ਸੱਚ ਕਹੂੰ ਵਿਸ਼ੇਸ਼ ਸਟੋਰੀ - Sach Kahoon Punjabi

Punjab Electricity News: ਤਲਵੰਡੀ ਸਾਬੋ ਥਰਮਲ ਪਲਾਂਟ ਅੰਦਰ 4 ਦਿਨਾਂ ਦਾ ਕੋਲਾ, ਯੂਨਿਟ ਕਰਨਾ ਪਿਆ ਬੰਦ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੰਜਾਬ ਅੰਦਰ ਸਤੰਬਰ ਮਹੀਨੇ ਦੌਰਾਨ ਬਿਜਲੀ ਦੀ ਮੰਗ ਪਿਛਲੇ ਸਾਲ ਦੇ ਮੁਕਾਬਲੇ ਵੱਡੀ ਪੱਧਰ ’ਤੇ ਵਧੀ ਹੈ। ਚਾਲੂ ਸਤੰਬਰ ਮਹੀਨੇ ਦੌਰਾਨ ਬਿਜਲੀ ਦੀ ਮੰਗ 16 ਹਜ਼ਾਰ ਮੈਗਾਵਾਟ ਤੋਂ ਪਾਰ ਚੱਲ ਰਹੀ ਹੈ ਜਦਕਿ ਸਾਲ 2025 ਦੇ ਸਤੰਬਰ ਮਹੀਨੇ ਵਿੱਚ ਬਿਜਲੀ ਦੀ ਮੰਗ 7 ਹਜਾਰ ਤੋਂ 10 ਹਜ਼ਾਰ ਮੈਗਾਵਾਟ ਦੇ ਵਿਚਕਾਰ ਹੀ ਦਰਜ਼ ਕੀਤੀ ਗਈ ਸੀ। ਇੱਧਰ ਮੌਜੂਦਾ ਸਮੇਂ ਪ੍ਰਾਈਵੇਟ ਥਰਮਲ ਕੋਲੇ ਦੀ ਕਮੀ ਨਾਲ ਜੂਝ ਰਹੇ ਹਨ, ਜਿਸ ਕਾਰਨ ਬਿਜਲੀ ਦੀ ਕਿੱਲਤ ਬਣੀ ਹੋਈ ਹੈ।

ਜਾਣਕਾਰੀ ਅਨੁਸਾਰ ਇਸ ਸਾਲ ਬਿਜਲੀ ਦੀ ਮੰਗ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਸਤੰਬਰ ਮਹੀਨੇ ’ਚ ਵੀ ਬਿਜਲੀ ਦੀ ਮੰਗ ਨੇ ਪਾਵਰਕੌਮ ਨੂੰ ਤਰੇਲੀਆਂ ਲਿਆ ਰੱਖੀਆਂ ਤੇ ਉਪਰੋਂ ਕੋਲੇ ਦੀ ਘਾਟ ਕਰਕੇ ਥਰਮਲ ਪਲਾਟਾਂ ਦੇ ਯੂਨਿਟ ਬੰਦ ਕਰਨੇ ਪੈ ਰਹੇ ਹਨ। ਪ੍ਰਾਈਵੇਟ ਥਰਮਲ ਪਲਾਂਟ ਤਲਵੰਡੀ ਸਾਬੋ ਅੰਦਰ ਸਿਰਫ਼ 4 ਦਿਨਾਂ ਦਾ ਕੋਲਾ ਬਚਿਆ ਹੈ, ਜਿਸ ਕਾਰਨ ਇਸ ਥਰਮਲ ਪਲਾਂਟ ਦਾ ਇੱਕ ਨੰਬਰ ਯੂਨਿਟ ਬੰਦ ਕਰਨਾ ਪਿਆ ਹੈ। ਇਸ ਥਰਮਲ ਪਲਾਂਟ ਦੇ ਤਿੰਨ ਯੂਨਿਟਾਂ ’ਚੋਂ ਦੋ ਯੂਨਿਟ ਚੱਲ ਰਹੇ ਹਨ, ਜਿਨ੍ਹਾਂ ਦਾ ਬਿਜਲੀ ਉਤਪਾਦਨ ਵੀ ਘਟਿਆ ਹੈ।

Read Also : ਨੇਪਾਲ ’ਚ ਹੜ੍ਹ ਤੋਂ ਬਾਅਦ ਅਜੇ ਵੀ 500 ਵਿਦਿਆਰਥੀ ਸੰਪਰਕ ਤੋਂ ਬਾਹਰ

1980 ਮੈਗਾਵਾਟ ਦੇ ਸਭ ਤੋਂ ਵੱਡੇ ਇਸ ਥਰਮਲ ਪਲਾਂਟ ਦੇ ਦੋ ਯੂਨਿਟਾਂ ਵੱਲੋਂ ਸਿਰਫ਼ 1040 ਮੈਗਾਵਾਟ ਬਿਜਲੀ ਉਤਪਾਦਨ ਕੀਤਾ ਜਾ ਰਿਹਾ ਹੈ। ਇਸ ਥਰਮਲ ਪਲਾਂਟ ਨੂੰ 44588 ਮੀਟਰਕ ਟਨ ਕੋਲਾ ਹਾਸਲ ਹੋਇਆ ਹੈ ਜਦਕਿ ਇਸ ਅੰਦਰ ਖਪਤ 28623 ਮੀਟਰਕ ਟਨ ਖ਼ਪਤ ਹੋਈ ਹੈ। ਇਸ ਕੋਲ 105700 ਮੀਟਰਕ ਟਨ ਕੋਲਾ ਬਚਿਆ ਹੈ। ਅਧਿਕਾਰੀਆਂ ਦਾ ਦਾਅਵਾ ਹੈ ਕੋਲਾ ਆ ਰਿਹਾ ਹੈ, ਪਰ ਉਸਦੀ ਮਾਤਰਾ ਘੱਟ ਹੈ।

ਇਸੇ ਤਰ੍ਹਾਂ ਹੀ ਪ੍ਰਾਈਵੇਟ ਰਾਜਪੁਰਾ ਥਰਮਲ ਪਲਾਂਟ ਅੰਦਰ 6 ਦਿਨਾਂ ਦਾ ਕੋਲਾ ਹੈ ਤੇ ਇਸ ਦੇ ਦੋਵੇਂ ਯੂਨਿਟ ਭਖੇ ਹੋਏ ਹਨ। ਇਸ ਪਲਾਂਟ ਅੰਦਰ 92058 ਮੀਟਰਕ ਟਨ ਕੋਲਾ ਹੈ। 1400 ਮੈਗਾਵਾਟ ਦੇ ਦੋਵੇਂ ਯੂਨਿਟਾਂ ਵੱਲੋਂ 1247 ਮੈਗਾਾਵਾਟ ਬਿਜਲੀ ਉਤਪਾਦਨ ਕੀਤਾ ਜਾ ਰਿਹਾ ਹੈ। ਸਰਕਾਰੀ ਲਹਿਰਾ ਮੁਹੱਬਤ ਥਰਮਲ ਪਲਾਂਟ ਕੋਲ 11 ਦਿਨਾਂ ਦਾ ਕੋਲਾ ਹੈ ਤੇ ਇਸ ਦੇ ਚਾਰੋਂ ਯੂਨਿਟ ਚੱਲ ਰਹੇ ਹਨ। ਇੱਥੋਂ 800 ਮੈਗਾਵਾਟ ਬਿਜਲੀ ਉਤਪਦਾਨ ਹੋ ਰਿਹਾ ਹੈ। ਰੋਪੜ ਥਰਮਲ ਪਲਾਂਟ ਕੋਲ 29 ਦਿਨਾਂ ਦਾ ਕੋਲਾ ਹੈ ਜਦਕਿ ਇਸ ਵੱਲੋਂ ਸਿਰਫ਼ 340 ਮੈਗਾਵਾਟ ਹੀ ਬਿਜਲੀ ਪੈਦਾ ਕੀਤੀ ਜਾ ਰਹੀ ਹੈ। ਇਸ ਥਰਮਲ ਪਲਾਂਟ ਦੇ ਦੋ ਯੂਨਿਟ ਬੰਦ ਪਏ ਹਨ।

ਇਸੇ ਤਰ੍ਹਾਂ ਹੀ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਅੰਦਰ 16 ਦਿਨਾਂ ਦਾ ਕੋਲਾ ਹੈ ਅਤੇ ਇਸ ਦਾ ਇੱਕ ਯੂਨਿਟ ਬੁਆਇਲਰ ਲੀਕ ਕਾਰਨ ਲੰਘੀ ਰਾਤ ਬੰਦ ਹੋ ਗਿਆ। ਮੌਜ਼ੂਦਾ ਸਮੇਂ ਸਤੰਬਰ ਮਹੀਨੇ ਵਿੱਚ ਬਿਜਲੀ ਦੀ ਮੰਗ 16 ਹਜਾਰ ਮੈਗਾਵਾਟ ਤੋਂ ਪਾਰ ਹੀ ਚੱਲ ਰਹੀ ਹੈ ਜਦਕਿ ਪਿਛਲੇ ਸਾਲ ਇਸੇ ਮਹੀਨੇ ਵਿੱਚ 9 ਸਤੰਬਰ ਨੂੰ ਬਿਜਲੀ ਦੀ ਮੰਗ 10078 ਮੈਗਾਵਾਟ ਸੀ ਜਦਕਿ ਪਿਛਲੇ ਸਾਲ  1 ਤੋਂ 8 ਸਤੰਬਰ ਤੱਕ ਇਹ ਮੰਗ ਇਸ ਤੋਂ ਕਿਤੇ ਘੱਟ ਰਹੀ।

Kashmir Tourism: ਕਸ਼ਮੀਰ, ਤੁਲੇਲ ਵੈਲੀ ਦੀ ਆਖਰੀ ਪੋਸਟ ਚੱਕਵਾਲੀ ਤੱਕ ਕੁਦਰਤ ਤੇ ਪੁਰਾਤਨ ਵਿਰਾਸਤ ਦਾ ਸੁਮੇਲ
ਕਸ਼ਮੀਰ ਜਿਸ ਨੂੰ ਧਰਤੀ ਦਾ ਸਵਰਗ ਕਿਹਾ ਜਾਂਦਾ ਹੈ। ਜਿਸ ਦੇ ਕੋਨੇ-ਕੋਨੇ ਵਿੱਚ ਕੁਦਰਤ ਆਪਣੇ ਅਲੱਗ -ਅਲੱਗ ਰੰਗ ਖਿਲਾਰਦੀ ਹੈ। ਥੋੜ੍ਹੀ ਜਿਹੀ ਦੂਰੀ ਦਾ ਸਫਰ ਕਰਨ ਤੋਂ ਬਾਅਦ ਕੁਦਰਤ ਦੇ ਵੱਖਰੇ-ਵੱਖਰੇ ਨਜ਼ਾਰੇ ਵੇਖੇ ਜਾ ਸਕਦੇ ਹਨ। ਦੇਵਦਾਰ ਦੇ ਦਰੱਖਤ , ਕੁਦਰਤੀ ਨਜ਼ਾਰਿਆਂ ਨਾਲ ਭਰਪੂਰ ਪਹਾੜ , ਅਲਪਾਈਨ ਮੈਦਾਨ ਅਤੇ ਨਾਲ ਹੀ ਕਿਸ਼ਨ ਗੰਗਾ ਦੀਆਂ ਦਰਿਆ ਤੇ ਘਾਟੀਆਂ ਅਤੇ ਝਰਨੇ ਕੁਦਰਤ ਦੀ ਅਲੌਕਿਕ ਸੁੰਦਰਤਾ ਨੂੰ ਪੇਸ਼ ਕਰਦੇ ਹਨ। ਕਸ਼ਮੀਰ ਤੋਂ ਗੁਰੇਜ ਵੈਲੀ ਦਾ ਸਫਰ ਕਰਕੇ ਅਸੀਂ ਕੁਦਰਤੀ ਨਜ਼ਾਰਿਆਂ ਨਾਲ ਭਰਪੂਰ ਹੋਣ ਲਈ ਤੁਲੇਲ ਵੈਲੀ ਵੱਲ ਚੱਲ ਪਏ। ਦਲੇਲ ਵੈਲੀ ਜਿੱਥੇ ਸੈਲਾਨੀ ਬਹੁਤ ਘੱਟ ਜਾਂਦੇ ਹਨ ਕਿਉਂਕਿ ਐੱਲਓਸੀ ਹੋਣ ਕਰਕੇ ਕਈ ਜਗ੍ਹਾ ਤੇ ਚੈੱਕ ਪੋਸਟ ਰਾਹੀਂ ਪਾਸ ਬਣਵਾਉਣੇ ਪੈਂਦੇ ਹਨ। ਅੰਤ ਅਸੀਂ ਸੜਕ, ਦਰਿਆ ਕੱਚਾ ਰਸਤੇ ਪਾਰ ਕਰਦੇ ਹੋਏ ਭਾਰਤ ਦੇ ਆਖਰੀ ਪਿੰਡ ਚੱਕਵਾਲੀ ਵਿਖੇ ਪਹੁੰਚ ਗਏ। ਚੱਕਵਾਲੀ ਸਥਾਨ ਤੋਂ ਹੀ ਵਾਪਸੀ ਕਰਨੀ ਪੈਂਦੀ ਹੈ। ਇਸ ਤੋਂ ਅੱਗੇ ਜਾਣ ਦਾ ਕੋਈ ਰਾਹ ਨਹੀਂ ਹੈ।ਚੱਕਵਾਲੀ ਪੋਸਟ ਤੇ ਭਾਰਤੀ ਫੌਜ ਵੱਲੋਂ ਕਈ ਸੈਲਫੀ ਪੁਆਇੰਟ ਤਿਆਰ ਕੀਤੇ ਗਏ ਹਨ, ਅਸੀਂ ਉਹਨਾਂ ਸੈਲਫੀ ਪੁਆਇੰਟਾਂ ’ਤੇ ਵੱਖ ਵੱਖ ਤਸਵੀਰਾਂ ਖਿੱਚੀਆਂ।

ਆਓ ਜਾਣਦੇ ਹਾਂ ਚੱਕਵਾਲੀ ਦੀ ਕੁਦਰਤੀ ਅਤੇ ਇਤਿਹਾਸਿਕ ਯਾਤਰਾ ਸਬੰਧੀ | Kashmir Tourism

ਚੱਕਵਾਲੀ, ਜਿਸ ਨੂੰ ਚੱਕ-ਏ-ਬਹਾਰ ਵੀ ਕਿਹਾ ਜਾਂਦਾ ਹੈ, ਜੰਮੂ ਅਤੇ ਕਸ਼ਮੀਰ ਦੇ ਬਾਂਦੀਪੋਰਾ ਜ਼ਿਲ੍ਹੇ ਵਿੱਚ ਗੁਰੇਜ਼ ਘਾਟੀ ਦੇ ਤੁਲੈਲ ਘਾਟੀ ਵਿੱਚ ਆਖਰੀ ਵਸਿਆ ਭਾਰਤੀ ਪਿੰਡ ਹੈ।ਜੰਮੂ ਅਤੇ ਕਸ਼ਮੀਰ ਦੇ ਗੁਰੇਜ਼ ਘਾਟੀ ਵਿੱਚ ਚੱਕਵਾਲੀ, ਕੰਟਰੋਲਰ ਰੇਖਾ ਤੇ ਸਥਿਤ ਹੈ, ਇਸ ਤੋਂ ਅੱਗੇ ਜਾਣ ਦਾ ਕੋਈ ਰਸਤਾ ਨਹੀਂ ਹੈ।ਇਤਿਹਾਸਕ ਤੌਰ ’ਤੇ ਇਹ ਸ਼ੀਨਾ ਬੋਲਣ ਵਾਲੇ ਭਾਈਚਾਰਿਆਂ ਵੱਲੋਂ ਵਸਾਏ ਵਿਸ਼ਾਲ ਦਾਰਦੀ ਸੱਭਿਆਚਾਰਕ ਖੇਤਰ ਦਾ ਹਿੱਸਾ ਸੀ। ਪਿੰਡ ਦਾ ਇਤਿਹਾਸ ਪਹਾੜੀ ਵਪਾਰਕ ਮਾਰਗਾਂ, ਚਰਵਾਹੇ ਦੇ ਜੀਵਨ ਅਤੇ ਕਿਸ਼ਨਗੰਗਾ ਘਾਟੀ ਦੇ ਰਣਨੀਤਕ ਮਹੱਤਵ ਨਾਲ ਜੁੜਿਆ ਹੋਇਆ ਹੈ। ਅੱਜ ਕੰਟਰੋਲ ਰੇਖਾ ਦੇ ਨੇੜੇ ਸਥਿਤ ਦੂਰ-ਦੁਰਾਡੇ ਬਸਤੀ ਹੈ, ਜੋ ਆਪਣੇ ਰਵਾਇਤੀ ਲੱਕੜ ਅਤੇ ਮਿੱਟੀ ਦੇ ਘਰਾਂ, ਅਣਛੂਹੇ ਅਲਪਾਈਨ ਦ੍ਰਿਸ਼ਾਂ ਅਤੇ ਵਗਦੇ ਕਿਸ਼ਨਗੰਗਾ ਨਦੀ ਲਈ ਮਸ਼ਹੂਰ ਹੈ।

ਇਹ ਵੀ ਪੜ੍ਹੋ : Road Safety: ਹਾਦਸਿਆਂ ਤੋਂ ਬਾਅਦ ਨਹੀਂ, ਪਹਿਲਾਂ ਤੈਅ ਹੋਣੀ ਚਾਹੀਦੀ ਹੈ ਜ਼ਿੰਮੇਵਾਰੀ

ਭੂਗੋਲਿਕ ਮਹੱਤਵ ਤੇ ਸਥਾਨ

ਉਚਾਈ: ਸਮੁੰਦਰ ਤਲ ਤੋਂ ਲਗਭਗ 2,400 ਤੋਂ 3,350 ਮੀਟਰ ਦੇ ਕਰੀਬ ਹੈ।ਚੱਕਵਾਲੀ ਵਿੱਚ ਸੜਕ ਕਿਸ਼ਨ ਗੰਗਾ ਦੇ ਨਾਲ ਸਥਿਤ ਇੱਕ ਘਾਹ ਦੇ ਮੈਦਾਨ ਨਾਲ ਖਤਮ ਹੁੰਦੀ ਹੈ, ਉਸ ਤੋਂ ਪਰੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਸਥਿਤ ਹੈ। ਜਿਸ ਦੀ ਬਰਫੀਲੀ ਪਹਾੜੀ ਨੂੰ ਵੇਖਿਆ ਜਾ ਸਕਦਾ ਹੈ।

ਚੱਕਵਾਲੀ ਪਹੁੰਚਣ ਲਈ | Kashmir Tourism

ਗਰਮੀਆਂ ਦੇ ਮਹੀਨੇ ਜੂਨ ਤੋਂ ਸਤੰਬਰ ਸਭ ਤੋਂ ਸੁਰੱਖਿਅਤ ਅਤੇ ਸਭ ਤੋਂ ਪਹੁੰਚਣ ਯੋਗ ਸਮਾਂ ਹੁੰਦੇ ਹਨ, ਜਦੋਂ ਪਹਾੜੀ ਸੜਕਾਂ ਸਾਫ਼ ਹੋ ਜਾਂਦੀਆਂ ,ਭਾਰੀ ਬਰਫ਼ਬਾਰੀ ਕਾਰਨ ਸਰਦੀਆਂ ਦੌਰਾਨ ਲਗਭਗ ਛੇ ਮਹੀਨਿਆਂ ਲਈ ਪਿੰਡ ਬਾਕੀ ਖੇਤਰ ਤੋਂ ਪੂਰੀ ਤਰ੍ਹਾਂ ਕੱਟਿਆ ਰਹਿੰਦਾ ਹੈ।

ਸ਼ਹਿਰ ਡਾਵਰ ਗੁਰੇਜ਼ ਘਾਟੀ ਤੋਂ ਲਗਭਗ 65 ਕਿਲੋਮੀਟਰ ਅਤੇ ਸ਼੍ਰੀਨਗਰ ਤੋਂ ਲਗਭਗ 190 ਕਿਲੋਮੀਟਰ ਦੂਰ ਸਥਿਤ ਹੈ। ਇਸ ਸਥਾਨ ’ਤੇ ਜਾਣ ਲਈ ਪੰਜ -ਛੇ ਚੈੱਕ ਪੋਸਟਾਂ ਪਾਰ ਕਰਨੀਆਂ ਪੈਂਦੀਆਂ ਹਨ ,ਇਸ ਲਈ ਆਪਣਾ ਅਧਾਰ ਕਾਰਡ ਜਾਂ ਕੋਈ ਹੋਰ ਪਹਿਚਾਣ ਪੱਤਰ ਜਰੂਰ ਨਾਲ ਲੈ ਕੇ ਜਾਵੋ।

ਸਿਰਫ਼ ਭਾਰਤੀ ਨਾਗਰਿਕਾਂ ਨੂੰ ਗੁਰੇਜ਼ ਘਾਟੀ ਜਾਣ ਦੀ ਇਜਾਜ਼ਤ ਹੈ। ਤੁਲੈਲ ਅਤੇ ਚੱਕਵਾਲੀ ਵੱਲ ਵਧਣ ਤੋਂ ਪਹਿਲਾਂ ਡਾਵਰ ਵਿੱਚ ਆਮ ਤੌਰ ਪੁਲਿਸ/ਫੌਜ ਚੈਕਿੰਗ ਰੁਟੀਨ ਵੈਰੀਫਿਕੇਸ਼ਨਕਾਰਜ ਹੁੰਦਾ ਹੈ।

ਵਾਪਸੀ ਦਾ ਸਥਾਨ | Kashmir Tourism

ਡਾਵਰ ਤੋਂ 65 ਕਿਲੋਮੀਟਰ ਦੀ ਦੂਰੀ

’ਤੇ ਕੱਚੀਆਂ, ਕੱਚੀਆਂ ਸੜਕਾਂ ਅਤੇ ਪਥਰੀਲੇ ਇਲਾਕਿਆਂ ਕਾਰਨ ਲਗਭਗ 4 ਤੋਂ 5 ਘੰਟੇ ਲੱਗਦੇ ਹਨ। ਜ਼ਿਆਦਾਤਰ ਯਾਤਰੀ ਡਾਵਰ ਵਿੱਚ ਹੀ ਰਹਿੰਦੇ ਹਨ ਅਤੇ ਪਿੰਡ ਵਿੱਚ ਹੀ ਰਿਹਾਇਸ਼ ਲੱਭਣ ਦੀ ਕੋਸ਼ਿਸ਼ ਕਰਨ ਦੀ ਬਜਾਏ ਚੱਕਵਾਲੀ ਦੀ ਇੱਕ ਦਿਨ ਦੀ ਯਾਤਰਾ ਕਰਦੇ ਹਨ। ਜਾਂ ਸ਼ਾਮ ਤੱਕ ਸ਼੍ਰੀਨਗਰ ਵੀ ਵਾਪਸ ਆਇਆ ਜਾ ਸਕਦਾ, ਇਸ ਤਰ੍ਹਾਂ ਅਸੀਂ ਆਖਰੀ ਪਿੰਡ ਚੱਕਵਾਲੀ ਪਹੁੰਚ ਕੇ ਕੁਦਰਤ ਦੇ ਅਦਭੁਤ ਨਜ਼ਾਰਿਆਂ ਨੂੰ ਵੇਖਿਆ ਅਤੇ ਵਾਪਸੀ ਵਿੱਚ ਕਈ ਛੋਟੇ ਪਿੰਡ ਆਏ, ਜਿਨ੍ਹਾਂ ਵਿੱਚ ਲੱਕੜ ਦੇ ਮਕਾਨ ਅੱਜ ਵੀ ਆਪਣੇ ਪੁਰਾਤਨ ਸੱਭਿਆਚਾਰ ਨੂੰ ਪੇਸ਼ ਕਰ ਰਹੇ ਹਨ।

ਪਿੰਡ ਸ਼ੇਖਪੁਰਾ ਜੋ ਕਿ ਗੁਰੇਜ ਵੈਲੀ ਪਿੰਡ ਡਾਬਰ ਅਤੇ ਚੱਕਵਾਲੀ ਦੇ ਵਿਚਕਾਰ ਸਥਿਤ ਹੈ। ਆਪਣੀ ਅਨਮੋਲ ਵਿਰਾਸਤ ਨੂੰ ਸੰਭਾਲੀ ਬੈਠਾ ਹੈ ਪੁਰਾਤਨ ਲੱਕੜ ਦੇ ਮਕਾਨ ਅੱਜ ਵੀ ਉਸੇ ਰੂਪ ਵਿੱਚ ਖੜੇ੍ਹ ਹਨ ਅਤੇ ਇਸ ਦੇ ਨਾਲ ਹੀ ਸਥਾਨਕ ਲੋਕ ਖੇਤੀਬਾੜੀ ਦੇ ਰੂਪ ਵਿੱਚ ਦੇਸੀ ਰਾਜਮਾ, ਦੇਸੀ ਜ਼ੀਰਾ, ਅਤੇ ਮਧੂਮੱਖੀ ਪਾਲਣ ਦਾ ਕੰਮ ਕਰਦੇ ਹਨ। ਸਰਦੀਆਂ ਵਿੱਚ ਬੰਦ ਹੋਣ ’ਤੇ ਰੋਜ਼ੀ-ਰੋਟੀ ਲਈ ਸੂਟਾਂ ਅਤੇ ਹੋਰ ਕਸ਼ਮੀਰੀ ਕਢਾਈ ਦਾ ਕੰਮ ਚਲਦਾ ਹੈ। ਜਦੋਂ ਅਸੀਂ ਦੁਪਹਿਰ ਸ਼ੇਖਪੁਰਾ ਪਿੰਡ ਪਹੁੰਚੇ ਤਾਂ ਮਿਡਲ ਸਕੂਲ ਵਿੱਚ ਬੱਚੇ ਮਿਡ ਡੇ ਮੀਲ ਦਾ ਖਾਣਾ ਖਾ ਰਹੇ ਸਨ, ਅਸੀਂ ਵੀ ਸਕੂਲ ਵਿੱਚ ਪਹੁੰਚੇ। ਸਾਥੀ ਕੁਲਦੀਪ ਸਿੰਘ ਨੇ ਪੁਰਾਣੇ 80 ਸਾਲਾਂ ਤੋਂ ਵੱਧ ਸਮੇਂ ਤੋਂ ਬਣੇ ਲੱਕੜ ਦੇ ਮਕਾਨਾਂ ਦਾ ਇਤਿਹਾਸ ਵੇਖਿਆ । ਰਹਿਮਾਨ ਦੇ ਘਰ ਵਿੱਚ ਜਾ ਕੇ ਚਾਹ-ਪੀਤੀ।

ਉਸ ਨੇ ਸਾਨੂੰ ਵੱਖ-ਵੱਖ ਪ੍ਰਕਾਰ ਦੀਆਂ ਫਸਲੀ ਦਾਲਾਂ ,ਸ਼ਹਿਦ ਆਦਿ ਦੇ ਨਮੂਨੇ ਵੀ ਵਿਖਾਏ, ਆਸ-ਪਾਸ ਦੇ ਲੱਕੜੀ ਮਕਾਨ ਇੱਕ-ਦੂਜੇ ਨਾਲ ਜੁੜੇ ਹੋਏ ਸਨ। ਮਕਾਨਾਂ ਦੇ ਵਿਚਕਾਰ ਸੰਘਣਾ ਮੈਦਾਨ ਸੀ, ਜਿੱਥੇ ਦੇਸੀ ਦਾਲਾਂ , ਸਬਜ਼ੀਆਂ, ਬੂਟੀਆਂ ਬੀਜੀਆਂ ਹੋਈਆਂ ਸਨ ਅਤੇ ਇਸ ਤਰ੍ਹਾਂ ਅਸੀਂ ਆਪਣਾ ਪੂਰਾ ਦਿਨ ਤੁਲੇਲ ਘਾਟੀ ਵਿੱਚ ਬਤੀਤ ਕੀਤਾ ਅਤੇ ਕੁਦਰਤੀ ਨਜ਼ਾਰਿਆਂ ਨੂੰ ਮਾਣਿਆ, ਸਾਡੀ ਟੀਮ ਦੇ ਸਾਥੀ ਅਮਰੀਕ ਸਿੰਘ ਅਤੇ ਉਸ ਦਾ ਪਰਿਵਾਰ ਇਸ ਆਨੰਦ ਦਾ ਨਿੱਘ ਮਾਨਣ ਤੋਂ ਵਾਂਝਾ ਰਹਿ ਗਿਆ, ਕੰਟਰੋਲ ਰੇਖਾ ਦਾ ਏਰੀਆ ਹੋਣ ਕਰਕੇ ਉਸ ਨੇ ਜਲਦੀ ਸਿੱਧੇ ਚੱਕਵਾਲੀ ਤੋਂ ਹੀ ਵਾਪਸੀ ਕਰ ਲਈ ਸੀ, ਪਰ ਸਾਥੀ ਕੁਲਦੀਪ ਸਿੰਘ ਅਤੇ ਮੈਂ ਇਸ ਜਾਣਕਾਰੀ ਤੋਂ ਬਿਨਾਂ ਜਾਣਾ ਨਹੀਂ ਚਾਹੁੰਦੇ ਸੀ, ਇਸ ਲਈ ਅਸੀਂ ਆਪਣਾ ਕਾਫੀ ਸਮਾਂ ਉਹਨਾਂ ਨਾਲ ਬਤੀਤ ਕੀਤਾ ਅਤੇ ਸਥਾਨਕ ਲੋਕਾਂ ਦੇ ਸੱਭਿਆਚਾਰ ਸਮਾਜਿਕ ਜੀਵਨ ਰੋਜ਼ੀ-ਰੋਟੀ ਸਬੰਧੀ ਜਾਣਕਾਰੀ ਪ੍ਰਾਪਤ ਕਰਦੇ ਹੋਏ ਮਹਿਮਾਨ ਨਿਵਾਜ਼ੀ ਦਾ ਨਿੱਘ ਮਾਣਿਆ।

ਜੈਹਿੰਦ।।ਅਵਨੀਸ਼ ਲੌਗੋਂਵਾਲ
ਜ਼ਿਲ੍ਹਾ ਸੰਗਰੂਰ (ਪੰਜਾਬ )
7888346465

Punjab Electricity News: ਪੰਜਾਬ ’ਚ ਬਿਜਲੀ ਸੰਕਟ ਗਹਿਰਾਇਆ, ਨਿੱਜੀ ਥਰਮਲ ਪਲਾਂਟਾਂ ਕੋਲ ਸਿਰਫ਼ 2 ਦਿਨ ਦਾ ਕੋਲਾ
ਚੰਡੀਗੜ੍ਹ (ਹਿੰ.ਸ.)। ਪੰਜਾਬ ਵਿੱਚ ਬਿਜਲੀ ਸੰਕਟ ਦਿਨੋਂ-ਦਿਨ ਗਹਿਰਾਉਂਦਾ ਜਾ ਰਿਹਾ ਹੈ। ਸੂਬੇ ਦੇ ਨਿੱਜੀ ਥਰਮਲ ਪਲਾਂਟਾਂ ਕੋਲ ਹੁਣ ਸਿਰਫ਼ ਦੋ ਦਿਨ ਦਾ ਕੋਲਾ ਬਚਿਆ ਦੱਸਿਆ ਜਾ ਰਿਹਾ ਹੈ। ਜੇਕਰ ਇਸ ਤੋਂ ਬਾਅਦ ਕੋਲੇ ਦੀ ਸਪਲਾਈ ਨਹੀਂ ਪਹੁੰਚਦੀ ਤਾਂ ਇਨ੍ਹਾਂ ਪਲਾਂਟਾਂ ਵਿੱਚ ਬਿਜਲੀ ਉਤਪਾਦਨ ਬੰਦ ਹੋਣ ਦਾ ਖ਼ਤਰਾ ਹੈ। ਅਜਿਹੀ ਸਥਿਤੀ ਵਿੱਚ ਆਮ ਖਪਤਕਾਰਾਂ ਦੇ ਨਾਲ-ਨਾਲ ਉਦਯੋਗਾਂ ਨੂੰ ਵੀ ਲੰਬੇ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਪੰਜਾਬ ਵਿੱਚ ਥਰਮਲ ਪਲਾਂਟਾਂ ਤੋਂ ਕੁੱਲ 5,680 ਮੈਗਾਵਾਟ ਬਿਜਲੀ ਪੈਦਾ ਕਰਨ ਦੀ ਸਮਰੱਥਾ ਹੈ। ਇਨ੍ਹਾਂ ਵਿੱਚ ਤਿੰਨ ਸਰਕਾਰੀ ਥਰਮਲ ਪਲਾਂਟਾਂ ਦੀ ਸਮਰੱਥਾ 2,300 ਮੈਗਾਵਾਟ ਹੈ, ਜਦਕਿ ਦੋ ਨਿੱਜੀ ਥਰਮਲ ਪਲਾਂਟਾਂ ਦੀ ਉਤਪਾਦਨ ਸਮਰੱਥਾ 3,380 ਮੈਗਾਵਾਟ ਹੈ। ਜੇਕਰ ਨਿੱਜੀ ਪਲਾਂਟਾਂ ਵਿੱਚ ਉਤਪਾਦਨ ਰੁਕਦਾ ਹੈ ਤਾਂ ਸੂਬਾ ਸਰਕਾਰ ਨੂੰ ਕੇਂਦਰੀ ਪੂਲ ਤੋਂ ਹੋਰ ਵੱਧ ਬਿਜਲੀ ਖਰੀਦਣੀ ਪਵੇਗੀ।

ਬਾਹਰੋਂ ਖਰੀਦੀ 8,645 ਮੈਗਾਵਾਟ ਬਿਜਲੀ

7 ਸਤੰਬਰ ਨੂੰ ਪੰਜਾਬ ਵਿੱਚ ਬਿਜਲੀ ਦੀ ਮੰਗ 13,979 ਮੈਗਾਵਾਟ ਰਹੀ। ਸੂਬੇ ਦੇ ਆਪਣੇ ਬਿਜਲੀ ਘਰਾਂ ਤੋਂ 5,336 ਮੈਗਾਵਾਟ ਬਿਜਲੀ ਪੈਦਾ ਕੀਤੀ ਗਈ, ਜਦਕਿ 8,645 ਮੈਗਾਵਾਟ ਬਿਜਲੀ ਬਾਹਰੋਂ ਖਰੀਦੀ ਗਈ। ਨਿਰਧਾਰਤ ਸ਼ਡਿਊਲ ਦੇ ਮੁਕਾਬਲੇ 50 ਮੈਗਾਵਾਟ ਘੱਟ ਬਿਜਲੀ ਲਈ ਗਈ। ਬਿਜਲੀ ਸੰਕਟ ਨਾਲ ਨਜਿੱਠਣ ਲਈ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾਂ ਬਾਰੇ ਬਿਜਲੀ ਮੰਤਰੀ ਜਾਂ ਪਾਵਰਕੌਮ ਦੇ ਉੱਚ ਅਧਿਕਾਰੀਆਂ ਵੱਲੋਂ ਕੋਈ ਸਪੱਸ਼ਟ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਇਸ ਕਾਰਨ ਖਪਤਕਾਰਾਂ ਵਿੱਚ ਆਉਣ ਵਾਲੇ ਦਿਨਾਂ ਦੌਰਾਨ ਬਿਜਲੀ ਸੰਕਟ ਹੋਰ ਵਧਣ ਦਾ ਡਰ ਬਣਿਆ ਹੋਇਆ ਹੈ।

Read Also ; ਸੰਗਰੂਰ ’ਚ ਨਸ਼ੇ ਦੀ ਵਿਕਰੀ ’ਤੇ ਮੰਤਰੀ ਨੂੰ ਸਵਾਲ ਪੁੱਛਣ ਵਾਲੇ ਵਿਅਕਤੀ ਦੀ ਮੌਤ

ਲਗਾਤਾਰ ਬਿਜਲੀ ਕੱਟਾਂ ਤੋਂ ਪਰੇਸ਼ਾਨ ਲੁਧਿਆਣਾ ਦੇ ਉਦਯੋਗਪਤੀਆਂ ਨੇ ਵੀ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ। ਉਦਯੋਗਪਤੀਆਂ ਨੇ ਚੀਫ਼ ਇੰਜੀਨੀਅਰ ਸੈਂਟਰਲ ਜ਼ੋਨ ਜਗਦੇਵ ਸਿੰਘ ਹਾਂਸ ਰਾਹੀਂ ਸਰਕਾਰ ਤੱਕ ਆਪਣੀ ਗੱਲ ਪਹੁੰਚਾਉਂਦਿਆਂ ਕਿਹਾ ਹੈ ਕਿ ਜੇਕਰ ਉਨ੍ਹਾਂ ਨੂੰ ਨਿਰੰਤਰ ਬਿਜਲੀ ਸਪਲਾਈ ਨਾ ਮਿਲੀ ਤਾਂ ਉਹ ਆਪਣਾ ਕਾਰੋਬਾਰ ਦੂਜੇ ਸੂਬਿਆਂ ਵਿੱਚ ਤਬਦੀਲ ਕਰਨ ਲਈ ਮਜਬੂਰ ਹੋ ਸਕਦੇ ਹਨ।

ਪੰਜਾਬ ਵਿੱਚ ਬਿਜਲੀ ਸੰਕਟ ਦੇ ਨਾਲ ਕੋਲੇ ਦੀ ਸਪਲਾਈ ਨੂੰ ਲੈ ਕੇ ਸਿਆਸਤ ਵੀ ਤੇਜ਼ ਹੋ ਗਈ ਹੈ। ਪੰਜਾਬ ਦੇ ਬਿਜਲੀ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਦੋ ਦਿਨ ਪਹਿਲਾਂ ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਸਾਂਝੀ ਕਰਦਿਆਂ ਦਾਅਵਾ ਕੀਤਾ ਸੀ ਕਿ ਕੇਂਦਰ ਸਰਕਾਰ ਵੱਲੋਂ ਨਿੱਜੀ ਥਰਮਲ ਪਲਾਂਟਾਂ ਨੂੰ ਲੋੜੀਂਦਾ ਕੋਲਾ ਨਹੀਂ ਮਿਲ ਰਿਹਾ। ਉਨ੍ਹਾਂ ਕਿਹਾ ਸੀ ਕਿ ਕੋਲੇ ਦੀ ਕਮੀ ਕਾਰਨ ਪਲਾਂਟ ਆਪਣੀ ਸਮਰੱਥਾ ਦੇ ਅੱਧ ਤੋਂ ਵੀ ਘੱਟ ’ਤੇ ਚੱਲ ਰਹੇ ਹਨ ਅਤੇ ਇਸ ਕਾਰਨ ਬਿਜਲੀ ਉਤਪਾਦਨ ਪ੍ਰਭਾਵਿਤ ਹੋ ਰਿਹਾ ਹੈ। ਬਿਜਲੀ ਮੰਤਰੀ ਨੇ ਇਹ ਵੀ ਚਿਤਾਵਨੀ ਦਿੱਤੀ ਸੀ ਕਿ ਜੇਕਰ ਕੋਲੇ ਦੀ ਸਪਲਾਈ ਨਾ ਮਿਲੀ ਤਾਂ ਲੋਕਾਂ ਨੂੰ ਲੰਬੇ ਬਿਜਲੀ ਕੱਟਾਂ ਲਈ ਤਿਆਰ ਰਹਿਣਾ ਪੈ ਸਕਦਾ ਹੈ।

ਦੂਜੇ ਪਾਸੇ ਕੇਂਦਰੀ ਕੋਲਾ ਮੰਤਰਾਲੇ ਨੇ ਸਪੱਸ਼ਟ ਕੀਤਾ ਹੈ ਕਿ ਦੇਸ਼ ਵਿੱਚ ਕੋਲੇ ਦੀ ਕੋਈ ਕਮੀ ਨਹੀਂ ਹੈ ਅਤੇ ਲੋੜ ਅਨੁਸਾਰ ਕੋਲੇ ਦੀ ਮਾਤਰਾ ਅਲਾਟ ਕੀਤੀ ਗਈ ਹੈ। ਇਸ ਤੋਂ ਬਾਅਦ ਪੰਜਾਬ ਵਿੱਚ ਕੋਲੇ ਦੀ ਸਪਲਾਈ ਨੂੰ ਲੈ ਕੇ ਸਿਆਸੀ ਤਕਰਾਰ ਸ਼ੁਰੂ ਹੋ ਗਈ ਹੈ। ਆਮ ਆਦਮੀ ਪਾਰਟੀ ਬਿਜਲੀ ਸੰਕਟ ਲਈ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਠਹਿਰਾ ਰਹੀ ਹੈ, ਜਦਕਿ ਭਾਜਪਾ ਦਾ ਦੋਸ਼ ਹੈ ਕਿ ਪੰਜਾਬ ਸਰਕਾਰ ਦੇ ਕਥਿਤ ਮਾੜੇ ਪ੍ਰਬੰਧਨ ਕਾਰਨ ਸੂਬੇ ਵਿੱਚ ਬਿਜਲੀ ਕੱਟ ਲੱਗ ਰਹੇ ਹਨ।

ਪੰਜਾਬ ਦੇ ਖ਼ਜ਼ਾਨੇ ’ਚ 2 ਹਜ਼ਾਰ ਕਰੋੜ ਦੀ ਹੋਏਗੀ ‘ਟੂੰ-ਟੂੰ’, ਸੂਬਾ ਸਰਕਾਰ ਨੇ ਫਿਰ ਚੁੱਕਿਆ ਕਰਜ਼ਾ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦੀ ਵਿੱਤੀ ਹਾਲਤ ਸਬੰਧੀ ਚੱਲ ਰਹੀ ਸਿਆਸੀ ਜੰਗ ਦਰਮਿਆਨ ਭਗਵੰਤ ਮਾਨ ਸਰਕਾਰ ਨੇ ਇੱਕ ਵਾਰ ਫਿਰ 2 ਹਜ਼ਾਰ ਕਰੋੜ ਰੁਪਏ ਦਾ ਨਵਾਂ ਕਰਜ਼ਾ ਚੁੱਕਣ ਦੀ ਤਿਆਰੀ ਕਰ ਲਈ ਹੈ। ਅਗਾਮੀ ਕੁਝ ਹੀ ਦਿਨਾਂ ਵਿੱਚ ਪੰਜਾਬ ਦੇ ਸਰਕਾਰੀ ਖ਼ਜ਼ਾਨੇ ਵਿੱਚ 2 ਹਜ਼ਾਰ ਕਰੋੜ ਰੁਪਏ ਦੀ ‘ਟੂੰ-ਟੂੰ’ ਹੋਣ ਵਾਲੀ ਹੈ ਅਤੇ ਇਹ 20 ਹਜ਼ਾਰ ਕਰੋੜ ਰੁਪਏ ਦਾ ਨਵਾਂ ਕਰਜ਼ਾ 2043 ਤੱਕ ਲਈ ਲਿਆ ਜਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਇਹ ਰਕਮ ਦੋ ਵੱਖ-ਵੱਖ ਸਰਕਾਰੀ ਸੁਰੱਖਿਆ ਪੱਤਰਾਂ ਰਾਹੀਂ ਉਧਾਰ ਲਈ ਜਾ ਰਹੀ ਹੈ। ਇਸ ਨਾਲ ਪੰਜਾਬ ਦੇ ਸਿਰ ਕਰਜ਼ੇ ਦਾ ਬੋਝ ਹੋਰ ਵਧੇਗਾ।

ਸਰਕਾਰੀ ਵੇਰਵਿਆਂ ਮੁਤਾਬਕ 1200 ਕਰੋੜ ਰੁਪਏ ਦਾ ਕਰਜ਼ਾ 7.65 ਫੀਸਦੀ ਵਿਆਜ ਦਰ ’ਤੇ ਲਿਆ ਜਾ ਰਿਹਾ ਹੈ, ਜਿਸ ਦੀ ਮਿਆਦ 12 ਅਗਸਤ 2043 ਤੱਕ ਹੈ। ਇਸ ਤੋਂ ਇਲਾਵਾ 800 ਕਰੋੜ ਰੁਪਏ ਦਾ ਹੋਰ ਕਰਜ਼ਾ 9 ਸਾਲ ਦੀ ਮਿਆਦ ਲਈ ਲਿਆ ਜਾ ਰਿਹਾ ਹੈ, ਜਿਸ ਦੀ ਮਿਆਦ 2035 ਤੱਕ ਰਹੇਗੀ।

Read Also : ਪੰਜਾਬ ਸਰਕਾਰ ਵੱਲੋਂ ਨਗਰ ਨਿਗਮ ਪੱਧਰ ’ਤੇ ਫੇਰਬਦਲ, ਜਲੰਧਰ ਤੇ ਅੰਮ੍ਰਿਤਸਰ ਨੂੰ ਮਿਲੇ ਨਵੇਂ ਕਮਿਸ਼ਨਰ

ਸੂਬੇ ਦੇ ਸਿਰ ’ਤੇ ਇਸ ਵਿੱਤੀ ਸਾਲ ਦੇ ਅੰਤ ਤੱਕ ਪੰਜਾਬ ਦੀਆਂ ਕੁੱਲ ਬਕਾਇਆ ਦੇਣਦਾਰੀਆਂ ਜੀਐੱਸਡੀਪੀ ਦੇ 45.1 ਫੀਸਦੀ ਤੱਕ ਹੋਣ ਦਾ ਅਨੁਮਾਨ ਹੈ। ਜਿਹੜਾ ਕਿ ਕਾਫ਼ੀ ਜ਼ਿਆਦਾ ਦੱਸਿਆ ਜਾ ਰਿਹਾ ਹੈ।

ਪੰਜਾਬ ਦੇ ਸਿਰ ’ਤੇ ਪਹਿਲਾਂ ਹੀ ਸਾਢੇ 4 ਲੱਖ ਕਰੋੜ ਰੁਪਏ ਦਾ ਕਰਜ਼ਾ ਹੈ ਤਾਂ ਹੁਣ ਸਰਕਾਰ ਵੱਲੋਂ ਲਗਾਤਾਰ ਹਰ ਮਹੀਨੇ ਹੀ ਕਰਜ਼ਾ ਲਿਆ ਜਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਇਸ ਕਰਜ਼ੇ ਸਬੰਧੀ ਸਰਕਾਰ ਦੇ ਕਈ ਤਰ੍ਹਾਂ ਦੇ ਖ਼ਰਚੇ ਕੀਤੇ ਜਾ ਰਹੇ ਹਨ ਤਾਂ ਪਿਛਲੇ ਕਰਜ਼ੇ ਦੀ ਦੇਣਦਾਰੀਆਂ ਨੂੰ ਵੀ ਉਤਾਰਿਆ ਜਾ ਰਿਹਾ ਹੈ।  ਵਰੋਧੀ ਸਿਆਸੀ ਧਿਰਾਂ ਨੇ ਇਸ ਨਵੇਂ ਕਰਜ਼ੇ ਸਬੰਧੀ ਮਾਨ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਨੇ ਦੋਸ਼ ਲਾਇਆ ਹੈ ਕਿ ਸਰਕਾਰ ਲਗਾਤਾਰ ਕਰਜ਼ਾ ਚੁੱਕ ਕੇ ਪੰਜਾਬ ਨੂੰ ਵਿੱਤੀ ਸੰਕਟ ਵੱਲ ਧੱਕ ਰਹੀ ਹੈ ਅਤੇ ਕਰਜ਼ੇ ਦੇ ਪੈਸੇ ਦੀ ਵਰਤੋਂ ਬਾਰੇ ਪਾਰਦਰਸ਼ਤਾ ਦੀ ਲੋੜ ਹੈ।

ਭਾਜਪਾ ਆਗੂ ਵੀ ਮਾਨ ਸਰਕਾਰ ’ਤੇ ਪੰਜਾਬ ਨੂੰ ‘ਕਰਜ਼ੇ ਦੇ ਜਾਲ’ ਵੱਲ ਧੱਕਣ ਦਾ ਦੋਸ਼ ਲਾ ਚੁੱਕੇ ਹਨ। ਉਨ੍ਹਾਂ ਦਾ ਦੋਸ਼ ਹੈ ਕਿ ਸਰਕਾਰ ਲੰਮੇ ਸਮੇਂ ਦੇ ਆਰਥਿਕ ਵਿਕਾਸ ਦੀ ਬਜਾਏ ਸਬਸਿਡੀਆਂ ਅਤੇ ਭਲਾਈ ਸਕੀਮਾਂ ਲਈ ਵਧੇਰੇ ਉਧਾਰ ’ਤੇ ਨਿਰਭਰ ਹੋ ਰਹੀ ਹੈ। ਬਿੱਟੂ ਨੇ ਪੰਜਾਬ ਦਾ ਬਕਾਇਆ ਕਰਜ਼ਾ 4.47 ਲੱਖ ਕਰੋੜ ਰੁਪਏ ਤੱਕ ਪਹੁੰਚਣ ਦਾ ਦਾਅਵਾ ਵੀ ਕੀਤਾ ਹੈ।

ਦੂਜੇ ਪਾਸੇ ਸਰਕਾਰ ਵੱਲੋਂ ਵਾਰ-ਵਾਰ ਇਹ ਦਲੀਲ ਦਿੱਤੀ ਜਾਂਦੀ ਰਹੀ ਹੈ ਕਿ ਕਰਜ਼ਾ ਸੂਬੇ ਦੀਆਂ ਵਿੱਤੀ ਲੋੜਾਂ ਅਤੇ ਵਿਕਾਸ ਕਾਰਜਾਂ ਨੂੰ ਚਲਾਉਣ ਲਈ ਵਿੱਤੀ ਪ੍ਰਬੰਧ ਦਾ ਹਿੱਸਾ ਹੈ। ਪਰ ਹਰ ਨਵੇਂ ਕਰਜ਼ੇ ਨਾਲ ਪੰਜਾਬ ਦੇ ਵਿੱਤੀ ਪ੍ਰਬੰਧ ਅਤੇ ਭਵਿੱਖ ਦੀਆਂ ਸਰਕਾਰਾਂ ’ਤੇ ਚੜ੍ਹਨ ਵਾਲੇ ਕਰਜ਼ੇ ਦਾ ਸਵਾਲ ਹੋਰ ਗੰਭੀਰ ਹੁੰਦਾ ਜਾ ਰਿਹਾ ਹੈ।

Mid Day Meal Rules: ਮਿਡ-ਡੇ ਮੀਲ ਦੇ ਨਵੇਂ ਨਿਯਮਾਂ ਨੇ ਅਧਿਆਪਕਾਂ ਨੂੰ ‘ਪੜ੍ਹਨੇ’ ਪਾਇਆ
Mid Day Meal Rules: ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਸਰਕਾਰੀ ਸਕੂਲਾਂ ਵਿੱਚ ਬੱਚਿਆਂ ਲਈ ਮਿਡ-ਡੇ ਮੀਲ ਦਾ ਪ੍ਰਬੰਧ ਕਰਨ ਵਾਲੇ ਅਧਿਆਪਕਾਂ ਨੂੰ ਔਖਾ ਸਮਾਂ ਦੇਖਣਾ ਪੈ ਰਿਹਾ ਹੈ। ਸਰਕਾਰ ਵੱਲੋਂ ਪੋਰਟਲ ਤਹਿਤ ਲਾਗੂ ਕੀਤੇ ਨਵੇਂ ਨਿਯਮਾਂ ਨੇ ਡਾਟਾ ਮੁਸ਼ਕਿਲ ਵਿੱਚ ਪਾ ਦਿੱਤਾ ਹੈ। ਨਵੇਂ ਪ੍ਰਬੰਧਾਂ ਤਹਿਤ ਬਿਨਾਂ ਜੀ.ਐੱਸ.ਟੀ. ਨੰਬਰ ਵਾਲੇ ਵੈਂਡਰ ਨੂੰ ਪੇਮੈਂਟ ਕਰਨ ਵਿੱਚ ਆ ਰਹੀ ਦਿੱਕਤ ਕਾਰਨ, ਖਾਸ ਕਰਕੇ ਪਿੰਡਾਂ ਦੇ ਸਕੂਲਾਂ ਵਿੱਚ ਮਿਡ-ਡੇ ਮੀਲ ਲਈ ਲੋੜੀਂਦੇ ਸਾਮਾਨ ਦੀ ਖਰੀਦ ਅਤੇ ਅਦਾਇਗੀ ਦਾ ਮਾਮਲਾ ਉਲਝ ਗਿਆ ਹੈ।

ਉਕਤ ਪ੍ਰਗਟਾਵਾ ਗੌਰਮੈਂਟ ਟੀਚਰ ਯੂਨੀਅਨ ਪੰਜਾਬ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਜਸਵਿੰਦਰ ਸਿੰਘ ਸਮਾਣਾ ਤੇ ਸਕੱਤਰ ਪਰਮਜੀਤ ਸਿੰਘ ਪਟਿਆਲਾ ਨੇ ਸਾਂਝੇ ਤੌਰ ’ਤੇ ਕੀਤਾਉਹਨਾਂ ਅੱਗੇ ਕਿਹਾ ਕਿ ਪਿੰਡਾਂ ਦੇ ਸਕੂਲਾਂ ’ਚ ਕਰਿਆਨਾ, ਸਬਜ਼ੀਆਂ, ਦੁੱਧ, ਦਹੀਂ ਅਤੇ ਬਾਲਣ ਆਦਿ ਸਮਾਨ ਛੋਟੇ ਦੁਕਾਨਦਾਰਾਂ ਤੋਂ ਖਰੀਦਿਆ ਜਾਂਦਾ ਹੈ, ਜੋ ਜੀਐੱਸਟੀ ਰਜਿਸਟਰਡ ਨਹੀਂ ਹਨ।

Read Also ; ਸਾਗ ਵਾਲੇ ਪੀਜ਼ੇ ’ਤੇ ਪਹਿਲਾਂ ਲੋਕ ਹੱਸੇ, ਫਿਰ ਲੱਗੀ ਡਾਲਰਾਂ ਦੀ ਝੜੀ

ਅਧਿਆਪਕਾਂ ਦਾ ਸਵਾਲ ਹੈ ਕਿ ਕੀ ਹੁਣ ਬੱਚਿਆਂ ਦੇ ਖਾਣੇ ਲਈ ਸਥਾਨਕ ਬਾਜ਼ਾਰ ਛੱਡ ਕੇ ਸ਼ਹਿਰਾਂ ’ਚ ਜੀ.ਐੱਸ.ਟੀ. ਵਾਲੇ ਵੈਂਡਰ ਲੱਭਣ ਜਾਣਾ ਪਵੇਗਾ? ਇਸ ਨਾਲ ਆਵਾਜਾਈ ਦਾ ਖਰਚਾ ਅਤੇ ਸਮਾਂ ਦੋਵੇਂ ਬਰਬਾਦ ਹੋਣਗੇ। ਇਸ ਮਾਮਲੇ ਦਾ ਗੰਭੀਰ ਪੱਖ ਇਹ ਹੈ ਕਿ ਪਿਛਲੇ ਕਰੀਬ 3 ਮਹੀਨਿਆਂ ਤੋਂ ਮਿਡ-ਡੇ ਮੀਲ ਦੀਆਂ ਅਦਾਇਗੀਆਂ ਲਟਕੀਆਂ ਹੋਈਆਂ ਹਨ। ਬੱਚਿਆਂ ਦਾ ਖਾਣਾ ਬੰਦ ਨਾ ਹੋਵੇ, ਇਸ ਲਈ ਕਈ ਅਧਿਆਪਕ ਆਪਣੀ ਜੇਬ ਵਿੱਚੋਂ 30 ਤੋਂ 50 ਹਜ਼ਾਰ ਰੁਪਏ ਤੱਕ ਖਰਚ ਕਰ ਚੁੱਕੇ ਹਨ। ਪਹਿਲਾਂ ਪੀ.ਐੱਫ.ਐੱਮ.ਐੱਸ. ਰਾਹੀਂ ਸਿੱਧੀ ਅਦਾਇਗੀ ਹੁੰਦੀ ਸੀ ਪਰ ਹੁਣ ਬਿੱਲ ਪਹਿਲਾਂ ਬੀ.ਪੀ.ਈ.ਓ. ਦਫਤਰ ਅਤੇ ਫਿਰ ਖਜ਼ਾਨਾ ਦਫਤਰ ਭੇਜਣ ਦੀ ਬਹੁ-ਪੜਾਵੀ ਪ੍ਰਕਿਰਿਆ ਕਾਰਨ ਭੁਗਤਾਨ ’ਚ ਭਾਰੀ ਦੇਰੀ ਹੋ ਰਹੀ ਹੈ।

ਅਧਿਆਪਕ ਆਗੂਆਂ ਨੇ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਪਿੰਡਾਂ ਦੀ ਜ਼ਮੀਨੀ ਹਕੀਕਤ ਨੂੰ ਧਿਆਨ ’ਚ ਰੱਖੇ ਬਿਨਾਂ ਬਣਾਏ ਨਿਯਮ ਅਧਿਆਪਕਾਂ ਲਈ ਮੁਸ਼ਕਿਲਾਂ ਪੈਦਾ ਕਰ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਪਿਛਲੀਆਂ ਪੈਂਡਿੰਗ ਅਦਾਇਗੀਆਂ ਤੁਰੰਤ ਜਾਰੀ ਕੀਤੀਆਂ ਜਾਣ, ਗੈਰ-ਜੀ.ਐੱਸ.ਟੀ. ਵੈਂਡਰ ਤੋਂ ਸਾਮਾਨ ਖਰੀਦਣ ਅਤੇ ਭੁਗਤਾਨ ਲਈ ਵਿਹਾਰਕ ਬਦਲ ਦਿੱਤਾ ਜਾਵੇ ਅਤੇ ਅਧਿਆਪਕਾਂ ਨੂੰ ਗੈਰ-ਅਧਿਆਪਨ ਕੰਮਾਂ ਤੋਂ ਰਾਹਤ ਦਿੱਤੀ ਜਾਵੇ ਤਾਂ ਜੋ ਉਹ ਬੱਚਿਆਂ ਦੀ ਪੜ੍ਹਾਈ ’ਤੇ ਧਿਆਨ ਕੇਂਦਰਿਤ ਕਰ ਸਕਣ।

ਇਸ ਸਮੇਂ ਕਮਲ ਨੈਨ, ਦੀਦਾਰ ਸਿੰਘ ਪਟਿਆਲਾ, ਹਿੰਮਤ ਸਿੰਘ ਖੋਖ, ਜਗਪ੍ਰੀਤ ਸਿੰਘ ਭਾਟੀਆ, ਹਰਪ੍ਰੀਤ ਸਿੰਘ ਉੱਪਲ, ਹਰਦੀਪ ਸਿੰਘ ਪਟਿਆਲਾ, ਵਿਕਾਸ ਸਹਿਗਲ, ਸੁਰਿੰਦਰ ਸਿੰਘ ਲਾਡਾ, ਅਮਰਿੰਦਰ ਸਿੰਘ ਤਰਖੇੜੀ, ਜਸਵਿੰਦਰ ਪਾਲ ਸ਼ਰਮਾ ਨਾਭਾ, ਗੁਰਪ੍ਰੀਤ ਸਿੰਘ ਸਿੱਧੂ , ਗੁਰਵਿੰਦਰ ਸਿੰਘ ਖੰਗੂੜਾ, ਸਪਿੰਦਰਜੀਤ ਸ਼ਰਮਾ ਧਨੇਠਾ, ਰਾਜਿੰਦਰ ਸਿੰਘ ਰਾਜਪੁਰਾ, ਡਾ. ਬਲਜਿੰਦਰ ਸਿੰਘ ਪਠੋਣੀਆ, ਬਲਵਿੰਦਰ ਸਿੰਘ ਸਿੱਧੂ, ਨਾਇਬ ਸਿੰਘ ਸਿੱਧੂ, ਕੁਲਵਿੰਦਰ ਸਿੰਘ ਬਰਾਸ, ਬੱਬਣ ਭਾਦਸੋਂ, ਸ਼ਿਵਪ੍ਰੀਤ ਸਿੰਘ ਪਟਿਆਲਾ ਸਾਥੀ ਹਾਜ਼ਰ ਰਹੇ।

Mustard Greens Pizza: ਸਾਗ ਵਾਲੇ ਪੀਜ਼ੇ ’ਤੇ ਪਹਿਲਾਂ ਲੋਕ ਹੱਸੇ, ਫਿਰ ਲੱਗੀ ਡਾਲਰਾਂ ਦੀ ਝੜੀ
Mustard Greens Pizza: ਮੈਲਬੌਰਨ (ਰਣਜੀਤ ਬਠਿੰਡੇ ਵਾਲਾ)। ਵਿਹੜੇ ’ਚ ਧੁਖ ਰਹੇ ਚੁੱਲ੍ਹੇ ਦਾ ਧੂੰਆਂ, ਅਤੇ ਰਸੋਈ ਵਿੱਚ ਕੱਟੀਆਂ ਜਾ ਰਹੀਆਂ ਹਰੀਆਂ ਕਚਾਰ ਪੱਤੀਆਂ ਖਾਣਾ ਬਣਾਉਣ ਦੀ ਤਿਆਰੀ ਦਰਸਾ ਰਹੀਆਂ ਹਨ। ਪਰ, ਇਹ ਆਖਰ, ਦੇਸੀ ਚੁੱਲ੍ਹੇ ’ਤੇ ਕਿਉਂ ਬਣਾਇਆ ਜਾ ਰਿਹਾ ਹੈ? ਜੇਕਰ ਇਹ ਸਭ ਪੰਜਾਬ ਵਿੱਚ ਹੋ ਰਿਹਾ ਹੁੰਦਾ, ਤਾਂ ਗੱਲ ਵੱਖਰੀ ਸੀ, ਪਰ ਅਸਟਰੇਲੀਆ ਦੇ ਮੈਲਬੌਰਨ ਸ਼ਹਿਰ ਵਿੱਚ ਵੱਸਦੇ ਸਿਮਰਨਜੀਤ ਸਿੰਘ, ਆਪਣੇ ਘਰ ਇਹ ਚੁੱਲ੍ਹਾ ਤਕਰੀਬਨ ਰੋਜ਼ ਬਾਲਦੇ ਹਨ ਅਤੇ ਰਸੋਈ ਵਿੱਚ ਗੁਰਪ੍ਰੀਤ ਕੌਰ ਵੀ ਸਰ੍ਹੋਂ ਦੇ ਸਾਗ ਦੀ ਕਟਾਈ ਪੂਰੀ ਰੀਝ ਲਾ ਕੇ ਕਰਦੇ ਹਨ। ਦੇਸੀ ਘਿਓ ਦਾ ਤੜਕਾ, ਮੱਕੀ ਦੇ ਆਟੇ ਦਾ ਅੱਲਣ, ਚੁੱਲ੍ਹੇ ਦੀ ਅੱਗ ’ਤੇ ਰੱਖੀ ਮਿੱਟੀ ਦੀ ਤੌੜੀ ਵਾਲਾ ਇਹ ਸਾਗ, ਕੁਝ ਹੀ ਸਮੇਂ ਬਾਦ ਆਪਣੇ ਦੇਸੀ ਅੰਦਾਜ ਤੋਂ ਨਿੱਕਲ ਕੇ, ਘਰ ਤੋਂ ਕਰੀਬ 6 ਕਿਲੋਮੀਟਰ ਦੂਰ, ਇੱਕ ਅਜਿਹਾ ਰੂਪ ਲਵੇਗਾ, ਜਿਸ ਦੀ ਕੀਮਤ ਡਾਲਰਾਂ ਵਿੱਚ ਹੋਵੇਗੀ। ਇਸ ਗੱਲ ਦਾ ਕਿਸੇ ਨੂੰ ਅੰਦਾਜਾ ਨਹੀਂ ਸੀ।

ਇਹ ਕਹਾਣੀ ਹੈ ਸਿਆਲਾਂ ਦਾ ਮੇਵਾ  ਕਹਾਉਣ ਵਾਲੇ ਸਰ੍ਹੋਂ ਦੇ ਸਾਗ ਦੀ ਜੋ ਪੰਜਾਬ ਤੋਂ ਚੱਲ ਕੇ ਅਸਟਰੇਲੀਆ ਵਿੱਚ ਇਟਲੀ ਦੇ ਪੀਜ਼ੇ ਨਾਲ ਮਿਲ ਕੇ ਡਾਲਰ ਕਮਾ ਰਿਹਾ ਹੈ। ਸਿਮਰਨਜੀਤ ਸਿੰਘ ਅਤੇ ਗੁਰਪ੍ਰੀਤ ਕੌਰ ਵਰਗੇ ਲੋਕਾਂ ਦੀ ਸੋਚ, ਮੌਡਰਨ ਅੰਦਾਜ਼ ਨਾਲ, ਪੁਰਾਣੇ ਸਾਗ ਦੇ ਸੁਆਦ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾ ਰਹੀ ਹੈ। ਜਦੋਂ ਉਹ ਕਰੀਬ 10 ਸਾਲ ਪਹਿਲਾਂ ਪੰਜਾਬ ਤੋਂ ਅਸਟਰੇਲੀਆ ਆਏ ਤਾਂ ਉਨ੍ਹਾਂ ਨੇ ਰੁਜ਼ਗਾਰ ਦੇ ਤੌਰ ’ਤੇ ਪੀਜ਼ੇ ਬਣਾਉਣ ਵਾਲੇ ਸਟੋਰਾਂ ’ਤੇ ਕੰਮ ਕੀਤਾ ਅਤੇ ਇਸੇ ਤਜ਼ਰਬੇ ਦੇ ਅਧਾਰ ’ਤੇ ਆਪਣਾ ਖੁਦ ਦਾ ਕਿੱਤਾ ਸ਼ੁਰੂ ਕੀਤਾ।

ਸ਼ੁਰੂਆਤੀ ਤੌਰ ’ਤੇ ਉਨ੍ਹਾਂ ਨੇ ਵੀ ਆਮ ਪੀਜੇ ਹੀ ਬਣਾਏ ਪਰ ਸਾਗ ਵਾਲਾ ਪੀਜ਼ਾ ਬਣਾਉਣ ਦੇ ਇੱਕ ਖਿਆਲ ਨੇ ਉਨ੍ਹਾਂ ਨੂੰ ਇਸ ਆਮ ਬਜਾਰ ਤੋਂ ਵੱਖ ਬਣਾ ਦਿੱਤਾ ਅਤੇ ਇੱਕ ਨਵੀਂ ਪਛਾਣ ਦਿੱਤੀ, ਪਰ ਇਹ ਸ਼ੁਰੂਆਤ ਇੰਨੀ ਸੌਖੀ ਵੀ ਨਹੀਂ ਸੀ। ਸ਼ੁਰੂਆਤ ਵਿੱਚ ਉਨ੍ਹਾਂ ਦਾ ਇਹ ਵਿਚਾਰ ਹਾਸੇ ਦਾ ਪਾਤਰ ਬਣਿਆ ਪਰ ਬਾਦ ਵਿੱਚ ਇਸ ਦਾ ਖਾਸ ਸੁਆਦ ਆਪਣੇ ਗ੍ਰਾਹਕਾਂ ਦੀ ਪਸੰਦ ਵਿੱਚ ਬਦਲ ਗਿਆ। ਹਫਤੇ ਵਿੱਚ ਬਣਨ ਵਾਲਾ ਸਾਗ ਪੀਜ਼ਾ ਹਰ ਰੋਜ਼ ਵਿਕਣ ਲੱਗ ਗਿਆ।

ਗੁਰਪ੍ਰੀਤ ਕੌਰ ਦੱਸਦੇ ਹਨ ਕਿ ਇਸ ਕਾਮਯਾਬੀ ਦਾ ਸਭ ਤੋਂ ਅਹਿਮ ਹਿੱਸਾ ਇਸ ਦਾ  ਸੁਆਦ  ਹੈ। ਰਵਾਇਤੀ ਢੰਗ ਨਾਲ ਬਣੇ ਸਾਗ ਵਿੱਚ ਧੂੰਏਂ ਤੋਂ ਲੈ ਕੇ ਮਿੱਟੀ ਦੇ ਭਾਂਡੇ ਤੱਕ ਦੀ ਖੁਸ਼ਬੂ ਇਸ ਨੂੰ ਪੁਰਾਤਨ ਸੁਆਦ ਨਾਲ ਜੋੜਦੀ ਹੈ ਅਤੇ ਇਸ ਦੇ ਬਣਨ ਤੋਂ ਲੈ ਕੇ ਗ੍ਰਾਹਕ ਦੇ ਘਰ ਤੱਕ ਇਸ ਦਾ ਸੁਆਦ ਉਸੇ ਲੈਅ ਵਿੱਚ ਬਰਕਰਾਰ ਰੱਖਿਆ ਜਾਂਦਾ ਹੈ, ਇਸ ਲਈ ਪੀਜ਼ਾ ਬਣਾਉਣ ਲਈ ਬਿਜਲੀ ਵਾਲੀ ਮਸ਼ੀਨ ਦੀ ਥਾਂ ਲੱਕੜਾਂ ਦੀ ਅੱਗ ਦੀ ਵਰਤੋਂ ਕੀਤੀ ਜਾਂਦੀ ਹੈ, ਹਾਲਾਂਕਿ ਇਹ ਵੀ ਇੰਨਾ ਸੌਖਾ ਨਹੀਂ ਹੈ ਕਿਉਂਕਿ ਮੈਲਬੌਰਨ ਦਾ ਖਰਾਬ ਮੌਸਮ, ਚੁੱਲ੍ਹਾ ਬਾਲਣ ’ਚ ਔਕੜ ਬਣਦਾ ਹੈ ਅਤੇ ਸਮੇਂ ਦੀ ਖਪਤ ਦੋ ਗੁਣਾ ਵਧ ਜਾਂਦੀ ਹੈ ਪਰ ਫਿਰ ਵੀ ਬਿਨਾ ਕਿਸੇ ਸਮਝੌਤੇ ਤੋਂ ਪੰਜਾਬ ਦਾ ਸੁਆਦ ਗ੍ਰਾਹਕ ਤੱਕ ਪਹੁੰਚ ਜਾਂਦਾ ਹੈ। ਇਸੇ ਕਰਕੇ ਮੈਲਬੌਰਨ ਤੋਂ ਬਾਹਰੋਂ ਆਉਣ ਵਾਲੇ ਲੋਕ ਵੀ ਸਾਗ ਵਾਲੇ ਪੀਜ਼ੇ ਦੀ ਭਾਲ ਕਰਦੇ-ਕਰਦੇ ਉਨ੍ਹਾਂ ਤੱਕ  ਪਹੁੰਚ ਜਾਂਦੇ ਹਨ।

Read Also : ਮਾਸਪੇਸ਼ੀਆਂ ਦੀ ਮਜ਼ਬੂਤੀ ਅਤੇ ਲਚਕੀਲੇਪਣ ਲਈ ਪ੍ਰੋਟੀਨ, ਵਿਟਾਮਿਨ, ਮਿਨਰਲ ਤੇ ਲੋੜੀਂਦਾ ਪਾਣੀ ਜ਼ਰੂਰੀ

ਗੁਰਪ੍ਰੀਤ ਕੌਰ ਅੱਗੇ ਦੱਸਦੇ ਹਨ ਕਿ ਸਾਗ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਬਣਨ ਤੋਂ ਬਾਅਦ ਇਹ ਜਿੰਨਾ ਪੁਰਾਣਾ ਹੁੰਦਾ ਜਾਂਦਾ ਹੈ ਓਨਾ ਹੀ ਇਸ ਦਾ ਸੁਆਦ ਹੋਰ ਜ਼ਿਆਦਾ ਹੁੰਦਾ ਜਾਂਦਾ ਹੈ। ਸਾਗ ਦਾ ਇਹ ਗੁਣ ਇਸ ਪੀਜੇ ਨੂੰ ਜੰਕ ਫ਼ੂਡ ਦੀ ਸ਼੍ਰੇਣੀ ਤੋਂ ਬਾਹਰ ਰੱਖਦਾ ਹੈ। ਇਸ ਲਈ ਸਾਗ ਵਾਲੇ ਪੀਜ਼ੇ ਕੰਮਾਂ ਅਤੇ ਸਕੂਲਾਂ ਦੇ ਟਿਫਨਾਂ ਵਿੱਚ ਜਾ ਰਹੇ ਹਨ।

ਸਿਮਰਨਜੀਤ ਸਿੰਘ ਅਤੇ ਗੁਰਪ੍ਰੀਤ ਕੌਰ ਦਾ ਇਹ ਉਪਰਾਲਾ ਭਾਵੇਂ ਉਨ੍ਹਾਂ ਲਈ ਆਮਦਨੀ ਦਾ ਢੰਗ ਬਣਿਆ ਹੈ ਪਰ ਪੰਜਾਬ ਛੱਡ ਕੇ ਪੰਜਾਬੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਸਾਗ ਨਾਲ ਜੁੜੀਆਂ ਉਨ੍ਹਾਂ ਦੀਆਂ ਸੁਆਦ ਭਰੀਆਂ ਯਾਦਾਂ ਵੀ ਜਿਉਂਦੀਆਂ ਰੱਖ ਰਿਹਾ ਹੈ। ਮੱਧ ਪ੍ਰਦੇਸ਼ ਦੀ ਰਹਿਣ ਵਾਲੀ ਗੁਰਪ੍ਰੀਤ ਕੌਰ ਤੇ ਪੰਜਾਬ ਦੇ ਸਿਮਰਨਜੀਤ ਸਿੰਘ ਨੇ ਮਿਲ ਕੇ ਪੰਜਾਬ ਦੇ ਸਾਗ ਅਤੇ ਇਟਲੀ ਦੇ ਪੀਜ਼ੇ ਦਾ ਉਹ ਸੰਗਮ ਇਜ਼ਾਦ ਕੀਤਾ ਹੈ ਜਿਸਦੇ ਸੁਆਦ ਨਾਲ ਪੰਜਾਬੀਆਂ ਦੀ ਨਵੀਂ ਪੀੜ੍ਹੀ  ਵੀ ਆਪਣੀ ਪਹਿਚਾਣ ਦਾ ਸੁਆਦ ਚੱਖ ਰਹੀ ਹੈ।

Mohanjit Singh Sheron case: ਮੋਹਨਜੀਤ ਸਿੰਘ ਸ਼ੇਰੋਂ ਕੁੱਟਮਾਰ ਮਾਮਲੇ ’ਚ ਪੰਜਾਬ ਪੁਲਿਸ ਨੇ ਲਿਆ ਸਖ਼ਤ ਐਕਸ਼ਨ
Mohanjit Singh Sheron case: ਸੰਗਰੂਰ (ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ)। ਮੁੱਖ ਮੰਤਰੀ ਭਗਵੰਤ ਮਾਨ ਦੇ 2 ਸਤੰਬਰ ਨੂੰ ਸੁਨਾਮ ਹਲਕੇ ਦੇ ਪਿੰਡ ਸ਼ੇਰੋਂ ਵਿਖੇ ਹੋਏ ‘ਲੋਕ ਮਿਲਣੀ’ ਪ੍ਰੋਗਰਾਮ ਦੌਰਾਨ ਕਾਲੀ ਝੰਡੀ ਵਿਖਾਉਣ ਵਾਲੇ ਨੌਜਵਾਨ ਮੋਹਨਜੀਤ ਸਿੰਘ ਸ਼ੇਰੋਂ ਨਾਲ ਪੁਲਿਸ ਵੱਲੋਂ ਕੀਤੀ ਗਈ ਕਥਿਤ ਕੁੱਟਮਾਰ ਦੇ ਮਾਮਲੇ ’ਚ ਪੰਜਾਬ ਪੁਲਿਸ ਨੇ ਵੱਡਾ ਐਕਸ਼ਨ ਲਿਆ ਹੈ। ਸੁਨਾਮ ਦੇ ਡੀਐੱਸਪੀ ਹਰਵਿੰਦਰ ਸਿੰਘ ਖਹਿਰਾ ਦਾ ਤਬਾਦਲਾ ਕਰ ਦਿੱਤਾ ਗਿਆ ਹੈ, ਜਦੋਂਕਿ ਤਿੰਨ ਪੁਲਿਸ ਮੁਲਾਜ਼ਮਾਂ ਨੂੰ ਲਾਈਨ ਹਾਜ਼ਰ ਕੀਤਾ ਗਿਆ ਹੈ। ਲਾਈਨ ਹਾਜ਼ਰ ਕੀਤੇ ਗਏ ਪੁਲਿਸ ਮੁਲਾਜ਼ਮਾਂ ’ਚ ਐੱਸਆਈ ਪ੍ਰਤੀਕ ਜਿੰਦਲ, ਐੱਸਆਈ ਬਲਜੀਤ ਸਿੰਘ ਅਤੇ ਏਐੱਸਆਈ ਹਰਪ੍ਰੀਤ ਸਿੰਘ ਦੇ ਨਾਂਅ ਸ਼ਾਮਲ ਹਨ।

ਜ਼ਿਕਰਯੋਗ ਹੈ ਕਿ 2 ਸਤੰਬਰ ਨੂੰ ਪਿੰਡ ਸ਼ੇਰੋਂ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੀ ‘ਲੋਕ ਮਿਲਣੀ’ ਦੌਰਾਨ ਮੋਹਨਜੀਤ ਸਿੰਘ ਨੇ ਕਥਿਤ ਤੌਰ ’ਤੇ ਕਾਲੀ ਝੰਡੀ ਦਿਖਾ ਕੇ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਕੀਤੇ ਜਾ ਰਹੇ ਕੰਮਾਂ ’ਤੇ ਸਵਾਲ ਉਠਾਉਂਦਿਆਂ ਵਿਰੋਧ ਕੀਤਾ ਸੀ। ਇਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਹਿਰਾਸਤ ’ਚ ਲਿਆ ਸੀ। ਬਾਅਦ ਵਿੱਚ ਮੋਹਨਜੀਤ ਸਿੰਘ ਵੱਲੋਂ ਪੁਲਿਸ ਹਿਰਾਸਤ ਦੌਰਾਨ ਕੁੱਟਮਾਰ ਅਤੇ ਗੈਰਮਨੁੱਖੀ ਤਸ਼ੱਦਦ ਦੇ ਗੰਭੀਰ ਦੋਸ਼ ਲਾਏ ਸਨ।

Read Also : ਜੰਮੂ ਕਸ਼ਮੀਰ ’ਚ ਸ਼ਹੀਦੀ ਪਾਉਣ ਵਾਲੇ ਸੁਖਚੈਨ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ

ਪੁਲਿਸ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕਰਦਿਆਂ ਕਿਹਾ ਸੀ ਕਿ ਉਸ ਨੂੰ ਸੁਰੱਖਿਆ ਕਾਰਨਾਂ ਕਰਕੇ ਹਿਰਾਸਤ ’ਚ ਲਿਆ ਗਿਆ ਸੀ। ਮਾਮਲੇ ਦੀ ਜਾਂਚ ਵੀ ਸ਼ੁਰੂ ਕੀਤੀ ਗਈ ਹੈ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਦੀ ਸਿਆਸਤ ਵੀ ਗਰਮਾ ਗਈ। ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਕਾਂਗਰਸ ਅਤੇ ਭਾਜਪਾ ਦੇ ਆਗੂ ਮੋਹਨਜੀਤ ਸਿੰਘ ਦਾ ਪਤਾ ਲੈਣ ਲਈ ਸਿਵਲ ਹਸਪਤਾਲ ਸੰਗਰੂਰ ਪਹੁੰਚੇ। ਓਧਰ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਨੂੰ ਮਾਮਲੇ ਦੀ ਜਾਂਚ ਕਰਨ ਤੇ ਦੋ ਹਫ਼ਤਿਆਂ ’ਚ ਰਿਪੋਰਟ ਦੇਣ ਲਈ ਕਿਹਾ ਹੈ

ਕੌਣ ਹੈ ਮੋਹਨਜੀਤ

ਸ਼ੇਰੇਂ ਪਿੰਡ ਦੇ ਰਹਿਣ ਵਾਲੇ ਮੋਹਨਜੀਤ ਬਾਰੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹ ਪਿਛਲੇ ਦੋ-ਤਿੰਨ ਸਾਲਾਂ ਤੋਂ ਨਸ਼ਿਆਂ ਖਿਲਾਫ ਅਵਾਜ਼ ਚੁੱਕ ਰਿਹਾ ਹੈ। ਉਹ ਕਿਸੇ ਵੀ ਪਾਰਟੀ ਨਾਲ ਸਬੰਧਿਤ ਨਹੀਂ ਪਹਿਲਾਂ ਉਹ ਖੁਦ ਨਸ਼ੇ ਕਰਦਾ ਸੀ, ਪਰ ਪਿਛਲੇ ਤਿੰਨ ਸਾਲ ਤੋਂ ਨਸ਼ਿਆਂ ਦੇ ਖਿਲਾਫ ਅਵਾਜ਼ ਚੁੱਕ ਰਿਹਾ ਹੈ ਉਸ ਦੇ ਖਿਲਾਫ ਕਈ ਪੁਲਿਸ ਮਾਮਲੇ ਵੀ ਦਰਜ ਹਨ, ਜਿਸ ਕਾਰਨ ਪੁਲਿਸ ਗਾਹੇ-ਬਗਾਹੇ ਉਸ ਨੂੰ ਜਾਂਚ ਲਈ ਬੁਲਾਉਂਦੀ ਸੀ ਇਸ ਤੋਂ ਖਫਾ ਹੋ ਕੇ ਉਹ ਇੱਕ ਵਾਰ ਪਾਣੀ ਦੀ ਟੈਂਕੀ ’ਤੇ ਵੀ ਚੜ੍ਹ ਗਿਆ ਸੀ।  ਮੋਹਨਜੀਤ ਕਿਸਾਨ ਪਰਿਵਾਰ ਨਾਲ ਸਬੰਧਿਤ ਹੈ। ਉਸ ਦੇ ਦੋ ਪੁੱਤਰ ਹਨ ਅਤੇ ਲਗਭਗ 12 ਕਿੱਲੇ ਜ਼ਮੀਨ ਵੀ ਹੈ।

ਰਾਹੁਲ ਗਾਂਧੀ ਨੇ ਮੋਹਨਜੀਤ ਨਾਲ ਕੀਤੀ ਫੋਨ ’ਤੇ ਗੱਲਬਾਤ, ਦਿੱਤੀ ਪੂਰੀ ਹਮਾਇਤ

ਸੰਗਰੂਰ ਪੁਲਿਸ ਦੀ ਕਥਿਤ ਕੁੱਟਮਾਰ ਤੋਂ ਬਾਅਦ ਸੰਗਰੂਰ ਦੇ ਸਰਕਾਰੀ ਹਸਪਤਾਲ ’ਚ ਇਲਾਜ ਅਧੀਨ ਪਿੰਡ ਸ਼ੇਰੋਂ ਦੇ ਨੌਜਵਾਨ ਮੋਹਨਜੀਤ ਸਿੰਘ ਦਾ ਪਤਾ ਲੈਣ ਲਈ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸੰਗਰੂਰ ਦੇ ਸਰਕਾਰੀ ਹਸਪਤਾਲ ਪਹੁੰਚੇ।  ਹਸਪਤਾਲ ਵਿੱਚ ਮੋਹਨਜੀਤ ਸਿੰਘ ਦੀ ਮਿਜ਼ਾਜਪੁਰਸ਼ੀ ਕਰਨ ਦੌਰਾਨ ਰਾਜਾ ਵੜਿੰਗ ਨੇ ਆਪਣੇ ਮੋਬਾਇਲ ਫੋਨ ਤੋਂ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੀ ਗੱਲਬਾਤ ਮੋਹਨਜੀਤ ਸਿੰਘ ਨਾਲ ਕਰਵਾਈ। ਫੋਨ ਕਾਲ ਦੌਰਾਨ ਰਾਹੁਲ ਗਾਂਧੀ ਨੇ ਮੋਹਨਜੀਤ ਸਿੰਘ ਦੀ ਸਿਹਤ ਬਾਰੇ ਜਾਣਕਾਰੀ ਲਈ ਅਤੇ ਉਸ ਦੀ ਭਰਪੂਰ ਸ਼ਲਾਘਾ ਕੀਤੀ।

ਰਾਹੁਲ ਗਾਂਧੀ ਨੇ ਨੌਜਵਾਨ ਦੀ ਹੌਂਸਲਾ ਅਫ਼ਜ਼ਾਈ ਕਰਦਿਆਂ ਕਿਹਾ ਕਿ ਜਿਹੜਾ ਕੰਮ ਤੁਸੀਂ ਕਰ ਰਹੇ ਹੋ, ਉਹ ਬਹੁਤ ਹੀ ਹਿੰਮਤ ਅਤੇ ਦਲੇਰੀ ਭਰਿਆ ਹੈ। ਤੁਸੀਂ ਆਪਣੇ ਇਸ ਕੰਮ ਨੂੰ ਜਾਰੀ ਰੱਖੋ, ਸਮੁੱਚੀ ਕਾਂਗਰਸ ਪਾਰਟੀ ਹਰ ਮੋੜ ’ਤੇ ਤੁਹਾਡੇ ਨਾਲ ਚੱਟਾਨ ਵਾਂਗ ਖੜ੍ਹੀ ਹੈ। ਮੋਹਨਜੀਤ ਨੇ ਰਾਹੁਲ ਗਾਂਧੀ ਦੀਆਂ ਗੱਲਾਂ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਪੁਲਿਸ ਨੇ ਉਸ ਦੀ ਬੇਤਹਾਸ਼ਾ ਕੁੱਟਮਾਰ ਕੀਤੀ ਹੈ, ਜਿਸ ਕਾਰਨ ਉਸ ਦੇ ਕੰਨਾਂ ਦੇ ਪਰਦੇ ਵੀ ਫਟ ਗਏ ਹਨ ਅਤੇ ਉਸ ਨਾਲ ਗੈਰਮਨੁੱਖੀ ਤਸ਼ੱਦਦ ਵੀ ਕੀਤਾ ਗਿਆ।

Teachers Day: ਨਰੋਏ ਸਮਾਜ ਦਾ ਨਿਰਮਾਤਾ ਹੁੰਦੈ ਇੱਕ ਸੱਚਾ ਅਧਿਆਪਕ
Teachers Day: ਸਮੇਂ ਦੇ ਮੌਜੂਦਾ ਦੌਰ ਵਿਚ ਨੈਤਿਕ ਕਦਰਾਂ-ਕੀਮਤਾਂ ਸਾਡੇ ਸਮਾਜ ਵਿੱਚੋਂ ਕਿਧਰੇ ਖੰਭ ਲਾ ਕੇ ਉੱਡ ਗਈਆਂ ਹਨ। ਇਨ੍ਹਾਂ ਨੈਤਿਕ ਕਦਰਾਂ-ਕੀਮਤਾਂ ਨੂੰ ਜੇਕਰ ਕੋਈ ਸਾਡੇ ਸਮਾਜ ਵਿੱਚ ਪੈਦਾ ਕਰ ਸਕਦਾ ਹੈ ਤਾਂ ਉਹ ਇੱਕ ਅਧਿਆਪਕ ਹੀ ਹੈ। ਇਸ ਲਈ ਹੀ ਤਾਂ ਅਧਿਆਪਕ ਨਰੋਏ ਸਮਾਜ ਦਾ ਨਿਰਮਾਤਾ ਹੁੰਦਾ ਹੈ। ਸੱਚਾ ਅਧਿਆਪਕ ਇੱਕ ਚੰਗਾ ਦੋਸਤ, ਦਾਰਸ਼ਨਿਕ ਤੇ ਰਾਹ-ਦਸੇਰਾ ਹੁੰਦਾ ਹੈ। ਅਧਿਆਪਕ ਹੀ ਸਾਨੂੰ ਹਨੇ੍ਹਰੇ ਵਿੱਚੋਂ ਕੱਢ ਕੇ ਰੌਸ਼ਨੀ ਪ੍ਰਦਾਨ ਕਰਦਾ ਹੈ। ਅਧਿਆਪਕ ਇੱਕ ਸ਼ਿਲਪਕਾਰ ਦੀ ਤਰ੍ਹਾਂ ਸਾਡੇ ਸਮਾਜ ਨੂੰ ਤਰਾਸ਼ ਕੇ ਨਰੋਏ ਸਮਾਜ ਦੀ ਸਿਰਜਣਾ ਕਰਦਾ ਹੈ। ਪਿਆਰ, ਸਤਿਕਾਰ, ਪ੍ਰਸੰਸਾ, ਕਦਰ ਤੇ ਸਨਮਾਨ ਦੀ ਮੂਰਤ ਸਾਬਕਾ ਰਾਸ਼ਟਰਪਤੀ ਸਵ: ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਦਾ ਜਨਮ ਦਿਨ 5 ਸਤੰਬਰ ਨੂੰ ਸਮੁੱਚੇ ਭਾਰਤ ਵਿੱਚ ਅਧਿਆਪਕ ਦਿਵਸ ਦੇ ਤੌਰ ’ਤੇ ਮਨਾਇਆ ਜਾਂਦਾ ਹੈ।

ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਜੀ ਦਾ ਜਨਮ | Teachers Day 2026

ਇਸ ਦਿਨ ਵਿਦਿਆਰਥੀ ਆਪਣੇ ਅਧਿਆਪਕਾਂ ਦਾ ਸਹੀ ਮਾਰਗ-ਦਰਸ਼ਕ ਬਣਨ ਲਈ ਧੰਨਵਾਦ ਕਰਦੇ ਹਨ। ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਜੀ ਦਾ ਜਨਮ 5 ਸਤੰਬਰ 1888 ਨੂੰ ਦੱਖਣ ਭਾਰਤ ਦੇ ਛੋਟੇ ਜਿਹੇ ਕਸਬੇ ਤਿਰੂਤਾਣੀ ਵਿਖੇ ਹੋਇਆ ਸੀ, ਜੋ ਚੇੱਨਈ ਤੋਂ 64 ਕਿਲੋਮੀਟਰ ਉੱਤਰ-ਪੂਰਬ ਵਿੱਚ ਹੈ। ਇਨ੍ਹਾਂ ਦੇ ਪਿਤਾ ਇੱਕ ਗਰੀਬ ਬ੍ਰਾਹਮਣ ਸਨ ਅਤੇ ਤਿਰੂਤਾਣੀ ਕਸਬੇ ਦੇ ਜ਼ਿਮੀਂਦਾਰਾਂ ਕੋਲ ਸਧਾਰਨ ਕਰਮਚਾਰੀ ਦੇ ਤੌਰ ’ਤੇ ਕੰਮ ਕਰਦੇ ਸਨ। ਰਾਧਾਕਿ੍ਰਸ਼ਨਨ ਚਾਰ ਭਰਾਵਾਂ ਤੇ ਇੱਕ ਭੈਣ ਵਿੱਚੋਂ ਆਪਣੇ ਮਾਤਾ-ਪਿਤਾ ਦੀ ਦੂਜੀ ਸੰਤਾਨ ਸਨ। ਅੱਠ ਮੈਂਬਰੀ ਪਰਿਵਾਰ ਦੀ ਆਮਦਨ ਦੇ ਸਾਧਨ ਬਹੁਤ ਹੀ ਸੀਮਤ ਸਨ। ਘੱਟ ਆਮਦਨ ਵਿੱਚ ਵੀ ਰਾਧਾਕ੍ਰਿਸ਼ਨਨ ਜੀ ਨੇ ਇਹ ਸਿੱਧ ਕਰਕੇ ਦਿਖਾਇਆ ਕਿ ਤੁਹਾਡੇ ਅੰਦਰਲੇ ਹੁਨਰ ਨੂੰ ਜੇਕਰ ਤੁਸੀਂ ਚਾਹੋ ਤਾਂ ਕੋਈ ਰੋਕ ਨਹੀਂ ਸਕਦਾ। Teachers Day

ਸੰਨ 1902 ਵਿੱਚ ਰਾਧਾਕ੍ਰਿਸ਼ਨ ਜੀ ਨੇ ਬਹੁਤ ਚੰਗੇ ਅੰਕਾਂ ਨਾਲ ਮੈਟਿ੍ਰਕ ਪੱਧਰ ਦੀ ਪੜ੍ਹਾਈ ਪਾਸ

ਇਹ ਮਹਾਨ ਸਿੱਖਿਆ ਸ਼ਾਸਤਰੀ ਦੇ ਰੂਪ ਵਿੱਚ ਹੀ ਨਹੀਂ ਬਲਕਿ ਦੇਸ਼ ਦੇ ਸਰਵਉੱਚ ਰਾਸ਼ਟਰਪਤੀ ਦੇ ਅਹੁਦੇ ’ਤੇ ਵੀ ਬਿਰਾਜਮਾਨ ਹੋਏ। ਸੰਨ 1902 ਵਿੱਚ ਰਾਧਾਕ੍ਰਿਸ਼ਨਨ ਜੀ ਨੇ ਬਹੁਤ ਚੰਗੇ ਅੰਕਾਂ ਨਾਲ ਮੈਟਿ੍ਰਕ ਪੱਧਰ ਦੀ ਪੜ੍ਹਾਈ ਪਾਸ ਕੀਤੀ। ਕਲਾ ਫੈਕਲਟੀ ਦੀ ਬੈਚਲਰ ਪੱਧਰ ਦੀ ਪ੍ਰੀਖਿਆ ਵਿੱਚ ਪਹਿਲੇ ਨੰਬਰ ’ਤੇ ਆਏ, ਫਿਲਾਸਫੀ ਵਿੱਚ ਗ੍ਰੈਜੂਏਸ਼ਨ ਕੀਤੀ ਤੇ ਮਦਰਾਸ ਰੈਜੀਡੈਂਸੀ ਕਾਲਜ ਵਿੱਚ ਫਲਾਸਫੀ ਦੇ ਸਹਾਇਕ ਪ੍ਰੋਫੈਸਰ ਨਿਯੁਕਤ ਹੋਏ। ਡਾ. ਰਾਧਾਕਿ੍ਰਸ਼ਨਨ ਜੀ ਨੇ 40 ਸਾਲ ਇੱਕ ਅਧਿਆਪਕ ਦੇ ਰੂਪ ਵਿੱਚ ਬਿਤਾਏ। ਇਨ੍ਹਾਂ ਦੀ ਯੋਗਤਾ ਤੇ ਲਗਨ ਨੂੰ ਦੇਖਦੇ ਹੋਏ ਸੰਵਿਧਾਨ ਨਿਰਮਾਣ ਸਭਾ ਦਾ ਮੈਂਬਰ ਵੀ ਨਿਯੁਕਤ ਕੀਤਾ ਗਿਆ। Teachers Day

ਇਸ ਤੋਂ ਬਾਅਦ ਉਪ ਰਾਸ਼ਟਰਪਤੀ ਦੇ ਅਹੁਦੇ ’ਤੇ ਨਿਯੁਕਤੀ ਹੋਈ

ਇਸ ਤੋਂ ਬਾਅਦ ਉਪ ਰਾਸ਼ਟਰਪਤੀ ਦੇ ਅਹੁਦੇ ’ਤੇ ਨਿਯੁਕਤੀ ਹੋਈ। ਸੰਨ 1962 ਵਿੱਚ ਸ੍ਰੀ ਰਾਜਿੰਦਰ ਪ੍ਰਸਾਦ ਜੀ ਦਾ ਕਾਰਜਕਾਲ ਸਮਾਪਤ ਹੋਣ ਤੋਂ ਬਾਅਦ ਡਾ. ਰਾਧਾਕਿ੍ਰਸ਼ਨਨ ਜੀ ਨੂੰ ਰਾਸ਼ਟਰਪਤੀ ਦਾ ਅਹੁਦਾ ਸੰਭਲਾਇਆ ਗਿਆ। ਸਿੱਖਿਆ ਦੇ ਨਾਲ-ਨਾਲ ਰਾਜਨੀਤੀ ਵਿੱਚ ਉਚੇਚਾ ਯੋਗਦਾਨ ਹੋਣ ਕਾਰਨ ਭਾਰਤ ਦੇ ਪਹਿਲੇ ਰਾਸ਼ਟਰਪਤੀ ਸਤਿਕਾਰਯੋਗ ਰਾਜਿੰਦਰ ਪ੍ਰਸਾਦ ਜੀ ਨੇ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਜੀ ਨੂੰ ਭਾਰਤ ਰਤਨ ਨਾਲ ਨਵਾਜਿਆ। 17 ਅਪਰੈਲ 1975 ਨੂੰ ਡਾ. ਰਾਧਾਕਿ੍ਰਸ਼ਨਨ ਜੀ ਨੇ ਲੰਬੀ ਬਿਮਾਰੀ ਤੋਂ ਬਾਦ ਆਪਣੀ ਦੇਹ ਤਿਆਗੀ। ਕਿਸੇ ਵੀ ਬੱਚੇ ਦੇ ਪਹਿਲੇ ਅਧਿਆਪਕ ਮਾਪੇ ਹੀ ਹੁੰਦੇ ਹਨ। ਉਹ ਜੋ ਵੀ ਸਿਖਾਉਣਗੇ, ਬੱਚਾ ਉਸੇ ਤਰ੍ਹਾਂ ਹੀ ਕਰੇਗਾ। ਫਿਰ ਉਸ ਤੋਂ ਬਾਅਦ ਸਕੂਲੀ ਅਧਿਆਪਕ ਦਾ ਯੋਗਦਾਨ ਸ਼ੁਰੂ ਹੁੰਦਾ ਹੈ। Teachers Day

ਪੁਰਾਣੇ ਸਮਿਆਂ ਵਿੱਚ ਅਧਿਆਪਕ ਨੂੰ ਦਿੱਤਾ ਜਾਂਦਾ ਸੀ ਗੁਰੂ ਦਾ ਦਰਜਾ

ਜੋ ਬੱਚੇ ਦੀ ਬੁੱਧੀ ਦਾ ਅਧਿਐਨ ਕਰਨ ਤੋਂ ਬਾਅਦ ਉਸਨੂੰ ਆਪਣੇ ਗਿਆਨ ਦੀ ਭੱਠੀ ਵਿੱਚ ਢਾਲ਼ ਕੇ ਸਮਾਜਿਕ ਤੌਰ ’ਤੇ ਦੁਨੀਆਂ ਵਿੱਚ ਵਿਚਰਨ ਲਈ ਊਰਜਾ ਪ੍ਰਦਾਨ ਕਰਦਾ ਹੈ। ਸੱਚਾ ਅਧਿਆਪਕ ਜਦ ਪਰਉਪਕਾਰੀ ਤਰੀਕੇ ਨਾਲ ਸਿੱਖਿਆਰਥੀਆਂ ਨੂੰ ਦੇਸ਼ ਦੇ ਭਵਿੱਖ ਲਈ ਤਿਆਰ ਕਰਦਾ ਹੈ ਤਾਂ ਭਵਿੱਖ-ਘਾੜਾ ਅਖਵਾਉਂਦਾ ਹੈ। ਜਿਸ ਨਾਲ ਉਸ ਵੱਲੋਂ ਦਿੱਤੀ ਹੌਂਸਲਾ ਅਫਜਾਈ ਤੇ ਚੰਗੀ ਸਿੱਖਿਆ ਨਾਲ ਵਿਦਿਆਰਥੀ ਇੱਕ ਆਦਰਸ਼ ਡਾਕਟਰ, ਇੰਜੀਨੀਅਰ ਜਾਂ ਪ੍ਰਸ਼ਾਸਨਿਕ ਅਧਿਕਾਰੀ ਬਣਦਾ ਹੈ। ਪਹਿਲਾਂ ਪੁਰਾਣੇ ਸਮਿਆਂ ਵਿੱਚ ਅਧਿਆਪਕ ਨੂੰ ਗੁਰੂ ਦਾ ਦਰਜਾ ਦਿੱਤਾ ਜਾਂਦਾ ਸੀ। ਸਕੂਲ ਪਹੁੰਚਣ ਵੇਲੇ, ਛੁੱਟੀ ਵੇਲੇ ਬੱਚੇ ਅਧਿਆਪਕ ਦੇ ਪੈਰ ਛੂੰਹਦੇ ਸਨ। ਉਸ ਦਾ ਅਸਲ ਕਾਰਨ ਮਨ ਵਿੱਚ ਨਿਮਰਤਾ ਪੈਦਾ ਕਰਨਾ ਸੀ। Teachers Day

ਜ਼ਮਾਨਾ ਬਦਲ ਗਿਆ ਹੈ, ਸਿੱਖਿਆ ਦਾ ਵਪਾਰੀਕਰਨ ਹੋ ਗਿਆ ਹੈ

ਸਕੂਲ ਟਾਈਮ ਤੋਂ ਬਾਅਦ ਜੇਕਰ ਕਿਧਰੇ ਅਧਿਆਪਕ ਮਿਲ ਜਾਂਦਾ ਤਾਂ ਤੁਰੰਤ ਝੁਕ ਕੇ ਉਹਦੇ ਪੈਰ ਛੂਹੇ ਜਾਂਦੇ ਸਨ। ਜ਼ਮਾਨਾ ਬਦਲ ਗਿਆ ਹੈ, ਸਿੱਖਿਆ ਦਾ ਵਪਾਰੀਕਰਨ ਹੋ ਗਿਆ ਹੈ। ਜਿਸ ਕਰਕੇ ਨੈਤਿਕਤਾ ਅੱਜ ਦੇ ਮਾਡਰਨ ਅਧਿਆਪਕਾਂ ਦੇ ਜ਼ਿਹਨ ਵਿੱਚੋਂ ਖੰਭ ਲਾ ਕੇ ਉੱਡ ਗਈ ਹੈ। ਅਧਿਆਪਕ ਦਾ ਸਹੀ ਕੰਮ ਵਿਦਿਆਰਥੀ ਦੇ ਅੰਦਰਲੇ ਟੈਲੇਂਟ ਨੂੰ ਬਾਹਰ ਕੱਢ ਕੇ ਸਮਾਜ ਵਿਚ ਕਿਸ ਤਰ੍ਹਾਂ ਵਿਚਰਨਾ ਹੈ ਇਹ ਸਿਖਾਉਣਾ ਹੁੰਦਾ ਹੈ। ਇੱਕ ਚੰਗੇ ਅਧਿਆਪਕ ਨੂੰ ਆਪਣੇ ਵਿਦਿਆਰਥੀਆਂ ਅੰਦਰ ਵਿਸ਼ਿਆਂ ਸਬੰਧੀ ਦਿਲਚਸਪੀ ਪੈਦਾ ਕਰਨ ਦਾ ਗਿਆਨ ਹੋਣ ਦੇ ਨਾਲ-ਨਾਲ ਨੈਤਿਕਤਾ ਵੀ ਜ਼ਰੂਰੀ ਹੈ। ਅਧਿਆਪਕ ਇੱਕ ਅਜਿਹਾ ਦੀਵਾ ਹੈ ਜੋ ਬਲਣ ਉਪਰੰਤ ਰੌਸ਼ਨੀ ਹੀ ਨਹੀਂ ਕਰਦਾ ਬਲਕਿ ਬਾਕੀ ਦੀਵਿਆਂ ਨੂੰ ਵੀ ਬਾਲ ਕੇ ਵਿਦਿਆਰਥੀਆਂ ਦੇ ਜੀਵਨ ਨੂੰ ਹਨ੍ਹੇਰੇ ਤੋਂ ਚਾਨਣ ਵੱਲ ਲੈ ਜਾਂਦਾ ਹੈ। Teachers Day

Read This : ਨਰੋਏ ਸਮਾਜ ਦਾ ਨਿਰਮਾਤਾ ਹੁੰਦੈ ਇੱਕ ਸੱਚਾ ਅਧਿਆਪਕ

ਅੱਜ ਦੇ ਨਵੇਂ ਜਮਾਨੇ ਦੇ ਅਧਿਆਪਕਾਂ ਦੇ ਮਨਾਂ ਵਿਚ ਇਹ ਧਾਰਨਾ ਘਰ ਕਰ ਚੁੱਕੀ ਹੈ ਕਿ ਵਿਦਿਆਰਥੀ ਸੌ ਫੀਸਦੀ ਅੰਕ ਹੀ ਹਾਸਲ ਕਰੇ। ਉਹ ਵਿਦਿਆਰਥੀਆਂ ਨੂੰ ਜੀਵਨ ਜਿਊਣ ਦੇ ਢੰਗ ਸਿਖਾਉਣ ਵਾਲੀਆਂ ਰਿਪੋਰਟਾਂ ਤਿਆਰ ਕਰਨ ਦੀ ਬਜਾਏ ਬੱਚਿਆਂ ਦੇ ਅੰਕਾਂ ਵਾਲੇ ਰਿਪੋਰਟ ਕਾਰਡਾਂ ਵਿੱਚ ਪ੍ਰਤੀਸ਼ਤਤਾ ਵਧਾਉਣ ਲਈ ਹੱਥਕੰਡੇ ਅਪਣਾਉਂਦੇ ਹਨ। ਚਾਹੀਦਾ ਤਾਂ ਇਹ ਸੀ ਕਿ ਪੜ੍ਹਾਈ ਦੇ ਨਾਲ-ਨਾਲ ਸਮਾਜਿਕ ਜ਼ਿੰਦਗੀ ਜਿਉਣ ਦੇ ਢੰਗ-ਤਰੀਕੇ ਸਿਖਾ ਕੇ ਬੱਚਿਆਂ ਅੰਦਰ ਇਨਸਾਨੀਅਤ ਦੇ ਗੁਣ ਪੈਦਾ ਕੀਤੇ ਜਾਣ, ਤੇ ਨੈਤਿਕਤਾ ਸਿਖਾ ਕੇ ਇੱਕ ਚੰਗਾ ਪੁਲਿਸ ਅਫਸਰ, ਚੰਗਾ ਪ੍ਰਸ਼ਾਸਨਿਕ ਅਧਿਕਾਰੀ, ਚੰਗਾ ਜੱਜ, ਵਕੀਲ ਤੇ ਇੱਕ ਚੰਗਾ ਅਧਿਆਪਕ ਕਿਸ ਤਰ੍ਹਾਂ ਬਣਾਉਣਾ ਹੈ, ਇਹ ਸਭ ਤਾਂ ਹੀ ਸੰਭਵ ਹੋਵੇਗਾ ਜੇਕਰ ਅੱਜ ਦਾ ਅਧਿਆਪਕ ਖੁਦ ਨੈਤਿਕਤਾ ਨਾਲ ਭਰਪੂਰ ਹੋਵੇਗਾ। Teachers Day

ਵਿੱਦਿਆ ਦੇ ਵਪਾਰੀਕਰਨ ਨੇ ਸਾਡੇ ਸਮਾਜ ਵਿਚ ਅਨੈਤਿਕਤਾ ਫੈਲਾਈ

ਵਿੱਦਿਆ ਦੇ ਵਪਾਰੀਕਰਨ ਨੇ ਸਾਡੇ ਸਮਾਜ ਵਿਚ ਅਨੈਤਿਕਤਾ ਫੈਲਾਈ ਹੈ। ਜੇਕਰ ਕਿਸੇ ਵੀ ਬੱਚੇ ਦੀ ਅੰਕਾਂ ਦੀ ਫੀਸਦੀ ਘਟਦੀ ਹੈ ਤਾਂ ਉਹ ਖੁਦਕੁਸ਼ੀ ਕਰ ਲੈਂਦਾ ਹੈ। ਇਸ ਦਾ ਮੁੱਖ ਕਾਰਨ ਵਿਦਿਆਰਥੀਆਂ ’ਤੇ ਵੱਧ ਫੀਸਦੀ ਅੰਕ ਹਾਸਲ ਕਰਨ ਦਾ ਦਬਾਅ ਹੁੰਦਾ ਹੈ। ਇਹੀ ਦਬਾਅ ਜੇਕਰ ਚੰਗਾ ਇਨਸਾਨ ਬਣ ਕੇ ਦੁਨੀਆਦਾਰੀ ਵਿੱਚ ਵਿਚਰਨ ਲਈ ਪਾਇਆ ਹੋਵੇ ਤਾਂ ਇਸਦੇ ਨਤੀਜੇ ਸਾਰਥਕ ਨਿੱਕਲਣਗੇ। ਅਸਲ ਵਿੱਚ ਤਾਂ ਨੈਤਿਕ ਕਦਰਾਂ-ਕੀਮਤਾਂ ਹੀ ਤੈਅ ਕਰਦੀਆਂ ਹਨ ਕਿ ਬੱਚਾ ਵੱਡਾ ਹੋ ਕੇ ਕਿਹੋ-ਜਿਹਾ ਇਨਸਾਨ ਬਣੇਗਾ। ਜਿਵੇਂ ਕਿ ਡਾ. ਰਾਧਾਕ੍ਰਿਸ਼ਨਨ  ਜੀ ਨੇ ਇਹ ਸਭ ਕਰਕੇ ਦਿਖਾਇਆ ਜਿਸ ਵਿੱਚ ਉਨ੍ਹਾਂ ਦੇ ਅਧਿਆਪਕਾਂ ਦਾ ਵੱਡਮੁੱਲਾ ਯੋਗਦਾਨ ਸੀ ਬਾਕੀ ਅੱਜ ਦੇ ਅਧਿਆਪਕਾਂ ਨੂੰ ਵੀ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਗ੍ਰਹਿਣ ਕਰਕੇ ਬੱਚਿਆਂ ਦੇ ਸੁਨਹਿਰੀ ਭਵਿੱਖ ਲਈ ਕੰਮ ਕਰਨਾ ਚਾਹੀਦਾ ਹੈ ਤਾਂ ਕਿ ਉਹ ਵੀ ਕਿਸੇ ਲਈ ਚਾਨਣ-ਮੁਨਾਰਾ ਬਣ ਸਕਣ।

ਅੱਜ ਜੇਕਰ ਅਸੀਂ ਗੱਲ ਕਰਦੇ ਹਾਂ ਕਿ ਇਸ ਸਾਰੇ ਵਰਤਾਰੇ ਪ੍ਰਤੀ ਅਧਿਆਪਕ ਜਿੰਮੇਵਾਰ ਹੈ ਤਾਂ ਮੌਜੂਦਾ ਸਮਾਜਿਕ ਢਾਂਚੇ ਦੇ ਖਿੱਲਰੇ ਤਾਣੇ-ਬਾਣੇ ਲਈ ਬੱਚੇ ਤੇ ਉਨ੍ਹਾਂ ਦੇ ਮਾਪੇ ਵੀ ਜ਼ਿੰਮੇਵਾਰ ਹਨ। ਮਾਪਿਆਂ ਨੇ ਬੱਚਿਆਂ ਨੂੰ ਪੈਸੇ ਤੇ ਹੋਰ ਕਈ ਤਰ੍ਹਾਂ ਦੀਆਂ ਖੁੱਲ੍ਹਾਂ ਦੇ ਕੇ ਵਿਗਾੜਿਆ ਹੈ ਜਿਸ ਨਾਲ ਪਿਛਲੇ ਸਮੇਂ ਦੌਰਾਨ ਬੱਚਿਆਂ ਵੱਲੋਂ ਆਪਣੇ ਅਧਿਆਪਕਾਂ ਦੀ ਕੁੱਟ-ਮਾਰ ਕਰਕੇ ਬੇਇੱਜਤੀ ਕਰਨ ਕਰਕੇ ਵਿਦਿਆਰਥੀਆਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ। ਸਰਕਾਰੀ ਸਕੂਲਾਂ ਦੀ ਤਰਸਯੋਗ ਹਾਲਤ ਪੈਦਾ ਕਰਨ ਵਿੱਚ ਵਿਦਿਆਰਥੀਆਂ ਦੇ ਇਸ ਵਿਹਾਰ ਦਾ ਵੱਡਾ ਯੋਗਦਾਨ ਹੈ, ਜਿਸ ਨੂੰ ਝੁਠਲਾਇਆ ਨਹੀਂ ਜਾ ਸਕਦਾ। ਜਿਸ ਕਾਰਨ ਅੱਜ ਵਿੱਦਿਆ ਦਾ ਵਪਾਰੀਕਰਨ ਹੋਣ ਕਰਕੇ ਮੁਫ਼ਤ ਦਿੱਤੀ ਜਾਣ ਵਾਲੀ ਸਿੱਖਿਆ ਲੱਖਾਂ ਵਿੱਚ ਮਿਲਦੀ ਹੈ। Teachers Day

ਪੰਜੇ ਉਂਗਲਾਂ ਇੱਕੋ-ਜਿਹੀਆਂ ਨਹੀਂ ਹੁੰਦੀਆਂ

ਪੰਜੇ ਉਂਗਲਾਂ ਇੱਕੋ-ਜਿਹੀਆਂ ਨਹੀਂ ਹੁੰਦੀਆਂ ਦੇਸ਼ ਦੇ ਕਈ ਰਾਜਾਂ ਵਿੱਚ ਅੱਜ ਵੀ ਸਰਕਾਰਾਂ ਦੇ ਚੰਗੇ ਯੋਗਦਾਨ ਕਾਰਨ ਅਧਿਆਪਕ ਤੇ ਵਿਦਿਆਰਥੀ ਉੱਚੀਆਂ ਕਦਰਾਂ-ਕੀਮਤਾਂ ਵੱਲ ਵਧ ਰਹੇ ਹਨ ਤੇ ਜ਼ਿਆਦਾਤਰ ਪ੍ਰਸ਼ਾਸਨਿਕ ਅਧਿਕਾਰੀ ਉਨ੍ਹਾਂ ਰਾਜਾਂ ਦੇ ਹੀ ਸਿਲੈਕਟ ਹੋ ਕੇ ਦੇਸ਼ ਦੀ ਸੇਵਾ ਵਿੱਚ ਯੋਗਦਾਨ ਪਾ ਕੇ ਆਪਣੇ ਮਾਤਾ-ਪਿਤਾ ਤੇ ਅਧਿਆਪਕਾਂ ਦਾ ਨਾਂਅ ਰੌਸ਼ਨ ਕਰ ਰਹੇ ਹਨ। ਅਧਿਆਪਕ ਵਿਦਿਆਰਥੀਆਂ ਨੂੰ ਚੰਗੇ ਰਾਹਾਂ ਦਾ ਪਾਂਧੀ ਬਣਾਉਂਦਾ ਹੈ। ਇਸ ਲਈ ਇੰਨੀ ਵੱਡੀ ਭੂਮਿਕਾ ਨਿਭਾਉਣ ਵਾਲਿਆਂ ਨੂੰ ਇੱਕ ਦਿਨ ਹੀ ਨਹੀਂ ਪੂਰੀ ਜ਼ਿੰਦਗੀ ਉਨ੍ਹਾਂ ਦਾ ਅਹਿਸਾਨ ਨਹੀਂ ਭੁੱਲਣਾ ਚਾਹੀਦਾ। Teachers Day

ਇੰਜ: ਜਗਜੀਤ ਸਿੰਘ ਕੰਡਾ
ਕੋਟਕਪੂਰਾ

Drone Didi Yojana: ਫਤਿਹਾਬਾਦ ’ਚ ਹੁਣ ‘ਡਰੋਨ ਦੀਦੀ’ ਕਰੇਗੀ ਖੇਤਾਂ ’ਚ ਸਪਰੇਅ, 7000 ਏਕੜ ਦਾ ਟੀਚਾ
ਫਤਿਹਾਬਾਦ (ਵਿਨੋਦ ਸ਼ਰਮਾ)। ਖੇਤੀਬਾੜੀ ’ਚ ਆਧੁਨਿਕ ਤਕਨਾਲੋਜੀ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ, ਫਤਿਹਾਬਾਦ ਜ਼ਿਲ੍ਹੇ ’ਚ ਹੁਣ ਖੇਤੀਬਾੜੀ ਡਰੋਨਾਂ ਦੀ ਵਰਤੋਂ ਕਰਕੇ ਕੀਟਨਾਸ਼ਕਾਂ ਤੇ ਖਾਦਾਂ ਦਾ ਛਿੜਕਾਅ ਕੀਤਾ ਜਾਵੇਗਾ। ਇਸ ਉਦੇਸ਼ ਲਈ, ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਨੇ ‘ਖੇਤੀ ਸ਼ਕਤੀ ਨਮੋ ਡਰੋਨ ਦੀਦੀ ਯੋਜਨਾ’ ਤਹਿਤ 2026-27 ਤੱਕ ਜ਼ਿਲ੍ਹੇ ਵਿੱਚ 7,000 ਏਕੜ ਰਕਬੇ ’ਚ ਡਰੋਨ ਛਿੜਕਾਅ ਦਾ ਟੀਚਾ ਰੱਖਿਆ ਹੈ। ਇਸ ਯੋਜਨਾ ਤਹਿਤ, ਜ਼ਿਲ੍ਹੇ ਵਿੱਚ ਸੱਤ ਸਿਖਲਾਈ ਪ੍ਰਾਪਤ ਔਰਤਾਂ ਦੀ ਪਛਾਣ ‘ਡਰੋਨ ਦੀਦੀ’ ਵਜੋਂ ਕੀਤੀ ਗਈ ਹੈ। ਇਹ ਔਰਤਾਂ ਖੇਤੀਬਾੜੀ ਡਰੋਨਾਂ ਦੀ ਵਰਤੋਂ ਕਰਕੇ ਕਿਸਾਨਾਂ ਦੇ ਖੇਤਾਂ ’ਚ ਕੀਟਨਾਸ਼ਕਾਂ ਤੇ ਖਾਦਾਂ ਦਾ ਛਿੜਕਾਅ ਕਰਨਗੀਆਂ। ਉਨ੍ਹਾਂ ਕੋਲ ਡੀਜੀਸੀਏ ਨਿਯਮਾਂ ਅਨੁਸਾਰ ਡਰੋਨ ਸੰਚਾਲਨ ਲਈ ਲੋੜੀਂਦੀ ਸਿਖਲਾਈ ਤੇ ਪ੍ਰਮਾਣੀਕਰਣ ਹੋਣਾ ਚਾਹੀਦਾ ਹੈ।

ਕਿਸਾਨਾਂ ਨੂੰ ਪ੍ਰਤੀ ਏਕੜ 150 ਰੁਪਏ ਦੇਣੇ ਹੋਣਗੇ

ਡਰੋਨ ਛਿੜਕਾਅ ਦੀ ਕੁੱਲ ਲਾਗਤ 400 ਰੁਪਏ ਪ੍ਰਤੀ ਏਕੜ ਨਿਰਧਾਰਤ ਕੀਤੀ ਗਈ ਹੈ। ਸਰਕਾਰ ਪ੍ਰਤੀ ਏਕੜ 250 ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕਰੇਗੀ, ਜੋ ਸਿੱਧੇ ਤੌਰ ’ਤੇ ਸਬੰਧਤ ਡਰੋਨ ਦੀਦੀ ਦੇ ਖਾਤੇ ’ਚ ਟ੍ਰਾਂਸਫਰ ਕੀਤੀ ਜਾਵੇਗੀ। ਬਾਕੀ 150 ਰੁਪਏ ਪ੍ਰਤੀ ਏਕੜ ਕਿਸਾਨ ਵੱਲੋਂ ਅਦਾ ਕੀਤਾ ਜਾਵੇਗਾ। ਹਾਲਾਂਕਿ, ਇਸ ਰਕਮ ’ਚ ਕੀਟਨਾਸ਼ਕਾਂ, ਖਾਦਾਂ, ਜਾਂ ਛਿੜਕਾਅ ਲਈ ਵਰਤੇ ਜਾਣ ਵਾਲੇ ਹੋਰ ਖੇਤੀਬਾੜੀ ਰਸਾਇਣਾਂ ਦੀ ਲਾਗਤ ਸ਼ਾਮਲ ਨਹੀਂ ਹੈ। ਕਿਸਾਨ ਨੂੰ ਇਨ੍ਹਾਂ ਖੇਤੀਬਾੜੀ ਲਾਗਤਾਂ ਦੀ ਖਰੀਦ ਤੇ ਲਾਗਤ ਖੁਦ ਸਹਿਣ ਕਰਨੀ ਪਵੇਗੀ।

ਇਹ ਵੀ ਪੜ੍ਹੋ : Chandigarh City: ਚੰਡੀਗੜ੍ਹ, ਸੁਪਨਿਆਂ ਦੇ ਸ਼ਹਿਰ ਤੋਂ ਆਧੁਨਿਕ ਪੰਜਾਬ ਦੀ ਪਹਿਚਾਣ ਤੱਕ

ਖੇਤੀਬਾੜੀ ’ਚ ਤਕਨਾਲੋਜੀ ਤੇ ਔਰਤਾਂ ਲਈ ਰੁਜ਼ਗਾਰ ਦੇ ਮੌਕੇ | Drone Didi Yojana

ਖੇਤੀਬਾੜੀ ਵਿਭਾਗ ਅਨੁਸਾਰ, ਡਰੋਨ ਦੀ ਵਰਤੋਂ ਖੇਤਾਂ ’ਚ ਆਧੁਨਿਕ ਛਿੜਕਾਅ ਤਕਨੀਕਾਂ ਨੂੰ ਉਤਸ਼ਾਹਿਤ ਕਰੇਗੀ। ਇਸ ਨਾਲ ਕਿਸਾਨ ਘੱਟ ਸਮੇਂ ’ਚ ਵੱਡੇ ਖੇਤਰਾਂ ’ਚ ਛਿੜਕਾਅ ਕਰ ਸਕਣਗੇ। ਇਸ ਤੋਂ ਇਲਾਵਾ, ਇਸ ਪਹਿਲਕਦਮੀ ਨੂੰ ਡਰੋਨ ਸੰਚਾਲਨ ਰਾਹੀਂ ਪੇਂਡੂ ਔਰਤਾਂ ਨੂੰ ਨਵੇਂ ਰੁਜ਼ਗਾਰ ਤੇ ਸਵੈ-ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ’ਚ ਮਹੱਤਵਪੂਰਨ ਮੰਨਿਆ ਜਾਂਦਾ ਹੈ। ‘ਡਰੋਨ ਦੀਦੀ’ ਯੋਜਨਾ ਖੇਤੀਬਾੜੀ ’ਚ ਔਰਤਾਂ ਨੂੰ ਤਕਨੀਕੀ ਤੌਰ ’ਤੇ ਸਸ਼ਕਤ ਬਣਾਉਣ ਤੇ ਉਨ੍ਹਾਂ ਨੂੰ ਖੇਤੀਬਾੜੀ ਸੇਵਾਵਾਂ ਨਾਲ ਜੋੜਨ ’ਤੇ ਕੇਂਦ੍ਰਿਤ ਕਰ ਰਹੀ ਹੈ। ਫਤਿਹਾਬਾਦ ’ਚ 7,000 ਏਕੜ ਦੇ ਟੀਚੇ ਨੂੰ ਪ੍ਰਾਪਤ ਕਰਨ ’ਤੇ, ਵੱਡੀ ਗਿਣਤੀ ਵਿੱਚ ਕਿਸਾਨ ਇਸ ਤਕਨਾਲੋਜੀ ਤੋਂ ਲਾਭ ਉਠਾ ਸਕਣਗੇ। Drone Didi Yojana

ਫਤਿਹਾਬਾਦ ’ਚ ਡਰੋਨ ਸਪਰੇਅ ਯੋਜਨਾ ਦੀਆਂ ਮੁੱਖ ਗੱਲਾਂ

ਯੋਜਨਾ : ਖੇਤੀਬਾੜੀ ਸ਼ਕਤੀ ਨਮੋ ਡਰੋਨ ਦੀਦੀ ਯੋਜਨਾ

ਸਾਲ : 2026-27

ਜ਼ਿਲ੍ਹਾ ਟੀਚਾ : 7,000 ਏਕੜ

ਪਛਾਣੀਆਂ ਗਈਆਂ ਡਰੋਨ ਦੀਦੀਆਂ : 7 ਸਿਖਲਾਈ ਪ੍ਰਾਪਤ ਔਰਤਾਂ

ਡਰੋਨ ਸਪਰੇਅ ਦੀ ਕੁੱਲ ਲਾਗਤ : 400 ਰੁਪਏ ਪ੍ਰਤੀ ਏਕੜ

ਸਰਕਾਰੀ ਸਹਾਇਤਾ : 250 ਰੁਪਏ ਪ੍ਰਤੀ ਏਕੜ

ਕਿਸਾਨ ਦਾ ਹਿੱਸਾ : 150 ਰੁਪਏ ਪ੍ਰਤੀ ਏਕੜ

ਕੀਟਨਾਸ਼ਕ/ਖਾਦ ਦੀ ਲਾਗਤ : ਕਿਸਾਨ ਨਿੱਜੀ ਤੌਰ ’ਤੇ ਸਹਿਣ ਕਰੇਗਾ

ਡਰੋਨ ਸੰਚਾਲਨ : ਡੀਜੀਸੀਏ ਨਿਯਮਾਂ ਅਨੁਸਾਰ ਸਿਖਲਾਈ ਤੇ ਪ੍ਰਮਾਣੀਕਰਣ ਦੀ ਲੋੜ ਹੈ।

Punjabi University Patiala: ਪੰਜਾਬੀ ਯੂਨੀਵਰਸਿਟੀ ਦਾ ਫਰਮਾਨ, ਯੁਵਕ ਮੇਲੇ ਦੀ ਐਂਟਰੀ ਫੀਸ ਦਿਓ, ਨਹੀਂ ਤਾਂ ਰੋਕਾਂਗੇ ਨਤੀਜੇ
Punjabi University Patiala: ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੰਜਾਬੀ ਯੂਨੀਵਰਸਿਟੀ ਪਟਿਆਲਾ ਖੇਤਰੀ ਯੁਵਕ ਮੇਲੇ ਦੀ ਐਂਟਰੀ ਫੀਸ ਜਮ੍ਹਾ ਨਾ ਕਰਵਾਉਣ ਵਾਲੇ ਕਾਲਜਾਂ ਨੂੰ ਸਿੱਧੇ ਡਰਾਵੇ ਦੇ ਰਹੀ ਹੈ। ਯੂਨੀਵਰਸਿਟੀ ਵੱਲੋਂ ਪੱਤਰ ਜਾਰੀ ਕਰਕੇ ਆਖਿਆ ਗਿਆ ਹੈ ਕਿ ਜਿਹੜੇ ਕਾਲਜ ਖੇਤਰੀ ਯੁਵਕ ਮੇਲੇ ਦੀ ਐਂਟਰੀ ਫੀਸ ਜਮ੍ਹਾਂ ਨਹੀਂ ਕਰਵਾਉਣਗੇ, ਉਨ੍ਹਾਂ ਕਾਲਜਾਂ ਦੇ ਨਤੀਜੇ ਰੋਕ ਦਿੱਤੇ ਜਾਣਗੇ।

ਇੱਧਰ ਸਵਾਲ ਇਹ ਖੜ੍ਹਾ ਹੋ ਰਿਹਾ ਹੈ ਕਿ ਆਖਰ ਵਿਦਿਆਰਥੀਆਂ ਦਾ ਕੀ ਕਸੂਰ ਹੈ ਤੇ ਯੂਨੀਵਰਸਿਟੀ ਇਸ ਸਬੰਧੀ ਕੋਈ ਹੋਰ ਐਕਸ਼ਨ ਵੀ ਲੈ ਸਕਦੀ ਹੈ। ਦੱਸਣਯੋਗ ਹੈ ਕਿ ਪੰਜਾਬੀ ਯੂਨੀਵਰਸਿਟੀ ਆਏ ਦਿਨ ਵਿਵਾਦਾਂ ’ਚ ਘਿਰੀ ਰਹਿੰਦੀ ਹੈ ਤੇ ਕਦੇ ਵਿਦਿਆਰਥੀਆਂ ਦੀਆਂ ਫੀਸਾਂ ’ਚ ਵਾਧਾ ਤੇ ਕਦੇ ਵਿਦਿਆਰਥੀਆਂ ਦੇ ਨਤੀਜ਼ਿਆਂ ਨੂੰ ਸਮੇਂ ਸਿਰ ਨਹੀਂ ਕੱਢਿਆ ਜਾਂਦਾ ਤੇ ਕਈ ਤਰ੍ਹਾਂ ਦੀਆਂ ਤਰੁੱਟੀਆਂ ਲਗਾਕੇ ਜੁਰਮਾਨੇ ਇਕੱਠੇ ਕੀਤੇ ਜਾਂਦੇ ਹਨ। ਹੁਣ ਪੰਜਾਬੀ ਯੂਨੀਵਰਸਿਟੀ ਵੱਲੋਂ ਸੈਸ਼ਨ 2026-27 ਦਾ ਨੋਰਥ ਜੋਨ ਅੰਤਰ ਯੂਨੀਵਰਸਿਟੀ ਯੁਵਕ ਮੇਲਾ ਕਰਵਾਇਆ ਜਾ ਰਿਹਾ ਹੈ।

Read Also ; ਸਫਾਈ ਕਰਮਚਾਰੀਆਂ ਦੀ ਹੜਤਾਲ ’ਤੇ ਹਰਿਆਣਾ ਵਿਧਾਨ ਸਭਾ ’ਚ ਹੰਗਾਮਾ

ਇਸ ਸਬੰਧੀ ਕਾਲਜਾਂ ਦੀ ਐਂਟਰੀ ਫੀਸ ’ਚ ਵਾਧਾ ਕੀਤਾ ਗਿਆ ਹੈ ਜੋ ਕਿ ਮੇਜ਼ਬਾਨ ਕਾਲਜਾਂ ਨੂੰ ਦੇਣਗੇ। ਇਸ ਮੁਤਾਬਿਕ ਜਿਹੜੇ ਕਾਲਜਾਂ ’ਚ ਵਿਦਿਆਰਥੀਆਂ ਦੀ ਗਿਣਤੀ 500 ਹੋਵੇਗੀ, ਉਹ 12 ਹਜ਼ਾਰ ਰੁਪਏ ਦੇਣਗੇ ਤੇ ਜਿਹੜੇ ਕਾਲਜਾਂ ’ਚ ਵਿਦਿਆਰਥੀਆਂ ਦੀ ਗਿਣਤੀ 1500 ਹੋਵੇਗੀ, ਉਨ੍ਹਾਂ ਵੱਲੋਂ 23000 ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਜਿਹੜੇ ਕਾਲਜਾਂ ’ਚ ਗਿਣਤੀ 1500 ਤੋਂ ਵੱਧ ਹੋਵੇਗੀ, ਉਨ੍ਹਾਂ ਨੂੰ 35 ਹਜ਼ਾਰ ਰੁਪਏ ਦੇਣੇ ਹੋਣਗੇ। ਯੂਨੀਵਰਸਿਟੀ ਵੱਲੋਂ ਵੱਖ-ਵੱਖ ਕਾਲਜਾਂ ਨੂੰ ਜਾਰੀ ਕੀਤੇ ਪੱਤਰ ’ਚ ਇਹ ਧਮਕੀ ਵੀ ਦਿੱਤੀ ਗਈ ਹੈ ਕਿ ਜਿਹੜੇ ਕਾਲਜ ਖੇਤਰੀ ਮੇਲੇ ਦੀ ਐਂਟਰੀ ਫੀਸ ਜਮ੍ਹਾ ਨਹੀਂ ਕਰਵਾਉਣਗੇ, ਯੂਨੀਵਰਸਿਟੀ ਵੱਲੋਂ ਉਨ੍ਹਾਂ ਕਾਲਜਾਂ ਦੀਆਂ ਪ੍ਰੀਖਿਆਵਾਂ ਦੇ ਨਤੀਜ਼ੇ ਰੋਕ ਦਿੱਤੇ ਜਾਣਗੇ।

ਇਹ ਵੀ ਆਖਿਆ ਗਿਆ ਹੈ ਕਿ ਖੇਤਰੀ ਮੇਲੇ ਦੀ ਫੀਸ ਦੇਣੀ ਲਾਜਮੀ ਹੈ, ਭਾਵੇਂ ਕਾਲਜ ਖੇਤਰੀ ਮੇਲੇ ’ਚ ਭਾਗ ਵੀ ਨਹੀਂ ਲੈਂਦਾ। ਇੱਧਰ ਯੂਨਵਰਸਿਟੀ ਦੇ ਇਸ ਫੈਸਲੇ ’ਤੇ ਕਈ ਕਾਲਜਾਂ ਵੱਲੋਂ ਉਂਗਲ ਚੁੱਕੀ ਗਈ ਹੈ ਕਿ ਵਿਦਿਆਥੀਆਂ ਦਾ ਇਸ ਵਿੱਚ ਕੀ ਕਸੂਰ ਹੈ ਜੋ ਨਤੀਜ਼ੇ ਰੋਕਣ ਦੀ ਗੱਲ ਆਖੀ ਜਾ ਰਹੀ ਹੈ। ਯੂਨੀਵਰਸਿਟੀ ਸਬੰਧਿਤ ਕਾਲਜਾਂ ਨੂੰ ਜੁਰਮਾਨਾਂ ਜਾਂ ਕੋਈ ਹੋਰ ਹਦਾਇਤ ਜਾਰੀ ਕਰ ਸਕਦੀ ਹੈ। ਯੂਨੀਵਰਸਿਟੀ ਦੇ ਇਸ ਰਵੱਈਏ ਨੂੰ ਸਿੱਧਾ ਧਮਕੀ ਭਰਿਆ ਰਵੱਈਆ ਗਰਦਾਨਿਆ ਗਿਆ ਹੈ।

ਕਾਲਜ ’ਤੇ ਵਿਦਿਆਰਥੀ ਫੀਸ ਜਮ੍ਹਾ ਕਰਵਾਉਣ ਦਾ ਪਾਉਣਗੇ ਦਬਾਅ

ਇਸ ਸਬੰਧੀ ਜਦੋਂ ਪੰਜਾਬੀ ਯੂਨੀਵਰਸਿਟੀ ਦੇ ਡਾਇਰੈਕਟਰ ਯੁਵਕ ਭਲਾਈ ਵਿਭਾਗ ਪ੍ਰੋ. ਭੀਮ ਇੰਦਰ ਸਿੰਘ ਤੋਂ ਪ੍ਰੀਖਿਆਵਾਂ ਦੇ ਨਤੀਜੇ ਰੋਕਣ ਦੇ ਫੈਸਲੇ ਸਬੰਧੀ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਸਾਲ 2017 ਦੀ ਸਿੰਡੀਕੇਟ ਮੀਟਿੰਗ ’ਚ ਫੈਸਲਾ ਲਿਆ ਗਿਆ ਸੀ। ਜਦੋਂ ਉਨ੍ਹਾਂ ਨੂੰ ਪੁੱਛਿਆ ਕਿ ਵਿਦਿਆਰਥੀਆਂ ਦਾ ਇਸ ਵਿੱਚ ਕੀ ਕਸੂਰ ਹੈ ਤਾਂ ਉਨ੍ਹਾਂ ਕਿਹਾ ਕਿ ਵਿਦਿਆਰਥੀ ਕਾਲਜਾਂ ’ਤੇ ਫੀਸ ਜਮ੍ਹਾ ਕਰਨ ਦਾ ਦਬਾਓ ਪਾਉਣਗੇ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਕਈ ਕਾਲਜਾਂ ਵੱਲੋਂ ਐਂਟਰੀ ਫੀਸ ਜਮ੍ਹਾ ਨਹੀਂ ਕਰਵਾਈ ਗਈ ਸੀ ਤੇ ਨਤੀਜ਼ੇ ਰੋਕਣ ਤੋਂ ਬਾਅਦ ਇਹ ਫੀਸ ਦਿੱਤੀ ਗਈ। ਉਨ੍ਹਾਂ ਕਿਹਾ ਕਿ ਇਹ ਫੀਸ ਵੀ ਕੋਈ ਜਿਆਦਾ ਨਹੀਂ, ਕਿਉਂਕਿ ਜਿਹੜਾ ਕਾਲਜ ਕਰਵਾਉਂਦਾ ਹੈ ਤਾਂ ਖਰਚਾ ਬਹੁਤ ਆਉਂਦਾ ਹੈ।

Chandigarh City: ਚੰਡੀਗੜ੍ਹ, ਸੁਪਨਿਆਂ ਦੇ ਸ਼ਹਿਰ ਤੋਂ ਆਧੁਨਿਕ ਪੰਜਾਬ ਦੀ ਪਹਿਚਾਣ ਤੱਕ
ਚੰਡੀਗੜ੍ਹ ਸਿਰਫ਼ ਇੱਕ ਸ਼ਹਿਰ ਦਾ ਨਾਂਅ ਨਹੀਂ, ਸਗੋਂ ਆਧੁਨਿਕ ਭਾਰਤ ਦੇ ਸੁਫ਼ਨੇ, ਯੋਜਨਾਬੱਧ ਵਿਕਾਸ ਅਤੇ ਪੰਜਾਬ ਦੀ ਵਿਲੱਖਣ ਪਛਾਣ ਦਾ ਪ੍ਰਤੀਕ ਹੈ। ਆਜ਼ਾਦੀ ਤੋਂ ਬਾਅਦ ਵਸਾਇਆ ਗਿਆ ਇਹ ਸ਼ਹਿਰ ਅੱਜ ਆਪਣੀ ਖੂਬਸੂਰਤੀ, ਸਾਫ਼-ਸੁਥਰੇ ਮਾਹੌਲ, ਚੌੜੀਆਂ ਸੜਕਾਂ, ਹਰੇ-ਭਰੇ ਸੈਕਟਰਾਂ ਤੇ ਵਿਲੱਖਣ ਵਾਸਤੂਕਲਾ ਕਾਰਨ ਦੇਸ਼ ਹੀ ਨਹੀਂ, ਸਗੋਂ ਵਿਦੇਸ਼ਾਂ ਵਿੱਚ ਵੀ ਆਪਣੀ ਵੱਖਰੀ ਪਛਾਣ ਰੱਖਦਾ ਹੈ।ਚੰਡੀਗੜ੍ਹ ਦੀ ਕਹਾਣੀ ਭਾਰਤ ਦੀ ਆਜ਼ਾਦੀ ਤੋਂ ਬਾਅਦ ਦੇ ਉਸ ਦੌਰ ਨਾਲ ਜੁੜੀ ਹੋਈ ਹੈ ਜਦੋਂ ਨਵੇਂ ਭਾਰਤ ਨੂੰ ਨਵੀਂ ਸੋਚ ਅਤੇ ਨਵੀਂ ਦਿਸ਼ਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਪੰਜਾਬ ਲਈ ਇੱਕ ਨਵੀਂ ਰਾਜਧਾਨੀ ਦੀ ਲੋੜ ਮਹਿਸੂਸ ਹੋਈ ਅਤੇ ਇਸੇ ਵਿਚਾਰ ਨੇ ਚੰਡੀਗੜ੍ਹ ਦੇ ਜਨਮ ਦਾ ਰਾਹ ਪੱਧਰਾ ਕੀਤਾ। ਇਸ ਸ਼ਹਿਰ ਦੀ ਯੋਜਨਾ ਤਿਆਰ ਕਰਨ ਵਿੱਚ ਵਿਸ਼ਵ ਪ੍ਰਸਿੱਧ ਆਰਕੀਟੈਕਟ ਲੇ ਕੋਰਬੂਜ਼ੀਏ ਦੀ ਮਹੱਤਵਪੂਰਨ ਭੂਮਿਕਾ ਰਹੀ। ਚੰਡੀਗੜ੍ਹ ਦੀ ਸਭ ਤੋਂ ਵੱਡੀ ਖਾਸੀਅਤ ਇਸ ਦੀ ਸੈਕਟਰ ਪ੍ਰਣਾਲੀ ਹੈ। ਸ਼ਹਿਰ ਨੂੰ ਇਸ ਤਰ੍ਹਾਂ ਯੋਜਨਾਬੱਧ ਕੀਤਾ ਗਿਆ ਕਿ ਰਿਹਾਇਸ਼ੀ ਇਲਾਕਿਆਂ ਦੇ ਨਾਲ-ਨਾਲ ਬਾਜ਼ਾਰ, ਸਿੱਖਿਆ ਸੰਸਥਾਵਾਂ, ਹਸਪਤਾਲ, ਸਰਕਾਰੀ ਦਫ਼ਤਰ, ਮਨੋਰੰਜਨ ਸਥਾਨ ਤੇ ਹਰੇ-ਭਰੇ ਖੇਤਰ ਸੁਚੱਜੇ ਢੰਗ ਨਾਲ ਵਿਕਸਤ ਕੀਤੇ ਜਾ ਸਕਣ।

ਹਰ ਸੈਕਟਰ ਨੂੰ ਇੱਕ ਛੋਟੇ ਸ਼ਹਿਰ ਵਾਂਗ ਤਿਆਰ ਕਰਨ ਦਾ ਵਿਚਾਰ ਅੱਜ ਵੀ ਚੰਡੀਗੜ੍ਹ ਨੂੰ ਹੋਰ ਭਾਰਤੀ ਸ਼ਹਿਰਾਂ ਨਾਲੋਂ ਵੱਖਰਾ ਬਣਾਉਂਦਾ ਹੈ। ਸ਼ਹਿਰ ਦੀਆਂ ਚੌੜੀਆਂ ਸੜਕਾਂ ਅਤੇ ਦਰੱਖਤਾਂ ਨਾਲ ਘਿਰੀਆਂ ਸੜਕਾਂ ਇੱਥੋਂ ਦੀ ਸੁੰਦਰਤਾ ਨੂੰ ਹੋਰ ਵਧਾਉਂਦੀਆਂ ਹਨ। ਚੰਡੀਗੜ੍ਹ ਨੂੰ ‘ਸਿਟੀ ਬਿਊਟੀਫੁਲ’ ਕਿਹਾ ਜਾਣਾ ਸਿਰਫ਼ ਇੱਕ ਉਪਨਾਮ ਨਹੀਂ, ਸਗੋਂ ਇਸ ਦੀ ਯੋਜਨਾਬੱਧ ਬਣਤਰ ਅਤੇ ਕੁਦਰਤ ਨਾਲ ਜੋੜੀ ਸ਼ਹਿਰੀ ਸੋਚ ਦਾ ਨਤੀਜਾ ਹੈ। ਚੰਡੀਗੜ੍ਹ ਦੀ ਪਛਾਣ ਵਿੱਚ ਸੁਖਨਾ ਝੀਲ ਦਾ ਵਿਸ਼ੇਸ਼ ਸਥਾਨ ਹੈ। ਸਵੇਰੇ ਦੀ ਸੈਰ ਤੋਂ ਲੈ ਕੇ ਸ਼ਾਮ ਦੀ ਰੌਣਕ ਤੱਕ ਸੁਖਨਾ ਝੀਲ ਸ਼ਹਿਰ ਵਾਸੀਆਂ ਅਤੇ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣੀ ਰਹਿੰਦੀ ਹੈ। ਇਸ ਦੇ ਕੰਢੇ ਬੈਠ ਕੇ ਕੁਦਰਤ ਦਾ ਅਨੰਦ ਲੈਣਾ ਚੰਡੀਗੜ੍ਹ ਦੀ ਜ਼ਿੰਦਗੀ ਦਾ ਇੱਕ ਖੂਬਸੂਰਤ ਹਿੱਸਾ ਹੈ। ਇਸੇ ਤਰ੍ਹਾਂ ਰਾਕ ਗਾਰਡਨ ਵੀ ਚੰਡੀਗੜ੍ਹ ਦੀ ਵਿਲੱਖਣ ਪਛਾਣ ਹੈ। ਫ਼ਜ਼ੂਲ ਸਮਝੀਆਂ ਜਾਣ ਵਾਲੀਆਂ ਚੀਜ਼ਾਂ ਤੋਂ ਕਲਾ ਦੇ ਨਮੂਨੇ ਤਿਆਰ ਕਰਕੇ ਇਸ ਸਥਾਨ ਨੂੰ ਇੱਕ ਅਨੋਖੀ ਕਲਾਤਮਕ ਦੁਨੀਆ ਵਿੱਚ ਬਦਲਿਆ ਗਿਆ। ਇਹ ਸਥਾਨ ਸਾਨੂੰ ਇਹ ਸੰਦੇਸ਼ ਵੀ ਦਿੰਦਾ ਹੈ ਕਿ ਰਚਨਾਤਮਕ ਸੋਚ ਨਾਲ ਬੇਕਾਰ ਚੀਜ਼ਾਂ ਨੂੰ ਵੀ ਕੀਮਤੀ ਬਣਾਇਆ ਜਾ ਸਕਦਾ ਹੈ। Chandigarh City

ਇਹ ਵੀ ਪੜ੍ਹੋ : India Iran Relations: ਇਰਾਨ ’ਤੇ ਅਮਰੀਕੀ ਪਾਬੰਦੀਆਂ ਵਿਚਕਾਰ ਭਾਰਤ ਦੀ ਨਵੀਂ ਰਣਨੀਤੀ

ਚੰਡੀਗੜ੍ਹ ਸਿੱਖਿਆ ਦਾ ਵੀ ਇੱਕ ਵੱਡਾ ਕੇਂਦਰ ਹੈ। ਪੰਜਾਬ ਯੂਨੀਵਰਸਿਟੀ, ਕਾਲਜਾਂ ਅਤੇ ਹੋਰ ਉੱਚ ਸਿੱਖਿਆ ਸੰਸਥਾਵਾਂ ਨੇ ਇਸ ਸ਼ਹਿਰ ਨੂੰ ਨੌਜਵਾਨਾਂ ਅਤੇ ਵਿਦਿਆਰਥੀਆਂ ਦਾ ਮਹੱਤਵਪੂਰਨ ਕੇਂਦਰ ਬਣਾਇਆ ਹੈ। ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਵਿਦਿਆਰਥੀ ਇੱਥੇ ਸਿੱਖਿਆ ਹਾਸਲ ਕਰਨ ਲਈ ਆਉਂਦੇ ਹਨ। ਚੰਡੀਗੜ੍ਹ ਦੀ ਇੱਕ ਹੋਰ ਮਹੱਤਵਪੂਰਨ ਪਛਾਣ ਇਸ ਦੀ ਪ੍ਰਸ਼ਾਸਨਿਕ ਭੂਮਿਕਾ ਹੈ। ਇਹ ਪੰਜਾਬ ਅਤੇ ਹਰਿਆਣਾ ਦੋਵਾਂ ਦੀ ਰਾਜਧਾਨੀ ਹੈ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਹੋਣ ਕਾਰਨ ਇੱਥੇ ਕਈ ਮਹੱਤਵਪੂਰਨ ਸਰਕਾਰੀ ਸੰਸਥਾਵਾਂ ਵੀ ਸਥਿਤ ਹਨ। ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਵਿਧਾਨ ਸਭਾਵਾਂ ਅਤੇ ਪ੍ਰਸ਼ਾਸਨਿਕ ਦਫ਼ਤਰ ਇਸ ਸ਼ਹਿਰ ਨੂੰ ਉੱਤਰੀ ਭਾਰਤ ਦੇ ਇੱਕ ਮਹੱਤਵਪੂਰਨ ਪ੍ਰਸ਼ਾਸਨਿਕ ਕੇਂਦਰ ਵਜੋਂ ਸਥਾਪਿਤ ਕਰਦੇ ਹਨ। ਪਰ ਹਰ ਵੱਡੇ ਸ਼ਹਿਰ ਵਾਂਗ ਚੰਡੀਗੜ੍ਹ ਸਾਹਮਣੇ ਵੀ ਕਈ ਵੰਗਾਰਾਂ ਹਨ। ਵਧਦੀ ਆਬਾਦੀ, ਵਾਹਨਾਂ ਦੀ ਗਿਣਤੀ ਵਿੱਚ ਵਾਧਾ, ਟ੍ਰੈਫਿਕ, ਪਾਰਕਿੰਗ ਦੀ ਸਮੱਸਿਆ, ਹਵਾ ਪ੍ਰਦੂਸ਼ਣ ਅਤੇ ਸ਼ਹਿਰ ਦੇ ਆਲੇ-ਦੁਆਲੇ ਤੇਜ਼ੀ ਨਾਲ ਹੋ ਰਿਹਾ ਸ਼ਹਿਰੀਕਰਨ ਭਵਿੱਖ ਲਈ ਚਿੰਤਾ ਦੇ ਵਿਸ਼ੇ ਹਨ। ਜਿਸ ਸ਼ਹਿਰ ਨੂੰ ਇੱਕ ਸਮੇਂ ਯੋਜਨਾਬੱਧ ਸ਼ਹਿਰੀ ਵਿਕਾਸ ਦੀ ਮਿਸਾਲ ਮੰਨਿਆ ਜਾਂਦਾ ਸੀ, ਉਸ ਨੂੰ ਆਪਣੀ ਇਹ ਪਛਾਣ ਕਾਇਮ ਰੱਖਣ ਲਈ ਨਵੇਂ ਸਮੇਂ ਦੀਆਂ ਵੰਗਾਰਾਂ ਨਾਲ ਵੀ ਨਜਿੱਠਣਾ ਪਵੇਗਾ। Chandigarh City

ਚੰਡੀਗੜ੍ਹ ਦੀ ਅਸਲ ਖੂਬਸੂਰਤੀ ਸਿਰਫ਼ ਇਸ ਦੀਆਂ ਇਮਾਰਤਾਂ ਜਾਂ ਸੜਕਾਂ ਵਿੱਚ ਨਹੀਂ, ਸਗੋਂ ਇੱਥੋਂ ਦੀ ਬਹੁ-ਸੱਭਿਆਚਾਰਕ ਜੀਵਨਸ਼ੈਲੀ ਵਿੱਚ ਵੀ ਵੱਸਦੀ ਹੈ। ਪੰਜਾਬੀ ਸੱਭਿਆਚਾਰ, ਹਰਿਆਣਵੀ ਰੰਗ, ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਆਏ ਲੋਕਾਂ ਦੀਆਂ ਪਰੰਪਰਾਵਾਂ ਅਤੇ ਆਧੁਨਿਕ ਸ਼ਹਿਰੀ ਜੀਵਨ ਇਹ ਸਭ ਮਿਲ ਕੇ ਚੰਡੀਗੜ੍ਹ ਨੂੰ ਇੱਕ ਵਿਲੱਖਣ ਰੂਪ ਦਿੰਦੇ ਹਨ। ਚੰਡੀਗੜ੍ਹ ਨੇ ਸਮੇਂ ਦੇ ਨਾਲ ਕਈ ਬਦਲਾਅ ਵੇਖੇ ਹਨ। ਇੱਕ ਨਵੇਂ ਸ਼ਹਿਰ ਵਜੋਂ ਸ਼ੁਰੂ ਹੋਇਆ ਇਹ ਸਫ਼ਰ ਅੱਜ ਇੱਕ ਆਧੁਨਿਕ ਮਹਾਨਗਰੀ ਜੀਵਨ ਵੱਲ ਵਧ ਰਿਹਾ ਹੈ। ਫਿਰ ਵੀ ਇਸ ਦੀ ਯੋਜਨਾਬੱਧ ਬਣਤਰ, ਹਰੇ-ਭਰੇ ਖੇਤਰ ਅਤੇ ਵਾਸਤੂਕਲਾ ਇਸ ਨੂੰ ਆਪਣੀਆਂ ਜੜ੍ਹਾਂ ਨਾਲ ਜੋੜ ਕੇ ਰੱਖਦੇ ਹਨ। ਅਸਲ ਵਿੱਚ ਚੰਡੀਗੜ੍ਹ ਇੱਕ ਐਸਾ ਸ਼ਹਿਰ ਹੈ ਜਿੱਥੇ ਇਤਿਹਾਸ, ਆਧੁਨਿਕਤਾ, ਕੁਦਰਤ, ਕਲਾ ਅਤੇ ਪ੍ਰਸ਼ਾਸਨ ਇਕੱਠੇ ਨਜ਼ਰ ਆਉਂਦੇ ਹਨ। ਇਹ ਸ਼ਹਿਰ ਸਿਰਫ਼ ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਨਹੀਂ, ਬਲਕਿ ਆਜ਼ਾਦ ਭਾਰਤ ਦੇ ਆਧੁਨਿਕ ਸੁਫ਼ਨੇ ਦੀ ਇੱਕ ਜਿਉਂਦੀ-ਜਾਗਦੀ ਤਸਵੀਰ ਹੈ। ਅੱਜ ਲੋੜ ਇਸ ਗੱਲ ਦੀ ਹੈ ਕਿ ਚੰਡੀਗੜ੍ਹ ਦੇ ਵਿਕਾਸ ਦੇ ਨਾਲ ਇਸ ਦੀ ਮੂਲ ਯੋਜਨਾਬੱਧ ਪਛਾਣ, ਹਰਿਆਵਲ ਅਤੇ ਵਾਤਾਵਰਨ ਨੂੰ ਵੀ ਸੁਰੱਖਿਅਤ ਰੱਖਿਆ ਜਾਵੇ। ਕਿਉਂਕਿ ਸ਼ਹਿਰ ਦੀ ਅਸਲ ਤਰੱਕੀ ਸਿਰਫ਼ ਉੱਚੀਆਂ ਇਮਾਰਤਾਂ ਵਿੱਚ ਨਹੀਂ, ਸਗੋਂ ਉਸ ਦੇ ਵਸਨੀਕਾਂ ਨੂੰ ਸਾਫ਼, ਸੁਰੱਖਿਅਤ, ਸੁੰਦਰ ਅਤੇ ਸੁਖਦਾਈ ਜੀਵਨ ਦੇਣ ਵਿੱਚ ਹੈ। ਚੰਡੀਗੜ੍ਹ ਇਸੇ ਲਈ ‘ਸਿਟੀ ਬਿਊਟੀਫੁਲ’ ਹੈ- ਕਿਉਂਕਿ ਇਸ ਦੀ ਖੂਬਸੂਰਤੀ ਇਸ ਦੀ ਯੋਜਨਾ ਵਿੱਚ ਵੀ ਹੈ ਅਤੇ ਇਸ ਦੀ ਰੂਹ ਵਿੱਚ ਵੀ।

ਗੁਰਭਿੰਦਰ ਗੁਰੀ

Flood Safety Tips: ਹੜ੍ਹਾਂ ਦੇ ਨੁਕਸਾਨ ਤੋਂ ਬਚਣ ਲਈ ਪਹਿਲਾਂ ਤਿਆਰੀਆਂ ਜ਼ਰੂਰੀ
ਬਿਹਾਰ ਦਾ ਹੜ੍ਹ ਕੋਈ ਨਵੀਂ ਸਮੱਸਿਆ ਨਹੀਂ ਹੈ ਖਾਸ ਕਰਕੇ ਉੱਤਰ ਬਿਹਾਰ ਦੇ ਲੋਕਾਂ ਲਈ ਇਹ ਸੰਕਟ ਹਰ ਸਾਲ ਪਰਤ ਕੇ ਆਉਣ ਵਾਲੀ ਅਜਿਹੀ ਵੰਗਾਰ ਬਣ ਗਿਆ ਹੈ, ਜੋ ਘਰ, ਖੇਤ, ਸੜਕ ਅਤੇ ਪੁਲਾਂ ਅਤੇ ਰੁਜ਼ਗਾਰ ਤੱਕ ਨੂੰ ਪ੍ਰਭਾਵਿਤ ਕਰਦਾ ਹੈ ਨੇਪਾਲ ਅਤੇ ਹਿਮਾਲਿਆ ਖੇਤਰ ’ਚ ਹੋਣ ਵਾਲੀ ਭਾਰੀ ਬਰਸਾਤ ਦਾ ਅਸਰ ਬਿਹਾਰ ਦੀਆਂ ਨਦੀਆਂ ਦੇ ਪਾਣੀ ਦੇ ਪੱਧਰ ’ਤੇ ਪੈਂਦਾ ਹੈ ਨਦੀਆਂ ’ਚ ਪਾਣੀ ਵਧਣ ਨਾਲ ਕਈ ਪਿੰਡਾਂ ’ਚ ਪਾਣੀ ਭਰ ਜਾਂਦਾ ਹੈ, ਫਸਲਾਂ ਤਬਾਹ ਹੁੰਦੀਆਂ ਹਨ ਤੇ ਵੱਡੀ ਗਿਣਤੀ ’ਚ ਪਰਿਵਾਰਾਂ ਨੂੰ ਸੁਰੱਖਿਅਤ ਥਾਵਾਂ ਵੱਲ ਜਾਣਾ ਪੈਂਦਾ ਹੈ ਸਵਾਲ ਇਹ ਹੈ ਕਿ ਐਨੇ ਲੰਮੇ ਤਜ਼ਰਬੇ ਤੋਂ ਬਾਅਦ ਵੀ ਹੜ੍ਹ ਪ੍ਰਬੰਧਾਂ ਦੀ ਨੀਤੀ ਸਥਾਈ ਹੱਲ ਦੀ ਦਿਸ਼ਾ ’ਚ ਉਮੀਦ ਕੀਤੀ ਤੇਜ਼ੀ ਕਿਉਂ ਨਹੀਂ ਫੜ੍ਹ ਸਕੀ? ਬਿਹਾਰ ’ਚ ਵੱਖ-ਵੱਖ ਸਰਕਾਰਾਂ ਨੇ ਹੜ੍ਹ ਨਾਲ ਨਜਿੱਠਣ ਲਈ ਬੰਨ੍ਹਾਂ ਦੀ ਮੁਰੰਮਤ, ਖੋਰ-ਰੋਕੂ ਕਾਰਜ, ਰਾਹਤ ਸਮੱਗਰੀ, ਬੇੜੀਆਂ ਦਾ ਪ੍ਰਬੰਧ ਅਤੇ ਬਚਾਅ ਅਭਿਆਨਾਂ ਵਰਗੇ ਉਪਾਅ ਕੀਤੇ ਹਨ ਇਹ ਕਦਮ ਆਫਤ ਸਮੇਂ ਜ਼ਰੂਰੀ ਹਨ, ਪਰ ਇਨ੍ਹਾਂ ਦਾ ਰੂਪ ਜ਼ਿਆਦਾਤਰ ਤੁਰੰਤ ਰਾਹਤ ਤੱਕ ਸੀਮਤ ਰਹਿ ਜਾਂਦਾ ਹੈ ਮਾਨਸੂਨ ਤੋਂ ਪਹਿਲਾਂ ਸੰਵੇਦਨਸ਼ੀਲ ਥਾਵਾਂ ਦੀ ਮੁਰੰਮਤ ਸ਼ੁਰੂ ਹੁੰਦੀ ਹੈ।

ਪਾਣੀ ਵਧਣ ’ਤੇ ਨਿਗਰਾਨੀ ਤੇਜ਼ ਹੁੰਦੀ ਹੈ ਅਤੇ ਹੜ੍ਹ ਤੋਂ ਬਾਅਦ ਨੁਕਸਾਨ ਦਾ ਮੁਲਾਂਕਣ ਕੀਤਾ ਜਾਂਦਾ ਹੈ ਅਗਲੇ ਸਾਲ ਫਿਰ ਲਗਭਗ ਇਹੀ ਕੁਝ ਦੁਹਰਾਇਆ ਜਾਂਦਾ ਹੈ ਇਹੀ ਉਹ ਚੱਕਰ ਹੈ, ਜਿਸ ਨੂੰ ਹੁਣ ਬਦਲਣ ਦੀ ਲੋੜ ਹੈ  ਹੜ੍ਹ ਰਾਹਤ ’ਤੇ ਖਰਚ ਹੋਣ ਵਾਲਾ ਜਨਤਕ ਧਨ ਆਫਤ ਦੇ ਸਮੇਂ ਲੋਕਾਂ ਦੀ ਮੱਦਦ ਲਈ ਜ਼ਰੂਰੀ ਹੈ ਪ੍ਰਭਾਵਿਤ ਪਰਿਵਾਰਾਂ ਨੂੰ ਭੋਜਨ, ਪੀਣ ਵਾਲਾ ਪਾਣੀ, ਦਵਾਈ, ਆਸਰਾ ਅਤੇ ਦੂਜੀਆਂ ਜ਼ਰੂਰੀ ਸਹੂਲਤਾਂ ਮਿਲਣੀਆਂ ਹੀ ਚਾਹੀਦੀਆਂ ਹਨ ਪਰ ਲੰਮੇ ਸਮੇੇਂ ਦੇ ਨਜ਼ਰੀਏ ਨਾਲ ਇਹ ਵੀ ਦੇਖਣਾ ਹੋਵੇਗਾ ਕਿ ਹਰ ਸਾਲ ਹੋਣ ਵਾਲੇ ਨੁਕਸਾਨ ਨੂੰ ਕਿਵੇਂ ਘੱਟ ਕੀਤਾ ਜਾਵੇ ਜਿਸ ਖੇਤਰ ’ਚ ਵਾਰ-ਵਾਰ ਹੜ੍ਹ ਆਉਂਦੇ ਹਨ, ਉੱਥੇ ਵਾਰ-ਵਾਰ ਮੁਰੰਮਤ ਕਰਨ ਨਾਲ ਜੋਖ਼ਿਮ ਦੇ ਮੂਲ ਕਾਰਨਾਂ ਦਾ ਅਧਿਐਨ ਵੀ ਹੋਣਾ ਚਾਹੀਦਾ ਹੈ ਬੰਨ੍ਹਾਂ ਦੀ ਸਥਿਤੀ, ਨਦੀਆਂ ਦਾ ਵਹਾਅ, ਗਾਰੇ ਦਾ ਜੰਮਣਾ, ਪਾਣੀ ਨਿਕਾਸੀ ਅਤੇ ਹੜ੍ਹ ਦੇ ਮੈਦਾਨ ਨੂੰ ਸਮਝੇ ਬਿਨਾਂ ਪ੍ਰਭਾਵਸ਼ਾਲੀ ਨੀਤੀ ਬਣਾਉਣਾ ਮੁਸ਼ਕਿਲ ਹੈ ਹੜ੍ਹ ਪ੍ਰਭਾਵਿਤ ਪਿੰਡਾਂ ਲਈ ਲੰਮੇ ਸਮੇਂ ਦੀ ਮੁੜ-ਵਸੇਬਾ ਨੀਤੀ ’ਤੇ ਵੀ ਗੰਭੀਰਤਾ ਨਾਲ ਵਿਚਾਰ ਹੋਣਾ ਚਾਹੀਦਾ ਹੈ ਜਿੱਥੇ ਹਰ ਸਾਲ ਜੀਵਨ ਅਤੇ ਸੰਪੱਤੀ ’ਤੇ ਗੰਭੀਰ ਖਤਰਾ ਬਣਿਆ ਰਹਿੰਦਾ ਹੈ। Flood Preparedness

ਇਹ ਵੀ ਪੜ੍ਹੋ : Punjab Vidhan Sabha Election: ਵਿਧਾਨ ਸਭਾ ਚੋਣਾਂ 2027 ਲਈ ਭਾਜਪਾ ਦਾ ਵੱਡਾ ਐਲਾਨ, 117 ਸੀਟਾਂ 'ਤੇ ਉਮੀਦਵਾਰ ਉਤਾਰਨ ਦੀ ਤਿਆਰੀ

ਉੱਥੇ ਸੁਰੱਖਿਅਤ ਅਤੇ ਉੱਚੀਆਂ ਥਾਵਾਂ ’ਤੇ ਸਵੈਇੱਛਕ ਮੁੜ-ਵਸੇਬੇ ਦਾ ਪ੍ਰਬੰਧ ਕੀਤਾ ਜਾ ਸਕਦਾ ਹੈ ਅਜਿਹੀਆਂ ਥਾਵਾਂ ’ਤੇ ਰਿਹਾਇਸ਼ ਦੇ ਨਾਲ ਸੜਕਾਂ, ਸਕੂਲ, ਸਿਹਤ ਕੇਂਦਰ, ਬਿਜਲੀ, ਪੀਣ ਵਾਲਾ ਪਾਣੀ, ਸਿਹਤ ਕੇਂਦਰ, ਰੁਜ਼ਗਾਰ ਦੀਆਂ ਸੁਵਿਧਾਵਾਂ ਵੀ ਹੋਣ ਲੋਕਾਂ ਨੂੰ ਉਨ੍ਹਾਂ ਦੀ ਆਮਦਨੀ ਅਤੇ ਸਮਾਜਿਕ ਸਬੰਧਾਂ ਨੂੰ ਧਿਆਨ ’ਚ ਰੱਖ ਕੇ ਬਦਲ ਦਿੱਤੇ ਜਾਣ, ਤਾਂ ਕਿ ਮੁੜ-ਵਸੇਬਾ ਕਿਸੇ ’ਤੇ ਥੋਪਿਆ ਹੋਇਆ ਫੈਸਲਾ ਨਾ ਲੱਗੇ  ਨਦੀ ਨੂੰ ਉਸ ਦੇ ਸੁਭਾਵਿਕ ਖੇਤਰ ਤੋਂ ਵੱਖ ਕਰਕੇ ਦੇਖਣਾ ਵੀ ਸਮੱਸਿਆ ਨੂੰ ਵਧਾ ਸਕਦਾ ਹੈ ਨਦੀਆਂ ਦੇ ਵਹਾਅ ਖੇਤਰ ’ਚ ਬੇਢੰਗਾ  ਨਿਰਮਾਣ, ਕੁਦਰਤੀ ਪਾਣੀ ਨਿਕਾਸੀ ਮਾਰਗਾਂ ਦਾ ਰੁਕਣਾ ਅਤੇ ਪਾਣੀ ਗ੍ਰਹਿਣ ਖੇਤਰ ’ਚ ਬਦਲਾਅ ਹੜ੍ਹ ਦੇ ਪ੍ਰਭਾਵ ਨੂੰ ਵਧਾ ਸਕਦੇ ਹਨ ਇਸ ਲਈ ਨਦੀ ਪ੍ਰਬੰਧਾਂ ਦਾ ਆਧਾਰ ਵਿਆਪਕ ਨਦੀ ਘਾਟੀ ਅਧਿਐਨ ਹੋਣਾ ਚਾਹੀਦਾ ਹੈ ਇੱਕ ਸਥਾਨ ’ਤੇ ਬੰਨ੍ਹ ਉੁਚਾ ਕਰਨ ’ਤੇ ਦੂਜੀਆਂ ਥਾਵਾਂ ’ਤੇ ਪਾਣੀ ਦਾ ਦਬਾਅ ਵਧ ਸਕਦਾ ਹੈ। Flood Preparedness

ਇਸ ਕਾਰਨ ਹਰ ਯੋਜਨਾ ਦੇ ਪ੍ਰਭਾਵ ਦਾ ਵਿਗਿਆਨਕ ਮੁਲਾਂਕਣ ਜ਼ਰੂਰੀ ਹੈ ਬਿਹਾਰ ਦੀ ਹੜ੍ਹ ਦਾ ਇੱਕ ਮਹੱਤਵਪੂਰਨ ਪੱਖ ਨੇਪਾਲ ਨਾਲ ਜੁੜਿਆ ਹੈ ਕਈ ਮੁੱਖ ਨਦੀਆਂ ਦਾ ਪਾਣੀ ਗ੍ਰਹਿਣ ਖੇਤਰ ਨੇਪਾਲ ਅਤੇ ਹਿਮਾਲਿਆ ਖੇਤਰ ’ਚ ਹੈ ਉੱਥੇ ਹੋਣ ਵਾਲੀ ਬਹੁਤ ਜ਼ਿਆਦਾ ਬਰਸਾਤ ਅਤੇ ਅਚਾਨਕ ਵਧਣ ਵਾਲਾ ਪਾਣੀ ਦਾ ਵਹਾਅ ਬਿਹਾਰ ਤੱਕ ਪਹੁੰਚ ਸਕਦਾ ਹੈ ਅਜਿਹੇ ’ਚ ਭਾਰਤ ਅਤੇ ਨੇਪਾਲ ਦੇ ਵਿਚਕਾਰ ਨਿਯਮਿਤ ਤਾਲਮੇਲ, ਜਲ ਸਬੰਧੀ ਅੰਕੜਿਆਂ ਦਾ ਸਮੇਂ ’ਤੇ ਲੈਣ-ਦੇਣ ੂਅਤੇ ਪ੍ਰਭਾਵਸ਼ਾਲੀ ਅਗਾਊਂ ਚਿਤਾਵਨੀ ਵਿਵਸਥਾ ਬੇਹੱਦ ਮਹੱਤਵਪੂਰਨ ਹੈ ਆਫਤ ਆਉਣ ਤੋਂ ਬਾਅਦ ਬੈਠਕ ਕਰਨ ਦੀ ਬਜਾਇ ਸਾਲ ਭਰ ਸਾਂਝੀ ਨਿਗਰਾਨੀ ਅਤੇ ਨਦੀ ਘਾਟੀਆਂ  ਦਾ ਅਧਿਐਨ ਜ਼ਿਅਦਾ ਉਪਯੋਗੀ ਹੋਵੇਗਾ  ਹੜ੍ਹ ਦੇ ਰੂਪ ’ਚ ਬਦਲਦੀ ਜਲਵਾਯੂ ਦਾ ਪ੍ਰਭਾਵ ਵੀ ਨੀਤੀ ਘਾੜਿਆਂ ਲਈ ਚਿੰਤਾ ਦਾ ਵਿਸ਼ਾ ਹੈ ਬਰਸਾਤ ਦੇ ਸਮੇਂ , ਤੀਬਰਤਾ ਅਤੇ ਵੰਡ ’ਚ ਬਦਲਾਅ ਕਈ ਖੇਤਰਾਂ ’ਚ ਅਚਾਨਕ ਬੇਹੱਦ ਬਰਸਾਤ ਅਤੇ ਤੇਜ਼ ਪਾਣੀ ਦੇ ਵਹਾਅ ਦਾ ਜੋਖ਼ਿਮ ਵਧ ਸਕਦਾ ਹੈ ਹਿਮਾਲਿਆ ਖੇਤਰ ’ਚ ਬਦਲਦੇ ਹਾਲਾਤਾਂ ਨੂੰ ਦੇਖਦਿਆਂ ਭਵਿੱਖ ਦੀ ਤਿਆਰੀ ਪੁਰਾਣੇ ਤਜ਼ਰਬਿਆਂ ਤੱਕ ਸੀਮਤ ਨਹੀਂ ਰਹਿ ਸਕਦੀ। Flood Preparedness

ਮੌਸਮ, ਨਦੀ ਪਾਣੀ ਵਹਾਅ ਨਾਲ ਜੁੜੀਆਂ ਸੂਚਨਾਵਾਂ ਦਾ ਬਿਹਤਰ ਉਪਯੋਗ ਹੁਣ ਹੜ੍ਹ ਪ੍ਰਬੰਧਨ ਦਾ ਜ਼ਰੂਰੀ ਹਿੱਸਾ ਹੋਣਾ ਚਾਹੀਦਾ ਹੈ ਬਿਹਾਰ ਨੂੰ ਹੁਣ ਅਜਿਹੀਆਂ ਲੰਮੇ ਸਮੇਂ ਦੀਆਂ ਯੋਜਨਾਵਾਂ ਦੀ ਲੋੜ ਹੈ, ਜਿਨ੍ਹਾਂ ਦਾ ਟੀਚਾ ਅਗਲੇ ਮਾਨਸੂਨ ਤੱਕ ਵਿਵਸਥਾ ਸੰਭਾਲਣਾ ਨਹੀਂ, ਆਉਣ ਵਾਲੇ ਦਹਾਕਿਆਂ ’ਚ ਹੜ੍ਹ ਦੇ ਜੋਖ਼ਿਮ ਤੇ ਉਸ ਨਾਲ ਹੋਣ ਵਾਲੇ ਨੁਕਸਾਨ ਨੂੰ ਲਗਾਤਾਰ ਘੱਟ ਕਰਨਾ ਹੋਵੇ ਇਸ ਯੋਜਨਾ ’ਚ ਬੰਨ੍ਹਾਂ ਦਾ ਵਿਗਿਆਨਕ ਮਜ਼ਬੂਤੀਕਰਨ, ਪਾਣੀ ਨਿਕਾਸੀ, ਨਦੀ ਘਾਟੀ ਅਧਿਐਨ, ਸੁਰੱਖਿਅਤ ਮੁੜ-ਵਸੇਬਾ, ਅਗਾਊਂ ਚਿਤਾਵਨੀ, ਆਫਤ ਸਿਖਲਾਈ ਅਤੇ ਜਨਤਕ ਧਨ ਦੀ ਪਾਰਦਰਸ਼ੀ ਨਿਗਰਾਨੀ ਸ਼ਾਮਲ ਹੋਣੀ ਚਾਹੀਦੀ ਹੈ  ਹੜ੍ਹ ਨੂੰ ਪੂਰੀ ਤਰ੍ਹਾਂ ਰੋਕਣਾ ਸੰਭਵ ਨਹੀਂ ਹੈ ਬਿਹਾਰ ਦੀ ਭੂਗੋਲਿਕ ਸਥਿਤੀ ਅਤੇ ਉਸ ਦੀ ਨਦੀਆਂ ਦੀ ਪ੍ਰਕਿਰਤੀ ਨੂੰ ਦੇਖਦਿਆਂ ਪਾਣੀ ਦਾ ਆਉਣਾ ਇੱਕ ਕੁਦਰਤੀ ਪ੍ਰਕਿਰਿਆ ਹੈ ਪਰ ਹੜ੍ਹ ਨਾਲ ਹੋਣ ਵਾਲੀ ਤਬਾਹੀ ਨੂੰ ਘੱਟ ਕਰਨਾ ਨੀਤੀ ਅਤੇ ਨਿਯੋਜਨ ਜ਼ਰੀਏ ਸੰਭਵ ਹੈ ਜਨਤਾ ਨੂੰ ਹਰ ਸਾਲ ਘਰ, ਫਸਲ ਅਤੇ ਰੁਜ਼ਗਾਰ ਗੁਆਉਣ ਤੋਂ ਬਾਅਦ ਰਾਹਤ ਦਾ ਇੰਤਜ਼ਾਰ ਨਾ ਕਰਨਾ ਪਵੇ, ਇਹੀ ਕਿਸੇ ਪ੍ਰਭਾਵਸ਼ਾਲੀ ਹੜ੍ਹ ਨੀਤੀ ਦੀ ਅਸਲੀ ਕਸੌਟੀ ਹੋਣੀ ਚਾਹੀਦੀ ਹੈ ਬਿਹਾਰ ਨੂੰ ਰਾਹਤ ਦੇ ਸਾਲਾਨਾ ਚੱਕਰ ਤੋਂ ਅੱਗੇ ਵਧ ਕੇ ਜੋਖ਼ਿਮ ਘੱਟ ਕਰਨ ਦੇ ਸਥਾਈ ਪ੍ਰਬੰਧ ਕਰਨੇ ਹੋਣਗੇ।

(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਡਾ. ਅਰਵਿੰਦ ਨਾਥ ਤਿਵਾੜੀ