟਰ (6.2 ਮੀਲ) ਲੰਬੀ ਬਾਹਰੀ ਕੰਧ ਹੈ ਜਿਸ ਵਿੱਚ 87 ਅਰਧ-ਗੋਲਾਕਾਰ ਬੁਰਜ ਹਨ (ਕੁਝ ਅਜੇ ਵੀ ਤੋਪਾਂ ਨਾਲ ਲੱਗੇ ਹੋਏ ਹਨ), ਅੱਠ ਦਰਵਾਜੇ ਅਤੇ ਚਾਰ ਡਰਾਅਬਿ੍ਰਜਾਂ ਵਾਲੇ ਚਾਰ ਵੱਖਰੇ ਕਿਲੇ੍ਹ, ਕਈ ਸ਼ਾਹੀ ਅਪਾਰਟਮੈਂਟ ਅਤੇ ਹਾਲ, ਮੰਦਿਰ, ਮਸਜਿਦਾਂ, ਤਬੇਲੇ ਆਦਿ ਹਨ।

ਇਨ੍ਹਾਂ ਵਿੱਚੋਂ ਸਭ ਤੋਂ ਨੀਵਾਂ ਦੱਖਣ-ਪੂਰਬ ਦੇ ਨੇੜੇ ਫਤਿਹ ਦਰਵਾਜਾ (ਜਿੱਤ ਦਾ ਦਰਵਾਜਾ, ਔਰੰਗਜੇਬ ਦੀ ਜੇਤੂ ਫੌਜ ਦੇ ਇਸ ਗੇਟ ਰਾਹੀਂ ਮਾਰਚ ਕਰਨ ਤੋਂ ਬਾਅਦ) ਦੁਆਰਾ ਦਾਖਲ ਕੀਤਾ ਗਿਆ ਸਭ ਤੋਂ ਬਾਹਰੀ ਘੇਰਾ ਹੈ। ਕੋਨਾ ਫਤਿਹ ਦਰਵਾਜਾ, ਪ੍ਰਵੇਸ਼ ਦੁਆਰ ’ਤੇ ਗੁੰਬਦ ਦੇ ਹੇਠਾਂ ਕਿਸੇ ਖਾਸ ਬਿੰਦੂ ’ਤੇ ਹੱਥ ਦੀ ਤਾੜੀ ਮਾਰੀਏ ਤਾਂ ਉਹ ਲਗਭਗ ਇੱਕ ਕਿਲੋਮੀਟਰ ਦੂਰ ਸਭ ਤੋਂ ਉੱਚੇ ਬਿੰਦੂ ‘ਬਾਲਾ ਹਿਸਾਰ’ ’ਤੇ ਸੁਣਾਈ ਦਿੰਦੀ ਹੈ। ਇਹ ਹਮਲੇ ਦੀ ਸਥਿਤੀ ਵਿੱਚ ਚੇਤਾਵਨੀ ਵਜੋਂ ਕੰਮ ਕਰਦਾ ਸੀ। ਬਾਲਾ ਹਿਸਾਰ ਗੇਟ ਪੂਰਬੀ ਪਾਸੇ ਸਥਿਤ ਕਿਲ੍ਹੇ ਦਾ ਮੁੱਖ ਪ੍ਰਵੇਸ਼ ਦੁਆਰ ਹੈ। ਇਸ ਵਿੱਚ ਇੱਕ ਨੁਕੀਲੀ ਕਤਾਰ ਹੈ ਜੋ ਸਕਰੋਲ ਵਰਕ ਦੀਆਂ ਕਤਾਰਾਂ ਨਾਲ ਘਿਰੀ ਹੋਈ ਹੈ। ਸਪੈਂਡਰੇਲ ਵਿੱਚ ਯਾਲੀ ਤੇ ਸਜਾਏ ਹੋਏ ਗੋਲ ਹੁੰਦੇ ਹਨ।

Golconda Fort Hyderabad

ਦਰਵਾਜੇ ਦੇ ਉੱਪਰਲੇ ਹਿੱਸੇ ਵਿੱਚ ਸਜਾਵਟੀ ਪੂਛ ਵਾਲੇ ਮੋਰ ਹਨ, ਜੋ ਇੱਕ ਸਜਾਵਟੀ ਤੀਰ ਵਾਲੇ ਸਥਾਨ ਵੱਲ ਲੈ ਜਾਂਦੇ ਹਨ। ਹੇਠਾਂ ਗ੍ਰੇਨਾਈਟ ਬਲਾਕ ਲਿੰਟਲ ਵਿੱਚ ਇੱਕ ਡਿਸਕ ਲਹਿਰਾਉਂਦੇ ਹੋਏ ਯਲਿਸ ਨੂੰ ਉੱਕਰਿਆ ਗਿਆ ਹੈ। ਮੋਰ ਅਤੇ ਸ਼ੇਰਾਂ ਦਾ ਡਿਜਾਈਨ ਹਿੰਦੂ ਆਰਕੀਟੈਕਚਰ ਦਾ ਖਾਸ ਹੈ ਜੋ ਕਿਲ੍ਹੇ ਦੇ ਹਿੰਦੂ ਮੂਲ ਦਾ ਆਧਾਰ ਬਣਦਾ ਹੈ। ਗੋਲਕੁੰਡਾ ਕਿਲ੍ਹੇ ਤੋਂ ਲਗਭਗ 2 ਕਿਲੋਮੀਟਰ (1.2 ਮੀਲ) ਦੀ ਦੂਰੀ ’ਤੇ, ਕਾਫਲੇ ਵਿੱਚ ਸਥਿਤ ਟੋਲੀ ਮਸਜਿਦ, ਅਬਦੁੱਲਾ ਕੁਤਬ ਸ਼ਾਹ ਦੇ ਸ਼ਾਹੀ ਆਰਕੀਟੈਕਟ ਮੀਰ ਮੂਸਾ ਖਾਨ ਮਹਲਦਾਰ ਦੁਆਰਾ 1671 ਵਿੱਚ ਬਣਾਈ ਗਈ ਸੀ।

ਅਗਲੇ ਹਿੱਸੇ ਵਿੱਚ ਪੰਜ ਕਮਾਨ ਹਨ, ਹਰ ਇੱਕ ਵਿੱਚ ਸਪੈਂਡਰੇਲ ਵਿੱਚ ਕਮਲ ਦਾ ਤਗਮਾ ਹੈ। ਕੇਂਦਰੀ ਕਤਾਰ ਥੋੜ੍ਹੀ ਚੌੜੀ ਤੇ ਵਧੇਰੇ ਸਜਾਵਟੀ ਹੈ। ਅੰਦਰਲੀ ਮਸਜਿਦ ਨੂੰ ਦੋ ਹਾਲਾਂ ਵਿੱਚ ਵੰਡਿਆ ਗਿਆ ਹੈ, ਇੱਕ ਟਰਾਂਸਵਰਸ ਬਾਹਰੀ ਹਾਲ ਤੇ ਇੱਕ ਅੰਦਰਲਾ ਹਾਲ ਤੀਹਰੀ ਕਮਾਨਾਂ ਰਾਹੀਂ ਦਾਖਲ ਹੁੰਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਇੱਥੇ ਇੱਕ ਗੁਪਤ ਸੁਰੰਗ ਹੈ ਜੋ ਦਰਬਾਰ ਹਾਲ ਤੋਂ ਸ਼ੁਰੂ ਹੁੰਦੀ ਹੈ ਤੇ ਪਹਾੜੀ ਦੇ ਪੈਰਾਂ ਵਿੱਚ ਇੱਕ ਮਹਿਲ ਵਿੱਚ ਖਤਮ ਹੁੰਦੀ ਹੈ।

ਕਿਲ੍ਹੇ ਵਿੱਚ ਕੁਤਬਸ਼ਾਹੀ ਰਾਜਿਆਂ ਦੀਆਂ ਕਬਰਾਂ ਵੀ ਹਨ। ਇਨ੍ਹਾਂ ਮਕਬਰਿਆਂ ਵਿੱਚ ਇਸਲਾਮੀ ਆਰਕੀਟੈਕਚਰ ਹੈ ਤੇ ਇਹ ਗੋਲਕੁੰਡਾ ਦੀ ਬਾਹਰੀ ਕੰਧ ਦੇ ਉੱਤਰ ਵਿੱਚ ਲਗਭਗ 1 ਕਿਲੋਮੀਟਰ (0.62 ਮੀਲ) ਸਥਿਤ ਹਨ। ਉਹ ਸੁੰਦਰ ਬਾਗਾਂ ਤੇ ਬਹੁਤ ਸਾਰੇ ਪੱਥਰਾਂ ਨਾਲ ਘਿਰੇ ਹੋਏ ਹਨ। ਇਹ ਵੀ ਮੰਨਿਆ ਜਾਂਦਾ ਹੈ ਕਿ ਚਾਰਮੀਨਾਰ ਵੱਲ ਜਾਣ ਵਾਲੀ ਇੱਕ ਗੁਪਤ ਸੁਰੰਗ ਸੀ। ਮੰਦਿਰ ਦੇ ਬਾਹਰਲੇ ਪਾਸੇ ਦੋ ਵੱਖ-ਵੱਖ ਮੰਡਪ ਇੱਕ ਬਿੰਦੂ ’ਤੇ ਬਣਾਏ ਗਏ ਹਨ ਜੋ ਕਾਫੀ ਪਥਰੀਲੀ ਹੈ। ਕਾਲਾ ਮੰਦਿਰ ਵੀ ਕਿਲ੍ਹੇ ਵਿੱਚ ਸਥਿਤ ਹੈ। ਇਹ ਰਾਜਾ ਦੇ ਦਰਬਾਰ ਤੋਂ ਦੇਖਿਆ ਜਾ ਸਕਦਾ ਹੈ ਜੋ ਗੋਲਕੁੰਡਾ ਕਿਲ੍ਹੇ ਦੇ ਸਿਖਰ ’ਤੇ ਸੀ।

Golconda Fort Hyderabad

ਗੋਲਕੁੰਡਾ ਵਿੱਚ ਕੁਤਬਸ਼ਾਹੀ ਰਾਜਵੰਸ ਦੀ ਸਥਾਪਨਾ ਕੀਤੀ ਗਈ। 62 ਸਾਲਾਂ ਦੇ ਅਰਸੇ ਵਿੱਚ, ਮਿੱਟੀ ਦੇ ਕਿਲ੍ਹੇ ਨੂੰ ਪਹਿਲੇ ਤਿੰਨ ਕੁਤਬਸ਼ਾਹੀ ਸੁਲਤਾਨਾਂ ਦੁਆਰਾ ਮੌਜੂਦਾ ਢਾਂਚੇ ਵਿੱਚ ਵਿਸਥਾਰ ਕੀਤਾ ਗਿਆ ਸੀ, ਇੱਕ ਵਿਸ਼ਾਲ ਗ੍ਰੇਨਾਈਟ ਕਿਲ੍ਹਾ, ਜਿਸ ਦਾ ਘੇਰਾ ਲਗਭਗ 5 ਕਿਲੋਮੀਟਰ (3.1 ਮੀਲ) ਸੀ, ਇਹ 1590 ਤੱਕ ਕੁਤਬਸਾਹੀ ਰਾਜਵੰਸ਼ ਦੀ ਰਾਜਧਾਨੀ ਰਿਹਾ ਜਦੋਂ ਤੱਕ ਰਾਜਧਾਨੀ ਨੂੰ ਹੈਦਰਾਬਾਦ ਤਬਦੀਲ ਨਹੀਂ ਕਰ ਦਿੱਤਾ ਗਿਆ। ਕੁਤਬਸ਼ਾਹੀਆਂ ਨੇ ਕਿਲ੍ਹੇ ਦਾ ਵਿਸਥਾਰ ਕੀਤਾ, ਜਿਸ ਦੀ 7 ਕਿਲੋਮੀਟਰ (4.3 ਮੀਲ) ਬਾਹਰੀ ਕੰਧ ਸ਼ਹਿਰ ਨੂੰ ਘੇਰਦੀ ਸੀ।

ਗੋਲਕੁੰਡਾ ਕਿਲ੍ਹਾ ਹੀਰਿਆਂ ਦੀਆਂ ਖਾਣਾਂ ਦੇ ਕਾਰਨ, ਖਾਸ ਤੌਰ ’ਤੇ ਕੋਲੂਰ ਖਾਨ ਦੇ ਆਲੇ-ਦੁਆਲੇ, ਗੋਲਕੁੰਡਾ ਇੱਕ ਵੱਡੇ ਹੀਰੇ ਵਪਾਰਕ ਕੇਂਦਰ ਵਜੋਂ ਵਿਕਸਤ ਹੋਇਆ, ਜਿਸ ਨੂੰ ਗੋਲਕੁੰਡਾ ਹੀਰੇ ਵਜੋਂ ਜਾਣਿਆ ਜਾਂਦਾ ਹੈ। ਇਸ ਖੇਤਰ ਨੇ ਦੁਨੀਆ ਦੇ ਸਭ ਤੋਂ ਮਸਹੂਰ ਹੀਰੇ ਪੈਦਾ ਕੀਤੇ ਹਨ, ਜਿਨ੍ਹਾਂ ਵਿੱਚ ਰੰਗਹੀਣ ਕੋਹ-ਏ-ਨੂਰ (ਹੁਣ ਮਲਕੀਅਤ ਹੈ ਯੂਨਾਈਟਿਡ ਕਿੰਗਡਮ ਦੀ), ਨੀਲੀ ਹੋਪ (ਸੰਯੁਕਤ ਰਾਜ), ਗੁਲਾਬੀ ਦਰਿਆ-ਏ-ਨੂਰ (ਇਰਾਨ), ਸਫੈਦ ਰੀਜੈਂਟ (ਫਰਾਂਸ), ਡ੍ਰੈਸਡਨ ਗ੍ਰੀਨ (ਜਰਮਨੀ) ਅਤੇ ਬੇਰੰਗ ਓਰਲੋਵ (ਰੂਸ), ਨਿਜਾਮ ਅਤੇ ਜੈਕਬ (ਭਾਰਤ) ਦੇ ਨਾਲ-ਨਾਲ ਹੁਣ ਗੁੰਮ ਹੋਏ ਹੀਰੇ ਫਲੋਰੇਂਟਾਈਨ ਯੈਲੋ, ਅਕਬਰ ਸ਼ਾਹ ਅਤੇ ਮਹਾਨ ਮੁਗਲ।

Golconda Fort Hyderabad

ਸਤਾਰਵੀਂ ਸਦੀ ਦੇ ਸ਼ੁਰੂ ਵਿੱਚ ਗੋਲਕੁੰਡਾ ਵਿੱਚ ਇੱਕ ਮਜਬੂਤ ਕਪਾਹ ਬੁਣਾਈ ਉਦਯੋਗ ਮੌਜੂਦ ਸੀ। ਘਰੇਲੂ ਤੇ ਨਿਰਯਾਤ ਖਪਤ ਲਈ ਕਪਾਹ ਦੀ ਵੱਡੀ ਮਾਤਰਾ ਪੈਦਾ ਕੀਤੀ ਗਈ ਸੀ। ਮਲਮਲ ਤੇ ਕੈਲੀਕੋ ਦੇ ਬਣੇ ਉੱਚ ਗੁਣਵੱਤਾ ਵਾਲੇ ਸਾਦੇ ਜਾਂ ਨਮੂਨੇ ਵਾਲੇ ਕੱਪੜੇ ਤਿਆਰ ਕੀਤੇ ਗਏ ਸਨ। ਸਾਦਾ ਕੱਪੜਾ ਚਿੱਟੇ ਜਾਂ ਭੂਰੇ, ਬਲੀਚ ਜਾਂ ਰੰਗੀਆਂ ਕਿਸਮਾਂ ਵਿੱਚ ਉਪਲੱਬਧ ਸੀ। ਇਹ ਕੱਪੜਾ ਪਰਸ਼ੀਆ ਅਤੇ ਯੂਰਪੀ ਦੇਸ਼ਾਂ ਨੂੰ ਨਿਰਯਾਤ ਕੀਤਾ ਜਾਂਦਾ ਸੀ। ਪੈਟਰਨ ਵਾਲੇ ਫੈਬਰਿਕ ਪਿ੍ਰੰਟਸ ਦੇ ਬਣੇ ਹੁੰਦੇ ਸਨ ਜੋ ਨੀਲੇ ਲਈ ਦੇਸੀ ਰੰਗ ਦੇ ਨੀਲ, ਲਾਲ ਰੰਗ ਦੇ ਪਿ੍ਰੰਟਸ ਲਈ ਟੀ-ਰੂਟ ਅਤੇ ਪੀਲੇ ਸਨ। ਪੈਟਰਨ ਵਾਲੇ ਕੱਪੜੇ ਮੁੱਖ ਤੌਰ ’ਤੇ ਜਾਵਾ, ਸੁਮਾਤਰਾ ਅਤੇ ਹੋਰ ਪੂਰਬੀ ਦੇਸ਼ਾਂ ਨੂੰ ਨਿਰਯਾਤ ਕੀਤੇ ਜਾਂਦੇ ਸਨ।

ਇੱਥੋਂ ਦੇ ਮਹਿਲਾਂ ਅਤੇ ਮਸਜਿਦਾਂ ਦੇ ਖੰਡਰ ਆਪਣੀ ਪੁਰਾਤਨ ਸ਼ਾਨ ਦੀ ਕਹਾਣੀ ਬਿਆਨ ਕਰਦੇ ਹਨ। ਮੂਸੀ ਨਦੀ ਕਿਲ੍ਹੇ ਦੇ ਦੱਖਣ ਵੱਲ ਵਗਦੀ ਹੈ। ਕਿਲ੍ਹੇ ਦੇ ਉੱਤਰ ਵੱਲ ਲਗਭਗ ਅੱਧਾ ਮੀਲ ਕੁਤਬਸ਼ਾਹੀ ਰਾਜਿਆਂ ਦੀਆਂ ਗ੍ਰੇਨਾਈਟ ਪੱਥਰ ਦੀਆਂ ਕਬਰਾਂ ਹਨ, ਜੋ ਅਜੇ ਵੀ ਖਸਤਾ ਹਾਲਤ ਵਿੱਚ ਹਨ। ਗੋਲਕੁੰਡਾ ਕਿਲ੍ਹਾ 1687 ਵਿੱਚ ਅੱਠ ਮਹੀਨਿਆਂ ਦੀ ਲੰਬੀ ਘੇਰਾਬੰਦੀ ਤੋਂ ਬਾਅਦ, ਅੰਤ ਵਿੱਚ ਮੁਗਲ ਬਾਦਸ਼ਾਹ ਔਰੰਗਜੇਬ ਦੇ ਹੱਥੋਂ ਤਬਾਹ ਹੋ ਗਿਆ।

ਇਤਿਹਾਸ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵੀ ਜਿਕਰ ਆਉਂਦਾ ਹੈ ਕਿ ਉਹ ਵੀ ਆਪਣੀ ਦੂਸਰੀ ਉਦਾਸੀ ਦੌਰਾਨ ਇਸ ਗੋਲ ਕੁੰਡਾ ਕਿਲ੍ਹੇ ਵਿੱਚ ਆਏ ਸਨ ਉਨ੍ਹਾਂ ਦੀ ਯਾਦ ਵਿੱਚ ਅਜੇ ਤੱਕ ਕੋਈ ਗੁਰਦੁਆਰਾ ਸਾਹਿਬ ਨਹੀਂ ਬਣਾਇਆ ਗਿਆ ਇੰਨਾ ਜਰੂਰ ਹੈ ਕਿ ਕਿਲ੍ਹੇ ਦੀ ਪਰਿਕਰਮਾ ਵਿੱਚ ਭਾਰਤੀ ਤੋਪਖਾਨੇ ਦਾ ਟ੍ਰੇਨਿੰਗ ਸੈਂਟਰ ਬਣਾਇਆ ਗਿਆ ਹੈ, ਜਿੱਥੇ ਬਹੁਤ ਹੀ ਵਧੀਆ ਤੇ ਆਲੀਸ਼ਾਨ ਗੁਰਦੁਵਾਰਾ ਸਾਹਿਬ ਦੀ ਬਿਲਡਿੰਗ ਬਣਾਈ ਗਈ ਹੈ ਹੈਦਰਾਬਾਦ ਤੇ ਸਿਕੰਦਰਾਬਾਦ ਦੇ ਸਿੱਖ ਸ਼ਰਧਾਲੂ ਉੁਥੇ ਹਰ ਐਤਵਾਰ ਨੂੰ ਪਰਿਵਾਰਾਂ ਸਮੇਤ ਹਾਜ਼ਰੀ ਭਰਦੇ ਹਨ

ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ,

ਮਮਦੋਟ, ਫਿਰੋਜ਼ਪੁਰ

ਮੋ. 75891-55501

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

Bal Kahani: ਕਿਤਾਬਾਂ ਵਿੱਚ ਖੰਭ
ਸਰਦੀ ਦੀ ਰੁੱਤ ਜ਼ੋਰਾਂ ’ਤੇ ਸੀ। ਗੁਆਂਢ ਵਿਚ ਰਹਿਣ ਵਾਲੇ ਬੱਚੇ ਇੱਕ-ਦੂਜੇ ਦੇ ਘਰ ਜਾ ਕੇ ਦੇਰ ਰਾਤ ਤੱਕ ਪੜ੍ਹਦੇ ਹੋਏ ਪ੍ਰੀਖਿਆ ਦੀ ਤਿਆਰੀ ਵਿਚ ਜੁਟੇ ਹੋਏ ਸਨ ਕਿਉਂਕਿ ਪ੍ਰੀਖਿਆ ਨੇੜੇ ਆ ਰਹੀ ਸੀ।ਪਿੰਟੂ ਦਾ ਪੜ੍ਹਾਈ ਵਿਚ ਬਿਲਕੁਲ ਹੀ ਮਨ ਨਹੀਂ ਸੀ ਲੱਗਦਾ। ਇਸ ਮਾਮਲੇ ਵਿਚ ਉਹ ਕੰਮਚੋਰ ਸੀ। ਹਾਂ, ਮੋਬਾਈਲ ’ਤੇ ਘੰਟਾ-ਘੰਟਾ ਉਹ ਗੇਮਾਂ ਵਿਚ ਉਲਝਿਆ ਰਹਿੰਦਾ। ਜ਼ਰਾ ਨਾ ਥੱਕਦਾ। ਇਸੇ ਕਰਕੇ ਮੰਮੀ-ਪਾਪਾ ਕੋਲੋਂ ਉਹਨੂੰ ਝਿੜਕਾਂ ਵੀ ਪੈਂਦੀਆਂ ਸਨ।

ਪਿੰਟੂ ਦੇ ਕਈ ਜਮਾਤੀ ਪੜ੍ਹਾਈ ਵਿਚ ਕਾਫੀ ਅੱਗੇ ਸਨ। ਉਹ ਉਨ੍ਹਾਂ ਬਾਰੇ ਸੋਚਦਾ ਕਿ ਪਤਾ ਨਹੀਂ ਉਹ ਕਿਵੇਂ ਇੰਨੇ ਹੁਸ਼ਿਆਰ ਹਨ? ਉਹ ਉਨ੍ਹਾਂ ਵਰਗਾ ਕਿਉਂ ਨਹੀਂ ਬਣ ਸਕਦਾ? ਆਖ਼ਿਰ ਉਸ ਵਿਚ ਕਿਹੜੀ ਘਾਟ ਹੈ?

ਪਿੰਟੂ ਦੇ ਪਾਪਾ ਨੇ ਉਸ ਨੂੰ ਦਾਖ਼ਲਾ ਹੋਣ ਵੇਲੇ ਹੀ ਕਹਿ ਦਿੱਤਾ ਸੀ ਕਿ ਜੇ ਇਸ ਸਾਲ ਉਸ ਦੀ ਪੜ੍ਹਾਈ ਵਿਚ ਕੋਈ ਦਿਲਚਸਪੀ ਨਾ ਰਹੀ ਤਾਂ ਉਸ ਨੂੰ ਸਕੂਲੋਂ ਹਟਾ ਲਿਆ ਜਾਵੇਗਾ ਤੇ ਉਸ ਨੂੰ ਪਾਪਾ ਨਾਲ ਸਬਜ਼ੀ ਦੀ ਦੁਕਾਨ ’ਤੇ ਕੰਮ ਕਰਨ ਬਿਠਾ ਲਿਆ ਜਾਵੇਗਾ।

ਪਿੰਟੂ ਦੇ ਮਨ ਵਿਚ ਹੁਣ ਦਿਨ-ਰਾਤ ਇਹੀ ਸੋਚ ਘੁੰਮਦੀ ਰਹਿੰਦੀ ਕਿ ਕਾਸ਼! ਉਹਦੇ ਕੋਲ ਕੋਈ ਅਜਿਹਾ ਜਾਦੂਈ ਚਿਰਾਗ਼ ਹੁੰਦਾ ਜਿਸ ਨੂੰ ਰਗੜਦਿਆਂ ਹੀ ਉਹਦੀ ਹਰ ਤਮੰਨਾ ਪੂਰੀ ਹੋ ਜਾਂਦੀ ਤਾਂ ਗੱਲ ਹੀ ਬਣ ਜਾਵੇ।

ਕਈ ਵਾਰੀ ਪਿੰਟੂ ਅਜਿਹੀ ਗੱਲ ਆਪਣੇ ਮੰਮੀ ਨਾਲ ਵੀ ਸਾਂਝੀ ਕਰਦਾ। ਮੰਮੀ ਆਖਦੇ, ‘‘ਪਿੰਟੂ, ਹਵਾਈ ਕਿਲਿਆਂ ਵਿਚ ਨਾ ਉਲਝਿਆ ਰਿਹਾ ਕਰ। ਮੇਰੀ ਗੱਲ ਯਾਦ ਰੱਖੀਂ, ਸੱਚੀ ਮਿਹਨਤ ਤੇ ਲਗਨ ਅੱਗੇ ਸਭ ਜਾਦੂ ਠੁੱਸ ਹੁੰਦੇ ਹਨ।’’

ਇੱਕ ਦਿਨ ਪਿੰਟੂ ਨੇ ਪਤਾ ਨਹੀਂ ਕਿੱਥੋਂ ਪੜ੍ਹ-ਸੁਣ ਲਿਆ ਕਿ ਕਿਤਾਬਾਂ ਵਿਚ ਮੋਰ ਦੇ ਖੰਭ ਰੱਖਣ ਨਾਲ ਪੜ੍ਹਾਈ ਖ਼ੁਦ-ਬ-ਖ਼ੁਦ ਆਉਣ ਲੱਗਦੀ ਹੈ।

ਬੱਸ ਫਿਰ ਕੀ ਸੀ, ਅਗਲੇ ਹੀ ਦਿਨ ਉਹ ਆਪਣੇ ਪਿੰਡ ਦੇ ਖੇਤਾਂ ਵੱਲ ਨਿੱਕਲ ਗਿਆ। ਉਸ ਨੂੰ ਪਤਾ ਸੀ ਕਿ ਉਸ ਦੇ ਦੋਸਤ ਕੁਲਦੀਪ ਦੇ ਖੇਤਾਂ ਵਿਚ ਮੋਰ ਰਹਿੰਦੇ ਹਨ। ਉਹ ਉਨ੍ਹਾਂ ਦਾ ਪਿੱਛਾ ਕਰਕੇ ਅਸਾਨੀ ਨਾਲ ਉਨ੍ਹਾਂ ਦੇ ਖੰਭ ਪ੍ਰਾਪਤ ਕਰ ਸਕਦਾ ਹੈ। ਥੋੜ੍ਹੇ ਹੀ ਸਮੇਂ ਵਿਚ ਉਹ ਕੁਲਦੀਪ ਦੇ ਖੇਤ ਵਿਚ ਪੁੱਜ ਗਿਆ। ਉੱਥੇ ਦੋ-ਤਿੰਨ ਮੋਰ ਉਸ ਨੂੰ ਚੋਗਾ ਚੁਗਦੇ ਵਿਖਾਈ ਦਿੱਤੇ। ਉਹ ਉਨ੍ਹਾਂ ਪਿੱਛੇ ਦੌੜਿਆ। ਮੋਰ ਉੱਡ ਕੇ ਰੁੱਖ ’ਤੇ ਜਾ ਬੈਠੇ। ਉਸ ਨੇ ਸੜਕ ਤੋਂ ਇੱਕ-ਦੋ ਵੱਟੇ ਚੁੱਕ ਕੇ ਮੋਰਾਂ ਵੱਲ ਮਾਰੇ। ਡਰਦੇ ਮਾਰੇ ਮੋਰ ਉੱਥੋਂ ਉੱਡ ਤਾਂ ਗਏ ਪਰ ਉਨ੍ਹਾਂ ਦੇ ਇੱਕ-ਦੋ ਖੰਭ ਰੁੱਖ ਦੀਆਂ ਸੰਘਣੀਆਂ ਟਾਹਣੀਆਂ ਵਿਚ ਫਸ ਕੇ ਟੁੱਟ ਕੇ ਹੇਠਾਂ ਡਿੱਗ ਪਏ।

ਪਿੰਟੂ ਨੂੰ ਹੋਰ ਕੀ ਚਾਹੀਦਾ ਸੀ! ਉਸ ਨੇ ਮੋਰ ਦੇ ਖੰਭ ਚੁੱਕੇ ਤੇ ਚਾਈਂ-ਚਾਈਂ ਉਨ੍ਹਾਂ ਨੂੰ ਘਰ ਲਿਆਉਣ ਲੱਗਾ। ਉਹ ਸੋਚ ਰਿਹਾ ਸੀ ਕਿ ਉਹ ਇਨ੍ਹਾਂ ਖੰਭਾਂ ਦੇ ਦੋ-ਦੋ ਚਾਰ-ਚਾਰ ਵਾਲ ਪੁੱਟ ਕੇ ਆਪਣੀਆਂ ਕਿਤਾਬਾਂ-ਕਾਪੀਆਂ ਵਿਚ ਰੱਖੇਗਾ। ਫਿਰ ਉਸ ਦੀਆਂ ਕਾਪੀਆਂ-ਕਿਤਾਬਾਂ ਪ੍ਰਸੰਨ ਹੋ ਜਾਣਗੀਆਂ ਤੇ ਉਹ ਬਿਨਾਂ ਪੜਿ੍ਹਆਂ ਹੀ ਪ੍ਰੀਖਿਆ ਵਿਚ ਚੰਗੇ ਅੰਕ ਲਿਜਾਣ ਦੇ ਕਾਬਲ ਹੋ ਜਾਵੇਗਾ।

ਪਿੰਟੂ ਜਦੋਂ ਖ਼ੁਸ਼ੀ-ਖ਼ੁਸ਼ੀ ਘਰ ਨੂੰ ਆ ਰਿਹਾ ਸੀ ਤਾਂ ਰਾਹ ਵਿਚ ਉਸ ਨੂੰ ਉਸ ਦੇ ਦੋਸਤ ਰਮਨ ਦੇ ਦਾਦਾ ਜੀ ਆਉਂਦੇ ਵਿਖਾਈ ਦਿੱਤੇ। ਉਹ ਇੱਕ ਸਕੂਲ ਦੇ ਮੁੱਖ ਅਧਿਆਪਕ ਵਜੋਂ ਰਿਟਾਇਰ ਹੋ ਚੁੱਕੇ ਸਨ। ਉਹ ਸ਼ਾਮ ਨੂੰ ਖੇਤਾਂ ਵੱਲ ਘੁੰਮਣ ਲਈ ਨਿੱਕਲੇ ਸਨ। ਉਨ੍ਹਾਂ ਨੂੰ ਅੱਗੋਂ ਆਉਂਦਾ ਵੇਖ ਕੇ ਪਿੰਟੂ ਕੁਝ ਸ਼ਰਮਾ ਜਿਹਾ ਗਿਆ। ਇੰਨੇ ਵਿਚ ਉਹ ਪਿੰਟੂ ਕੋਲ ਆ ਗਏ।

ਰਮਨ ਦੇ ਦਾਦਾ ਜੀ ਨੇ ਪਿੰਟੂ ਕੋਲੋਂ ਮੋਰ ਦੇ ਖੰਭ ਫੜਦਿਆਂ ਪੁੱਛਿਆ, ‘‘ਬੇਟਾ, ਇਹ ਮੋਰ ਦੇ ਖੰਭ ਕਾਹਦੇ ਲਈ ਲਿਆ ਰਿਹਾ ਏਂ? ਘਰ ਸਜਾਉਣਾ ਏ?’’

‘‘ਜੀ-ਜੀ…!’’ ਪਿੰਟੂ ਕੁਝ ਘਾਬਰ ਜਿਹਾ ਗਿਆ।

ਰਮਨ ਦੇ ਦਾਦਾ ਜੀ ਨੇ ਉਸ ਦੇ ਮੋਢੇ ’ਤੇ ਪਿਆਰ ਨਾਲ ਹੱਥ ਰੱਖਿਆ ਤੇ ਫਿਰ ਪੁੱਛਿਆ, ‘‘ਹਾਂ-ਹਾਂ, ਬੇਟੇ ਦੱਸ। ਸ਼ਰਮਾ ਕਿਉਂ ਰਿਹਾ ਏਂ?’’

ਆਖ਼ਰ ਪਿੰਟੂ ਨੇ ਸੱਚ-ਸੱਚ ਦੱਸ ਦਿੱਤਾ, ‘‘ਜੀ, ਮੈਂ ਇਨ੍ਹਾਂ ਨੂੰ ਆਪਣੀਆਂ ਕਿਤਾਬਾਂ-ਕਾਪੀਆਂ ਵਿਚ ਰੱਖਾਂਗਾ।’’

ਰਮਨ ਦੇ ਦਾਦਾ ਜੀ ਨੇ ਜਾਣ-ਬੁੱਝ ਕੇ ਪੁੱਛਿਆ, ‘‘ਕਿਤਾਬਾਂ-ਕਾਪੀਆਂ ਵਿਚ ਰੱਖਣੇ ਨੇ ਇਹ ਖੰਭ? ਕਿਉਂ ਬਈ? ਮੈਨੂੰ ਤਾਂ ਦੱਸ ਕੁਝ। ਅਜਿਹਾ ਕਰਨ ਨਾਲ ਕੀ ਹੋਵੇਗਾ?’’

ਪਿੰਟੂ ਬੋਲਿਆ, ‘‘ਮੇਰੇ ਦਾਦੀ ਜੀ ਕਹਿੰਦੇ ਸਨ ਕਿ ਇਨ੍ਹਾਂ ਖੰਭਾਂ ਨੂੰ ਆਪਣੀਆਂ ਕਿਤਾਬਾਂ-ਕਾਪੀਆਂ ਵਿਚ ਰੱਖਣ ਨਾਲ ਪੜ੍ਹਾਈ ਆਪਣੇ-ਆਪ ਆਉਣ ਲੱਗਦੀ ਏ। ਪੜ੍ਹਨ ਦੀ ਜ਼ਰੂਰਤ ਨਹੀਂ ਰਹਿੰਦੀ।’’

Read Also : CHC Ferozshah: ਯੁੱਧ ਨਸ਼ਿਆਂ ਵਿਰੁੱਧ : ਸੀਐੱਚਸੀ ਫਿਰੋਜ਼ਸ਼ਾਹ ਵਿਖੇ ਕੀਤਾ ਨਸ਼ਿਆਂ ਖਿਲਾਫ਼ ਜਾਗਰੂਕ

ਰਮਨ ਦੇ ਦਾਦਾ ਜੀ ਪਿੰਟੂ ਦੀ ਇਹ ਗੱਲ ਸੁਣ ਕੇ ਹੱਸ ਪਏ। ਉਨ੍ਹਾਂ ਨੇ ਪਿੰਟੂ ਨੂੰ ਪੁੱਛਿਆ, ‘‘ਇਹ ਦੱਸ ਬੇਟਾ ਕਿ ਤੇਰੇ ਦਾਦੀ ਜੀ ਕਿੰਨਾ ਪੜ੍ਹੇ-ਲਿਖੇ ਹਨ?’’

ਪਿੰਟੂ ਨੇ ਜਵਾਬ ਦਿੱਤਾ, ‘‘ਜੀ ਉਹ ਤਾਂ ਬਿਲਕੁਲ ਅਨਪੜ੍ਹ ਨੇ।’’

ਰਮਨ ਦੇ ਦਾਦਾ ਜੀ ਨੇ ਉਸ ਨੂੰ ਪਿਆਰ ਨਾਲ ਕਿਹਾ, ‘‘ਬੇਟਾ, ਤੇਰੇ ਦਾਦੀ ਜੀ ਅਨਪੜ੍ਹ ਨੇ ਨਾ। ਇਸ ਲਈ ਉਨ੍ਹਾਂ ਨੂੰ ਪੜ੍ਹਾਈ-ਲਿਖਾਈ ਦਾ ਬਹੁਤਾ ਗਿਆਨ ਨਹੀਂ ਹੈ। ਝੱਲਿਆ, ਜੇ ਮੋਰ ਦੇ ਖੰਭਾਂ ਨੂੰ ਆਪਣੀਆਂ ਕਾਪੀਆਂ-ਕਿਤਾਬਾਂ ਵਿਚ ਰੱਖਣ ਨਾਲ ਆਪਣੇ-ਆਪ ਹੀ ਪੜ੍ਹਾਈ ਆਉਣ ਲੱਗ ਜਾਵੇ ਤਾਂ ਅੱਜ ਦੁਨੀਆ ਵਿਚ ਮੋਰਾਂ ਦੀ ਕੁੱਲ ਦਾ ਨਾਂਅ-ਨਿਸ਼ਾਨ ਨਹੀਂ ਸੀ ਰਹਿਣਾ। ਤੇਰੇ ਵਰਗੇ ਵਿਦਿਆਰਥੀਆਂ ਨੇ ਉਨ੍ਹਾਂ ਦੇ ਖੰਭ ਕਦੋਂ ਦੇ ਪੁੱਟ ਕੇ ਆਪਣੀਆਂ ਕਾਪੀਆਂ-ਕਿਤਾਬਾਂ ਭਰ ਲੈਣੀਆਂ ਸਨ। ਅਜਿਹੀਆਂ ਗੱਲਾਂ ਕੇਵਲ ਅਣਜਾਣ ਜਾਂ ਅੰਧਵਿਸ਼ਵਾਸੀ ਲੋਕ ਈ ਕਰਦੇ ਨੇ। ਮਿਹਨਤ ਕਰਨ ਵਾਲੇ ਵਿਦਿਆਰਥੀ ਅਜਿਹੀਆਂ ਫੋਕੀਆਂ ਤੇ ਵਹਿਮਾਂ ਵਾਲੀਆਂ ਗੱਲਾਂ ਵਿਚ ਨਹੀਂ ਪੈਂਦੇ।’’

ਪਿੰਟੂ ਰਮਨ ਦੇ ਦਾਦਾ ਜੀ ਦੀਆਂ ਗੱਲਾਂ ਬੜੇ ਧਿਆਨ ਨਾਲ ਸੁਣ ਰਿਹਾ ਸੀ।

ਉਨ੍ਹਾਂ ਨੇ ਪਿੰਟੂ ਨੂੰ ਫਿਰ ਕਿਹਾ, ‘‘ਬੇਟੇ, ਤੈਨੂੰ ਆਪਣੀ ਜਮਾਤ ਵਿਚ ਅੱਗੇ ਰਹਿਣ ਲਈ ਮੋਰ ਦੇ ਖੰਭਾਂ ਦੀ ਨਹੀਂ, ਸਗੋਂ ਮਿਹਨਤ ਦੇ ਖੰਭਾਂ ਦੀ ਜ਼ਰੂਰਤ ਹੈ। ਤੇਰੀ ਮਿਹਨਤ ਤੇ ਲਗਨ ਦੇ ਖੰਭ ਜਿੰਨੇ ਮਜ਼ਬੂਤ ਤੇ ਸੁੰਦਰ ਹੋਣਗੇ, ਤੂੰ ਆਪਣੇ ਜੀਵਨ ਵਿਚ ਓਨੀ ਉੱਚੀ ਉਡਾਰੀ ਭਰ ਸਕਦਾ ਏਂ। ਮੇਰਾ ਖ਼ਿਆਲ ਏ, ਤੈਨੂੰ ਮੇਰੀ ਗੱਲ ਸਮਝ ਆ ਗਈ ਹੋਵੇਗੀ।’’

ਰਮਨ ਦੇ ਦਾਦਾ ਜੀ ਦੀਆਂ ਗੱਲਾਂ ਦਾ ਪਿੰਟੂ ਦੇ ਮਨ ’ਤੇ ਇੰਨਾ ਡੂੰਘਾ ਅਸਰ ਪਿਆ ਕਿ ਉਸ ਨੇ ਮੋਰ ਦੇ ਖੰਭ ਉੱਥੇ ਹੀ ਸੁੱਟ ਦਿੱਤੇ। ਉਹ ਬੜੇ ਆਤਮ-ਵਿਸ਼ਵਾਸ ਨਾਲ ਬੋਲਿਆ, ‘‘ਦਾਦਾ ਜੀ, ਤੁਸੀਂ ਮੇਰੀਆਂ ਅੱਖਾਂ ਖੋਲ੍ਹ ਦਿੱਤੀਆਂ ਨੇ। ਅਸਲ ਵਿਚ ਮੈਂ ਪੜ੍ਹਾਈ ਕਰਨ ਵਿਚ ਟਾਲ-ਮਟੋਲ ਕਰਦਾ ਰਹਿੰਦਾ ਸੀ। ਖ਼ੁਦ ਦਿਲਚਸਪੀ ਨਹੀਂ ਸੀ ਲੈਂਦਾ। ਇਹੀ ਸੋਚਦਾ ਰਹਿੰਦਾ ਕਿ ਨਕਲ ਦੇ ਸਹਾਰੇ ਪਾਸ ਹੋ ਜਾਵਾਂਗਾ ਜਿਸ ਕਰਕੇ ਮੈਂ ਆਪਣੀ ਜਮਾਤ ਦੇ ਕਮਜ਼ੋਰ ਵਿਦਿਆਰਥੀਆਂ ਵਿਚ ਗਿਣਿਆ ਜਾਂਦਾ ਰਿਹਾ ਹਾਂ। ਇਹ ਮੇਰੀ ਗ਼ਲਤੀ ਸੀ। ਅੱਗੇ ਤੋਂ ਅਜਿਹਾ ਨਹੀਂ ਹੋਵੇਗਾ।’’

‘‘ਮੈਨੂੰ ਤੇਰੇ ਕੋਲੋਂ ਇਹੀ ਉਮੀਦ ਏ ਬੇਟੇ’’ ਇਹ ਕਹਿ ਕੇ ਉਨ੍ਹਾਂ ਨੇ ਪਿੰਟੂ ਨੂੰ ਥਾਪੀ ਦਿੱਤੀ ਤੇ ਅੱਗੇ ਚਲੇ ਗਏ।

ਇਸ ਵਾਰੀ ਜਦੋਂ ਸਾਲਾਨਾ ਪ੍ਰੀਖਿਆ ਹੋਈ ਤਾਂ ਪਿੰਟੂ ਦੇ ਸੱਤਰ ਪ੍ਰਤੀਸ਼ਤ ਅੰਕ ਆਏ। ਮੰਮੀ-ਪਾਪਾ ਹੈਰਾਨ ਸਨ।

ਪਿੰਟੂ ਜਾਣ ਗਿਆ ਸੀ ਕਿ ਇੰਨੇ ਚੰਗੇ ਨਤੀਜੇ ਪਿੱਛੇ ਮੋਰ ਦੇ ਖੰਭਾਂ ਦਾ ਨਹੀਂ ਸਗੋਂ ਉਸ ਦੀ ਮਿਹਨਤ ਅਤੇ ਲਗਨ ਦੇ ਖੰਭਾਂ ਦੀ ਮਜ਼ਬੂਤ ਉਡਾਰੀ ਦਾ ਕਮਾਲ ਸੀ।

ਡਾ. ਦਰਸ਼ਨ ਸਿੰਘ ‘ਆਸ਼ਟ’

ਪੰਜਾਬੀ ਯੂਨੀਵਰਸਿਟੀ ਕੈਂਪਸ, ਪਟਿਆਲਾ

ਮੋ. 98144-23703

ਜਾਗੋ ਬੱਚਿਓ
ਜਾਗੋ ਬੱਚਿਓ

ਰੋਜ਼ ਸਵੇਰੇ ਜਾਗੋ ਬੱਚਿਓ,

ਉਠ ਕੇ ਸਭ ਨਹਾਉ

ਸੁਸਤੀ ਨੂੰ ਨਾ ਫੜ ਕੇ ਰੱਖੋ,

ਇਸ ਨੂੰ ਦੂਰ ਭਜਾਓ

ਮਾਤਾ-ਪਿਤਾ ਦੀ ਆਗਿਆ ਮੰਨੋ,

ਨਾ ਉਨ੍ਹਾਂ ਨੂੰ ਸਤਾਓ

ਰੋਜ਼ ਸਵੇਰੇ ਕਰਕੇ ਸਾਫ ਦੰਦਾਂ ਨੂੰ,

ਮੋਤੀਆਂ ਵਾਂਗ ਚਮਕਾਓ

ਰੋਜ਼ ਸਵੇਰੇ ਭੋਜਨ ਕਰਕੇ

ਫੇਰ ਸਕੂਲੇ ਜਾਓ

ਜੰਕ ਫੂਡ ਤੋਂ ਰਹਿਣਾ ਬਚ ਕੇ,

ਸੰਤੁਲਿਤ ਭੋਜਨ ਖਾਓ

ਇੱਕ ਘੰਟਾ ਰੋਜ਼ ਖੇਡ ਕੇ,

ਤੰਦਰੁਸਤ ਸਰੀਰ ਬਣਾਉ

ਪੜ੍ਹਨਾ ਵੀ ਹੈ ਬਹੁਤ ਜਰੂਰੀ,

ਖੇਡ-ਕੁੱਦ ਵਿੱਚ ਭੁੱਲ ਨਾ ਜਾਓ

ਹਰ ਕੰਮ ਨੂੰ ਸਮੇਂ ਸਿਰ ਕਰਕੇ,

ਬੱਚਿਓ ਮਹਾਨ ਬਣ ਜਾਓ

ਮਾਸਟਰ ਕੁਲਦੀਪ ਸਿੰਘ, ਦੁਤਾਲ, ਪਟਿਆਲਾ

ਮੋ. 80540-42982

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ