ਕਵਿਤਾਵਾਂ - Sach Kahoon Punjabi

Punjabi Book Release Canada: ਵਿਸ਼ਵ ਪੰਜਾਬੀ ਸਭਾ ਕੈਨੇਡਾ ਵੱਲੋਂ ਸਮਾਗਮ ਦੌਰਾਨ ਕੈਨੇਡੀਅਨ ਕਵਿੱਤਰੀ ਰਮਿੰਦਰ ਕੌਰ ਰੰਮੀ ਦੀ ਪੁਸਤਕ ‘ਤੇਰੀ ਚਾਹਤ’ ਦੀ ਕੀਤੀ ਘੁੰਢ ਚੁਕਾਈ
‘ਲੋਕ ਗਾਇਕ ਹਰਿੰਦਰ ਸੰਧੂ ਨੇ ਆਪਣੇ ਗੀਤ ਰਾਹੀ ਦਰਸ਼ਕਾਂ ਨੂੰ ਕੀਲਿਆ’

Punjabi Book Release Canada: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਵਿਸ਼ਵ ਪੰਜਾਬੀ ਸਭਾ ਕੈਨੇਡਾ ਦੀ ਇਕਾਈ ਮਾਲਵਾ ਜੋਨ (ਪੰਜਾਬ) ਦੇ ਪ੍ਰਧਾਨ ਰਾਜਵੀਰ ਸਿੰਘ ਸੰਧੂ ਦੀ ਅਗਵਾਈ ਵਿੱਚ ਉਨ੍ਹਾਂ ਦੇ ਗ੍ਰਹਿ ਵਿਖੇ ਕਰਵਾਏ ਗਏ ਸਾਹਿਤਕ ਸਮਾਗਮ ਦੌਰਾਨ ਵਿਸ਼ਵ ਪੱਧਰੀ ਕੈਨੇਡੀਅਨ ਕਵਿੱਤਰੀ ਅਤੇ ਅੰਤਰ ਰਾਸ਼ਟਰੀ ਸਾਹਿਤਕ ਸ਼ਾਂਝਾ ਸੰਸਥਾ ਕੈਨੇਡਾ ਦੇ ਮੁੱਖ ਪ੍ਰਬੰਧਕ ਰਮਿੰਦਰ ਕੌਰ ਉਰਫ ਰੰਮੀ ਵਾਲੀਆਂ ਦੀ ਦੂਸਰੀ ਪੁਸਤਕ “ਤੇਰੀ ਚਾਹਤ” ਦੀ ਘੁੱਢ ਚੁੱਕਾਈ ਕੀਤੀ ਗਈ।

ਉੱਘੇ ਮੰਚ ਸੰਚਾਲਕ ਜਸਬੀਰ ਜੱਸੀ ਅਤੇ ਡਾ: ਮਨਜੀਤ ਸਿੰਘ ਢਿੱਲੋਂ ਨੇ ਪੁਸਤਕ ਰੰਮੀ ਵਾਲੀਆਂ ਦੀ ਪੁਸਤਕ ‘ਤੇਰੀ ਚਾਹਤ’ ’ਤੇ ਆਪੋ-ਆਪਣੇ ਵਿਚਾਰ ਪੇਸ਼ ਕੀਤੇ। ਰਾਜਵੀਰ ਸੰਧੂ ਨੇ ਕਵਿੱਤਰੀ ਰੰਮੀ ਵਾਲੀਆ ਬਾਰੇ ਹਾਜ਼ਰੀਨਾਂ ਨੂੰ ਵਿਸਥਾਰ ਨਾਲ ਦੱਸਿਆ। ਸਮਾਗਮ ਦੌਰਾਨ ਐਸ.ਡੀ.ਐਮ ਹਰਕੰਵਲਜੀਤ ਸਿੰਘ, ਡੀ.ਐਸ.ਪੀ. ਦਲਬੀਰ ਸਿੰਘ, ਸਬ ਰਜਿਸਟਰਾਰ ਗੁਰਚਰਨ ਸਿੰਘ, ਬਲਾਕ ਸਿੱਖਿਆ ਅਫਸਰ ਦੇਵੀ ਪ੍ਰਸ਼ਾਦ, ਐਸ.ਐਚ.ਓ. ਜਨਕ ਰਾਜ ਤੋਂ ਇਲਾਵਾ ਲੋਕ ਗਾਇਕ ਹਰਿੰਦਰ ਸੰਧੂ, ਗਿੱਲ ਸੁਰਜੀਤ, ਮੰਚ ਸੰਚਾਲਕ ਜਸਬੀਰ ਜੱਸੀ ਨੇ ਵਿਸ਼ੇਸ਼ ਤੌਰ ’ਤੇ ਪ੍ਰੋਗਰਾਮ ਵਿੱਚ ਸ਼ਮੂਲੀਅਤ ਕੀਤੀ।

ਇਹ ਵੀ ਪੜ੍ਹੋ: ED News Today: ਮੈਡੀਕਲ ਨਸ਼ੇ ਖ਼ਿਲਾਫ਼ ਈ.ਡੀ. ਦੀ ਵੱਡੀ ਕਾਰਵਾਈ, ਕਈ ਕੰਪਨੀਆਂ ’ਚ ਕੀਤੀ ਛਾਪੇਮਾਰੀ

ਪ੍ਰੋਗਰਾਮ ਦੀ ਸੂਰੂਆਤ ਗੀਤਕਾਰ ਅਤੇ ਗਾਇਕ ਤਰਸੇਮ ਖਾਨ ਅਸਰਫੀ ਲੰਡਿਆਂ ਵਾਲੇ ਨੇ ਆਪਣੇ ਗੀਤ ਨਾਲ ਕੀਤੀ। ਉਪਰੰਤ ਐਸ.ਡੀ.ਐਮ ਹਰਕੰਵਲਜੀਤ ਸਿੰਘ , ਡੀ.ਐਸ.ਪੀ. ਦਲਬੀਰ ਸਿੰਘ, ਸਬ ਰਜਿਸਟਰਾਰ ਗੁਰਚਰਨ ਸਿੰਘ, ਬਲਾਕ ਸਿੱਖਿਆ ਅਫਸਰ ਦੇਵੀ ਪ੍ਰਸ਼ਾਦ, ਐਸ.ਐਚ.ਓ. ਜਨਕ ਰਾਜ ਨੇ ਹਾਜ਼ਰੀਨਾਂ ਨੂੰ ਆਪੋ-ਆਪਣੇ ਵਿਚਾਰ ਪੇਸ਼ ਕੀਤੇ ਅਤੇ ਕਿਤਾਬਾਂ ਬਾਰੇ ਆਪੋ-ਆਪਣੇ ਤਜ਼ਰਬੇ ਲੋਕਾਂ ਨਾਲ ਸ਼ਾਂਝੇ ਕੀਤੇ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦੇ ਹੱਥਾਂ ਵਿੱਚੋਂ ਮੋਬਾਇਲ ਦੇਣ ਦੀ ਬਜਾਏ ਕਿਤਾਬਾਂ ਦੇਣ । ਜਿਹੜੇ ਬੱਚੇ ਕਿਤਾਬਾਂ ਨੂੰ ਆਪਣੇ ਦੋਸਤ ਬਣਾ ਲੈਦੇ ਹਨ ਉਹ ਜਿੰਦਗੀ ਵਿੱਚ ਬਹੁਤ ਤਰੱਕੀ ਕਰਦੇ ਹਨ।

ਉਪਰੰਤ ਗੀਤਕਾਰ ਅਤੇ ਗਾਇਕ ਗਿੱਲ ਸੁਰਜੀਤ ਅਤੇ ਲੋਕ ਗਾਇਕ ਹਰਿੰਦਰ ਸੰਧੂ ਨੇ ਆਪਣੇ ਗੀਤਾਂ ਰਾਹੀ ਸਰੋਤਿਆਂ ਨੂੰ ਕੀਲਿਆਂ। ਹਰਿੰਦਰ ਸੰਧੂ ਨੇ “ਗੁੱਡ ਟਾਇਮ” ਗੀਤ ਪੇਸ਼ ਕਰਕੇ ਸਾਡੇ ਬਚਪਨ ਦੀਆਂ ਛੇਵੀਂ ਤੋਂ ਬਾਰ੍ਹਵੀਂ ਤੱਕ ਦੀਆਂ ਜਮਾਤਾਂ ਦੇ ਚੰਗੇ ਸਮੇਂ ਨੂੰ ਅੱਖਾਂ ਸਾਹਮਣੇ ਤਰਜਮਾਨ ਕੀਤਾ। ਇਸ ਮੌਕੇ ’ਤੇ ਵਿਸ਼ਵ ਪੰਜਾਬੀ ਸਭਾ ਕੈਨੇਡਾ ਵੱਲੋਂ ਆਏ ਹੋਏ ਮਹਿਮਾਨਾਂ ਨੂੰ 35 ਅੱਖਰੀ ਲੋਈ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। Punjabi Book Release Canada

ਪਿੰਡ ਦੇ ਸਰਪੰਚ ਨੇ ਆੇ ਮਹਿਮਾਨਾਂ ਦਾ ਕੀਤਾ ਧੰਨਵਾਦ

ਇਸ ਮੌਕੇ ਪਿੰਡ ਦੇ ਸਰਪੰਚ ਅਰਸ਼ ਵਿਰਕ ਨੇ ਆਏ ਹੋਏ  ਮਹਿਮਾਨਾਂ, ਅਫਸਰ ਸਾਹਿਬਾਨਾਂ ਅਤੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ।ਇਸ ਮੌਕੇ ਤੇ ਕੋਟਕਪੂਰੇ ਦੇ ਵਸਨੀਕ ਉੱਘੇ ਸਮਾਜ ਸੇਵੀ ਅਤੇ ਬਾਬਾ ਫਰੀਦ ਵਿੱਦਿਅਕ ਸੰਸਥਾਵਾਂ ਦੇ ਡਾਇਰੈਕਟਰ ਡਾ: ਮਨਜੀਤ ਸਿੰਘ ਢਿੱਲੋਂ, ਰਾਜ ਕੁਮਾਰ ਥਾਪਰ ਡਾਇਰੈਕਟਰ ਐੱਸ. ਐੱਮ. ਡੀ. ਵਿੱਦਿਅਕ ਸੰਸਥਾਵਾਂ ਕੋਟਸੁਖੀਆ, ਹਰਮਿੰਦਰਪਾਲ ਸਿੰਘ ਗਿੱਲ ਚੇਅਰਮੈਨ ਵੀਰ ਸਿੰਘ ਸਕੂਲ ਨੱਥੂਵਾਲਾ ਗਰਬੀ , ਸਾਬਕਾ ਸਰਪੰਚ ਬੋਹੜ ਸਿੰਘ ਢਿੱਲੋਂ ਤੋਂ ਇਲਾਵਾ ਗੁਰਜੀਤ ਸਿੰਘ ਘੁਮਾਣ, ਬਲਜੀਤ ਸਿੰਘ ਖੂਹ ਵਾਲਾ, ਮਿਲਨਜੀਤ ਸਿੰਘ, ਲਾਡੀ ਸਰਵਰਪੁਰ, ਸਮਾਜ ਸੇਵੀ ਜਗਪਾਲ ਸਿੰਘ ਮਾਹਲਾ, ਬਲਵਿੰਦਰ ਸਿੰਘ ਖਾਲਸਾ ਮਾਹਲਾ, ਪ੍ਰਿੰਸੀਪਲ ਗੁਰਮੀਤ ਸਿੰਘ ਭਲੂਰ, ਸੂਬੇਦਾਰ ਜਸਵੀਰ ਸਿੰਘ , ਕਾਕਾ ਮਾਸਟਰ, ਆਦਿ ਤੋਂ ਇਲਾਵਾ ਪਿੰਡ ਭਲੂਰ ਦੀ ਮੌਜੂਦਾ ਸਾਬਕਾ ਪੰਚਾਇਤ , ਪਿੰਡ ਦੇ ਪਤਵੰਤੇ ਸਾਹਿਤਕਾਰ ਅਤੇ ਸਾਹਿਤ ਪ੍ਰੇਮੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

Dr Rattan Singh Jaggi: ਪਦਮ ਸ਼੍ਰੀ ਸਾਹਿਤਕਾਰ ਡਾ. ਰਤਨ ਸਿੰਘ ਜੱਗੀ ਦਾ ਦੇਹਾਂਤ
ਪਿਛਲੇ ਕਾਫੀ ਸਮੇਂ ਤੋਂ ਚੱਲ ਰਹੇ ਸਨ ਬਿਮਾਰ | Dr Rattan Singh Jaggi

Dr Rattan Singh Jaggi: (ਸੱਚ ਕਹੂੰ ਨਿਊਜ਼) ਪਟਿਆਲਾ। ਪਦਮ ਸ਼੍ਰੀ ਸਾਹਿਤਕਾਰ ਡਾ. ਰਤਨ ਸਿੰਘ ਜੱਗੀ ਦਾ ਅੱਜ 22 ਮਈ ਨੂੰ ਦੇਹਾਂਤ ਹੋ ਗਿਆ। ਉਨ੍ਹਾਂ ਨੇ ਪਟਿਆਲਾ ਦੇ ਸਦਭਾਵਨਾ ਹਸਪਤਾਲ ਵਿੱਚ ਆਖਰੀ ਸਾਹ ਲਿਆ। ਉਹ 98 ਸਾਲਾਂ ਦੇ ਸਨ। ਉਹ ਕੁਝ ਸਮੇਂ ਤੋਂ ਬਿਮਾਰ ਸੀ। ਉਨ੍ਹਾਂ ਦਾ ਅੰਤਿਮ ਸੰਸਕਾਰ 23 ਮਈ ਨੂੰ ਪਟਿਆਲਾ ਵਿਖੇ ਕੀਤਾ ਜਾਵੇਗਾ। ਉਨ੍ਹਾਂ ਦੇ ਪਰਿਵਾਰ ਵਿੱਚ ਉਨ੍ਹਾਂ ਦੀ ਪਤਨੀ ਡਾ. ਗੁਰਸ਼ਰਨ ਕੌਰ ਜੱਗੀ (ਸੇਵਾਮੁਕਤ ਪ੍ਰਿੰਸੀਪਲ, ਸਰਕਾਰੀ ਕਾਲਜ ਫਾਰ ਵੂਮੈਨ, ਪਟਿਆਲਾ) ਅਤੇ ਇੱਕ ਪੁੱਤਰ ਮਾਲਵਿੰਦਰ ਸਿੰਘ ਜੱਗੀ (ਸੇਵਾਮੁਕਤ ਆਈਏਐਸ) ਹਨ।

ਦੱਸ ਦੇਈਏ ਕਿ ਡਾ. ਰਤਨ ਸਿੰਘ ਜੱਗੀ, ਪੰਜਾਬੀ ਤੇ ਹਿੰਦੀ ਸਾਹਿਤ ਜਗਤ ਦੇ ਅਤੇ ਵਿਸ਼ੇਸ਼ ਤੌਰ ਤੇ ਗੁਰਮਤਿ ਸਾਹਿਤ ਦੇ ਬਹੁਤ ਹੀ ਪ੍ਰਤੀਸ਼ਿਠਿਤ ਵਿਦਵਾਨ ਹਨ, ਜਿਨ੍ਹਾਂ ਨੇ ਆਪਣੇ ਜੀਵਨ ਕਾਲ ਦਾ 70 ਸਾਲ ਤੋਂ ਵੱਧ ਦਾ ਸਮਾਂ ਪੰਜਾਬੀ/ਹਿੰਦੀ ਸਾਹਿਤ ਅਤੇ ਗੁਰਮਤਿ ਸਾਹਿਤ ਦੀ ਸੇਵਾ ਵਿੱਚ ਸਮਰਪਿਤ ਕੀਤਾ ਹੈ।

ਇਹ ਵੀ ਪੜ੍ਹੋ: Tramadol and Tipentadol: ਟਰਾਮਾਡੋਲ ਤੇ ਟਿਪੈਂਟਾਡੋਲ ਦੀ ਗੈਰ-ਕਾਨੂੰਨੀ ਵਿੱਕਰੀ ਜਾਰੀ, ਸਿਹਤ ਵਿਭਾਗ ਚੁੱਪ

ਡਾ. ਰਤਨ ਸਿੰਘ ਜੱਗੀ ਦੀਆਂ ਸੇਵਾਵਾਂ ਵਿੱਚ ਇਕ ਬਹੁਤ ਹੀ ਵੱਡੀ ਸੇਵਾ ਇਹ ਵੀ ਰਹੀ ਹੈ ਕਿ ਉਨ੍ਹਾਂ ਨੇ ਤੁਲਸੀ ਰਮਾਇਣ (ਰਾਮ ਚਰਿਤ ਮਾਨਸ) ਜੋ ਕਿ ਹਿੰਦੂ ਧਰਮ ਦਾ ਇੱਕ ਗੋਰਵਮਈ ਗ੍ਰੰਥ ਹੈ, ਇਸ ਦਾ ਪੰਜਾਬੀ ਵਿੱਚ ਲਿਪੀ ਅੰਤਰ ਅਤੇ ਅਨੁਵਾਦ ਕੀਤਾ, ਜਿਸ ਨੂੰ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਛਾਪਿਆ ਗਿਆ ਅਤੇ ਇਸ ’ਤੇ ਸਾਹਿਤ ਅਕਾਦਮੀ, ਨਵੀਂ ਦਿੱਲੀ ਵੱਲੋਂ 1989 ਵਿੱਚ ਰਾਸ਼ਟਰੀ ਪੱਧਰ ਦਾ ਪ੍ਰਥਮ ਪੁਰਸਕਾਰ ਦਿੱਤਾ ਗਿਆ ।

Amrita Pritam: ਪ੍ਰਸਿੱਧ ਪੰਜਾਬੀ ਕਵਿੱਤਰੀ ਅੰਮ੍ਰਿਤਾ ਪ੍ਰੀਤਮ ਨੇ ਦੇਸ਼ ਵੰਡ ਵੇਲੇ ਹੋਏ ਖੂਨ-ਖਰਾਬੇ ਨੂੰ ਵੇਖ ਕੇ ਲਿਖੀ ਸੀ ਇਹ ਕਵਿਤਾ
ਅੱਜ ਆਖਾਂ ਵਾਰਸ ਸ਼ਾਹ ਨੂੰ… | Amrita Pritam

ਅੱਜ ਆਖਾਂ ਵਾਰਸ ਸ਼ਾਹ ਨੂੰ, ਕਿਤੋਂ ਕਬਰਾਂ ਵਿੱਚੋਂ ਬੋਲ।

ਤੇ ਅੱਜ ਕਿਤਾਬੇ ਇਸ਼ਕ ਦਾ, ਕੋਈ ਅਗਲਾ ਵਰਕਾ ਫੋਲ।

ਇੱਕ ਰੋਈ ਸੀ ਧੀ ਪੰਜਾਬ ਦੀ, ਤੂੰ ਲਿਖ-ਲਿਖ ਮਾਰੇ ਵੈਣ।

ਅੱਜ ਲੱਖਾਂ ਧੀਆਂ ਰੋਂਦੀਆਂ, ਤੈਨੂੰ ਵਾਰਸ ਸ਼ਾਹ ਨੂੰ ਕਹਿਣ।

ਉੱਠ ਦਰਦਮੰਦਾਂ ਦਿਆ ਦਰਦੀਆਂ ਉੱਠ ਤੱਕ ਆਪਣਾ ਪੰਜਾਬ।

ਅੱਜ ਬੇਲੇ ਲਾਸ਼ਾਂ ਵਿਛੀਆਂ ਤੇ ਲਹੂ ਦੀ ਭਰੀ ਚਨਾਬ।

ਕਿਸੇ ਨੇ ਪੰਜਾਂ ਪਾਣੀਆਂ, ਵਿੱਚ ਦਿੱਤੀ ਜ਼ਹਿਰ ਰਲ਼ਾ

ਤੇ ਉਹਨਾਂ ਪਾਣੀਆਂ ਧਰਤ ਨੂੰ, ਦਿੱਤਾ ਪਾਣੀ ਲਾ (Amrita Pritam)

ਇਸ ਜਰਖੇਜ਼ ਜ਼ਮੀਨ ਦੇ, ਲੂੰ-ਲੂੰ ਫੁੱਟਿਆ ਜ਼ਹਿਰ

ਗਿੱਠ-ਗਿੱਠ ਚੜ੍ਹੀਆਂ ਲਾਲੀਆਂ, ਫੁੱਟ-ਫੁੱਟ ਚੜ੍ਹਿਆ ਕਹਿਰ

ਵਿਹੁ ਵਲਿੱਸੀ ਵਾ ਫਿਰ ਵਣ-ਵਣ ਵੱਗੀ ਜਾ

ਉਹਨੇ ਹਰ ਇੱਕ ਵਾਂਸ ਦੀ ਵੰਝਲੀ ਦਿੱਤੀ ਨਾਗ ਬਣਾ

Also Read : ਦਿੱਤੇ ਪੱਟ ਪਿਆਲੀ ਨੇ… ‘ਨਸ਼ੇ ਨਾਲ ਬਰਬਾਦ ਹੋਏ ਵਿਅਕਤੀ ਦੀ ਹੱਡਬੀਤੀ’

ਪਹਿਲਾ ਡੰਗ ਮਦਾਰੀਆਂ, ਮੰਤਰ ਗਏ ਗੁਆਚ

ਦੂਜੇ ਡੰਗ ਦੀ ਲੱਗ ਗਈ ਜਣੇ-ਖਣੇ ਨੂੰ ਲਾਗ

ਲਾਗਾਂ ਕੀਲੇ ਲੋਕ, ਮੂੰਹ ਬੱਸ ਫਿਰ ਡੰਗ ਹੀ ਡੰਗ

ਪਲੋ ਪਲੀ ਪੰਜਾਬ ਦੇ, ਨੀਲੇ ਪੈ ਗਏ ਅੰਗ

ਗਲਿਓਂ ਟੁੱਟੇ ਗੀਤ ਫਿਰ ਤ੍ਰਕਲਿਓਂ ਟੁੱਟੀ ਤੰਦ

ਤ੍ਰਿੰਜਣੋਂ ਟੁੱਟੀਆਂ ਸਹੇਲੀਆਂ, ਚਰੱਖੜੇ ਘੂਕਰ ਬੰਦ

ਸਣੇ ਸੇਜ ਦੇ ਬੇੜੀਆਂ ਲੁੱਡਣ ਦਿੱਤੀਆਂ ਰੋੜ੍ਹ

ਸਣੇ ਡਾਲੀਆਂ ਪੀਂਘ ਅੱਜ ਪਿੱਪਲਾਂ ਦਿੱਤੀ ਤੋੜ

ਜਿੱਥੇ ਵਜਦੀ ਸੀ ਫੂਕ ਪਿਆਰ ਦੀ, ਵੇ ਉਹ ਵੰਝਲੀ ਗਈ ਗੁਆਚ।

ਰਾਂਝੇ ਦੇ ਸਭ ਵੀਰ ਅੱਜ, ਭੁੱਲ ਗਏ ਉਸ ਦੀ ਜਾਚ

ਧਰਤੀ ’ਤੇ ਲਹੂ ਵੱਸਿਆ, ਕਬਰਾਂ ਪਈਆਂ ਚੋਣ

ਪ੍ਰੀਤ ਦੀਆਂ ਸ਼ਾਹਜਾਦੀਆਂ, ਅੱਜ ਵਿੱਚ ਮਜ਼ਾਰਾਂ ਰੋਣ

ਅੱਜ ਸੱਭੇ ਕੈਦੋਂ ਬਣ ਗਏ, ਹੁਸਨ ਇਸ਼ਕ ਦੇ ਚੋਰ

ਅੱਜ ਕਿੱਥੋਂ ਲਿਆਈਏ ਲੱਭ ਕੇ ਵਾਰਿਸ਼ ਸ਼ਾਹ ਇੱਕ ਹੋਰ

ਅੱਜ ਆਖਾਂ ਵਾਰਸ ਸ਼ਾਹ ਨੂੰ ਤੂੰਹੇਂ ਕਬਰਾਂ ਵਿੱਚੋਂ ਬੋਲ !

ਤੇ ਅੱਜ ਕਿਤਾਬੇ ਇਸ਼ਕ ਦਾ, ਕੋਈ ਅਗਲਾ ਵਰਕਾ ਫੋਲ!

Also Read : ਆਵੇ ਵਤਨ ਪਿਆਰਾ ਚੇਤੇ (ਬਾਬੂ ਰਜਬ ਅਲੀ)

ਆਵੇ ਵਤਨ ਪਿਆਰਾ ਚੇਤੇ (ਬਾਬੂ ਰਜਬ ਅਲੀ)
ਆਵੇ ਵਤਨ ਪਿਆਰਾ ਚੇਤੇ | Babu Rajab Ali

॥ਤਰਜ਼ ਅਮੋਲਕ॥

ਮੰਨ ਲਈ ਜੋ ਕਰਦਾ ਰੱਬ ਪਾਕਿ ਐ ।

ਆਉਂਦੀ ਯਾਦ ਵਤਨ ਦੀ ਖ਼ਾਕ ਐ ।

ਟੁੱਟ ਫੁੱਟ ਟੁਕੜੇ ਬਣ ਗਏ ਦਿਲ ਦੇ ।

ਹਾਏ ! ਮੈਂ ਭੁੱਜ ਗਿਆ ਵਾਂਗੂੰ ਖਿੱਲ ਦੇ ।

ਭੜਥਾ ਬਣ ਗਈ ਦੇਹੀ ਐ ।

ਵਿਛੜੇ ਯਾਰ ਪਿਆਰੇ, ਬਣੀ ਮੁਸੀਬਤ ਕੇਹੀ ਐ ? (Babu Rajab Ali)

ਜਾਂਦੇ ਲੋਕ ਨਗਰ ਦੇ ਰਸ ਬੂ ।

ਪਿੰਡ ਦੀ ਪਾਉਣ ਫੁੱਲਾਂ ਦੀ ਖ਼ਸ਼ਬੂ ।

ਹੋ ਗਿਆ ਜਿਗਰ ਫਾੜੀਉਂ-ਫਾੜੀ ।

ਵੱਢਦੀ ਚੱਕ ਚਿੰਤਾ ਬਘਿਆੜੀ,

ਹੱਡੀਆਂ ਸਿੱਟੀਆਂ ਚੱਬ ਤਾਂ ਜੀ ।

ਆਵੇ ਵਤਨ ਪਿਆਰਾ ਚੇਤੇ, ਜਦ ਖਿੱਚ ਪਾਉਣ ਮੁਹੱਬਤਾਂ ਜੀ ।

ਸੋਹਣੀਏ ‘ਸਾਹੋ’ ਪਿੰਡ ਦੀਏ ਵੀਹੇ ।

ਬਚਪਨ ਦੇ ਵਿਚ ਪੜ੍ਹੇ ‘ਬੰਬੀਹੇ’ ।

ਚੂਰੀ ਖੁਆ ਮਾਂ ਪਾ ‘ਤੇ ਰਸਤੇ ।

ਚੱਕ ਲਏ ਕਲਮ ਦਵਾਤਾਂ ਬਸਤੇ ।

ਸ਼ੇਰ, ਨਿਰੰਜਣ, ਮਹਿੰਗੇ ਨੇ ।

ਭੁਲਦੀਆਂ ਨਾ ਭਰਜਾਈਆਂ, ਪਾਈਆਂ ਘੁੰਬਰਾਂ ਲਹਿੰਗੇ ਨੇ । (Babu Rajab Ali)

ਪੰਜ ਪਾਸ ਕਰਕੇ ਤੁਰ ਗਏ ਮੋਗੇ ।

ਮਾਪਿਆਂ ਜਿਉਂਦਿਆਂ ਤੋਂ ਸੁਖ ਭੋਗੇ ।

ਪੈਸੇ ਖਾ ਮਠਿਆਈਆਂ ਬਚਦੇ ।

ਵੇਂਹਦੇ ਸ਼ਹਿਰ ਸੜਕ ਪਰ ਨਚਦੇ,

ਠੁੰਮ੍ਹ ਠੁੰਮ੍ਹ ਚਕਦੇ ਪੱਬ ਤਾਂ ਜੀ ।

ਆਵੇ ਵਤਨ ਪਿਆਰਾ ਚੇਤੇ, ਜਦ ਖਿੱਚ ਪਾਉਣ ਮੁਹੱਬਤਾਂ ਜੀ ।

ਕਰ ਐਂਟਰੈਂਸ ਪਾਸ ਸਕੂਲੋਂ ।

ਓਵਰਸੀਅਰ ਬਣੇਂ ਰਸੂਲੋਂ ।

ਜ਼ਿਲੇ ਪਸ਼ੌਰ ਨਹਿਰ ਵਿੱਚ ਭਰਤੀ ।

ਦੌਲਤ ਪਾਣੀ ਵਾਂਗੂੰ ਵਰਤੀ ।

ਬਹੁਤ ਬਹਾਰਾਂ ਮਾਣੀਆਂ ।

ਸੁਰਖ਼ ਮਖ਼ਮਲਾਂ ਵਰਗੇ, ਫਿਰਨ ਪਠਾਣ ਪਠਾਣੀਆਂ ।

ਬਦਲੇ ਜਗਰਾਵਾਂ ਕੋਲੇ ‘ਖਾੜੇ’ ।

ਵਰ੍ਹਦੀਆਂ ਕਣੀਆਂ ਰੂਪ ਦੀਆਂ ‘ਤਿਹਾੜੇ’ ।

ਅਫ਼ਲਾਤੂਨ ਵਰਗੀਆਂ ਅਕਲਾਂ ।

ਗੱਭਰੂ ਮੁਟਿਆਰਾਂ ਪਰ ਸ਼ਕਲਾਂ,

ਸੋਹਣੀ ਬਣ ਗਈ ਛੱਬ ਤਾਂ ਜੀ ।

ਆਵੇ ਵਤਨ ਪਿਆਰਾ ਚੇਤੇ, ਜਦ ਖਿੱਚ ਪਾਉਣ ਮੁਹੱਬਤਾਂ ਜੀ ।

ਜਬ ਜੰਗ ਕਰਦੇ ਬਿਰਟਸ਼-ਜਰਮਣ ।

‘ਬਸਰੇ’ ਵਗ ਗਿਆ ਮਾਂ ਦਾ ਸਰਬਣ ।

ਮੁਲਕ ਉਹ ਕੋਹਾਂ ਕਾਫ਼ਾਂ ਤੋਂ ਨੇੜੇ ।

ਮਾਰੇ ਸਬਜ਼ ਸ਼ਹਿਰ ਵੱਲ ਗੇੜੇ,

ਵਹਾਂ ਟਿਕਾਣੇ ਪਰੀਆਂ ਦੇ ।

ਅਜਬ ਨਜਾਰੇ ਦੇਖੇ, ਰੱਬ ਦੀਆਂ ਕਾਰਾਗਰੀਆਂ ਦੇ ।

ਮੁੜ ਪਿਆ ਵੇਖਣ ਪਿੰਡ ਦੀਆਂ ਗਲੀਆਂ ।

ਪਿੰਡ ਦੀਆਂ ਮਿੱਟੀਆਂ, ਖੰਡ ਦੀਆਂ ਡਲੀਆਂ ।

ਬਾਂਕੇ ਗੱਭਰੂ ਦਿਲ ਨੂੰ ਮੋਹਣੇ ।

ਬਿਲਡਿੰਗ ਨਿਊਯਾਰਕ ਤੋਂ ਸੋਹਣੇ,

ਰਹੇ ਚੁਬਾਰੇ ਫੱਬ ਤਾਂ ਜੀ ।

ਆਵੇ ਵਤਨ ਪਿਆਰਾ ਚੇਤੇ, ਜਦ ਖਿੱਚ ਪਾਉਣ ਮੁਹੱਬਤਾਂ ਜੀ ।

ਮੁਕਤਸਰ, ਢਿੱਪਾਂ ਵਾਲੀ, ਮਹਾਂ ਵੱਧਰ ।

ਨੀਤਾਂ ਸਾਫ਼, ਦਿਲਾਂ ਦੇ ਪੱਧਰ ।

ਲੋਗ ਐ ਇਨ ਨਗਰਾਂ ਦੇ ਦਾਤੇ ।

ਮਾਘੀ ਨ੍ਹਾਉਣ ‘ਤੇ ਬੋਹਲ ਲੁਟਾ ‘ਤੇ ।

ਦਾਣੇ ਪੀਹਣ ਮਸ਼ੀਨਾਂ ‘ਤੇ ।

ਬਚੜੇ ਜਿਉਣ ਸਦਾ ਸੁਖ ਮਾਣਨ, ਬਣ ਗਿਆ ਸੁਰਗ ਜ਼ਮੀਨਾਂ ‘ਤੇ ।

ਖ਼ੁਸ਼ੀਆਂ ਕਰਨ ਦੀਵਾਨ ਲਗਾਉਂਦੇ ।

ਸ਼ੈਣੇ ਵਜਦੇ ਸ਼ਬਦ ਸੁਣਾਉਂਦੇ ।

ਆਉਂਦੇ ਪਰਚਾਰਕ ਤੇ ਢਾਡੀ,

ਤੜਕੇ ਉੱਠ ਕੇ ਧੋਂਦੇ ਬਾਡੀ,

ਸ਼ਾਇਰ ਸੁਣਾਉਂਦੇ ਕਬਤਾਂ ਜੀ ।

ਆਵੇ ਵਤਨ ਪਿਆਰਾ ਚੇਤੇ, ਜਦ ਖਿੱਚ ਪਾਉਣ ਮੁਹੱਬਤਾਂ ਜੀ ।

ਆ ਗਏ ਬਦਲ ਮੁਕਤਸਰੋਂ ‘ਢਹਿਪਈ’ ।

ਬਾਗ਼ੀਂ ਬੁਲਬੁਲ ਕਰੇ ਚਹਿਚਹਿ ਪਈ ।

ਵੇਖੇ ਕੋਟ ਫ਼ਰੀਦ ਦੁਸਹਿਰੇ ।

ਹੋਵਣ ਲਗਦੇ ਫ਼ੈਰ ਦੁਪਹਿਰੇ,

ਤੋਪਚੀ ਤੋਪ ਚਲਾਵਣ ਜੀ ।

ਪਾਪ ਕਰਿਉ ਨਾ, ਪਾਪੀ, ਹਰ ਸਾਲ ਸੜਦਾ ਰਾਵਣ ਜੀ ।

ਆ ਗਏ ‘ਕੈਰੇ’ ਬੜੀ ਆਬਾਦੀ,

ਚਾਹਾਂ ਪੀ ਕੇ ਗੁੱਡਣ ਕਮਾਦੀ ।

ਲਾ ਲਏ ਖੇਤ-ਖੇਤ ਵਿੱਚ ਕੂੰਏਂ,

ਖੰਡ ਦੀਆਂ ਡਲੀਆਂ ਨਿਕਲਣ ਧੂੰਏਂ,

ਖਾਂਡ ਬਣਾਉਂਦੇ ਸਭ ਤਾਂ ਜੀ ।

ਆਵੇ ਵਤਨ ਪਿਆਰਾ ਚੇਤੇ, ਜਦ ਖਿੱਚ ਪਾਉਣ ਮੁਹੱਬਤਾਂ ਜੀ ।

ਫੇਰ ਮੈਨੂੰ ‘ਚੱਕ’ ਦਾ ਸੈਕਸ਼ਨ ਦੇ ਗੇ ।

ਜੱਗੂ ਰਾਮਣ ਜਾਂਦੇ ਬੇਗੇ ।

ਸੋਹਣੇ ਮਿਰਜ਼ੇ ਵਰਗੇ ਲਾੜੇ,

ਬੱਬਰ ਮਾਰ ਸੰਗੀਨਾਂ ਪਾੜੇ,

ਚੜ੍ਹ ਕੇ ‘ਚੱਕ’ ਨੂੰ ਜਾਣਾ ਸੀ ।

ਪੁਲਸੀਆਂ ਵਰਗੀ ਬਿਰਜਸ ਮੇਰਾ ਖਾਖੀ ਬਾਣਾ ਸੀ ।

ਜਾਂ ਮੈਂ ਆਉਂਦੇ ਵੇਖੇ ਜਮ ‘ਜਹੇ ।

ਮੇਰੇ ਉਖੜੇ ਫਿਰਦੇ ਦਮ ਜਹੇ ।

ਦੂਰੋਂ ਵੇਖ ਮੈਂ ਦੇ ਗਿਆ ਤੀੜਾਂ ।

ਮੇਰੀਆਂ ਪੈਂਦੀਆਂ ਜਾਣ ਪਦੀੜਾਂ,

ਉਡਦੀ ਜਾਂਦੀ ਗੱਬ ਤਾਂ ਜੀ ।

ਆਵੇ ਵਤਨ ਪਿਆਰਾ ਚੇਤੇ, ਜਦ ਖਿੱਚ ਪਾਉਣ ਮੁਹੱਬਤਾਂ ਜੀ ।

‘ਸੀਤੋ’, ‘ਬਿਸ਼ਨਪੁਰੇ’, ‘ਸੁਖਚੈਨ’ ਐ ।

ਏਧਰ ਮਿਰਗ ਜ਼ਿਆਦਾ ਰਹਿਣ ਐ ।

ਮੁਛਦੇ ਫਿਰਦੇ ਹਾੜੀ ਸਾਉਣੀ ।

ਹੀਰਿਆਂ ਹਰਨਾਂ ਜਿਹਾਂ ਦੀ ਛਾਉਣੀ ।

ਹੈ ਵਿੱਚ ਖੁਲ੍ਹੀਆਂ ਰੋਹੀਆਂ ਦੇ ।

ਵੜਨ ਨਾ ਦੇਣ ਸ਼ਿਕਾਰੀ, ਬਾਰਾਂ ਪਿੰਡ ਬਿਸ਼ਨੋਈਆਂ ਦੇ ।

‘ਤਿਹੁਣੇ’, ‘ਰਾਇਕੇ’, ‘ਮਾਹੂਆਣੇ’ ।

‘ਬਾਦਲ’, ‘ਖੁੱਡੀਆਂ’, ‘ਅਬੁਲ-ਖੁਰਾਣੇ’,

ਕੁੱਲ ਸਰਦਾਰ ਨਵਾਬਾਂ ਵਰਗੇ,

ਕੋਠੇ ਨਰਮਿਆਂ ਦੇ ਨਾਲ ਭਰ ਗੇ,

ਇਨ ਪਰ ਰਾਜ਼ੀ ਰੱਬ ਤਾਂ ਜੀ ।

ਆਵੇ ਵਤਨ ਪਿਆਰਾ ਚੇਤੇ, ਜਦ ਖਿੱਚ ਪਾਉਣ ਮੁਹੱਬਤਾਂ ਜੀ ।

ਬੈਠਾ ‘ਬਾਜਕ’, ‘ਲੰਬੀ’, ‘ਸਹੁਜਾਂ’ ।

‘ਜੰਘੀਰਾਣੇ’ ਲੈ ਲੀਆਂ ਮੌਜਾਂ ।

‘ਝੁੰਬਾ’, ‘ਗਿਦੜਵਾਹਾ’ ਤੇ ‘ਚੁੱਘੇ’ ।

‘ਬਾਬੂ ਰਜਬ ਅਲੀ’ ਹੋਸ ਗਏ ਉੱਘੇ ।

ਮੇਲੇ ਵੇਖ ਬਠਿੰਡੇ ਜੀ ।

ਖਾੜੇ ਫ਼ਤਹਿ, ਅਜ਼ੀਜ਼ ਲਗਾਉਂਦੇ, ਜੈਸੇ ਟੀਕਣ ਬਿੰਡੇ ਜੀ ।

ਸੁਣ ਜਗਮੇਲ, ਬਸੰਤ ਪਿਆਰਿਉ ।

ਪਰ ਜਿੰਦ ਰੱਬ ਦੇ ਨਾਂ ਤੇ ਵਾਰਿਉ ।

ਪੈਂਦਾ ਸੁੱਤਾ ਜਾਗ ਨਸੀਬਾ ।

ਜਾਂਦਾ ਕਿਸਮਤ ਦੇ ਨਾਲ ਬੀਬਾ,

ਜਨਮ ਅਮੋਲਕ ਲੱਭ ਤਾਂ ਜੀ ।

ਆਵੇ ਵਤਨ ਪਿਆਰਾ ਚੇਤੇ, ਜਦ ਖਿੱਚ ਪਾਉਣ ਮੁਹੱਬਤਾਂ ਜੀ

ਪਾਣੀ ਦਾ ਬੁਲਬੁਲਾ (ਕਾਵਿ ਕਿਆਰੀ)
ਮਿੱਟੀ ਦਾ ਤੂੰ ਹੈਂ ਖਿਡੌਣਾ,

ਕੀ ਤੇਰੀ ਔਕਾਤ ਓ ਬੰਦਿਆ।

ਤਨ ਆਪਣੇ ਦਾ ਮਾਣ ਹੈਂ ਕਰਦਾ,

ਸਮਝੇਂ ਇਹਨੂੰ ਫੌਲਾਦ ਓ ਬੰਦਿਆ।

ਤੈਨੂੰ ਮੇਲਾ ਵੇਖਣ ਜਿਸ ਨੇ ਘੱਲਿਆ,

ਕਦੇ ਰਚਾਵੇਂ ਨਾ ਸੰਵਾਦ ਓ ਬੰਦਿਆ।

ਤੇਰੇ ਅੰਦਰੋਂ ਜੋ ਧੁਨਕਾਰਾਂ ਦਿੰਦਾ,

ਸੁਣੇਂ ਨਾ ਅਨਹਦ ਨਾਦ ਓ ਬੰਦਿਆ।

ਇੱਥੇ ਪਾਣੀ ਦਾ ਤੂੰ ਹੈਂ ਬੁਲਬੁਲਾ,

ਕੀ ਤੇਰੀ ਮੁਨਿਆਦ ਓ ਬੰਦਿਆ।

ਦੁਨੀਆਦਾਰੀ ਦੇ ਛੱਡ ਝਮੇਲੇ,

ਕਰ ਸਤਿਗੁਰ ਨੂੰ ਯਾਦ ਓ ਬੰਦਿਆ।

ਓਸੇ ਨੇ ਹੀ ਨੇੜਿਉਂ ਸੁਣਨੀ,

ਕੀਤੀ ਤੇਰੀ ਫਰਿਆਦ ਓ ਬੰਦਿਆ।

ਜਿਸ ਭਾੜੇ ਦਿੱਤੀ ਹੈ ਜ਼ਿੰਦਗਾਨੀ,

ਕਰ ਉਹਦਾ ਧੰਨਵਾਦ ਓ ਬੰਦਿਆ।

ਦੱਦਾਹੂਰੀਆ ਜੇ ਹਾਲੇ ਨਾ ਸਮਝਿਆ,

ਫਿਰ ਜ਼ਿੰਦਗੀ ਬਰਬਾਦ ਓ ਬੰਦਿਆ।

ਜਸਵੀਰ ਸ਼ਰਮਾ ਦੱਦਾਹੂਰ

ਮੋ. 95691-49556

ਦੁਆ

ਖੁਸ਼ ਰਹੋ ਅਬਾਦ ਰਹੋ,

ਯਾਦ ਰੱਖੋ ਯਾਦ ਰਹੋ,

ਦੀਵੇ ਜਗਦੇ ਰਹਿਣ,

ਪਾਣੀ ਵਗਦੇ ਰਹਿਣ,

ਸਾਡੇ ਤੋਂ ਪਹਿਲਾਂ ਰਹੋ,

ਸਾਡੇ ਤੋਂ ਬਾਅਦ ਰਹੋ,

ਯਾਦ ਰੱਖੋ, ਯਾਦ ਰਹੋ…

ਸਾਹਾਂ ਦੇ ਯੱਕੇ ਰਿੜੇ੍ਹ ਰਹਿਣ,

ਆਸਾਂ ਦੇ ਫੁੱਲ ਖਿੜੇ ਰਹਿਣ,

ਆਦਿ ਰਹੋ ਜੁਗਾਦ ਰਹੋ,

ਦੁਆ ਰਹੋ ਚਾਹੇ ਮੁਰਾਦ ਰਹੋ,

ਯਾਦ ਰੱਖੋ ਯਾਦ ਰਹੋ…

ਚਿਹਰੇ ਹੱਸਦੇ ਰਹਿਣ,

ਘਰ ਵੱਸਦੇ ਰਹਿਣ,

ਰੁੱਤਾਂ ਗਾਉਂਦੀਆਂ ਰਹਿਣ,

ਧੀਆਂ ਪੁੱਤ ਪਿਆਰੇ,

ਜੰਨਤ ਦੇ ਨਜ਼ਾਰੇ,

ਮਾਂਵਾਂ ਜਿਉਂਦੀਆ ਰਹਿਣ,

ਵਕਤਾਂ ਦੇ ਹਾਣ ਦੇ ਹੋਵੋ,

ਰੁੱਤਾਂ ਨੂੰ ਮਾਣਦੇ ਹੋਵੋ,

ਖੁਸ਼ੀ ਦੇ ਬੱੁਲੇ ਵਗਦੇ ਰਹਿਣ,

ਗੀਤ ਰਹੋ ਚਾਹੇ ਸਾਜ ਰਹੋ,

ਯਾਦ ਰੱਖੋ ਯਾਦ ਰਹੋ,

ਖੁਸ਼ ਰਹੋ ਆਬਾਦ ਰਹੋ।

ਗੁਰਵਿੰਦਰ ਗੁਰੂ, ਕੈਂਪਰ, ਦਿੜ੍ਹਬਾ

ਮੋ. 98150-69800

ਜ਼ਿੰਦਗੀ

ਜ਼ਿੰਦਗੀ ਆਪਣੀ ਚਾਲ ਗੁਜ਼ਰਦੀ ਜਾਂਦੀ ਏ,

ਇੱਕ-ਇੱਕ ਦਿਨ ਕਰ ਸਾਲ ਗੁਜ਼ਰਦੀ ਜਾਂਦੀ ਏ

ਤੇਰੇ ਸੋਹਣੇ ਮੁੱਖੜੇ ਵਰਗਾ ਸਾਨੂੰ ਹੋਰ ਨਹੀਂ ਮਿਲਿਆ,

ਤੇਰੀ ਹੀ ਕਰਦਿਆਂ ਭਾਲ ਗੁਜ਼ਰਦੀ ਜਾਂਦੀ ਏ

ਇਹ ਜ਼ਿੰਦਗਾਨੀ, ਰੁੱਤ ਮਸਤਾਨੀ ਚਾਰ ਦਿਹਾੜੇ ਰਹਿਣੀ ਆਂ,

ਤੂੰ ਕੁੱਝ ਤਾਂ ਸੁਰਤ ਸੰਭਾਲ ਗੁਜ਼ਰਦੀ ਜਾਂਦੀ ਏ

ਲਾਰਿਆਂ ਅਤੇ ਇਸ਼ਾਰਿਆਂ ਦੇ ਵਿੱਚ ਬਹੁਤੀ ਕੱਡਿਆ ਸੇਮਘਾਰੂ,

ਪਰ ਹੁਣ ਨਾ ਸਾਨੂੰ ਟਾਲ਼ ਗੁਜ਼ਰਦੀ ਜਾਂਦੀ ਏ

ਸੇਮਘਾਰੂ ਗੱਜਣਆਲੀਆ, ਮੋਗਾ

ਮੋ. 98551-55118

ਵੱਖਰੀ ਪਛਾਣ

ਵੱਖਰੀ ਪਛਾਣ ਸਾਡੀ,

ਵਿੱਚ ਜੱਗ ਦੇ।

ਪਿਆਰ ਨਾਲ ਬੰਨ੍ਹੀ ਹੋਵੇ,

ਸੋਹਣੀ ਪੱਗ ਜੇ।

ਲੱਖਾਂ ਵਿਚੋਂ ਹੁੰਦੀ ਓਹਦੀ,

ਵੱਖਰੀ ਹੀ ਤੋਰ ਜੀ।

ਹਰ ਕੋਈ ਤੱਕੇ ਫਿਰ,

ਨਾਲ ਗੌਰ ਜੀ।

ਦੱਸਾਂ ਨਹੰੁਆਂ ਦੀ ਹੈ ਜੋ,

ਕਿਰਤ ਕਮਾਉਂਦਾ।

ਲੁੱਟ ਜਿਹੜਾ ਕਿਸੇ ਨੂੰ,

ਨਾ ਹੈ ਕਦੇ ਖਾਂਦਾ।

ਉਹੀ ਸੱਚਾ ਸਿੱਖ ਹੈ,

ਜੱਗ ’ਤੇ ਕਹਾਉਂਦਾ।

ਬੇਸ਼ੱਕ ਹਨ ਇੱਥੇ ਕਈ,

ਕਈ ਠੱਗ, ਕਈ ਚੋਰ ਜੀ।

ਲੱਖਾਂ ਵਿਚੋਂ ਹੁੰਦੀ ਓਹਦੀ,

ਵੱਖਰੀ ਹੀ ਤੋਰ ਜੀ।

ਹਰ ਕੋਈ ਤੱਕੇ ਫਿਰ,

ਨਾਲ ਗੌਰ ਜੀ।

ਸਰਬਜੀਤ ਸੰਗਰੂਰਵੀ,

ਪੁਰਾਣੀ ਅਨਾਜ ਮੰਡੀ, ਸੰਗਰੂਰ।

ਮੋ. 94631-62463

ਜੰਨਤ

ਮੁੱਖ ਤੇਰੇ ’ਚੋਂ ਦਿਸਦਾ ਮਾਏ

ਜੰਨਤ ਦਾ ਪਰਛਾਵਾਂ ।

ਆਪਣੇ ਹੱਥੀਂ ਜੋ ਤੂੰ ਕੀਤੀਆਂ

ਕਿੱਦਾਂ ਭੁੱਲਾਂ ਉਹ ਛਾਵਾਂ ।

ਲਾਡ ਲਡਾਏ, ਚੋਜ ਪੁਗਾਏ

ਕਰਜਾ ਕਿਵੇਂ ਚੁਕਾਵਾਂ ।

ਲੱਗੇ ਠ੍ਹੋਕਰ ਤਾਂ ਨੀਰ ਵਹਾਉਂਦੀ

ਹਾਏ! ਹਾਏ! ਮੈਂ ਮਰ ਜਾਵਾਂ ।

ਪਿਆਰ ਤੇਰਾ ਅਣਮੁੱਲਾ ਅੰਮੀਏ

ਪਰ ਕਹਿ ਨਾ ਤੈਨੂੰ ਪਾਵਾਂ ।

ਰੱਬ ਜਿੱਡਾ ਹੈ ਤੇਰਾ ਰੁਤਬਾ

ਦੱਸ ਮਾਂ ਕਿਵੇਂ ਸਮਝਾਵਾਂ ।

ਹੱਥ ਤੇਰਾ ਹੈ ਮੇਰੇ ਸਿਰ ’ਤੇ

ਤਾਂ ਹੀ ‘ਵਿਨਰ’ ਕਹਾਵਾਂ ।

ਹੁਣ ਦਿਲ ਕਰਦਾ ਹਰ ਜੂਨੇ ਮੈਂ

ਤੇਰੇ ਵਿਹੜੇ ਗਾਵਾਂ ।

ਬੁੱਕਲ ਤੇਰੀ ਦਾ ਨਿੱਘ ਮਾਣਾ

ਪੁੱਤ ਤੇਰਾ ਬਣ ਆਵਾਂ

ਕੇ. ਮਨੀਵਿਨਰ, ਤਲਵੰਡੀ ਸਾਬੋ।

ਮੋ. 94641-97487

ਪੰਛੀ, ਰੁੱਖ ਤੇ ਆਲ੍ਹਣੇ

ਕੱਚਿਆਂ ਦੀ ਥਾਂ ਪੱਕੇ ਪੈਗੇ,

ਪੰਛੀ ਆਲ੍ਹਣਿਆਂ ਤੋਂ ਰਹਿਗੇ।

ਰੁੱਖ ਵੀ ਬਹੁਤੇ ਕੱਟ-ਵੱਢ ਸੁੱਟੇ,

ਟਾਵਰ ਨਾਲ ਅਸਮਾਨਾਂ ਖਹਿਗੇ।

ਰੇਹਾਂ ਤੇ ਸਪਰੇਹਾਂ ਛਿੜਕੀਆਂ,

ਪੰਛੀ ਕਿੱਥੇ ਜਾ ਕੇ ਸ਼ਹਿਗੇ।

ਉਹ ਵਿਚਾਰੇ ਹੁਣ ਕੀ ਕਰਨ,

ਉਹਨਾਂ ਦੇ ਰੈਣ-ਬਸੇਰੇ ਢਹਿਗੇ।

ਪੰਛੀਆਂ ਨਾਲ ਸੰਸਾਰ ਹੈ ਸੋਹਣਾ,

ਅਸੀਂ ਕਿਹੜੇ ਵਹਿਣੀ ਵਹਿਗੇ।

ਪੰਛੀ, ਰੁੱਖ ਤੇ ਆਲ੍ਹਣਿਆਂ ਨੂੰ,

ਪੱਤੋ, ਕੌਣ ਬਿਗਾਨੇ ਲੈਗੇ?

ਹਰਪ੍ਰੀਤ ਪੱਤੋ, ਪੱਤੋ ਹੀਰਾ ਸਿੰਘ, ਮੋਗਾ

ਮੋ. 94658-21417

Chhattisgarh CM : ਵਿਸ਼ਨੂੰਦੇਵ ਸਾਈਂ ਬਣੇ ਛੱਤੀਸਗੜ੍ਹ ਮੁੱਖ ਮੰਤਰੀ

ਕਾਰਵਾਂ ਕਲਮਾਂ ਦਾ (ਪੰਜਾਬੀ ਕਵਿਤਾਵਾਂ)
ਅੱਜ-ਕੱਲ੍ਹ

ਧਰਮਾਂ ਦੇ ਨਾਂਅ ’ਤੇ ਨਿੱਤ ਝਗੜੇ ਕਰਾਵੇ,

ਕੀ ਚਾਹੁੰਦੀ ਹੈ ਪਤਾ ਨਹੀਂ ਸਰਕਾਰ ਅੱਜ-ਕੱਲ੍ਹ

ਮੇਰੇ ਦੇਸ਼ ਨੂੰ ਨਜ਼ਰਾਂ ਲੱਗ ਗਈਆਂ ਨੇ,

ਨਿੱਤ ਸੁਣਦੇ ਆਂ ਬੁਰੇ ਸਮਾਚਾਰ ਅੱਜ-ਕੱਲ੍ਹ

ਮੁੰਡਿਆਂ ਛੱਡ’ਤੇ ਪਜਾਮੇ ਚਾਦਰੇ ਨੇ,

ਸਿਰ ’ਤੇ ਲੈਂਦੀ ਨਾ ਚੁੰਨੀ ਮੁਟਿਆਰ ਅੱਜ-ਕੱਲ੍ਹ

ਵਲੈਤੀ ਬਾਣਿਆਂ ਨੂੰ ਭੱਜੇ ਦੱਸ ਕਿਓਂ ਫਿਰਦੇ,

ਕੇਹੇ ਅਪਣਾ ਲਏ ਪੰਜਾਬੀਆਂ ਵਿਚਾਰ ਅੱਜ-ਕੱਲ੍ਹ

ਮੁੰਡੇ ਚਾਚੇ ਦੇ ਨਾਲ ਧੀ ਤੋਰੀ ਤਾਏ ਦੀ,

ਕੰਟਰੈਕਟ ਮੈਰਜਾਂ ਕਰਾ ਕੇ ਚੱਲੇ ਬਾਹਰ ਅੱਜ-ਕੱਲ੍ਹ

ਪੰਜਾਬ ਛੱਡ ਕੇ ਜਾਣ ਲਈ ਕੀ-ਕੀ ਕਰਦੇ,

ਹੋਗੇ ਰਿਸ਼ਤਿਆਂ ਦੇ ਵੀ ਨੇ ਵਪਾਰ ਅੱਜ-ਕੱਲ੍ਹ

ਰੋਕਾ-ਟੋਕੀ ਨਾ ਕਰੋ ਸਾਨੂੰ ਕਿਸੇ ਗੱਲ ਦੀ,

ਖੋਹ ਲਏ ਮਾਪਿਆਂ ਤੋਂ ਬੱਚਿਆਂ ਅਧਿਕਾਰ ਅੱਜ-ਕੱਲ੍ਹ

ਦਿਓ ਚਾਬੀ ਬੁਲਟ ਦੀ, ਨੀ ਮੈਂ ਕੁਝ ਖਾ ਮਰਜੂੰ,

ਬੱਚੇ ਹੋ ਗਏ ਨੇ ਖੁਦਮੁਖਤਿਆਰ ਅੱਜ-ਕੱਲ੍ਹ

ਬਾਪੂ ਦਾ ਇੱਕ ਕੁੜਤਾ ਉਹ ਵੀ ਟਾਕੀਆਂ ਦਾ,

ਪੁੱਤ ਬ੍ਰਾਂਡਿਡ ਸ਼ਰਟਾਂ ਲਈਆਂ ਚਾਰ-ਚਾਰ ਅੱਜ-ਕੱਲ੍ਹ

ਸ਼ਰਮ ਆਵੇ ਪਾਟੇ ਕੱਪੜੇ ਇਹ ਚੇਂਜ ਕਰਲੋ,

ਪੰਜਾਬੀ ਬੋਲਦੇ ਮਾਪਿਆਂ ਨੂੰ ਦੱਸਦੇ ਗਵਾਰ ਅੱਜ-ਕੱਲ੍ਹ

ਇਹ ਕੈਸਾ ਮਾਤਮ ਛਾਇਆ ਮੇਰੇ ਡਾਢਿਆ,

ਹਰ ਕੋਨੇ ’ਚ ਹੈ ਮੱਚੀ ਹਾਹਾਕਾਰ ਅੱਜ-ਕੱਲ੍ਹ

ਭਾਈ-ਭਾਈ ਦਾ ਬਣਿਆ, ਪੁੱਤ-ਪਿਓ ਵੈਰੀ,

ਦਿਲੀਂ ਨਫਰਤ ਵਧਦੀ ਜਾਏ ਲਗਾਤਾਰ ਅੱਜ-ਕੱਲ੍ਹ

ਹਰਪ੍ਰੀਤ ਕੌਰ ਭਾਨਰਾ

ਮੋ.?98763-76232

ਪੰਜਾਬੀ

ਅਸੀਂ ਪੰਜਾਬੀ ਕਿਰਤੀ ਹੋਈਏ,

ਸਾਦੇ ਰਹਿਣੇ ਬਹਿਣੇ ਹੂ

ਛੰਦ, ਸਿੱਠਣੀਆਂ, ਮਾਹੀਏ, ਢੋਲੇ,

ਇਹ ਅਸਾਡੇ ਗਹਿਣੇ ਹੂ

ਸੁਹਾਗ, ਘੋੜੀਆਂ, ਦੋਹੇ, ਟੱਪੇ,

ਰਲ-ਮਿਲ ਕੇ ਗਾ ਲੈਣੇ ਹੂ

ਜਾਗੋ, ਜੁਗਨੀ, ਵਾਰਾਂ ਗਾਵਣ,

ਕੀ ਉਨ੍ਹਾਂ ਦੇ ਕਹਿਣੇ ਹੂ

ਲੋਕ ਬੋਲੀਆਂ ਨਾਲ ਯੁਗਾਂ ਤੱਕ,

ਗਿੱਧੇ ਭੰਗੜੇ ਪੈਣੇ ਹੂ

ਬੁੱਲ੍ਹਾ, ਬਾਹੂ, ਵਾਰਸ਼, ਫੌਜੀਆ,

ਦਿਲ ਵਿੱਚ ਵੱਸਦੇ ਰਹਿਣੇ ਹੂ

ਔਰਤ ਦਾ ਸਤਿਕਾਰ ਕਰੇਂਦੇ,

ਮੰਨ ਵੱਡਿਆਂ ਦੇ ਕਹਿਣੇ ਹੂ

ਕਾਮ ਕ੍ਰੋਧ ਹੰਕਾਰ ਨਾ ਸਾਨੂੰ,

ਤਿੰਨੇ ਰੋਗ ਕਲਹਿਣੇ ਹੂ।

ਅਮਰਜੀਤ ਸਿੰਘ ਫੌਜੀ,

ਦੀਨਾ ਸਾਹਿਬ, ਮੋਗਾ

ਮੋ. 95011-27033

ਕਿਰਤ ਦਾ ਮੁੱਲ

ਦੱਸ! ਕਿਰਤੀਆ ਕਿਰਤ ਤੇਰੀ ਦਾ

ਕਦੋਂ ਪਊਗਾ ਮੁੱਲ

ਸਾਰੀ ਅਉਧ ਹੰਢਾ ਬੈਠਾ ਏਂ

ਤੂੰ ਪਸ਼ੂਆਂ ਦੇ ਤੁੱਲ।

ਮੱਥੇ ਦੇ ਵਿਚ ਦੀਪ ਜਗਾ ਕੇ

ਸੋਚ ਨੂੰ ਕਰਲੈ ਰੌਸ਼ਨ

ਦੁਨੀਆ ਉੱਤੇ ਸੋਚ ਤੇਰੀ ਦਾ

ਪਰਚਮ ਜਾਊ ਝੁੱਲ।

ਮੱਥਿਆਂ ਦੇ ਵਿਚ ਸੂਰਜ ਲੈ ਕੇ

ਤੁਰ ਪਓ ਹੋ ਇਕੱਠੇ

ਕੱਲ੍ਹ-ਮਕੱਲੇ ਰਾਹਾਂ ਦੇ ਵਿਚ

ਰਾਹੀ ਜਾਂਦੇ ਰੁਲ।

ਕਿਰਤ ਤੇਰੀ ਜੋ ਲੁੱਟੀ ਜਾਂਦੇ

ਹਾਕਮ ਚੋਰ ਲੁਟੇਰੇ

ਆ ਇਨ੍ਹਾਂ ਦਾ ਬਣ ਕੇ ਝੱਖੜ

ਕਰੀਏ ਦੀਵਾ ਗੁੱਲ।

ਊਚ-ਨੀਚ ਦੇ ਬੰਧਨਾਂ ਵਾਲੀ

ਢਾਹ ਦੇ ਕੰਧ ਉਚੇਰੀ

ਜਾਤ-ਪਾਤ ਦੀਆਂ ਥੋਹਰਾਂ ਪੁੱਟ ਕੇ

ਬੀਜ ਏਕੇ ਦੇ ਫੁੱਲ।

ਚਰਨਜੀਤ ਸਮਾਲਸਰ

ਮੋ. 98144-00878

ਅਸੀਂ ਰੁੱਖ ਬੋਲਦੇ ਹਾਂ

ਸੁਣਿਓ ਗੌਰ ਨਾਲ ਅਸੀਂ ਰੁੱਖ ਬੋਲਦੇ ਹਾਂ,

ਹਰ ਵੇਲੇ ਥੋਡੇ ਲਈ ਅਸੀਂ ਸੁੱਖ ਟੋਲਦੇ ਹਾਂ,

ਗਲ ਲੱਗ ਕੇ ਦੇਖਿਓ ਦੁੱਖ-ਸੁੱਖ ਫੋਲਦੇ ਹਾਂ ।

ਸੁਣਨਾ ਧਿਆਨ ਨਾਲ ਗੱਲ ਸਾਡੀ ਵੇ ਲੋਕੋ,

ਜੇ ਵੱਢੋਗੇ ਬਚਣੀ ਨੀ ਨਸਲ ਤੁਹਾਡੀ ਵੇ ਲੋਕੋ ।

ਹੁਣ ਤਾਂ ਤੱਕਦੈਂ ਸਾਨੂੰ ਘੂਰ-ਘੂਰ ਵੇ ਤੂੰ,

ਦੇਖੀਂ ਛਿੜਦੀ ਸਾਡੀ ਗੱਲ ਦੂਰ-ਦੂਰ ਵੇ ਤੂੰ,

ਸੋਚ ਵਿਚਾਰੀਂ ’ਕੱਲਾ ਬਹਿ ਜਰੂਰ ਵੇ ਤੂੰ ।

ਕੀ ਕਰੋਗੇ ਜੇਕਰ ਪੱਲੇ ਕੁੱਛ ਰਿਹਾ ਨਾ ਵੇ,

ਲੱਭੋਗੇ ਆਕਸੀਜਨ ਕੋਈ ਰੁੱਖ ਰਿਹਾ ਨਾ ਜੇ ।

ਬੂਟੇ ਨਵੇਂ ਕੀ ਲਾਉਣੇ ਜਾਵੋ ਧੜਾ-ਧੜ ਪੁੱਟੀ ਵੇ,

ਗਲਾ ਆਉਣ ਵਾਲੀਆਂ ਨਸਲਾਂ ਦਾ ਜਾਵੋ ਘੁੱਟੀ ਵੇ,

ਪਤਾ ਲੱਗੂ ਓਦੋਂ ਥੋਨੂੰ ਜਦ ਡੋਰ ਸਾਹਾਂ ਦੀ ਟੁੱਟੀ ਵੇ ।

ਖੁਸ਼ ਹੋਵੋ ਕਰ ਧਰਤ ਪੱਧਰੀ ਪੱਟ-ਪੱਟ ਕੇ ਰੁੱਖਾਂ ਨੂੰ,

ਸਮਝੋ ਨਾ ਤੁਸੀਂ ਛੇੜੀ ਜਾਂਦੇ ਕਜੀਏ ਧੀਆਂ ਪੁੱਤਾਂ ਨੂੰ ।

ਮੱਚਦੀ ਨਾ ਹਾਹਾਕਾਰ ਜੇ ਕਦਰ ਕਰੇਂਦੇ ਸਾਡੀ ਓਏ,

ਸੁਖੀ ਵਸੇਂਦੇ ਮਾਰ ਨਾ ਝੱਲਣੀ ਪੈਂਦੀ ਡਾਹਢੀ ਓਏ,

‘ਬਲਜੀਤ’ ਦੁੱਧ ਭਾਲਦੇ ਪੂਰਾ ਪਾਲ ਕੇ ਢਾਂਡੀ ਓਏ ।

ਕਿੱਥੋਂ ਲੱਭੀਏ ਸ਼ੁੱਧ ਹਵਾਵਾਂ ਹਰ ਕੋਈ ਵਿਲਕੇ ਜੀ,

ਰੁੱਖਾਂ ਦੀ ਅਰਜੋਈ ਲਾਓ ਤੇ ਬਚਾਓ ਮਿਲ ਕੇ ਜੀ ।

ਬਲਜੀਤ ਸਿੰਘ ਅਕਲੀਆ,

ਸ. ਹਾ. ਸ. ਕੁਤਬਾ (ਬਰਨਾਲਾ)।

ਮੋ. 98721-21002

ਸੋਹਣੀਏ ਰੱਖੜੀਏ!
ਸੋਹਣੀਏ ਰੱਖੜੀਏ!

ਨੀ ਸੋਹਣੀਏ ਰੱਖੜੀਏ,

ਨੀ ਸੋਹਣੀਏ ਰੱਖੜੀਏ

ਆਇਆ ਤਿਉਹਾਰ ਪਵਿੱਤਰ,

ਗੁੰਦਿਆ ਤੇਰੇ ‘ਚ ਪਿਆਰ ਪਵਿੱਤਰ,

ਤੇਰੀ ਬੜੀ ਨੁਹਾਰ ਪਵਿੱਤਰ,

ਸੋਹਣੀਏ ਰੱਖੜੀਏ! ਨੀ ਸੋਹਣੀਏ ਰੱਖੜੀਏ

ਵੀਰ ਦੇ ਗੁੱਟ ‘ਤੇ ਬੰਨ੍ਹਾਂ,

ਤੇਰਾ ਚਮਕਾਰਾ ਵੰਨ-ਸੁਵੰਨਾ,

ਵੇਖ ਕੇ ਸੂਰਜ ਹੋਜੇ ਅੰਨ੍ਹਾ,

ਸੋਹਣੀਏ ਰੱਖੜੀਏ! ਨੀ ਸੋਹਣੀਏ ਰੱਖੜੀਏ

ਵਾਰੀ ਵੀਰ ਤੋਂ ਜਾਵਾਂ,

ਮਿੱਠਾ ਵੀਰ ਦਾ ਮੂੰਹ ਕਰਾਵਾਂ,

ਉਹਦੀ ਹਰਦਮ ਸੁੱਖ ਮਨਾਵਾਂ,

ਸੋਹਣੀਏ ਰੱਖੜੀਏ! ਨੀ ਸੋਹਣੀਏ ਰੱਖੜੀਏ

ਰੱਬ ਭਾਗ ਵੀਰ ਨੂੰ ਲਾਵੇ,

ਮੇਰੇ ਸਿਰ ‘ਤੇ ਹੱਥ ਧਰਾਵੇ,

‘ਦੇਵਲ’ ਭੈਣ ਦੇ ਬੋਲ ਪੁਗਾਵੇ,

ਸੋਹਣੀਏ ਰੱਖੜੀਏ! ਨੀ ਸੋਹਣੀਏ ਰੱਖੜੀਏ

ਸੁਰਜੀਤ ਦੇਵਲ, ਧੂਰੀ

ਮੋ. 92563-67202

ਹੱਥਾਂ ਨਾਲ ਬੁਣ

ਹੱਥਾਂ ਨਾਲ ਬੁਣ ਵੀਰ ਲਈ ਮੈਂ ਰੱਖੜੀ ਬਣਾਈ ਏ,

ਰੱਖੜੀ ਮੈਂ ਵੀਰ ਦੇ ਸੋਹਣੇ ਗੁੱਟ ‘ਤੇ ਸਜਾਈ ਏ

ਸੋਹਣੇ-ਸੋਹਣੇ ਮੋਤੀ ਰੱਖੜੀ ‘ਚ ਮੈਂ ਪਰੋਏ ਨੇ,

ਲੱਗਦਾ ਏ ਜਿਵੇਂ ਅੰਬਰਾਂ ਦੇ ਤਾਰੇ ਜੜੇ ਹੋਏ ਨੇ

ਪੂਰੀ ਰੀਝ ਮੈਂ ਇਹ ਰੱਖੜੀ ਬਣਾਉਣ ‘ਤੇ ਲਾਈ ਏ,

ਹੱਥਾਂ ਨਾਲ ਬੁਣ…..

ਸਤਰੰਗੀ ਪੀਂਘ ਕੋਲੋਂ ਮੈਂ ਤਾਂ ਸੱਤ ਰੰਗ ਮੰਗ ਲਏ,

ਵੀਰ ਭੈਣ ਵਾਲੇ ਸੱਚੇ ਪਿਆਰ ਵਿੱਚ ਰੰਗ ਲਏ

ਸਭ ਪਰੀਆਂ ਨੇ ਰਲ ਮੇਰੀ ਰੱਖੜੀ ਸਰਾਹੀ ਏ,

ਹੱਥਾਂ ਨਾਲ ਬੁਣ…..

ਵੀਰਾਂ ਲਈ ਭੈਣਾਂ ਸਦਾ ਮੰਗਦੀਆਂ ਸੁੱਖ ਨੇ,

ਲੱਗਣ ਨਾ ਤੱਤੀਆਂ ‘ਵਾਵਾਂ ਨਾ ਹੀ ਆਉਣ ਦੁੱਖ ਨੇ

ਪੂਰੀ ਕਰੀਂ ਰੱਬਾ ਭੈਣਾਂ ਨੇ ਜੋ ਆਸ ਲਾਈ ਏ,

ਹੱਥਾਂ ਨਾਲ ਬੁਣ…..

ਅਗਸਤ ਮਹੀਨੇ ਦੀ 18 ਪਿਆਰੀ ਓ ਤਰੀਕ ਏ,

ਭੈਣਾਂ ਨੂੰ ਜਿਸਦੀ ਬੜੀ ਬੇਸਬਰੀ ਨਾਲ ਉਡੀਕ ਏ

ਧੰਨਵਾਦ ਕਰਾਂ ਓਹਦਾ ਜਿਸਨੇ ਰੀਤ ਏ ਚਲਾਈ ਏ,

ਹੱਥਾਂ ਨਾਲ ਬੁਣ…..

ਪੱਪੀ, ਕਾਕਾ, ਰੀਨਾ, ਅਵਤਾਰ ਵੀਰ ਇਕੱਠੇ ਹੋਣਗੇ,

‘ਡਿੰਪੀ’ ਕੋਲੋਂ ਪਾਲੀ, ਛਿੰਦੂ ਰੱਖੜੀ ਬਨ੍ਹਾਉਣਗੇ

ਵਿਜੇ, ਨੀਲਮ ਨੇ ਵੀ ਰੱਖੜੀ ‘ਤੇ ਪੇਕੇ ਫੇਰੀ ਪਾਈ ਏ,

ਹੱਥਾਂ ਨਾਲ ਬੁਣ…..

ਕਮਲਜੀਤ ਇੰਸਾਂ ਡਿੰਪੀ,

ਡੂਡੀਆਂ (ਸੰਗਰੂਰ)

ਮੋ. 92177-70009

ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ
ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ

ਅੰਨਦਾਤਾ ਮਹਾਨ ਹੋਵੇ

ਜੈ ਜਵਾਨ ਜੈ ਕਿਸਾਨ ਹੋਵੇ

ਮੁਸ਼ੱਕਤਾਂ ਦੀ ਸ਼ਾਨ ਹੋਵੇ

ਫੇਰ ਬੈਲਾਂ ਦੀ ਟੱਲੀ ਦੀ ਟਣਕਾਰ ਚੰਗੀ ਲੱਗਦੀ

ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ

ਕੱੁਛੜ ’ਚ ਭੋਲੂ ਹੋਵੇ

ਹੱਥ ਲੱਸੀ ਡੋਲੂ ਹੋਵੇ

ਹਲ਼ ਵਾਹੰੁਦਾ ਮੋਲੂ ਹੋਵੇ

ਭੱਤਾ ਲੈ ਕੇ ਆਉਂਦੀ ਦੂਰੋਂ ਨਾਰ ਚੰਗੀ ਲੱਗਦੀ

ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ

ਫਸਲਾਂ ਨੂੰ ਬੂਰ ਹੋ ਜੇ

ਕਿਸਾਨ ਖੁਸ਼ੀ ਚੂਰ ਹੋ ਜੇ

ਸਿਰੋਂ ਬੋਝ ਦੂਰ ਹੋ ਜੇ

ਪੈਂਦੀ ਮੱਠੀ-ਮੱਠੀ ਅੰਬਰੋਂ ਫੁਹਾਰ ਚੰਗੀ ਲੱਗਦੀ

ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ

ਟੱਬਰ ’ਚ ਮੁੱਲ ਹੋਵੇ

ਨੂਰ ਡੱੁਲ੍ਹ-ਡੱੁਲ੍ਹ ਹੋਵੇ

ਕਦੇ ਵੀ ਨਾ ਭੱੁਲ ਹੋਵੇ

ਫੇਰ ਝਾਂਜਰਾਂ ਦੀ ਵਿਹੜੇ ਛਣਕਾਰ ਚੰਗੀ ਲੱਗਦੀ

ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ

ਗੁਰੂ ਦਾ ਪਿਆਰ ਹੋਵੇ

ਸੱਚ ਬੇੜਾ ਪਾਰ ਹੋਵੇ

ਝੂਠ ਦਾ ਲੰਗਾਰ ਹੋਵੇ

ਗੁਰੂਆਂ ਦੀ ਬਾਣੀ ਸਤਿਕਾਰ ਚੰਗੀ ਲੱਗਦੀ

ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ

ਭੋਇੰ ਜੇਕਰ ਵੱਤ ਹੋਵੇ

ਕੱਸੀ ਲੱਗਾ ਕੱਟ ਹੋਵੇ

ਨਿਰਾਸ਼ ਤਦ ਜੱਟ ਹੋਵੇ

ਨਈਉਂ ਸੱਤਰੰਗੀ ਪੀਂਘ ਚਮਕਾਰ ਚੰਗੀ ਲੱਗਦੀ

ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ

ਕਰਜੇ ਦਾ ਬੋਝ ਹੋਜੇ

ਘਰੋਂ ਮੱੁਕ ਦੋਜ ਹੋਜੇ

ਟੱਬਰ ਕ੍ਰੋਧ ਹੋਜੇ

ਹਰ ਵੇਲੇ ਚੀਜ਼ ਨਈਂ ਉਧਾਰ ਚੰਗੀ ਲੱਗਦੀ

ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ

ਪਹੇ ’ਚ ਗਰਕ ਹੋਵੇ

ਬੱਦਲ ਗੜ੍ਹਕ ਹੋਵੇ

ਕਿਸਾਨ ਨੂੰ ਹਰਖ ਹੋਵੇ

ਓਸ ਵੇਲੇ ਗੱਲ ਪਾਏਦਾਰ ਚੰਗੀ ਲੱਗਦੀ

ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ

ਬਰੇਕ ਕੰਮ ਛੱਡ ਜਾਵੇ

ਪਿੱਛੋਂ ਕੁੱਤਾ ਵੱਢ ਜਾਵੇ

ਗਾਲ੍ਹ ਕੋਈ ਕੱਢ ਜਾਵੇ

ਨਈਂਓਂ ਬੋਝੇ ਵਿੱਚ ਪਾਈ ਫੇਰ ਹਾਰ ਚੰਗੀ ਲੱਗਦੀ

ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ

ਝੂਠਾ ਇਲਜ਼ਾਮ ਲੱਗੇ

ਕਾਵਾਂ ਦੇ ਵੱਜਣ ਢੱਗੇ

ਚਿੱਟੇ ਦਿਨ ਜਾਈਏ ਠੱਗੇ

ਰਾਖਿਆਂ ਦੀ ਸੋਚ ਨਹੀਂ ਬਿਮਾਰ ਚੰਗੀ ਲੱਗਦੀ

ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ

ਪਿੰਡ ਵਿੱਚ ਕਹਿਰ ਪੈ ਜੇ

ਆਸ-ਪਾਸ ਵੈਰ ਪੈ ਜੇ

ਪਿਆਰ ਵਿੱਚ ਜ਼ਹਿਰ ਪੈ ਜੇ

ਫੇਰ ਨਹੀਂ ਜ਼ਿੰਦ ਮਜ਼ੇਦਾਰ ਚੰਗੀ ਲੱਗਦੀ

ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ,

ਮਾੜੇ ’ਤੇ ਵਕਤ ਪੈ ਜੇ

ਬਣਿਆ ਤਖਤ ਢਹਿ ਜੇ

ਸ਼ਾਹ ਜੇ ਮੱਦਦ ਕਹਿ ਜੇ

ਉਸ ਵੇਲੇ ਬੇੜੀ ਹੋਈ ਪਾਰ ਚੰਗੀ ਲੱਗਦੀ

ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ

ਭਿ੍ਰਸ਼ਟਾਚਾਰ ਸ਼ਰੇਆਮ ਹੋ ਜੇ

ਹਾਕਮ ਨਾਕਾਮ ਹੋ ਜੇ

ਲੈਣ-ਦੇਣ ਜਾਮ ਹੋ ਜੇ

ਉਸ ਵੇਲੇ ਨਹੀਂਉਂ ਸਰਕਾਰ ਚੰਗੀ ਲੱਗਦੀ

ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ

ਦਿਲਾਂ ’ਚ ਪਿਆਰ ਹੋਵੇ

ਯਾਰਾਂ ਦਾ ਪੱਕਾ ਯਾਰ ਹੋਵੇ

ਕਲੇਸ਼ ਪੱਖੋਂ ਹਾਰ ਹੋਵੇ

ਫੇਰ ਯਮਲੇ ਦੀ ਤੂੰਬੀ ਵਾਲੀ ਤਾਰ ਚੰਗੀ ਲੱਗਦੀ

ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ

ਖੇਤੀਂ ਘੱੁਗੀਆਂ-ਬਟੇਰੇ ਹੋਣ

ਬੱਝੇ ਹੋਏ ਖੇੜੇ ਹੋਣ

ਘਰ ਸੱਜਰੇ ਲਵੇਰੇ ਹੋਣ

ਉਸ ਸਮੇਂ ਵੱਜਦੀ ਸਤਾਰ ਚੰਗੀ ਲੱਗਦੀ

ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ

ਕੀਤੀ ਗਈ ਕਮਾਈ ਹੋਵੇ

ਉੱਚ ਡਿਗਰੀ ਪੜ੍ਹਾਈ ਹੋਵੇ

ਚੁਫੇਰਿਉਂ ਵਧਾਈ ਹੋਵੇ

ਸੜਕ ’ਤੇ ਆਉਂਦੀ ਫੇਰ ਕਾਰ ਚੰਗੀ ਲੱਗਦੀ

ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ

ਸੋਹਣੇ-ਸੋਹਣੇ ਰੱੁਖ ਹੋਣ

ਮਹਿਕਦੇ ਮੱੁਖ ਹੋਣ

ਗੱਭਰੂ ਡੰਡੇ ਡੱੁਕ ਹੋਣ

ਅੰਬਰਾਂ ’ਚ ਕੂੰਜਾਂ ਦੀ ਉਡਾਰ ਚੰਗੀ ਲੱਗਦੀ

ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ

ਸਿਰ ਉੱਤੇ ਪੱਗ ਹੋਵੇ

ਖੁਸ਼ ਸਾਰਾ ਜੱਗ ਹੋਵੇ

ਕੋਈ ਵੀ ਨਾ ਠੱਗ ਹੋਵੇ

ਕਾਰ ਡੋਲੀ ਵਾਲੀ ਕੀਤੀ ਹੋਈ ਸ਼ਿੰਗਾਰ ਚੰਗੀ ਲੱਗਦੀ

ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ

ਵਹਿੜਕਾ ਨਗੌਰੀ ਹੋਵੇ

ਨਮਕ ਲਹੌਰੀ ਹੋਵੇ

ਕੜਾਕੇਦਾਰ ਪਕੌੜੀ ਹੋਵੇ

ਫੇਰ ਮਿੱਤਰਾਂ ਦੀ ਸਜੀ ਗੁਲਜ਼ਾਰ ਚੰਗੀ ਲੱਗਦੀ

ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ

ਗੱਲ ਜੇ ਜ਼ਰੂਰ ਹੋਵੇ

ਬੱਚੇ ਦਾ ਕਸੂਰ ਹੋਵੇ

ਵੱਸੋਂ ਮਜ਼ਬੂਰ ਹੋਵੇ

ਉਸ ਵੇਲੇ ਨਹੀਂਉਂ ਪੁਚਕਾਰ ਚੰਗੀ ਲੱਗਦੀ

ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ

ਪੁੱਤਰ ਨਸ਼ੇੜੀ ਹੋਵੇ

ਡੁੱਬ ਚੱਲੀ ਬੇੜੀ ਹੋਵੇ

ਅਰਮਾਨ ਢਹਿ-ਢੇਰੀ ਹੋਵੇ

ਡੱਡੂ ਨੂੰ ਕਮਲ ਨਹੀਂਉਂ ਗਾਰ ਚੰਗੀ ਲੱਗਦੀ

ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ

ਵੈਦ ਨੂੰ ਜ਼ੁਕਾਮ ਹੋ ਜੇ

ਭੋਇੰ ਜੇ ਨਿਲਾਮ ਹੋ ਜੇ

ਚੌਂਕ ਚੱਕਾ ਜਾਮ ਹੋ ਜੇ

ਮਹਿਫਲ ਨਹੀਂ ਸੱਜਦੀ ਬਜ਼ਾਰ ਚੰਗੀ ਲੱਗਦੀ

ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ

ਯਾਰ ਬੇਈਮਾਨ ਹੋਜੇ

ਖੜ ਸੀਨਾ ਤਾਣ ਹੋਜੇ

ਮੁੱਠੀ ਵਿੱਚ ਜਾਨ ਹੋਜੇ

ਯਾਰ ਹੱਥੋਂ ਯਾਰ ਦੀ ਨ੍ਹੀਂ ਮਾਰ ਚੰਗੀ ਲੱਗਦੀ

ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ

ਖੂਨ ਜੇਕਰ ਚਿੱਟਾ ਹੋ ਜੇ

ਈਰਖਾ ਦਾ ਛਿੱਟਾ ਬੋਅ ਜੇ

ਮਨ ਫਿੱਟਾ-ਫਿੱਟਾ ਹੋ ਜੇ

ਨਹੀਉਂ ਸਾਕ-ਸਬੰਧੀਆਂ ’ਚ ਖਾਰ ਚੰਗੀ ਲੱਗਦੀ

ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ

ਨਾ ਪਿਉ ਨਾ ਪੁੱਤਰ ਲੜੇ

ਹਿੱਕ ਤਾਣ ਕੋਈ ਨਾ ਖੜੇ

ਚਿੜੀਆਂ ਨਾਲ ਬਾਜ਼ ਲੜੇ

ਦਸਮ ਪਿਤਾ ਦੀ ਸਦਾ ਵਾਰ ਚੰਗੀ ਲੱਗਦੀ

ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ

ਮਾਂ ਬੋਲੀ ਰਕਾਨ ਹੋਵੇ

ਪੰਜ ਪਾਣੀਆਂ ਦਾ ਮਾਣ ਹੋਵੇ

ਗੱਭਰੂ ਜਵਾਨ ਹੋਵੇ

ਫੇਰ ਸਦਾ ਸੁੱਖਾਂ ਵਾਲੀ ਸਾਰ ਚੰਗੀ ਲੱਗਦੀ

ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ

ਭਟਕੇ ਨੂੰ ਰਾਹ ਹੋਵੇ

ਬੇੜੀ ਨੂੰ ਮਲਾਹ ਹੋਵੇ

ਭੁੱਲੇ ਨੂੰ ਸਲਾਹ ਹੋਵੇ

ਸਦਾ ਨਹੀਂਉ ਗੱਲ ਲੱਛੇਦਾਰ ਚੰਗੀ ਲੱਗਦੀ

ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ

ਜ਼ਾਬਰ ਨਾਕਾਮ ਹੋਣ

ਖੁਸ਼ੀਆਂ ਆਮੋ-ਆਮ ਹੋਣ

ਆਨੰਦ ਮਾਣੇ ਮੋਹਣ-ਸੋਹਣ

ਖਿੜੇ ਮਹਿਤਾਬੀ ਸੰਸਾਰ ਚੰਗੀ ਲੱਗਦੀ

ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ

ਰੁੱਤ ਹੋਵੇ ਮਾਘ ਵਾਲੀ

ਸ਼ਾਮ ਹੋਵੇ ਸਾਗ ਵਾਲੀ

ਦਹੀਂ ਹੋਵੇ ਜਾਗ ਵਾਲੀ

ਸਾਗ ਵਿੱਚ ਦੇਸੀ ਘਿਉ ਦੀ ਲਾਰ ਚੰਗੀ ਲੱਗਦੀ

ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ

ਮਾਤਾ ਗੁਜਰੀ ਜਿਹੀ ਸੋਚ ਹੋਵੇ

ਹਰ ਬੱੁਕਲ ’ਚ ਬੋਟ ਹੋਵੇ

ਮਨਾਂ ’ਚ ਨਾ ਖੋਟ ਹੋਵੇ

ਜੱਗ ਲਈ ਕੀਤੀ ਗਈ ਪੁਕਾਰ ਚੰਗੀ ਲੱਗਦੀ

ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ

ਔਰਗੈਨਿਕ ਪਸਾਰਾ ਹੋਵੇ

ਜ਼ਹਿਰੋਂ ਛੁਟਕਾਰਾ ਹੋਵੇ

ਭਰਿਆ ਭੰਡਾਰਾ ਹੋਵੇ

ਕਿਲ੍ਹਾ ਦਿੱਲੀ ਤੇ ਕੁਤਬ ਮੀਨਾਰ ਚੰਗੀ ਲੱਗਦੀ

ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ

ਗੁਰਬਾਣੀ ਪੜ੍ਹ ਹੋਵੇ

ਭਵਸਾਗਰ ਤਰ ਹੋਵੇ

ਵੱਡਿਆਂ ਦਾ ਡਰ ਹੋਵੇ

ਫੇਰ ਭੰਨ੍ਹੀ ਗਈ ਜ਼ੁਲਮ ਦੀ ਤਲਵਾਰ ਚੰਗੀ ਲੱਗਦੀ

ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ

ਕੁੜਮਾਚਾਰੀ ਸਾਕ ਹੋਵੇ

ਆਪਸੀ ਥਪਾਕ ਹੋਵੇ

ਹਵਾ ’ਚ ਨਾ ਡਾਕ ਹੋਵੇ

ਘਰ ਆਈ ਨੂੰਹ ਸਮਝਦਾਰ ਚੰਗੀ ਲੱਗਦੀ

ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ

ਭਾਰਤ-ਪਾਕਿ ਇੱਕ ਹੋ ਜੇ

ਠਾਹ-ਠੂਹ ਟਿਕ ਹੋ ਜੇ

ਵਹੀ ਖਾਤਾ ਲਿਖ ਹੋ ਜੇ

ਗੱਲ ਨਹੀਓਂ ਜ਼ਿਆਦਾ ਅੱਤਿਆਚਾਰ ਚੰਗੀ ਲੱਗਦੀ

ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ

ਨਵਾਂ ਕੋਈ ਕੰਮ ਹੋ ਜੇ

ਕਾਵਾਂਰੌਲੀ ਬੰਦ ਹੋ ਜੇ

ਦੂਈ ਵਾਲੀ ਕੰਧ ਹੋ ਜੇ

ਲੋਕ ਸਭਾ ’ਚ ਨਹੀਂ ਲੱਥੀ ਦਸਤਾਰ ਚੰਗੀ ਲੱਗਦੀ

ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ

ਵੱਡਿਆਂ ਦਾ ਕਹਿਣਾ ਹੋਵੇ

ਮੰਨ ਸਭ ਲੈਣਾ ਹੋਵੇ

ਜ਼ਿੰਦਗੀ ਦਾ ਗਹਿਣਾ ਹੋਵੇ

ਬਾਪੂ ਨਾਲ ਕੀਤੀ ਗਈ ਵਿਚਾਰ ਚੰਗੀ ਲੱਗਦੀ

ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ

ਢੌਂਗੀ ਤੋਂ ਕਿਨਾਰਾ ਹੋਵੇ

ਵਹਿਮੋਂ ਛੁਟਕਾਰਾ ਹੋਵੇ

ਚੰਗੇ ਗੁਣਾਂ ਦਾ ਬੁਲਾਰਾ ਹੋਵੇ

ਬੁਰੇ ਕੰਮੀਂ ਪਾਈ ਫਿਟਕਾਰ ਚੰਗੀ ਲੱਗਦੀ

ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ

ਅਵਾਰਾ ਪਸ਼ੂ ਨੱਥ ਹੋਵੇ

ਜ਼ੁਬਾਨ ’ਚ ਨਾ ਕੱਚ ਹੋਵੇ

ਵਾਅਦਾ ਸੱਚੋ-ਸੱਚ ਹੋਵੇ

ਨਹੀਂ ਕੁੱਤਿਆਂ ਦੀ ਹੇੜ ਬੇਸ਼ੁਮਾਰ ਚੰਗੀ ਲੱਗਦੀ

ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ

ਖੁਦਕੁਸ਼ੀ ਝੱਖੜ ਬੰਦ ਹੋ ਜੇ

ਹਰ ਖੁਸ਼ੀ ’ਚ ਆਨੰਦ ਹੋ ਜੇ

ਸੁੱਖ ਨੀਂਦਰ ਪਲੰਘ ਹੋ ਜੇ

ਉੱਚੀ-ਲੰਬੀ ਸੋਚ ਹੁਸ਼ਿਆਰ ਚੰਗੀ ਲੱਗਦੀ

ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ

ਖੇਡ ਜੇ ਕਬੱਡੀ ਹੋਵੇ

ਝੰਡੀ ਫੇਰ ਗੱਡੀ ਹੋਵੇ

ਨਸ਼ੇ ਜੜ੍ਹ ਵੱਢੀ ਹੋਵੇ

ਜਿੱਤੀ ਹੋਈ ਬਾਜ਼ੀ ਫੇਰ ਪਾਰ ਚੰਗੀ ਲੱਗਦੀ

ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ

ਨੂੰਹ-ਸੱਸ ’ਚ ਪਾੜਾ ਹੋ ਜੇ

ਘਰ ’ਚ ਖਿਲਾਰਾ ਹੋ ਜੇ

ਖੁੱਲ੍ਹਿਆ ਜੁਬਾੜਾ ਹੋਜੇ

ਖੁਰ ਚੱਕ ਜਾਵੇ ਖੋਲੀ ਨਹੀਉਂ ਧਾਰ ਚੰਗੀ ਲੱਗਦੀ

ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ

ਬਿਰਖਾਂ ਦੀ ਛਾਂ ਹੋਵੇ

ਹੇਠ ਬੈਠੀ ਮਾਂ ਹੋਵੇ

ਚੂਰੀ ਖਾਂਦਾ ਕਾਂ ਹੋਵੇ

ਸਦਾ ਚਿਹਰੇ ਉੱਤੇ ਮਾਲਕਾ ਨੁਹਾਰ ਚੰਗੀ ਲੱਗਦੀ

ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ

ਜਾਤ-ਪਾਤ ਬੰਦ ਹੋਵੇ

ਧਰਮ ਗੁਲਕੰਦ ਹੋਵੇ

ਖੁਸ਼ੀ ਦਾ ਆਨੰਦ ਹੋਵੇ

ਇੱਕੋ ਮਾਂ ਦੇ ਜਾਏ ਨਹੀਂ ਦੀਵਾਰ ਚੰਗੀ ਲੱਗਦੀ

ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ

ਖੂਹਾਂ ਦਾ ਪਾਣੀ ਹੋਵੇ

ਰੂਹਾਂ ਦਾ ਹਾਣੀ ਹੋਵੇ

ਨਬਜ਼ ਪਛਾਣੀ ਹੋਵੇ

ਫੇਰ ਤੇਰੀ ਗੱਲ ਦਿਲਦਾਰ ਚੰਗੀ ਲੱਗਦੀ

ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ

ਕਿਰਤ ਦਾ ਮੁੱਲ ਹੋਵੇ

ਲੇਖਾਂ ’ਤੇ ਨਾ ਡੁੱਲ੍ਹ ਹੋਵੇ

ਸੁਖੀ ਜੱਗ ਕੁੱਲ ਹੋਵੇ

ਫੇਰ ਤੇਰੀ ਰਾਖੀ ਪਹਿਰੇਦਾਰ ਚੰਗੀ ਲੱਗਦੀ

ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ

ਕਰਜੇ ਦੀ ਪੰਡ ਹੋਵੇ

ਜੱਗ ਨੂੰ ਨਾ ਭੰਡ ਹੋਵੇ

ਗਲ਼ ’ਚ ਨਾ ਫੰਦ ਹੋਵੇ

ਸੋਚ ਤੇਰੀ ਵਾਂਗ ਸੁਨਿਆਰ ਚੰਗੀ ਲੱਗਦੀ

ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ

ਹੌਂਸਲਾ ਜੇ ਕੋਲ ਹੋਵੇ

ਮਨ ’ਚੋਂ ਨਾ ਡੋਲ ਹੋਵੇ

ਬੋਲ ਨਾ ਕੁਬੋਲ ਹੋਵੇ

ਸੋਚ ਸਦਾ ਬਣੀ ਹਥਿਆਰ ਚੰਗੀ ਲੱਗਦੀ

ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ

ਮੂਰਖਾਂ ਦਾ ਸੰਗ ਹੋਜੇ

ਸ਼ਾਹ ਕਦੇ ਨੰਗ ਹੋਜੇ

ਟੀ. ਬੀ. ਵਾਲੀ ਖੰਘ ਹੋਜੇ

ਘੋੜਿਆਂ ਨੂੰ ਕਦੇ ਨਹੀਂ ਜਵਾਰ ਚੰਗੀ ਲੱਗਦੀ

ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ

ਤੂੜੀ ਤੰਦ ਸਾਂਭ ਹੋਜੇ

ਸ਼ਾਹਾਂ ਦਾ ਹਿਸਾਬ ਹੋਜੇ

ਸੋਨ ਚਿੜੀ ਖੁਸ਼ਹਾਲ ਹੋਜੇ

ਵਿਸਾਖੀ ਸਮੇਂ ਜਲੇਬੀ ਕੜਾਕੇਦਾਰ ਚੰਗੀ ਲੱਗਦੀ

ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ

ਕੌਮ ਦਾ ਸਿਪਾਹੀ ਹੋਵੇ

ਮੱਚੀ ਜੇ ਤਬਾਹੀ ਹੋਵੇ

ਜਿੰਦ ਲੇਖੇ ਲਾਈ ਹੋਵੇ

ਫੇਰ ਤੇਰੀ ਫੀਤੀ ਸੂਬੇਦਾਰ ਚੰਗੀ ਲੱਗਦੀ

ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ

ਤੁਰਲੇ ਵਾਲੀ ਪੱਗ ਹੋਵੇ

ਯਾਰ-ਬੇਲੀ ਸੱਗ ਹੋਵੇ

ਸਮੁੰਦਰਾਂ ਦੀ ਝੱਗ ਹੋਵੇ

ਹਵਾ ਹਾੜ੍ਹ ਦੇ ਮਹੀਨੇ ਫਰਾਟੇਦਾਰ ਚੰਗੀ ਲੱਗਦੀ

ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ

ਮਸ਼ਕਾਂ ਦਾ ਪਾਣੀ ਹੋਵੇ

ਜਿੰਦ ਮਹਾਰਾਣੀ ਹੋਵੇ

ਦੁੱਲੇ-ਭੱਟੀ ਦੀ ਕਹਾਣੀ ਹੋਵੇ

ਕੁਲਫੀ ਘੜੇ ਦੀ ਠੰਢੀ-ਠਾਰ ਚੰਗੀ ਲੱਗਦੀ

ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ

ਚੋਰ ਜੇਬ ਕੱਟ ਜਾਵੇ

ਸ਼ਰੇਆਮ ਨੱਠ ਜਾਵੇ

ਪੁਲਿਸ ਦੜ ਵੱਟ ਜਾਵੇ

ਫੀਤੀ ਨਹੀਉਂ ਤੇਰੀ ਥਾਣੇਦਾਰ ਚੰਗੀ ਲੱਗਦੀ

ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ

ਦੋਹੇ-ਸਿੱਠਣੀਆਂ ਮੇਲ ਹੋਵੇ

ਬਰੂਹੀਂ ਚੋਇਆ ਤੇਲ ਹੋਵੇ

ਸਦਾ ਖੁਸ਼ੀ ਦਾ ਸੁਮੇਲ ਹੋਵੇ

ਫੇਰ ਵਿਹੜੇ ਵਿੱਚ ਨੱਚਦੀ ਨਚਾਰ ਚੰਗੀ ਲੱਗਦੀ

ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ

ਟੁੱਟ ਗਈ ਜ਼ਮੀਰ ਹੋਵੇ

ਵਿੰਨ੍ਹ ਗਿਆ ਤੀਰ ਹੋਵੇ

ਕਾਲਜੇ ਨੂੰ ਚੀਰ ਹੋਵੇ

ਵਖਤਾਂ ਦੀ ਪਈ ਨਹੀਉਂ ਮਾਰ ਚੰਗੀ ਲੱਗਦੀ

ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ

ਸਿਰੋਂ ਸਰਦਾਰ ਹੋਵੇ

ਕੰਜੂਸ ਮੱਖੀ ਮਾਰ ਹੋਵੇ

ਟੈਂਪੂ ’ਤੇ ਸਵਾਰ ਹੋਵੇ

ਫੇਰ ਨਹੀਉਂ ਗੱਲ ਲਾਣੇਦਾਰ ਚੰਗੀ ਲੱਗਦੀ

ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ

ਸਾਂਝਾਂ ਦੀ ਮਹਿਕ ਹੋਵੇ

ਚਿੜ੍ਹੀਆਂ ਦੀ ਚਹਿਕ ਹੋਵੇ

ਫੁੱਲਾਂ ਦੀ ਟਹਿਕ ਹੋਵੇ

ਗਾਣੇ ਘੁੱਗੀ ਨਾਲ ਗਾਉਂਦੀ ਹੋਈ ਗਟਾਰ ਚੰਗੀ ਲੱਗਦੀ

ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ

ਸਾਧੂ ਲੰਗੇਆਣਾ ਪਿੰਡ ਹੋਵੇ

ਨਾ ਗੱਲ ਕੋਈ ਨਿੰਦ ਹੋਵੇ

ਹਰ ਸ਼ਬਦ ਤੀਰ ਜਾਂ ਭਰਿੰਡ ਹੋਵੇ

ਭੇਦ ਵਾਲੀ ਬਾਤ ਨਹੀਂ ਸ਼ਿਕਾਰ ਚੰਗੀ ਲੱਗਦੀ

ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ

ਡਾ. ਸਾਧੂ ਰਾਮ ਲੰਗੇਆਣਾ

ਲੰਗੇਆਣਾ ਕਲਾਂ (ਮੋਗਾ)

ਮੋ. 98781-17285

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

ਬਾਲ ਕਵਿਤਾਵਾਂ : ਇਮਤਿਹਾਨ
ਬਾਲ ਕਵਿਤਾਵਾਂ : ਇਮਤਿਹਾਨ (Exams)

ਇਮਤਿਹਾਨ ਦੀ ਆਈ ਵਾਰੀ

ਸਾਰੇ ਬੱਚੇ ਕਰੋ ਤਿਆਰੀ…

ਜੋ ਜੋ ਪਾਠ ਪੜਾਇਆ ਸੋਨੂੰ

ਜੋ ਜੋ ਯਾਦ ਕਰਾਇਆ ਸੋਨੂੰ

ਪੇਪਰਾਂ ਵੇਲੇ ਭੁੱਲ ਨਾ ਜਾਣਾ

ਬਣ ਕੇ ਰਹਿਣਾ ਆਗਿਆਕਾਰੀ

ਸਾਰੇ ਬੱਚੇ ਕਰੋ ਤਿਆਰੀ…

ਕੀਤਾ ਕੰਮ ਦੁਹਰਾਉਣੈ ਸਭਨੇ

ਮਿਹਨਤ ਦਾ ਮੁੱਲ ਪਾਉਣੈ ਸਭਨੇ

ਸਭ ਨੇ ਸਿਆਣੇ ਬਾਲ ਕਹਾਉਣੈ

ਪੈਣ ਨਹੀਂ ਦੇਣਾ ਆਲਸ ਭਾਰੀ

ਸਾਰੇ ਬੱਚੇ ਕਰੋ ਤਿਆਰੀ…

ਕਰਨੀ ਸਾਫ਼ ਸਾਫ਼ ਲਿਖਾਈ

ਜੋ ਵੀ ਦੇਖੂ ਦੇਊ ਵਧਾਈ

ਚੰਗੇ ਨੰਬਰ ਕਰੋ ਪ੍ਰਾਪਤ

ਵੇਖੋਗੇ ਜਦ ਸੁਸਤੀ ਹਾਰੀ

ਸਾਰੇ ਬੱਚੇ ਕਰੋ ਤਿਆਰੀ…

ਸੋਡੇ ਚੋਂ ਕੋਈ ਡਾਕਟਰ ਬਨਣੈ

ਕੋਈ ਸੋਡੇ ਚੋਂ ਮਾਸਟਰ ਬਨਣੈ

ਕੋਈ ਇੰਜਨੀਅਰ, ਵਕੀਲ ਤੇ ਅਫ਼ਸਰ

ਕੋਈ ਤਕੜਾ ਬਣੂ ਵਪਾਰੀ

ਸਾਰੇ ਬੱਚੇ ਕਰੋ ਤਿਆਰੀ…

ਅੱਜ ਸੋਨੂੰ ਜੋ ਗੱਲ ਸਮਝਾਈ

ਲਗਦੇ ਸੋਡੇ ਸਮਝ ’ਚ ਆਈ

ਖੁਸ਼ ਹੋ ਲੱਡੂ ਵੰਡੂ ਜਿੰਦਲ

ਪ੍ਰੀਖਿਆ ’ਚ ਜਦ ਬਾਜ਼ੀ ਮਾਰੀ

ਸਾਰੇ ਬੱਚੇ ਕਰੋ ਤਿਆਰੀ…

ਇਮਿਤਹਾਨ ਦੀ ਆਈ ਵਾਰੀ

ਡੀ.ਪੀ. ਜਿੰਦਲ, ਭੀਖੀ

ਮੋਬ: 98151-51386

ਸਿਆਣਾ ਕਾਂ

ਇੱਕ ਪਿਆਸਾ ਕਾਂ ਸੀ ਬੱਚਿਓ,

ਉਸ ਦੀ ਅਜਬ ਕਹਾਣੀ।

ਵਿੱਚ ਜੰਗਲ ਦੇ ਭਟਕਿਆ ਉਹ,

ਲੱਭਦਾ ਫਿਰਦਾ ਪਾਣੀ।

ਜਦ ਵੀ ਕੋਈ ਮੁਸੀਬਤ ਆਵੇ,

ਅਕਲ ਉੱਦੋ ਹੀ ਆਉਂਦੀ।

ਪਾਣੀ ਥੋੜ੍ਹਾ ਉੱਪਰ ਆਵੇ,

ਚੁੰਝ ਸੀ ਰੋੜੇ ਪਾਉਂਦੀ।

ਘੜੇ ਵਿੱਚੋ ਰੱਜ ਪਾਣੀ ਪੀਤਾ,

ਆਪਣੀ ਪਿਆਸ ਬੁਝਾਈ,

ਦਿਮਾਗ ਨਾਲ ਸੋਚੋ ਬੱਚਿਓ,

ਕੀ ਥੋਡੇ ਸਮਝ ਚ ਆਈ।

ਕਿੰਨਾਂ ਸਿਆਣਾ ਕਾਂ ਸੀ ਉਹ,

ਕੋਸ਼ਿਸ਼ ਉਸ ਨੇ ਕੀਤੀ।

ਮਿਹਨਤ ਦੇ ਧਾਗੇ ਨੂੰ ਲੈ ਕੇ,

ਕਿਸਮਤ ਆਪਣੀ ਸੀਤੀ।

ਪੜ੍ਹੋ ਲਿਖੋ ਮਨ ਚਿਤ ਲਾ ਕੇ,

ਸਫਲ ਤੁਸੀਂ ਹੋ ਜਾਵੋ।

ਕਾਂ ਨੇ ਕਿਹੜਾ ਆ ਕੇ ਦੱਸਿਆ,

ਇਹ ਸਮਝ ਚ ਪਾਵੋ।

ਇਹ ਤਾਂ ਇੱਕ ਉਦਾਹਰਣ ਦਿੱਤੀ,

ਸੀ ਥੋਨੂੰ ਸਮਝਾਵਣ ਲਈ।

ਪੱਤੋ, ਪੜੋ ਤੇ ਬਣੋ ਸਿਆਣੇ,

ਚਾਹ ਚ ਰਾਹ ਪਾਵਣ ਲਈ।

ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ

94658-21417

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

ਝੰਡਾ ਕਿਰਸਾਨੀ ਦਾ
ਝੰਡਾ ਕਿਰਸਾਨੀ ਦਾ

ਜਵਾਨਾ ਤੂੰ ਜਾਗ ਓਏ

ਹਨੇਰੇ ਵਿਚੋਂ ਜਾਗ

ਸੁੱਤਿਆਂ ਨਹੀਂ ਹੁਣ ਸਰਨਾ

ਹੁਣ ਜਾਗ ਓਏ ਜਵਾਨਾ

ਹਲੂਣਾ ਦੇ ਜ਼ਮੀਰ ਨੂੰ

ਏਕੇ ਬਿਨ ਹੁਣ ਨਹੀਂ ਸਰਨਾ

ਹੱਕਾਂ ਲਈ ਪੈਣਾ ਹੁਣ ਲੜਨਾ।

ਦੋਸ਼ ਨਾ ਦੇ ਆਪਣੀ ਤਕਦੀਰ ਨੂੰ,

ਨਾਲ ਰੱਖ ਜਾਗਦੀ ਜ਼ਮੀਰ ਨੂੰ,

ਹੁਣ ਜਾਗ ਓਏ ਜਵਾਨਾ

ਤੇਰੇ ਬਿਨ ਨਹੀਂ ਹੁਣ ਸਰਨਾ।

ਬੂੰਦ ਬੂੰਦ ਨਾਲ ਘੜਾ ਭਰਦਾ,

ਏਕੇ ਬਾਝਂੋ ਕਿੱਥੇ ਹੁਣ ਸਰਦਾ।

ਮੈਂ ਝੰਡਾ ਪਿਆ ਪੁਕਾਰਦਾ ,

ਤੂੰ ਕਰ ਫਿਕਰ ਪੰਜਾਬ ਦਾ,

ਤੇਰਾ ਬਾਪੂ ਧਰਨੇ ਤੇ

ਪੋਹ ਮਾਘ ਤੋਂ ਹੁਣ ਤੱਕ

ਕਿਵੇਂ ਦਿਨ ਤੇ ਰਾਤ ਗੁਜ਼ਾਰਦਾ।

ਹਿੰਮਤ ਕਰ ਤੇ ਆ ਅੱਗੇ,

ਖੇਤ ’ਚ ਚਲਦੇ ਤੇਰੇ ਢੱਗੇ।

ਬਾਪੂ ਦੇ ਕਾਲੇ ਹੋਏ ਬੱਗੇ

ਜ਼ਮੀਨ ਬਾਪੂ ਦੀ ਹੁਣ

ਪੁੱਤਰਾ ਤੂੰ ਹੀ ਸੰਭਾਲਦਾ।

ਮੈਂ ਝੰਡਾ ਪਿਆ ਪੁਕਾਰਦਾ

ਅਵਾਜ਼ਾਂ ਤੈਨੂੰ ਮਾਰਦਾ।

ਬੋਲ ਓਏ ਜਵਾਨਾ

ਚੱਲ ਨਾਅਰਾ ਲਾਈਏ

ਕਿਸਾਨ ਏਕਤਾ ਜਿੰਦਾਬਾਦ ਦਾ।

ਮੈਂ ਝੰਡਾ ਤੈਨੂੰ ਪੁਕਾਰਦਾ।

ਕੁਲਵਿੰਦਰ ਕੌਰ ਬਾਜਕ

ਮੋ: 7589685547

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

ਸਮੁੰਦਰ ਦੀ ਬੇਵਸੀ
ਸਮੁੰਦਰ ਦੀ ਬੇਵਸੀ

ਚਾਰੇ ਪਾਸੇ ਗੰਦਗੀ!

ਕੂੜਾ-ਕਰਕਟ

ਕਾਗਜ਼-ਅਖਬਾਰੀ ਤੇ ਮੋਮੀ

ਗੱਤੇ

ਇਤਰਾਂ ਦੀ ਖੁਸ਼ਬੂ ਵਾਲੇ ਖਾਲੀ ਡੱਬੇ

ਸਪਰੇਆਂ ਦਾ ਛਿੜਕਾਅ

ਤੇ ਜ਼ਹਿਰਾਂ ਵਾਲੇ ਖਾਲੀ ਟੀਨ

ਸੜਿਆ ਬਾਸੀ ਖਾਣਾ

ਸੜਕਾਂ ’ਤੇ ਕੀੜਿਆਂ ਵਾਂਗ ਚੱਲਦੀਆਂ-

ਮੋਟਰਾਂ ਦਾ ਧੂੰਆਂ

ਪਲਾਸਟਿਕ ਤੇ ਕੱਚ ਦੀਆਂ ਦਾਰੂ ਵਾਲੀਆਂ ਸ਼ੀਸ਼ੀਆਂ

ਠੰਢੇ ਸ਼ਰਬਤ ਪੀ-ਪੀ ਕੇ

ਸੜਕਾਂ ’ਤੇ ਵਗਾਹ ਮਾਰੇ

ਤਰ੍ਹਾਂ-ਤਰ੍ਹਾਂ ਦੇ ਜੂਠੇ ਠੂਠੇ

ਤੇ ਕੂੜਿਆਂ ’ਤੇ ਸੁੱਟੀਆਂ ਮਰੀਆਂ ਨਵਜਾਤ ਬੱਚੀਆਂ

ਖੁੱਲੇ੍ਹ ਵਿੱਚ ਹੱਗਿਆ-ਮੂਤਿਆ

ਸੜਦੀਆਂ ਲਾਸ਼ਾਂ

ਗੰਗਾ ’ਚ ਵਹਾਈਆਂ ਅਸਤੀਆਂ

ਪਤਾ ਨਹੀਂ ਹੋਰ ਕੀ-ਕੀ ਊਲ-ਜਲੂਲ,

ਲਟਰਮ-ਸ਼ਟਰਮ

ਸਭ ਸੜਿਆਂਦ ਮਾਰਦੇ

ਮੀਂਹ ਦੀ ਉਡੀਕ ਕਰਦੇ ਰਹਿੰਦੇ ਹਨ

ਕਦੋਂ ਜਲ-ਥਲ ਹੋਵੇ

ਤੇ ਨਦੀਆਂ ਬਣੀਆਂ ਨਾਲੀਆ ਥਾਣੀਂ

ਸਭ ਕੁਝ ਵਹਿ ਕੇ

ਬਰਸਾਤੀ ਪਾਣੀ ਨੂੰ ਠ੍ਹੋਕਰਾਂ ਮਾਰਦਾ

ਉੱਗੜ-ਦੁੱਗੜਾ ਵਹਿ ਕੇ

ਦਰਿਆਵਾਂ-ਨਦੀਆਂ ’ਚ ਜਾ ਪਹੁੰਚਦਾ ਹੈ

ਪਾਣੀ ਦਾ ਬੇ-ਪ੍ਰਵਾਹ ਵਹਾਅ

ਇਸ ਸਭ ਕਾਸੇ ਦਾ ਬੋਝ ਖਿੱਚਣ ਤੋਂ-

ਕਤਰਾਉਂਦਾ

ਚੀਕਾਂ ਮਾਰਦਾ

ਗੁੱਸੇ ’ਚ ਆ ਕੇ ਦਹਾੜਦਾ

ਬੰਨ੍ਹ ਤੋੜਦਾ

ਫਿਰ ਵੀ ਬੇਵੱਸ ਜਾਪਦਾ

ਸਹਿ ਨਹੀਂ ਸਕਦਾ ਇਸ ਸਭ ਕਾਸੇ ਦਾ ਭਾਰ

ਮਜ਼ਬੂਰ ਹੋ ਕੇ

ਇਹ ਸਭ ਮਨੁੱਖਾਂ ਦਾ ਪਾਇਆ ਖਿਲਾਰਾ

ਸਮੁੰਦਰ ਹਵਾਲੇ ਕਰ

ਖਾਲੀ ਹੋ

ਅਰਾਮ ਨਾਲ ਵਗਣ ਦੀ ਕੋਸ਼ਿਸ ਕਰਦੇ,

ਦਰਿਆ-ਨਦੀਆਂ-ਨਾਲ਼ੇ

ਪਰ ਫਿਰ-

ਸਮੁੰਦਰ ਦੀ ਤੜਪ ਸ਼ੁਰੂ ਹੋ ਜਾਂਦੀ ਹੈ,

ਧਰਤੀ ਤੋਂ ਵਹਿ ਕੇ ਆਈ ਗੰਦਗੀ ਨਾਲ

ਸਮੁੰਦਰ-

ਆਪਣੇ ਅੰਦਰਲੇ ਮੱਛੀਆਂ, ਕੇਕੜਿਆਂ, ਕੱਛੂਆਂ, ਡੱਡੂਆਂ ਸੱਪਾਂ,

ਤੇ ਹੋਰ ਲੱਖਾਂ ਜੀਵ-ਜੰਤੂਆਂ ਦੇ ਦਰਦ ਨਾਲ

ਖੁਦ ਵੀ ਤੜਪਦਾ ਹੈ

ਗੁੱਸੇ ਨਾਲ ਫੁੰਕਾਰਦਾ ਹੈ

ਬੇਵੱਸ ਹੋ ਕੇ ਦਹਾੜਦਾ ਹੈ

ਸੁਨਾਮੀ ਬਣਦਾ ਹੈ

ਆਪਣੇ ਕੰਢੇ ਖੋਰਦਾ ਹੈ

ਬਰਫ਼ ਦੇ ਪਹਾੜਾਂ ਨੂੰ ਮੱਦਦ ਲਈ ਪੁਕਾਰਦਾ ਹੈ

ਗਲੇਸ਼ੀਅਰ,

ਸਮੁੰਦਰ ਦੀ ਪੁਕਾਰ ਸੁਣ

ਸਮੁੰਦਰ ਨੂੰ ਮੱਦਦ ਦਾ ਭਰੋਸਾ ਦਿੰਦੇ ਹਨ

ਖੁਰਨ ਦੀ ਕੋਸ਼ਿਸ਼ ਕਰਦੇ ਹਨ

ਥੋੜ੍ਹਾ-ਥੋੜ੍ਹਾ ਖੁਰੇ ਹਾਂ-ਕਹਿ ਕੇ ਸਮੁੰਦਰ ਨੂੰ ਧਰਵਾਸ ਦਿੰਦੇ ਹਨ

ਬੇਵੱਸ ਸਮੁੰਦਰ ਕੁਝ ਸਮੇਂ ਲਈ ਸ਼ਾਂਤ ਹੋ ਜਾਂਦਾ ਹੈ

ਸਾਗਰ ਸਭ ਕੁਝ ਭੁੱਲ ਕੇ-

ਉੱਪਰ ਨਿਗਾਹ ਮਾਰਦਾ ਹੈ

ਨੀਲੇ ਅਸਮਾਨ ਵੱਲ ਤੱਕਦਾ ਹੈ

ਅੱਖਾਂ ਅੱਡ ਕੇ ਰਹਿ ਜਾਂਦਾ ਹੈ!

ਉੱਪਰ ਵੀ ਮਨੁੱਖੀ ਕਹਿਰ ਦਿਖਾਈ ਪੈਂਦਾ ਹੈ

ਓਜ਼ੋਨ ਪਰਤ ਬੇਬਸੀ ਦੇ ਅੱਥਰੂ ਕੇਰਦੀ

ਡਾਡਾਂ ਮਾਰਦੀ

ਸਮੁੰਦਰ ਨੂੰ ਨਜ਼ਰ ਆਉਂਦੀ ਹੈ

ਸਮੁੰਦਰ ਰੋਣਹਾਕਾ ਹੋ

ਹੰਝੂ ਪੂੰਝਦਾ ਹੈ

ਓਜ਼ੋਨ ਨੂੰ ਚੁੱਪ ਹੋ ਜਾਣ ਦਾ ਇਸ਼ਾਰਾ ਕਰਦਾ ਹੈ

ਮਨੁੱਖਤਾ ਨੂੰ ਮਲੀਆ-ਮੇਟ ਕਰਨ ਦਾ-

ਮੂਕ ਪਲਾਨ ਓਜ਼ੋਨ ਨੂੰ ਇਸ਼ਾਰਿਆਂ ਨਾਲ ਸਮਝਾਉਂਦਾ ਹੈ

ਠੰਢ ਰੱਖਣ ਲਈ ਆਖਦਾ ਹੈ

ਕੁਝ ਸਮਾਂ ਹੋਰ ਦੁੱਖ ਸਹਿਣ ਕਰਨ ਲਈ ਮਨਾਉਂਦਾ ਹੈ

-ਇੱਕ ਦਿਨ ਗਲੇਸ਼ੀਅਰ ਪਿੱਘਲ ਕੇ ਮੇਰੀ ਮੱਦਦ ਲਈ ਆਉਣਗੇ,

ਚਾਰੇ ਪਾਸੇ ਜਲ-ਥਲ

ਜਿਸ ਦਾ ਨਹੀਂ ਹੋਣਾ

ਦੁਨੀਆਂ ਤੋਂ ਕੋਈ ਹੱਲ

ਮੈਂ ਅੱਥਰੀ ਦੁਨੀਆਂ ਦਾ ਅੰਤ ਕਰ ਦਿਆਂਗਾ

ਪੂਰੀ ਦੁਨੀਆਂ ਤਹਿਸ-ਨਹਿਸ ਕਰ ਕੇ ਰੱਖ ਦੇਵਾਂਗਾ

ਫਿਰ-

ਸਦੀਆਂ ਤੱਕ ਕੋਈ ਨਹੀਂ ਪੈਦਾ ਹੋਵੇਗਾ

ਤੈਨੂੰ-

ਮੈਨੂੰ ਤੇ ਮੇਰੇ ਲੱਖਾਂ ਬਸ਼ਿੰਦਿਆਂ ਨੂੰ

ਗੰਦਗੀ ’ਚ ਲਪੇਟਣ ਵਾਲਾ

ਖੂਨ ਦੇ ਹੰਝੂ ਰਵਾਉਣ ਵਾਲਾ

ਓਮਕਾਰ ਸੂਦ ਫ਼ਰੀਦਾਬਾਦ

ਮੋ. 96540-36080

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

ਵਕਤ ਦੀ ਮਾਰ
ਵਕਤ ਦੀ ਮਾਰ

ਐ ਵਕਤ

ਤੇਰੇ ਹੱਥ ਵਿਚ ਦੇ

ਆਪਣੇ ਸੁਪਨੇ

ਆਪਣਾ ਭਵਿੱਖ

ਮੈਂ ਤੁਰਿਆਂ ਸਾਂ

ਤੇਰੀ ਉਂਗਲੀ ਫੜ

ਪਰ ਤੂੰ ਇਹ ਕੀ ਕੀਤਾ?

ਤੇਰੇ ਹੱਥ ਵਿੱਚ

ਮੇਰਾ ਤਾਂ ਕੀ

ਕਿਸੇ ਦਾ ਵੀ

ਭਵਿੱਖ ਨਜ਼ਰ ਨਹੀਂ ਆ ਰਿਹਾ

ਤੇ ਤੂੰ ਰਾਜ ਭਵਨ ਵੱਲ ਮੂੰਹ ਕਰ

ਉਦਾਸ ਕਿਉਂ ਖੜ੍ਹਾ ਏਂ।

ਐ ਵਕਤ

ਇੱਥੇ ਇੱਕ ਨਦੀ ਹੈ

ਜੋ ਕਿਸੇ ਵਕਤ ਵਿੱਚ

ਪਵਿੱਤਰ ਅਖਵਾਉਂਦੀ ਸੀ

ਲੋਕ ਉਸਨੂੰ ਪੂਜਦੇ ਸੀ

ਮਾਂ ਆਖ ਕੇ…

ਅੱਜ ਜਦ ਮੈਂ

ਅੱਛੇ ਦਿਨਾਂ ਦੀ ਤਲਾਸ਼ ਵਿੱਚ

ਭਵਿੱਖ ਨੂੰ ਲੱਭਦਾ

ਉਹਦੇ ਕੋਲ ਦੀ ਲੰਘਿਆ

ਤਾਂ ਉਸ ਵਿੱਚੋਂ

ਮੁਰਦਿਆਂ ਦੀਆਂ ਅਵਾਜ਼ਾਂ

ਆ ਰਹੀਆਂ ਸਨ

ਬਚਾਓ! ਬਚਾਓ! ਦੇ ਸ਼ੋਰ ਨੇ

ਮੇਰੇ ਕੰਨ ਪਾੜ ਦਿੱਤੇ

ਤੂੰ ਸੱਚ ਦੱਸੀਂ

ਇਹ ਆਵਾਜ਼ਾਂ

ਉਸੇ ਮਾਂ ਦੀਆਂ ਸਨ।

ਐ ਵਕਤ

ਚੱਲ ਆ ਬੈਠ ਮੇਰੇ ਨਾਲ

ਇਸ ਨਦੀ ਦੇ ਕੰਢੇ

ਤੇ ਆਪਾਂ ਲੱਭੀਏ

ਪਾਣੀ ਨਾਲ ਭਰੀਆਂ ਲਾਸ਼ਾ ਵਿੱਚੋਂ

ਕੋਈ ਸ਼ਾਂਤੀ ਨਾਲ ਭਰਿਆ ਮੁਰਦਾ।

ਐ ਵਕਤ

ਇਹ ਤੂੰ ਕੈਸੀ ਮਾਰ ਮਾਰੀ ਏ

ਮੈਨੂੰ ਇਹਨਾਂ

ਰੁਲਦੀਆਂ ਲੋਥਾਂ ਵਿੱਚੋਂ

ਬਦਬੂ ਆਉਂਦੀ ਏ

ਮਰ ਗਈ ਇਨਸਾਨੀਅਤ ਦੀ।

ਐ ਵਕਤ

ਇਹ ਕੈਸਾ ਦੌਰ ਹੈ

ਜਿਸ ਵਿੱਚ ਮੈਂ

ਭਵਿੱਖ ਦੇ ਦਰਦ ਨੂੰ

ਸੀਨੇ ਵਿੱਚ ਦਫਨਾ

ਹੰਢਾਅ ਰਿਹਾ ਹਾਂ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ