ਦਲਿਤ ਵਿਦਿਆਰਥਣ ਵੀਰਪਾਲ ਕੌਰ ਦੇ ਮਾਮਲੇ ਨੇ ਲਿਆ ਨਵਾਂ ਮੋੜ

Case, Dalit, Girl, Veerpal Kaur, Brought, New turn

ਬਲਵੰਤ ਰਾਮੂਵਾਲੀਆ ਵੱਲੋਂ ਬਿਹਾਰ ‘ਚ ਪੜ੍ਹਾਈ ਉਪਰੰਤ ਨੌਕਰੀ ਦੇਣ ਦਾ ਐਲਾਨ

  • ਜਾਤੀਵਾਦ ਖਿਲਾਫ਼ ਜੰਗ ਜਾਰੀ ਰਹੇਗੀ : ਡਾ. ਜਤਿੰਦਰ ਸਿੰਘ ਮੱਟੂ

ਭਾਦਸੋਂ (ਅਮਰੀਕ ਸਿੰਘ ਭੰਗੂ)। ਪਟਿਆਲਾ ਜ਼ਿਲ੍ਹੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟੌਹੜਾ ਦੀ 11ਵੀਂ ਜਮਾਤ ਦੀ ਵਾਲਮੀਕਿ ਸਮਾਜ ਦੀ ਵਿਦਿਆਰਥਣ ਵੀਰਪਾਲ ਕੌਰ ਨਾਲ ਸਕੂਲ ‘ਚ ਹੋ ਰਹੇ ਕਥਿਤ ਜਾਤੀ ਵਿਤਕਰੇ ਵਾਲੇ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ ਅੱਜ ਉੱਤਰ ਪ੍ਰਦੇਸ਼ ਸਰਕਾਰ ਦੇ ਸਾਬਕਾ ਜੇਲ੍ਹ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਦਲਿਤ ਵਿਦਿਆਰਥਣ ਨਾਲ ਹੋ ਰਹੇ ਜਾਤੀ ਭੇਦਭਾਵ ਬਾਰੇ ਜਾਣਕਾਰੀ ਲੈਣ ਲਈ ਉਨ੍ਹਾਂ ਦੇ ਪਿੰਡ ਰਾਮਪੁਰ ਸਾਹੀਵਾਲ ਪਹੁੰਚੇ।

ਇਸ ਮੌਕੇ ਪੀੜਤ ਬੱਚੀ ਦੇ ਮਾਮਲੇ ‘ਚ ਇਨਸਾਫ਼ ਦਿਵਾਉਣ ਲਈ ਆਵਾਜ਼ ਬੁਲੰਦ ਕਰਨ ਵਾਲੇ ਐਸ.ਸੀ/ਬੀ.ਸੀ ਇੰਪਲਾਈਜ਼ ਫੈੱਡਰੇਸ਼ਨ ਪੰਜਾਬ ਦੇ ਸੂਬਾਈ ਆਗੂ ਅਤੇ ਦਲਿਤ ਨੇਤਾ ਡਾ. ਜਤਿੰਦਰ ਸਿੰਘ ਮੱਟੂ ਅਤੇ ਭਾਰਤੀ ਵਾਲਮੀਕਿ ਧਰਮ ਸਮਾਜ ਭਾਵਾਧਸ ਤੋਂ ਜ਼ਿਲ੍ਹਾ ਪ੍ਰਧਾਨ ਵੀਰ ਅਰੁਣ ਧਾਲੀਵਾਲ ਵੀ ਪਹੁੰਚੇ ਹੋਏ ਸਨ।

ਬਲਵੰਤ ਸਿੰਘ ਰਾਮੂਵਾਲੀਆ ਨੇ ਬੱਚੀ ਨਾਲ ਹੋਏ ਸਾਰੇ ਘਟਨਾਕ੍ਰਮ ਨੂੰ ਜਾਨਣ ਤੋਂ ਬਾਅਦ ਐਲਾਨ ਕੀਤਾ ਕਿ ਵੀਰਪਾਲ ਕੌਰ ਜੇ ਚਾਹਵੇ ਤਾਂ ਉਹ ਬਿਹਾਰ ‘ਚ ਮਾਤਾ ਗੁਜਰੀ ਮੈਡੀਕਲ ਕਾਲਜ, ਕਿਸ਼ਨਗੜ੍ਹ (ਬਿਹਾਰ) ‘ਚ ਬਾਰ੍ਹਵੀਂ ਤੱਕ ਮੈਡੀਕਲ ਦੀ ਪੜ੍ਹਾਈ ਮੁਫ਼ਤ ਕਰ ਸਕਦੀ ਹੈ ਵੀਰਪਾਲ ਲਈ ਹੋਸਟਲ ਸਹੂਲਤ ਹੋਵੇਗੀ ਅਤੇ ਖਾਣਾ-ਪੀਣਾ ਬਿਲਕੁਲ ਮੁਫ਼ਤ ਰਹੇਗਾ ਇੰਨਾ ਹੀ ਨਹੀਂ ਇਸ ਨਰਸਿੰਗ ਕਾਲਜ ‘ਚ ਪੜ੍ਹਾਈ ਕਰਨ ਤੋਂ ਬਾਅਦ ਉਸ ਲਈ ਉਸੇ ਕਾਲਜ ‘ਚ ਨਰਸਿੰਗ ਕਰਮਚਾਰੀ ਵਜੋਂ ਨੌਕਰੀ ਦਿੱਤੀ ਜਾਵੇਗੀ ਜਿਸ ਲਈ ਬਲਵੰਤ ਸਿੰਘ ਰਾਮੂਵਾਲੀਆ ਨੇ ਵੀਰਪਾਲ ਕੌਰ ਨੂੰ ਲਿਖ ਕੇ ਦਿੱਤਾ।

ਇਸ ਮੌਕੇ ਦਲਿਤ ਨੇਤਾ ਡਾ. ਜਤਿੰਦਰ ਸਿੰਘ ਮੱਟੂ ਨੇ ਬਿਹਾਰ ਦੇ ਸਾਬਕਾ ਕੈਬਨਿਟ ਮੰਤਰੀ ਦੇ ਕੀਤੇ ਐਲਾਨ ‘ਤੇ ਖੁਸ਼ੀ ਪ੍ਰਗਟਾਉਂਦਿਆਂ ਕਿਹਾ ਕਿ ਜੇਕਰ ਵੀਰਪਾਲ ਬਿਹਾਰ ‘ਚ ਜਾ ਕੇ ਪੜ੍ਹਾਈ ਕਰਨਾ ਚਾਹੁੰਦੀ ਹੈ ਤਾਂ ਉਹ ਅਤੇ ਉਸ ਦਾ ਪਰਿਵਾਰ ਫੈਸਲਾ ਲੈ ਸਕਦਾ ਹੈ ਇਸ ਮੌਕੇ ਹਾਜ਼ਰ ਆਗੂਆਂ ‘ਚ ਰਾਜਿੰਦਰ ਸਿੰਘ ਮੱਟੂ, ਪਿੰਡ ਦੀ ਸਰਪੰਚ ਦੇ ਪਤੀ ਹੰਸ ਰਾਜ ਸਿੰਘ ਅਤੇ ਕਈ ਹੋਰ ਸ਼ਖਸੀਅਤਾਂ ਹਾਜ਼ਰ ਸਨ।