ਬੈਂਕਾਂ ‘ਚ ਕੈਸ਼ ਦਾ ਟੋਟਾ, ਪੰਜ ਸੂਬਿਆਂ ‘ਚ ਏਟੀਐਮ ਹੋਏ ਕੈਸ਼ਲੈਸ

Cash, Shortage, Banks, ATM Cashless, Five states

2000 ਦੇ ਨੋਟ ਬੰਦ ਕਰਨ ਦੀ ਫਿਰਾਕ ‘ਚ ਮੋਦੀ ਸਰਕਾਰ! | Delhi News

  • ਨੋਟਬੰਦੀ ਵਰਗੀ ਸਥਿਤੀ ਨਾਲ ਜੂਝਣ ਲਈ ਮਜ਼ਬੂਰ ਲੋਕ | Delhi News

ਨਵੀਂ ਦਿੱਲੀ (ਏਜੰਸੀ)। 8 ਨਵੰਬਰ 2016 ਨੂੰ ਹੋਈ ਨੋਟਬੰਦੀ ਤੋਂ ਬਾਅਦ ਦੇਸ਼ ਭਰ ਦੇ ਲੋਕਾਂ ਨੂੰ ਕੈਸ਼ ਲਈ ਬੈਂਕਾਂ ਤੇ ਏਟੀਐਮ ਦੀ ਲਾਈਨ ‘ਚ ਲੱਗ ਕੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀ ਹਾਲੇ ਉਸ ਨੋਟਬੰਦੀ ਦੇ ਜ਼ਿਆਦਾ ਦਿਨ ਨਹੀਂ ਹੋਏ ਹਨ ਤੇ ਨਾ ਹੀ ਨੋਟਬੰਦੀ ਦਾ ਐਲਾਨ ਹੋਇਆ ਹੈ ਪਰ ਦੇਸ਼ ‘ਚ ਅਣ ਐਲਾਨੀ ਨੋਟਬੰਦੀ ਵਰਗੇ ਹਲਾਤ ਹੋ ਗਏ ਹਨ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਖਬਰਾਂ ਆ ਰਹੀਆਂ ਹਨ ਕਿ ਏਟੀਐਮ ਤੇ ਬੈਂਕ ‘ਚ ਪੂਰਾ ਕੈਸ਼ ਨਾ ਹੋਣ ਕਾਰਨ ਪਰੇਸ਼ਾਨੀਆਂ ਨਾਲ ਦੋ-ਚਾਰ ਹੋਣਾ ਪੈ ਰਿਹਾ ਹੈ। (Delhi News)

ਬਿਹਾਰ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਤੇਲੰਗਾਨਾ ਤੇ ਆਂਧਰਾ ਪ੍ਰਦੇਸ਼ ‘ਚ ਬੀਤੇ ਕਈ ਦਿਨਾਂ ਤੋਂ ਲੋਕਾਂ ਨੂੰ ਕੈਸ਼ ਨਹੀਂ ਮਿਲ ਰਿਹਾ ਹੈ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਖਬਰ ਆ ਰਹੀ ਹੈ ਕਿ ਆਪਣੇ ਹੀ ਪੈਸਿਆਂ ਨੂੰ ਕੱਢਣ ਲਈ ਲੋਕਾਂ ਨੂੰ ਏਟੀਐਮ ਦੇ ਚੱਕਰ ਕੱਟਣੇ ਪੈ ਰਹੇ ਹਨ ਇਹ ਹਲਾਤ ਸਿਰਫ਼ ਸੂਬਿਆਂ ‘ਚ ਹੀ ਨਹੀਂ ਹਨ ਸਗੋਂ ਕੌਮੀ ਰਾਜਧਾਨੀ ਦਿੱਲੀ ਤੇ ਐਨਸੀਆਰ ਦੇ ਇਲਾਕਿਆਂ ‘ਚ ਵੀ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਮਿਲੀ ਜਾਣਕਾਰੀ ਅਨੁਸਾਰ, ਗੁੜਗਾਓਂ ਦੇ 80 ਫੀਸਦੀ ਏਟੀਐਮ ਕੈਸ਼ਲੈਸ ਹੋ ਗਏ ਹਨ। (Delhi News)

2000 ਦੇ ਨੋਟਾਂ ਦੀ ਛਪਾਈ ‘ਤੇ ਰੋਕ | Delhi News

ਦੇਵਾਸ ਮੱਧ ਪ੍ਰਦੇਸ਼ ਦੇ ਦੇਵਾਸ ਜ਼ਿਲ੍ਹੇ ਸਥਿਤ ਬੈਂਕ ਨੋਟ ਪ੍ਰੈੱਸ ‘ਚ ਅੱਜ ਤੋਂ ਤੀਜੀ ਪਾਰੀ ‘ਚ ਵੀ ਕੰਮ ਸ਼ੁਰੂ ਕਰ ਦਿੱਤਾ ਹੈ ਬੈਂਕ ਨੋਟ ਪ੍ਰੈਸ ਦੇ ਉਪ ਜਨਰਲ ਮੈਨੇਜ਼ਰ ਆਰ ਸੀ ਮੋਟਵਾਨੀ ਨੇ ਦੱਸਿਆ ਕਿ ਦੇਵਾਸ ‘ਚ 500 ਤੇ 200 ਰੁਪਏ ਮੁੱਲ ਦੇ ਨੋਟ ਛਾਪੇ ਜਾ ਰਹੇ ਹਨ ਦੋ ਹਜ਼ਾਰ ਰੁਪਏ ਦੇ ਨੋਟ ਬਾਰੇ ਉਨ੍ਹਾਂ ਕਿਹਾ ਕਿ ਇਹ ਦੇਵਾਸ ‘ਚ ਨਹੀਂ ਛਪਦੇ, ਪਰ ਉਸ ਦੀ ਛਪਾਈ ਬੀਤੇ ਦਿਨਾਂ ਤੋਂ ਰੋਕ ਦਿੱਤੀ ਗਈ ਹੈ। (Delhi News)

ਕੋਈ ਕੈਸ਼ ਸੰਕਟ ਨਹੀਂ ਆਰਬੀਆਈ | Delhi News

ਕੈਸ਼ ਸੰਕਟ ‘ਤੇ ਵਿੱਤ ਮੰਤਰੀ ਦੇ ਬਾਅਦ ਹੁਣ ਆਰਬੀਆਈ ਦਾ ਵੀ ਬਿਆਨ ਆਇਆ ਹੈ ਆਰਬੀਆਈ ਨੇ ਕਿਹਾ ਕਿ ਦੇਸ਼ ‘ਚ ਕੈਸ਼ ਦਾ ਕੋਈ ਸੰਕਟ ਨਹੀਂ ਹੈ ਬੈਂਕਾਂ ਕੋਲ ਵਧੇਰੇ ਮਾਤਰਾ ‘ਚ ਕੈਸ਼ ਮੌਜ਼ੂਦ ਹੈ ਸਿਰਫ਼ ਕੁਝ ਏਟੀਐਮ ‘ਚ ਹੀ ਲੋਜੀਸਟਿਕ ਸਮੱਸਿਆ ਕਾਰਨ ਇਹ ਸੰਕਟ ਪੈਦਾ ਹੋਇਆ ਹੈ ਆਰਬੀਆਈ ਨੇ ਕਿਹਾ ਕਿ ਏਟੀਐਮ ਤੋਂ ਇਲਾਵਾ ਬੈਂਕ ਬ੍ਰਾਂਚ ‘ਚ ਵੀ ਭਰਪੂਰ ਕੈਸ਼ ਮੌਜ਼ੂਦ ਹੈ। (Delhi News)