ਮਨੋਰੰਜਨ - Sach Kahoon Punjabi

Nepal Floods Devastation: ਨੇਪਾਲ ’ਚ ਹੜ੍ਹਾਂ ਕਾਰਨ ਹੋਈ ਤਬਾਹੀ ਦੇਖ ਕੇ ਅਨੁਪਮ ਖੇਰ ਹੋ ਗਏ ਭਾਵੁਕ
Nepal Floods Devastation: ਮੁੰਬਈ, (ਆਈਏਐਨਐਸ)। ਅਦਾਕਾਰ ਅਨੁਪਮ ਖੇਰ ਨੇ ਨੇਪਾਲ ਵਿੱਚ ਆਈ ਕੁਦਰਤੀ ਆਫ਼ਤ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ। ਨੇਪਾਲ ਤੋਂ ਸਾਹਮਣੇ ਆ ਰਹੀਆਂ ਤਸਵੀਰਾਂ ਅਤੇ ਵੀਡੀਓਜ਼ ਨੇ ਉਨ੍ਹਾਂ ਨੂੰ ਦਿਲ ਨੂੰ ਝੰਜੋੜ ਕੇ ਰੱਖ ਦਿੱਤਾ। ਬਹੁਤ ਸਾਰੇ ਲੋਕਾਂ ਨੇ ਆਪਣੀਆਂ ਜਾਨਾਂ ਗੁਆ ਦਿੱਤੀਆਂ, ਅਤੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਆਪਣੇ ਘਰ ਅਤੇ ਰੋਜ਼ੀ-ਰੋਟੀ ਗੁਆ ਦਿੱਤੀ। ਅਨੁਪਮ ਖੇਰ ਨੇ ਸੋਸ਼ਲ ਮੀਡੀਆ ਰਾਹੀਂ ਪ੍ਰਭਾਵਿਤ ਲੋਕਾਂ ਲਈ ਪ੍ਰਾਰਥਨਾ ਕੀਤੀ ਅਤੇ ਲੋਕਾਂ ਨੂੰ ਇਸ ਮੁਸ਼ਕਲ ਸਮੇਂ ਵਿੱਚ ਨੇਪਾਲ ਦੇ ਲੋਕਾਂ ਦੀ ਮਦਦ ਲਈ ਅੱਗੇ ਆਉਣ ਦੀ ਅਪੀਲ ਕੀਤੀ।

ਅਨੁਪਮ ਖੇਰ ਨੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸਾਂਝਾ ਕੀਤਾ, ਜਿਸ ਵਿੱਚ ਉਨ੍ਹਾਂ ਨੇ ਨੇਪਾਲ ਵਿੱਚ ਆਏ ਹੜ੍ਹਾਂ ਤੋਂ ਨਿਕਲ ਰਹੀਆਂ ਤਸਵੀਰਾਂ ਨੂੰ ਬਹੁਤ ਡਰਾਉਣਾ ਅਤੇ ਦਿਲ ਦਹਿਲਾਉਣ ਵਾਲਾ ਦੱਸਿਆ। ਅਦਾਕਾਰ ਨੇ ਕਿਹਾ, "ਇੱਕ ਵਿਅਕਤੀ ਦੀ ਪੂਰੀ ਜ਼ਿੰਦਗੀ ਦੀ ਮਿਹਨਤ ਕੁਝ ਪਲਾਂ ਵਿੱਚ ਤਬਾਹ ਹੋ ਸਕਦੀ ਹੈ।" ਘਰ, ਸਮਾਨ, ਖੇਤ, ਅਤੇ ਇੱਥੋਂ ਤੱਕ ਕਿ ਪਿਆਰੇ ਵੀ ਇੱਕ ਪਲ ਵਿੱਚ ਗੁਆਚ ਸਕਦੇ ਹਨ। ਇਸ ਬਾਰੇ ਸੋਚ ਕੇ ਹੀ ਮੈਨੂੰ ਬਹੁਤ ਦੁੱਖ ਹੁੰਦਾ ਹੈ।" ਆਪਣੀ ਪੋਸਟ ਵਿੱਚ, ਅਨੁਪਮ ਨੇ ਹੜ੍ਹਾਂ ਵਿੱਚ ਜਾਨ ਗੁਆਉਣ ਵਾਲਿਆਂ ਦੇ ਪਰਿਵਾਰਾਂ ਪ੍ਰਤੀ ਆਪਣੀ ਸੰਵੇਦਨਾ ਪ੍ਰਗਟ ਕੀਤੀ। ਉਨ੍ਹਾਂ ਕਿਹਾ, "ਉਨ੍ਹਾਂ ਲੋਕਾਂ ਨੂੰ ਦਿਲਾਸਾ ਦੇਣ ਲਈ ਕੋਈ ਸ਼ਬਦ ਕਾਫ਼ੀ ਨਹੀਂ ਹੋ ਸਕਦੇ ਜਿਨ੍ਹਾਂ ਨੇ ਆਪਣੇ ਕਿਸੇ ਨਜ਼ਦੀਕੀ ਨੂੰ ਗੁਆ ਦਿੱਤਾ ਹੈ। ਮੈਂ ਉਨ੍ਹਾਂ ਲੋਕਾਂ ਬਾਰੇ ਵੀ ਚਿੰਤਤ ਹਾਂ ਜੋ ਇਸ ਸਮੇਂ ਆਪਣੇ ਘਰਾਂ ਤੋਂ ਦੂਰ ਹਨ ਅਤੇ ਨਹੀਂ ਜਾਣਦੇ ਕਿ ਅੱਗੇ ਕੀ ਹੋਵੇਗਾ। ਅਜਿਹੇ ਸਮੇਂ, ਮੇਰਾ ਦਿਲ ਉਨ੍ਹਾਂ ਸਾਰਿਆਂ ਲਈ ਜਾਂਦਾ ਹੈ ਜੋ ਡਰ ਅਤੇ ਅਨਿਸ਼ਚਿਤਤਾ ਵਿੱਚ ਜੀ ਰਹੇ ਹਨ।"

ਆਪਣੀ ਪੋਸਟ ਵਿੱਚ, ਅਨੁਪਮ ਨੇ ਹੜ੍ਹ ਦੇ ਤੇਜ਼ ਵਹਾਅ ਵਿੱਚ ਫਸੇ ਜਾਨਵਰਾਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ, "ਇਸ ਆਫ਼ਤ ਨੇ ਨਾ ਸਿਰਫ਼ ਘਰਾਂ ਨੂੰ ਸਗੋਂ ਖੇਤਾਂ, ਜਾਨਵਰਾਂ ਅਤੇ ਲੋਕਾਂ ਦੀ ਰੋਜ਼ੀ-ਰੋਟੀ ਨੂੰ ਵੀ ਭਾਰੀ ਨੁਕਸਾਨ ਪਹੁੰਚਾਇਆ ਹੈ। "ਨੇਪਾਲ ਤੋਂ ਆ ਰਿਹਾ ਹਰ ਵੀਡੀਓ ਮੈਨੂੰ ਤਬਾਹੀ ਦੀ ਇੱਕ ਵੱਖਰੀ ਤਸਵੀਰ ਦਿਖਾ ਰਿਹਾ ਹੈ," ਅਨੁਪਮ ਖੇਰ ਨੇ ਵੀਡੀਓ ਵਿੱਚ ਕਿਹਾ, "ਤਸਵੀਰਾਂ ਇੰਨੀਆਂ ਭਿਆਨਕ ਹਨ ਕਿ ਇਹ ਸਮਝਣਾ ਵੀ ਮੁਸ਼ਕਲ ਹੈ ਕਿ ਉੱਥੋਂ ਦੇ ਲੋਕਾਂ ਨੇ ਕਿਸ ਤਰ੍ਹਾਂ ਦੀ ਸਥਿਤੀ ਦਾ ਸਾਹਮਣਾ ਕੀਤਾ ਹੋਵੇਗਾ। ਹਰ ਵੀਡੀਓ ਇੱਕ ਭਿਆਨਕ ਕਹਾਣੀ ਨੂੰ ਪ੍ਰਗਟ ਕਰਦਾ ਹੈ। ਜਦੋਂ ਕਿਸੇ ਵਿਅਕਤੀ ਦੀ ਜ਼ਿੰਦਗੀ ਅਜਿਹੀ ਦੁਖਾਂਤ ਵਿੱਚੋਂ ਲੰਘਦੀ ਹੈ, ਤਾਂ ਸ਼ਬਦਾਂ ਦੀ ਕਮੀ ਹੋ ਜਾਂਦੀ ਹੈ।"

ਇਹ ਵੀ ਪੜ੍ਹੋ: Haryana News: ਹਰਿਆਣਾ ’ਚ ਕੂੜੇ ਤੋਂ ਪੈਦਾ ਹੋਵੇਗੀ ਬਿਜਲੀ, ਹਿਸਾਰ, ਅੰਬਾਲਾ, ਫਰੀਦਾਬਾਦ ਤੇ ਗੁਰੂਗ੍ਰਾਮ ਚ ਲੱਗਣਗੇ ਪਲਾਂਟ

ਅਦਾਕਾਰ ਨੇ ਅੱਗੇ ਕਿਹਾ, "ਅਜਿਹੀ ਸਥਿਤੀ ਵਿੱਚ, ਆਮ ਲੋਕ ਘੱਟੋ-ਘੱਟ ਪ੍ਰਭਾਵਿਤ ਲੋਕਾਂ ਨੂੰ ਭਾਵਨਾਤਮਕ ਸਹਾਇਤਾ ਪ੍ਰਦਾਨ ਕਰ ਸਕਦੇ ਹਨ। ਮੈਂ ਲੋਕਾਂ ਨੂੰ ਨੇਪਾਲ ਦੀ ਮਦਦ ਲਈ ਅੱਗੇ ਆਉਣ ਦੀ ਅਪੀਲ ਕਰਦਾ ਹਾਂ। ਇਸ ਸਮੇਂ ਲੋੜ ਇਸ ਗੱਲ ਦੀ ਹੈ ਕਿ ਲੋਕ ਜਿੰਨਾ ਹੋ ਸਕੇ ਮਦਦ ਕਰਨ ਅਤੇ ਆਫ਼ਤ ਵਿੱਚ ਫਸੇ ਲੋਕਾਂ ਨੂੰ ਇਕੱਲੇ ਮਹਿਸੂਸ ਨਾ ਹੋਣ ਦੇਣ।"

Payal Book Launch: ਲੇਖਕ ਸੁਖਬੀਰ ਸਿੰਘ ਸੰਧੂ ਦੀ ਪੁਸਤਕ ‘ਪਾਇਲ’ ਵਿਲੱਖਣ ਅੰਦਾਜ਼ ’ਚ ਲੋਕ-ਅਰਪਣ
Payal Book Launch: (ਰਾਜਨ ਮਾਨ)(ਖਾਲੜਾ/ਤਰਨ ਤਾਰਨ)। ਇਹ ਸਮਾਗਮ ਕੇਵਲ ਕਿਸੇ ਪੁਸਤਕ ਦੀ ਰਿਲੀਜ਼ ਤੱਕ ਸੀਮਤ ਨਹੀਂ ਰਿਹਾ, ਸਗੋਂ ਆਪਣੇ ਪਿੰਡ ਦੇ ਲੇਖਕ ਦੀ ਸਾਹਿਤਕ ਪ੍ਰਾਪਤੀ ਨੂੰ ਸਾਂਝੇ ਮਾਣ ਅਤੇ ਖੁਸ਼ੀ ਦੇ ਤਿਉਹਾਰ ਵਜੋਂ ਮਨਾਉਣ ਦਾ ਮੌਕਾ ਸ. ਸੁਰਜੀਤ ਸਿੰਘ ਸੰਧੂ (ਸੇਵਾ ਮੁਕਤ ਈ ਟੀ ਓ)ਦੇ ਯਤਨਾਂ ਸਦਕਾ  ਯਾਦਗਾਰੀ ਬਣ ਗਿਆ।

ਸ੍ਰ. ਸੁਰਜੀਤ ਸਿੰਘ ਸੰਧੂ ਦੀ ਅਗਵਾਈ ਵਿੱਚ ਪਿੰਡ ਵਾਸੀਆਂ ਨੇ ‘ਪਾਇਲ’ ਗ਼ਜ਼ਲ ਸੰਗ੍ਹਹਿ ਨੂੰ ਸਭ ਤੋਂ ਪਹਿਲਾਂ ਆਪਣੇ ਹੀ ਪਿੰਡ ਵਿੱਚ ਲੋਕ ਅਰਪਨ ਕਰਕੇ ਪੂਰੀ ਦੁਨੀਆਂ ਵਿੱਚ ਵੱਸਦੇ ਪੰਜਾਬੀਆਂ ਨੂੰ ਇਹ ਵਿਲੱਖਣ ਸੰਦੇਸ਼ ਦਿੱਤਾ ਕਿ ਕਿਸੇ ਵੀ ਪਿੰਡ ਦੇ ਲੇਖਕ ਦੀ ਸਭ ਤੋਂ ਪਹਿਲੀ ਪਛਾਣ ਅਤੇ ਸਭ ਤੋਂ ਵੱਡਾ ਸਨਮਾਨ ਉਸ ਨੂੰ ਆਪਣੀ ਮਿੱਟੀ ਅਤੇ ਆਪਣੇ ਲੋਕਾਂ ਕੋਲੋਂ ਮਿਲਦਾ ਹੈ। ਪੁਸਤਕ ਰਿਲੀਜ਼ ਹੋਣ ਉਪਰੰਤ ਇਸ ਨੂੰ ਭਾਜੀ ਵਾਂਗੂੰ ਪਿੰਡ ਦੇ ਘਰ-ਘਰ ਪਹੁੰਚਾਇਆ ਗਿਆ। ਪੁਸਤਕ ਨੂੰ ਘਰ-ਘਰ ਵੰਡਣ ਦੀ ਇਸ ਪਰੰਪਰਾ ਨੇ ਸਮਾਗਮ ਨੂੰ ਰਸਮੀ ਸਾਹਿਤਕ ਪ੍ਰੋਗਰਾਮ ਦੀ ਥਾਂ ਇੱਕ ਸਾਂਝੇ ਪਰਿਵਾਰਕ ਜਸ਼ਨ ਦਾ ਰੂਪ ਦੇ ਦਿੱਤਾ।

ਇਹ ਵੀ ਪੜ੍ਹੋ: Farmers Protest: ਕਿਸਾਨਾਂ ਨੇ ਕੇਂਦਰ ਤੇ ਪੰਜਾਬ ਸਰਕਾਰ ਦਾ ਪੁਤਲਾ ਸਾੜਿਆ

ਇਸ ਮੌਕੇ ਤੰਬੂ ਕਨਾਤ ਲਾ ਕੇ ਪੂਰੇ ਪਿੰਡ ਵਿੱਚ ਵਿਆਹ ਵਰਗਾ ਖੁਸ਼ੀ ਭਰਿਆ ਮਾਹੌਲ ਦੇਖਣ ਨੂੰ ਮਿਲਿਆ। ਪਿੰਡ ਦੇ ਲੋਕ ਆਪਣੇ ਹੀ ਪਿੰਡ ਦੇ ਸ. ਸਰਦਾਰਾ ਸਿੰਘ ਸੰਧੂ ਦੇ ਨਿੱਕੇ ਪੁੱਤਰ ਸਵਰਗੀ ਸੁਖਬੀਰ ਸਿੰਘ ਸੰਧੂ ਪਹਿਲੀ ਵੀਰ 1973 ਵਿੱਚ ਛਪੀ ਤੇ ਹੁਣ 53 ਸਾਲ ਬਾਅਦ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਵੱਲੋਂ ਹੁਣ ਦੁਬਾਰਾ ਛਾਪੀ ਗਈ ਹੈ। ਪਿੰਡ ਵਾਸੀ ਸਾਹਿਤ ਦੇ ਖੇਤਰ ਵਿੱਚ ਕੀਤੀ ਮਾਣਮੱਤੀ ਸਿਰਜਣਾ ’ਤੇ ਖੁਸ਼ੀ ਅਤੇ ਮਾਣ ਨਾਲ ਖੀਵੇ ਹੋ ਰਹੇ ਸਨ। ਬਜ਼ੁਰਗਾਂ ਤੋਂ ਲੈ ਕੇ ਨੌਜਵਾਨਾਂ ਤੱਕ ਹਰ ਵਰਗ ਨੇ ਇਸ ਪਲ ਨੂੰ ਆਪਣੀ ਸਾਂਝੀ ਪ੍ਰਾਪਤੀ ਵਜੋਂ ਮਹਿਸੂਸ ਕੀਤਾ। ਲੋਕਾਂ ਦੇ ਚਿਹਰਿਆਂ ’ਤੇ ਮਾਣ, ਖੁਸ਼ੀ ਅਤੇ ਆਪਣੇ ਲੇਖਕ ਨਾਲ ਡੂੰਘੇ ਪਿਆਰ ਦੀ ਝਲਕ ਸਾਫ਼ ਦਿਖਾਈ ਦੇ ਰਹੀ ਸੀ।

‘ਪਾਇਲ’ ਦਾ ਇਹ ਸ਼ਗਨਾਂ ਮੱਤਾ ਸਮਾਗਮ  ਇਸ ਪੱਖੋਂ ਵੀ ਵਿਲੱਖਣ ਰਿਹਾ ਕਿ ਇੱਥੇ ਪੁਸਤਕ ਸਿਰਫ਼ ਲੋਕ ਅਰਪਣ ਹੀ ਨਹੀਂ ਹੋਈ, ਸਗੋਂ ਲੋਕਾਂ ਤੱਕ ਤੁਰ ਕੇ ਪਹੁੰਚੀ। “ਸੁਰਤਿ “ ਸਾਹਿੱਤਕ ਮੈਗਜ਼ੀਨ ਤੇ “ਦੀ ਟ੍ਰਿਬਿਊਨ “ ਵਿੱਚ ਇਸ ਕਿਤਾਬ ਬਾਰੇ ਛਪੀ ਖ਼ਬਰ ਤੋਂ ਪਿੰਡ ਵਾਲਿਆਂ  ਨੂੰ ਪਤਾ ਲੱਗਾ ਕਿ ਸਾਡੇ ਪੁੱਤਰ ਦੀਆਂ ਲਿਖਤਾਂ ਨੂੰ ਕੁੱਲ ਆਲਮ ਤਾ ਜਾਣਦਾ ਹੈ ਪਰ ਪਿੰਡ ਵਾਲਿਆਂ ਨੂੰ ਹੁਣ ਪਤਾ ਲੱਗ ਰਿਹਾ ਹੈ। ਆਮ ਤੌਰ ’ਤੇ ਪੁਸਤਕ ਰਿਲੀਜ਼ ਸਮਾਗਮ ਕਿਸੇ ਹਾਲ ਜਾਂ ਸੰਸਥਾ ਤੱਕ ਸੀਮਤ ਰਹਿੰਦੇ ਹਨ, ਪਰ ਕਲਸੀਆਂ ਦੀ ਇਸ ਸਾਹਿਤਕ ਪਹਿਲ ਨੇ ਪੁਸਤਕ ਨੂੰ ਪਿੰਡ ਦੇ ਹਰ ਘਰ ਨਾਲ ਜੋੜਨ ਦੀ ਇੱਕ ਨਵੀਂ ਰੀਤ ਪੈਦਾ ਕੀਤੀ।

ਇਸ ਮੌਕੇ ਬੋਲਦਿਆਂ ਸ੍ਰ. ਸੁਰਜੀਤ ਸਿੰਘ ਸੰਧੂ ਨੇ ਕਿਹਾ ਕਿ ਆਪਣੇ ਪਿੰਡ ਦੇ ਲੇਖਕ ਦੀ ਪੁਸਤਕ ਨੂੰ ਆਪਣੇ ਲੋਕਾਂ ਵਿਚਕਾਰ ਰਿਲੋਕ ਅਰਪਨ ਕਰਨਾ ਉਨ੍ਹਾਂ ਲਈ ਮਾਣ ਅਤੇ ਖੁਸ਼ੀ ਦਾ ਵਿਸ਼ੇਸ਼ ਪਲ ਹੈ। ਉਨ੍ਹਾਂ ਕਿਹਾ ਕਿ ਜਦੋਂ ਕਿਸੇ ਪਿੰਡ ਦੀ ਮਿੱਟੀ ਵਿੱਚੋਂ ਨਿਕਲਿਆ ਵਿਅਕਤੀ ਆਪਣੀ ਕਲਮ ਰਾਹੀਂ ਵੱਡੀ ਸਾਹਿਤਕ ਪਛਾਣ ਬਣਾਉਂਦਾ ਹੈ ਤਾਂ ਉਸ ਦੀ ਸਫ਼ਲਤਾ ਸਿਰਫ਼ ਉਸ ਦੀ ਨਿੱਜੀ ਪ੍ਰਾਪਤੀ ਨਹੀਂ ਰਹਿੰਦੀ, ਸਗੋਂ ਪੂਰੇ ਪਿੰਡ ਦੀ ਸਾਂਝੀ ਪੂੰਜੀ ਬਣ ਜਾਂਦੀ ਹੈ।

ਸਮਾਗਮ ਦੌਰਾਨ ਪਿੰਡ ਵਾਸੀਆਂ ਨੇ ਸੁਖਬੀਰ ਸਿੰਘ ਸੰਧੂ ਦੀ ਸਾਹਿਤਕ ਯਾਤਰਾ ਦੀ ਸ਼ਲਾਘਾ ਕੀਤੀ ਅਤੇ ਆਪਣੇ ਮਰਹੂਮ ਪਿੰਡ ਵਾਸੀ ਨੂੰ ਯਾਦ ਕੀਤਾ। ਸ. ਸੁਰਜੀਤ ਸਿੰਘ ਸੰਧੂ ਨੇ ਇਸ ਕਿਤਾਬ ਨੂੰ ਲੱਭ ਕੇ ਪੂਰੇ 53 ਸਾਲ ਬਾਅਦ ਪ੍ਰਕਾਸ਼ਤ ਕਰਨ ਲਈ ਪ੍ਰੋ. ਗੁਰਭਜਨ ਸਿੰਘ ਗਿੱਲ ਦਾ ਧੰਨਵਾਦ ਕੀਤਾ। “ਪਾਇਲ’ ਦਾ ਖਾਲੜਾ ਨੇੜੇ ਪਿੰਡ ਕਲਸੀਆਂ ਵਿਖੇ ਹੋਇਆ ਇਹ ਪਹਿਲਾ ਲੋਕ-ਅਰਪਣ ਸਮਾਗਮ ਇੱਕ ਪੁਸਤਕ ਦੇ ਸੰਗਤ ਅਰਪਨ ਤੋਂ ਅੱਗੇ ਵਧ ਕੇ ਮਿੱਟੀ, ਮਨੁੱਖ ਅਤੇ ਸਾਹਿਤ ਦੇ ਰਿਸ਼ਤੇ ਦਾ ਜਸ਼ਨ ਬਣ ਗਿਆ।

ਜਿੱਥੇ 1932 ਵਿੱਚ ਜਨਮੇ ਇਸ ਲੇਖਕ ਦੀ ਕਿਤਾਬ ਪਿੰਡ ਦੇ ਘਰ-ਘਰ ਪਹੁੰਚੀ ਅਤੇ ਪੂਰਾ ਪਿੰਡ ਆਪਣੇ ਮਰਹੂਮ ਲੇਖਕ ਸੁਖਬੀਰ ਸਿੰਘ ਸੰਧੂ ਦੀ ਪ੍ਰਾਪਤੀ ਦਾ ਜਸ਼ਨ ਮਨਾਉਂਦਾ ਨਜ਼ਰ ਆਇਆ। ਸੁਰਜੀਤ ਸਿੰਘ ਸੰਧੂ ਨੇ ਇਸ ਕਿਤਾਬ ਬਾਰੇ ਲੇਖ ਲਿਖਣ ਲਈ ਡਾ. ਆਤਮਜੀਤ, ਜਸਬੀਰ ਭੁੱਲਰ, ਗੁਰਬੀਰ ਸਿੰਘ ਬਰਾੜ, ਡਾ. ਨਰੇਸ਼ ਤੇ ਹੋਰ ਲੇਖਕਾਂ ਦਾ ਧੰਨਵਾਦ ਕੀਤਾ।

Poonam Dhillon: ਅਦਾਕਾਰਾ ਪੂਨਮ ਢਿੱਲੋਂ ਹਸਪਤਾਲ ’ਚ ਦਾਖਲ, ਜਾਣੋ ਕਾਰਨ
ਮੁੰਬਈ (ਏਜੰਸੀ)। Poonam Dhillon: ਅਦਾਕਾਰਾ ਤੇ ਸਿਨੇ ਐਂਡ ਟੀਵੀ ਆਰਟਿਸਟ ਐਸੋਸੀਏਸ਼ਨ ਦੀ ਪ੍ਰਧਾਨ ਪੂਨਮ ਢਿੱਲੋਂ ਨੂੰ ਡੇਂਗੂ ਹੋਣ ਤੋਂ ਬਾਅਦ ਮੁੰਬਈ ਦੇ ਲੀਲਾਵਤੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਉਹ ਪਿਛਲੇ ਕਈ ਦਿਨਾਂ ਤੋਂ ਹਸਪਤਾਲ ’ਚ ਇਲਾਜ ਅਧੀਨ ਹੈ। ਪੱਤਰਕਾਰ ਵਿੱਕੀ ਲਾਲਵਾਨੀ ਨੇ ਇਹ ਜਾਣਕਾਰੀ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਅੱਜ ਸਵੇਰੇ ਟੈਕਸਟ ਸੁਨੇਹੇ ਰਾਹੀਂ ਪੂਨਮ ਢਿੱਲੋਂ ਨਾਲ ਗੱਲ ਕੀਤੀ, ਤੇ ਉਨ੍ਹਾਂ ਨੇ ਉਨ੍ਹਾਂ ਦੇ ਸੁਧਾਰ ਦੀ ਰਿਪੋਰਟ ਦਿੱਤੀ। ਵਿੱਕੀ ਲਾਲਵਾਨੀ ਨੇ ਲਿਖਿਆ ਕਿ ਪੂਨਮ ਢਿੱਲੋਂ ਕਈ ਦਿਨਾਂ ਤੋਂ ਹਸਪਤਾਲ ’ਚ ਹੈ ਤੇ ਹੁਣ ਠੀਕ ਹੋ ਰਹੀ ਹੈ। ਉਨ੍ਹਾਂ ਨੇ ਅਦਾਕਾਰਾ ਦੇ ਜਲਦੀ ਠੀਕ ਹੋਣ ਦੀ ਕਾਮਨਾ ਵੀ ਕੀਤੀ। Poonam Dhillon

ਇਹ ਵੀ ਪੜ੍ਹੋ : Sugar Price Hike: ਤਿਉਹਾਰਾਂ ਤੋਂ ਪਹਿਲਾਂ ਚੀਨੀ ਮਹਿੰਗੀ, 10 ਦਿਨਾਂ ’ਚ 20 ਰੁਪਏ ਤੱਕ ਵਧੇ ਭਾਅ

Amritsar News: ਹੋਲੀ ਸਿਟੀ ਟਾਊਨਸ਼ਿਪ ਐਸੋਸੀਏਸ਼ਨ ਵੱਲੋਂ ਬੜੇ ਉਤਸ਼ਾਹ ਨਾਲ ਮਨਾਇਆ ਗਿਆ ਤੀਆਂ ਦਾ ਤਿਉਹਾਰ
ਅੰਮ੍ਰਿਤਸਰ (ਰਾਜਨ ਮਾਨ) ਹੋਲੀ ਸਿਟੀ ਟਾਊਨਸ਼ਿਪ ਐਸੋਸੀਏਸ਼ਨ ਵੱਲੋਂ ਪੰਜਾਬ ਦੇ ਅਮੀਰ ਸੱਭਿਆਚਾਰ ਅਤੇ ਵਿਰਸੇ ਨੂੰ ਸਮਰਪਿਤ ਤੀਆਂ ਦਾ ਬੜੇ ਹੀ ਉਤਸ਼ਾਹ ਅਤੇ ਸਭਿਆਚਾਰਕ ਢੰਗ ਨਾਲ ਮਨਾਇਆ ਗਿਆ। ਇਸ ਮੇਲੇ ਦੀ ਵਿਲੱਖਣਤਾ ਇਹ ਸੀ ਕਿ ਤੀਆਂ ਦੇ ਨਾਲ-ਨਾਲ ਪੁਰਸ਼ਾਂ ਨੇ ਵੀ ਉਹਨਾਂ ਦੇ ਇਸ ਤਿਉਹਾਰ ਵਿੱਚ ਬਰਾਬਰ ਯੋਗਦਾਨ ਪਾਇਆ ਅਤੇ ਗਿੱਧੇ ਤੇ ਭੰਗੜੇ ਨਾਲ ਰੰਗ ਬੰਨ੍ਹਿਆ।

ਪੰਜਾਬੀ ਸਭਿਆਚਾਰ ਪਹਿਰਾਵੇ ਵਿੱਚ ਸੱਜੀਆਂ ਤੀਆਂ ਵੱਲੋਂ ਪੰਜਾਬੀ ਲੋਕ ਨਾਚ ਗਿੱਧੇ ਦੀ ਸ਼ਾਨਦਾਰ ਪੇਸ਼ਕਾਰੀ ਕੀਤੀ ਗਈ, ਜਿਸ ਨੇ ਸਮਾਗਮ ਵਿੱਚ ਮੌਜੂਦ ਔਰਤਾਂ ਅਤੇ ਮਹਿਮਾਨਾਂ ਦਾ ਮਨ ਮੋਹ ਲਿਆ। ਇਸ ਮੌਕੇ ਤੇ ਬੋਲਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਰਜਿਸਟਰਾਰ ਪ੍ਰੋ: ਸ਼ਰਨਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਅਜਿਹੇ ਸਭਿਆਚਾਰ ਮੇਲੇ ਸਾਨੂੰ ਆਪਣੇ ਸਭਿਆਚਾਰ ਬਾਰੇ ਯਾਦ ਦਿਵਾਉਂਦੇ ਰਹਿੰਦੇ ਹਨ ਅਤੇ ਅਜੋਕੀ ਪੀੜ੍ਹੀ ਵੀ ਆਪਣੇ ਅਮੀਰ ਵਿਰਸੇ ਤੋਂ ਜਾਣੂ ਹੁੰਦੀ ਹੈ।

Read Also : ਵਿਦੇਸ਼ੀ ਧਰਤੀ 'ਤੇ ਡੇਰਾ ਸ਼ਰਧਾਲੂਆਂ ਦਾ ਪਰਉਪਕਾਰ, ਪੰਛੀਆਂ ਦੀ ਸੰਭਾਲ ਲਈ ਚੁੱਕਿਆ ਕਦਮ

ਉਹਨਾਂ ਕਿਹਾ ਕਿ ਕਿਸੇ ਵੀ ਸੁਸਾਇਟੀ ਦੀ ਹੋਂਦ ਉਸਦਾ ਸਭਿਆਚਾਰ ਹੁੰਦਾ ਹੈ ਅਤੇ ਜਿਹੜੇ ਲੋਕ ਆਪਣੇ ਅਮੀਰ ਸੱਭਿਆਚਾਰ ਨੂੰ ਜਿਊਂਦਾ ਰੱਖਦੇ ਹਨ ਉਹਨਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਉਸਤੋਂ ਬਹੁਤ ਕੁਝ ਸਿੱਖਦੀਆਂ ਹਨ। ਉਹਨਾਂ ਸਾਰੇ ਪੰਜਾਬੀਆਂ ਨੂੰ ਸੱਦਾ ਦਿੱਤਾ ਕਿ ਉਹ ਆਪਣੇ ਸਭਿਆਚਾਰ ਨਾਲ ਵੱਧ ਤੋਂ ਵੱਧ ਜੁੜਕੇ ਇਸਦੇ ਅਮੀਰ ਵਿਰਸੇ ਦਾ ਆਨੰਦ ਲੈਣ। ਉਹਨਾਂ ਕਿਹਾ ਜਿਹੜੇ ਲੋਕ ਆਪਣੇ ਸਭਿਆਚਾਰ ਅਤੇ ਵਿਰਸੇ ਨੂੰ ਸੰਭਾਲ ਕੇ ਰੱਖਦੇ ਹਨ ਉਹ ਦੁਨੀਆਂ ਦੇ ਸਭ ਤੋਂ ਅਮੀਰ ਹੁੰਦੇ ਹਨ। ਉਹਨਾਂ ਕਿਹਾ ਕਿ ਪੰਜਾਬੀਆਂ ਦੀ ਪਹਿਚਾਣ ਉਹਨਾਂ ਦਾ ਅਮੀਰ ਵਿਰਸਾ ਹੈ ਅਤੇ ਇਸਨੂੰ ਸੰਭਾਲ ਕੇ ਰੱਖਣਾ ਸਾਡਾ ਸਾਰਿਆਂ ਦਾ ਫਰਜ਼ ਹੈ।

ਇਸ ਮੌਕੇ ਹੋਲੀ ਸਿਟੀ ਟਾਊਨਸ਼ਿਪ ਐਸੋਸੀਏਸ਼ਨ ਨੇ ਪੰਜਾਬ ਦੇ ਪੁਰਾਤਨ ਸੱਭਿਆਚਾਰ ਅਤੇ ਵਿਰਸੇ ਨੂੰ ਜੀਵਤ ਰੱਖਣ ਲਈ ਹਰ ਸਾਲ ਤੀਆਂ ਦਾ ਤਿਉਹਾਰ ਮਨਾਉਣ ਦਾ ਫੈਸਲਾ ਕੀਤਾ। ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਨਵੀਂ ਪੀੜ੍ਹੀ ਨੂੰ ਪੰਜਾਬੀ ਸੱਭਿਆਚਾਰ, ਰੀਤੀ-ਰਿਵਾਜਾਂ ਅਤੇ ਵਿਰਸੇ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਅਜਿਹੇ ਪ੍ਰੋਗਰਾਮ ਸਾਡੇ ਸਭਿਆਚਾਰ ਦੁ ਰੀੜ ਦੀ ਹੱਡੀ ਹੁੰਦੇ ਹਨ ਅਤੇ ਇਸਨੂੰ ਸੰਭਾਲ ਕੇ ਰੱਖਣਾ ਸਾਡੇ ਸਾਰਿਆਂ ਦਾ ਫਰਜ਼ ਹੈ।

ਤੀਆਂ ਦੇ ਗਿੱਧੇ ਤੋਂ ਬਾਅਦ ਉਹਨਾਂ ਦਾ ਸਾਥ ਦੇਂਦਿਆਂ ਆਦਮੀਆਂ ਵਲੋਂ ਭੰਗੜੇ ਦੀ ਸ਼ਾਨਦਾਰ ਪੇਸ਼ਕਾਰੀ ਕੀਤੀ ਗਈ। ਸਾਰਾ ਹਾਲ ਪੰਜਾਬੀ ਸਭਿਆਚਾਰ ਦੇ ਰੰਗ ਵਿੱਚ ਰੰਗਿਆ ਹੋਇਆ ਸੀ। ਇਸ ਪ੍ਰੋਗਰਾਮ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕਈ ਮੌਜੂਦਾ ਅਤੇ ਸਾਬਕਾ ਪ੍ਰੋਫੈਸਰ ਅਤੇ ਵੱਖ ਵੱਖ ਸਰਕਾਰੀ ਵਿਭਾਗਾਂ ਤੋਂ ਸੇਵਾ ਮੁਕਤ ਹੋਏ ਸੀਨੀਅਰ ਅਧਿਕਾਰੀ ਨੇ ਹਿੱਸਾ ਲਿਆ।

Patiala News: ਗੁਰਬਾਜ਼ ਸਿੰਘ ਦੀ ਪੁਸਤਕ ‘ਹੁਣ ਉਹ ਗੱਲਾਂ ਕਿੱਥੇ’ ਰਿਲੀਜ਼
ਪਟਿਆਲਾ (ਖੁਸ਼ਵੀਰ ਸਿੰਘ ਤੁੂਰ)। ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਅੱਜ ਪੰਜਾਬੀ ਲੇਖਕ ਗੁਰਬਾਜ਼ ਸਿੰਘ ਦੀ ਪਲੇਠੀ ਪੁਸਤਕ ‘ਹੁਣ ਉਹ ਗੱਲਾਂ ਕਿੱਥੇ’  ਭਾਸ਼ਾ ਵਿਭਾਗ, ਪੰਜਾਬ, ਸ਼ੇਰਾਂ ਵਾਲਾ ਗੇਟ, ਪਟਿਆਲਾ ਦੇ ਲੈਕਚਰ ਹਾਲ ਵਿਖੇ ਰਿਲੀਜ਼ ਕੀਤੀ ਗਈ। ਇਸ ਸਮਾਗਮ ਦੇ ਆਰੰਭ ਵਿੱਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ਆਸ਼ਟ ਨੇ ਕਿਹਾ ਕਿ 1957 ’ਚ ਹੋਂਦ ਵਿੱਚ ਆਈ ਪੰਜਾਬੀ ਸਾਹਿਤ ਸਭਾ ਪਟਿਆਲਾ ਲਗਭਗ ਇੱਕ ਸਦੀ ਦੀ ਆਪਣੀ ਮੁੱਲਵਾਨ ਵਿਰਾਸਤ ਨੂੰ ਪੀੜ੍ਹੀ ਦਰ ਪੀੜ੍ਹੀ ਅੱਗੇ ਤੋਰਦੀ ਹੋਈ ਮਾਤ-ਭਾਸ਼ਾ ਦੇ ਖ਼ਜ਼ਾਨੇ ਨੂੰ ਅਨਮੋਲ ਸਾਹਿਤਕ ਹੀਰਿਆਂ ਨਾਲ ਅਮੀਰ ਬਣਾ ਰਹੀ ਹੈ।

ਸਮਾਗਮ ਦੇ ਮੁੱਖ ਮਹਿਮਾਨ ਵਜੋਂ ਚੰਡੀਗੜ੍ਹ ਤੋਂ ਵਿਸ਼ੇਸ਼ ਤੌਰ ’ਤੇ ਪੁੱਜੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪੰਜਾਬੀ ਅਧਿਐਨ ਸਕੂਲ ਦੇ ਪ੍ਰੋਫੈਸਰ ਅਤੇ ਪੰਜਾਬ ਆਰਟਸ ਕੌਂਸਲ ਚੰਡੀਗੜ੍ਹ ਦੇ ਉਪ ਚੇਅਰਮੈਨ ਡਾ. ਯੋਗਰਾਜ ਨੇ ਗੁਰਬਾਜ਼ ਸਿੰਘ ਦੀ ਪੁਸਤਕ ਦੇ ਹਵਾਲੇ ਨਾਲ ਵਰਤਮਾਨ ਪੰਜਾਬੀ ਕਵਿਤਾ ਅਤੇ ਸਾਹਿਤ ਦੇ ਪ੍ਰਯੋਜਨ ਤੇ ਤਨਕੀਕੀ ਪੱਖਾਂ ਤੋਂ ਗੰਭੀਰ ਚਰਚਾ ਨੂੰ ਛੋਹਿਆ ਤੇ ਕਿਹਾ ਕਿ ਲੇਖਕ ਦਾ ਸਮਾਜ ਪ੍ਰਤੀ ਉਸਾਰੂ ਦ੍ਰਿਸ਼ਟੀਕੋਣ ਹੋਣਾ ਚਾਹੀਦਾ ਹੈ।

Read Also : ਵਿਦੇਸ਼ੀ ਧਰਤੀ 'ਤੇ ਡੇਰਾ ਸ਼ਰਧਾਲੂਆਂ ਦਾ ਪਰਉਪਕਾਰ, ਪੰਛੀਆਂ ਦੀ ਸੰਭਾਲ ਲਈ ਚੁੱਕਿਆ ਕਦਮ

ਸਮਾਗਮ ਦੀ ਪ੍ਰਧਾਨਗੀ ਕਰਦਿਆਂ ਪ੍ਰੋਫ਼ੈਸਰ ਆਫ਼ ਜਰਨਲਿਜ਼ਮ ਡਾ. ਹਰਜਿੰਦਰ ਪਾਲ ਸਿੰਘ ਵਾਲੀਆ ਨੇ ਪੁਸਤਕ ਬਾਰੇ ਚਰਚਾ ਕਰਦਿਆਂ ਕਿਹਾ ਕਿ ਅਜੋਕੇ ਪਦਾਰਥਵਾਦੀ ਅਤੇ ਧਨ ਕਮਾਉਣ ਦੀ ਲਾਲਸਾ ਨੇ ਖ਼ੂਨ ਦੇ ਰਿਸ਼ਤਿਆਂ ਨੂੰ ਤਾਰ-ਤਾਰ ਕਰਕੇ ਰੱਖ ਦਿੱਤਾ ਹੈ ਅਤੇ ਅਜੋਕਾ ਮਨੁੱਖ ਆਪਣੀ ਪਿਛਲੀ ਅਮੀਰ ਵਿਰਾਸਤ ਅਤੇ ਸਭਿਆਚਾਰਕ ਕਦਰਾਂ ਕੀਮਤਾਂ ਨੂੰ ਤਰਸ ਰਿਹਾ ਹੈ। ਵਿਸ਼ੇਸ਼ ਮਹਿਮਾਨ ਵਜੋਂ ਸਾਬਕਾ ਡਾਇਰੈਕਟਰ, ਭਾਸ਼ਾ ਵਿਭਾਗ ਪੰਜਾਬ, ਡਾ. ਮਦਨ ਲਾਲ ਹਸੀਜਾ ਨੇ ਕਿਹਾ ਕਿ ਗੁਰਬਾਜ਼ ਸਿੰਘ ਦੀ ਪੁਸਤਕ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਸਾਂਝੀ ਰਵਾਇਤ ਅਤੇ ਵਿਰਾਸਤ ਬਾਰੇ ਸਮਾਜ ਅੱਗੇ ਗੰਭੀਰ ਸੁਆਲ ਛੱਡਦੀ ਹੈ।

ਪ੍ਰਸਿੱਧ ਕਹਾਣੀਕਾਰ ਮੁਖਤਿਆਰ ਸਿੰਘ (ਖੰਨਾ) ਦੀ ਧਾਰਨਾ ਸੀ ਕਿ ਸਾਹਿਤ ਅਤੇ ਸਮਾਜ ਇੱਕ ਦੂਜੇ ਦੇ ਪੂਰਕ ਹਨ ਜਦੋਂ ਕਿ ਸ਼ੁਭ ਕਰਮਨ ਫਾਊਂਡੇਸ਼ਨ, ਪਟਿਆਲਾ ਦੇ ਪ੍ਰਧਾਨ ਅਤੇ ਅਧਿਆਪਕਾ ਗੁਰਪ੍ਰੀਤ ਕੌਰ ਦਾ ਕਹਿਣਾ ਸੀ ਕਿ ਅਜਿਹੇ ਸਾਰਥਿਕ ਸਮਾਗਮ ਨਵੀਂ ਪੀੜ੍ਹੀ ਦੇ ਮਨ ਵਿੱਚ ਮਾਂ ਬੋਲੀ ਅਤੇ ਸਾਹਿਤਕ ਰੁਚੀਆਂ ਪ੍ਰਤੀ ਚੇਤਨਾ ਜਗਾਉਂਦੇ ਹਨ। ਇਸ ਪੜਾਅ ਦੌਰਾਨ ਲੇਖਕ ਗੁਰਬਾਜ਼ ਸਿੰਘ ਨੇ ਆਪਣੀ ਪੁਸਤਕ ਦੀ ਸਿਰਜਣ ਪ੍ਰਕਿਰਿਆ ਬਾਰੇ ਰੌਸ਼ਨੀ ਪਾਈ ਅਤੇ ਇਸ ਦੇ ਲਿਖੇ ਜਾਣ ਦੇ ਕਾਰਨਾਂ ਬਾਰੇ ਦਿਲਚਸਪ ਢੰਗ ਨਾਲ ਚਰਚਾ ਕੀਤੀ। ਮੰਚ ਸੰਚਾਲਨ ਦੀ ਭੂਮਿਕਾ ਜਨਰਲ ਸਕੱਤਰ ਦਵਿੰਦਰ ਪਟਿਆਲਵੀ ਨੇ ਨਿਭਾਈ।

Afsana Khan: ਗਾਇਕਾ ਅਫਸਾਨਾ ਖਾਨ ਦਾ ਇੰਸਟਾਗ੍ਰਾਮ ਅਕਾਊਂਟ ਹੋਇਆ ਹੈਕ
Afsana Khan: ਮੁੰਬਈ (ਸੱਚ ਕਹੂੰ ਨਿਊਜ਼/ਹਿੰ.ਸ.)। ਪੰਜਾਬੀ ਗਾਇਕਾ ਅਫਸਾਨਾ ਖਾਨ ਦਾ ਇੰਸਟਾਗ੍ਰਾਮ ਅਕਾਊਂਟ ਹੈਕ ਹੋ ਗਿਆ ਹੈ। ਉਨ੍ਹਾਂ ਨੇ ਨਿੱਜੀ ਤੌਰ ’ਤੇ ਇੱਕ ਵੀਡੀਓ ਰਾਹੀਂ ਆਪਣੇ ਪ੍ਰਸ਼ੰਸਕਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਅਫਸਾਨਾ ਨੇ ਕਿਹਾ ਕਿ ਉਨ੍ਹਾਂ ਦੇ ਅਕਾਊਂਟ ਨੂੰ ਰਿਕਵਰ ਕਰਨ ਦੀ ਪ੍ਰਕਿਰਿਆ ਜਾਰੀ ਹੈ ਅਤੇ ਉਦੋਂ ਤੱਕ, ਉਹਨਾਂ ਨੂੰ ਉਨ੍ਹਾਂ ਦੇ ਇੰਸਟਾਗ੍ਰਾਮ ਅਕਾਊਂਟ ਤੋਂ ਕਿਸੇ ਵੀ ਸੁਨੇਹੇ ਜਾਂ ਲਿੰਕ ’ਤੇ ਭਰੋਸਾ ਨਹੀਂ ਕਰਨਾ ਚਾਹੀਦਾ। ਉਨ੍ਹਾਂ ਪ੍ਰਸ਼ੰਸਕਾਂ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਦੇ ਅਕਾਊਂਟ ਤੋਂ ਕਿਸੇ ਵੀ ਸ਼ੱਕੀ ਮੈਸੇਜ ਨੂੰ ਨਜ਼ਰਅੰਦਾਜ਼ ਕਰਨ ਅਤੇ ਕਿਸੇ ਵੀ ਲਿੰਕ ’ਤੇ ਕਲਿੱਕ ਨਾ ਕਰਨ। ਵੀਡੀਓ ’ਚ, ਅਫਸਾਨਾ ਨੇ ਹੈਕਿੰਗ ਦੀ ਘਟਨਾ ’ਤੇ ਆਪਣੀ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਕਿਹਾ ਕਿ ਇੰਸਟਾਗ੍ਰਾਮ ਉਨ੍ਹਾਂ ਦੇ ਲਈ ਸਿਰਫ਼ ਇੱਕ ਸੋਸ਼ਲ ਮੀਡੀਆ ਪਲੇਟਫਾਰਮ ਨਹੀਂ ਹੈ, ਸਗੋਂ ਆਪਣੇ ਪ੍ਰਸ਼ੰਸਕਾਂ ਨਾਲ ਜੁੜਨ ਤੇ ਆਪਣੀਆਂ ਪੇਸ਼ੇਵਰ ਗਤੀਵਿਧੀਆਂ ਬਾਰੇ ਜਾਣਕਾਰੀ ਸਾਂਝੀ ਕਰਨ ਲਈ ਮਹੱਤਵਪੂਰਨ ਮਾਧਿਅਮ ਵੀ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਕਿਸੇ ਦੇ ਨਿੱਜੀ ਖਾਤੇ ਦੀ ਅਜਿਹੀ ਦੁਰਵਰਤੋਂ ਪੂਰੀ ਤਰ੍ਹਾਂ ਅਸਵੀਕਾਰਨਯੋਗ ਹੈ।

ਇਹ ਵੀ ਪੜ੍ਹੋ : Punjab News: ਪੰਜਾਬ ’ਚ ਸਫਾਈ ਕਰਮਚਾਰੀਆਂ ਦੀ ਹੜਤਾਲ ਖਤਮ

ਗਾਇਕਾ ਨੇ ਕਿਹਾ ਕਿ ਉਨ੍ਹਾਂ ਨੇ ਜ਼ਰੂਰੀ ਖਾਤਾ ਰਿਕਵਰੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਤੇ ਜਲਦੀ ਹੀ ਆਪਣਾ ਖਾਤਾ ਵਾਪਸ ਪ੍ਰਾਪਤ ਕਰਨ ਦੀ ਉਮੀਦ ਹੈ। ਅਫਸਾਨਾ ਖਾਨ ਪੰਜਾਬੀ ਸੰਗੀਤ ਉਦਯੋਗ ਦੀ ਇੱਕ ਮਸ਼ਹੂਰ ਗਾਇਕਾ ਹਨ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ 2012 ’ਚ ਰਿਐਲਿਟੀ ਸ਼ੋਅ ‘ਵਾਇਸ ਆਫ ਪੰਜਾਬ ਸੀਜ਼ਨ 3’ ਨਾਲ ਕੀਤੀ ਸੀ। ‘ਤਿਤਲੀਆਂ’ ਤੇ ‘ਧੱਕਾ’ ਵਰਗੇ ਗੀਤ, ਜੋ ਉਨ੍ਹਾਂ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨਾਲ ਗਾਏ ਸਨ, ਨੇ ਉਨ੍ਹਾਂ ਨੂੰ ਪਛਾਣ ਦਿਵਾਈ। ਉਹ 2021 ’ਚ ਸਲਮਾਨ ਖਾਨ ਦੇ ਰਿਐਲਿਟੀ ਸ਼ੋਅ ‘ਬਿੱਗ ਬੌਸ 15’ ਵਿੱਚ ਵੀ ਨਜ਼ਰ ਆਈ। ਉਨ੍ਹਾਂ ਨੇ ਹਾਲ ਹੀ ’ਚ ਰਣਵੀਰ ਸਿੰਘ ਦੀ ਆਉਣ ਵਾਲੀ ਫਿਲਮ ‘ਧੁਰੰਧਰ’ ਦੇ ਗੀਤ ‘ਨਾਲ ਨਚਨਾ’ ਨੂੰ ਆਪਣੀ ਆਵਾਜ਼ ਦੇਣ ਤੋਂ ਬਾਅਦ ਸੁਰਖੀਆਂ ਬਟੋਰੀਆਂ ਸਨ।

Barnala News: ਪੰਜਾਬੀ ਸਾਹਿਤ ਤੇ ਸ਼ਾਇਰੀ ਜਗਤ ਲਈ ਦੁਖਦਾਈ ਖ਼ਬਰ, ਸ਼ਾਇਰ ਮਾਲਵਿੰਦਰ ਮਾਲੀ ਦੁਨੀਆਂ ਤੋਂ ਰੁਖ਼ਸਤ
ਬਰਨਾਲਾ (ਜਸਵੀਰ ਗਹਿਲ)। ਪੰਜਾਬੀ ਸਾਹਿਤ ਅਤੇ ਸ਼ਾਇਰੀ ਜਗਤ ਲਈ ਬੇਹੱਦ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਪ੍ਰਸਿੱਧ ਸ਼ਾਇਰ ਮਾਲਵਿੰਦਰ ਮਾਲੀ ਅੱਜ ਦੁਨੀਆਂ ਤੋਂ ਰੁਖ਼ਸਤ ਹੋ ਗਏ। ਉਨ੍ਹਾਂ ਦੇ ਦਿਹਾਂਤ ਨਾਲ ਸਾਹਿਤਕ ਅਤੇ ਸੱਭਿਆਚਾਰਕ ਖੇਤਰ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹਾ ਬਰਨਾਲਾ ਦੇ ਪਿੰਡ ਸ਼ੇਰ ਸਿੰਘ ਪੁਰਾ (ਨਾਈਵਾਲਾ) ਦੇ ਵਸਨੀਕ ਸ਼ਾਇਰ ਮਾਲਵਿੰਦਰ ਮਾਲੀ ਪਿਛਲੇ ਕਈ ਦਿਨਾਂ ਤੋਂ ਬਿਮਾਰ ਸਨ, ਜਿਸ ਕਰਕੇ ਉਹਨਾਂ ਦਾ ਪਹਿਲਾਂ ਡੀਐਮਸੀ ਲੁਧਿਆਣਾ ਅਤੇ ਹੁਣ ਪੀਜੀਆਈ ਚੰਡੀਗੜ੍ਹ ਵਿਖੇ ਇਲਾਜ ਚੱਲ ਰਿਹਾ ਸੀ।

Read Also : ਪਿਛਲੇ ਸਾਢੇ ਚਾਰ ਸਾਲਾਂ 'ਚ ਪੰਜਾਬ 'ਚ ਇੱਕ ਵੀ ਪੇਪਰ ਲੀਕ ਨਹੀਂ ਹੋਇਆ: ਮੁੱਖ ਮੰਤਰੀ ਮਾਨ

ਜਾਣਕਾਰੀ ਮੁਤਾਬਕ ਮਾਲੀ ਨੇ ਅੱਜ ਸਵੇਰੇ ਤਕਰੀਬਨ 9 ਕੁ ਵਜੇ ਆਖਰੀ ਸਾਹ ਲਿਆ। ਜਿਸ ਤੋਂ ਬਾਅਦ ਉਨ੍ਹਾਂ ਦੇ ਚਾਹੁਣ ਵਾਲੇ, ਸਾਹਿਤਕਾਰ ਅਤੇ ਵੱਖ-ਵੱਖ ਖੇਤਰਾਂ ਨਾਲ ਜੁੜੀਆਂ ਸ਼ਖਸੀਅਤਾਂ ਚ ਸੋਗ ਫੈਲ ਗਿਆ ਜੋ ਸੋਸ਼ਲ ਮੀਡੀਆ ਰਾਹੀਂ ਮਾਲੀ ਦੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕਰ ਰਹੀਆਂ ਹਨ ਅਤੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰ ਰਹੀਆਂ ਹਨ। ਉਨ੍ਹਾਂ ਕੁਝ ਸਮੇਂ ਲਈ 'ਸੱਚ ਕਹੂੰ' ਲਈ ਆਪਣੀਆਂ ਸੇਵਾਵਾਂ ਦਿੱਤੀਆਂ। 'ਸੱਚ ਕਹੂੰ' ਪਰਿਵਾਰ ਨੇ ਉਨ੍ਹਾਂ ਦੇ ਬੇਵਕਤੇ ਦੇਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਜ਼ਿਕਰਯੋਗ ਹੈ ਕਿ ਸ਼ਾਇਰ ਮਾਲਵਿੰਦਰ ਨੇ ਆਪਣੀ ਕਲਮ ਰਾਹੀਂ ਪੰਜਾਬੀ ਸਾਹਿਤ ਨੂੰ ਮਹੱਤਵਪੂਰਨ ਯੋਗਦਾਨ ਦਿੱਤਾ। ਉਨ੍ਹਾਂ ਦੇ ਦਿਹਾਂਤ ਨੂੰ ਸਾਹਿਤ ਜਗਤ ਲਈ ਇੱਕ ਵੱਡਾ ਘਾਟਾ ਮੰਨਿਆ ਜਾ ਰਿਹਾ ਹੈ।

KBC ਦੇ ਨਵੇਂ ਸੀਜ਼ਨ ਵਿੱਚ ਬਦਲ ਜਾਵੇਗੀ ਖੇਡ, ਅਮਿਤਾਭ ਬੱਚਨ ਨੇ ਕੀਤਾ ਖੁਲਾਸਾ
ਮੁੰਬਈ (ਹਿੰ.ਸ.)। ਪ੍ਰਸਿੱਧ ਟੀਵੀ ਕਵਿਜ਼ ਸ਼ੋਅ "ਕੌਨ ਬਨੇਗਾ ਕਰੋੜਪਤੀ" (ਕੇਬੀਸੀ) 10 ਅਗਸਤ ਨੂੰ ਆਪਣੇ 18ਵੇਂ ਸੀਜ਼ਨ ਦੇ ਨਾਲ ਵਾਪਸੀ ਕਰਨ ਲਈ ਤਿਆਰ ਹੈ। ਇਸ ਵਾਰ, ਸ਼ੋਅ ਦੇ ਫਾਰਮੈਟ ਅਤੇ ਨਿਯਮਾਂ ਵਿੱਚ ਕਈ ਮਹੱਤਵਪੂਰਨ ਬਦਲਾਅ ਕੀਤੇ ਗਏ ਹਨ। ਸ਼ੋਅ ਦੇ ਹੋਸਟ ਅਮਿਤਾਭ ਬੱਚਨ ਨੇ ਸੋਸ਼ਲ ਮੀਡੀਆ 'ਤੇ ਜਾਰੀ ਕੀਤੇ ਗਏ ਨਵੇਂ ਪ੍ਰੋਮੋ ਵਿੱਚ ਦੱਸਿਆ ਕਿ, ਬਦਲਦੇ ਡਿਜੀਟਲ ਯੁੱਗ ਨੂੰ ਦੇਖਦੇ ਹੋਏ, ਪ੍ਰਤੀਯੋਗੀਆਂ ਦੀ ਹੁਣ ਨਾ ਸਿਰਫ਼ ਉਨ੍ਹਾਂ ਦੇ ਆਮ ਗਿਆਨ 'ਤੇ, ਸਗੋਂ ਉਨ੍ਹਾਂ ਦੀ ਸੋਚ ਅਤੇ ਵਿਸ਼ਲੇਸ਼ਣਾਤਮਕ ਯੋਗਤਾਵਾਂ 'ਤੇ ਵੀ ਪਰਖ ਕੀਤੀ ਜਾਵੇਗੀ। ਇਸ ਸੀਜ਼ਨ ਦਾ ਥੀਮ "ਸੋਚਣਾ ਪਵੇਗਾ" ਰੱਖਿਆ ਗਿਆ ਹੈ।

ਪ੍ਰੋਮੋ ਵਿੱਚ, ਅਮਿਤਾਭ ਬੱਚਨ ਕਹਿੰਦੇ ਹਨ ਕਿ ਅੱਜ ਦੇ ਸਮੇਂ ਵਿੱਚ, ਸਮਾਰਟਫੋਨ ਅਤੇ ਇੰਟਰਨੈੱਟ ਦੀ ਬਦੌਲਤ, ਸਾਰੀ ਜਾਣਕਾਰੀ ਆਸਾਨੀ ਨਾਲ ਉਪਲਬਧ ਹੈ, ਇਸ ਲਈ ਸਿਰਫ਼ ਜਵਾਬਾਂ ਨੂੰ ਯਾਦ ਕਰਨ ਨਾਲ ਸਫਲਤਾ ਨਹੀਂ ਮਿਲੇਗੀ। ਉਨ੍ਹਾਂ ਕਿਹਾ, "ਇਨ੍ਹੀਂ ਦਿਨੀਂ, ਜਵਾਬ ਹਰ ਜਗ੍ਹਾ ਮਿਲ ਜਾਂਦਾ ਹੈ, ਤੁਹਾਡੀ ਜੇਬ ਵਿੱਚ ਵੀ। ਇਸ ਲਈ ਇਸ ਵਾਰ ਕੇਬੀਸੀ ਵਿੱਚ ਕੁਝ ਬਦਲਾਅ ਕੀਤੇ ਗਏ ਹਨ। ਹੁਣ, ਸਿਰਫ਼ ਜਵਾਬਾਂ ਨੂੰ ਯਾਦ ਰੱਖਣਾ ਕਾਫ਼ੀ ਨਹੀਂ ਹੋਵੇਗਾ; ਤੁਹਾਨੂੰ ਉਨ੍ਹਾਂ ਤੱਕ ਪਹੁੰਚਣ ਲਈ ਸੋਚਣਾ ਪਵੇਗਾ।" ਇੱਕ ਹੋਰ ਪ੍ਰੋਮੋ ਵਿੱਚ, ਉਨ੍ਹਾਂ ਸੰਕੇਤ ਦਿੱਤਾ ਕਿ ਪ੍ਰਤੀਯੋਗੀਆਂ ਦੀਆਂ ਤਰਕਸ਼ੀਲ ਯੋਗਤਾਵਾਂ ਦੀ ਪਰਖ ਕੀਤੀ ਜਾਵੇਗੀ, ਜੋ ਭੂਗੋਲ, ਇਤਿਹਾਸ ਅਤੇ ਵਿਗਿਆਨ ਵਰਗੇ ਵਿਸ਼ਿਆਂ ਦੇ ਰਵਾਇਤੀ ਗਿਆਨ ਤੋਂ ਪਰੇ ਹਨ।

Read Also : ਤਿਰੂਪੁਰ ’ਚ ਸੜਕ ਹਾਦਸਾ, ਗੈਸ ਟੈਂਕਰ ਤੇ ਟਰੱਕਾਂ ਵਿਚਕਾਰ ਫਸੀ ਕਾਰ, ਤਿੰਨ ਮੌਤਾਂ

"ਕੌਨ ਬਨੇਗਾ ਕਰੋੜਪਤੀ", ਜੋ ਕਿ 2000 ਵਿੱਚ ਸ਼ੁਰੂ ਹੋਇਆ ਸੀ, ਨੂੰ ਭਾਰਤੀ ਟੈਲੀਵਿਜ਼ਨ ਦੇ ਸਭ ਤੋਂ ਸਫਲ ਸ਼ੋਅ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਤੀਜੇ ਸੀਜ਼ਨ ਨੂੰ ਛੱਡ ਕੇ, ਜਿਸਦੀ ਮੇਜ਼ਬਾਨੀ ਸ਼ਾਹਰੁਖ ਖਾਨ ਨੇ ਕੀਤੀ ਸੀ, ਬਾਕੀ ਸਾਰੇ ਸੀਜ਼ਨ ਅਮਿਤਾਭ ਬੱਚਨ ਨੇ ਹੋਸਟ ਕੀਤੇ ਹਨ। 10 ਅਗਸਤ ਤੋਂ ਸ਼ੁਰੂ ਹੋਣ ਵਾਲੇ 18ਵੇਂ ਸੀਜ਼ਨ ਦੇ ਨਾਲ, ਬਿਗ ਬੀ ਕੇਬੀਸੀ ਨਾਲ ਆਪਣੇ 26 ਸਾਲਾਂ ਦੇ ਸਬੰਧ ਵਿੱਚ ਇੱਕ ਨਵਾਂ ਅਧਿਆਇ ਜੋੜਨਗੇ।

Diljit Dosanjh Satluj: ਰਿਲੀਜ਼ ਹੋਣ ਤੋਂ ਦੋ ਦਿਨ ਬਾਅਦ ਹੀ ਜੀ5 ਤੋਂ ਹਟਾਈ ਗਈ ‘ਸਤਲੁਜ’
Diljit Dosanjh: ਮੁੰਬਈ (ਸੱਚ ਕਹੂੰ ਨਿਊਜ਼/ਹਿੰ.ਸ.)। ਅਦਾਕਾਰ ਦਿਲਜੀਤ ਦੋਸਾਂਝ ਦੀ ਫਿਲਮ ‘ਸਤਲੁਜ’ ਨੂੰ ਰਿਲੀਜ਼ ਹੋਣ ਤੋਂ ਦੋ ਦਿਨ ਬਾਅਦ ਹੀ ਜੀ5 ਇੰਡੀਆ ਤੋਂ ਹਟਾ ਦਿੱਤਾ ਗਿਆ ਹੈ। 3 ਜੁਲਾਈ ਨੂੰ ਓਟੀਟੀ ਪਲੇਟਫਾਰਮ ’ਤੇ ਰਿਲੀਜ਼ ਹੋਈ ਇਹ ਫਿਲਮ 1990 ਦੇ ਦਹਾਕੇ ਦੇ ਅਸ਼ਾਂਤ ਪੰਜਾਬ ’ਚ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਸੰਘਰਸ਼ ’ਤੇ ਅਧਾਰਤ ਹੈ। ਫਿਲਮ ਪਹਿਲਾਂ ਵੀ ਵਿਵਾਦਾਂ ’ਚ ਘਿਰੀ ਰਹੀ ਸੀ। ਸਾਲ 2022 ਵਿੱਚ, ਸੈਂਟਰਲ ਬੋਰਡ ਆਫ਼ ਫਿਲਮ ਸਰਟੀਫਿਕੇਸ਼ਨ (ਸੀਬੀਐਫਸੀ) ਨੇ ਇਸ ’ਚ 127 ਕੱਟ ਲਾਉਣ ਤੇ ਸਿਰਲੇਖ ਬਦਲਣ ਦਾ ਸੁਝਾਅ ਦਿੱਤਾ ਸੀ। ਇਹ ਫਿਲਮ ਅਸਲ ’ਚ ਅੰਤਰਰਾਸ਼ਟਰੀ ਰਿਲੀਜ਼ ਲਈ ਯੋਜਨਾਬੱਧ ਸੀ।

Read Also : Manipur News: ਮਨੀਪੁਰ ’ਚ ਸੁਰੱਖਿਆ ਬਲਾਂ ਦੀ ਵੱਡੀ ਕਾਰਵਾਈ, ਹਥਿਆਰ ਬਰਾਮਦ, ਅੱਠ ਗ੍ਰਿਫ਼ਤਾਰ

ਪਰ ਟੋਰਾਂਟੋ ਪ੍ਰੀਮੀਅਰ ਤੇ ਬੰਬੇ ਹਾਈ ਕੋਰਟ ’ਚ ਕਾਨੂੰਨੀ ਕਾਰਵਾਈ ਤੋਂ ਬਾਅਦ, ਨਿਰਮਾਤਾਵਾਂ ਨੇ ਇਸਨੂੰ ਸਿੱਧੇ ਓਟੀਟੀ ਪਲੇਟਫਾਰਮਾਂ ’ਤੇ ਰਿਲੀਜ਼ ਕਰਨ ਦਾ ਫੈਸਲਾ ਕੀਤਾ। ਫਿਲਮ ਦਾ ਨਾਂਅ ਬਦਲ ਦਿੱਤਾ ਗਿਆ, ਪਰ ਕਹਾਣੀ ’ਚ ਕੋਈ ਬਦਲਾਅ ਨਹੀਂ ਕੀਤਾ ਗਿਆ। ਇਸਦੇ ਬਾਵਜੂਦ, ਜੀ5 ਇੰਡੀਆ ਨੇ ਮੌਜ਼ੂਦਾ ਹਾਲਾਤਾਂ ਦਾ ਹਵਾਲਾ ਦਿੰਦੇ ਹੋਏ ਫਿਲਮ ਨੂੰ ਆਪਣੇ ਭਾਰਤੀ ਪਲੇਟਫਾਰਮ ਤੋਂ ਹਟਾ ਦਿੱਤਾ। ਹਾਲਾਂਕਿ, ‘ਸਤਲੁਜ’ ਅਜੇ ਵੀ ਭਾਰਤ ਤੋਂ ਬਾਹਰ ਕਈ ਦੇਸ਼ਾਂ ’ਚ ਸਟ੍ਰੀਮ ਹੋ ਰਹੀ ਹੈ। ਫਿਲਮ ਦੇ ਨਿਰਦੇਸ਼ਕ, ਹਨੀ ਤ੍ਰੇਹਨ, ਨੇ ਕਿਹਾ ਕਿ ਉਨ੍ਹਾਂ ਨੂੰ ਇਸ ਫੈਸਲੇ ਕਾਰਨ ਬਾਰੇ ਸਪੱਸ਼ਟ ਨਹੀਂ ਹਨ। ਉੱਥੇ ਹੀ, ਜੀ5 ਨੇ ਕਿਹਾ ਕਿ ਉਹ ਭਾਰਤੀ ਦਰਸ਼ਕਾਂ ਲਈ ਫਿਲਮ ਨੂੰ ਦੁਬਾਰਾ ਉਪਲਬਧ ਕਰਵਾਉਣ ਲਈ ਸਾਰੇ ਸੰਭਵ ਵਿਕਲਪਾਂ ’ਤੇ ਕੰਮ ਕੀਤਾ ਜਾ ਰਿਹਾ ਹੈ। Diljit Dosanjh

K Bhagyaraj Passesaway: ਦਿੱਗਜ਼ ਫਿਲਮ ਨਿਰਮਾਤਾ ਕੇ. ਭਾਗਿਆਰਾਜ ਨੂੰ ਸਰਕਾਰੀ ਸਨਮਾਨਾਂ ਨਾਲ ਦਿੱਤੀ ਅੰਤਿਮ ਵਿਦਾਈ
K Bhagyaraj Passesaway: ਮੁੰਬਈ, (ਸੱਚ ਕਹੂੰ ਨਿਊਜ਼/ਆਈਏਐਨਐਸ)। ਤਮਿਲ ਫਿਲਮ ਨਿਰਮਾਤਾ, ਅਦਾਕਾਰ ਅਤੇ ਲੇਖਕ ਕੇ. ਭਾਗਿਆਰਾਜ ਦਾ ਐਤਵਾਰ ਨੂੰ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਉਨ੍ਹਾਂ ਦਾ ਅੰਤਿਮ ਸੰਸਕਾਰ ਚੇਨਈ ਦੇ ਬੇਸੰਤ ਨਗਰ ਇਲੈਕਟ੍ਰਿਕ ਸ਼ਮਸ਼ਾਨਘਾਟ ਵਿੱਚ ਕੀਤਾ ਗਿਆ। ਉਨ੍ਹਾਂ ਦੇ ਦੇਹਾਂਤ ਨਾਲ ਤਾਮਿਲ ਫਿਲਮ ਉਦਯੋਗ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਕੇ. ਭਾਗਿਆਰਾਜ ਇੱਕ ਅਜਿਹੇ ਕਲਾਕਾਰ ਵਜੋਂ ਜਾਣੇ ਜਾਂਦੇ ਸਨ ਜਿਸਨੇ ਹਰ ਭੂਮਿਕਾ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਇੱਕ ਨਿਰਦੇਸ਼ਕ, ਅਦਾਕਾਰ, ਸਕ੍ਰੀਨਪਲੇ ਲੇਖਕ, ਸੰਵਾਦ ਲੇਖਕ ਅਤੇ ਸੰਗੀਤਕਾਰ ਵਜੋਂ ਅਦਾਕਾਰੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਨ੍ਹਾਂ ਦੀ ਵਿਸ਼ੇਸ਼ਤਾ ਆਮ ਲੋਕਾਂ ਦੇ ਜੀਵਨ ਨੂੰ ਸਾਦੇ ਢੰਗ ਨਾਲ ਦਰਸਾਉਣ ਦੀ ਉਨ੍ਹਾਂ ਦੀ ਯੋਗਤਾ ਸੀ, ਜਿਸ ਨਾਲ ਦਰਸ਼ਕਾਂ ਨੂੰ ਉਨ੍ਹਾਂ ਦੀਆਂ ਕਹਾਣੀਆਂ ਨਾਲ ਜੋੜਿਆ ਜਾ ਸਕੇ।

ਉਨ੍ਹਾਂ ਦੀਆਂ ਫਿਲਮਾਂ ਦੀ ਸਭ ਤੋਂ ਵੱਡੀ ਤਾਕਤ ਉਨ੍ਹਾਂ ਦੀ ਵਿਲੱਖਣ ਕਹਾਣੀ ਸੁਣਾਉਣ ਦੀ ਸ਼ੈਲੀ ਸੀ। ਉਨ੍ਹਾਂ ਨੇ ਆਪਣੇ ਕਿਰਦਾਰਾਂ ਨੂੰ ਯਥਾਰਥਵਾਦੀ ਅਤੇ ਸਰਲ ਤਰੀਕੇ ਨਾਲ ਪੇਸ਼ ਕੀਤਾ। ਉਨ੍ਹਾਂ ਦੇ ਸੰਵਾਦ ਸਿੱਧੇ ਦਰਸ਼ਕਾਂ ਦੇ ਦਿਲਾਂ ਤੱਕ ਪਹੁੰਚੇ। ਇਸੇ ਕਰਕੇ ਉਨ੍ਹਾਂ ਨੂੰ ਤਾਮਿਲ ਸਿਨੇਮਾ ਦੇ ਸਭ ਤੋਂ ਪ੍ਰਭਾਵਸ਼ਾਲੀ ਫਿਲਮ ਨਿਰਮਾਤਾਵਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਕੇ. ਭਾਗਿਆਰਾਜ ਨੇ ਆਪਣੇ ਨਿਰਦੇਸ਼ਨ ਕਰੀਅਰ ਦੀ ਸ਼ੁਰੂਆਤ "ਸੁਵਰਿਲਾਥਾ ਚਿਤਿਰੰਗਲ" ਨਾਲ ਕੀਤੀ। ਉਨ੍ਹਾਂ ਨੇ ਬਾਅਦ ਵਿੱਚ ਕਈ ਫਿਲਮਾਂ ਦਾ ਨਿਰਮਾਣ ਕੀਤਾ ਜੋ ਅਜੇ ਵੀ ਕਲਾਸਿਕ ਮੰਨੀਆਂ ਜਾਂਦੀਆਂ ਹਨ।

ਇਹ ਵੀ ਪੜ੍ਹੋ: Kotkapura Road Accident News: ਕੋਟਕਪੂਰਾ 'ਚ ਕੈਂਟਰ ਤੇ ਕਾਰ ਦੀ ਭਿਆਨਕ ਟੱਕਰ, ਇੱਕ ਦੀ ਮੌਤ ਤੇ ਤਿੰਨ ਗੰਭੀਰ ਜ਼ਖ਼ਮੀ

ਕੇ. ਭਾਗਿਆਰਾਜ ਦਾ ਜਨਮ ਤਾਮਿਲਨਾਡੂ ਦੇ ਈਰੋਡ ਜ਼ਿਲ੍ਹੇ ਦੇ ਵੇਲਾਕੋਇਲ ਵਿੱਚ ਹੋਇਆ ਸੀ। ਉਨ੍ਹਾਂ ਦਾ ਸ਼ਨਿੱਚਰਵਾਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਉਹ 73 ਸਾਲ ਦੇ ਸਨ। ਉਨ੍ਹਾਂ ਦੀ ਮੌਤ ਦੀ ਖ਼ਬਰ ਨੇ ਫਿਲਮ ਇੰਡਸਟਰੀ ਵਿੱਚ ਸੋਗ ਦੀ ਲਹਿਰ ਫੈਲਾ ਦਿੱਤੀ। ਉਨ੍ਹਾਂ ਦੀ ਦੇਹ ਨੂੰ ਚੇਨਈ ਸਥਿਤ ਉਨ੍ਹਾਂ ਦੇ ਨਿਵਾਸ ਸਥਾਨ 'ਤੇ ਰੱਖਿਆ ਗਿਆ ਸੀ, ਜਿੱਥੇ ਕਈ ਪ੍ਰਮੁੱਖ ਫਿਲਮੀ ਹਸਤੀਆਂ, ਸਿਆਸਤਦਾਨ ਅਤੇ ਹਜ਼ਾਰਾਂ ਪ੍ਰਸ਼ੰਸਕ ਉਨ੍ਹਾਂ ਨੂੰ ਅੰਤਿਮ ਸ਼ਰਧਾਂਜਲੀ ਦੇਣ ਲਈ ਇਕੱਠੇ ਹੋਏ ਸਨ। ਕੇ. ਭਾਗਿਆਰਾਜ ਨੂੰ ਸ਼ਮਸ਼ਾਨਘਾਟ ਵਿਖੇ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਵਿਦਾਈ ਦਿੱਤੀ ਗਈ।

Akshay Kumar International Yoga Day: ਅਦਾਕਾਰ ਅਕਸ਼ੈ ਕੁਮਾਰ ਨੇ ਕੇਂਦਰੀ ਮੰਤਰੀ ਮਨਸੁਖ ਮੰਡਾਵੀਆ ਨਾਲ ਕੀਤਾ ਯੋਗ
Akshay Kumar International Yoga Day:

Akshay Kumar International Yoga Day: ਅਦਾਕਾਰ ਅਕਸ਼ੈ ਕੁਮਾਰ ਨੇ ਕੇਂਦਰੀ ਮੰਤਰੀ ਮਨਸੁਖ ਮੰਡਾਵੀਆ ਨਾਲ ਕੀਤਾ ਯੋਗ

ਮੁੰਬਈ, (ਆਈਏਐਨਐਸ) ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਨੇ 12ਵੇਂ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ 'ਤੇ ਕੇਂਦਰੀ ਮੰਤਰੀ ਮਨਸੁਖ ਮਾਂਡਵੀਆ ਨਾਲ ਯੋਗਾ ਕੀਤਾ। ਇਸ ਸਾਲ ਅੰਤਰਰਾਸ਼ਟਰੀ ਯੋਗ ਦਿਵਸ ਦਾ ਥੀਮ "ਸਿਹਤਮੰਦ ਉਮਰ ਲਈ ਯੋਗਾ" ਸੀ। ਦਿੱਲੀ ਵਿੱਚ ਆਯੋਜਿਤ ਇਸ ਪ੍ਰੋਗਰਾਮ ਵਿੱਚ 3,000 ਤੋਂ ਵੱਧ ਲੋਕਾਂ ਨੇ ਹਿੱਸਾ ਲਿਆ। ਅਕਸ਼ੈ ਕੁਮਾਰ ਨੇ ਯੋਗ ਅਭਿਆਸ ਦੌਰਾਨ ਚਿੱਟਾ ਟਰੈਕਸੂਟ ਪਾਇਆ ਸੀ, ਜਿਸਨੇ ਤੰਦਰੁਸਤੀ ਪ੍ਰਤੀ ਆਪਣੀ ਵਚਨਬੱਧਤਾ ਦਾ ਪ੍ਰਦਰਸ਼ਨ ਕੀਤਾ। ਉਨ੍ਹਾਂ ਦੇ ਟਰੈਕਸੂਟ ਵਿੱਚ "ਫਿਟ ਇੰਡੀਆ" ਦਾ ਲੋਗੋ ਸੀ। ਅਕਸ਼ੈ ਕੁਮਾਰ ਇਸ ਸਮੇਂ ਆਪਣੀ ਆਉਣ ਵਾਲੀ ਫਿਲਮ "ਵੈਲਕਮ ਟੂ ਦ ਜੰਗਲ" ਦੀ ਰਿਲੀਜ਼ ਦੀ ਤਿਆਰੀ ਕਰ ਰਹੇ ਹਨ।

ਹਰਿਆਣਾ ’ਚ ਤੀਜੀ ਤੋਂ ਨੌਵੀਂ ਜਮਾਤ ਤੱਕ ਦੇ ਪਾਠਕ੍ਰਮ ਵਿੱਚ ਸ਼ਾਮਲ ਕੀਤਾ ਜਾਵੇਗਾ ਯੋਗ : ਨਾਇਬ ਸੈਣੀ

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ 12ਵੇਂ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ 'ਤੇ ਐਤਵਾਰ ਨੂੰ ਪੰਚਕੂਲਾ ਵਿੱਚ ਆਯੋਜਿਤ ਰਾਜ ਪੱਧਰੀ ਪ੍ਰੋਗਰਾਮ ਦੌਰਾਨ ਦੇਸ਼-ਵਿਦੇਸ਼ ਤੋਂ ਆਏ ਯੋਗ ਅਭਿਆਸੀਆਂ ਅਤੇ ਰਾਜ ਦੇ ਨਿਵਾਸੀਆਂ ਨੂੰ ਸੰਬੋਧਨ ਕਰਦੇ ਹੋਏ, ਕਿਹਾ ਕਿ ਇਸ ਅਕਾਦਮਿਕ ਸੈਸ਼ਨ ਦੌਰਾਨ ਰਾਜ ਵਿੱਚ 8ਵੀਂ ਜਮਾਤ ਦੇ ਪਾਠਕ੍ਰਮ ਵਿੱਚ ਯੋਗ ਨੂੰ ਸ਼ਾਮਲ ਕੀਤਾ ਗਿਆ ਹੈ। ਆਉਣ ਵਾਲੇ ਅਕਾਦਮਿਕ ਸੈਸ਼ਨ ਦੌਰਾਨ ਤੀਜੀ ਜਮਾਤ ਤੋਂ ਨੌਵੀਂ ਜਮਾਤ ਤੱਕ ਦੇ ਪਾਠਕ੍ਰਮ ਵਿੱਚ ਯੋਗ ਸਿੱਖਿਆ ਲਾਗੂ ਕੀਤੀ ਜਾਵੇਗੀ। ਇਸ ਨਾਲ ਵਿਦਿਆਰਥੀਆਂ ਵਿੱਚ ਸਰੀਰਕ, ਮਾਨਸਿਕ ਅਤੇ ਭਾਵਨਾਤਮਕ ਵਿਕਾਸ ਨੂੰ ਉਤਸ਼ਾਹਿਤ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਰਾਜ ਭਰ ਦੇ ਸਾਰੇ ਸਕੂਲਾਂ ਵਿੱਚ ਯੋਗਾ ਅਤੇ ਯੋਗ ਸਿੱਖਿਆ ਨੂੰ ਨਿਯਮਿਤ ਤੌਰ 'ਤੇ ਉਤਸ਼ਾਹਿਤ ਕਰਨ ਲਈ, ਸਾਰੇ ਪੀਟੀਆਈ, ਡੀਪੀਆਈ, ਪੀਜੀਟੀ, ਅਤੇ ਪਛਾਣੇ ਗਏ ਪੀਆਰਟੀ ਅਧਿਆਪਕਾਂ ਨੂੰ ਯੋਗ ਆਸਣਾਂ ਵਿੱਚ ਵਿਸ਼ੇਸ਼ ਸਿਖਲਾਈ ਦਿੱਤੀ ਜਾਵੇਗੀ, ਤਾਂ ਜੋ ਹਰ ਸਕੂਲ ਵਿੱਚ ਵਿਦਿਆਰਥੀ ਨਿਯਮਿਤ ਤੌਰ 'ਤੇ ਯੋਗਾ ਦਾ ਅਭਿਆਸ ਕਰ ਸਕਣ।

ਮੁੱਖ ਮੰਤਰੀ ਨਾਇਬ ਸੈਣੀ ਨੇ ਐਲਾਨ ਕੀਤਾ ਕਿ ਯੋਗਾ ਨਾਲ ਸਬੰਧਤ ਕੁਝ ਪ੍ਰਸ਼ਨ ਹਰਿਆਣਾ ਸਟਾਫ ਚੋਣ ਕਮਿਸ਼ਨ ਅਤੇ ਹਰਿਆਣਾ ਲੋਕ ਸੇਵਾ ਕਮਿਸ਼ਨ ਦੁਆਰਾ ਆਯੋਜਿਤ ਸਾਰੀਆਂ ਪ੍ਰੀਖਿਆਵਾਂ ਵਿੱਚ ਲਾਜ਼ਮੀ ਤੌਰ 'ਤੇ ਸ਼ਾਮਲ ਕੀਤੇ ਜਾਣਗੇ। ਇਸ ਉਦੇਸ਼ ਲਈ ਪ੍ਰੀਖਿਆ ਨੀਤੀ ਵਿੱਚ ਜ਼ਰੂਰੀ ਸੋਧਾਂ ਕੀਤੀਆਂ ਜਾਣਗੀਆਂ। ਉਨ੍ਹਾਂ ਨੇ ਨੈਚਰੋਪੈਥੀ ਅਤੇ ਯੋਗਾ ਦੇ ਖੇਤਰ ਵਿੱਚ ਕੰਮ ਕਰਨ ਲਈ ਮੋਰਨੀ ਵਿੱਚ ਰਾਜ-ਪੱਧਰੀ ਸੰਸਥਾ ਦੀ ਸਥਾਪਨਾ ਦਾ ਐਲਾਨ ਕਰਦੇ ਹੋਏ ਕਿਹਾ ਕਿ ਇਹ ਸੰਸਥਾ ਨੈਚਰੋਪੈਥੀ ਅਤੇ ਯੋਗਾ ਨਾਲ ਸਬੰਧਤ ਗ੍ਰੈਜੂਏਟ-ਪੱਧਰ ਦੇ ਕੋਰਸ ਪੇਸ਼ ਕਰੇਗੀ।

ਇਹ ਵੀ ਪੜ੍ਹੋ:International Yoga Day: ਗੁਹਾਟੀ ’ਚ ਮੁੱਖ ਮੰਤਰੀ ਅਤੇ ਕੇਂਦਰੀ ਮੰਤਰੀ ਸੀਤਾਰਮਨ ਨੇ ਕੀਤਾ ਯੋਗ

ਮੁੱਖ ਮੰਤਰੀ ਨੇ ਕਿਹਾ ਕਿ ਰਾਜ ਭਰ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਵਿੱਚ ਸਥਾਪਿਤ ਕੀਤੇ ਜਾ ਰਹੇ ਪੰਜ ਸੈਂਟਰ ਆਫ਼ ਐਕਸੀਲੈਂਸ ਵਿੱਚ ਯੋਗ ਨੂੰ ਇੱਕ ਮੁੱਖ ਹਿੱਸੇ ਵਜੋਂ ਸ਼ਾਮਲ ਕੀਤਾ ਜਾਵੇਗਾ। ਇਨ੍ਹਾਂ ਪਹਿਲਕਦਮੀਆਂ ਦੇ ਤਹਿਤ, ਯੂਨੀਵਰਸਿਟੀਆਂ ਦੇ ਅੰਦਰ ਯੋਗ ਸਿੱਖਿਆ, ਸਿਖਲਾਈ, ਖੋਜ ਅਤੇ ਨਵੀਨਤਾ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਹਰਿਆਣਾ ਉੱਚ ਸਿੱਖਿਆ ਵਿਭਾਗ ਦੇ ਅੰਦਰ ਸਾਰੇ ਖੇਡ ਵਿਭਾਗਾਂ ਦਾ ਨਾਮ ਬਦਲ ਕੇ ਖੇਡ ਅਤੇ ਯੋਗ ਵਿਭਾਗ ਰੱਖਿਆ ਜਾਵੇਗਾ, ਜਿਸ ਨਾਲ ਯੋਗ ਦੀ ਸੰਸਥਾਗਤ ਪੱਧਰ 'ਤੇ ਸਹੀ ਮਾਨਤਾ ਅਤੇ ਸਥਾਨ ਯਕੀਨੀ ਬਣਾਇਆ ਜਾਵੇਗਾ।

Malayalam Cinema News: ਸਾਬਕਾ ਮਹਿਲਾ ਡੀਜੀਪੀ ਸ਼੍ਰੀਲੇਖਾ ਨੇ ਸ਼ੇਨ ਨਿਗਮ ਦੀਆਂ ਫਿਲਮਾਂ 'ਤੇ ਨਿਸ਼ਾਨਾ ਸਾਧਿਆ, ਅਪਣੀ ਕਹਾਣੀਆਂ ਦੀ ਨਕਲ ਕਰਨ ਦਾ ਦੋਸ਼ ਲਗਾਇਆ
Malayalam Cinema News: ਤਿਰੂਵਨੰਤਪੁਰਮ, (ਆਈਏਐਨਐਸ)। ਕੇਰਲ ਦੀ ਪਹਿਲੀ ਮਹਿਲਾ ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਅਤੇ ਹੁਣ ਭਾਜਪਾ ਕੌਂਸਲਰ ਆਰ. ਸ਼੍ਰੀਲੇਖਾ ਨੇ ਦੋਸ਼ ਲਗਾਇਆ ਹੈ ਕਿ ਮਲਿਆਲਮ ਅਦਾਕਾਰ ਸ਼ੇਨ ਨਿਗਮ ਦੀਆਂ ਫਿਲਮਾਂ "ਦ੍ਰਿਧਮ" ਅਤੇ "ਭੂਤਕਲਮ" ਦੀਆਂ ਕਹਾਣੀਆਂ ਉਨ੍ਹਾਂ ਦੇ ਕੰਮ ਤੋਂ ਨਕਲ ਕੀਤੀਆਂ ਗਈਆਂ ਹਨ। ਰਿਟਾਇਰਮੈਂਟ ਤੋਂ ਬਾਅਦ, ਉਹ ਭਾਜਪਾ ਵਿੱਚ ਸ਼ਾਮਲ ਹੋ ਗਈ ਅਤੇ ਪਿਛਲੇ ਸਾਲ ਤਿਰੂਵਨੰਤਪੁਰਮ ਕਾਰਪੋਰੇਸ਼ਨ ਚੋਣਾਂ ਵਿੱਚ ਕੌਂਸਲਰ ਵਜੋਂ ਚੁਣੀ ਗਈ।

ਸੋਸ਼ਲ ਮੀਡੀਆ 'ਤੇ ਇੱਕ ਪੋਸਟ ਵਿੱਚ, ਸ਼੍ਰੀਲੇਖਾ ਨੇ ਦਾਅਵਾ ਕੀਤਾ ਕਿ ਹਾਲ ਹੀ ਵਿੱਚ ਰਿਲੀਜ਼ ਹੋਈ ਪੁਲਿਸ-ਥੀਮ ਵਾਲੀ ਫਿਲਮ "ਦ੍ਰਿਧਮ" ਉਨ੍ਹਾਂ ਦੀ ਕਹਾਣੀ ਦੀ ਨਕਲ ਸੀ। ਉਨ੍ਹਾਂ ਕਿਹਾ ਕਿ ਫਿਲਮ ਦੀ ਮੁੱਖ ਕਹਾਣੀ ਉਨ੍ਹਾਂ ਦੀ ਛੋਟੀ ਕਹਾਣੀ "ਕਰਿਣਕੁੜੀ ਪੁਲਿਸ ਸਟੇਸ਼ਨ" ਤੋਂ ਲਈ ਗਈ ਹੈ, ਜੋ ਉਨ੍ਹਾਂ ਨੇ ਕਈ ਸਾਲ ਪਹਿਲਾਂ ਲਿਖੀ ਸੀ ਅਤੇ ਜੋ "ਮਾਤ੍ਰਭੂਮੀ ਵੀਕਲੀ" ਵਿੱਚ ਪ੍ਰਕਾਸ਼ਿਤ ਹੋਈ ਸੀ। ਸ਼੍ਰੀਲੇਖਾ ਨੇ ਕਿਹਾ ਕਿ ਉਸਨੂੰ ਆਪਣੀ ਕਹਾਣੀ ਅਤੇ ਫਿਲਮ ਵਿੱਚ ਸਮਾਨਤਾਵਾਂ "ਦ੍ਰਿਧਮ" ਦੇਖਣ ਤੋਂ ਬਾਅਦ ਹੀ ਪਤਾ ਲੱਗੀਆਂ। ਉਸਨੇ ਕਹਾਣੀ ਦੇ ਆਡੀਓ ਸੰਸਕਰਣ ਦਾ ਲਿੰਕ ਵੀ ਸਾਂਝਾ ਕੀਤਾ, ਜਿਸਨੂੰ ਉਸਨੇ ਆਪਣੇ ਅਧਿਕਾਰਤ ਯੂਟਿਊਬ ਚੈਨਲ 'ਤੇ ਅਪਲੋਡ ਕੀਤਾ ਸੀ, ਤਾਂ ਜੋ ਜਿਨ੍ਹਾਂ ਨੇ ਇਸਨੂੰ ਨਹੀਂ ਪੜ੍ਹਿਆ ਸੀ ਉਹ ਇਸਨੂੰ ਸੁਣ ਸਕਣ।

ਇਹ ਵੀ ਪੜ੍ਹੋ: Gurugram News: ਗੁਰੂਗ੍ਰਾਮ ਪੁਲਿਸ ਨੇ ਗੈਰ-ਕਾਨੂੰਨੀ ਢੰਗ ਨਾਲ ਰਹਿ ਰਹੇ 13 ਬੰਗਲਾਦੇਸ਼ੀ ਨਾਗਰਿਕਾਂ ਨੂੰ ਕੀਤਾ ਗ੍ਰਿਫ਼ਤਾਰ

ਸਾਬਕਾ ਡੀਜੀਪੀ ਨੇ ਸ਼ੇਨ ਨਿਗਮ ਦੀ ਇੱਕ ਹੋਰ ਫਿਲਮ, "ਭੂਤਕਲਮ" 'ਤੇ ਵੀ ਇਸੇ ਤਰ੍ਹਾਂ ਦੇ ਦੋਸ਼ ਲਗਾਏ। ਫਿਲਮ ਦੀ ਬਹੁਤ ਪ੍ਰਸ਼ੰਸਾ ਹੋਈ ਅਤੇ ਇਸਨੇ ਕਈ ਪੁਰਸਕਾਰ ਜਿੱਤੇ। ਉਸਨੇ ਦੋਸ਼ ਲਗਾਇਆ ਕਿ ਇਹ ਫਿਲਮ "ਭੂਤ ਭਵਨਮ" ਨਾਮਕ ਇੱਕ ਅਨੁਭਵ-ਅਧਾਰਤ ਕਹਾਣੀ 'ਤੇ ਅਧਾਰਤ ਸੀ, ਜਿਸਨੂੰ ਉਸਨੇ ਤਿੰਨ ਸਾਲ ਪਹਿਲਾਂ ਆਪਣੇ ਅਧਿਕਾਰਤ ਯੂਟਿਊਬ ਚੈਨਲ 'ਤੇ ਸਾਂਝਾ ਕੀਤਾ ਸੀ। ਸ਼੍ਰੀਲੇਖਾ ਦੇ ਅਨੁਸਾਰ, ਦੋਵਾਂ ਕੰਮਾਂ ਦੇ ਸਿਰਲੇਖ ਵੀ ਸਪੱਸ਼ਟ ਤੌਰ 'ਤੇ ਇੱਕੋ ਜਿਹੇ ਸਨ। ਉਸਨੇ ਆਪਣੇ ਯੂਟਿਊਬ ਚੈਨਲ 'ਤੇ ਦੋਵਾਂ ਕਹਾਣੀਆਂ ਦੇ ਲਿੰਕ ਸਾਂਝੇ ਕੀਤੇ, ਫਿਲਮ ਨਿਰਮਾਤਾਵਾਂ 'ਤੇ ਦੋਸ਼ ਲਗਾਇਆ। ਉਸਨੇ ਦੱਸਿਆ ਕਿ ਦੋਵਾਂ ਫਿਲਮਾਂ ਵਿਚਕਾਰ ਇੱਕ ਖਾਸ ਸਬੰਧ ਇਹ ਹੈ ਕਿ ਦੋਵਾਂ ਵਿੱਚ ਸ਼ੇਨ ਨਿਗਮ ਮੁੱਖ ਭੂਮਿਕਾ ਵਿੱਚ ਹਨ। ਸ਼੍ਰੀਲੇਖਾ ਦੇ ਦੋਸ਼ਾਂ ਨੇ ਮਲਿਆਲਮ ਸਿਨੇਮਾ ਵਿੱਚ ਕਹਾਣੀ ਦੀ ਮਾਲਕੀ ਅਤੇ ਮੌਲਿਕਤਾ ਦੇ ਦਾਅਵਿਆਂ 'ਤੇ ਇੱਕ ਨਵੀਂ ਬਹਿਸ ਛੇੜ ਦਿੱਤੀ ਹੈ।

Malayalam Cinema News: ਸਾਬਕਾ ਮਹਿਲਾ ਡੀਜੀਪੀ ਸ਼੍ਰੀਲੇਖਾ ਨੇ ਸ਼ੇਨ ਨਿਗਮ ਦੀਆਂ ਫਿਲਮਾਂ 'ਤੇ ਨਿਸ਼ਾਨਾ ਸਾਧਿਆ, ਅਪਣੀ ਕਹਾਣੀਆਂ ਦੀ ਨਕਲ ਕਰਨ ਦਾ ਦੋਸ਼ ਲਗਾਇਆ