ਪ੍ਰੇਰਨਾ - Sach Kahoon Punjabi

ਪੂਜਨੀਕ ਗੁਰੂ ਜੀ ਨੇ ਸਾਲ 2026 ’ਚ ਕਰਵਾਏ ਇਹ ਪ੍ਰਣ, ਹਰ ਸ਼ਰਧਾਲੂ ਨੂੰ ਇਨ੍ਹਾਂ ਬਚਨਾਂ ਦੀ ਹੋਣੀ ਚਾਹੀਦੀ ਹੈ ਜਾਣਕਾਰੀ
ਸਰਸਾ। ਜੀਵਨ ’ਚ ਅਸਲੀ ਬਦਲਾਅ ਸਿਰਫ਼ ਵਿਚਾਰਾਂ ਨਾਲ ਨਹੀਂ, ਸਗੋਂ ਸੰਕਲਪਾਂ ਨਾਲ ਆਉਂਦਾ ਹੈ। ਇਸੇ ਸੰਦੇਸ਼ ਨੂੰ ਅੱਗੇ ਵਧਾਉਂਦੇ ਹੋਏ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸਾਲ 2026 (ਜਨਵਰੀ-ਫਰਵਰੀ, ਮਈ-ਜੂਨ) ’ਚ ਸਾਧ-ਸੰਗਤ ਨੂੰ ਅਜਿਹੇ ਪ੍ਰਣ ਕਰਵਾਏ, ਜੋ ਵਿਅਕਤੀ ਦੇ ਚਰਿੱਤਰ ਨਿਰਮਾਣ ਦੇ ਨਾਲ-ਨਾਲ ਸਮਾਜ ’ਚ ਪ੍ਰੇਮ, ਭਾਈਚਾਰਾ, ਸੇਵਾ ਤੇ ਸਦਭਾਵਨਾ ਨੂੰ ਮਜ਼ਬੂਤ ਕਰਨ ਦਾ ਸੰਦੇਸ਼ ਦਿੰਦੇ ਹਨ। ਜੇਕਰ ਇਨ੍ਹਾਂ ਸੰਕਲਪਾਂ ਨੂੰ ਜੀਵਨ ’ਚ ਅਪਣਾਇਆ ਜਾਵੇ, ਤਾਂ ਇੱਕ ਬਿਹਤਰ ਸਮਾਜ ਦਾ ਨਿਰਮਾਣ ਸੰਭਵ ਹੈ। ਆਓ! ਜਾਣਦੇ ਹਾਂ ਇਸ ਸਾਲ ਪੂਜਨੀਕ ਗੁਰੂ ਜੀ ਨੇ ਕਿਹੜੇ-ਕਿਹੜੇ ਪ੍ਰਣ ਕਰਵਾਏ ਅਤੇ ਉਨ੍ਹਾਂ ਦਾ ਕੀ ਮਹੱਤਵ ਹੈ।

1. 5 ਜਨਵਰੀ 2026 ਦਾ ਪ੍ਰਣ: ਅਸੀਂ ਇਹ ਤਲਬ ਨਹੀਂ ਰੱਖਾਂਗੇ ਕਿ ਮੈਨੂੰ ਸਭ ਕੁਝ ਪਤਾ ਹੋਣਾ ਚਾਹੀਦਾ ਹੈ ਕਿ ਕੀ ਹੋ ਰਿਹਾ ਹੈ। ਡੇਰੇ ’ਚ ਆਪਣੀ ਸੇਵਾ ਨਾਲ ਮਤਲਬ ਰੱਖਾਂਗੇ, ਮੇਰਾ ਬੰਦਾ ਤੇਰਾ ਬੰਦਾ ਨਹੀਂ ਕਰਾਂਗੇ, ਗੁੱਟਬਾਜੀ ਨਹੀਂ ਬਣਾਵਾਂਗੇ।
ਬਚਨ: ਮਾਲਕ ਤੁਹਾਨੂੰ ਖੁਸ਼ੀ-ਸ਼ਾਂਤੀ, ਖੁਸ਼ਨਸੀਬੀ ਵੱਲ ਲੈ ਕੇ ਜਾਵੇ ਅਤੇ ਤੁਹਾਡੀ ਹਰ ਜਾਇਜ਼ ਮੰਗ ਸਤਿਗੁਰੂ ਜ਼ਲਦੀ ਤੋਂ ਜ਼ਲਦੀ ਪੂਰੀ ਕਰੇ।
2. 8 ਜਨਵਰੀ 2026 ਦਾ ਪ੍ਰਣ : ਬੇਸ਼ੱਕ ਕੋਈ ਸਾਡੇ ਨਾਲ ਈਰਖਾ ਕਰੇ, ਅਸੀਂ ਕਿਸੇ ਨਾਲ ਈਰਖਾ ਨਹੀਂ ਕਰਾਂਗੇ। ਸਿਰਫ਼ ਗੁਰੂ ਦੇ ਬਣ ਕੇ ਰਹਾਂਗੇ।
ਬਚਨ : ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਕੋਈ ਵੀ ਖੇਤਰ ਈਰਖਾ ਤੋਂ ਬਚਿਆ ਨਹੀਂ ਹੈ ਇੱਥੋਂ ਤੱਕ ਕਿ ਰੂਹਾਨੀਅਤ ’ਚ ਵੀ ਲੋਕ ਇੱਕ-ਦੂਜੇ ਨਾਲ ਈਰਖਾ ਕਰਦੇ ਹਨ। ਕਈ ਵਾਰ ਕੁਝ ਅਜਿਹਾ ਕਰ ਦਿੰਦੇ ਹਨ ਜੋ ਬਿਲਕੁਲ ਗਲਤ ਹੁੰਦਾ ਹੈ।
3. 9 ਜਨਵਰੀ 2026 ਦਾ ਪ੍ਰਣ: ਆਪਣੀ ਗਲਤੀ ਨੂੰ ਲੁਕਾਉਣ ਲਈ ਝੂਠ ਨਹੀਂ ਬੋਲਾਂਗੇ।
ਬਚਨ : ਮਾਲਕ ਤੁਹਾਨੂੰ ਗਲਤੀ ਨਾ ਕਰਨ ਦੀ ਤਾਕਤ ਦੇਵੇ ਤਾਂ ਕਿ ਝੂਠ ਬੋਲਣ ਦਾ ਚੱਕਰ ਹੀ ਨਾ ਪਵੇ। ਤੁਸੀਂ ਚੰਗਿਆਈ ਕਰਦੇ ਜਾਓ ਪਰ ਅਜਿਹਾ ਨਹੀਂ ਹੁੰਦਾ ਕਿ ਗਲਤੀ ਨਹੀਂ ਹੁੰਦੀ। ਇਨਸਾਨ ਗਲਤੀ ਕਰਦਾ ਹੈ, ਗਲਤੀ ਕਰਕੇ ਮੰਨਣਾ ਕੋਈ ਛੋਟੀ ਗੱਲ ਨਹੀਂ ਹੈ। ਬੱਚੇ ਤਾਂ ਮੰਨ ਲੈਂਦੇ ਹਨ ਵੱਡੇ ਜ਼ਲਦੀ ਨਹੀਂ ਮੰਨਦੇ।
4. 11 ਜਨਵਰੀ 2026 ਦਾ ਪ੍ਰਣ : ਸਤਿਗੁਰੂ ਦੀ ਗੱਲ ਨੂੰ ਦਿਲੋਂ ਸੁਣਾਂਗੇ ਤੇ ਮੰਨਾਂਗੇ। ਬਚਨਾਂ ਨੂੰ ਕਦੇ ਅਣਗੌਲਿਆ ਨਹੀਂ ਕਰਾਂਗੇ।
ਬਚਨ: ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਅਜਿਹਾ ਕਰਨ ਨਾਲ ਮਾਲਕ ਵੀ ਤੁਹਾਨੂੰ ਖੁਸ਼ੀਆਂ ਦੀ ਕੋਈ ਕਮੀ ਨਹੀਂ ਛੱਡੇਗਾ।
5. 15 ਜਨਵਰੀ 2026 ਦਾ ਪ੍ਰਣ: ‘‘ਮਾਲਕਾ ਤੇਰਾ ਸ਼ੁਕਰ ਐ! ਅੱਜ ਮੈਂ ਜਿਉਂਦਾ ਹਾਂ।’’ ਇਹ ਸੋਚ ਕੇ ਦਿਨ ਦੀ ਸ਼ੁਰੂਆਤ 5-10 ਮਿੰਟ ਸਿਮਰਨ ਕਰਕੇ ਪੂਰੇ ਜੋਸ਼ ਨਾਲ ਕਰਾਂਗੇ।
6. 16 ਜਨਵਰੀ 2026 ਦਾ ਪ੍ਰਣ : ਲੰਗਰ ਸਤਿਗੁਰੂ ਦੀ ਨਿਆਮਤ ਮੰਨ ਕੇ ਪੂਰੀ ਸ਼ਰਧਾ ਨਾਲ ਗ੍ਰਹਿਣ ਕਰਾਂਗੇ, ਵੇਸਟਜ ਨਹੀਂ ਕਰਾਂਗੇ। ਤਾਂ ਕਿ ਸਤਿਗੁਰੂ ਨਾਲ ਆਸ਼ਕੀ ਵਧੇ।
ਬਚਨ : ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਜਿੰਨਾ ਲੰਗਰ ਖਾਧਾ ਹੈ ਓਨੀ ਸੇਵਾ ਵੀ ਰੋਜ਼ਾਨਾ ਕਰਾਂਗੇ।
7. 17 ਜਨਵਰੀ 2026 ਦਾ ਪ੍ਰਣ: ਵਿਹਾਰ ਤੇ ਲੈਣ-ਦੇਣ ਦੇ ਸੱਚੇ ਤੇ ਇਮਾਨਦਾਰ ਬਣਾਂਗੇ।
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਇੱਕ ਸਤਿਸੰਗੀ ਨੂੰ ਹਮੇਸ਼ਾ ਹੀ ਆਪਣੇ ਵਿਹਾਰ ਅਤੇ ਲੈਣ-ਦੇਣ ਦਾ ਸੱਚਾ ਤੇ ਇਮਾਨਦਾਰ ਹੋਣਾ ਚਾਹੀਦਾ ਹੈ।
8. 18 ਜਨਵਰੀ 2026 ਦਾ ਪ੍ਰਣ : ਆਪਣੇ ਗਿਆਨ ਦਾ ਹੰਕਾਰ ਨਹੀਂ ਕਰਾਂਗੇ ਤੇ ਨਿਮਰਤਾ ਪੂਰਵਕ ਦੂਜਿਆਂ ਦੇ ਨਾਲ ਆਪਣਾ ਗਿਆਨ ਵੰਡਾਂਗੇ।
ਬਚਨ: ਅੰਦਰੂਨੀ ਖੁਸ਼ੀ ਨਹੀਂ ਵੰਡਣੀ ਹੈ। ਤੁਹਾਨੂੰ ਜੋ ਚੰਗਾ ਗਿਆਨ ਹੈ ਜਿਸ ਨਾਲ ਕਿਸੇ ਦਾ ਭਲਾ ਹੋ ਜਾਵੇ ਉਹ ਗਿਆਨ ਵੰਡਣਾ ਚਾਹੀਦਾ ਹੈ ਪਰ ਗਿਆਨ ਉਸ ਜਗ੍ਹਾ ਵੰਡਣਾ ਚਾਹੀਦਾ ਹੈ ਜਿਸ ਜਗ੍ਹਾ ਕਦਰ ਹੋਵੇ। ਭੈਂਸ ਕੇ ਆਗੇ ਬੀਨ ਬਜਾਏ, ਭੈਂਸ ਬੈਠੀ ਪਗੁਰਾਏ। ਕਿਤੇ ਤੁਸੀਂ ਪੰਗਾ ਲੈ ਲੋ ਅਤੇ ਕਿਸੇ ਨੂੰ ਦੱਸੋ ਤਾਂ ਉਹ ਕਹੇ ਮੇਰਾ ਤਾਂ ਨੁਕਸਾਨ ਕਰਵਾ ਦਿੱਤਾ। ਉਸ ਜਗ੍ਹਾਂ ਦੱਸੋ ਜਿਸ ਜਗ੍ਹਾ ਕੋਈ ਸੁਣਨ ਵਾਲਾ ਹੋਵੇ। ਇੱਕ ਬੰਦੇ ਨੇ ਕਿਸੇ ਖੇਤ ਵਾਲੇ ਨੂੰ ਦੱਸਿਆ ਕਿ ਤਾਊ, ਇਹ ਕੰਮ ਇਸ ਤਰ੍ਹਾਂ ਨਹੀਂ ਹੁੰਦਾ। ਉਹ ਕਹਿਣ ਲੱਗਾ ‘‘ਓਏ! ਤੂੰ ਕਿੰਨਾ ਪੜਿ੍ਹਆ ਹੈਂ? ਉਸ ਨੇ ਕਿਹਾ ਕਿ ਮੈਂ ਬੀ.ਏ. ਹਾਂ। ਤਾਊ ਹੱਸ ਪਿਆ। ਉਸ ਨੇ ਕਿਹਾ ‘ਹੱਸੇ ਕਿਉਂ?’ ਤਾਊ ਨੇ ਕਿਹਾ, ‘ਭਾਈ! ਦੋ ਅੱਖਰ ਪੜ੍ਹੇੇ ਉਹ ਵੀ ਪੁੱਠੇ। ਏ, ਬੀ ਹੁੰਦਾ ਹੈ ਬੀ, ਏ ਨਹੀਂ ਹੁੰਦਾ।’ ਤਾਂ ਅਜਿਹਾ ਪੰਗਾ ਨਾ ਲੈ ਲਿਓ ਭਾਈ ਇਸ ਲਈ ਇਹ ਅਸੀਂ ਨਾਲ ਲਾ ਦਿੱਤਾ ਕਿ ਗਿਆਨ ਜ਼ਰੂਰ ਦਿਓ ਪਰ ਜਿਸ ਜਗ੍ਹਾ ਲੈਣ ਵਾਲਾ ਹੋਵੇ।
9. 20 ਜਨਵਰੀ 2026 ਦਾ ਪ੍ਰਣ: ਗੁੱਸਾ ਕਿਸੇ ਹੋਰ ’ਤੇ ਕੱਢਣ ਦੀ ਬਜਾਏ ਆਪਣੇ ਪਿੱਲੋ (ਸਰ੍ਹਾਣੇ) ’ਤੇ ਕੱਢਾਂਗੇ।
ਬਚਨ: ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਤੁਸੀਂ ਇਕੱਲੇ ਏਕਾਂਤ ’ਚ ਜਾ ਕੇ ਆਪਣੀ ਭੜਾਸ ਕੱਢ ਸਕਦੇ ਹੋ ਜਿਵੇਂ ਬਾਥਰੂਮ ’ਚ, ਸਰ੍ਹਾਣੇ ’ਤੇ ਮੁੱਕੇ ਮਾਰ ਕੇ ਕੱਢ ਲਿਆ ਕਰੋ।
10. 21 ਜਨਵਰੀ 2026 ਦਾ ਪ੍ਰਣ: ਸੇਵਾ ਦੇ ਦੌਰਾਨ ਇਹ ਧਿਆਨ ਰੱਖਾਂਗੇ ਕਿ ਡੇਰੇ ਦੇ ਇੱਕ ਪੈਸੇ ਦਾ ਵੀ ਨੁਕਸਾਨ ਨਾ ਹੋਵੇ।
ਬਚਨ: ਅਸੀਂ ਚਾਹਾਂਗੇ ਕਿ ਤੁਸੀਂ ਘਰ ’ਚ ਵੀ ਧਿਆਨ ਰੱਖੋ ਕਿ ਤੁਹਾਡੇ ਘਰ ਦਾ ਨੁਕਸਾਨ ਨਾ ਹੋਵੇ ਅਤੇ ਡੇਰੇ ਦਾ ਵੀ ਨੁਕਸਾਨ ਨਾ ਹੋਵੇ ਕਿਉਂਕਿ ਘਰ ’ਚ ਵੀ ਤੁਸੀਂ ਜੇਕਰ ਸਹੀ ਤਰੀਕੇ ਨਾਲ ਚੱਲੋਗੇ ਤਾਂ ਬਰਕਤਾਂ ਹੀ ਬਰਕਤਾਂ ਅਤੇ ਤਨ, ਮਨ, ਧਨ ਨਾਲ ਤੁਸੀਂ ਸੇਵਾ ਕਰ ਸਕੋਗੇ।
11. 22 ਜਨਵਰੀ 2026 ਦਾ ਪ੍ਰਣ: ਜਿੰਨਾ ਹੋ ਸਕੇ ਆਪਣਾ ਕੰਮ ਖੁਦ ਕਰਾਂਗੇ।
ਬਚਨ: ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਅਸੀਂ ਤਾਂ ਸ਼ੁਰੂ ਤੋਂ ਹੀ ਆਪਣੇ ਸਾਰੇ ਕੰਮ ਖੁਦ ਕਰਦੇ ਹਾਂ।
12. 24 ਜਨਵਰੀ 2026 ਦਾ ਪ੍ਰਣ: ਘਰ ’ਚ ਖਾਣਾ ਤੇ ਡੇਰੇ ’ਚ ਲੰਗਰ ਸਿਮਰਨ ਕਰਦੇ ਹੋਏ ਬਣਾਵਾਂਗੇ।
ਬਚਨ: ਜੇਕਰ ਤੁਸੀਂ ਅਜਿਹਾ ਕਰ ਲਓ ਤਾਂ ਵਾਰੇ-ਨਿਆਰੇ ਹੋ ਜਾਣਗੇ। ਇਹ ਬਹੁਤ ਵੱਡੀ ਗੱਲ ਹੈ ਤੁਸੀਂ ਜ਼ਰੂਰ ਕਰਿਓ। ਭਗਵਾਨ ਕਰੇ ਇਸ ’ਚ ਬਰਕਤ ਆਵੇ, ਤੁਹਾਡੇ ’ਚ ਕ੍ਰੋਧ ਘੱਟ ਹੋ ਜਾਵੇ, ਟੈਨਸ਼ਨ ਘੱਟ ਹੋ ਜਾਵੇ ਜੋ ਨੱਕ ਚੜਿ੍ਹਆ ਰਹਿੰਦਾ ਹੈ ਉਹ ਲੈਵਲ ’ਤੇ ਆ ਜਾਵੇ ਭਾਵ ਜਿਸ ਦੇ ਗੁੱਸਾ ਨੱਕ ’ਤੇ ਰਹਿੰਦਾ ਹੈ ਨੱਕ ਤੋਂ ਉੱਡ ਜਾਵੇ।
13. 25 ਜਨਵਰੀ 2026 ਦਾ ਪ੍ਰਣ: ਖੁਦ ਦਾ ਮਨ ਸੇਵਾ-ਸਿਮਰਨ ’ਚ ਲਾਵਾਂਗੇ ਤੇ ਜੇਕਰ ਕਿਸੇ ਦੂਜੇ ਦਾ ਮਨ ਹਾਵੀ ਹੈ ਤਾਂ ਉਸ ਦੀ ਗਲਤਫਹਿਮੀ ਦੂਰ ਕਰਕੇ ਮਾਲਕ ਨਾਲ ਜੋੜਨ ਦੀ ਕੋਸ਼ਿਸ਼ ਕਰਾਂਗੇ।
ਬਚਨ: ਪੂਜਨੀਕ ਗੁਰੂ ਜੀ ਨੇ ਫਰਮਾਇਆ, ਅਸ਼ੀਰਵਾਦ! ਮਾਲਕ ਤੁਹਾਨੂੰ ਖੁਸ਼ੀਆਂ ਨਾਲ ਨਵਾਜੇ। ਇੱਕ ਵਿੱਛੜੇ ਨੂੰ ਮਾਂ ਨਾਲ ਮਿਲਾਉਣ ਜਿਹਾ ਕੋਈ ਹੋਰ ਪੁੰਨ ਨਹੀਂ ਹੈ।
14. 29 ਜਨਵਰੀ 2026 ਦਾ ਪ੍ਰਣ: ਕਿਸੇ ਵੀ ਗੱਲ ’ਤੇ ਤੁਰੰਤ ਗੁੱਸੇ ’ਚ ਰਿਐਕਟ ਨਹੀਂ ਕਰਾਂਗੇ। ਹੌਸਲੇ ਨਾਲ ਜਵਾਬ ਦੇਵਾਂਗੇ।
15. 30 ਜਨਵਰੀ 2026 ਦਾ ਪ੍ਰਣ: ਸੇਵਾ ਵਧ-ਚੜ੍ਹ ਕੇ ਕਰਾਂਗੇ। ਸੇਵਾ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਵਾਂਗੇ।
ਬਚਨ: ਜ਼ੋਰ-ਸ਼ੋਰ ਨਾਲ ਸੇਵਾ ਕਰਨਾ ਭਗਵਾਨ ਮੇਵਾ ਦੇਵੇਗਾ। ਘਰ-ਪਰਿਵਾਰ ’ਚ ਖੁਸ਼ੀਆਂ ਆਉਣਗੀਆਂ ਅਤੇ ਕੰਮ-ਧੰਦੇ ’ਚ ਤਰੱਕੀ ਹੋਵੇਗੀ।
16. 31 ਜਨਵਰੀ 2026 ਦਾ ਪ੍ਰਣ: ਕਦੇ ਇਹ ਨਹੀਂ ਸੋਚਾਂਗੇ ਕਿ ਮੈਂ ਬਹੁਤ ਕੰਮ ਕਰ ਲਿਆ, ਮੈਂ ਥੱਕ ਗਿਆ ਸਗੋਂ ਇਹ ਸੋਚਾਂਗੇ ਕਿ ਅਜੇ ਤਾਂ ਹੋਰ ਕੰਮ ਕਰਨਾ ਹੈ ਤਾਂ ਕਿ ਕਦੇ ਥਕਾਵਟ ਹੀ ਨਾ ਆਵੇ।
ਬਚਨ: ਪ੍ਰਣ ’ਤੇ ਅਮਲ ਕਰਨਾ। ਕਈ ਲੋਕਾਂ ਦੀ ਆਦਤ ਹੈ ਇੱਥੋਂ ਮਜਲਿਸ ’ਚੋਂ ਉੱਠਦੇ ਹੀ ਅਜਿਹਾ ਕਹਿਣ ਦੀ। ਕਈ ਤਾਂ ਬੈਠੇ-ਬੈਠੇ ਠੰਢ ਨਾਲ ਜੁੜ ਜਾਂਦੇ ਹਨ। ਹੁਣੇ ਪਤਾ ਲੱਗ ਜਾਵੇ ਕਿ ਕਿੰਨਾ ਅਮਲ ਕਰਦੇ ਹੋ। ਮਜਲਿਸ ’ਚੋਂ ਉੱਠਦੇ ਸਮੇਂ ਕਹੋ ਕਿ ਆਹਾ! ਮਜ਼ਾ ਆ ਰਿਹਾ ਹੈ। ਆਪਣੇ-ਆਪ ਨੂੰ ਹੁਣੇ ਤੋਂ ਬਦਲਣਾ ਹੋਵੇਗਾ। ਬੁੱਲੇ ਸ਼ਾਹ ਵਾਲੀ ਗੱਲ ਹੀ ਯਾਦ ਆਉਂਦੀ ਹੈ ਕਿ ‘‘ਮਨ ਦਾ ਕੀ ਸਮਝਾਉਣਾ, ਇੱਧਰੋਂ ਪੁੱਟ ਕੇ, ਉੱਧਰ ਲਾਉਣਾ।’’ ਹਮੇਸ਼ਾ ਪਾਜ਼ਿਟਿਵ ਰਹੋ।
17. 4 ਫਰਵਰੀ 2026 ਦਾ ਪ੍ਰਣ: ਕੋਈ ਵੀ ਨੇਕ ਕੰਮ ਲਈ ਟਾਲ-ਮਟੋਲ ਨਹੀਂ ਕਰਾਂਗੇ, ਕੰਮ ਸਮੇਂ ’ਤੇ ਤੁਰੰਤ ਕਰਾਂਗੇ।
18. 5 ਫਰਵਰੀ 2026 ਦਾ ਪ੍ਰਣ: ਜਦੋਂ ਵੀ ਪਰਿਵਾਰ ’ਚ ਕੋਈ ਸਾਡੇ ’ਤੇ ਗੁੱਸਾ ਕਰੇ ਤਾਂ ਅਸੀਂ ਉਲਟਾ ਉਸ ’ਤੇ ਗੁੱਸਾ ਹੋਣ ਦੀ ਬਜਾਇ ਪਿਆਰ ਨਾਲ ਦੀਨਤਾ ਨਾਲ ਹੱਥ ਜੋੜ ਕੇ ਨਾਅਰਾ ਬੋਲਾਂਗੇ।
ਬਚਨ: ਜੇਕਰ ਤੁਸੀਂ ਇਸ ਤਰ੍ਹਾਂ ਗੁੱਸਾ ਕਰ ਬੈਠੇ, ਕੋਈ ਗੱਲ ਨਹੀਂ ਜਿਵੇਂ ਹੀ ਤੁਹਾਡੇ ’ਤੇ ਕੋਈ ਗੁੱਸਾ ਹੋਣਾ ਸ਼ੁਰੂ ਹੋਇਆ ਅਤੇ ਤੁਸੀਂ ਕਿਹਾ, ‘‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’’ ਹੋ ਸਕਦਾ ਹੈ ਇਸ ਨਾਲ ਸਾਹਮਣੇ ਵਾਲੇ ਦਾ ਗੁੱਸਾ ਹੀ ਟਲ਼ ਜਾਵੇ।
19. 6 ਫਰਵਰੀ 2026 ਦਾ ਪ੍ਰਣ: ਬੱਚਿਆਂ ਨੂੰ ਸਮਝਾਉਣ ਲਈ ਖੁਦ ਉਦਾਹਰਨ ਬਣ ਕੇ ਪੇਸ਼ ਆਵਾਂਗੇ।
20. 8 ਫਰਵਰੀ 2026 ਦਾ ਪ੍ਰਣ: ਜੇਕਰ ਕੋਈ ਸਾਨੂੰ ਸਾਡੀ ਗਲਤੀ ਦੱਸਦਾ ਹੈ ਤਾਂ ਅਸੀਂ ਉਸ ਦਾ ਬੁਰਾ ਨਹੀਂ ਮੰਨਾਂਗੇ ਸਗੋਂ ਗਲਤੀ ਨੂੰ ਸੁਧਾਰਾਂਗੇ।
21. 27 ਮਈ 2026 ਦਾ ਪ੍ਰਣ: ਜਦੋਂ ਵੀ ਇੱਕ-ਦੂਜੇ ਨੂੰ ਮਿਲਾਂਗੇ ਤਾਂ ਉਨ੍ਹਾਂ ਤੋਂ ‘‘ਸੇਵਾ-ਸਿਮਰਨ ਤੇ ਮਾਲਕ ਨਾਲ ਪਿਆਰ ਕਿਵੇਂ ਹੈ?’’ ਜ਼ਰੂਰ ਪੁੱਛਾਂਗੇ।
ਬਚਨ: ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਜੇਕਰ ਤੁਸੀਂ ਅਜਿਹਾ ਪੁੱਛੋਗੇ ਤਾਂ ਦੂਜੇ ਨੂੰ ਦੱਸਣ ਲਈ ਤੁਸੀਂ ਖੁਦ ਵੀ ਸਿਮਰਨ ਕਰਨ ਲੱਗੋਗੇ।
22. 28 ਮਈ 2026 ਦਾ ਪ੍ਰਣ: ਜੇਕਰ ਕਿਸੇ ਅਤਿ ਜ਼ਰੂਰਤਮੰਦ ਗਰੀਬ ਨੂੰ ਉਧਾਰ ਦਿੱਤਾ ਹੈ, ਤਾਂ ਪੈਸਾ ਵਾਪਸ ਲੈਂਦੇ ਸਮੇਂ, ਵਿਆਜ ਛੱਡ ਕੇ ਸਿਰਫ਼ ਮੂਲ ਵਾਪਸ ਲਵਾਂਗੇ ਤਾਂ ਕਿ ਉਸ ’ਤੇ ਬੋਝ ਨਾ ਪਵੇ।
ਬਚਨ: ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਲਗਭਗ 1974-75 ’ਚ ਪੂਜਨੀਕ ਬਾਪੂ ਜੀ ਅਤੇ ਅਸੀਂ ਸੂਰਾਂਵਾਲੀ ਪਿੰਡ ਦੇ ਇੱਕ ਗਰੀਬ ਪਰਿਵਾਰ ਦੀ ਲੜਕੀ ਦੇ ਵਿਆਹ ’ਚ 200 ਰੁਪਏ ਦੀ ਆਰਥਿਕ ਮੱਦਦ ਕੀਤੀ ਜੋ ਉਸ ਦੇ ਵਾਪਸ ਕਰਨ ’ਤੇ ਵੀ ਨਹੀਂ ਲਏ।
23. 29 ਮਈ 2026 ਦਾ ਪ੍ਰਣ: ਸੇਵਾ ਦੇ ਦੌਰਾਨ ਡਿਊਟੀ ਠੋਕ ਕੇ ਦੇਵਾਂਗੇ। ਗੁੱਸਾ ਨਹੀਂ ਕਰਾਂਗੇ, ਮਿੱਠਾ ਬੋਲਾਂਗੇ। ਅਕੜੂਚੰਦ, ਮਕੜੂਨਾਥ, ਆਗੜੇ ਤੇ ਬਾਘੜੇ ਨਹੀਂ ਬਣਾਂਗੇ।
ਬਚਨ: ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਹੁਣ ਸਾਰੇ ਖਾਸਕਰ ਬੱਚੇ ਇਨ੍ਹਾਂ ਸੇਵਾਦਾਰਾਂ ਨੂੰ ਇਸ ਤਰ੍ਹਾਂ ਦੇਖਣਗੇ ਕਿ ਹਾਂ, ਇਹ ਉਹ ਹਨ ਭਾਵ ਆਗੜੇ, ਬਾਘੜੇ ਹਨ ਜਾਂ ਫਿਰ ਅਕੜੂਚੰਦ, ਮਕੜੂਨਾਥ ਹਨ।
24. 30 ਮਈ 2026 ਦਾ ਪ੍ਰਣ: ਪੰਛੀਆਂ ਲਈ ਦਾਣਾ ਤੇ ਪਾਣੀ ਦੇ ਕਟੋਰੇ ਰੱਖਾਂਗੇ ਤੇ ਉਸ ’ਚ ਰੋਜ਼ਾਨਾ ਪਾਣੀ ਪਾਇਆ ਕਰਾਂਗੇ।
ਬਚਨ: ਪੂਜਨੀਕ ਗੁਰੂ ਜੀ ਨੇ ਫ਼ਰਮਾਇਆ, ਇਹ ਬਹੁਤ ਦਇਆ-ਭਾਵਨਾ ਦਾ ਕੰਮ ਹੈ। ਅਸੀਂ ਵੀ ਤੇਰਾਵਾਸ ’ਚ 36 ਕਟੋਰੇ ਰਖਵਾਏ ਹਨ।
25. 31 ਮਈ 2026 ਦਾ ਪ੍ਰਣ: ਜਦੋਂ ਤੱਕ ਬਹੁਤ ਜ਼ਿਆਦਾ ਜ਼ਰੂਰੀ ਨਾ ਹੋਵੇ, ਨਾਮ ਚਰਚਾ ਸਤਿਸੰਗ ’ਚ ਇੱਕ-ਦੂਜੇ ਨਾਲ ਗੱਲ ਨਹੀਂ ਕਰਾਂਗੇ। ਚੁੱਪ ਰਹਿ ਕੇ ਅਨਮੋਲ ਬਚਨ ਤੇ ਸ਼ਬਦਬਾਣੀ ਸੁਣਾਂਗੇ।
ਬਚਨ: ਸਤਿਸੰਗ ’ਚ ਚੁੱਪਚਾਪ ਬੈਠ ਕੇ ਸਤਿਸੰਗ ਸੁਣੋਗੇ ਤਾਂ ਬਹੁਤ ਕੁਝ ਪ੍ਰਾਪਤ ਕਰੋਗੇ।
26. 2 ਜੂਨ 2026 ਦਾ ਪ੍ਰਣ: ਵਾਕਿੰਗ ਤੇ ਰਨਿੰਗ ਕਰਦੇ ਸਮੇਂ ਨਾਲ-ਨਾਲ ਸਿਮਰਨ ਕਰਾਂਗੇ।
ਬਚਨ: ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਪੁੰਨ ਦਾ ਪੁੰਨ ਨਾਲ ਹੀ ਫਲੀਆਂ। ਐਕਸਰਸਾਈਜ਼ ਵੀ ਹੋ ਜਾਵੇਗੀ ਤੇ ਸਿਮਰਨ ਵੀ ਬਣੇਗਾ।
27. 4 ਜੂਨ 2026 ਦਾ ਪ੍ਰਣ: ਅਸੀਂ ਡੇਰੇ ਦੇ ਆਫੀਸ਼ੀਅਲ ਚੈਨਲਾਂ ਨੂੰ ਹੀ ਫਾਲੋ ਕਰਾਂਗੇ। ਡੇਰੇ ਤੇ ਹੋਰ ਨਾਂਅ ਤੋਂ ਬਣੇ ਫੇਕ ਪੇਜ ਤੇ ਚੈਨਲਾਂ ਨੂੰ ਅਨਫਾਲੋ ਕਰਾਂਗੇ ਤੇ ਉਸ ਦੀ ਜਾਣਕਾਰੀ ਨੂੰ ਕਿਸੇ ਨਾਲ ਸ਼ੇਅਰ ਨਹੀਂ ਕਰਾਂਗੇ।
ਬਚਨ: ਪੂਜਨੀਕ ਗੁਰੂ ਜੀ ਨੇ ਫ਼ਰਮਾਇਆ, ਫਾਲੋ ਕਰਦੇ ਹੀ ਸਤਿਸੰਗ ਵਰਗੀਆਂ ਖੁਸ਼ੀਆਂ ਦਾ ਅਹਿਸਾਸ ਤੁਹਾਨੂੰ ਹੋਣਾ ਸ਼ੁਰੂ ਹੋ ਜਾਵੇਗਾ।
28. 6 ਜੂਨ 2026 ਦਾ ਪ੍ਰਣ: ਦੂਜਿਆਂ ਨੂੰ ਸਲਾਹ ਦੇਣ ਤੋਂ ਪਹਿਲਾਂ ਖੁਦ ਨੇਕ-ਚੰਗੇ ਕਰਮ ਕਰਾਂਗੇ ਤੇ ਉਦਾਹਰਨ ਬਣਾਂਗੇ।
ਬਚਨ: ਪੂਜਨੀਕ ਗੁਰੂ ਜੀ ਨੇ ਫ਼ਰਮਾਇਆ, ਜ਼ਰੂਰਤ ਪੈਣ ’ਤੇ ਸਲਾਹ ਵੀ ਜ਼ਰੂਰ ਦੇਣੀ ਚਾਹੀਦੀ ਹੈ ਜੇਕਰ ਤੁਹਾਨੂੰ ਤਜ਼ਰਬਾ ਹੈ। ਅਸੀਂ ਤਾਂ ਤੁਹਾਨੂੰ ਸਲਾਹ ਦਿੰਦੇ ਹੀ ਰਹਿੰਦੇ ਹਾਂ। ਤੁਸੀਂ ਕਿੰਨੀ ਮੰਨਦੇ ਹੋ ਤੁਹਾਡੇ ’ਤੇ ਨਿਰਭਰ ਕਰਦਾ ਹੈ। ਜਿਸ ਜਗ੍ਹਾ ਜ਼ਰੂਰੀ ਹੋਵੇ ਉਸ ਜਗ੍ਹਾ ਸਲਾਹ ਦੇ ਵੀ ਸਕਦੇ ਹੋ।
29. 7 ਜੂਨ 2026 ਦਾ ਪ੍ਰਣ: ਜਿਸ ਤਰ੍ਹਾਂ ਰੋਜ਼ਾਨਾ ਸਵੇਰੇ ਬਾਹਰ ਦੀ ਸਫ਼ਾਈ ਕਰਦੇ ਹਾਂ ਉਸੇ ਤਰ੍ਹਾਂ ਰੋਜ਼ ਰਾਤ ਨੂੰ ਦਿਲ ਦੀ ਸਫ਼ਾਈ ਕਰਾਂਗੇ। ਜੇਕਰ ਕਿਸੇ ਨੇ ਸਾਡੇ ਨਾਲ ਬੁਰਾ ਕੀਤਾ ਹੈ ਤਾਂ ਉਸ ਨੂੰ ਭੁਲਾ ਕੇ ਹਰ ਰੋਜ਼ ਨਵਾਂ ਦਿਨ ਸ਼ੁਰੂ ਕਰਾਂਗੇ।
ਬਚਨ: ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਇੱਕ ਬੱਚੇ ਨੇ ਸ਼ੇਅਰ ਸੁਣਾਇਆ ਸੀ - ‘‘ਮੈਨੇ ਆਪ ਜੀ ਕਾ ਬਚਨ ਮਾਨਕਰ ਕਿਸੀ ਸੇ ਮਾਫ਼ੀ ਮਾਂਗੀ ਔਰ ਕਿਸੀ ਕੋ ਮਾਫ਼ ਕਰ ਦੀਆ। ਵਾਹ! ਮਾਲਿਕ ਯਹ ਤੋ ਆਪ ਜੀ ਨੇ ਮੇਰੀ ਜ਼ਿੰਦਗੀ ਕੋ ਬੜਾ ਆਸਾਨ ਕਰ ਦੀਆ॥’’
30. 11 ਜੂਨ 2026 ਦਾ ਪ੍ਰਣ: ਆਪਸ ’ਚ ਕਿੰਨੀ ਵੀ ਵੱਡੀ ਗੱਲ ਕਿਉਂ ਨਾ ਹੋ ਜਾਵੇ, ਇੱਕ-ਦੂਜੇ ਨੂੰ ਨਾਅਰਾ ਜ਼ਰੂਰ ਲਾਵਾਂਗੇ।
ਬਚਨ: ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਨਾਅਰਾ ਲਾਉਣਾ ਚਾਹੀਦਾ ਹੈ। ਇੱਕ-ਦੂਜੇ ਨੂੰ ਮਿਲਦੇ ਹੋਏ ਜੋ ਪਹਿਲਾਂ ਨਾਅਰਾ ਲਾਉਂਦਾ ਹੈ ਸਤਿਗੁਰੂ ਦਾ ਮੂੰਹ ਉਸ ਵੱਲ ਹੁੰਦਾ ਹੈ ਸੋ ਨਾਅਰਾ ਜ਼ਰੂਰ ਲਾਇਆ ਕਰੋ। ਮਾਲਕ ਤੁਹਾਨੂੰ ਖੁਸ਼ੀਆਂ ਦੇਵੇ। ਨਾਅਰੇ ਦੀਆਂ ਖੁਸ਼ੀਆਂ ਵੱਖਰੀਆਂ ਮਿਲਣ।
31. 12 ਜੂਨ 2026 ਦਾ ਪ੍ਰਣ: ਸਤਿਸੰਗ-ਸੇਵਾ-ਸਿਮਰਨ (SSS) ਦਾ ਸਿਮ ਕਾਰਡ ਯੂਜ ਕਰਦੇ ਹੋਏ ਮਨ ਦਾ ਮੁਕਾਬਲਾ ਕਰਾਂਗੇ।
ਬਚਨ: ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਮਾਲਕ ਤੁਹਾਡੇ ਘਰ ਤੇ ਸਰੀਰ ’ਚ ਖੁਸ਼ੀਆਂ ਤੇ ਨਵੀਂ ਊਰਜਾ ਦੇਵੇ।
32. 14 ਜੂਨ 2026 ਦਾ ਪ੍ਰਣ: ਥੈਲੇਸੀਮੀਆ ਦੇ ਮਰੀਜ਼ਾਂ ਲਈ ਜ਼ਰੂਰਤ ਅਨੁਸਾਰ ਜਿੱਥੇ ਵੀ ਜ਼ਰੂਰਤ ਹੋਵੇਗੀ ਨਿਯਮਿਤ ਰੂਪ ’ਚ ਖੂਨਦਾਨ ਕਰਾਂਗੇ।
ਬਚਨ: ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਖੂਨਦਾਨ ਮਹਾਂਦਾਨ। ਕਿਸੇ ਵੀ ਬਿਮਾਰ ਦੀ ਸਹਾਇਤਾ ਕਰਨ ਨਾਲ ਮਾਲਕ ਖੁਸ਼ੀਆਂ ਨਾਲ ਮਾਲਾਮਾਲ ਕਰ ਦਿੰਦਾ ਹੈ।
33. 16 ਜੂਨ 2026 ਦਾ ਪ੍ਰਣ: ਅਸੀਂ ਏਆਈ ਟੈਕਨਾਲੋਜੀ ਤੇ ਸੋਸ਼ਲ ਮੀਡੀਆ ਦੀ ਵਰਤੋਂ ਸਿੱਖਿਆ, ਜਾਗਰੂਕਤਾ ਤੇ ਸਮਾਜ ਕਲਿਆਣ ਲਈ ਕਰਾਂਗੇ, ਨਾ ਕਿਸੇ ਨੂੰ ਨੁਕਸਾਨ ਪਹੁੰਚਾਉਣ ਤੇ ਗੁੰਮਰਾਹ ਕਰਨ ਲਈ।
ਬਚਨ: ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਮਾਲਕ ਤੁਹਾਡੇ ਧਿਆਨ ਨੂੰ ਹੋਰ ਵਧਾਵੇ, ਤੁਸੀਂ ਤਰੱਕੀ ਕਰੋ।
34. 17 ਜੂਨ 2026 ਦਾ ਪ੍ਰਣ: ਸੁਖਦੁਆ ਸਮਾਜ ਨੂੰ ਸਨਮਾਨ ਦੇਵਾਂਗੇ ਤੇ ਉਨ੍ਹਾਂ ਨੂੰ ਕੋਈ ਗਲਤ ਸ਼ਬਦ ਨਹੀਂ ਕਹਾਂਗੇ।
ਬਚਨ: ਪੂਜਨੀਕ ਗੁਰੂ ਜੀ ਨੇ ਫ਼ਰਮਾਇਆ, ਸੁਖਦੁਆ ਸਮਾਜ ਵੀ ਗਾਲ੍ਹਾਂ ਜਾਂ ਅਜਿਹੀ ਚੀਜ਼ ਨਹੀਂ ਕਰੇਗਾ, ਤੁਸੀਂ ਵੀ ਸੁਖਦੁਆ ਸਮਾਜ ਦੇ ਲੋਕਾਂ ਨੂੰ ਗਾਲ੍ਹਾਂ ਨਹੀਂ ਦਿਓਗੇ, ਗਲਤ ਸ਼ਬਦ ਨਹੀਂ ਕਹੋਗੇ। ਪਰਿਵਾਰ, ਜਿੱਥੇ ਉਹ ਜਾਂਦੇ ਹਨ, ਉਹ ਵੀ ਗਲਤ ਨਾ ਬੋਲਣ ਅਤੇ ਜਾਣ ਵਾਲੇ ਵੀ ਉਨ੍ਹਾਂ ਨੂੰ ਗਲਤ ਨਾ ਬੋਲਣ।
35. 19 ਜੂਨ 2026 ਦਾ ਪ੍ਰਣ: ਕਿਸੇ ਵੀ ਨੇਕ ਕਾਰਜ ਲਈ ‘‘ਮੈਂ ਕਰ ਨਹੀਂ ਸਕਦਾ’’ ਕਦੇ ਨਹੀਂ ਬੋਲਾਂਗੇ। ‘‘ਮੈਂ ਕਰ ਲਵਾਂਗਾ, ਕਰਕੇ ਛੱਡਾਂਗਾ’’ ਇਹ ਸ਼ਬਦ ਬੋਲਾਂਗੇ। ਨੈਗੇਟੀਵਿਟੀ ਛੱਡ ਕੇ ਜਨੂੰਨ ਨਾਲ ਅੱਗੇ ਵਧਾਂਗੇ।
36. 20 ਜੂਨ 2026 ਦਾ ਪ੍ਰਣ: ਦੁਨੀਆਂ ਵੱਲੋਂ ਅੰਨ੍ਹੇ, ਬੋਲੇ, ਗੂੰਗੇ ਹੋ ਕੇ ਸੱਚੇ ਮੁਰੀਦ ਬਣ ਕੇ ਰਹਾਂਗੇ। ਸਤਿਗੁਰੂ ਜੋ ਦਿਖਾਵੇ ਉਹ ਦੇਖਾਂਗੇ, ਜੋ ਸੁਣਾਵੇ ਉਹ ਸੁਣਾਂਗੇ, ਜੋ ਬੁਲਾਵੇ ਉਹ ਬੋਲਾਂਗੇ।
ਬਚਨ: ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਤੁਸੀਂ ਇਹ ਪ੍ਰਣ ਨਾਅਰਾ ਲਾ ਕੇ ਕਰਦੇ ਹੋ ਤਾਂ ਮਾਲਕ ਤੁਹਾਨੂੰ ਜ਼ਲਦੀ ਤੋਂ ਜ਼ਲਦੀ ਉਹ ਖੁਸ਼ੀਆਂ, ਜੋ ਪੂਰਨ ਮੁਰੀਦ ਨੂੰ ਮਿਲਦੀਆਂ ਹਨ, ਤੁਹਾਡੀ ਝੋਲੀ ’ਚ ਵੀ ਪਾਵੇ।
37. 21 ਜੂਨ 2026 ਦਾ ਪ੍ਰਣ: ਹਮੇਸ਼ਾ ਸਟੂਡੈਂਟ ਬਣੇ ਰਹਾਂਗੇ। ਦੂਜਿਆਂ ਤੋਂ ਗਲਤ ਆਦਤਾਂ ਗ੍ਰਹਿਣ ਨਹੀਂ ਕਰਾਂਗੇ ਸਗੋਂ ਚੰਗੇ ਗੁਣਾਂ ਨੂੰ ਅਪਣਾਵਾਂਗੇ।
ਬਚਨ: ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਤੁਹਾਡੇ ਅੰਦਰ ਮਾਲਕ ਦੇ ਦਰਸ਼ਨਾਂ ਦਾ ਗੁਣ ਐਡ ਹੋ ਜਾਵੇ, ਨੂਰੀ ਦਰਸ਼ਨ ਜਾਂ ਸਾਦੇ ਦਰਸ਼ਨ ਕੋਈ ਵੀ।
38. 24 ਜੂਨ 2026 ਦਾ ਪ੍ਰਣ: ਰੋਜ਼ਾਨਾ ਸਿਮਰਨ ਤੋਂ ਪਹਿਲਾਂ ਸਤਿਗੁਰੂ ਦੀ ਤੰਦਰੁਸਤੀ ਤੇ ਡੇਰੇ ਦੀ ਤਰੱਕੀ ਲਈ ਅਰਦਾਸ ਕਰਾਂਗੇ।

Women Empowerment Success Story: ਪਿਤਾ ਤੇ ਭਰਾ ਦੀ ਮੌਤ ਤੋਂ ਬਾਅਦ 30 ਸਾਲਾ ਹੁਸਨ ਕੌਰ ਗੰਨੇ ਦਾ ਰਸ ਵੇਚ ਕੇ ਕਰ ਰਹੀ ਹੈ ਬਿਮਾਰ ਮਾਂ ਦਾ ਇਲਾਜ
Women Empowerment Success Story: (ਸੱਚ ਕਹੂੰ ਨਿਊਜ਼) ਸੰਗਰੂਰ। ਜੇਕਰ ਇਨਸਾਨ ਦੇ ਮਨ ਵਿੱਚ ਸੱਚਾ ਜਜ਼ਬਾ ਅਤੇ ਹਿੰਮਤ ਹੋਵੇ, ਤਾਂ ਉਹ ਹਰ ਮੁਸ਼ਕਿਲ ਦਾ ਸਾਹਮਣਾ ਕਰਦਿਆਂ ਮਿਹਨਤ ਦੀ ਕਮਾਈ ਨਾਲ ਇੱਕ ਸਨਮਾਨਜਨਕ ਜ਼ਿੰਦਗੀ ਜੀ ਸਕਦਾ ਹੈ। ਅਜਿਹੀ ਹੀ ਇੱਕ ਮਿਸਾਲ ਸੰਗਰੂਰ ਜ਼ਿਲ੍ਹੇ ਦੇ ਪਿੰਡ ਵੀਰ ਖੁਰਦ ਦੀ ਰਹਿਣ ਵਾਲੀ 30 ਸਾਲਾ ਹੁਸਨ ਕੌਰ ਨੇ ਪੇਸ਼ ਕੀਤੀ ਹੈ, ਜੋ ਭਾਰੀ ਪਰਿਵਾਰਕ ਸੰਕਟ ਦੇ ਬਾਵਜ਼ੂਦ ਅੱਜ ਖ਼ੁਦ ਕੰਮ ਕਰਕੇ ਆਪਣੀ ਮਾਂ ਦਾ ਸਹਾਰਾ ਬਣੀ ਹੋਈ ਹੈ। ਸਾਲ 2004 ਵਿੱਚ ਭਰਾ ਅਤੇ ਫਿਰ 2014 ਵਿੱਚ ਪਿਤਾ ਦੀ ਮੌਤ ਤੋਂ ਬਾਅਦ ਘਰ ਵਿੱਚ ਮਾਂ-ਧੀ ਇਕੱਲੀਆਂ ਰਹਿ ਗਈਆਂ ਸਨ। ਘਰ ਵਿੱਚ ਕੋਈ ਹੋਰ ਕਮਾਉਣ ਵਾਲਾ ਨਾ ਹੋਣ ਕਾਰਨ ਹੁਸਨ ਨੇ ਸਾਰੀਆਂ ਜ਼ਿੰਮੇਵਾਰੀਆਂ ਆਪਣੇ ਮੋਢਿਆਂ 'ਤੇ ਲਈਆਂ। ਇੱਕ ਵਾਰ ਹਾਦਸੇ ਦਾ ਸ਼ਿਕਾਰ ਹੋਣ ਦੇ ਬਾਵਜ਼ੂਦ, ਉਹ ਅੱਜ ਸੜਕ ਕਿਨਾਰੇ ਗੰਨੇ ਦੇ ਰਸ ਦੀ ਰੇੜ੍ਹੀ ਲਗਾ ਕੇ ਹਰ ਮਹੀਨੇ ਆਪਣੀ ਬਿਮਾਰ ਮਾਂ ਦੀ ਦਵਾਈ 'ਤੇ ਹੋਣ ਵਾਲੇ 3,500 ਰੁਪਏ ਦੇ ਖਰਚੇ ਅਤੇ ਘਰ ਦਾ ਗੁਜ਼ਾਰਾ ਚਲਾ ਰਹੀ ਹੈ।

ਇਹ ਵੀ ਪੜ੍ਹੋ: Share Market: ਲਾਲ ਨਿਸ਼ਾਨ 'ਤੇ ਖੁੱਲ੍ਹਿਆ ਸ਼ੇਅਰ ਬਾਜ਼ਾਰ, ਸੈਂਸੇਕਸ 464 ਅੰਕ ਡਿੱਗਿਆ

ਗੱਲਬਾਤ ਦੌਰਾਨ ਹੁਸਨ ਕੌਰ ਨੇ ਦੱਸਿਆ ਕਿ ਉਸ ਨੇ ਕਦੇ ਕਿਸੇ ਅੱਗੇ ਹੱਥ ਨਹੀਂ ਫੈਲਾਇਆ। ਮਾਂ ਦੀ ਦੇਖਭਾਲ ਲਈ ਉਸ ਨੇ ਵਿਆਹਾਂ ਵਿੱਚ ਕੂੜਾ ਇਕੱਠਾ ਕਰਨ ਤੋਂ ਲੈ ਕੇ ਅਨਾਜ ਮੰਡੀ ਦੀ ਸਫਾਈ ਤੱਕ ਦਾ ਹਰ ਛੋਟਾ-ਵੱਡਾ ਕੰਮ ਬਿਨਾਂ ਕਿਸੇ ਸ਼ਰਮ ਦੇ ਕੀਤਾ। ਉਸ ਨੇ ਦੱਸਿਆ ਕਿ ਵਿਦੇਸ਼ਾਂ ਵਿੱਚ ਰਹਿੰਦੇ ਕੁਝ ਨੇਕ ਦਿਲ ਲੋਕਾਂ ਦੀ ਮੱਦਦ ਨਾਲ ਉਸ ਦਾ ਘਰ ਬਣ ਸਕਿਆ ਸੀ, ਜਿੱਥੇ ਉਹ ਹੁਣ ਸੁਰੱਖਿਅਤ ਰਹਿ ਰਹੀ ਹੈ।

ਲੜਕਿਆਂ ਵਾਂਗ ਸੜਕ 'ਤੇ ਖੜ੍ਹ ਕੇ ਕੰਮ ਕਰਦਿਆਂ ਕਈ ਵਾਰ ਉਸ ਨੂੰ ਕੁਝ ਸ਼ਰਾਰਤੀ ਅਨਸਰਾਂ ਦੀ ਬਦਸਲੂਕੀ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ, ਪਰ ਉਹ ਬਿਨਾਂ ਹਿੰਮਤ ਹਾਰੇ ਨਿਰੰਤਰ ਅੱਗੇ ਵਧ ਰਹੀ ਹੈ।

Women Empowerment Success Story: ਪਿਤਾ ਤੇ ਭਰਾ ਦੀ ਮੌਤ ਤੋਂ ਬਾਅਦ 30 ਸਾਲਾ ਹੁਸਨ ਕੌਰ ਗੰਨੇ ਦਾ ਰਸ ਵੇਚ ਕੇ ਕਰ ਰਹੀ ਹੈ ਬਿਮਾਰ ਮਾਂ ਦਾ ਇਲਾਜ

Environment Protection: ਅਸਥੀਆਂ 'ਤੇ ਫ਼ਲਦਾਰ ਪੌਦਾ ਲਗਾ ਕੇ ਪਰਿਵਾਰ ਵੱਲੋਂ ਸਮਾਜ ਨੂੰ ਦਿੱਤਾ ਨਵਾਂ ਸੁਨੇਹਾ
Environment Protection: (ਸੁਸ਼ੀਲ ਕੁਮਾਰ) ਭਾਦਸੋਂ। ਸਮਾਜਿਕ ਕੁਰੀਤੀਆਂ ਨੂੰ ਤੋੜਦਿਆਂ ਡੇਰਾ ਸੱਚਾ ਸੌਦਾ ਦੀਆਂ ਸਿੱਖਿਆਵਾਂ 'ਤੇ ਚੱਲਦਿਆਂ ਭਾਦਸੋਂ ਤੋਂ 'ਸੱਚ ਕਹੂੰ' ਅਖ਼ਬਾਰ ਦੇ ਪੱਤਰਕਾਰ ਸ਼ੁਸ਼ੀਲ ਇੰਸਾਂ ਅਤੇ ਰਾਜਨ ਕੁਮਾਰ ਅਕਾਊਂਟੈਂਟ ਦੇ ਮਾਤਾ ਸਵ:ਊਸ਼ਾ ਰਾਣੀ ਇੰਸਾਂ  ਬੀਤੇ ਦਿਨੀਂ ਮਾਲਕ ਦੇ ਚਰਨਾਂ ਵਿੱਚ ਜਾ ਬਿਰਾਜੇ ਸਨ।

ਇਹ ਵੀ ਪੜ੍ਹੋ: Welfare Work: ਜਾਣੋ, ਮਾਨਵਤਾ ਭਲਾਈ ਦੇ 175 ਕਾਰਜਾਂ ਦੀ ਸੂਚੀ ਬਾਰੇ

ਅੱਜ ਉਨ੍ਹਾਂ ਦੀ ਯਾਦ ਵਿੱਚ ਪੂਜਨੀਕ ਗੁਰੂ ਜੀ ਦੀ ਪਵਿੱਤਰ ਪ੍ਰੇਰਨਾਵਾਂ ’ਤੇ ਚੱਲਦਿਆਂ ਪਰਿਵਾਰ ਵੱਲੋਂ ਵਾਤਾਵਰਨ ਅਤੇ ਹਵਾ ਪਾਣੀ ਦੀ ਸ਼ੁੱਧਤਾ ਲਈ ਡੇਰਾ ਸੱਚਾ ਸੌਦਾ ਦਰਬਾਰ ਸਰਸਾ ਵਿਖੇ ਉਨ੍ਹਾਂ ਦੀਆਂ ਅਸਥੀਆਂ ’ਤੇ ਫ਼ਲਦਾਰ ਪੌਂਦਾ ਲਗਾਇਆ ਗਿਆ। ਇਹ ਸਭ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪ੍ਰੇਰਨਾਵਾਂ ਸਦਕਾ ਸੰਭਵ ਹੋਇਆ। ਇਸ ਦੌਰਾਨ ਪੱਤਰਕਾਰ ਸੁਸ਼ੀਲ ਕੁਮਾਰ,ਰਾਜਨ ਕੁਮਾਰ ਅਕਾਊਂਟੈਂਟ, ਰਘਬੀਰ ਸਿੰਘ ਖੱਟੜਾ, ਦੀਪਕ ਇੰਸਾਂ ਭਾਦਸੋਂ ਹਾਜ਼ਰ ਸਨ।

ਸਵ: ਮਾਤਾ ਊਸ਼ਾ ਰਾਣੀ ਇੰਸਾਂ ਦੀਆਂ ਅਸਥੀਆਂ ਤੇ ਫ਼ਲਦਾਰ ਪੌਂਦਾ ਲਗਾਉਂਦੇ ਹੋਏ ਪਰਿਵਾਰ ਮੈਬਰ।

Social Change: ਬੇਟੀਆਂ-ਨੂੰਹਾਂ ਨੇ ਮਾਤਾ ਦੀ ਅਰਥੀ ਨੂੰ ਦਿੱਤਾ ਮੋਢਾ, ਸਮਾਜ ਲਈ ਪੇਸ਼ ਕੀਤੀ ਅਨੋਖੀ ਮਿਸਾਲ
Social Change: (ਸੱਚ ਕਹੂੰ ਨਿਊਜ਼) ਭਾਦਸੋਂ। ਸਮਾਜਿਕ ਕੁਰੀਤੀਆਂ ਨੂੰ ਤੋੜਦਿਆਂ ਡੇਰਾ ਸੱਚਾ ਸੌਦਾ ਦੀਆਂ ਸਿੱਖਿਆਵਾਂ ’ਤੇ ਚੱਲਦਿਆਂ ਭਾਦਸੋਂ ਤੋਂ ‘ਸੱਚ ਕਹੂੰ’ ਅਖ਼ਬਾਰ ਦੇ ਪੱਤਰਕਾਰ ਸ਼ੁਸ਼ੀਲ ਇੰਸਾਂ ਅਤੇ ਰਾਜਨ ਕੁਮਾਰ ਅਕਾਊਂਟੈਟ ਦੇ ਮਾਤਾ ਊਸ਼ਾ ਰਾਣੀ ਇੰਸਾਂ ਦੇ ਦੇਹਾਂਤ ਮੌਕੇ ਉਨ੍ਹਾਂ ਦੀਆਂ ਬੇਟੀਆਂ ਅਤੇ ਨੂੰਹਾਂ ਨੇ ਅਰਥੀ ਨੂੰ ਮੋਢਾ ਦੇ ਕੇ ਸਮਾਜ ਨੂੰ ਨਵੀਂ ਸੇਧ ਦਿੱਤੀ। ਇਹ ਸਭ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪ੍ਰੇਰਨਾਵਾਂ ਸਦਕਾ ਸੰਭਵ ਹੋਇਆ। ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ ਮਾਨਵਤਾ ਭਲਾਈ ਦੇ 175 ਕਾਰਜਾਂ ਤਹਿਤ ਔਰਤ-ਮਰਦ ਬਰਾਬਰੀ ਤੇ ਸਮਾਜਿਕ ਕੁਰੀਤੀਆਂ ਖ਼ਤਮ ਕਰਨ ਦਾ ਸੁਨੇਹਾ ਦਿੱਤਾ ਜਾਂਦਾ ਹੈ। ਇਸੇ ਲੜੀ ਤਹਿਤ ਮਾਤਾ ਊਸ਼ਾ ਰਾਣੀ ਇੰਸਾਂ ਦੀ ਅੰਤਿਮ ਯਾਤਰਾ ਮੌਕੇ ਬੇਟੀਆਂ ਤੇ ਨੂੰਹਾਂ ਨੇ ਅੱਗੇ ਵਧ ਕੇ ਅਰਥੀ ਨੂੰ ਮੋਢਾ ਦਿੱਤਾ ਅਤੇ ਸਾਰੀਆਂ ਰਸਮਾਂ ਨਿਭਾਈਆਂ।

Social Change: ਬੇਟੀਆਂ-ਨੂੰਹਾਂ ਨੇ ਮਾਤਾ ਦੀ ਅਰਥੀ ਨੂੰ ਦਿੱਤਾ ਮੋਢਾ, ਸਮਾਜ ਲਈ ਪੇਸ਼ ਕੀਤੀ ਅਨੋਖੀ ਮਿਸਾਲ

ਸ਼ੁਸ਼ੀਲ ਇੰਸਾਂ ਨੇ ਕਿਹਾ ਕਿ ਪੂਜਨੀਕ ਗੁਰੂ ਜੀ ਦੀ ਪਵਿੱਤਰ ਪ੍ਰੇਰਨਾ ਨਾਲ ਹੀ ਉਨ੍ਹਾਂ ਦੇ ਪਰਿਵਾਰ ਨੇ ਇਹ ਕਦਮ ਚੁੱਕਿਆ ਹੈ।

ਇਹ ਵੀ ਪੜ੍ਹੋ: Kanker Blast: ਕਾਂਕੇਰ ਆਈਈਡੀ ਧਮਾਕਾ: 3 ਡੀਆਰਜੀ ਜਵਾਨ ਸ਼ਹੀਦ, 1 ਗੰਭੀਰ ਜ਼ਖਮੀ

ਇਸ ਮੌਕੇ ਇੰਸਾਂ ਪਰਿਵਾਰ ਨਾਲ ਦੁੱਖ ਪ੍ਰਗਟਾਉਣ ਵਾਲਿਆਂ ਵਿੱਚ ਜਥੇਦਾਰ ਰਣਧੀਰ ਸਿੰਘ ਢੀਂਡਸਾ ਪ੍ਰਧਾਨ ਰੋੜੀ ਸਾਹਿਬ,ਅਮਰੀਕ ਸਿੰਘ ਭੰਗੂ ਸਮਾਜ ਸੇਵੀ, ਦਰਸ਼ਨ ਕੌੜਾ ਸਾ.ਪ੍ਰਧਾਨ ਨਗਰ ਪੰਚਾਇਤ, ਅਵਤਾਰ ਸਿੰਘ ਖੱਟੜਾ, ਪੱਤਰਕਾਰ ਅਨਿਲ ਲੁਟਾਵਾ, ਰਘਬੀਰ ਸਿੰਘ ਇੰਸਾਂ, ਪ੍ਰੇਮੀ ਸੇਵਕ ਗੁਰਜੰਟ ਇੰਸਾਂ, ਪ੍ਰੇਮੀ ਸੇਵਕ ਪਵਨ ਇੰਸਾਂ, ਪ੍ਰੇਮੀ ਸੇਵਕ ਰਜਿੰਦਰ ਸਿੰਘ ਇੰਸਾਂ ਬਲਾਕ ਅਮਲੋਹ, ਰਜਿੰਦਰ ਪਾਲ ਖਨੌੜਾ ਖਜਾਨਚੀ ਵਪਾਰ ਮੰਡਲ, ਬੱਬੀ ਰੰਘੇੜੀ ਪ੍ਰਧਾਨ ਜਿਊਲਰਜ਼ ਐਸੋ.,ਰਾਜੀਵ ਗੁਪਤਾ ਪ੍ਰਧਾਨ ਸ੍ਰੀ ਅਗਰਵਾਲ ਸਭਾ, ਖੱਤਰੀ ਸਭਾ ਦੇ ਪ੍ਰਧਾਨ ਸੰਜੀਵ ਕੁਮਾਰ ਲੇਖੀ, ਸ਼ੀਸ਼ ਸਿੰਗਲਾ ਗਊ ਸੇਵਕ, ਵਿਨੋਦ ਕੌੜਾ ਰਾਈਸ ਮਿੱਲਰ, ਗੁਰਬਖਸ਼ ਸਿੰਘ ਵੜੈਚ ਪ੍ਰਧਾਨ ਪ੍ਰੈਸ ਕਲੱਬ, ਪੱਤਰਕਾਰ ਅਵਤਾਰ ਸਿੰਘ ਚਾਸਵਾਲ, ਪੱਤਰਕਾਰ ਮਨਵਿੰਦਰ ਟਿਵਾਣਾ, ਸੁਨੀਲ ਕੌੜਾ, ਭਰਪੂਰ ਸਿੰਘ ਮੱਟਰਾਂ, ਸਮੂਹ ਸਾਧ ਸੰਗਤ ਤੇ ਵੱਡੀ ਗਿਣਤੀ ਸਹਿਰ ਅਤੇ ਧਾਰਮਿਕ ਅਤੇ ਰਾਜਨੀਤਿਕ ਦੇ ਨੁਮਾਇੰਦੇ ਸ਼ਾਮਿਲ ਸਨ ।

ਭਾਦਸੋਂ : ਮਾਤਾ ਜੀ ਦੀ ਅੰਤਿਮ ਯਾਤਰਾ ਮੌਕੇ ਬੇਟੀਆਂ ਤੇ ਨੂੰਹਾਂ ਅਰਥੀ ਨੂੰ ਮੋਢਾ ਦਿੰਦੀਆਂ ਹੋਈਆਂ।

Honesty: ਠਾਣਾ ਸਿੰਘ ਇੰਸਾਂ ਦੀ ਇਮਾਨਦਾਰੀ ਦੀ ਹਰ ਪਾਸੇ ਚਰਚਾ, ਜਾਣੋ ਕੀ ਹੈ ਮਾਮਲਾ
Honesty: (ਰਾਜਵਿੰਦਰ ਬਰਾੜ) ਗਿੱਦੜਬਾਹਾ/ਕੋਟਭਾਈ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇ੍ਰਨਾਵਾਂ ’ਤੇ ਚੱਲਦਿਆਂ ਬਲਾਕ ਗਿੱਦੜਬਾਹਾ ਦੇ ਪ੍ਰੇਮੀ ਠਾਣਾ ਸਿੰਘ ਇੰਸਾਂ ਨੇ ਮੋਬਾਇਲ ਫੋਨ ਅਸਲ ਮਾਲਕ ਨੂੰ ਵਾਪਸ ਕਰਕੇ ਇਮਾਨਦਾਰੀ ਦਿਖਾਈ । ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮੋਬਾਇਲ ਭੱਠੇ ’ਤੇ ਕੰਮ ਕਰਨ ਵਾਲੇ ਮਜ਼ਦੂਰ ਦਾ ਸੀ ਜੋ ਟਰੈਕਟਰ ’ਤੇ ਜਾਂਦੇ ਸਮੇਂ ਡਿੱਗ ਪਿਆ। ਪ੍ਰੇਮੀ ਠਾਣਾ ਸਿੰਘ ਇੰਸਾਂ ਨੂੰ ਇਹ ਮੋਬਾਇਲ ਜੰਡੀਆਂ ਵਾਲੀਆਂ ਰੋਡ ਤੋਂ ਮਿਲਿਆ ਸੀ।

ਇਹ ਵੀ ਪੜ੍ਹੋ: CM of Bihar: ਸਮਰਾਟ ਚੌਧਰੀ ਬਣੇ ਬਿਹਾਰ ਦੇ 24ਵੇਂ ਮੁੱਖ ਮੰਤਰੀ, ਰਾਜਪਾਲ ਨੇ ਚੁਕਾਈ ਸਹੁੰ

ਪ੍ਰੇਮੀ ਠਾਣਾ ਸਿੰਘ ਇੰਸਾਂ ਨੇ ਮੋਬਾਇਲ ਫੋਨ ਭੱਠੇ ’ਤੇ ਕੰਮ ਕਰਨ ਵਾਲੇ ਮਜ਼ਦੂਰ ਨੂੰ ਜ਼ਿੰਮੇਵਾਰਾਂ ਦੀ ਹਾਜ਼ਰੀ ਵਿੱਚ ਮੋਬਾਇਲ ਫੋਨ ਵਾਪਸ ਕਰਕੇ ਇਮਾਨਦਾਰੀ ਦਿਖਾਈ। ਮੋਬਾਇਲ ਵਾਪਸ ਮਿਲਣ ’ਤੇ ਮਾਲਕ ਨੇ ਪੂਜਨੀਕ ਗੁਰੂ ਜੀ ਤੇ ਡੇਰਾ ਪ੍ਰੇਮੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਤਰ੍ਹਾਂ ਦੇ ਕਦਮ ਸਮਾਜ ਵਿੱਚ ਵਿਸ਼ਵਾਸ ਅਤੇ ਭਰੋਸਾ ਬਣਾਉਂਦੇ ਹਨ। ਇਹ ਘਟਨਾ ਸਾਬਤ ਕਰਦੀ ਹੈ ਕਿ ਅਜੇ ਵੀ ਸਮਾਜ ਵਿੱਚ ਇਮਾਨਦਾਰ ਲੋਕ ਮੌਜੂਦ ਹਨ, ਜੋ ਹੋਰਨਾਂ ਲਈ ਪ੍ਰੇਰਨਾ ਬਣਦੇ ਹਨ।

ਗਿੱਦੜਬਾਹਾ ਦੇ ਪ੍ਰੇਮੀ ਠਾਣਾ ਸਿੰਘ ਇੰਸਾਂ ਲੱਭਿਆ ਮੋਬਾਇਲ ਅਸਲ ਮਾਲਕ ਨੂੰ ਵਾਪਸ ਕਰਦੇ ਹੋਏ।

Inspirational News Punjab: ਸੁਪਰਡੈਂਟ ਹੋਮ ਬਣਕੇ ਜਸਪ੍ਰੀਤ ਕੌਰ ਦਿਉਲ, ਹੋਰਨਾਂ ਧੀਆਂ ਲਈ ਬਣੀ ਚਾਨਣ ਮੁਨਾਰਾ
Inspirational News Punjab: (ਜਸਵੀਰ ਗਹਿਲ) ਮਹਿਲ ਕਲਾਂ/ਬਰਨਾਲਾ।  ਜ਼ਿਲ੍ਹਾ ਬਰਨਾਲਾ ਦੇ ਪਿੰਡ ਹਮੀਦੀ ਦੀ ਜਸਪ੍ਰੀਤ ਕੌਰ ਦਿਉਲ ਨੇ ਆਪਣੀ ਮਿਹਨਤ ਤੇ ਲਗਨ ਨਾਲ ਰਾਜ ਪੱਧਰੀ ਅਹੁਦਾ ਹਾਸਲ ਕੀਤਾ ਹੈ। ਇਸ ਪ੍ਰਾਪਤੀ ਨਾਲ ਦਿਉਲ ਨੇ ਨਾ ਸਿਰਫ਼ ਆਪਣੇ ਪਿੰਡ ਦਾ ਨਾਂਅ ਰੌਸ਼ਨ ਕੀਤਾ ਹੈ, ਸਗੋਂ ਧੀਆਂ ਲਈ ਵੀ ਪ੍ਰੇਰਨਾਦਾਇਕ ਬਣੀ ਹੈ। ਜਾਣਕਾਰੀ ਅਨੁਸਾਰ ਜਸਪ੍ਰੀਤ ਕੌਰ ਦਿਉਲ ਸਾਬਕਾ ਜ਼ਿਲ੍ਹਾ ਸਿੱਖਿਆ ਅਫਸਰ ਧੰਨਾ ਸਿੰਘ ਦਿਉਲ ਦੀ ਧੀ ਹੈ, ਜਿੰਨ੍ਹਾਂ ਨੇ ਸਿੱਖਿਆ ਤੇ ਸਮਾਜ ਸੇਵਾ ਦੀ ਵਿਰਾਸਤ ਨੂੰ ਅੱਗੇ ਵਧਾਉਂਦਿਆਂ ਪੰਜਾਬ ਸਰਕਾਰ ਦੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਵਿੱਚ ਬਤੌਰ ਸੁਪਰਡੈਂਟ ਹੋਮ ਆਪਣਾ ਅਹੁਦਾ ਸੰਭਾਲ ਕੇ ਪੂਰੇ ਪੰਜਾਬ ਦਾ ਮਾਣ ਵਧਾਇਆ ਹੈ। ਪਿੰਡ ਪੱਧਰ ਤੋਂ ਉੱਠ ਕੇ ਰਾਜ ਪੱਧਰ ਦੇ ਮਹੱਤਵਪੂਰਨ ਸਰਕਾਰੀ ਅਹੁਦੇ ਤੱਕ ਪਹੁੰਚਣ ਦੀ ਇਹ ਉਪਲੱਬਧੀ ਮਾਲਵਾ ਖੇਤਰ ਸਮੇਤ ਪੂਰੇ ਸੂਬੇ ਲਈ ਖੁਸ਼ੀ ਅਤੇ ਮਾਣ ਵਾਲੀ ਗੱਲ ਹੈ।

ਦਿਉਲ ਨੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਲਏ ਗਏ ਸੁਪਰਡੈਂਟ ਹੋਮ ਦੇ ਕਠਿਨ ਮੁਕਾਬਲੇ ਦੀ ਪ੍ਰੀਖਿਆ ਸਫ਼ਲਤਾਪੂਰਵਕ ਪਾਸ ਕਰਕੇ ਯੋਗਤਾ ਸੂਚੀ ਵਿੱਚ ਆਪਣੀ ਥਾਂ ਬਣਾਈ। ਇਸ ਤੋਂ ਬਾਅਦ ਉਨ੍ਹਾਂ ਦਾ ਨਾਂਅ ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਵਿਭਾਗ ਪੰਜਾਬ ਨੂੰ ਨਿਯੁਕਤੀ ਲਈ ਭੇਜਿਆ ਗਿਆ ਅਤੇ ਸਾਰੀ ਸਰਕਾਰੀ ਕਾਰਵਾਈ ਪੂਰੀ ਹੋਣ ਉਪਰੰਤ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੀ ਪੱਕੀ ਨਿਯੁਕਤੀ ਜਾਰੀ ਕਰਦਿਆਂ ਲੁਧਿਆਣਾ ਵਿਖੇ ਤਾਇਨਾਤ ਕੀਤਾ ਗਿਆ। ਜਿੱਥੇ ਉਨ੍ਹਾਂ ਜਮਾਲਪੁਰ ਸਥਿਤ ਸਰਕਾਰੀ ਸੰਸਥਾ ਵਿੱਚ ਬਤੌਰ ਸੁਪਰਡੈਂਟ ਹੋਮ ਆਪਣਾ ਅਹੁਦਾ ਸੰਭਾਲ ਕੇ ਜ਼ਿੰਮੇਵਾਰੀਆਂ ਨਿਭਾਉਣ ਦੀ ਸ਼ੁਰੂਆਤ ਕਰ ਦਿੱਤੀ ਹੈ।

ਇਹ ਵੀ ਪੜ੍ਹੋ:  Petrol Price Hike: ਪਾਕਿਸਤਾਨ 'ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੇ ਤੋੜੇ ਸਾਰੇ ਰਿਕਾਰਡ, ਜਾਣੋ

ਇਹ ਅਹੁਦਾ ਮਹਿਲਾਵਾਂ ਅਤੇ ਬੱਚਿਆਂ ਦੀ ਸੁਰੱਖਿਆ, ਪੁਨਰਵਾਸ ਅਤੇ ਸਮਾਜਿਕ ਭਲਾਈ ਨਾਲ ਜੁੜੀਆਂ ਸੰਵੇਦਨਸ਼ੀਲ ਜ਼ਿੰਮੇਵਾਰੀਆਂ ਨਾਲ ਸੰਬੰਧਿਤ ਹੈ, ਜਿਸ ਕਾਰਨ ਇਸ ਨੂੰ ਸਮਾਜ ਸੇਵਾ ਦੇ ਖੇਤਰ ਵਿੱਚ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ। ਜਸਪ੍ਰੀਤ ਕੌਰ ਦਿਉਲ ਦੀ ਇਸ ਉਪਲੱਬਧੀ ਨਾਲ ਉਨ੍ਹਾਂ ਦੇ ਪਿੰਡ ’ਚ ਖੁਸ਼ੀ ਦੀ ਲਹਿਰ ਹੈ ਅਤੇ ਵੱਖ-ਵੱਖ ਸਮਾਜਿਕ, ਸਿੱਖਿਅਕ ਅਤੇ ਧਾਰਮਿਕ ਸੰਸਥਾਵਾਂ ਵੱਲੋਂ ਉਨ੍ਹਾਂ ਨੂੰ ਵਧਾਈ ਸੰਦੇਸ਼ ਭੇਜੇ ਜਾ ਰਹੇ ਹਨ। ਲੋਕਾਂ ਨੇ ਉਮੀਦ ਪ੍ਰਗਟਾਈ ਕਿ ਉਹ ਆਪਣੀ ਨਵੀਂ ਜ਼ਿੰਮੇਵਾਰੀ ਨੂੰ ਇਮਾਨਦਾਰੀ ਅਤੇ ਨਿਸ਼ਠਾ ਨਾਲ ਨਿਭਾਉਂਦਿਆਂ ਸਮਾਜਿਕ ਭਲਾਈ ਲਈ ਮਹੱਤਵਪੂਰਨ ਯੋਗਦਾਨ ਪਾਉਣਗੇ ਅਤੇ ਆਪਣੀ ਸੇਵਾ ਨਾਲ ਨਵੀਆਂ ਮਿਸਾਲਾਂ ਕਾਇਮ ਕਰਨਗੇ। ਇਹ ਕਾਮਯਾਬੀ ਪੰਜਾਬ ਦੀਆਂ ਧੀਆਂ ਲਈ ਉਮੀਦ ਦਾ ਚਾਨਣ ਬਣ ਕੇ ਸਾਹਮਣੇ ਆਈ ਹੈ ਅਤੇ ਇਹ ਸੰਦੇਸ਼ ਦਿੰਦੀ ਹੈ ਕਿ ਮਿਹਨਤ, ਸਿੱਖਿਆ ਅਤੇ ਦ੍ਰਿੜ੍ਹ ਇਰਾਦੇ ਨਾਲ ਹਰ ਸੁਪਨਾ ਸਾਕਾਰ ਕੀਤਾ ਜਾ ਸਕਦਾ ਹੈ।

ਮਹਿਲ ਕਲਾਂ : ਜਮਾਲਪੁਰ ਵਿਖੇ ਆਪਣੇ ਪਿਤਾ ਦੀ ਹਾਜ਼ਰੀ ਵਿੱਚ ਨਵੀਂ ਜ਼ਿੰਮੇਵਾਰੀ ਸੰਭਾਲਨ ਸਮੇਂ ਜਸਪ੍ਰੀਤ ਕੌਰ ਦਿਉਲ।

Wheat Crop: ਕਿੱਥੇ ਰੱਖ ਲਾਂ ਲੁਕੋ ਕੇ ਤੈਨੂੰ ਕਣਕੇ....
ਪੰਜਾਬ ਖੇਤੀ ਪ੍ਰਧਾਨ ਸੂਬਾ ਹੈ। ਬਹੁਗਿਣਤੀ ਲੋਕਾਂ ਦੀ ਆਰਥਿਕਤਾ ਦਾ ਧੁਰਾ ਖੇਤੀ ਹੈ। ਆਰਥਿਕਤਾ ਦਾ ਆਧਾਰ ਹੋਣ ਦੇ ਨਾਲ-ਨਾਲ ਖੇਤੀ ਇਨਸਾਨਾਂ, ਪਸ਼ੂਆਂ ਅਤੇ ਪੰਛੀਆਂ ਲਈ ਖੁਰਾਕ ਦਾ ਵੀ ਮੁੱਖ ਸ੍ਰੋਤ ਹੈ। ਪੰਜਾਬੀ ਕਿਸਾਨਾਂ ਵੱਲੋਂ ਪੈਦਾ ਕੀਤੀਆਂ ਜਾਣ ਵਾਲੀਆਂ ਦੋ ਪ੍ਰਮੁੱਖ ਫ਼ਸਲਾਂ ਝੋਨਾ ਅਤੇ ਕਣਕ ਵਿੱਚੋਂ ਕਣਕ ਦੀ ਫ਼ਸਲ ਦਾ ਬਹੁਤ ਵੱਡਾ ਮਹੱਤਵ ਹੈ। ਪੰਜਾਬੀਆਂ ਦੀ ਮੁੱਖ ਖੁਰਾਕ ਹੋਣ ਕਾਰਨ ਕਿਸਾਨਾਂ ਸਮੇਤ ਸਮਾਜ ਦੇ ਬਾਕੀ ਸਭ ਵਰਗਾਂ ਦੀਆਂ ਵੀ ਕਣਕ ਦੀ ਫ਼ਸਲ ਦੀ ਆਮਦ ’ਤੇ ਨਜ਼ਰਾਂ ਟਿਕੀਆਂ ਹੁੰਦੀਆਂ ਹਨ। ਕਣਕ ਦੀ ਆਮਦ ਕਿਸੇ ਤਿਉਹਾਰ ਤੋਂ ਘੱਟ ਨਹੀਂ ਹੁੰਦੀ। ਵਿਸਾਖੀ ਦੇ ਤਿਉਹਾਰ ਦਾ ਧਾਰਮਿਕ ਪਿਛੋਕੜ ਹੋਣ ਦੇ ਨਾਲ-ਨਾਲ ਇਸ ਦਾ ਸੰਬੰਧ ਕਣਕ ਦੀਆਂ ਫਸਲ ਦੇ ਸੁੱਖੀਂ-ਸਾਂਦੀ ਘਰ ਆਉਣ ਨਾਲ ਵੀ ਜੁੜਿਆ ਹੋਇਆ ਹੈ। ਕਣਕ ਦੀ ਫ਼ਸਲ ਦਾ ਮਹੱਤਵ ਵੇਖੋ ਕਿ ਹੋਰਨਾਂ ਕਿੱਤਿਆਂ ’ਚ ਲੱਗੇ ਲੋਕ ਵੀ ਕਣਕ ਦੀ ਵਾਢੀ ਵਿਚ ਆ ਲੱਗਦੇ ਹਨ, ਤਾਂ ਕਿ ਸਾਲ ਭਰ ਲਈ ਅਨਾਜ ਇਕੱਠਾ ਕੀਤਾ ਜਾ ਸਕੇ।

Wheat Crop: ਕਿੱਥੇ ਰੱਖ ਲਾਂ ਲੁਕੋ ਕੇ ਤੈਨੂੰ ਕਣਕੇ....

ਕਣਕ ਦੀ ਫ਼ਸਲ ਵੱਢ ਅਤੇ ਕੱਢ ਕੇ ਘਰ ਲਿਆਉਣ ਤੱਕ ਇਸ ’ਤੇ ਮੌਸਮੀ ਖ਼ਤਰੇ ਮੰਡਰਾਉਂਦੇ ਰਹਿੰਦੇ ਹਨ। ਕਣਕ ਦੀ ਫ਼ਸਲ ਦੇ ਪੱਕਣ ਦਾ ਸਮਾਂ ਸਰਦੀ ਤੋਂ ਗਰਮੀ ’ਚ ਪ੍ਰਵੇਸ਼ ਦਾ ਸਮਾਂ ਹੁੰਦਾ ਹੈ। ਕਣਕ ਦੀ ਫ਼ਸਲ ਨੂੰ ਜਿੱਥੇ ਵਧਣ-ਫੁੱਲਣ ਲਈ ਸਰਦ ਮੌਸਮ ਦੀ ਜ਼ਰੂਰਤ ਹੁੰਦੀ ਹੈ, ਉੱਥੇ ਹੀ ਪੱਕਣ ਲਈ ਗਰਮ ਮੌਸਮ ਦੀ ਜ਼ਰੂਰਤ ਹੁੰਦੀ ਹੈ। ਮੌਸਮ ਦੀ ਤਬਦੀਲੀ ਅਕਸਰ ਬੇਮੌਸਮੇ ਮੀਂਹਾਂ ਅਤੇ ਗੜੇਮਾਰੀ ਦਾ ਕਾਰਨ ਹੋ ਨਿੱਬੜਦੀ ਹੈ। ਕਣਕ ਦੀਆਂ ਬੱਲੀਆਂ ਦਾ ਰੰਗ ਹਰੇ ਤੋਂ ਸੁਨਹਿਰਾ ਹੁੰਦਾ ਵੇਖ ਕਿਸਾਨ ਦੇ ਪੈਰ ਖੁਸ਼ੀ ਨਾਲ ਥਿਰਕਣ ਲੱਗਦੇ ਹਨ ਪਰ ਅੰਬਰ ’ਤੇ ਚੜ੍ਹਦੇ ਬੱਦਲ ਉਸ ਦੀਆਂ ਖੁਸ਼ੀਆਂ ਨੂੰ ਗ੍ਰਹਿਣ ਲਾ ਕੇ ਰੱਖ ਦਿੰਦੇ ਹਨ।

Career Options After 12th: 12ਵੀਂ ਪਾਸ ਵਿਦਿਆਰਥੀਆਂ ਲਈ ਸੁਨਹਿਰਾ ਕਰੀਅਰ ਬਦਲ

ਕਿਸਾਨ ਮਨ ਹੀ ਮਨ ਪੱਕੀ ਕਣਕ ਦੇ ਸੁੱਖੀਂ-ਸਾਂਦੀ ਘਰ ਪਹੁੰਚਣ ਦੀਆਂ ਪਰਮਾਤਮਾ ਅੱਗੇ ਅਰਜ਼ੋਈਆਂ ਕਰਦਾ ਹੈ।  ਇਸ ਵਾਰ ਬੇਮੌਸਮਾ ਮੀਂਹ ਕਿਸਾਨ ਦੀਆਂ ਅਰਜ਼ੋਈਆਂ ਅਤੇ ਚਾਵਾਂ ਸਮੇਤ ਪਤਾ ਨਹੀਂ ਕੀ-ਕੀ ਵਹਾ ਕੇ ਲੈ ਜਾਵੇਗਾ। ਮੀਂਹ ਅਤੇ ਗੜੇਮਾਰੀ ਕਿਸਾਨਾਂ ਲਈ ਕਹਿਰ ਬਣ ਗਈ। ਖੇਤਾਂ ਵਿੱਚ ਲਹਿਰਾਉਂਦੀਆਂ ਸੁਨਹਿਰੀ ਕਣਕਾਂ ਨੂੰ ਮੀਂਹ ਅਤੇ ਤੇਜ਼ ਹਵਾਵਾਂ ਨੇ ਅਜਿਹਾ ਮਧੋਲਿਆ ਕਿ ਕਿਸਾਨਾਂ ਦੇ ਹੱਥ ਆਪਣੇ-ਆਪ ਅੰਬਰ ਵੱਲ ਜੁੜ ਗਏ। ਹਾਲਤ ਇੰਨੇ ਮਾੜੇ ਹਨ ਕਿ ਤੇਜ਼ ਮੀਂਹ ਅਤੇ ਹਵਾਵਾਂ ਦੇ ਨਾਲ-ਨਾਲ ਗੜਿਆਂ ਦੀ ਮਾਰ ਨੇ ਕਣਕ ਦੀਆਂ ਫ਼ਸਲਾਂ ਦਾ ਭਾਰੀ ਨੁਕਸਾਨ ਕਰਦਿਆਂ ਕਿਸਾਨਾਂ ਦੇ  ਸੁਪਨੇ ਚਕਨਾਚੂਰ ਕਰ ਦਿੱਤੇ। ਬੇਵੱਸ ਕਿਸਾਨ ਮੌਸਮ ਦੀ ਮਾਰ ਹੱਥੋਂ ਹਾਰਦੀ ਕਣਕ ਦੀ ਫ਼ਸਲ ਨੂੰ ਵੇਖਦਾ ਰਿਹਾ। ਸਰਕਾਰਾਂ ਜ਼ਰੂਰ ਕਿਸਾਨਾਂ ਦੀਆਂ ਫਸਲਾਂ ਦੇ ਨੁਕਸਾਨ ਦੀ ਭਰਪਾਈ ਦਾ ਦਾਅਵਾ ਕਰਦੀਆਂ ਹਨ ਪਰ ਸਰਕਾਰਾਂ ਵੱਲੋਂ ਫ਼ਸਲਾਂ ਦੇ ਨੁਕਸਾਨ ਦੀ ਕੀਤੀ ਜਾਣ ਵਾਲੀ ਭਰਪਾਈ ਦਾ ਆਲਮ ਕਿਸੇ ਤੋਂ ਲੁਕਿਆ ਨਹੀਂ।

ਗਰਦੌਰੀਆਂ  ਅਤੇ ਤਮਾਮ ਹੋਰ ਕਾਰਵਾਈਆਂ ਵਿੱਚੋਂ ਗੁਜ਼ਰਦੀ ਭਰਪਾਈ ਦੀ ਪ੍ਰਕਿਰਿਆ ਬਹੁਤੀ ਵਾਰ ਊਠ ਦੇ ਮੂੰਹ ਜੀਰਾ ਦੇਣ ਵਾਲੀ ਸਥਿਤੀ ’ਤੇ ਆਣ ਖੜ੍ਹਦੀ ਹੈ। ਆਪਣੀ ਕਮਾਈ ਨੂੰ ਖੁੱਲ੍ਹੇ ਅੰਬਰ ਹੇਠ ਸਿਰਫ਼ ਮੌਸਮ ਦੇ ਰਹਿਮੋ-ਕਰਮ ’ਤੇ ਛੱਡਣਾ ਸੌਖਾ ਨਹੀਂ ਹੁੰਦਾ। ਅੰਬਰ ’ਤੇ ਬੱਦਲਵਾਈ ਵੇਖ ਹਰ ਕਾਰੋਬਾਰੀ ਆਪਣੇ ਸਾਮਾਨ ਨੂੰ ਸੰਭਾਲ ਲੈਂਦਾ ਹੈ ਪਰ ਕਿਸਾਨ ਵਿਚਾਰਾ ਤਾਂ ‘ਕਿੱਥੇ ਰੱਖ ਲਾਂ ਲੁਕੋ ਕੇ ਤੈਨੂੰ ਕਣਕ, ਰੁੱਤ ਬੇਈਮਾਨ ਹੋ ਗਈ....’ ਕਹਿ ਕੇ ਸਬਰ ਦਾ ਘੁੱਟ ਭਰਦਾ ਹੈ। ਇਸ ਤੋਂ ਮਾੜੀ ਹਾਲਤ ਕੀ ਹੋ ਸਕਦੀ ਹੈ ਕਿ ਅਜ਼ਾਦੀ ਦੇ ਲੰਮੇ ਅਰਸੇ ਬਾਅਦ ਵੀ ਕਿਸਾਨਾਂ ਦੀਆਂ ਫਸਲਾਂ ਦੇ ਨੁਕਸਾਨ ਦੀ ਭਰਪਾਈ ਲਈ ਕੋਈ ਠੋਸ ਨੀਤੀ ਨਹੀਂ ਬਣਾਈ ਜਾ ਸਕੀ।  ਪਰਮਾਤਮਾ ਅੱਗੇ ਅਰਜ਼ੋਈ ਹੈ ਕਿ ਹੇ ਵਾਹਿਗੁਰੂ! ਸਰਦ ਰੁੱਤ ਦੀਆਂ ਰਾਤਾਂ ਝਾਕ ਕੇ ਪੁੱਤਾਂ ਵਾਂਗ ਪਾਲੀ ਕਣਕ ਦੀ ਫ਼ਸਲ ’ਤੇ ਮਿਹਰ ਕਰ। ਕਣਕ ਦੀ ਫ਼ਸਲ ਦੀ ਤਬਾਹੀ ਸਿਰਫ਼ ਫ਼ਸਲ ਦੀ ਤਬਾਹੀ ਨਹੀਂ। ਇਹ ਤਾਂ ਸੁਫ਼ਨਿਆਂ ਦੀ ਤਬਾਹੀ ਹੈ।

ਖੁੱਡੀ ਕਲਾਂ
ਮੋ. 98786-05965

ਸਤਿਗੁਰ ਨਾਲ ਓੜ ਨਿਭਾ ਗਏ ਜੀਐੱਸਐੱਮ ਸੇਵਾਦਾਰ ਅਮਰ ਸਿੰਘ ਇੰਸਾਂ
ਸਰਸਾ (ਸੱਚ ਕਹੂੰ ਨਿਊਜ਼) ਡੇਰਾ ਸੱਚਾ ਸੌਦਾ ਦੇ ਜੀਐੱਸਐੱਮ ਸੇਵਾਦਾਰ ਅਮਰ ਸਿੰਘ ਇੰਸਾਂ (92 ਸਾਲ) ਦਾ ਬੁੱਧਵਾਰ ਸਵੇਰੇ ਦਿਹਾਂਤ ਹੋ ਗਿਆ ਉਨ੍ਹਾਂ ਦਾ ਅੰਤਿਮ ਸਸਕਾਰ ਸ਼ਾਹ ਸਤਿਨਾਮ-ਸ਼ਾਹ ਮਸਤਾਨਾ ਜੀ ਧਾਮ ਦੇ ਨਜ਼ਦੀਕ ਸਥਿਤ ਸ਼ਮਸ਼ਾਨ ਘਾਟ ’ਚ ਕੀਤਾ ਗਿਆ।

ਉਨ੍ਹਾਂ ਦੀ ਅੰਤਿਮ ਯਾਤਰਾ ’ਚ ਡੇਰਾ ਸੱਚਾ ਸੌਦਾ ਦੀ ਪ੍ਰਬੰਧਕੀ ਕਮੇਟੀ ਦੇ ਮੈਂਬਰ, ਪਰਿਵਾਰਕ ਮੈਂਬਰ, ਰਿਸ਼ਤੇਦਾਰ ਤੇ ਨੇੜੇ-ਤੇੜੇ ਦੀ ਸਾਧ-ਸੰਗਤ ਵੱਡੀ ਗਿਣਤੀ ’ਚ ਸ਼ਾਮਲ ਹੋਈ ਤੇ ਸੇਜਲ ਅੱਖਾਂ ਨਾਲ ਉਨ੍ਹਾਂ ਨੂੰ ਅੰਤਿਮ ਵਿਦਾਈ ਦਿੱਤੀ ਜ਼ਿਕਰਯੋਗ ਹੈ ਕਿ ਜੀਐੱਸਐੱਮ ਸੇਵਾਦਾਰ ਅਮਰ ਸਿੰਘ ਇੰਸਾਂ ਦਾ ਜਨਮ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਪੱਬੀਆਂ ’ਚ ਪਿਤਾ ਸ੍ਰ. ਬਿਸ਼ਨ ਸਿੰਘ ਤੇ ਮਾਤਾ ਬਚਨ ਕੌਰ ਦੇ ਘਰ ਹੋਇਆ ਸੀ।

Read Also : ਡੇਰਾ ਸ਼ਰਧਾਲੂਆਂ ਵੱਲੋਂ ਮੰਦਬੁੱਧੀ ਬੱਚੇ ਨੂੰ ਪਰਿਵਾਰ ਨਾਲ ਮਿਲਵਾਇਆ

ਉਨ੍ਹਾਂ ਨੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਤੋਂ ਨਾਮਸ਼ਬਦ ਦੀ ਅਨਮੋਲ ਦਾਤ ਪ੍ਰਾਪਤ ਕੀਤੀ ਸੀ ਤੇ ਲੰਮੇ ਸਮੇਂ ਤੱਕ ਅਧਿਆਤਮਕ ਮਾਰਗ ’ਤੇ ਚੱਲਦੇ ਹੋਏ ਸੇਵਾ ਕਾਰਜਾਂ ’ਚ ਲੱਗੇ ਰਹੇ ਉਨ੍ਹਾਂ ਨੇ ਲਗਭਗ 40 ਸਾਲਾਂ ਤੱਕ ਡੇਰਾ ਸੱਚਾ ਸੌਦਾ ’ਚ ਰਹਿ ਕੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਰਹਿਨੁਮਾਈ ਹੇਠ ਸ਼ਰਧਾ-ਭਾਵਨਾ ਨਾਲ ਸੇਵਾ ਕੀਤੀ। ਆਪਣੇ ਸ਼ਾਂਤ, ਸਰਲ ਤੇ ਮਿੱਠੇ ਸੁਭਾਅ ਕਾਰਨ ਉਹ ਸਾਧ-ਸੰਗਤ ’ਚ ਖਾਸ ਸਨਮਾਨ ਦੇ ਪਾਤਰ ਰਹੇ। ਉਨ੍ਹਾਂ ਨੇ ਆਪਣਾ ਸਮੁੱਚਾ ਜੀਵਨ ਪੂਜਨੀਕ ਗੁਰੂ ਜੀ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦੇ ਹੋਏ ਗੁਜ਼ਾਰਿਆ ਮਾਨਵਤਾ ਦੀ ਸੇਵਾ ’ਚ ਉਹ ਦੂਜਿਆਂ ਲਈ ਪ੍ਰੇਰਨਾ ਸਰੋਤ ਸਨ।

MSG Maha Rehmokaram Diwas: ਪਵਿੱਤਰ ਗੁਰਗੱਦੀ ਦਾ ਭਾਗਾਂ ਭਰਿਆ ਦਿਨ
MSG Maha Rehmokaram Diwas: 28 ਫਰਵਰੀ 1960 ਦੀ ਸ਼ਾਮ ਨੂੰ ਸ਼ੋਭਾ ਯਾਤਰਾ ਦੀ ਸਮਾਪਤੀ ਮਗਰੋਂ ਸ਼ਾਹੀ ਸਟੇਜ ਵੀ ਸੱਜ ਗਈ ਸੀ। ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਸਟੇਜ ’ਤੇ ਬਿਰਾਜਮਾਨ ਹੋਣ ਸਾਰ ਅੱਠ-ਦਸ ਜ਼ਿੰਮੇਵਾਰ ਸੇਵਾਦਾਰਾਂ ਨੂੰ ਆਦੇਸ਼ ਦਿੱਤਾ ਕਿ ਤੁਸੀਂ ਪੰਚਾਇਤ ਦੇ ਰੂਪ ’ਚ ਜਾਓ ਅਤੇ ਸ. ਸਤਿਨਾਮ ਸਿੰਘ ਜੀ (ਪੂਜਨੀਕ ਪਰਮਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ) ਨੂੰ ਪੂਰਨ ਸਤਿਕਾਰ ਸਹਿਤ ਤੇਰਾਵਾਸ ਤੋਂ ਲੈ ਕੇ ਆਓ।

ਸਾਈਂ ਜੀ ਨੇ ਆਪ ਜੀ ਨੂੰ ਪੂਰਾ ਮਾਣ-ਸਨਮਾਨ ਦਿੰਦੇ ਹੋਏ ਖੁਦ ਆਪਣੇ ਨਾਲ ਸਟੇਜ ’ਤੇ ਬਿਰਾਜਮਾਨ ਕੀਤਾ ਅਤੇ ਹਾਜ਼ਰ ਸਾਰੀ ਸਾਧ-ਸੰਗਤ ਦੀ ਹਾਜ਼ਰੀ ’ਚ ਆਪ ਜੀ ਨੂੰ ਆਪਣਾ ਗੱਦੀਨਸ਼ੀਨ ਐਲਾਨਦੇ ਹੋਏ ਫ਼ਰਮਾਇਆ, ‘‘ਜੋ ਇਨਕੇ ਪੀਠ ਪੀਛੇ ਕੇ ਭੀ ਦਰਸ਼ਨ ਕਰ ਲੇਗਾ, ਵਹ ਭੀ ਨਰਕੋਂ ਮੇਂ ਨਹੀਂ ਜਾਏਗਾ। ਉਸਕਾ ਭੀ ਉੱਧਾਰ ਯੇ ਅਪਨੀ ਰਹਿਮਤ ਸੇ ਕਰੇਂਗੇ।’’ ਇਹ ਉਹੀ ਅਤਿ ਪਵਿੱਤਰ ਅਤੇ ਮਹੱਤਵਪੂਰਨ ਦਿਨ ਸੀ, ਭਾਵ ਮਹਾਂ ਰਹਿਮੋ-ਕਰਮ ਦਿਵਸ ਭਾਵ 28 ਫਰਵਰੀ 1960 ਦਾ ਦਿਨ।

Read Also : ਦੁਨੀਆਂ ਤੋਂ ਰੁਖਸਤ ਹੋਣ ਵੇਲੇ ਵੀ ਸਮਾਜ ਪ੍ਰਤੀ ਆਪਣਾ ਫਰਜ ਨਿਭਾ ਗਏ ਕਮਲਜੀਤ ਇੰਸਾਂ

ਇਸ ਤਰ੍ਹਾਂ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੂੰ ਆਪਣਾ ਨੂਰੀ ਚੋਲਾ ਬਦਲਣ ਭਾਵ 18 ਅਪਰੈਲ 1960 ਤੋਂ ਕਰੀਬ ਦੋ ਮਹੀਨੇ ਪਹਿਲਾਂ ਭਾਵ 28 ਫਰਵਰੀ 1960 ਨੂੰ ਸਾਰੀ ਸਾਧ-ਸੰਗਤ ਦੇ ਸਾਹਮਣੇ ਆਪਣਾ ਗੱਦੀਨਸ਼ੀਨ ਭਾਵ ਦੂਜੇ ਗੁਰੂ ਦੇ ਰੂਪ ’ਚ ਡੇਰਾ ਸੱਚਾ ਸੌਦਾ ਦੀ ਗੁਰਗੱਦੀ ’ਤੇ ਬਿਰਾਜਮਾਨ ਕੀਤਾ।

ਸਰੋਤ: ਸੱਚੇ ਰੂਹਾਨੀ ਰਹਿਬਰ, ਭਾਗ-2..

Dera Sacha Sauda: ਤੇਰਾਵਾਸ ਦੀ ਕੀਤੀ ਬਖਸ਼ਿਸ਼
Dera Sacha Sauda: ਸ਼ਾਮ ਨੂੰ ਜਲੂਸ ਦੀ ਵਾਪਸੀ ’ਤੇ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਖੁਦ ਗੇਟ ਦੇ ਬਾਹਰ ਖੜ੍ਹੇ ਹੋ ਕੇ ਪੂਜਨੀਕ ਪਰਮ ਪਿਤਾ ਜੀ ਦਾ ਅਤੇ ਸ਼ਹਿਨਸ਼ਾਹੀ ਜਲੂਸ ਦਾ ਸਵਾਗਤ ਕੀਤਾ ਅਤੇ ਸਾਧ-ਸੰਗਤ ਵਿਚਕਾਰ ਉੱਥੇ ਹੀ ਖੜ੍ਹੇ ਹੋ ਕੇ ਇਹ ਬਚਨ ਵੀ ਫ਼ਰਮਾਇਆ ਕਿ ਹਰਬੰਸ ਸਿੰਘ ਜੀ (ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦਾ ਪਹਿਲਾ ਨਾਂਅ) ਕੋ ਆਜ ‘ਆਤਮਾ ਸੇ ਪਰਮਾਤਮਾ’ ਕਰ ਦੀਆ ਹੈ। ਯੇਹ ਇਨਕੀ ਬਹੁਤ ਬੜੀ ਕੁਰਬਾਨੀ ਹੈ’।

ਆਪ ਜੀ ਨੂੰ ਨਵੇਂ-ਨਵੇਂ ਨੋਟਾਂ ਦੇ ਹਾਰ ਪਾ ਕੇ ਪੂਜਨੀਕ ਬੇਪਰਵਾਹ ਜੀ ਖੁਦ ਆਪਣੇ ਨਾਲ ਤੇਰਾਵਾਸ ’ਚ ਲੈ ਗਏ। ਤਿੰਨ ਮੰਜ਼ਿਲੀ ਤੇਰਾਵਾਸ ਪੂਜਨੀਕ ਬੇਪਰਵਾਹ ਜੀ ਨੇ ਆਪ ਜੀ ਦੀ ਹੀ ਹਵੇਲੀ ਦੇ ਮਲਬੇ ਭਾਵ ਇੱਟਾਂ, ਲੱਕੜ-ਬਾਲੇ, ਗਾਰਡਰ ਆਦਿ ਦੀ ਵਰਤੋਂ ਕਰਕੇ ਅਤੇ ਖੁਦ ਮਿਸਤਰੀਆਂ ਕੋਲ ਖੜ੍ਹੇ ਰਹਿ ਕੇ ਆਪਣੇ ਦਿਸ਼ਾ-ਨਿਰਦੇਸ਼ਨ ’ਚ ਪੂਰੀ ਮਜ਼ਬੂਤੀ ਨਾਲ ਬਣਵਾਈ ਸੀ।

Read Also : ਪੰਜਾਬ ਸਕੱਤਰੇਤ, ਸਕੂਲਾਂ ਤੇ ਸ਼ਤਾਬਦੀ ਐਕਸਪ੍ਰੈਸ ’ਚ ਬੰਬ ਧਮਾਕੇ ਦੀ ਧਮਕੀ

ਪੂਜਨੀਕ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ 28 ਫਰਵਰੀ 1960 ਨੂੰ ਜਲੂਸ ਤੋਂ ਬਾਅਦ ਸੁੰਦਰ ਤੇਰਾਵਾਸ ਆਪ ਜੀ ਨੂੰ ਤੋਹਫੇ ਵਜੋਂ ਭੇਂਟ ਕੀਤਾ ਅਤੇ ਇਸ ਸਬੰਧੀ ਬਚਨ ਫ਼ਰਮਾਏ, ‘‘ਸਤਿਗੁਰੂ ਦੇ ਹੁਕਮ ਨਾਲ ਇਹ ਗੋਲ ਤੇਰਾਵਾਸ ਬਣਾਈ ਗਈ ਹੈ। ਇਹ ਸਤਿਨਾਮ ਸਿੰਘ ਜੀ ਨੂੰ ਪੁਰਸਕਾਰ ਵਜੋਂ ਦਿੱਤੀ ਹੈ।’’ ਨਾਲ ਹੀ ਨਾਲ ਦੁਬਾਰਾ ਸਪੱਸ਼ਟ ਕਰਦਿਆਂ ਫ਼ਰਮਾਇਆ, ‘‘ਸਤਿਨਾਮ ਸਿੰਘ ਜੀ ਦਾ ਨਾਂਅ ਪਹਿਲਾਂ ਸਰਦਾਰ ਹਰਬੰਸ ਸਿੰਘ ਜੀ ਸੀ। ਇਹ ਈਸ਼ਵਰੀ ਸ਼ਕਤੀ ਸ੍ਰੀ ਜਲਾਲਆਣਾ ਸਾਹਿਬ, ਜ਼ਿਲ੍ਹਾ ਸਰਸਾ ਦੀ ਰਹਿਣ ਵਾਲੀ ਹੈ। ਰਾਮ-ਨਾਮ ਨੂੰ ਹਾਸਲ ਕਰਨ ਲਈ ਇਨ੍ਹਾਂ ਨੇ ਆਪਣਾ ਘਰ-ਮਕਾਨ ਤੋੜਿਆ ਅਤੇ ਦੁਨੀਆ ਦੀ ਬਦਨਾਮੀ ਸਹਿਣ ਕੀਤੀ। ਇਸ ਲਈ ਇਹ ਤੇਰਾਵਾਸ ਇਨ੍ਹਾਂ ਨੂੰ ਇਨਾਮ ’ਚ ਮਿਲਿਆ ਹੈ। ਹਰ ਆਦਮੀ ਇੱਥੇ ਜਗ੍ਹਾ ਲੈਣ ਦਾ ਅਧਿਕਾਰੀ ਨਹੀਂ ਹੈ ਅਤੇ ਇੱਥੇ ਉਸੇ ਨੂੰ ਜਗ੍ਹਾ ਮਿਲਦੀ ਹੈ, ਜਿਸ ਨੂੰ ਉਪਰ ਤੋਂ ਹੁਕਮ ਹੁੰਦਾ ਹੈ।’’ ਜਾਰੀ…

ਸਰੋਤ: ਸੱਚੇ ਰੂਹਾਨੀ ਰਹਿਬਰ, ਭਾਗ-2..

Infant Organ Donation: ਮੌਤ ਤੋਂ ਬਾਅਦ ਵੀ ਜਿਉਂਦਾ ਰਹੇਗਾ ਮਾਸੂਮ, ਅੰਗ ਦਾਨ ਦੀ ਮਿਸਾਲ ਨੇ ਹਰ ਅੱਖ ਕੀਤੀ ਨਮ
ਕੇਰਲ ’ਚ 10 ਮਹੀਨੇ ਦੇ ਬ੍ਰੇਨ ਡੇਡ ਮਾਸੂਮ ਬੱਚੇ ਨੇ ਚਾਰ ਬੱਚਿਆਂ ਨੂੰ ਦਿੱਤੀ ਨਵੀਂ ਜ਼ਿੰਦਗੀ

ਮਾਤਾ-ਪਿਤਾ ਨੇ ਕੀਤੇ ਬੱਚੇ ਦੇ ਅੰਗ ਦਾਨ

Infant Organ Donation: ਤਿਰੂਵਨੰਤਪੁਰਮ, (ਆਈਏਐਨਐਸ)। ਪਿਛਲੇ ਹਫ਼ਤੇ ਕੇਰਲ ਵਿੱਚ 10 ਮਹੀਨਿਆਂ ਦੀ ਏਲਿਨ ਸ਼ੇਰਿਨ ਅਬਰਾਹਿਮ ਦੀ ਮੌਤ ਨੇ ਉਸਦੇ ਮਾਪਿਆਂ ਨੂੰ ਦਿਲ ਤੋੜ ਦਿੱਤਾ ਸੀ, ਪਰ ਹੁਣ ਉਨ੍ਹਾਂ ਨੇ ਆਪਣੇ ਦੁੱਖ ਨੂੰ ਦੂਰ ਕਰਨ ਲਈ ਇੱਕ ਸ਼ਲਾਘਾਯੋਗ ਕਦਮ ਚੁੱਕਿਆ ਹੈ। ਕੋਚੀ ਦੇ ਇੱਕ ਹਸਪਤਾਲ ਵਿੱਚ ਬੱਚੇ ਦਾ ਬ੍ਰੇਨ ਡੇਡ ਐਲਾਨੇ ਜਾਣ ਤੋਂ ਬਾਅਦ, ਮਾਪਿਆਂ (ਅਰੁਣ ਅਬਰਾਹਿਮ ਅਤੇ ਸ਼ੇਰਿਨ ਐਨ ਜੌਨ) ਨੇ ਬੱਚੇ ਦੇ ਅੰਗ ਦਾਨ ਕਰਨ ਦਾ ਫੈਸਲਾ ਕੀਤਾ, ਜਿਸ ਨਾਲ ਚਾਰ ਹੋਰ ਬੱਚਿਆਂ ਨੂੰ ਜੀਵਨ ਮਿਲਿਆ। ਇੱਕ ਸ਼ਾਨਦਾਰ ਡਾਕਟਰੀ ਯਤਨ ਵਿੱਚ, ਅੰਗਾਂ ਨੂੰ ਕੋਚੀ ਤੋਂ ਤਿਰੂਵਨੰਤਪੁਰਮ ਦੇ ਤਿੰਨ ਹਸਪਤਾਲਾਂ ਵਿੱਚ ਸਿਰਫ਼ ਤਿੰਨ ਘੰਟੇ ਅਤੇ 27 ਮਿੰਟਾਂ ਵਿੱਚ ਪਹੁੰਚਾਇਆ ਗਿਆ, ਇੱਕ ਲੌਜਿਸਟਿਕਲ ਕਾਰਨਾਮਾ ਜੋ ਕੇਰਲ ਦੇ ਟ੍ਰਾਂਸਪਲਾਂਟ ਨੈਟਵਰਕ ਦੀ ਤਾਕਤ ਨੂੰ ਦਰਸਾਉਂਦਾ ਹੈ।

ਆਮ ਗਤੀ ‘ਤੇ, ਪੁਲਿਸ ਐਸਕਾਰਟ ਤੋਂ ਬਿਨਾਂ, ਭੀੜ ਦੇ ਸਮੇਂ ਇੱਕੋ ਦੂਰੀ ਤੈਅ ਕਰਨ ਵਿੱਚ ਸੱਤ ਘੰਟਿਆਂ ਤੋਂ ਵੱਧ ਸਮਾਂ ਲੱਗਦਾ ਹੈ। ਐਤਵਾਰ ਨੂੰ ਪਠਾਨਮਥਿੱਟਾ ਵਿੱਚ ਅੰਤਿਮ ਸੰਸਕਾਰ ਦੌਰਾਨ, ਸੋਗ ਮਨਾਉਣ ਵਾਲੇ ਪਰਿਵਾਰ ਦੇ ਘਰ ਅਤੇ ਪੈਰਿਸ਼ ਚਰਚ ਵਿੱਚ ਭਾਰੀ ਭੀੜ ਇਕੱਠੀ ਹੋ ਗਈ। ਮੰਤਰੀ, ਰਾਜਨੀਤਿਕ ਨੇਤਾ ਅਤੇ ਜਨਤਕ ਪ੍ਰਤੀਨਿਧੀ ਸ਼ੋਕ ਪ੍ਰਗਟ ਕਰਨ ਲਈ ਇਕੱਠੇ ਹੋਏ। ਮੁੱਖ ਮੰਤਰੀ ਪਿਨਾਰਾਈ ਵਿਜਯਨ ਪਹੁੰਚੇ ਅਤੇ ਐਲਾਨ ਕੀਤਾ ਕਿ ਪ੍ਰਸਤਾਵਿਤ ਰਾਜ ਅੰਗ ਟ੍ਰਾਂਸਪਲਾਂਟ ਯੂਨਿਟ ਦਾ ਨਾਮ ਬੱਚੇ ਦੇ ਨਾਮ ‘ਤੇ ਰੱਖਿਆ ਜਾਵੇਗਾ।

ਇਹ ਵੀ ਪੜ੍ਹੋ: Bhagwant Mann: ਸੀਐਮ ਭਗਵੰਤ ਮਾਨ ਦਾਖਲ, ਹਸਪਤਾਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਇਸ ਸੰਕੇਤ ਨੂੰ ਸ਼ਰਧਾਂਜਲੀ ਵਜੋਂ ਪੇਸ਼ ਕੀਤਾ ਗਿਆ ਸੀ, ਹਾਲਾਂਕਿ ਵਿਧਾਨ ਸਭਾ ਚੋਣਾਂ ਨੇੜੇ ਆਉਣ ਦੇ ਨਾਲ ਇਸਦੀ ਪ੍ਰਕਿਰਤੀ ਅਤੇ ਸਮੇਂ ਬਾਰੇ ਸਵਾਲ ਉੱਠੇ ਹਨ। ਕੇਰਲਾ ਦੇ ਡੂੰਘੇ ਰਾਜਨੀਤਿਕ ਸੱਭਿਆਚਾਰ ਵਿੱਚ, ਜਨਤਕ ਸੋਗ ਅਕਸਰ ਜਨਤਕ ਸੰਦੇਸ਼ ਵਿੱਚ ਅਨੁਵਾਦ ਹੁੰਦਾ ਹੈ। ਚੁਣੇ ਹੋਏ ਨੁਮਾਇੰਦਿਆਂ ਦੁਆਰਾ ਏਕਤਾ ਦੇ ਪ੍ਰਗਟਾਵੇ ਅਸਧਾਰਨ ਨਹੀਂ ਹਨ, ਪਰ ਜਦੋਂ ਸ਼ੋਕ ਮੁਲਾਕਾਤਾਂ ਲਗਭਗ ਰਸਮੀ ਸਮਾਗਮ ਬਣ ਜਾਂਦੀਆਂ ਹਨ, ਜਿਸ ਵਿੱਚ ਮੀਡੀਆ ਦੀ ਝਲਕ ਅਤੇ ਅਧਿਕਾਰਤ ਘੋਸ਼ਣਾਵਾਂ ਸ਼ਾਮਲ ਹੁੰਦੀਆਂ ਹਨ ਤਾਂ ਹਮਦਰਦੀ ਅਤੇ ਰਾਜਨੀਤਿਕ ਸੰਕੇਤ ਵਿਚਕਾਰ ਰੇਖਾ ਧੁੰਦਲੀ ਦਿਖਾਈ ਦੇ ਸਕਦੀ ਹੈ।

ਟੈਲੀਵਿਜ਼ਨ ਚੈਨਲਾਂ ਨੇ ਅੰਤਿਮ ਸੰਸਕਾਰ ਵਾਲੇ ਦਿਨ ਲਾਈਵ ਫੁਟੇਜ ਅਤੇ ਨਿਰੰਤਰ ਅਪਡੇਟਸ ਦਿਖਾਉਣ ਲਈ ਮੁਕਾਬਲਾ ਕੀਤਾ। ਉਸਨੂੰ ਇੱਕ ਰਾਜ ਪੱਧਰੀ ਅੰਤਿਮ ਸੰਸਕਾਰ ਵੀ ਦਿੱਤਾ ਗਿਆ, ਜਿਸ ਨਾਲ ਉਹ ਰਾਜ ਵਿੱਚ ਇੱਕ ਰਾਜ ਪੱਧਰੀ ਅੰਤਿਮ ਸੰਸਕਾਰ ਪ੍ਰਾਪਤ ਕਰਨ ਵਾਲਾ ਸਭ ਤੋਂ ਛੋਟਾ ਬੱਚਾ ਬਣ ਗਿਆ। ਉਹ ਸਭ ਤੋਂ ਘੱਟ ਉਮਰ ਦਾ ਖੂਨਦਾਨ ਕਰਨ ਵਾਲਾ ਵੀ ਬਣਿਆ, ਹਾਲਾਂਕਿ ਇਹ ਅੰਤਰ ਹੋਰ ਸੰਕਟਾਂ ਦੇ ਨਾਲ ਬਣਿਆ ਹੋਇਆ ਹੈ। Infant Organ Donation

Dera Sacha Sauda: ‘ਮੱਖੀਆਂ-ਮੱਖੀਆਂ ਉੱਡ ਗਈਆਂ ਸ਼ਹਿਦ-ਸ਼ਹਿਦ ਰਹਿ ਗਿਆ
Dera Sacha Sauda: ਇੱਕ ਵਾਰ ਦੀ ਗੱਲ ਹੈ ਕਿ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਡੇਰਾ ਸੱਚਾ ਸੌਦਾ ਦੀ ਸ਼ਾਖਾ ਪਿੰਡ ਚੋਰਮਾਰ ਜ਼ਿਲ੍ਹਾ ਸਰਸਾ ’ਚ ਪਧਾਰੇ ਹੋਏ ਸਨ। ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ (ਗੁਰਗੱਦੀ ਤੋਂ ਪਹਿਲਾਂ) ਆਪਣੇ ਪਰਿਵਾਰ ਸਮੇਤ ਪੂਜਨੀਕ ਬੇਪਰਵਾਹ ਜੀ ਦੇ ਦਰਸ਼ਨ ਕਰਨ ਚੋਰਮਾਰ ਪਹੁੰਚੇ। ਉਸ ਸਮੇਂ ਕੁਝ ਹੋਰ ਲੋਕ ਵੀ ਆਏ ਹੋਏ ਸਨ।

Read Also : ਸਿਲੰਡਰ ਫਟਣ ਨਾਲ ਘਰ ’ਚ ਲੱਗੀ ਭਿਆਨਕ ਅੱਗ, ਜਾਨੀ ਨੁਕਸਾਨ ਤੋਂ ਬਚਾਅ

ਅਚਾਨਕ ਮੌਸਮ ਖਰਾਬ ਹੋ ਗਿਆ, ਹਨ੍ਹੇਰੀ ਆ ਗਈ ਤੇ ਬੱਦਲ ਗੱਜਣ ਲੱਗੇ। ਮੌਸਮ ’ਚ ਬਦਲਾਅ ਵੇਖ ਕੇ ਜ਼ਿਆਦਾ ਲੋਕ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਦਰਸ਼ਨ ਕਰੇ ਬਿਨਾ ਵਾਪਸ ਚਲੇ ਗਏ। ਆਪ ਜੀ ਅਤੇ ਆਪ ਜੀ ਦਾ ਪਰਿਵਾਰ ਮੌਸਮ ਦੀ ਪ੍ਰਵਾਹ ਕਰੇ ਬਿਨਾ ਆਪਣੇ ਪਿਆਰੇ ਸਤਿਗੁਰੂ ਜੀ ਦੇ ਦਰਸ਼ਨਾਂ ਲਈ ਉੱਥੇ ਹੀ ਰੁਕ ਗਏ। ਜਦੋਂ ਬੇਪਰਵਾਹ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਤੇਰਾ ਵਾਸ ਤੋਂ ਬਾਹਰ ਆਏ ਤਾਂ ਆਪ ਜੀ ’ਤੇ ਆਪਣੀ ਪਵਿੱਤਰ ਦਿ੍ਰਸ਼ਟੀ ਪਾਉਦੇ ਹੋਏ ਬਚਨ ਫ਼ਰਮਾਏ, ‘‘ਦੇਖੋ ਭਾਈ, ਮੱਖੀਆਂ-ਮੱਖੀਆਂ ਉੱਡ ਗਈਆਂ, ਸ਼ਹਿਦ-ਸ਼ਹਿਦ ਰਹਿ ਗਿਆ।’’

ਸਰੋਤ: ਸੱਚੇ ਰੂਹਾਨੀ ਰਹਿਬਰ,

ਭਾਗ-2 ’ਚੋਂ..