ਮਾਨਵਤਾ ਭਲਾਈਕਾਰਜ - Sach Kahoon Punjabi

Haryana News: ਨਸ਼ੇ ਦੀ ਦੁਕਾਨ ਬੰਦ ਕਰਵਾ, ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੇ ਖੁਲ੍ਹਵਾਈ ਪਰਚੂਨ ਦੀ ਦੁਕਾਨ
ਕੁਰੂਕਸ਼ੇਤਰ/ਕਰਨਾਲ (ਦੇਵੀਲਾਲ ਬਾਰਨਾ)। Haryana News: ਸਮਾਜ ਤੋਂ ਨਸ਼ੇ ਦੀ ਗੰਦੀ ਬਿਮਾਰੀ ਨੂੰ ਜੜ੍ਹ ਤੋਂ ਖਤਮ ਕਰਨ ਤੇ ਨਸ਼ਾ ਵੇਚਣ ਵਾਲਿਆਂ ਨੂੰ ਸਮਾਜ ਦੀ ਮੁੱਖਧਾਰਾ ’ਚ ਲਿਆ ਕੇ ਉਨ੍ਹਾਂ ਦਾ ਮੁੜ ਵਸੇਬਾ ਕਰਨ ਦੀ ਦਿਸ਼ਾ ’ਚ ਡੇਰਾ ਸੱਚਾ ਸੌਦਾ ਦਾ ਇੱਕ ਅਨੋਖਾ ਤੇ ਪ੍ਰੇਰਨਾਦਾਇਕ ਕਦਮ ਸਾਹਮਣੇ ਆਇਆ ਹੈ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ਨਾਲ ਇੰਦਰੀ ਬਲਾਕ ਦੇ ਬਯਾਨਾ ਦੇ ਪਿੰਡ ਧਨੌਰਾ ਜਾਗੀਰ ’ਚ ਇੱਕ ਅਜਿਹਾ ਚਮਤਕਾਰੀ ਬਦਲਾਅ ਵੇਖਣ ਨੂੰ ਮਿਲਿਆ, ਜਿਸ ਨੇ ਪੂਰੇ ਇਲਾਕੇ ’ਚ ਚਰਚਾ ਦਾ ਵਿਸ਼ਾ ਬਣਾ ਦਿੱਤਾ ਹੈ। ਪਿੰਡ ’ਚ ਲੰਮੇ ਸਮੇਂ ਤੋਂ ਗੈਰ-ਕਾਨੂੰਨੀ ਨਸ਼ਾ ਵੇਚਣ ਦਾ ਕੰਮ ਕਰਨ ਵਾਲੇ ਵਿਅਕਤੀ ਰਾਜ ਕੁਮਾਰ ਨੇ ਪੂਜਨੀਕ ਗੁਰੂ ਜੀ ਤੋਂ ਨਾਮ ਸ਼ਬਦ ਪ੍ਰਾਪਤ ਕਰਕੇ ਨਾ ਸਿਰਫ਼ ਨਸ਼ਾ ਵੇਚਣ ਦੇ ਧੰਦੇ ਤੋਂ ਤੌਬਾ ਕੀਤੀ,  ਸਗੋਂ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਦੇ ਸਹਿਯੋਗ ਨਾਲ ਹੁਣ ਸਨਮਾਨਜਨਕ ਜ਼ਿੰਦਗੀ ਦੀ ਸ਼ੁਰੂਆਤ ਵੀ ਕਰ ਦਿੱਤੀ ਹੈ।

ਸੇਵਾਦਾਰਾਂ ਨੇ ਰਾਜ ਕੁਮਾਰ ਦੀ ਨਸ਼ੀਲੇ ਪਦਾਰਥਾਂ ਦੀ ਦੁਕਾਨ ਨੂੰ ਬੰਦ ਕਰਵਾ ਕੇ ਓਥੇ ਕਰਿਆਣੇ ਦੇ ਸਮਾਨ ਦੀ ਦੁਕਾਨ ਖੁੱਲ੍ਹਵਾਈ ਹੈ। ਇੰਨਾ ਹੀ ਨਹੀਂ, ਬੁੱਧਵਾਰ ਨੂੰ ਦੁਕਾਨ ਦਾ ਮਹੂਰਤ ਕੀਤਾ ਗਿਆ ਤੇ ਮਹੂਰਤ ਤੋਂ ਬਾਅਦ ਵੇਖਦੇ ਹੀ ਵੇਖਦੇ ਦੁਕਾਨ ਦਾ ਸਾਰਾ ਸਮਾਨ ਵਿਕ ਗਿਆ। ਉਦਘਾਟਨ ਦਾ ਪ੍ਰੋਗਰਾਮ ਅਜੇ ਖ਼ਤਮ ਹੀ ਨਹੀਂ ਹੋਇਆ ਸੀ ਕਿ ਓਥੇ ਮੌਜੂਦ ਸਾਧ-ਸੰਗਤ ਤੇ ਪਿੰਡ ਵਾਸੀਆਂ ਵਿਚਾਲੇ ਇੱਕ ਨਵਾਂ ਹੀ ਉਤਸ਼ਾਹ ਤੇ ਜਜ਼ਬਾ ਵੇਖਣ ਨੂੰ ਮਿਲਿਆ। ਨਸ਼ਾ ਛੱਡ ਕੇ ਚੰਗੇ ਰਾਹ ’ਤੇ ਵਾਪਸ ਪਰਤਣ ’ਤੇ ਰਾਜ ਕੁਮਾਰ ਦਾ ਹੌਸਲਾ ਵਧਾਉਣ ਤੇ ਉਸ ਦੇ ਨਵੇਂ ਰੁਜ਼ਗਾਰ ਨੂੰ ਉਤਸ਼ਾਹ ਦੇਣ ਲਈ ਸ਼ਰਧਾਲੂਆਂ ਦੀ ਭਾਰੀ ਭੀੜ ਉਮੜ ਪਈ। ਵੇਖਦੇ ਹੀ ਵੇਖਦੇ ਦੁਕਾਨ ’ਚ ਰੱਖਿਆ ਲੱਖਾਂ ਰੁਪਏ ਦਾ ਕਰਿਆਣੇ ਦਾ ਸਮਾਨ ਮਿੰਟਾਂ ’ਚ ਵਿਕਣਾ ਸ਼ੁਰੂ ਹੋ ਗਿਆ। ਮਹੂਰਤ ਦੇ ਸਿਰਫ 27 ਮਿੰਟਾਂ ਦੇ ਅੰਦਰ ਦੁਕਾਨ ਦੇ ਸਾਰੇ ਰੈਕ ਖਾਲੀ ਹੋ ਗਏ ਤੇ ਦੁਕਾਨ ਦਾ ਸਾਰਾ ਸਮਾਨ ਮੌਕੇ ’ਤੇ ਹੀ ਵਿਕ ਗਿਆ। ਪਹਿਲਾਂ ਨਸ਼ੇ ਦੇ ਕਾਰੋਬਾਰ ਨਾਲ ਪਰਿਵਾਰ ਚੱਲਦਾ ਸੀ, ਹੁਣ ਹੱਕ ਹਲਾਲ ਦੀ ਕਮਾਈ ਨਾਲ ਚੱਲੇਗਾ। Haryana News

ਇਹ ਵੀ ਪੜ੍ਹੋ : Body Donation Punjab: ਬੋਹਾ ਵਾਸੀ ਜੈਪਾਲ ਇੰਸਾਂ ਨੇ ਖੱਟਿਆ ਸਰੀਰਦਾਨੀ ਹੋਣ ਦਾ ਮਾਣ

Body Donation Punjab: ਬੋਹਾ ਵਾਸੀ ਜੈਪਾਲ ਇੰਸਾਂ ਨੇ ਖੱਟਿਆ ਸਰੀਰਦਾਨੀ ਹੋਣ ਦਾ ਮਾਣ
ਬੋਹਾ (ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਬਲਾਕ ਬੋਹਾ ਦੇ ਕਸਬਾ ਬੋਹਾ ਵਾਸੀ ਜੈਪਾਲ ਇੰਸਾਂ (65) ਪੁੱਤਰ ਲਛਮਣ ਦਾਸ ਨੇ ਬਲਾਕ ਦੇ 14ਵੇਂ ਅਤੇ ਕਸਬੇ ਦੇ ਚੌਥੇ ਸਰੀਰਦਾਨੀ ਹੋਣ ਦਾ ਮਾਣ ਹਾਸਲ ਕੀਤਾ ਹੈ। ਜਾਣਕਾਰੀ ਅਨੁਸਾਰ ਜੈਪਾਲ ਇੰਸਾਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਜਿਊਂਦੇ ਜੀਅ ਪ੍ਰਣ ਕੀਤਾ ਹੋਇਆ ਸੀ ਕਿ ਉਸ ਦੇ ਦਿਹਾਂਤ ਤੋਂ ਬਾਅਦ ਉਸ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ ਜਾਵੇ। ਉਨ੍ਹਾਂ ਵੱਲੋਂ ਲਏ ਪ੍ਰਣ ਨੂੰ ਪੂਰਾ ਕਰਦਿਆਂ ਉਨ੍ਹਾਂ ਦੇ ਪੁੱਤਰ ਗਗਨਦੀਪ ਇੰਸਾਂ,  ਚਿੰਨੂ ਇੰਸਾਂ ਅਤੇ ਹੋਰ ਪਰਿਵਾਰਿਕ ਮੈਂਬਰਾਂ ਵੱਲੋਂ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਜੀ ਐਸ ਮੈਡੀਕਲ ਕਾਲਜ ਐਂਡ ਹਸਪਤਾਲ ਪਿਲਕੁਵਾ ਹਾਪੁੜ (ਉਤਰ ਪ੍ਰਦੇਸ਼) ਵਿਖੇ ਮੈਡੀਕਲ ਖੋਜਾਂ ਕਰਨ ਲਈ ਦਾਨ ਕੀਤਾ ਗਿਆ, ਜਿਸ ’ਤੇ ਮੈਡੀਕਲ ਦੀ ਪੜ੍ਹਾਈ ਕਰ ਰਹੇ ਵਿਦਿਆਰਥੀ ਮੈਡੀਕਲ ਖੋਜਾਂ ਕਰਨਗੇ ਅਤੇ ਵਧੀਆ ਡਾਕਟਰ ਬਣ ਕੇ ਸਮਾਜ ਦੀ ਸੇਵਾ ਕਰਨਗੇ। Body Donation Punjab

ਪੁੱਤਰ ਅਤੇ ਧੀ ਦਾ ਫਰਕ ਨਾ ਰੱਖਦੇ ਹੋਏ ਉਨ੍ਹਾਂ ਦੀ ਧੀ ਰਜਨੀ ਇੰਸਾਂ ਅਤੇ ਨੂੰਹ ਅਨੀਤਾ ਇੰਸਾਂ ਵੱਲੋਂ ਅਰਥੀ ਨੂੰ ਮੋਢਾ ਦਿੱਤਾ ਗਿਆ। ਮ੍ਰਿਤਕ ਦੇ ਨਿਵਾਸ ਸਥਾਨ ਤੋਂ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ, ਇਲਾਕਾ ਨਿਵਾਸੀਆਂ, ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰਾਂ ਅਤੇ ਵੱਡੀ ਗਿਣਤੀ ਸਾਧ-ਸੰਗਤ ਵੱਲੋਂ ‘ਸਰੀਰਦਾਨੀ ਜੈਪਾਲ ਇੰਸਾਂ ਅਮਰ ਰਹੇ’ ਅਤੇ ‘ਸਰੀਰ ਦਾਨ ਮਹਾਂ ਦਾਨ’ ਦੇ ਆਕਾਸ਼ ਗੁੰਜਾਊ ਨਾਅਰਿਆਂ ਨਾਲ ਕਾਫਲੇ ਦੇ ਰੂਪ ਵਿੱਚ ਅੰਤਿਮ ਵਿਦਾਇਗੀ ਦਿੱਤੀ ਗਈ।  ਜੈਪਾਲ ਇੰਸਾਂ ਦੀ ਮ੍ਰਿਤਕ ਦੇਹ ਨੂੰ ਫੁੱਲਾਂ ਨਾਲ ਸਜੀ ਹੋਈ ਗੱਡੀ ਵਿੱਚ ਲਿਜਾਇਆ ਗਿਆ, ਜਿਸ ਨੂੰ ਬੋਹਾ ਦੇ ਨਗਰ ਪੰਚਾਇਤ ਪ੍ਰਧਾਨ ਜਗਸੀਰ ਸਿੰਘ ਜੱਗਾ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਕਾਰਜ ਨਾਲ ਡਾਕਟਰੀ ਦੀ ਪੜ੍ਹਾਈ ਕਰ ਰਹੇ।

ਇਹ ਵੀ ਪੜ੍ਹੋ : BJP Punjab: ਆਪ ਨੇ ਭਾਜਪਾ ਦੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ਤੋਂ ਪਹਿਲਾਂ ਪੁੱਛੇ 3 ਸਵਾਲ

ਵਿਦਿਆਰਥੀ ਮ੍ਰਿਤਕ ਸਰੀਰ ਤੇ ਨਵੀਆਂ ਖੋਜਾਂ ਕਰਨਗੇ, ਜੋ ਸਾਡੇ ਸਮਾਜ ਲਈ ਕੰਮ ਆਉਣਗੇ। ਇਸ ਮੌਕੇ ਸੱਚੇ ਨਿਮਰ ਸੇਵਾਦਾਰ ਸਵਰਨਜੀਤ ਸਿੰਘ ਇੰਸਾਂ, ਸੱਚੀ ਪ੍ਰੇਮੀ ਸੰਮਤੀ ਸੇਵਾਦਾਰ ਭੋਲਾ ਇੰਸਾਂ, ਵਿਕਰਮਜੀਤ ਇੰਸਾਂ, ਸੁਖਨਾਮ ਸਿੰਘ ਇੰਸਾਂ, ਪਿੰਡਾਂ ਅਤੇ ਸ਼ਹਿਰ ਦੇ ਸੱਚੀ ਪ੍ਰੇਮੀ ਸੰਮਤੀ ਮੈਂਬਰ, ਬਲਾਕ ਪ੍ਰੇਮੀ ਸੇਵਕ ਅਵਤਾਰ ਸਿੰਘ ਇੰਸਾਂ, ਪ੍ਰੇਮੀ ਸੇਵਕ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਸੇਵਾਦਾਰ, ਨਗਰ ਪੰਚਾਇਤ ਦੇ ਵਾਈਸ ਪ੍ਰਧਾਨ ਕ੍ਰਿਪਾਲ ਸਿੰਘ, ਕੌਂਸਲਰ ਚਰਨਜੀਤ ਸਿੰਘ ਅਤੇ ਸਮੁੱਚੀ ਟੀਮ ਤੋਂ ਇਲਾਵਾ ਪਿੰਡ ਵਾਸੀਆਂ ਸਮੇਤ ਰਿਸ਼ਤੇਦਾਰ ਮੌਜ਼ੂਦ ਸਨ।ਜ਼ਿਕਰਯੋਗ ਹੈ ਡੇਰਾ ਸ਼ਰਧਾਲੂ ਜੈਪਾਲ ਇੰਸਾਂ ਨੇ ਬਲਾਕ ਬੋਹਾ ’ਚੋਂ 14ਵਾਂ ਅਤੇ ਬੋਹਾ ਦੇ ਚੌਥੇ ਸਰੀਰਦਾਨੀ ਹੋਣ ਦਾ ਮਾਣ ਖੱਟਿਆ ਹੈ।

ਜੈਪਾਲ ਇੰਸਾਂ ਦੇ ਪ੍ਰਣ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ, ਓਨੀ ਘੱਟ: ਪਤਵੰਤੇ | Body Donation Punjab

ਇਸ ਮੌਕੇ ਨਗਰ ਸਿੰਘ ਜੱਗਾ ਅਤੇ ਕੌਂਸਲਰ ਸੰਤੋਖ ਸਾਗਰ ਨੇ ਦੱਸਿਆ ਕਿ ਜੈਪਾਲ ਇੰਸਾਂ ਨੇ ਜਿੱਥੇ ਜਿਉਂਦੇ ਜੀ ਡੇਰਾ ਸੱਚਾ ਸੌਦਾ ਨਾਲ ਜੁੜ ਕੇ ਅਨੇਕਾਂ ਸਮਾਜ ਭਲਾਈ ਦੇ ਕਾਰਜ ਕੀਤੇ, ਉਥੇ ਹੀ ਜਾਂਦੇ ਜਾਂਦੇ ਵੀ ਉਨ੍ਹਾਂ ਸਮਾਜ ਲਈ ਵੱਡਾ ਕੰਮ ਕਰਕੇ ਆਪਣਾ ਨਾਂਅ ਸਰੀਰਦਾਨੀਆਂ ਦੀ ਸੂਚੀ ਵਿੱਚ ਲਿਖਵਾਇਆ ਹੈ। ਉਨ੍ਹਾਂ ਕਿਹਾ ਕਿ ਮਰਨ ਉਪਰੰਤ ਵੀ ਜੈਪਾਲ ਇੰਸਾਂ ਵੱਲੋਂ ਕੀਤੇ ਗਏ ਸਰੀਰਦਾਨ ਦੇ ਕਾਰਜ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ, ਓਨੀ ਹੀ ਘੱਟ ਹੈ। Body Donation Punjab

Free Medical Checkup Camp: ਕਿੱਕਰਖੇੜਾ ’ਚ 171ਵੇਂ ਮੁਫ਼ਤ ਮੈਡੀਕਲ ਚੈਕਅੱਪ ਦੌਰਾਨ 136 ਮਰੀਜ਼ਾਂ ਨੂੰ ਦਿੱਤੀਆਂ ਮੁਫ਼ਤ ਦਵਾਈਆਂ
Free Medical Checkup Camp: ਕਿੱਕਰਖੇੜਾ/ਅਬੋਹਰ (ਮੇਵਾ ਸਿੰਘ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਨਾ ਸਦਕਾ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਕਮੇਟੀ ਦੀ ਅਗਵਾਈ ’ਚ 171ਵਾਂ ਮੁਫ਼ਤ ਮੈਡੀਕਲ ਚੈਕਅੱਪ ਕੈਂਪ ਐਮ.ਐਸ.ਜੀ. ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮੀ ਮੌਜ ਡਿਸਪੈਂਸਰੀ ਸ੍ਰੀ ਕਿੱਕੜਖੇੜਾ, ਤਹਿ: ਅਬੋਹਰ, ਜ਼ਿਲ੍ਹਾ ਸ੍ਰੀ ਫਾਜ਼ਿਲਕਾ ਵਿਖੇ ਸ਼ਾਹ ਸਤਿਨਾਮ ਜੀ ਸ਼ਪੈਸਲਿਸਟੀ ਹਪਸਤਾਲ ਸਰਸਾ ਦੇ ਡਾ: ਸੰਦੀਪ ਭਾਦੂ ਇੰਸਾਂ ਐਮ.ਡੀ. ਦੀ ਅਗਵਾਈ ’ਚ ਲਾਇਆ ਗਿਆ।

ਇਸ ਮੌਕੇ ਉਨ੍ਹਾਂ ਦੇ ਨਾਲ ਅੱਖਾਂ ਦੇ ਮਾਹਿਰ ਡਾ: ਵਿਸ਼ਾਲ ਇੰਸਾਂ, ਡਾ: ਗੌਰਵ ਗਰਗ (ਗੁਰੂਗਰਾਮ), ਡਾ: ਦਿਨੇਸ ਗੁਪਤਾ (ਉਤਰਾਖੰਡ), ਡਾ: ਸੁਰਿੰਦਰ ਕੁਮਾਰ, ਡਾ: ਸੋਹਨ ਲਾਲ ਵੱਲੋਂ ਲੋੜਵੰਦ ਮਰੀਜ਼ਾਂ ਨੂੰ ਆਪਣੀਆਂ ਸੇਵਾਵਾਂ ਦਿੱਤੀਆਂ। ਇਸ ਮੌਕੇ 170ਵੇਂ ਮੈਡੀਕਲ ਚੈਕਅੱਪ ਦੌਰਾਨ ਡਾ: ਸਾਹਿਬਾਨ ਵੱਲੋਂ ਜਨਰਲ ਅਤੇ ਅੱਖਾਂ ਦੇ 136 ਮਰੀਜ਼ਾਂ ਦੇ ਚੈਕਅੱਪ ਤੋਂ ਇਲਾਵਾ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ। ਸੰਖੇਪ ਵਿਚ ਬੋਲਦਿਆਂ ਡਾ: ਸੰਦੀਪ ਭਾਦੂ ਨੇ ਕਿਹਾ ਕਿ ਇਹ ਮੈਡੀਕਲ ਚੈਕਅੱਪ ਕੈਂਪ ਪੂਜਨੀਕ ਗੁਰੂ ਜੀ ਦੇ ਦਿਸ਼ਾ-ਨਿਰਦੇਸ਼ਾਂ ’ਤੇ ਸੀ.ਐਮ.ਓ. ਫਾਜ਼ਿਲਕਾ ਦੀ ਮਨਜ਼ੂਰੀ ਨਾਲ ਪਿਛਲੇ ਕਾਫੀ ਸਮੇਂ ਤੋਂ ਸ੍ਰੀ ਕਿੱਕਰਖੇੜਾ ਵਿਚ ਲਾਇਆ ਜਾ ਰਿਹਾ ਹੈ। ਡਾ: ਸੰਦੀਪ ਭਾਦੂ ਵੱਲੋਂ ਮੈਡੀਕਲ ਚੈਕਅੱਪ ਕੈਂਪ ਦੌਰਾਨ ਕੈਂਪ ਵਿਚ ਪਹੁੰਚੇ ਜ਼ਰੂਰਤਮੰਦ ਮਰੀਜ਼ਾਂ ਨੂੰ ਕਿਹਾ ਕਿ ਜਿੱਥੇ ਹਰ ਤਰ੍ਹਾਂ ਦੀ ਿਬਮਾਰੀ ਤੋਂ ਪੀੜਤ ਮਰੀਜ਼ ਦਵਾਈ ਨੂੰ ਪ੍ਰਹੇਜ ਰੱਖ ਕੇ ਟਾਈਮ ਸਿਰ ਖਾਣ, ਉੱਥੇ ਤੰਦਰੁਸਤ ਰਹਿਣ ਲਈ ਸਹੀ ਖੁਰਾਕ, ਨਿਯਮਤ ਕਸਰਤ, ਚੰਗੀ ਨੀਂਦ ਅਤੇ ਮਾਨਸਿਕ ਸ਼ਾਂਤੀ ਦਾ ਹੋਣਾ ਸਭ ਤੋਂ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸਰੀਰਕ ਤੇ ਮਾਨਸਿਕ ਤੌਰ ’ਤੇ ਫਿੱਟ ਰਹਿਣ ਲਈ ਆਪਣੀ ਰੋਜ਼ਾਨਾ ਜੀਵਨ ਸ਼ੈਲੀ ਵਿਚ ਹਰੀਆਂ ਸਬਜ਼ੀਆਂ, ਤਾਜੇ ਫ਼ਲ, ਦਾਲਾਂ, ਸਾਬਤ ਅਨਾਜ ਅਤੇ ਸਲਾਦ ਦੀ ਵੀ ਵਰਤੋਂ ਕਰਨੀ ਚਾਹੀਦੀ ਹੈ। ਡਾ. ਭਾਦੂ ਨੇ ਕਿਹਾ ਰੋਜ਼ਾਨਾ 8-10 ਲਿਟਰ ਪਾਣੀ ਪੀਣਾ ਅਤੇ ਤਲੀਆਂ ਵਸਤੂਆਂ, ਜੰਕ ਫੂਡ, ਬਹੁਤ ਜਿਆਦਾ ਖੰਡ ਜਾਂ ਮਿੱਠੇ ਤੋਂ ਪ੍ਰਹੇਜ ਕਰਕੇ ਵੀ ਤੰਦਰੁਸਤ ਰਿਹਾ ਜਾ ਸਕਦਾ।

ਇਹ ਵੀ ਪੜ੍ਹੋ: ਫ਼ਰੀਦਕੋਟ ’ਚ 21 ਤੋਂ 23 ਸਤੰਬਰ ਤੱਕ ਲੱਗੇਗਾ ਪਹਿਲਾ ਪਸ਼ੂ ਧਨ ਤੇ ਕਿਸਾਨ ਮੇਲਾ

ਇਸ ਸਮੇਂ ਬਲਾਕ ਆਜਮਵਾਲਾ, ਕਿੱਕਰਖੇੜਾ, ਬੱਲੂਆਣਾ, ਅਬੋਹਰ, ਫਾਜਿ਼ਲਕਾ ਅਤੇ ਖੂਈਆਂ ਸਰਵਰ ਬਲਾਕਾਂ ਤੋਂ ਸਾਧ-ਸੰਗਤ ਆਪਣਾ ਮੈਡੀਕਲ ਚੈਕਅੱਪ ਕਰਾਉਣ ਵਾਸਤੇ ਸ੍ਰੀ ਕਿੱਕਰਖੇੜਾ ਵਿਖੇ ਕੈਂਪ ’ਚ ਪਹੁੰਚੀ। ਇਸ ਮੌਕੇ ਪੰਜਾਬ ਦੇ ਸੱਚੇ ਨਿਮਰ ਸੇਵਾਦਾਰਾਂ ਵਿਚ ਕ੍ਰਿਸਨ ਲਾਲ ਜੇਈ ਇੰਸਾਂ, ਸੁਖਚੈਨ ਸਿੰਘ ਇੰਸਾਂ ਬਲਾਕ ਪ੍ਰੇਮੀ ਸੇਵਕ ਕਿੱਕਰਖੇੜਾ, ਗੁਰਪਵਿੱਤਰ ਸਿੰਘ ਇੰਸਾਂ ਸੱਚੀ ਪ੍ਰੇਮੀ ਸੰਮਤੀ ਦੇ ਸੇਵਾਦਾਰਾਂ ਵਿਚ ਰਾਮ ਪ੍ਰਤਾਪ ਇੰਸਾਂ, ਸੁਭਾਸ ਇੰਸਾਂ, ਪ੍ਰਿਥੀ ਰਾਜ ਇੰਸਾਂ, ਬਨਵਾਰੀ ਲਾਲ ਆਜਮਵਾਲਾ,ਰਾਮ ਚੰਦ ਜੇਈ, ਜਗਦੀਸ ਰਾਏ,  ਪੈਰਾ ਮੈਡੀਕਲ ਟੀਮ ਵਿਚ ਡਾ: ਸੁਰਿੰਦਰ ਇੰਸਾਂ, ਕ੍ਰਿਸਨ ਕੁਮਾਰ ਕਾਲੜਾ ਇੰਸਾਂ, ਦਿਲਬਾਗ ਸਿੰਘ ਇੰਸਾਂ, ਸੰਦੀਪ ਕੁਮਾਰ ਇੰਸਾਂ,ਕੁਲਵੰਤ ਸਿੰਘ ਇੰਸਾਂ, ਗੁਰਜੰਟ ਸਿੰਘ ਇੰਸਾਂ, ਜਿਉਣ ਸਿੰਘ ਇੰਸਾਂ, ਵਿਪਨ ਇੰਸਾਂ ਆਦਿ ਮੌਜ਼ੂ ਸਨ।                                                                                                                  ਅਬੋਹਰ: ਸ਼ਾਹ ਸਤਿਨਾਮ ਜੀ ਸ਼ਪੈਸਲਿਸਟੀ ਹਸਪਤਾਲ ਸਰਸਾ ਦੇ ਡਾ: ਸੰਦੀਪ ਭਾਦੂ ਮਰੀਜ਼ਾਂ ਦਾ ਚੈੱਕਅੱਪ ਕਰਦੇ ਹੋਏ ਤੇ ਕਾਊਂਟਰ ਤੋਂ ਮਰੀਜ਼ ਦਵਾਈ ਲੈਂਦੇ ਹੋਏ। ਤਸਵੀਰ: ਮੇਵਾ ਸਿੰਘ

Walfare Work: ਡੇਰਾ ਸ਼ਰਧਾਲੂਆਂ ਨੇ ਲਾਪਤਾ ਔਰਤ ਨੂੰ ਪਰਿਵਾਰ ਨਾਲ ਮਿਲਵਾਇਆ
ਸੰਗਰੂਰ/ਸਮਾਣਾ (ਨਰੇਸ਼ ਕੁਮਾਰ/ਸੁਨੀਲ ਚਾਵਲਾ)। ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਸੰਗਰੂਰ ਦੇ ਸੇਵਾਦਾਰਾਂ ਨੇ ਮਾਨਸਿਕ ਪ੍ਰੇਸ਼ਾਨ ਇੱਕ ਔਰਤ ਦੀ ਸਾਂਭ-ਸੰਭਾਲ ਕਰਕੇ ਉਸ ਨੂੰ ਉਸਦੇ ਪਰਿਵਾਰ ਨਾਲ ਮਿਲਾਉਣ ਦਾ ਸ਼ਲਾਘਾਯੋਗ ਕਾਰਜ ਕੀਤਾ ਹੈ ਇਸ ਸਬੰਧੀ ਰਿਟਾਇਰਡ ਇੰਸਪੈਕਟਰ ਜੁਗਰਾਜ ਸਿੰਘ ਇੰਸਾਂ ਸੰਗਰੂਰ ਨੇ ਦੱਸਿਆ ਕਿ 2 ਸਤੰਬਰ 2025 ਨੂੰ ਇੱਕ ਔਰਤ ਤਰਸਯੋਗ ਹਾਲਤ ’ਚ ਸੰਗਰੂਰ ਸ਼ਹਿਰ ਦੀਆਂ ਗਲੀਆਂ ’ਚ ਘੁੰਮਦੀ ਮਿਲੀ ਸੀ। ਸੰਗਰੂਰ ਦੀ ਟੀਮ ਵੱਲੋਂ ਉਸ ਨੂੰ ਪਿੰਗਲਵਾੜਾ ਆਸ਼ਰਮ, ਸਮਾਣਾ ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਇਲਾਜ ਅਤੇ ਲਗਾਤਾਰ ਕਾਊਂਸਲਿੰਗ ਉਪਰੰਤ ਉਸ ਦੀ ਹਾਲਤ ਵਿੱਚ ਸੁਧਾਰ ਹੋਇਆ। ਪੁੱਛਗਿੱਛ ਦੌਰਾਨ ਔਰਤ ਨੇ ਆਪਣਾ ਨਾਂਅ ਫੂਲਨ ਦੇਵੀ ਪੁੱਤਰੀ ਸਰਵਣ ਮੰਡਲ, ਵਾਸੀ ਪਿੰਡ ਬਹਾਦਰਪੁਰ ਲੋਹਚੀ, ਜ਼ਿਲ੍ਹਾ ਮੁੰਗੇਰ (ਬਿਹਾਰ) ਦੱਸਿਆ ਤੇ ਆਪਣੇ ਪਰਿਵਾਰ ਕੋਲ ਜਾਣ ਦੀ ਇੱਛਾ ਜਾਹਿਰ ਕੀਤੀ।

ਇਹ ਵੀ ਪੜ੍ਹੋ : ਪੁਰਾਣੀ ਪੈਨਸ਼ਨ ਸਕੀਮ (OPS) ਦਾ ‘ਚੈਪਟਰ’ ਫਿਲਹਾਲ ਹੋਇਆ ਬੰਦ, 2022 ਦੇ ਨੋਟੀਫਿਕੇਸ਼ਨ ਤੇ ਨਵਾਂ ਆਦੇਸ਼

ਟੀਮ ਨੇ ਸਥਾਨਕ ਪੁਲਿਸ ਅਤੇ ਪਿੰਡ ਦੇ ਸਰਪੰਚ ਦੀ ਮੱਦਦ ਨਾਲ ਉਸਦੇ ਪਰਿਵਾਰ ਦੀ ਭਾਲ ਕੀਤੀ ਤੇ ਉਸਦੇ ਭਰਾ ਰਾਮਬਰਨ ਕੁਮਾਰ ਨਾਲ ਸੰਪਰਕ ਕਰਨ ’ਚ ਸਫਲਤਾ ਹਾਸਲ ਕੀਤੀ। ਆਪਣੀ ਲਾਪਤਾ ਭੈਣ ਦੀ ਸੂਚਨਾ ਮਿਲਣ ’ਤੇ ਰਾਮਬਰਨ ਕੁਮਾਰ ਸਮਾਣਾ ਪਹੁੰਚਿਆ। ਲੋੜੀਂਦੀ ਪਛਾਣ ਉਪਰੰਤ ਪਿੰਗਲਵਾੜਾ ਆਸ਼ਰਮ ਦੇ ਪ੍ਰਬੰਧਕਾਂ ਦੀ ਮੌਜ਼ੂਦਗੀ ’ਚ ਫੂਲਨ ਦੇਵੀ ਨੂੰ ਉਸ ਦੇ ਭਰਾ ਦੇ ਹਵਾਲੇ ਕਰ ਦਿੱਤਾ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਫੂਲਨ ਦੇਵੀ ਕਰੀਬ ਚਾਰ ਸਾਲ ਪਹਿਲਾਂ ਘਰ ਤੋਂ ਲਾਪਤਾ ਹੋ ਗਈ ਸੀ। ਉਨ੍ਹਾਂ ਵੱਲੋਂ ਕਾਫ਼ੀ ਭਾਲ ਕੀਤੀ ਗਈ ਪਰ ਕੋਈ ਸੁਰਾਗ ਨਾ ਮਿਲਣ ਕਾਰਨ ਉਹ ਉਸਦੇ ਜ਼ਿੰਦਾ ਹੋਣ ਦੀ ਉਮੀਦ ਵੀ ਛੱਡ ਚੁੱਕੇ ਸਨ। ਉਸਦੇ ਸੁਰੱਖਿਅਤ ਮਿਲਣ ਦੀ ਸੂਚਨਾ ਮਿਲਣ ’ਤੇ ਪਰਿਵਾਰ ’ਚ ਖੁਸ਼ੀ ਦੀ ਲਹਿਰ ਦੌੜ ਗਈ। ਪਰਿਵਾਰ ਨੇ ਸਾਰੇ ਸੇਵਾਦਾਰਾਂ ਦਾ ਧੰਨਵਾਦ ਕੀਤਾ। ਇਸ ਸੇਵਾ ਕਾਰਜ ’ਚ ਸਤਪਾਲ ਇੰਸਾਂ, ਦਿਕਸ਼ਾਂਤ ਇੰਸਾਂ, ਕਿਰਨ ਇੰਸਾਂ ਅਤੇ ਹਰਦੇਵ ਇੰਸਾਂ ਦਾ ਵਿਸ਼ੇਸ਼ ਯੋਗਦਾਨ ਰਿਹਾ। Dera Sacha Sauda

Free Medical Camp: ਸ਼ਾਹ ਸਤਿਨਾਮੀ ਮੌਜ ਡਿਸਪੈਂਸਰੀ ਸ੍ਰੀ ਕਿੱਕਰਖੇੜਾ ’ਚ 16 ਸਤੰਬਰ ਨੂੰ ਲੱਗੇਗਾ ਮੁਫ਼ਤ ਮੈਡੀਕਲ ਕੈਂਪ
Free Medical Camp: ਸ੍ਰੀ ਕਿੱਕਰਖੇੜਾ/ਅਬੋਹਰ (ਮੇਵਾ ਸਿੰਘ)। ਹਰ ਮਹੀਨੇ ਦੀ ਤਰ੍ਹਾਂ ਸ਼ਾਹ ਸਤਿਨਾਮੀ ਮੌਜ ਡਿਸਪੈਂਸਰੀ ਐਮ.ਐਸ.ਜੀ. ਡੇਰਾ ਸੱਚਾ ਸੌਦਾ ਮਾਨਵਤਾ ਤੇ ਭਲਾਈ ਕੇਂਦਰ ਸ੍ਰੀ ਕਿੱਕਰਖੇੜਾ ਵਿਖੇ 171 ਵਾਂ ਮੁਫ਼ਤ ਮੈਡੀਕਲ ਚੈਕਅੱਪ ਕੈਂਪ ਮਿਤੀ 16 ਸਤੰਬਰ 2026 ਦਿਨ ਬੁੱਧਵਾਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਲਾਇਆ ਜਾ ਰਿਹਾ ਹੈ। ਇਸ ਦੀ ਜਾਣਕਾਰੀ ਦਿੰਦਿਆਂ ਸੱਚੇ ਨਿਮਰ ਸੇਵਾਦਾਰ ਕ੍ਰਿਸ਼ਨ ਲਾਲ ਜੇਈ, ਡਾ: ਗੁਰਮਖ ਇੰਸਾਂ ਤੇ ਬਲਾਕ ਕਿੱਕਰਖੇੜਾ ਦੇ ਪ੍ਰੇਮੀ ਸੇਵਕ ਸੁਖਚੈਨ ਸਿੰਘ ਇੰਸਾਂ ਨੇ ਦੱਸਿਆ ਕਿ ਇਸ ਕੈਂਪ ਵਿਚ ਸ਼ਾਹ ਸਤਿਨਾਮ ਜੀ ਸਪੈਸ਼ਲਿਸਟੀ ਹਸਪਤਾਲ ਸਰਸਾ ਤੋਂ ਡਾ: ਸੰਦੀਪ ਭਾਦੂ ਦੀ ਅਗਵਾਈ ਵਿਚ ਮੈਡੀਕਲ ਟੀਮ ਵੱਲੋਂ ਲੋੜਵੰਦ ਮਰੀਜ਼ਾਂ ਦਾ ਮੁਫ਼ਤ ਮੈਡੀਕਲ ਚੈਕਅੱਪ ਕੀਤਾ ਜਾਵੇਗਾ ਅਤੇ ਜ਼ਰੂਰਤਮੰਦਾਂ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਜ਼ਰੂਰਤਮੰਦ ਮਰੀਜ਼ ਮੈਡੀਕਲ ਚੈਕਅੱਪ ਕੈਂਪ ਵਿਚ ਸਮੇਂ ਸਿਰ ਪਹੁੰਚਕੇ ਲਾਭ ਉਠਾ ਸਕਦੇ ਹਨ।

ਇਹ ਵੀ ਪੜ੍ਹੋ: Ganesh Chaturthi 2026: ਗਣੇਸ਼ ਚਤੁਰਥੀ 'ਤੇ ਰਾਸ਼ਟਰਪਤੀ, ਉਪ ਰਾਸ਼ਟਰਪਤੀ ਅਤੇ ਰੱਖਿਆ ਮੰਤਰੀ ਨੇ ਦੇਸ਼ ਵਾਸੀਆਂ ਨੂੰ ਦਿੱਤੀਆਂ ਸ਼ੁਭਕਾਮਨਾਵਾਂ

Sunam News: ਖੂਹ ’ਚ ਡਿੱਗੇ ਬੇਜ਼ੁਬਾਨਾਂ ਨੂੰ ਸੇਵਾਦਾਰਾਂ ਨੇ ਕੱਢਿਆ ਬਾਹਰ, ਬਚਾਈ ਜਾਨ
ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। Sunam News: ਸੁਨਾਮ ਬਲਾਕ ਦੇ ਪਿੰਡ ਸ਼ੇਰੋਂ ਦੇ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੇ ਤਿੰਨ ਦਿਨਾਂ ਤੋਂ ਖੂਹ ’ਚ ਡਿੱਗੇ ਕੁੱਤੇ ਦੇ ਬੱਚਿਆਂ (ਕਤੂਰਿਆਂ) ਨੂੰ ਬਾਹਰ ਕੱਢ ਕੇ ਉਨਾਂ ਦੀ ਜਾਨ ਬਚਾਕੇ ਇੱਕ ਹੋਰ ਮਾਨਵਤਾ ਭਲਾਈ ਦੇ ਹਿੱਤ ’ਚ ਸ਼ਲਾਗਾਯੋਗ ਕਾਰਜ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੱਚੇ ਨਿਮਰ ਸੇਵਾਦਾਰ ਗਗਨ ਇੰਸਾਂ ਨੇ ਦੱਸਿਆ ਕਿ ਸੁਨਾਮ ਕੋਲ (ਢਾਣੀ) ’ਚ ਇੱਕ ਪੁਰਾਣੇ ਖੂਹ ’ਚ ਪਿਛਲੇ ਤਿੰਨ ਦਿਨਾਂ ਤੋਂ ਕੁੱਤੇ ਦੇ ਛੋਟੇ ਤਿੰਨ ਬੱਚੇ (ਕਤੂਰੇ) ਡਿੱਗੇ ਹੋਏ ਸਨ। ਜਿਸ ਦੀ ਜਾਣਕਾਰੀ ਉਨ੍ਹਾਂ ਨੂੰ ਉਥੋਂ ਦੇ ਨਜ਼ਦੀਕ ਰਹਿਣ ਵਾਲੇ ਕਿਸੇ ਵਸਨੀਕ ਨੇ ਦਿੱਤੀ ਸੀ। ਗਗਨ ਇੰਸਾਂ ਨੇ ਦੱਸਿਆ ਕਿ ਖੂਹ ’ਚ ਕੁੱਤੇ ਦੇ ਬੱਚੇ (ਕਤੂਰੇ) ਡਿੱਗ ਜਾਣ ਦੀ ਸੂਚਨਾ ਮਿਲਦੇ ਹੀ ਪਿੰਡ ਸ਼ੇਰੋਂ ਤੇ ਪਿੰਡ ਟਿੱਬੀ ਰਵਿਦਾਸਪੁਰਾ ਦੇ ਸੇਵਾਦਾਰ ਤੁਰੰਤ ਮੌਕੇ ’ਤੇ ਪਹੁੰਚੇ, ਜਿਨਾਂ ਨੇ ਖੂਹ ’ਚ ਉਤਰਨ ਲਈ ਪੌੜੀ ਤੇ ਰੱਸੇ ਦਾ ਇੰਤਜ਼ਾਮ ਕੀਤਾ, ਜਿਸ ਨਾਲ ਇੱਕ ਸੇਵਾਦਾਰ ਨੂੰ ਖੂਹ ’ਚ ਉਤਾਰਿਆ ਤੇ ਉਸ ਸੇਵਾਦਾਰ ਨੇ ਤਿੰਨ ਛੋਟੇ ਕੁੱਤੇ ਦੇ ਬੱਚਿਆਂ (ਕਤੂਰਿਆਂ) ਨੂੰ ਇੱਕ ਢੋਲੀ ’ਚ ਪਾ ਕੇ ਬਾਹਰ ਕੱਢਿਆ, ਜਿਸ ਨਾਲ ਉਨਾਂ ਦੀ ਜਾਨ ਬਚਾਈ ਗਈ। ਗਗਨ ਇੰਸਾਂ ਨੇ ਕਿਹਾ ਕਿ ਉਥੇ ਦੇ ਵਸਨੀਕਾਂ ਨੇ ਕਿਹਾ ਕਿ ਸਾਨੂੰ ਪਤਾ ਸੀ ਕਿ ਇਹ ਕੰਮ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਹੀ ਕਰ ਸਕਦੇ ਹਨ ਤਾਂ ਕਰਕੇ ਹੀ ਉਨ੍ਹਾਂ ਵੱਲੋਂ ਸੇਵਾਦਾਰਾਂ ਨੂੰ ਸੱਦਿਆ ਗਿਆ ਹੈ। ਇਸ ਮੌਕੇ ਪ੍ਰੇਮੀ ਸੇਵਕ ਬੀਰੂ ਸਿੰਘ ਇੰਸਾਂ, ਪ੍ਰੇਮੀ ਸੇਵਕ ਪ੍ਰਕਾਸ਼ ਸਿੰਘ ਇੰਸਾਂ, ਮਿੱਠੂ ਸਿੰਘ ਇੰਸਾਂ ਤੇ ਧੰਨਤਰ ਸਿੰਘ ਇੰਸਾਂ ਆਦਿ ਸੇਵਾਦਾਰ ਹਾਜ਼ਰ ਸਨ। Sunam News

ਇਹ ਵੀ ਪੜ੍ਹੋ : Inspiring Story: ਵਿਆਹ ਦੀ ਖੁਸ਼ੀ ਬਣੀ ਸਮਾਜ ਲਈ ਪ੍ਰੇਰਨਾ-ਸਰੋਤ

Inspiring Story: ਵਿਆਹ ਦੀ ਖੁਸ਼ੀ ਬਣੀ ਸਮਾਜ ਲਈ ਪ੍ਰੇਰਨਾ-ਸਰੋਤ
ਗੋਬਿੰਦਗੜ੍ਹ ਜੇਜੀਆਂ (ਭੀਮ ਸੈਨ ਇੰਸਾਂ)। ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚਲਦਿਆਂ ਇੱਕ ਡੇਰਾ ਸ਼ਰਧਾਲੂ ਪਰਿਵਾਰ ਨੇ ਵਿਆਹ ਦੀ ਖੁਸ਼ੀ ’ਚ ਵੱਡੇ ਪੱਧਰ ’ਤੇ ਭਲਾਈ ਕਾਰਜ ਕਰਕੇ ਸਮਾਜ ਨੂੰ ਇੱਕ ਚੰਗਾ ਸੁਨੇਹਾ ਦਿੱਤਾ ਹੈ, ਜਿਸ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ ਜਾਣਕਾਰੀ ਬਲਾਕ ਅਧੀਨ ਪੈਂਦੇ ਪਿੰਡ ਗੰਢੂਆਂ ਦੇ ਜਗਜੀਤ ਸਿੰਘ ਇੰਸਾਂ ਪੁੱਤਰ ਗੁਰਜੰਟ ਸਿੰਘ ਇੰਸਾਂ ਦੇ ਵਿਆਹ ਮੌਕੇ ਪਰਿਵਾਰ ਨੇ ਪੂਜਨੀਕ ਗੁਰੂ ਜੀ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚਲਦਿਆਂ ਵਿਆਹ ਦੀ ਖੁਸ਼ੀ ’ਚ ਮਰੀਜ਼ਾਂ ਲਈ ਖੂਨਦਾਨ, ਵਾਤਾਵਰਨ ਦੀ ਸ਼ੁੱਧਤਾ ਲਈ ਬੂਟੇ ਲਾਏ ਤੇ ਪਸ਼ੂਆਂ ਦੀ ਸਾਂਭ-ਸੰਭਾਲ ਲਈ ਹਰਾ ਚਾਰਾ ਪਾ ਕੇ ਮਾਨਵਤਾ ਪ੍ਰਤੀ ਆਪਣਾ ਫਰਜ਼ ਨਿਭਾਇਆ ਇਸ ਮੌਕੇ ਵਿਆਹ ਵਾਲੇ ਲੜਕੇ ਜਗਜੀਤ ਸਿੰਘ ਇੰਸਾਂ ਨੇ ਖੁਦ ਖੂਨਦਾਨ ਕਰਕੇ ਆਪਣੇ ਵਿਆਹਿਕ ਜੀਵਨ ਦੀ ਸ਼ੁਰੂਆਤ ਕੀਤੀ, ਇਸ ਦੇ ਨਾਲ ਹੀ ਪਰਿਵਾਰ, ਰਿਸ਼ਤੇਦਾਰਾਂ ਤੇ ਦੋਸਤਾਂ ਨੇ ਵੀ ਇਸ ਖੁਸ਼ੀ ’ਚ ਸ਼ਾਮਲ ਹੁੰਦਿਆਂ ਮਾਨਵਤਾ ਭਲਾਈ ਦੇ ਕਾਰਜ ਕੀਤੇ। Inspiring Story

ਇਹ ਵੀ ਪੜ੍ਹੋ : Rajasthan Weather News: ਮਾਨਸੂਨ ਫਿਰ ਸਰਗਰਮ, ਅੱਜ ਮੀਂਹ ਦੀ ਸੰਭਾਵਨਾ, ਮਿਲੇਗੀ ਰਾਹਤ

ਇਸ ਮੌਕੇ ਲੜਕੇ ਦੇ ਦੋਸਤ ਪ੍ਰਤਾਪ ਸਿੰਘ ਇੰਸਾਂ ਨੰਗਲਾ, ਬੱਗਾ ਸਿੰਘ ਇੰਸਾਂ ਗੰਢੂਆਂ, ਗੋਬਿੰਦ ਸਿੰਘ ਇੰਸਾਂ ਗੋਬਿੰਦਗੜ੍ਹ ਜੇਜੀਆ, ਜਗਸੀਰ ਸਿੰਘ ਇੰਸਾਂ ਗੋਬਿੰਦਗੜ੍ਹ ਜੇਜੀਆ, ਜੀਤਾ ਸਿੰਘ ਇੰਸਾਂ ਪ੍ਰੇਮੀ ਸੇਵਕ ਨੰਗਲਾ, ਲਵਪ੍ਰੀਤ ਸਿੰਘ ਇੰਸਾਂ ਸੇਖੂਵਾਸ ਨੇ ਖੂਨਦਾਨ ਕੀਤਾ ਤੇ ਗੋਰਾ ਸਿੰਘ ਇੰਸਾਂ ਨੰਗਲਾ ਨੇ ਕੈਂਸਰ ਪੀੜਤ ਮਰੀਜ਼ ਲਈ ਪਲੇਟਲੈਟਸ ਸੈੱਲ ਦਾਨ ਕੀਤੇ ਇਸ ਤੋਂ ਇਲਾਵਾ ਲੜਕੇ ਦੇ ਜੀਜਾ ਸੁਖਜਿੰਦਰ ਸਿੰਘ ਇੰਸਾਂ ਸੰਗਤਪੁਰਾ ਨੇ ਖੂਨਦਾਨ ਕਰਕੇ ਵਿਆਹ ਦੀ ਖੁਸ਼ੀ ਮਨਾਈ ਇਸ ਤੋਂ ਇਲਾਵਾ ਕੁਲਵਿੰਦਰ ਸਿੰਘ ਇੰਸਾਂ ਛਾਜਲੀ ਤੇ ਸੱਚੇ ਨਿਮਰ ਸੇਵਾਦਾਰ ਬਲਵਿੰਦਰ ਸਿੰਘ ਇੰਸਾਂ, ਸੱਚੇ ਨਿਮਰ ਸੇਵਾਦਾਰ ਸਰਜੀਵਨ ਕੁਮਾਰ ਇੰਸਾਂ ਛਾਜਲੀ, ਸੱਚੇ ਨਿਮਰ ਸੇਵਾਦਾਰ ਗੁਰਵਿੰਦਰ ਸਿੰਘ ਇੰਸਾਂ ਹਰੀਗੜ੍ਹ ਵੱਲੋਂ ਵਾਤਾਵਰਨ ਦੀ ਸੰਭਾਲ ਲਈ 12 ਪੌਦੇ ਲਾਏ ਗਏ। ਇਸ ਤੋਂ ਇਲਾਵਾ ਪਰਿਵਾਰ ਨੇ ਪਸ਼ੂਆਂ ਦੀ ਸਾਂਭ-ਸੰਭਾ ਲਈ ਗੋਬਿੰਦਗੜ੍ਹ ਜੇਜੀਆ ਦੀ ਗਊਸ਼ਾਲਾ ’ਚ 3 ਕੁਇੰਟਲ ਹਰਾ ਚਾਰਾ ਪਾਉਣ ਦੀ ਸੇਵਾ ਵੀ ਕੀਤੀ ਗਈ। ਇਸ ਮੌਕੇ ਸੇਵਾਦਾਰਾਂ ਨੇ ਕਿਹਾ ਕਿ ਖੁਸ਼ੀ ਦੇ ਮੌਕਿਆਂ ਨੂੰ ਮਾਨਵਤਾ ਦੀ ਸੇਵਾ ਨਾਲ ਜੋੜਨਾ ਸਮਾਜ ਲਈ ਪ੍ਰੇਰਨਾਦਾਇਕ ਸੁਨੇਹਾ ਹੈ।

Aashiyana Campaign: ‘ਇੰਸਾਂ’ ਨੇ ਪੁੰਨ ਕਮਾਇਆ, ਕੁਲਦੀਪ ਕੌਰ ਨੂੰ ਮਕਾਨ ਦੇ ਡਿੱਗਣ ਦਾ ਫ਼ਿਕਰ ਮੁਕਾਇਆ
ਭਦੌੜ (ਰਮਨੀਕ ਬੱਤਾ)। Aashiyana Campaign: ਮੀਂਹ ਆਵੇ, ਚਾਹੇ ਹਨ੍ਹੇਰੀ, ਪਿੰਡ ਮੱਝੂਕੇ ਦੇ ਰਹਿਣ ਵਾਲੇ ਕੁਲਦੀਪ ਕੌਰ ਤੇ ਚਰਨ ਸਿੰਘ ਨੂੰ ਹੁਣ ਕੋਈ ਫ਼ਿਕਰ ਨਹੀਂ, ਉਹ ਆਪਣੇ ਪਰਿਵਾਰ ਸਮੇਤ ਆਪਣੇ ਨਵੇਂ ਮਕਾਨ ’ਚ ਹੁਣ ਬੇਫ਼ਿਕਰ ਹੋ ਕੇ ਸੌਂ ਸਕਣਗੇ। ਉਨ੍ਹਾਂ ਦੀ ਇਸ ਬੇਫ਼ਿਕਰੀ ਦਾ ਸਿਹਰਾ ਬਲਾਕ ਤਪਾ/ਭਦੌੜ ਦੀ ਸਾਧ-ਸੰਗਤ ਨੂੰ ਜਾਂਦਾ ਹੈ, ਜਿਸ ਨੇ ਡੇਰਾ ਸੱਚਾ ਸੌਦਾ ਦੀ ‘ਆਸ਼ਿਆਨਾ’ ਮੁਹਿੰਮ ਤਹਿਤ ਖ਼ਸਤਾ ਹਾਲ ਮਕਾਨ ਦੀ ਜਗ੍ਹਾ ਕੁਲਦੀਪ ਕੌਰ ਨੂੰ ਨਵਾਂ ਤੇ ਮਜ਼ਬੂਤ ਮਕਾਨ ਬਣਾ ਕੇ ਦਿੱਤਾ ਹੈ। ਜਾਣਕਾਰੀ ਮੁਤਾਬਕ ਕੁਲਦੀਪ ਕੌਰ ਪਤਨੀ ਚਰਨ ਸਿੰਘ ਦੇ ਮਕਾਨ ਦੀ ਹਾਲਤ ਬੇਹੱਦ ਨਾਜ਼ੁਕ ਸੀ। ਮਾਮੂਲੀ ਮੀਂਹ-ਕਣੀ ਜਾਂ ਹਨੇ੍ਹਰੀ ਆਉਣ ’ਤੇ ਪਰਿਵਾਰ ਦੀ ਪੂਰੀ ਰਾਤ ਫ਼ਿਕਰਾਂ ਵਿੱਚ ਲੰਘਦੀ ਸੀ।

ਮਕਾਨ ਦੀ ਖ਼ਸਤਾ ਹਾਲਤ ਛੱਤ, ਜੋ ਥਾਂ-ਥਾਂ ਤੋਂ ਚੋਂਦੀ ਸੀ ਤੇ ਡਿੱਗਣ ਵਾਲੀ ਸੀ, ਨੂੰ ਸਹਾਰਾ ਦੇ ਕੇ ਰੱਖਿਆ ਹੋਇਆ ਸੀ। ਜਿਸ ਕਰਕੇ ਪਰਿਵਾਰ ਦਾ ਹਰ ਪਲ ਚਿੰਤਾ ’ਚ ਹੀ ਬਤੀਤ ਹੁੰਦਾ ਸੀ। ਆਰਥਿਕ ਤੰਗੀ ਕਾਰਨ ਪਰਿਵਾਰ ਚਿੰਤਾ ਦੇ ਆਲਮ ’ਚ ਜਿਉਣ ਲਈ ਮਜ਼ਬੂਰ ਸੀ। ਜਿਉਂ ਹੀ ਪਰਿਵਾਰ ਦੇ ਉਕਤ ਹਾਲਾਤਾਂ ਦਾ ਪਤਾ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੂੰ ਲੱਗਾ ਤਾਂ ਉਨ੍ਹਾਂ ਤੁਰੰਤ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ਤਹਿਤ ਪਰਿਵਾਰ ਨਾਲ ਰਾਬਤਾ ਕਰਕੇ ਉਨ੍ਹਾਂ ਦੇ ਪੁਰਾਣੇ ਮਕਾਨ ਦੀ ਜਗ੍ਹਾ ਨਵਾਂ ਤੇ ਮਜ਼ਬੂਤ ਮਕਾਨ ਬਣਾ ਕੇ ਦੇਣ ਦਾ ਕੰਮ ਆਰੰਭ ਦਿੱਤਾ। ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਕਮੇਟੀ ਦੀ ਅਗਵਾਈ ਹੇਠ ਸੇਵਾਦਾਰਾਂ ਤੇ ਸਾਧ-ਸੰਗਤ ਨੇ ਲੋੜਵੰਦ ਪਰਿਵਾਰ ਦੇ ਮਕਾਨ ਵਿੱਚ ਤਨ, ਮਨ ਅਤੇ ਧਨ ਨਾਲ ਸੇਵਾ ਕੀਤੀ ਅਤੇ ਚਿਣਾਈ ਅਤੇ ਹੋਰ ਕੰਮਾਂ ਦੇ ਮਿਸਤਰੀਆਂ ਨੇ ਬਿਨਾਂ ਕਿਸੇ ਪੈਸਾ-ਪਾਈ ਦੇ ਆਪਣਾ ਵਡਮੁੱਲਾ ਸਹਿਯੋਗ ਦੇ ਕੇ ਪਰਿਵਾਰ ਨੂੰ ਖੁਸ਼ਹਾਲ ਜ਼ਿੰਦਗੀ ਜਿਉਣ ਦੇ ਕਾਬਿਲ ਬਣਾਇਆ। Aashiyana Campaign

ਨਵਾਂ ਤੇ ਮਜ਼ਬੂਤ ਰੰਗ- ਰੋਗਨ ਕੀਤਾ ਮਕਾਨ ਦੇਖ ਕੁਲਦੀਪ ਕੌਰ ਤੇ ਉਸ ਦਾ ਪਰਿਵਾਰ ਖੁਸ਼ੀ ਵਿੱਚ ਫੁੱਲਿਆ ਨਹੀਂ ਸਮਾ ਰਿਹਾ ਸੀ। ਪਰਿਵਾਰ ਦਾ ਹਰ ਮੈਂਬਰ ਵਾਰ-ਵਾਰ ਸਾਧ-ਸੰਗਤ ਦਾ ਧੰਨਵਾਦ ਕਰਦਾ ਨਜ਼ਰ ਆਇਆ। ਵੇਰਵਿਆਂ ਮੁਤਾਬਕ ਕੁਲਦੀਪ ਕੌਰ ਕੁੱਝ ਸਮਾਂ ਪਹਿਲਾਂ ਚੂਲਾ ਤਿੜਕ ਜਾਣ ਕਰਕੇ ਕੰਮ ਕਰਨ ਤੋਂ ਅਸਮਰੱਥ ਹੈ ਤੇ ਚਰਨ ਸਿੰਘ ਦਿਹਾੜੀ ਕਰਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰ ਰਿਹਾ ਹੈ, ਜਿਸ ਵਿੱਚ ਉਸ ਦਾ ਲੜਕਾ ਅਤੇ ਲੜਕੀ ਵੀ ਹੱਥ ਵੰਡਾ ਰਹੇ ਹਨ। ਇਸ ਮੌਕੇ ਲਖਵਿੰਦਰ ਸਿੰਘ ਲੱਖੀ, ਰੇਸ਼ਮ ਸ਼ਰਮਾ, ਜੀਵਨ ਸਿੰਘ ਪੰਚ, ਗੁਰਦੁਆਰਾ ਸਾਹਿਬ ਕਮੇਟੀ ਮੈਂਬਰ ਮੇਵਾ ਸਿੰਘ, ਮਿਸਤਰੀ ਨਾਜ਼ਮ ਸਿੰਘ ਠੇਕੇਦਾਰ, ਜ਼ਫਰ ਅਲੀ, ਲਖਵਿੰਦਰ ਸਿੰਘ ਲੱਖੀ, ਇੰਦਰਜੀਤ ਸਿੰਘ ਨਿੱਕੂ ਬੀਜੇਪੀ ਆਗੂ, ਪ੍ਰੇਮੀ ਸੇਵਕ ਡਾ. ਬੱਬੂ ਇੰਸਾਂ, ਮਲਕੀਤ ਇੰਸਾਂ, ਭੋਲਾ ਸਿੰਘ, ਰਾਜਾ ਇੰਸਾਂ, ਕੁਲਦੀਪ ਸਿੰਘ, ਬਿੱਲਾ ਇੰਸਾਂ, ਅੰਮ੍ਰਿਤ ਇੰਸਾਂ, ਸੁਖਦੇਵ ਇੰਸਾਂ, ਸਿਕੰਦਰ ਪੇਂਟਰ, ਹਾਕਮ ਸਿੰਘ, ਭੋਲਾ ਸਿੰਘ ਦਰਜੀ ਆਦਿ ਹਾਜ਼ਰ ਸਨ।

ਇਹ ਵੀ ਪੜ੍ਹੋ : ਕੀ ਗੁਰੂ ਜੀ ਦੇ ਖਿਲਾਫ ਹੋਈ ਸਾਜਿਸ਼? ਕੀ ਹੈ ਡੇਰਾ ਸੱਚਾ ਸੌਦਾ?

‘ਫ਼ਰਿਸ਼ਤਾ ਬਣੀ ਸਾਧ-ਸੰਗਤ’ | Aashiyana Campaign

ਇਸ ਮੌਕੇ ਸਰਪੰਚ ਗੁਰਵਿੰਦਰ ਸਿੰਘ ਗੋਰਾ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੇ ਕੁਲਦੀਪ ਕੌਰ ਦਾ ਮਕਾਨ ਬਣਾ ਕੇ ਬੜੇ ਪੁੰਨ ਦਾ ਕੰਮ ਕੀਤਾ ਹੈ। ਇਸ ਨਾਲ ਪਰਿਵਾਰ ਹੁਣ ਸੌਖਿਆਂ ਆਪਣਾ ਜੀਵਨ ਬਤੀਤ ਕਰ ਸਕੇਗਾ। ਕਿਉਂਕਿ ਮਕਾਨ ਦੀ ਹਾਲਤ ਕਿਸੇ ਸਮੇਂ ਵੀ ਨੁਕਸਾਨ ਦਾ ਕਾਰਨ ਬਣ ਸਕਦੀ ਸੀ। ਉਨ੍ਹਾਂ ਹੱਥ ਜੋੜ ਕੇ ਧੰਨਵਾਦ ਕਰਦਿਆਂ ਕਿਹਾ ਕਿ ਕੁਲਦੀਪ ਕੌਰ ਦੇ ਪਰਿਵਾਰ ਲਈ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਫ਼ਰਿਸ਼ਤਾ ਬਣ ਕੇ ਬਹੁੜੀ ਹੈ। Aashiyana Campaign

‘ਧੰਨਵਾਦ ਲਈ ਸ਼ਬਦ ਨਹੀਂ’ | Dera Sacha Sauda

ਅੱਖਾਂ ’ਚ ਆਏ ਖੁਸ਼ੀ ਦੇ ਹੰਝੂ ਪੂੰਝਦਿਆਂ ਕੁਲਦੀਪ ਕੌਰ ਤੇ ਉਨ੍ਹਾਂ ਦੇ ਪਤੀ ਚਰਨ ਸਿੰਘ ਨੇ ਕਿਹਾ ਕਿ ਉਨ੍ਹਾਂ ਕੋਲੋਂ ਅੱਜ ਖੁਸ਼ੀ ਸੰਭਾਲੀ ਨਹੀਂ ਜਾ ਰਹੀ। ਉਨ੍ਹਾਂ ਕਿਹਾ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਕੋਟਿਨ-ਕੋਟਿ ਧੰਨਵਾਦ, ਜਿੰਨ੍ਹਾਂ ਆਪਣੇ ਸ਼ਰਧਾਲੂਆਂ ਨੂੰ ਇਨਸਾਨੀਅਤ ਦਾ ਸੱਚਾ ਪਾਠ ਪੜ੍ਹਾਇਆ ਹੈ। ਜਿਹੜੇ ਹਰ ਇੱਕ ਦੇ ਦੁੱਖ ਨੂੰ ਆਪਣਾ ਦੁੱਖ ਸਮਝ ਕੇ ਦੂਰ ਕਰਨ ਦੀ ਕੋਸ਼ਿਸ਼ ’ਚ ਰਹਿੰਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਕੋਲ ਸਾਧ-ਸੰਗਤ ਦੇ ਧੰਨਵਾਦ ਲਈ ਸ਼ਬਦ ਨਹੀਂ ਹਨ।

‘ਪੂਜਨੀਕ ਗੁਰੂ ਜੀ ਦੀ ਪ੍ਰੇਰਨਾ’

ਸੱਚੇ ਨਿਮਰ ਸੇਵਾਦਾਰ ਮਨੀਸ਼ ਕੁਮਾਰ ਇੰਸਾਂ ਅਤੇ ਬਲਾਕ ਪ੍ਰੇਮੀ ਸੇਵਕ ਪ੍ਰਵੀਨ ਕੁਮਾਰ ਇੰਸਾਂ ਨੇ ਦੱਸਿਆ ਕਿ ਕੁਲਦੀਪ ਕੌਰ ਦੇ ਘਰ ਦੀ ਹਾਲਤ ਬੇਹੱਦ ਖਸਤਾ ਸੀ, ਜਿਸ ਨੂੰ ਨਵੇਂ ਸਿਰਿਓਂ ਬਣਾਉਣ ਲਈ ਉਨ੍ਹਾਂ ਬਲਾਕ ਕਮੇਟੀ ਕੋਲ ਅਰਜ਼ ਕੀਤੀ ਸੀ। ਉਨ੍ਹਾਂ ਕਿਹਾ ਕਿ ਪੂਜਨੀਕ ਗੁਰੂ ਜੀ ਦੀ ਪ੍ਰੇਰਨਾਾ ’ਤੇ ਸਾਧ-ਸੰਗਤ ਨੇ ਕੁਲਦੀਪ ਕੌਰ ਨੂੰ ਨਵਾਂ ਤੇ ਮਜ਼ਬੂਤ ਮਕਾਨ ਬਣਾ ਕੇ ਦਿੱਤਾ ਹੈ, ਜਿਸ ਨਾਲ ਬਲਾਕ ਦੇ ਵੱਖ-ਵੱਖ ਪਿੰਡਾਂ ’ਚ ਸਾਧ-ਸੰਗਤ ਵੱਲੋਂ ਬਣਾਏ ਗਏ ਮਕਾਨਾਂ ਦੀ ਗਿਣਤੀ 81 ਹੋ ਗਈ ਹੈ।

ਇਹ ਵੀ ਪੜ੍ਹੋ : Engineering Students: ਇੰਜੀਨੀਅਰਿੰਗ ’ਚ ਵੀ ਹੈ ਸਾਫਟ ਸਕਿੱਲਸ ਦਾ ਮਹੱਤਵ

ਕੀ ਗੁਰੂ ਜੀ ਦੇ ਖਿਲਾਫ ਹੋਈ ਸਾਜਿਸ਼? ਕੀ ਹੈ ਡੇਰਾ ਸੱਚਾ ਸੌਦਾ?
ਕੀ ਹੈ ਡੇਰਾ ਸੱਚਾ ਸੌਦਾ?

(Facts vs Fiction)

ਡੇਰਾ ਸੱਚਾ ਸੌਦਾ ਇੱਕ ਧਾਰਮਿਕ ਅਤੇ ਸਮਾਜਿਕ ਸੰਸਥਾ ਹੈ, ਜਿੱਥੇ ਸਾਰੇ ਧਰਮਾਂ ਦਾ ਆਦਰ ਸਤਿਕਾਰ ਕੀਤਾ ਜਾਂਦਾ ਹੈ ਅਤੇ ਅਜਿਹਾ ਹੀ ਕਰਨ ਦੀ ਲੋਕਾਂ ਨੂੰ ਪ੍ਰੇਰਨਾ ਵੀ ਦਿੱਤੀ ਜਾਂਦੀ ਹੈ। ਡੇਰਾ ਸੱਚਾ ਸੌਦਾ ਦੀ ਸਥਾਪਨਾ ਸੰਨ 1948 ’ਚ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਸਰਸਾ ਹਰਿਆਣਾ ’ਚ ਕੀਤੀ। ਸ਼ਾਹ ਮਸਤਾਨਾ ਜੀ ਮਹਾਰਾਜ ਨੇ 1948 ਤੋਂ ਲੈ ਕੇ 1960 ਤੱਕ ਡੇਰਾ ਸੱਚਾ ਸੌਦਾ ਦੀ ਵਾਗਡੋਰ ਸੰਭਾਲੀ ਅਤੇ ਉਨ੍ਹਾਂ ਨੇ 1, 48, 277 ਲੋਕਾਂ ਦਾ ਨਸ਼ਾ ਤੇ ਬੁਰਾਈਆਂ ਛੁਡਵਾਈਆਂ। ਉਸ ਤੋਂ ਬਾਅਦ ਡੇਰਾ ਸੱਚਾ ਸੌਦਾ ਦੇ ਦੂਸਰੇ ਗੁਰੂ ਜੀ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ 1960 ਤੋਂ ਲੈ ਕੇ 1990 ਤੱਕ ਕੁੱਲ 11, 08, 429 ਲੋਕਾਂ ਦਾ ਨਸ਼ਾ ਤੇ ਬੁਰਾਈਆਂ ਨੂੰ ਛੁਡਵਾਇਆ। ਡੇਰਾ ਸੱਚਾ ਸੌਦਾ ਦੇ ਮੌਜੂਦਾ ਸੰਤ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ 23 ਸਤੰਬਰ 1990 ਤੋਂ ਲੈ ਕੇ ਹੁਣ ਤੱਕ 7.5 ਕਰੋੜ ਲੋਕਾਂ ਦਾ ਨਸ਼ਾ ਤੇ ਬੁਰਾਈਆਂ ਛੁਡਵਾ ਕੇ ਉਨ੍ਹਾਂ ਦੀ ਜਿੰਦਗੀ ਨੂੰ ਖੁਸ਼ਹਾਲ ਬਣਾ ਚੁੱਕੇ ਹਨ। ਇਹ ਕੰਮ ਲਗਾਤਾਰ ਜਾਰੀ ਹੈ। ਇਹੀ ਕਾਰਨ ਹੈ ਕਿ ਡੇਰਾ ਸੱਚਾ ਸੌਦਾ ਨੇ ਪੂਰੇ ਵਿਸ਼ਵ ਤੇ ਭਾਰਤ ਦੀ ਹਰ ਸਟੇਟ ’ਚ ਆਪਣੀ ਵੱਖਰੀ ਪਛਾਣ ਬਣਾਈ ਹੋਈ ਹੈ। ਦੇਸ਼-ਵਿਦੇਸ਼ ’ਚ ਡੇਰਾ ਸੱਚਾ ਸੌਦਾ ਦੇ 7.5 ਕਰੋੜ ਤੋਂ ਜ਼ਿਆਦਾ ਸ਼ਰਧਾਲੂ ਅਤੇ ਭਾਰਤ ਦੀਆਂ ਸਾਰੀਆਂ ਸਟੇਟਾਂ ’ਚ ਕੁੱਲ 580 ਡੇਰੇ ਹਨ।

ਕੀ ਗੁਰੂ ਜੀ ਦੇ ਖਿਲਾਫ ਹੋਈ ਸਾਜਿਸ਼?

ਜੀ ਹਾਂ, ਬਿਲਕੁੱਲ ਸਹੀ।

ਡੇਰਾ ਸੱਚਾ ਸੌਦਾ ਮਾਨਵਤਾ ਭਲਾਈ ਦੇ ਕਾਰਜਾਂ ’ਚ ਦਿਨ-ਪ੍ਰਤੀਦਿਨ ਸੰਤ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਮਾਰਗਦਰਸ਼ਨ ’ਚ ਅੱਗੇ ਵਧਣ ਲੱਗਾ। ਸਮਾਜ ’ਚੋਂ ਨਸ਼ਾ ਅਤੇ ਬੁਰਾਈਆਂ ਦੂਰ ਜਾਣ ਲੱਗੀਆਂ, ਲੋਕ ਨਸ਼ੇ ਦਾ ਤਿਆਗ ਕਰਕੇ ਰਾਮ ਨਾਮ ਨਾਲ ਜੁੜਨ ਲੱਗੇ। ਇਹ ਸਭ ਨਸ਼ਾ ਮਾਫੀਆ ਅਤੇ ਡੇਰਾ ਵਿਰੋਧੀ ਤਾਕਤਾਂ ਨੂੰ ਹਾਜ਼ਮ ਨਹੀਂ ਹੋਇਆ। ਉਨ੍ਹਾਂ ਨੇ ਗੁਰੂ ਜੀ ਨੂੰ ਬੰਬ ਨਾਲ ਉਡਾਉਣ ਦੀ ਵੀ ਕੋਸ਼ਿਸ਼ ਕੀਤੀ ਅਤੇ ਕਾਫੀ ਵਾਰ ਉਨ੍ਹਾਂ ’ਤੇ ਜਾਨਲੇਵਾ ਹਮਲੇ ਕੀਤੇ। ਪਰ ਉਸ ਵਿੱਚ ਉਹ ਕਾਮਯਾਬ ਨਹੀਂ ਹੋ ਸਕੇ। ਹਮਲਾਵਰ ਫੜੇ ਗਏ, ਉਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਗਈ, ਕੇਸ ਕੋਰਟ ’ਚ ਵੀ ਚੱਲਿਆ ਅਤੇ ਉਹ ਸਾਰੇ ਦੋਸ਼ੀ ਸਾਬਤ ਹੋਏ, ਉਨ੍ਹਾਂ ਸਾਰੇ ਸਾਜਿਸ਼ਕਾਰੀਆਂ ਨੂੰ ਕੋਰਟ ਵੱਲੋਂ ਸਜਾ ਵੀ ਹੋਈ। ਜਦੋਂ ਉਨ੍ਹਾਂ ਦੀ ਇਹ ਸਾਜਿਸ਼ ਕਾਮਯਾਬ ਨਾ ਹੋਈ ਤਾਂ ਫਿਰ ਉਨ੍ਹਾਂ ਨੇ ਗੁਰੂ ਜੀ ਦੇ ਖਿਲਾਫ ਝੂਠੇ ਗਵਾਹ ਇਕੱਠੇ ਕਰਨੇ ਸ਼ੁਰੂ ਕੀਤੇ।

ਉਨ੍ਹਾਂ ਨਕਲੀ ਤੇ ਝੂਠੇ ਗਵਾਹਾਂ ਨਾਲ ਗੁਰੂ ਜੀ ’ਤੇ ਝੂਠੇ ਇਲਜ਼ਾਮ ਲਗਵਾ ਕੇ ਉਨ੍ਹਾਂ ਨੂੰ ਫਸਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ। ਇਸ ਤਰ੍ਹਾਂ ਝੂਠ ਨੇ ਸੱਚ ਨੂੰ ਬਦਨਾਮ ਕਰਨਾ ਸ਼ੁਰੂ ਕੀਤਾ। ਕੁਝ ਡੇਰਾ ਵਿਰੋਧੀ ਲੋਕਾਂ ਨੇ ਤਾਂ ਖੁੱਲ੍ਹ ਕੇ ਮੀਡੀਆ ਦੇ ਸਾਹਮਣੇ ਆਪਣੇ ਇੰਟਰਵਿਊ ’ਚ ਵੀ ਕਿਹਾ ਕਿ ਗੁਰੂ ਜੀ ਨੂੰ ਫਸਾਉਣ ਲਈ ਅਸੀਂ ਖੁਦ ਕਾਫੀ ਸਾਲਾਂ ਤੋਂ ਕੋਸ਼ਿਸ਼ ਕਰ ਰਹੇ ਹਾਂ। ਸਾਰੇ ਝੂਠੇ ਗਵਾਹਾਂ ਨੂੰ ਪੈਸੇ ਦਾ ਲੋਭ ਲਾਲਚ ਦੇ ਕੇ ਅਤੇ ਉਨ੍ਹਾਂ ਨੂੰ ਹਰ ਪਾਸਿਓਂ ਗੁਰੂ ਜੀ ਦੇ ਵਿਰੋਧ ’ਚ ਖੜ੍ਹਾ ਕਰਕੇ ਕੋਰਟ ’ਚ ਝੂਠੀਆਂ ਗਵਾਹੀਆਂ ਕਰਵਾਈਆਂ। ਇਸ ਤਰ੍ਹਾਂ ਗੁਰੂ ਜੀ ਦੇ ਖਿਲਾਫ ਸਾਜਿਸ਼ ਨੂੰ ਰਚਿਆ ਗਿਆ ਤਾਂ ਕਿ ਝੂਠੇ ਕੇਸਾਂ ’ਚ ਗੁਰੂ ਜੀ ਨੂੰ ਫਸਾਇਆ ਜਾ ਸਕੇ। ਇਹ ਡੇਰਾ ਵਿਰੋਧੀ ਤਾਕਤਾਂ ਅੱਜ ਵੀ ਝੂਠ ਨੂੰ ਸਾਬਿਤ ਕਰਨ ’ਚ ਲੱਗੀਆਂ ਹੋਈਆਂ ਹਨ। ਪਰ ਉਹ ਇਸ ਗੱਲ ਨੂੰ ਭੁੱਲ ਜਾਂਦੇ ਹਨ ਕਿ ਸੱਚ ਸਾਹਮਣੇ ਆਉਣ ’ਚ ਦੇਰੀ ਹੋ, ਸਕਦੀ ਹੈ ਪਰ ਸੱਚ ਨੂੰ ਹਰਾਇਆ ਨਹੀਂ ਜਾ ਸਕਦਾ।

ਕੀ ਸੰਤ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਮਿਲਣ ਵਾਲੀ ਪੈਰੋਲ ਅਤੇ ਫਰਲੋ VIP ਟ੍ਰੀਟਮੈਂਟ ਹੈ?

ਜੀ ਨਹੀਂ, ਬਿਲਕੁਲ ਨਹੀਂ।

ਸੰਤ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਅੱਜ ਤੱਕ ਜਿੰਨੀ ਵਾਰ ਵੀ ਪੈਰੋਲ ਜਾਂ ਫਰਲੋ ਦਿੱਤੀ ਗਈ ਉਹ ਹਮੇਸ਼ਾ ਹੀ ਕਾਨੂੰਨੀ ਦਾਇਰੇ ਦੇ ਅੰਦਰ ਦਿੱਤੀ ਗਈ ਹੈ। ਪੈਰੋਲ ਤੇ ਫਰਲੋ ਦੌਰਾਨ ਕਦੇ ਵੀ ਕਿਸੇ ਤਰ੍ਹਾਂ ਦਾ ਕੋਈ ਵਿਵਾਦ ਨਹੀਂ ਹੋਇਆ ਅਤੇ ਨਾ ਹੀ ਪੈਰੋਲ ਤੇ ਫਰਲੋ ਦੇ ਨਿਯਮਾਂ ਦਾ ਕਦੇ ਉਲੰਘਣ ਕੀਤਾ ਗਿਆ। ਆਓ! ਦੇਸ਼ ਦੇ ਕਾਨੂੰਨ, ਜੇਲ੍ਹ ਮੈਨੁਅਲ ਅਤੇ ਅਦਾਲਤੀ ਵਿਵਸਥਾ ਨੂੰ ਸਰਲ ਸ਼ਬਦਾਂ ’ਚ ਸਮਝਦੇ ਹਾਂ, ਤਾਂ ਕਿ ਪੂਰੀ ਸਥਿਤੀ ਸਪੱਸ਼ਟ ਹੋ ਸਕੇ।

ਜਾਣੋ ਕੀ ਕਹਿੰਦਾ ਹੈ ਕਾਨੂੰਨ

ਭਾਰਤ ਦੇ ਸੰਵਿਧਾਨ ਅਤੇ ਜੇਲ੍ਹ ਕਾਨੂੰਨ ਦੇ ਤਹਿਤ, ਸਜਾ ਕੱਟ ਰਹੇ ਹਰ ਨਾਗਰਿਕ ਨੂੰ ਕੁਝ ਬੁਨਿਆਦੀ ਅਧਿਕਾਰ ਦਿੱਤੇ ਗਏ ਹਨ। ਗੁੱਡ ਕੰਡਕਟ ਦੇ ਆਧਾਰ ’ਤੇ ਕਦੀ ਨੂੰ ਲਾਭ ਦਿੱਤੇ ਜਾਣ ਦੀ Provision ਅੰਗਰੇਜਾਂ ਦੇ ਸਮੇਂ ਤੋਂ  Prisoners Act 1894 ਦੇ ਤਹਿਤ ਦਿੱਤੀ ਜਾ ਰਹੀ ਹੈ। ਉਸ ਤੋਂ ਬਾਅਦ ਸਮੇਂ-ਸਮੇਂ ’ਤੇ ਐਕਟ ’ਚ ਬਦਲਾਅ ਹੁੰਦੇ ਰਹੇ ਅਤੇ ਵਰਤਮਾਨ ਸਮੇਂ ਅਨੁਸਾਰ ਜੇਲ੍ਹ ’ਚ ਸਜਾ ਕੱਟ ਰਹੇ ਵਿਅਕਤੀ ਨੂੰ ਸਜਾ ਦੇ ਇੱਕ ਸਾਲ ਬਾਅਦ ਪੈਰੋਲ ਅਤੇ 3 ਸਾਲ ਤੋਂ ਬਾਅਦ ਫਰਲੋ ਲੈਣ ਦਾ ਅਧਿਕਾਰ ਮਿਲਦਾ ਹੈ। ਜੋ ਲੋਕ ਇਸ ਨੂੰ ਨਿੱਜੀ ਫਾਇਦੇ ਜਾਂ ‘ਵੀਆਈਪੀ ਛੋਟ’ ਕਹਿੰਦੇ ਹਨ ਅਜਿਹਾ ਬਿਲਕੁਲ ਵੀ ਨਹੀਂ ਹੈ। ਹਰ ਕਦੀ ਇੱਕ ਸਾਲ ਦੇ ਅੰਦਰ 70 ਦਿਨਾਂ ਦੀ ਪੈਰੋਲ ਅਤੇ 21 ਦਿਨ ਦੀ ਫਰਲੋ ਲੈ ਸਕਦਾ ਹੈ। ਹਰਿਆਣਾ ਸਟੇਟ ਦੀ Competent Authority ਵੱਲੋਂ ਪੈਰੋਲ ਅਤੇ ਫਰਲੋ ਹਰ ਸਾਲ ਹਜ਼ਾਰਾਂ ਕੈਦੀਆਂ ਨੂੰ ਦਿੱਤੀ ਜਾਂਦੀ ਹੈ, ਜਿਸ ਦਾ ਵੇਰਵਾ ਖੁਦ ਹਰਿਆਣਾ ਸਰਕਾਰ ਦੁਆਰਾ ਹਾਈਕੋਰਟ ’ਚ ਦਾਇਰ ਪਟੀਸ਼ਨ ’ਚ ਇੱਕ ਐਫੀਡੈਵਿਟ ਜ਼ਰੀਏ ਕੋਰਟ ’ਚ ਫਾਈਲ ਕੀਤਾ ਹੋਇਆ ਹੈ।

ਪੈਰੋਲ ਅਤੇ ਫਰਲੋ ਨੂੰ ਕੋਰਟ ’ਚ ਦਿੱਤੀ ਗਈ ਕਾਨੂੰਨੀ ਚੁਣੌਤੀ

ਗੁਰੂ ਜੀ ਦੀ ਪੈਰੋਲ ਅਤੇ ਫਰਲੋ ’ਤੇ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੇ ਸੁਪਰੀਮ ਕੋਰਟ ਦੀ ਲੱਗੀ ਮੋਹਰ:

ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਅਤੇ ਸੁਪਰੀਮ ਕੋਰਟ ਦੇ ਹਾਲ ਹੀ ’ਚ ਆਏ ਸਪੱਸ਼ਟ ਫੈਸਲਿਆਂ ਨੇ ਇੱਕ ਵਾਰ ਫਿਰ ਇਹ ਸਾਬਤ ਕਰ ਦਿੱਤਾ ਹੈ ਕਿ ਕਾਨੂੰਨ ਸਰਵਉੱਚ ਹੈ ਅਤੇ ਹਰ ਪ੍ਰਕਿਰਿਆ ਦਾ ਪਾਲਣ ਕਾਨੂੂੰਨੀ ਨਿਯਮਾਂ ਦੇ ਦਾਇਰੇ ’ਚ ਰਹਿ ਕੇ ਹੀ ਕੀਤਾ ਜਾਂਦਾ ਹੈ। ਸੰਤ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪੈਰੋਲ ਅਤੇ ਫਰਲੋ ਖਿਲਾਫ ਹਾਈ ਕੋਰਟ ’ਚ ਇੱਕ ਜਨਹਿੱਤ ਪਟੀਸ਼ਨ (PIL - 11 of 2023) ਦਾਇਰ ਕੀਤੀ ਗਈ ਸੀ, ਜਿਸ ’ਤੇ ਮਾਣਯੋਗ ਹਾਈਕੋਰਟ ਨੇ ਆਪਣੇ ਫੈਸਲੇ ’ਚ ਸਪੱਸ਼ਟ ਕੀਤਾ ਕਿ ਗੁਰੂ ਜੀ ਨੂੰ ਦਿੱਤੀ ਗਈ ਪੈਰੋਲ ਜੇਲ੍ਹ ਨਿਯਮਾਂ ਦੇ ਆਧਾਰ ’ਤੇ ਪੂਰੀ ਤਰ੍ਹਾਂ ਸਹੀ ਅਤੇ ਕਾਨੂੰਨ ਦੇ ਅਨੁਕੂਲ ਹੈ। ਮਾਣਯੋਗ ਹਾਈਕੋਰਟ ਨੇ ਇਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਸੀ। ਜਿਸ ਤੋਂ ਬਾਅਦ ਮਾਣਯੋਗ ਹਾਈ ਕੋਰਟ ਦੇ ਇਸ ਆਦੇਸ਼ ਖਿਲਾਫ ਮਾਣਯੋਗ ਸੁਪਰੀਮ ਕੋਰਟ ’ਚ ਪਟੀਸ਼ਨ ਪਾਈ ਗਈ ਸੀ। ਮਾਣਯੋਗ ਸੁਪਰੀਮ ਕੋਰਟ ਨੇ ਵੀ ਉਸ ਪੁਟੀਸ਼ਨ (SLP Civil, Dairy No. 7483/2025) ਨੂੰ ਅੱਗੇ ਚਲਾਉਣ ਤੋਂ ਮਨ੍ਹਾ ਕਰਦੇ ਹੋਏ ਇਸ ਨੂੰ ਖਾਰਜ ਕਰ ਦਿੱਤਾ ਸੀ। ਮਾਣਯੋਗ ਸੁਪਰੀਮ ਕੋਰਟ ਨੇ ਆਪਣੇ ਆਦੇਸ਼ ’ਚ ਮਾਣਯੋਗ ਹਾਈਕੋਰਟ ਦੇ ਆਦੇਸ਼ ਨੂੰ ਠੀਕ ਮੰਨਦੇ ਹੋਏ ਬਰਕਰਾਰ ਰੱਖਿਆ।

ਕੀ ਵਿਵਾਦਾਂ ਤੋਂ ਪਹਿਲਾਂ ਵੀ ਮਾਨਵਤਾ ਭਲਾਈ ਦੇ ਕਾਰਜ ਕਰਦਾ ਸੀ ਡੇਰਾ ਸੱਚਾ ਸੌਦਾ?

ਜੀ ਹਾਂ, ਕਰਦਾ ਸੀ।

ਜਦੋਂ ਤੋਂ ਡੇਰਾ ਸੱਚਾ ਸੌਦਾ ਦੀ ਸਥਾਪਨਾ (ਸੰਨ 1948) ਹੋਈ, ਉਦੋਂ ਤੋਂ ਸਮਾਜ ਭਲਾਈ ਦੇ ਕਾਰਜ ਲਗਾਤਾਰ ਜਾਰੀ ਹਨ। ਅਜਿਹਾ ਕਹਿਣਾ ਬਿਲਕੁਲ ਗਲਤ ਹੈ ਕਿ ਸੰਸਥਾ ਵਿਵਾਦਾਂ ’ਚ ਆਉਣ ਤੋਂ ਬਾਅਦ ਮਾਨਵਤਾ ਭਲਾਈ ਦੇ ਕਾਰਜ ਕਰ ਰਹੀ ਹੈ।

ਡੇਰਾ ਸੱਚਾ ਸੌਦਾ ਨਾਲ ਜੁੜੇ ਸੇਵਾਦਾਰਾਂ ਵੱਲੋਂ ਸਮੇਂ-ਸਮੇਂ ’ਤੇ ਵੱਖ-ਵੱਖ ਸਮਾਜਿਕ ਮੁਹਿੰਮਾਂ ਅਤੇ ਮਾਨਵਤਾ ਭਲਾਈ ਕਾਰਜਾਂ ’ਚ ਲਗਾਤਾਰ ਹਿੱਸਾ ਲਿਆ ਜਾ ਰਿਹਾ ਹੈ। ਮਾਨਵਤਾ ਭਲਾਈ ਦੀ ਇਹ ਕੋਸ਼ਿਸ਼ ਕਿਸੇ ਵਿਵਾਦ ਜਾਂ ਵਿਸ਼ੇਸ਼ ਪਰਸਥਿਤੀ ਤੋਂ ਬਾਅਦ ਸ਼ੁਰੂ ਨਹੀਂ ਹੋਈ, ਸਗੋਂ ਇਸ ਦੇ ਪਿਛੋਕੜ ਸੰਸਥਾ ਦੇ ਸਥਾਪਨਾ ਕਾਲ ਨਾਲ ਜੁੜਿਆ ਹੋਇਆ ਹੈ।

ਡੇਰਾ ਸੱਚਾ ਸੌਦਾ ਦੇ ਸੰਤ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਮਾਰਗਦਰਸ਼ਨ ’ਚ 176 ਮਾਨਵਤਾ ਭਲਾਈ ਦੇ ਕਾਰਜ ਡੇਰੇ ਦੇ ਸੇਵਾਦਾਰਾਂ ਵੱਲੋਂ ਵਧ-ਚੜ੍ਹ ਕੇ ਕੀਤੇ ਜਾ ਰਹੇ ਹਨ, ਇਹੀ ਕਾਰਨ ਹੈ ਕਿ ਡੇਰਾ ਸੱਚਾ ਸੌਦਾ ਨੇ ਪੂਰੇ ਵਿਸ਼ਵ ’ਚ ਆਪਣੀ ਵੱਖਰੀ ਪਹਿਚਾਣ ਬਣਾਈ ਹੋਈ ਹੈ।

ਡੇਰਾ ਸੱਚਾ ਸੌਦਾ ਵੱਲੋਂ ਕੀਤੀਆਂ ਜਾ ਰਹੀਆਂ ਇਨ੍ਹਾਂ ਗਤੀਵਿਧੀਆਂ ’ਚ ਨੌਜਵਾਨਾਂ ਦਾ ਨਸ਼ਾ ਛੁਡਵਾਉਣਾ, ਜ਼ਰੂਰਤਮੰਦ ਪਰਿਵਾਰਾਂ ਦੀ ਸਹਾਇਤਾ, 1 ਲੱਖ 23 ਹਜ਼ਾਰ 400 ਵਿਅਕਤੀਆਂ ਵੱਲੋਂ ਸਰੀਰਦਾਨ ਦਾ ਕੀਤਾ ਗਿਆ ਪ੍ਰਣ, 18 ਹਜ਼ਾਰ 656 ਵਿਅਕਤੀਆਂ ਵੱਲੋਂ ਕੀਤਾ ਗਿਆ ਨੇਤਰਦਾਨ ਦਾ ਪ੍ਰਣ ਨਾਲ ਹੁਣ ਤੱਕ 2368 ਵਿਅਕਤੀਆਂ ਵੱਲੋਂ ਦੇਹਾਂਤ ਉਪਰੰਤ ਸਰੀਰਦਾਨ, 27 ਵਿਅਕਤੀਆਂ ਵੱਲੋਂ ਗੁਰਦਾ ਦਾਨ, 3 ਵਿਅਕਤੀਆਂ ਵੱਲੋਂ ਲਿਵਰ ਕਾਨੂੰਨੀ ਪ੍ਰਕਿਰਿਆ ਅਨੁਸਾਰ ਦਾਨ ਕੀਤਾ ਜਾ ਚੁੱਕਾ ਹੈ। ਇਸ ਦੇ ਨਾਲ ਹੀ ਅਵਾਰਾ ਅਤੇ ਬਿਮਾਰ ਪਸ਼ੂ-ਪੰਛੀਆਂ ਦਾ ਇਲਾਜ ਕਰਨਾ, ਸੁਤੰਤਰਤਾ ਸੈਨਾਨੀਆਂ ਦੀ ਸਹਾਇਤਾ ਕਰਨਾ, ਸਿਹਤ ਸਬੰਧੀ ਜਾਗਰੂਕਤਾ ਅਤੇ ਸਫ਼ਾਈ ਵਰਗੇ ਖੇਤਰਾਂ ’ਚ ਕੀਤੇ ਜਾਣ ਵਾਲੇ ਕਾਰਜ ਸ਼ਾਮਲ ਹਨ।

ਇਸ ਤੋਂ ਇਲਾਵਾ ਕੁਦਰਤੀ ਆਫ਼ਤਾਂ ਜਿਵੇਂ 1999 ’ਚ ਓਡੀਸ਼ਾ ’ਚ ਆਏ ਸਮੁੰਦਰੀ ਤੂਫਾਨ ਦੌਰਾਨ 26 ਹਜ਼ਾਰ ਕੁਇੰਟਲ ਰਾਸ਼ਨ ਦੇਣਾ, ਸੰਨ 2000 ’ਚ ਰਾਜਸਥਾਨ ’ਚ ਸੋਕਾ ਪੈਣ ਕਾਰਨ ਪਸ਼ੂਆਂ ਲਈ ਪਾਣੀ ਅਤੇ ਚਾਰੇ ਦਾ ਇੰਤਜਾਮ ਕਰਨਾ ਤੇ 2001 ’ਚ ਆਏ ਗੁਜਰਾਤ ਭੂਚਾਲ ਦੌਰਾਨ 145 ਪ੍ਰਭਾਵਿਤ ਪਿੰਡਾਂ ਨੂੰ ਗੋਦ ਲੈਣਾ ਸਮੇਤ ਹੋਰ ਆਫ਼ਤਾਂ ’ਚ ਰਾਹਤ ਅਤੇ ਸਹਾਇਤਾ ਪਹੁੰਚਾਉਣਾ ਵੀ ਸੰਸਥਾ ਦੀਆਂ ਸੇਵਾ ਗਤੀਵਿਧੀਆਂ ਦਾ ਹਿੱਸਾ ਹੈ। ਇਸ ਤਰ੍ਹਾਂ ਡੇਰਾ ਸੱਚਾ ਸੌਦਾ ਦੇ ਮਾਨਵਤਾ ਭਲਾਈ ਕਾਰਜਾਂ ਨੂੰ ਸਿਰਫ ਉਸ ਤੋਂ ਬਾਅਦ ਦੇ ਵਿਵਾਦਾਂ ਨਾਲ ਜੋੜ ਕੇ ਦੇਣ ਦੀ ਬਜਾਇ, ਸੰਸਥਾ ਦੇ ਪ੍ਰਮਾਣਿਤ ਤੱਥਾਂ ਦੇ ਆਧਾਰ ’ਤੇ ਚਰਚਾ ਕੀਤੀ ਜਾਣੀ ਉਚਿਤ ਹੋਵੇਗੀ। ਇਨ੍ਹਾਂ ਮਾਨਵਤਾ ਭਲਾਈ ਕਾਰਜਾਂ ਦੀ ਬਦੌਲਤ ਡੇਰਾ ਸੱਚਾ ਸੌਦਾ ਤੇ ਸੰਤ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ
22 GUINNESS WORLD RECORDS,
45 ASIA BOOK OF RECORDS,
9 INDIA BOOK OF RECORDS,
3 LIMCA BOOK OF RECORDS,
2 ASSAM BOOK OF RECORDS ਦਿੱਤੇ ਗਏ ਹਨ।

ਡੇਰਾ ਸੱਚਾ ਸੌਦਾ ਦਾ ਉਦੇਸ਼

ਡੇਰਾ ਸੱਚਾ ਸੌਦਾ ਦਾ ਇੱਕੋ-ਇੱਕ ਉਦੇਸ਼ ਇਨਸਾਨੀਅਤ ਦੀ ਸੇਵਾ ਕਰਨਾ ਹੈ। ਲੋਕਾਂ ਨੂੰ ਨਸ਼ਿਆਂ, ਸਮਾਜਿਕ ਬੁਰਾਈਆਂ ਆਦਿ ਤੋਂ ਦੂਰ ਕਰਕੇ ਦੀਨ ਦੁਖੀਆਂ ਦੀ ਜਿੰਨੀ ਹੋ ਸਕੇ ਸੰਭਵ ਮੱਦਦ ਕਰਨਾ। ਮਾਨਵਤਾ ਦੀ ਸੇਵਾ ਲਈ ਸੰਤ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ 176 ਮਾਨਵਤਾ ਭਲਾਈ ਕੇ ਕਾਰਜ ਚਲਾਏ ਹਨ, ਜਿਨ੍ਹਾਂ ’ਚ ਨਸ਼ਾ ਮੁਕਤੀ ਅਭਿਆਨ, ਖੂਨਦਾਨ, ਦੇਹਾਂਤ ਉਪਰੰਤ ਨੇਤਰਦਾਨ, ਸਰੀਰਦਾਨ, ਪੌਦਾਰੋਪਣ, ਸਫਾਈ ਅਭਿਆਨ, ਗਰੀਬਾਂ ਦਾ ਇਲਾਜ ਕਰਵਾਉਣਾ, ਗਰੀਬਾਂ ਨੂੰ ਘਰ ਬਣਾ ਕੇ ਦੇਣਾ, ਗਰੀਬ ਪਰਿਵਾਰਾਂ ਦੇ ਬੱਚਿਆਂ ਦੀ ਸਿੱਖਿਆ ਦਾ ਪ੍ਰਬੰਧ ਕਰਨਾ ਆਦਿ।

7.5 ਕਰੋੜ ਲੋਕਾਂ ਦਾ ਛੁਡਵਾਇਆ ਨਸ਼ਾ

ਡੇਰਾ ਸੱਚਾ ਸੌਦਾ ਦੁਨੀਆਂ ਦਾ ਸਭ ਤੋਂ ਵੱਡਾ ਨਸ਼ਾ ਮੁਕਤੀ ਕੇਂਦਰ ਵੀ ਹੈ। ਸੰਤ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਈ ਗਈ DEPTH ਮੁਹਿੰਮ ਤਹਿਤ ਸਾਢੇ 7.5 ਕਰੋੜ ਲੋਕ ਨਸ਼ੇ ਤੋਂ ਦੂਰ ਹੋ ਕੇ ਆਪਣੇ ਜੀਵਨ ਨੂੰ ਖੁਸ਼ਹਾਲ ਬਣਾ ਚੁੱਕੇ ਹਨ। ਗੁਰੂ ਜੀ ਵੱਲੋਂ ਚਲਾਏ ਗਏ ਅਭਿਆਨ ਅਤੇ ਧਿਆਨ ਦੀ ਵਿਧੀ ਨਾਲ ਭਿਆਨਕ ਤੋਂ ਭਿਆਨਕ ਨਸ਼ਿਆਂ ਦੇ ਆਦੀ ਜਿਸ ਵਿੱਚ ਮੈਡੀਕਲ ਨਸ਼ਾ, ਚਿੱਟਾ, ਸਮੈਕ, ਹੈਰੋਇਨ ਆਦਿ ਨਸ਼ਿਆਂ ਦੀ ਗ੍ਰਿਫਤ ’ਚ ਆਏ ਲੋਕ ਸਿਰਫ ਇੱਕ ਹਫ਼ਤੇ ’ਚ ਹੀ ਨਸ਼ੇ ਦੀ ਲਤ ਤੋਂ ਛੁਟਕਾਰਾ ਪਾ ਜਾਂਦੇ ਹਨ।

33  ਲੱਖ 85 ਹਜ਼ਾਰ 396 ਯੁਨਿਟ ਕੀਤਾ ਖੂਨਦਾਨ

ਖੂਨ ਦੀ ਘਾਟ ਕਾਰਨ ਕਿਸੇ ਦੀ  ਜਾਨ ਨਾ ਜਾਵੇ’’ ਇਸ ਉਦੇਸ਼ ਲਈ ਗੁਰੂ ਜੀ ਨੇ ਨਿਯਮਿਤ ਤੌਰ ’ਤੇ ਖੂਨਦਾਨ ਕੈਂਪ ਲਾਏ। ਗੁਰੂ ਜੀ ਦੀ ਪ੍ਰੇਰਨਾ ਨਾਲ 3 ਲੱਖ ਤੋਂ ਜ਼ਿਆਦਾ ਲੋਕਾਂ ਨੇ ਨਿਯਮਿਤ ਤੌਰ ’ਤੇ ਖੂਨਦਾਨ ਲਈ ਆਪਣਾ ਨਾਮ ਰਜਿਸਟਰਡ ਕਰਵਾਇਆ ਹੋਇਆ ਹੈ। ਦੇਸ਼ ’ਚ ਕਿਤੇ ਵੀ ਕਿਸੇ ਨੂੰ ਖੂਨ ਦੀ ਜ਼ਰੂਰਤ ਹੋਣ ’ਤੇ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਤੁਰੰਤ ਉੱਥੇ ਪਹੁੰਚ ਕੇ ਖੂਨਦਾਨ ਕਰਕੇ ਮਰੀਜ ਦੀ ਜਾਨ ਬਚਾਉਣ ’ਚ ਮੱਦਦ ਕਰਦੇ ਹਨ। ਫੌਜ, ਪੁਲਿਸ, ਪੱਤਰਕਾਰ ਤੇ ਥੈਲੇਸੀਮੀਆ ਦੇ ਮਰੀਜਾਂ ਨੂੰ ਪਹਿਲ ਦੇ ਆਧਾਰ ’ਤੇ ਮੁਫ਼ਤ ਖੂਨਦਾਨ ਕਰਨ ਦਾ ਸੱਦਾ ਦਿੱਤਾ ਹੋਇਆ ਹੈ। ਇਸ ਸਾਲ 14 ਜੂਨ ਵਿਸ਼ਵ ਖੂਨਦਾਨ ਦਿਵਸ ’ਤੇ ਗੁਰੂ ਜੀ ਨੇ ਦੇਸ਼ ਭਰ ਅਤੇ ਵਿਦੇਸ਼ਾਂ ’ਚ ਵੀ ਥੈਲੇਸੀਮੀਆ ਦੇ ਮਰੀਜਾਂ ਨੂੰ ਨਿਯਮਿਤ ਖੂਨ ਉਪਲੱਬਧ ਕਰਵਾਉਣ ਲਈ ਵਿਸ਼ੇਸ਼ ਅਭਿਆਨ ਸ਼ੁਰੂ ਕੀਤਾ। ਡੇਰਾ ਸੱਚਾ ਸੌਦਾ ’ਚ ਸਭ ਤੋਂ ਵੱਡਾ ਖੂਨਦਾਨ ਕੈਂਪ 8 ਅਗਸਤ 2010 ਨੂੰ ਲਾਇਆ ਗਿਆ ਜਿਸ ਵਿੱਚ ਕੁੱਲ 43752 ਯੁਨਿਟ ਖੂਨਦਾਨ ਹੋਇਆ, ਜੋ GUINNESS BOOK OF RECORDS ਅਤੇ ASIA BOOK OF RECORDS ’ਚ ਗੁਰੂ ਜੀ ਅਤੇ ਡੇਰਾ ਸੱਚਾ ਸੌਦਾ ਦੇ ਨਾਮ ਦਰਜ ਹੋਇਆ। ਡੇਰਾ ਸੱਚਾ ਸੌਦਾ ਹੁਣ ਤੱਕ 33 ਲੱਖ 85 ਹਜ਼ਾਰ 396 ਯੂਨਿਟ ਖੂਨਦਾਨ ਕਰ ਚੁੱਕਾ ਹੈ ਜੋ ਕਿ ਲੀਟਰਾਂ ’ਚ 15 ਲੱਖ 23 ਹਜ਼ਾਰ 435 ਲੀਟਰ ਬਣਦਾ ਹੈ।

35 ਕਰੋੜ 40 ਲੱਖ ਪੌਦੇ ਲਗਾਏ

ਪ੍ਰਿਥਵੀ ਨੂੰ ਪ੍ਰਦੂਸ਼ਣ ਤੋਂ ਮੁਕਤ ਤੇ ਹਰਿਆ-ਭਰਿਆ ਕਰਨ ਲਈ ਸੰਤ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਪੌਦਾਰੋਪਣ ਅਭਿਆਨ ਚਲਾਇਆ ਹੋਇਆ ਹੈ। ਗੁਰੂ ਜੀ ਨੇ ਹਰ ਵਿਅਕਤੀ ਨੂੰ ਸਾਲ ’ਚ ਘੱਟ ਤੋਂ ਘੱਟ 12 ਪੌਦੇ ਲਾਉਣ ਅਤੇ ਉਹਨਾਂ ਦੀ ਪੂਰੀ ਸੰਭਾਲ ਕਰਨ ਦਾ ਸੰਕਲਪ ਕਰਵਾਇਆ ਹੋਇਆ ਹੈ। ਇਸ ਤੋਂ ਇਲਾਵਾ ਗੁਰੂ ਜੀ ਦੇ ਜਨਮ ਦਿਵਸ ’ਤੇ ਵੀ ਡੇਰਾ ਸੱਚਾ ਸੌਦਾ ਤੇ ਸ਼ਰਧਾਲੂ ਵੱਡੇ ਪੱਧਰ ’ਤੇ ਪੌਦਾਰੋਪਣ ਕਰਦੇ ਹਨ। ਹੁਣ ਤੱਕ ਡੇਰਾ ਸੱਚਾ ਸੌਦਾ ਵੱਲੋਂ 35 ਕਰੋੜ 40 ਲੱਖ ਪੌਦੇ ਲਾਏ ਜਾ ਚੁੱਕੇ ਹਨ। 15 ਅਗਸਤ, 2009 ਨੂੰ ਸਿਰਫ 8 ਘੰਟਿਆਂ ’ਚ 68 ਲੱਖ 73 ਹਜ਼ਾਰ 451 ਪੌਦੇ ਲਾਉਣ ਦਾ ਗਿੰਨੀਜ਼ ਵਰਲਡ ਰਿਕਾਰਡ ਵੀ ਡੇਰਾ ਸੱਚਾ ਸੌਦਾ ਦੇ ਨਾਂਅ ਦਰਜ ਹੈ।

36 ਮਹਾਂਨਗਰਾਂ ’ਚ ਸਫ਼ਾਈ ਮਹਾਂਅਭਿਆਨ

ਹੋ ਪ੍ਰਿਥਵੀ ਸਾਫ, ਮਿਟੇ ਰੋਗ ਅਭਿਸ਼ਾਪ’’ ਦੀ ਮੁਹਿੰਮ ਤਹਿਤ ਸੰਤ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਹੁਣ ਤੱਕ 36 ਸਫ਼ਾਈ ਮਹਾਂਅਭਿਆਨ ਕੀਤੇ ਗਏ ਹਨ। ਜਿਹਨਾਂ ਵਿੱਚ ਦਿੱਲੀ, ਮੁੰਬਈ, ਗੁਰੂਗ੍ਰਾਮ, ਜਪੁਰ, ਜੋਧਪੁਰ ਵਰਗੇ ਮਹਾਂ ਨਗਰਾਂ ਤੇ ਜਗਨਨਾਥ ਪੁਰੀ (ਓਡੀਸ਼ਾ), ਹਰਿਦੁਆਰ-ਰਿਸ਼ੀਕੇਸ਼, ਅਜ਼ਮੇਰ, ਪੁਸ਼ਕਰ ਵਰਗੇ ਪ੍ਰਸਿੱਧ ਧਾਰਮਿਕ ਨਗਰ ਅਤੇ ਪਵਿੱਤਰ ਨਦੀ ਗੰਗਾ ਦੀ ਰਿਸ਼ੀਕੇਸ਼ ਤੋਂ ਰੁੜਕੀ ਤੱਕ ਸਫ਼ਾਈ ਅਭਿਆਨ ਵੀ ਸ਼ਾਮਲ ਹੈ। ਸੰਤ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਮਾਰਗਦਰਸ਼ਨ ’ਚ ਲੱਖਾਂ ਸੇਵਾਦਾਰ ਸਿਰਫ ਕੁਝ ਘੰਟਿਆਂ ’ਚ ਹੀ ਮਹਾਂਨਗਰਾਂ ਦੀ ਪੂਰੀ ਤਰ੍ਹਾਂ ਸਾਫ-ਸਫਾਈ ਕਰਕੇ ਇੱਕ ਉਦਾਹਰਨ ਪੇਸ਼ ਕਰ ਚੁੱਕੇ ਹਨ।

2368 ਲੋਕਾਂ ਨੂੰ ਮਕਾਨ ਬਣਾ ਕੇ ਦਿੱਤੇ

ਸੰਤ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਈ ਗਈ ਆਸ਼ਿਆਨਾ ਮੁਹਿੰਮ ਤਹਿਤ ਡੇਰਾ ਸੱਚਾ ਸੌਦਾ ਵੱਲੋਂ ਗਰੀਬ ਲੋਕਾਂ ਦਾ ਜੀਵਨ ਪੱਧਰ ਸੁਧਾਰਨ ਲਈ ਬਿਨਾ ਕਿਸੇ ਭੇਦਭਾਵ ਤੋਂ ਮੁਫ਼ਤ ਮਕਾਨ ਬਣਾ ਕੇ ਦਿੱਤੇ ਜਾ ਰਹੇ ਹਨ। ਸਾਧ-ਸੰਗਤ ਵੱਲੋਂ ਮਕਾਨ ਸਿਰਫ ਕੁਝ ਹੀ ਦਿਨਾਂ ’ਚ ਤਿਆਰ ਕਰਕੇ ਉਨ੍ਹਾਂ ਨੂੰ ਚਾਬੀ ਸੌਂਪ ਦਿੱਤੀ ਗਈ ਹੈ। ਹਜ਼ਾਰਾਂ ਬੇਸਹਾਰਾ ਲੋਕਾਂ ਨੂੰ ਮਕਾਨ ਬਣਾ ਕੇ ਦਿੱਤੇ ਜਾ ਚੁੱਕੇ ਹਨ। ਹਜ਼ਾਰਾਂ ਅਜਿਹੇ ਗਰੀਬ ਬੇਸਹਾਰਾ ਲੋਕ ਹਨ ਜਿਨ੍ਹਾਂ ਨੂੰ ਡੇਰਾ ਸੱਚਾ ਸੌਦਾ ਮਕਾਨ ਬਣਾ ਕੇ ਦੇ ਚੁੱਕਾ ਹੈ ਅਤੇ ਇਹ ਮੁਹਿੰਮ ਲਗਾਤਾਰ ਜਾਰੀ ਹੈ। ਸੰਨ 2001 ’ਚ ਗੁਜਰਾਤ ’ਚ ਆਏ ਭੂਚਾਲ ਤੋਂ ਬਾਅਦ ਬੇਘਰ ਹੋ ਚੁੱਕੇ ਸੈਂਕੜੇ ਪਰਿਵਾਰਾਂ ਨੂੰ ਜਿੱਥੇ ਘਰ ਬਣਾ ਕੇ ਦਿੱਤੇ, ਉੱਥੇ ਪੂਰੇ 145 ਪਿੰਡਾਂ ਨੂੰ ਗੋਦ ਲੈ ਕੇ ਉਨ੍ਹਾਂ ਦੇ ਘਰ ਬਣਾ ਕੇ ਦਿੱਤੇ ਜੋ ਅੱਜ ਵੀ ਡੇਰਾ ਸੱਚਾ ਸੌਦਾ ਦੀ ਆਸ਼ਿਆਨਾ ਮੁਹਿੰਮ ਦੀ ਮੂੰਹ ਬੋਲਦੀ ਤਸਵੀਰ ਹਨ।

Read Also : ਭਾਰਤਮਾਲਾ ਐਕਸਪ੍ਰੈੱਸਵੇਅ ’ਤੇ ਭਿਆਨਕ ਹਾਦਸਾ, ਬਚਾਅ ਕਾਰਜਾਂ ’ਚ ਜੁਟੇ ਡੇਰਾ ਸੱਚਾ ਸੌਦਾ ਦੇ ਸੇਵਾਦਾਰ

Ghagga News: ਭਾਰਤਮਾਲਾ ਐਕਸਪ੍ਰੈੱਸਵੇਅ ’ਤੇ ਭਿਆਨਕ ਹਾਦਸਾ, ਬਚਾਅ ਕਾਰਜਾਂ ’ਚ ਜੁਟੇ ਡੇਰਾ ਸੱਚਾ ਸੌਦਾ ਦੇ ਸੇਵਾਦਾਰ
ਘੱਗਾ (ਵਿਸ਼ਾਲ ਕੁਮਾਰ ਗੋਇਲ)। ਭਾਰਤਮਾਲਾ ਐਕਸਪ੍ਰੈੱਸਵੇਅ ’ਤੇ ਪਟਿਆਲਾ ਤੋਂ ਪਾਤੜਾਂ ਵੱਲ ਜਾਂਦੇ ਰਸਤੇ ਨੇੜੇ ਟੋਲ ਪਲਾਜ਼ਾ ਕੋਲ ਬੀਤੀ ਦੇਰ ਰਾਤ ਦੋ ਟਰਾਲਿਆਂ ਦੀ ਹੋਈ ਭਿਆਨਕ ਟੱਕਰ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਦੋ ਹੋਰ ਵਿਅਕਤੀ ਜ਼ਖ਼ਮੀ ਹੋ ਗਏ। ਹਾਦਸਾ ਇੰਨਾ ਭਿਆਨਕ ਸੀ ਕਿ ਦੋਵੇਂ ਟਰਾਲਿਆਂ ਨੂੰ ਭਾਰੀ ਨੁਕਸਾਨ ਪਹੁੰਚਿਆ ਅਤੇ ਮ੍ਰਿਤਕ ਵਿਅਕਤੀ ਵਾਹਨ ਵਿੱਚ ਬੁਰੀ ਤਰ੍ਹਾਂ ਫਸ ਗਏ।

ਪ੍ਰਾਪਤ ਜਾਣਕਾਰੀ ਅਨੁਸਾਰ ਹਾਦਸੇ ਦੀ ਸੂਚਨਾ ਮਿਲੀ, ਜਿਸ ਤੋਂ ਬਾਅਦ ਐੱਸਐੱਸਐੱਫ ਦੀ ਟੀਮ ਵਿੱਚ ਤਾਇਨਾਤ ਕਾਂਸਟੇਬਲ ਬਲਜੀਤ ਸਿੰਘ, ਕਾਂਸਟੇਬਲ ਰਵਿੰਦਰ ਸਿੰਘ ਅਤੇ ਕਾਂਸਟੇਬਲ ਅਰੁਣ ਕੁਮਾਰ ਮੌਕੇ ’ਤੇ ਪਹੁੰਚੇ। ਟੀਮ ਨੇ ਸਥਿਤੀ ਦਾ ਜਾਇਜ਼ਾ ਲੈਂਦਿਆਂ ਬਚਾਅ ਕਾਰਜ ਸ਼ੁਰੂ ਕਰਵਾਏ ਅਤੇ ਦੋ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਪਾਤੜਾਂ ਵਿਖੇ ਦਾਖ਼ਲ ਕਰਵਾਇਆ।

ਜ਼ਖ਼ਮੀਆਂ ਵਿੱਚ ਟਰਾਲਾ ਡਰਾਈਵਰ ਨਿੰਦਰਵੀਰ ਸਿੰਘ, ਵਾਸੀ ਰਤੀਆ ਤੇ ਕਾਲਾ ਰਾਮ ਸ਼ਾਮਲ ਦੱਸੇ ਗਏ ਹਨ। ਹਾਦਸੇ ਵਿੱਚ ਮਾਰੇ ਗਏ ਦੋ ਵਿਅਕਤੀਆਂ ਦੀ ਪਛਾਣ ਸਬੰਧੀ ਕਾਰਵਾਈ ਕੀਤੀ ਜਾ ਰਹੀ ਸੀ।

ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੇ ਵੀ ਪਹੁੰਚ ਕੇ ਚਲਾਇਆ ਬਚਾਅ ਕਾਰਜ

ਹਾਦਸੇ ਦੀ ਗੰਭੀਰਤਾ ਦਾ ਪਤਾ ਲੱਗਣ ’ਤੇ ਪੁਲਿਸ ਮੁਲਾਜ਼ਮ ਮਲਕੀਤ ਸਿੰਘ ਵੱਲੋਂ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੂੰ ਵੀ ਮਦਦ ਲਈ ਸੂਚਿਤ ਕੀਤਾ ਗਿਆ। ਸੂਚਨਾ ਮਿਲਦਿਆਂ ਹੀ ਡੇਰਾ ਸੱਚਾ ਸੌਦਾ ਦੇ ਸੱਚੇ ਨਮਰ ਸੇਵਾਦਾਰ ਹਰਮੇਲ ਸਿੰਘ ਘੱਗਾ ਨੇ ਗੁਰਸੇਵਕ ਸਿੰਘ ਆਤਲਾ ਨਾਲ ਸੰਪਰਕ ਕੀਤਾ। ਗੁਰਸੇਵਕ ਸਿੰਘ ਆਤਲਾ ਆਪਣੇ ਸਾਥੀ ਸੇਵਾਦਾਰਾਂ ਸਮੇਤ ਤੁਰੰਤ ਹਾਦਸੇ ਵਾਲੀ ਥਾਂ ’ਤੇ ਪਹੁੰਚੇ।

Read Also : ਪੰਜਾਬ ਦੇ ਇਸ ਤੂਫਾਨੀ ਬੱਲੇਬਾਜ਼ ਦਾ ਕ੍ਰਿਕੇਟ ਸਫਰ, ਸੰਘਰਸ਼ ਤੋਂ ਸਟਾਰ ਬਣਨ ਤੱਕ ਦੀ ਪੂਰੀ ਕਹਾਣੀ

ਇਸ ਮੌਕੇ ਘੱਗਾ ਡੇਰੇ ਵਿੱਚ ਰਾਤ ਦੀ ਸੇਵਾ ’ਤੇ ਹਾਜ਼ਰ ਮਨਪ੍ਰੀਤ ਸਿੰਘ ਦਫ਼ਤਰੀਵਾਲਾ ਸਮੇਤ ਜੱਗੀ ਘੱਗਾ, ਕ੍ਰਿਸ਼ਨ ਘੱਗਾ, ਸੋਮਾ ਘੱਗਾ, ਮਨਦੀਪ ਘੱਗਾ, ਸੁੱਖ ਘੱਗਾ, ਪਿਆਰਾ ਦਫ਼ਤਰੀਵਾਲਾ, ਜਗਦੀਸ਼ ਘੱਗਾਵਅਤੇ ਮਨਪ੍ਰੀਤ ਸਿੰਘ ਦਫ਼ਤਰੀਵਾਲਾ ਆਦਿ ਸੇਵਾਦਾਰਾਂ ਨੇ ਮੌਕੇ ’ਤੇ ਪਹੁੰਚ ਕੇ ਬਚਾਅ ਕਾਰਜਾਂ ਵਿੱਚ ਸਹਿਯੋਗ ਦਿੱਤਾ।

ਸੇਵਾਦਾਰਾਂ ਨੇ ਹਾਦਸਾਗ੍ਰਸਤ ਟਰਾਲੇ ਵਿੱਚ ਫਸੇ ਵਿਅਕਤੀਆਂ ਨੂੰ ਬਾਹਰ ਕੱਢਣ ਲਈ ਹੈਂਡਰਾਂ ਅਤੇ ਜੇਸੀਬੀ ਮਸ਼ੀਨ ਦੀ ਮਦਦ ਲਈ। ਕਾਫ਼ੀ ਮੁਸ਼ੱਕਤ ਤੋਂ ਬਾਅਦ ਦੋ ਵਿਅਕਤੀਆਂ ਨੂੰ ਟਰਾਲੇ ਵਿੱਚੋਂ ਬਾਹਰ ਕੱਢਿਆ ਗਿਆ, ਪਰ ਦੋਵਾਂ ਦੀ ਮੌਤ ਹੋ ਚੁੱਕੀ ਸੀ। ਇਸ ਦੌਰਾਨ ਐੱਸਐੱਸਐੱਫ ਟੀਮ ਵੱਲੋਂ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਉਣ ਦੇ ਨਾਲ-ਨਾਲ ਹਾਦਸਾਗ੍ਰਸਤ ਵਾਹਨਾਂ ਨੂੰ ਸੜਕ ਤੋਂ ਸਾਈਡ ਕਰਵਾ ਕੇ ਆਵਾਜਾਈ ਨੂੰ ਸੁਚਾਰੂ ਬਣਾਇਆ ਗਿਆ।

ਮੌਕੇ ’ਤੇ ਮੌਜੂਦ ਪੁਲਿਸ ਮੁਲਾਜ਼ਮ ਮਲਕੀਤ ਸਿੰਘ ਅਤੇ ਥਾਣਾ ਘੱਗਾ ਦੇ ਜਾਂਚ ਅਧਿਕਾਰੀ ਏਐੱਸਆਈ ਸ਼ੇਰ ਸਿੰਘ ਵੱਲੋਂ ਬਚਾਅ ਕਾਰਜਾਂ ਵਿੱਚ ਸਹਿਯੋਗ ਕਰਨ ਲਈ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਦਾ ਧੰਨਵਾਦ ਕੀਤਾ ਗਿਆ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।

Body Donation: ਪਿੰਡ ਝੁਨੀਰ ਦੇ ਮੱਘਰ ਸਿੰਘ ਇੰਸਾਂ ਬਣੇ ਸਰੀਰਦਾਨੀ
ਝੁਨੀਰ (ਗੁਰਜੀਤ ਸ਼ੀਂਹ)। Body Donation: ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਅਮਲ ਕਰਦਿਆਂ ਬਲਾਕ ਝੁਨੀਰ ਦੇ ਪਿੰਡ ਝੁਨੀਰ ਵਾਸੀ ਮਿਸਤਰੀ ਮੱਘਰ ਸਿੰਘ ਇੰਸਾਂ (84) ਪੁੱਤਰ ਤਾਰੀਆ ਸਿੰਘ ਨੇ ਬਲਾਕ ਝੁਨੀਰ ਦੇ ਨੌਵੇਂ ਅਤੇ ਪਿੰਡ ਝੁਨੀਰ ਦੇ ਦੂਜੇ ਸਰੀਰਦਾਨੀ ਹੋਣ ਦਾ ਮਾਣ ਹਾਸਲ ਕੀਤਾ ਹੈ। ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਪਰਿਵਾਰਕ ਮੈਂਬਰਾਂ ਵੱਲੋਂ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ ਗਿਆ ।ਜਾਣਕਾਰੀ ਅਨੁਸਾਰ ਮੱਘਰ ਸਿੰਘ ਇੰਸਾਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆ ਜਿਉਂਦੇ ਜੀਅ ਪ੍ਰਣ ਕੀਤਾ ਹੋਇਆ ਸੀ ਕਿ ਮੌਤ ਉਪਰੰਤ ਉਸ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ ਜਾਵੇ। ਉਨ੍ਹਾਂ ਵੱਲੋਂ ਲਏ ਪ੍ਰਣ ਨੂੰ ਪੂਰਾ ਕਰਦਿਆਂ ਉਨ੍ਹਾਂ ਦੇ ਸਪੁੱਤਰ ਜਗਸੀਰ ਸਿੰਘ ਜੱਗਾ ਇੰਸਾਂ , ਧੀ ਰਾਣੀ ਕੌਰ ਇੰਸਾਂ ਅਤੇ ਸਮੂਹ ਪਰਿਵਾਰ ਵੱਲੋਂ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ ਗਿਆ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ  ਦੇਹ ਦਿਵਿਆ ਜੋਤੀ ਆਯੁਰਵੈਦ ਮੈਡੀਕਲ ਕਾਲਜ, ਨਿਵਾੜੀ ਰੋਡ, ਮੋਦੀ ਨਗਰ ਵਿਖੇ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ ਗਿਆ।

ਮ੍ਰਿਤਕ ਦੇ ਨਿਵਾਸ ਸਥਾਨ ਤੋਂ ਪਰਿਵਾਰਿਕ ਮੈਂਬਰਾਂ, ਰਿਸ਼ਤੇਦਾਰਾਂ, ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫ਼ੇਅਰ ਕਮੇਟੀ ਦੇ ਸੇਵਾਦਾਰਾਂ ਅਤੇ ਸਾਧ-ਸੰਗਤ ਵੱਲੋਂ ‘ਸਰੀਰਦਾਨੀ ਮੱਘਰ ਸਿੰਘ ਇੰਸਾਂ ਅਮਰ ਰਹੇ ’ ਅਤੇ ‘ਸਰੀਰਦਾਨ ਮਹਾਂ ਦਾਨ’ ਦੇ ਅਕਾਸ਼ ਗੁੰਜਾਊ ਨਾਅਰਿਆਂ ਦੇ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ ।ਇਸ ਮੌਕੇ ਫੁੱਲਾਂ ਨਾਲ ਸਜਾਈ ਐਂਬੂਲੈਂਸ ਨੂੰ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੀ ਅਗਵਾਈ ਹੇਠ ਡੇਰਾ ਸ਼ਰਧਾਲੂਆਂ ਵੱਲੋਂ ਘਰ ਤੋਂ ਬੱਸ ਸਟੈਂਡ ਤੱਕ ਅੰਤਿਮ ਯਾਤਰਾ ਕੱਢੀ ਗਈ ਅਤੇ ਸੇਵਾ ਮੁਕਤ ਜ਼ਿਲ੍ਹਾ ਸਿੱਖਿਆ ਅਫ਼ਸਰ ਹਰਿੰਦਰ ਸਿੰਘ ਭੁੱਲਰ, ਸੱਚੇ ਨਿਮਰ ਸੇਵਾਦਾਰ  ਪੰਜਾਬ ਹਮੀਰ ਸਿੰਘ ਇੰਸਾਂ, ਸੁਖਮੰਦਰ ਸਿੰਘ ਇੰਸਾਂ ਰਾਏਪੁਰ ਅਤੇ  ਵੱਲੋਂ ਹਰੀ ਝੰਡੀ ਦਿਖਾ ਕੇ ਐਂਬੂਲੈਂਸ ਨੂੰ ਮੈਡੀਕਲ ਕਾਲਜ ਲਈ ਰਵਾਨਾ ਕੀਤਾ ਗਿਆ । ਇਸ ਮੌਕੇ ਬਲਾਕ ਪ੍ਰੇਮੀ ਸੇਵਕ ਸੇਵਕ ਸਿੰਘ ਇੰਸਾਂ ,ਰਮੇਸ਼ ਇੰਸਾਂ, ਰੂਪ ਸਿੰਘ ਇੰਸਾਂ , ਮਹਿਤਾ ਸਿੰਘ ਉਲਕ ਇੰਸਾਂ , ਮਾਈਕਲ ਚੰਦ ਇੰਸਾਂ , ਸੁਰਿੰਦਰ ਉਲਕ ਸਮੇਤ ਵੱਡੀ ਗਿਣਤੀ ਵਿੱਚ ਡੇਰਾ ਸ਼ਰਧਾਲੂ ਅਤੇ ਪਿੰਡ ਵਾਸੀ ਹਾਜ਼ਰ ਸਨ। Body Donation

ਡੇਰਾ ਸੱਚਾ ਸੌਦਾ ਦੇ ਮਾਨਵਤਾ ਭਲਾਈ ਕਰਜ ਸਲਾਘਾਯੋਗ: ਭੁੱਲਰ | Body Donation

ਇਸ ਮੌਕੇ ਸੇਵਾ ਮੁਕਤ ਜ਼ਿਲ੍ਹਾ ਸਿੱਖਿਆ ਅਫਸਰ ਹਰਿੰਦਰ ਸਿੰਘ ਭੁੱਲਰ ਨੇ ਕਿਹਾ ਕਿ ਮੱਘਰ ਸਿੰਘ ਇੰਸਾਂ ਨੇ ਜਿੱਥੇ ਜਿਉਂਦੇ ਜੀ ਮਾਨਵਤਾ ਦੀ ਸੇਵਾ ਵਿੱਚ ਆਪਣਾ ਅਹਿਮ ਯੋਗਦਾਨ ਪਾਇਆ, ਉੱਥੇ ਮਰਨ ਉਪਰੰਤ ਵੀ ਉਨ੍ਹਾਂ ਦਾ ਸਰੀਰ ਮੈਡੀਕਲ ਖੇਤਰ ਅਤੇ ਮਾਨਵਤਾ ਦੀ ਸੇਵਾ ਵਿੱਚ ਕੰਮ ਆਵੇਗਾ। ਉਨ੍ਹਾਂ ਇਸ ਉਪਰਾਲੇ ਲਈ ਮੱਘਰ ਸਿੰਘ ਇੰਸਾਂ ਦੇ ਪਰਿਵਾਰ ਦਾ ਧੰਨਵਾਦ ਕਰਦਿਆਂ ਡੇਰਾ ਸੱਚਾ ਸੌਦਾ ਵੱਲੋਂ ਕੀਤੇ ਜਾ ਰਹੇ ਭਲਾਈ ਕਾਰਜਾਂ ਦੀ ਸ਼ਲਾਘਾ ਕੀਤੀ।

Giddarbaha News: ਸਰੀਰਦਾਨੀ ਰੂਪ ਰਾਣੀ ਇੰਸਾਂ ਨਮਿੱਤ ਹੋਈ ਬਲਾਕ ਪੱਧਰੀ ਨਾਮ ਚਰਚਾ
ਗਿੱਦੜਬਾਹਾ (ਮੇਵਾ ਸਿੰਘ)। ਡੇਰਾ ਸੱਚਾ ਸੌਦਾ ਸ਼ਰਧਾਲੂ ਸਰੀਰਦਾਨੀ ਮਾਤਾ ਰੂਪ ਰਾਣੀ ਇੰਸਾਂ ਪਤਨੀ ਸਵ: ਚੇਤ ਰਾਮ ਵਾਸੀ ਨੇੜੇ ਸਪਾਲ ਪੱਤੀ ਧਰਮਸ਼ਾਲਾ, ਪਿੰਡ ਪਿਉਰੀ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਨਮਿੱਤ ਬਲਾਕ ਪੱਧਰੀ ਨਾਮ ਚਰਚਾ ਵਿਚ ਉਨ੍ਹਾਂ ਦੇ ਗ੍ਰਹਿ ਵਿਖੇ ਪਰਿਵਾਰ ਵੱਲੋਂ ਕਰਵਾਈ ਗਈ।

ਇਸ ਮੌਕੇ ਬਲਾਕ ਦੇ ਸਮੂਹ ਸੰਮਤੀਆਂ ਦੇ ਸੇਵਾਦਾਰਾਂ ਤੇ ਵੱਡੀ ਗਿਣਤੀ ਸਾਧਸੰਗਤ ਤੋਂ ਇਲਾਵਾ, ਰਿਸ਼ਤੇਦਾਰਾਂ ਸਾਕ ਸਬੰਧੀਆਂ, ਪਿੰਡ ਵਾਸੀਆਂ ਤੇ ਇਲਾਕੇ ਦੇ ਮੋਹਤਬਰਾਂ ਨੇ ਸਰੀਰਦਾਨੀ ਰੂਪ ਰਾਣੀ ਇੰਸਾਂ ਨੂੰ ਸਰਧਾ ਦੇ ਫੁੱਲ ਭੇਂਟ ਕੀਤੇ ਗਏ। ਨਾਮ ਚਰਚਾ ਦੀ ਸਮਾਪਤੀ ਤੇ ਸਰੀਰਦਾਨੀ ਦੇ ਪਰਿਵਾਰ ਵਿੱਚ ਉਨ੍ਹਾਂ ਦੇ ਬੇਟੇ ਸੋਮਪਾਲ ਇੰਸਾਂ, ਸ਼ਿੰਦਰਪਾਲ ਇੰਸਾਂ ਤੇ ਸਮੂਹ ਪਰਿਵਾਰ ਨੂੰ ਇੱਕ ਯਾਦਗਾਰੀ ਚਿੰਨ ਪੰਜਾਬ ਦੇ ਸੱਚੇ ਨਮਰ ਸੇਵਾਦਾਰਾਂ ਤੇ ਹੋਰ ਜ਼ਿੰਮੇਵਾਰਾਂ ਵੱਲੋਂ ਦਿੱਤਾ ਗਿਆ।

ਜਾਣਕਾਰੀ ਦਿੰਦਿਆਂ ਬਲਾਕ ਗਿੱਦੜਬਾਹਾ ਦੇ ਬਲਾਕ ਪ੍ਰੇਮੀ ਸੇਵਕ ਅਵਤਾਰ ਸਿੰਘ ਇੰਸਾਂ ਨੇ ਦੱਸਿਆ ਕਿ ਮਾਤਾ ਰੂਪ ਰਾਣੀ ਇੰਸਾਂ ਕੁਝ ਦਿਨ ਪਹਿਲਾਂ ਆਪਣੀ ਸੁਆਸਾਂ ਰੂਪੀ ਪੂੰਜੀ ਨੂੰ ਪੂਰਾ ਕਰਦਿਆਂ ਕੁਲਮਾਲਕ ਦੇ ਚਰਨਾਂ ਵਿਚ ਸੱਚਖੰਡ ਜਾ ਬਿਰਾਜੇ ਸਨ। ਉਨ੍ਹਾਂ ਨੇ ਆਪਣੇ ਜਿੳਂਦੇ ਜੀਅ ਮਰਨ ਉਪਰੰਤ ਮ੍ਰਿਤਕ ਸਰੀਰ ਨੂੰ ਡਾਕਟਰੀ ਖੋਜਾਂ ਲਈ ਦਾਨ ਕਰਨ ਦੇ ਲਿਖਤੀ ਵਾਅਦੇ ਅਨੁਸਾਰ ਪਰਿਵਾਰ ਨੇ ਉਨ੍ਹਾਂ ਦੀ ਅੰਤਿਮ ਇੱਛਾ ਨੂੰ ਪੂਰਾ ਕਰਵਾਇਆ ਸੀ। ਉਨ੍ਹਾਂ ਦੱਸਿਆ ਕਿ ਜਿੱਥੇ ਸਰੀਰਦਾਨੀ ਰੂਪ ਰਾਣੀ ਇੰਸਾਂ ਦੇਹਾਂਤ ਉਪਰੰਤ ਵੀ ਮ੍ਰਿਤਕ ਸਰੀਰ ਡਾਕਟਰੀ ਖੋਜਾਂ ਲਈ ਦਾਨ ਕਰਕੇ ਮਾਨਵਤਾ ਦੀ ਸੇਵਾ ਕਮਾ ਗਏ, ਉਥੇ ਉਨ੍ਹਾਂ ਨੇ ਆਪਣੇ ਮਾਨਸ ਜਨਮ ਦਾ ਅਸਲ ਲਾਹਾ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਤੋਂ ਨਾਮ ਦੀ ਅਨਮੋਲ ਦਾਤ ਪ੍ਰਾਪਤ ਕਰਕ ਖੱਟ ਲਿਆ ਸੀ।

ਉਨ੍ਹਾਂ ਦੀ ਹੀ ਪ੍ਰੇਰਨਾ ਸਦਕਾ ਉਨ੍ਹਾਂ ਦਾ ਪਰਿਵਾਰ ਵੀ ਡੇਰਾ ਸੱਚਾ ਸੌਦਾ ਵੱਲੋਂ ਚਲਾਈ ਜਾ ਰਹੀ ਮਾਨਵਤਾ ਤੇ ਸਮਾਜ ਭਲਾਈ ਦੀ ਨਿਹਸਵਾਰਥ ਸੇਵਾ ਵਿਚ ਵਧ-ਚੜ੍ਹ ਕੇ ਹਿੱਸਾ ਲੈਂਦਾ ਆ ਰਿਹਾ ਹੈ। ਉਹ ਬਲਾਕ ਗਿੱਦੜਬਾਹਾ ਦੇ 14ਵੇਂ ਅਤੇ ਪਿੰਡ ਪਿਊਰੀ ਦੇ ਦੂਸਰੇ ਸਰੀਰਦਾਨੀ ਬਣ ਗਏ ਹਨ। ਇਸ ਮੌਕੇ ਸਰੀਰਦਾਨੀ ਮਾਤਾ ਰੂਪ ਰਾਣੀ ਨੂੰ ਸ਼ਰਧਾਜਲੀ ਦੇਣ ਵਾਲਿਆਂ ਵਿਚ ਪੰਜਾਬ ਦੇ ਸੱਚੇ ਨਮਰ ਸੇਵਾਦਾਰ ਗਗਨਦੀਪ ਸਿੰਘ ਇੰਸਾਂ, ਹਰਦੀਪ ਸਿੰਘ ਸੱਗੂ, ਗੁਰਪ੍ਰੀਤ ਸਿੰਘ ਬਲਾਕ ਚੁੱਘੇ ਕਲਾਂ ਜ਼ਿਲ੍ਹਾ ਬਠਿੰਡਾ, ਪਿੰਡ ਤੇ ਇਲਾਕੇ ਦੇ ਹੋਰ ਵੀ ਮੋਹਤਬਾਰਾਂ, ਰਿਸ਼ਤੇਦਾਰਾਂ ਤੋਂ ਇਲਾਵਾ ਅਵਤਾਰ ਸਿੰਘ ਇੰਸਾਂ ਬਲਾਕ ਪ੍ਰੇਮੀ ਸੇਵਕ ਗਿੱਦੜਬਾਹਾ, ਭਗਵਾਨ ਸਿੰਘ ਇੰਸਾਂ ਪ੍ਰੇਮੀ ਸੇਵਕ ਪਿੰਡ ਪਿਊਰੀ, ਸੱਚੀ ਪ੍ਰੇਮੀ ਸੰਮਤੀ ਦੇ ਸੇਵਾਦਾਰ, ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਮੈਂਬਰ, ਐਮਐਸਜੀ ਆਈ ਟੀ ਵਿੰਗ ਦੇ ਸੇਵਾਦਾਰ ਤੇ ਹੋਰ ਵੀ ਸਾਧ-ਸੰਗਤ ਨੇ ਸ਼ਮੂਲੀਅਤ ਕੀਤੀ।