ਸਵਾਲ ਤੁਹਾਡੇ ਜਵਾਬ ਮਾਹਿਰਾਂ ਦੇ : ਕਰੀਅਰ ਕੰਸਲਟੈਂਸੀ

ਸਵਾਲ: ਸਰ, ਮੇਰੀ ਬੀਏ ਕਲੀਅਰ ਹੋ ਗਈ ਹੈ। ਹੁਣ ਮੈਨੂੰ ਸਮਝ ਨਹੀਂ ਆ ਰਹੀ ਕਿ ਕੀ ਕਰਾਂ? ਕੋਈ ਕਹਿੰਦਾ ਐਮਏ ਕਰੋ, ਕੋਈ ਕਹਿੰਦਾ ਬੀ. ਐੱਡ ਤੇ ਕੋਈ ਪੀਜੀਡੀਸੀਏ, ਗਾਈਡ ਕਰੋ ਜੀ।
ਮਨਦੀਪ ਆਸ਼ਟ, ਸੰਘੇੜਾ (ਬਰਨਾਲਾ)।
ਜਵਾਬ: ਆਪਣੀ ਰੁਚੀ ਵਾਲੇ ਖੇਤਰ ਵਿਚ ਅਗਲੇਰੀ ਪੜ੍ਹਾਈ ਕਰੋ
———-0———-
ਸਵਾਲ: ਸਰ, ਟਾਈਪਿੰਗ ਅਤੇ ਸ਼ਾਰਟਹੈਂਡ ਵਿਚ ਕੀ ਫ਼ਰਕ ਹੈ? ਤੇ ਕੀ ਇਹ ਦੋਨੋਂ ਲੈਪਟਾਪ ਅਤੇ ਕੰਪਿਊਟਰ ‘ਤੇ ਸਿੱਖੀਆਂ ਜਾ ਸਕਦੀਆਂ ਹਨ? ਮਤਲਬ ਲੈਪਟਾਪ ਤੇ ਕੰਪਿਊਟਰ ‘ਤੇ ਸਿੱਖਣ ਵਿਚ ਕੋਈ ਫ਼ਰਕ ਹੈ?
ਸੋਨੀ, ਮਾਨਸਾ।
ਜਵਾਬ: ਟਾਈਪਿੰਗ ਤੁਸੀਂ ਕੰਪਿਊਟਰ ‘ਤੇ ਸੌਖੇ ਤਰੀਕੇ ਨਾਲ ਸਿੱਖ ਸਕਦੇ ਹੋ ਪਰੰਤੂ ਸ਼ਾਰਟਹੈਂਡ ਲਈ ਤੁਹਾਨੂੰ ਭਾਸ਼ਾ ਵਿਭਾਗ ਦੁਆਰਾ ਜਾਂ ਕਿਸੇ ਤਕਨੀਕੀ ਸਿੱਖਿਆ ਸੰਸਥਾ ਤੋਂ ਟ੍ਰੇਨਿੰਗ ਲੈਣੀ ਪਵੇਗੀ
———-0———-
ਸਵਾਲ: ਸਰ, ਮੈਂ ਬੀਏ 48 ਪ੍ਰਤੀਸ਼ਤ ਨਾਲ ਪਾਸ ਕੀਤੀ ਹੈ। ਫਿਰ ਐਮਏ ਇੰਗਲਿਸ਼ ਪਹਿਲਾ ਸਾਲ 50 ਪ੍ਰਤੀਸ਼ਤ ਨਾਲ ਤੇ ਦੂਜੇ ਸਾਲ ਦਾ ਰਿਜ਼ਲਟ ਹਾਲੇ ਆਇਆ ਨਹੀਂ। ਮੈਂ ਨਾਲ-ਨਾਲ ਟਾਈਪਿੰਗ ਕਲਾਸ ਵੀ ਲਾ ਰਹੀ ਹਾਂ। ਮੈਨੂੰ ਗਾਈਡ ਕਰੋ ਕਿ ਮੈਂ ਅੱਗੇ ਕੀ ਕਰਾਂ ਜਿਸ ‘ਤੇ ਜ਼ਿਆਦਾ ਖਰਚ ਨਾ ਆਵੇ ਤੇ ਫ਼ਾਇਦਾ ਹੋਵੇ।
ਗਗਨਦੀਪ ਕੌਰ, ਪਟਿਆਲਾ।
ਜਵਾਬ: ਟਾਈਪਿੰਗ ਤੁਸੀਂ ਕਰ ਹੀ ਰਹੇ ਹੋ, ਕੋਸ਼ਿਸ਼ ਕਰੋ ਜੇਕਰ ਗ੍ਰੈਜ਼ੂਏਸ਼ਨ ਵਿਚ ਇੰਪਰੂਵਮੈਂਟ ਰਾਹੀਂ ਆਪਣੇ ਅੰਕ ਪ੍ਰਤੀਸ਼ਤ ਵਧਾ ਸਕੋ
———-0———-
ਸਵਾਲ: ਸਰ, ਮੇਰੇ ਭਰਾ ਨੇ ਬਾਰ੍ਹਵੀਂ ਨਾਨ-ਮੈਡੀਕਲ 85 ਪ੍ਰਤੀਸ਼ਤ ਨਾਲ ਪਾਸ ਕਰ ਲਈ ਹੈ। ਅੱਗੇ ਕੀ ਕਰੇ, ਜਿਸਦਾ ਸਕੋਪ ਵਧੀਆ ਹੋਵੇ। ਬੀ. ਟੈਕ ਜਾਂ ਬੀਐਸਸੀ ਕਰੇ ਤਾਂ ਕਿਸ ਵਿਚ ਕਰੇ?
ਵੀਰਪਾਲ, ਨਸੀਬਪੁਰ।
ਜਵਾਬ: ਵਿਦਿਆਰਥੀ ਦੀ ਰੁਚੀ ਅਨੁਸਾਰ ਉਸਨੂੰ ਫੈਸਲਾ ਲੈਣ ਦਿਓ
———-0———-
ਸਵਾਲ: ਸਰ, ਮੈਂ ਬੀਐਸਸੀ (ਐਗਰੀ.) ਕਰ ਰਹੀ ਹਾਂ, ਇਸ ਤੋਂ ਬਾਅਦ ਐਮਐਸਸੀ ਕਰਾਂ ਜਾਂ ਐਮਬੀਏ?
ਤਾਨੀਆ, ਮਲੋਟ।
ਜਵਾਬ: ਦੋਵਾਂ ਦਾ ਹੀ ਵਧੀਆ ਸਕੋਪ ਹੋ ਸਕਦਾ ਹੈ, ਗੱਲ ਤੁਹਾਡੇ ਸਕਿੱਲਸ ‘ਤੇ ਨਿਰਭਰ ਕਰਦੀ ਹੈ
———-0———-
ਸਵਾਲ: ਸਰ, ਮੈਂ ਬੀਐਸਸੀ ਨਾਨ-ਮੈਡੀਕਲ ਆਖਰੀ ਸਾਲ ਵਿਚ ਹਾਂ। ਇਸ ਤੋਂ ਬਾਅਦ ਕੀ ਕਰਾਂ? ਐਮਬੀਏ, ਐਮਐਸਸੀ ਜਾਂ ਸਿਵਲ ਸਰਵਿਸ? ਹੋਰ ਕੋਈ ਬਦਲ ਵੀ ਹੈ? ਗਾਈਡ ਕਰੋ।
ਮਿਨਾਕਸ਼ੀ, ਰਾਮਪੁਰਾ।
ਜਵਾਬ: ਤੁਸੀਂ ਆਪਣੀ ਰੁਚੀ ਅਨੁਸਾਰ ਵਿਸ਼ੇ ਦੀ ਚੋਣ ਕਰਕੇ ਤਿਆਰੀ ਕਰੋ
———-0———-
ਸਵਾਲ: ਸਰ, ਮੈਂ ਬੀਐਸਸੀ ਕਰ ਲਈ ਹੈ, ਅੱਗੇ ਕੀ ਕਰਾਂ ਕਿ ਜੌਬ ਮਿਲ ਜਾਵੇ। ਐਮਐਸਸੀ ਵਿਚ ਮੇਰੀ ਰੁਚੀ ਨਹੀਂ ਹੈ।
ਪਿੰਕੀ, ਸੁਨਾਮ।
ਜਵਾਬ: ਤੁਸੀਂ ਇਹ ਨਹੀਂ ਦੱਸਿਆ ਕਿ ਬੀਐਸਸੀ ਕਿਹੜੇ ਫੀਲਡ ਵਿਚ ਕੀਤੀ ਹੈ?
———-0———-
ਸਵਾਲ: ਸਰ, ਆਈਬੀਪੀਐਸ ਦਾ ਪੇਪਰ ਕਦੋਂ ਹੁੰਦਾ ਹੈ? ਇਸ ਲਈ ਯੋਗਤਾ ਕੀ ਚਾਹੀਦੀ ਹੈ? ਤੇ ਕਿਹੜੇ ਬੈਂਕ ਵਿਚ ਨੌਕਰੀ ਮਿਲਦੀ ਹੈ, ਇਹ ਕਲੀਅਰ ਕਰਨ ਨਾਲ
ਸੋਨੀ, ਮਾਨਸਾ।
ਜਵਾਬ: ਇਹ ਪੇਪਰ ਹਰ ਛੇ ਮਹੀਨੇ ਬਾਅਦ ਹੁੰਦਾ ਹੈ ਇਸ ਲਈ ਯੋਗਤਾ ਗ੍ਰੈਜ਼ੂਏਸ਼ਨ ਰੱਖੀ ਗਈ ਹੈ ਉਮਰ ਵੀਹ ਤੋਂ ਤੀਹ ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ ਤੇ ਇਹ ਟੈਸਟ ਸਾਰੇ ਬੈਂਕਾਂ ਲਈ ਲਾਗੂ ਹੁੰਦਾ ਹੈ
———-0———-
ਸਵਾਲ: ਸਰ, ਮੈਂ ਬਾਰ੍ਹਵੀਂ ਆਰਟਸ 77 ਪ੍ਰਤੀਸ਼ਤ ਨਾਲ ਪਾਸ ਕਰ ਲਈ ਹੈ। ਮੈਨੂੰ ਰਾਈਟਿੰਗ ਅਤੇ ਥਿਏਟਰ ਦਾ ਸ਼ੌਂਕ ਹੈ। ਹੁਣ ਮੈਂ ਕੀ ਕਰਾਂ?
ਸਿਮਰਨਜੀਤ ਸਿੰਘ, ਸੰਗਤਪੁਰਾ, ਸੰਗਰੂਰ।
ਜਵਾਬ: ਆਪਣੇ ਸ਼ੌਂਕ ਅਤੇ ਸਮਰੱਥਾ ਅਨੁਸਾਰ ਵਿਸ਼ੇ ਦੀ ਚੋਣ ਕਰਕੇ ਡਿਪਲੋਮਾ-ਡਿਗਰੀ ਕਰ ਸਕਦੇ ਹੋ
———-0———-
ਸਵਾਲ: ਸਰ, ਹੋਟਲ ਮੈਨੇਜ਼ਮੈਂਟ ਕਰਨ ‘ਤੇ ਕਿੰਨਾ ਖ਼ਰਚਾ ਆਉਂਦਾ ਤੇ ਕਿੰਨਾ ਸਮਾਂ ਲੱਗਦਾ ਹੈ?
ਜਗਪਾਲ ਸਿੰਘ, ਮਹਿਲ ਕਲਾਂ।
ਜਵਾਬ: ਬੈਚੁਲਰ ਡਿਗਰੀ ਲਈ 3 ਸਾਲ, ਮਾਸਟਰਜ਼ ਅਤੇ ਡਿਪਲੋਮੇ ਲਈ 2 ਸਾਲ ਅਤੇ ਖਰਚਾ ਸਰਕਾਰੀ ਅਤੇ ਪ੍ਰਾਈਵੇਟ ਸੰਸਥਾਨਾਂ ਦਾ ਵੱਖ-ਵੱਖ ਹੁੰਦਾ ਹੈ
———-0———-
ਸਵਾਲ: ਸਰ, ਮੈਂ ਬਾਰ੍ਹਵੀਂ ਨਾਨ-ਮੈਡੀਕਲ ਨਾਲ ਕੀਤੀ ਹੈ ਤੇ ਮੇਰੀ ਕੈਮਿਸਟ੍ਰੀ ਵਿਚੋਂ ਕੰਪਾਰਟਮੈਂਟ ਸੀ ਤੇ ਪੇਪਰ ਦੇ ਦਿੱਤਾ ਹੈ। ਕੀ ਮੈਂ ਅੱਗੇ ਬੀਏ ਵਿਚ ਦਾਖ਼ਲਾ ਲੈ ਲਵਾਂ?
ਨਵਦੀਪ, ਸਮਾਣਾ।
ਜਵਾਬ: ਰਿਜ਼ਲਟ ਆਉਣ ਤੋਂ ਬਾਅਦ ਹੀ ਐਡਮਿਸ਼ਨ ਕਰਵਾਇਆ ਜਾ ਸਕਦਾ ਹੈ ਜੀ
———-0———-
ਸਵਾਲ: ਸਰ, ਬੀਸੀਏ ਤੋਂ ਬਾਅਦ ਬੈਂਕਿੰਗ ਦੀ ਜੌਬ ਲਈ ਕਿਹੜੇ ਟੈਸਟ ਦੀ ਤਿਆਰੀ ਕੀਤੀ ਜਾਵੇ?
ਕਾਂਤਾ, ਧਰਮਪੁਰਾ।
ਜਵਾਬ: ਗ੍ਰੈਜ਼ੂਏਸ਼ਨ ਲੇਵਲ ਦੇ ਸਾਰੇ ਟੈਸਟਾਂ ਲਈ ਯੋਗ ਹੋ, ਕਿਸੇ ਦੀ ਵੀ ਤਿਆਰੀ ਕਰ ਸਕਦੇ ਹੋ
———-0———-
ਸਵਾਲ: ਸਰ, ਮੈਂ ਬੀਸੀਏ ਦੂਜੇ ਸਾਲ ਵਿਚ ਹਾਂ। ਮੈਂ ਆਈਏਐਸ ਦਾ ਪੇਪਰ ਦੇਣਾ ਚਾਹੁੰਦੀ ਹਾਂ ਕਿ ਇਸ ਲਈ ਹੁਣੇ ਤੋਂ ਤਿਆਰੀ ਕਰਾਂ ਤੇ ਤਿਆਰੀ ਲਈ ਕੀ ਕੁਝ ਪੜ੍ਹਾਂ? ਬੀਐਸਸੀ ਪੂਰੀ ਹੋਣ ਤੋਂ ਬਾਅਦ ਕੋਚਿੰਗ ਲਵਾਂ ਤਾਂ ਕਿੱਥੋਂ ਲਵਾਂ? ਨਾਲ ਬੀਐਸਸੀ ਤੋਂ ਬਾਅਦ ਕੀ ਕਰਾਂ ਕਿ ਜਲਦੀ ਨੌਕਰੀ ਮਿਲ ਜਾਵੇ?
ਬਬਲੀ, ਖੁੱਡੀ ਕਲਾਂ, ਬਰਨਾਲਾ।
ਜਵਾਬ: ਤੁਸੀਂ ਆਪਣਾ ਨਿਸ਼ਾਨਾ ਮਿਥ ਕੇ ਕਿਸੇ ਵਧੀਆ ਸੰਸਥਾਨ ਤੋਂ ਕੋਚਿੰਗ ਲੈ ਕੇ  ਆਈਏਐਸ ਲਈ ਅਪੀਅਰ ਹੋਵੋ
———-0———-
ਸਵਾਲ: ਸਰ, ਮੈਂ ਬੀਏ 2007 ਵਿਚ ਕੀਤੀ ਸੀ ਮੈਥ ਨਾਲ। ਮੇਰੀ ਉਮਰ ਅਗਸਤ ਵਿਚ 30 ਸਾਲ ਹੋ ਗਈ ਹੈ। ਹੁਣ ਬੀ. ਐੱਡ ਕਰਨ ਦਾ ਕੋਈ ਫਾਇਦਾ ਹੈ ਜੀ?
ਕਿਰਨ ਇੰਸਾਂ, ਫਰੀਦਕੋਟ।
ਜਵਾਬ: ਮੈਨੂੰ ਲੱਗਦਾ ਹੈ ਹੁਣ ਤੁਹਾਨੂੰ ਮੈਥ ਵਿਚ ਮਾਸਟਰਜ਼ ਕਰਕੇ ਯੂਜੀਸੀ ਨੈੱਟ ਦੀ ਤਿਆਰੀ ਕਰਨੀ ਚਾਹੀਦੀ ਹੈ ਸਮਾਂ ਘੱਟ ਹੈ ਇਸ ਲਈ ਬੀ. ਐੱਡ ਦਾ ਖਿਆਲੇ ਭਾਵੇਂ ਛੱਡ ਦਿਓ
———-0———-
ਸਵਾਲ: ਸਰ, ਮੈਂ ਬੀਏ ਆਖ਼ਰੀ ਸਾਲ ਵਿਚ ਹਾਂ ਅਤੇ ਮੈਂ ਕੰਪਿਊਟਰ ਦਾ ਆਫ਼ਿਸ ਆਟੋਮੇਸ਼ਨ ਦਾ 4 ਮਹੀਨਿਆਂ ਦਾ ਕੋਰਸ ਕੀਤਾ ਹੋਇਆ ਤੇ ਪੰਜਾਬੀ, ਇੰਗਲਿਸ਼ ਟਾਈਪਿੰਗ ਵੀ 6 ਮਹੀਨੇ ਕੀਤੀ ਹੋਈ ਹੈ। ਇੰਗਲਿਸ਼ ਸਪੀਕਿੰਗ ਵੀ ਵਧੀਆ ਹੈ। ਹੁਣ ਮੇਰੀ ਰੁਚੀ ਸਟੈਨੋ ਕਰਕੇ ਜੌਬ ਕਰਨ  ਦੀ ਹੈ ਤੇ ਅਗਲੇ ਸਾਲ ਐਮਏ ਕਰਨ ਬਾਰੇ ਵੀ ਸੋਚਿਆ ਹੈ। ਜੇ ਮੈਂ ਐਮਏ ਪ੍ਰਾਈਵੇਟ ਕਰਕੇ ਸਟੈਨੋ ਰੈਗੁਲਰ ਕਰ ਲਵਾਂ ਤਾਂ ਇਹ ਠੀਕ ਰਹੇਗਾ ਜਾਂ ਐਮਏ ਹੀ ਕਰਾਂ ਇਕੱਲੀ? ਸਟੈਨੋ ਤੋਂ ਬਾਅਦ ਮੇਰਾ ਇਰਾਦਾ ਕਲਰਕ ਦੀ ਜੌਬ ਕਰਨ ਦਾ ਹੈ ਬੈਂਕ ਵਿਚ ਜਾਂ ਕਿਸੇ ਸਰਕਾਰੀ ਦਫਤਰ ‘ਚ। ਕੁਝ ਸਲਾਹਕਾਰ ਮੈਨੂੰ ਆਈਲੈਟਸ ਕਰਕੇ ਫੋਰੇਨ ਜਾਣ ਬਾਰੇ ਵੀ ਸਲਾਹ ਦਿੰਦੇ ਹਨ। ਕੀ ਕਰਾਂ? ਗਾਈਡ ਕਰੋ ਜੀ।
ਦਵਿੰਦਰ ਕੌਰ, ਭਵਾਨੀਗੜ, ਸੰਗਰੂਰ।
ਜਵਾਬ: ਜੇਕਰ ਤੁਸੀਂ ਆਫ਼ਿਸ ਜੌਬ ਕਰਨੀ ਚਾਹੁੰਦੇ ਹੋ ਤਾਂ ਐਮਏ ਪ੍ਰਾਈਵੇਟ ਕਰਦੇ ਹੋਏ ਰੈਗੁਲਰ ਸਟੈਨੋ ਕਰ ਸਕਦੇ ਹੋ ਪਰ ਜੇਕਰ ਵਿਦੇਸ਼ ਜਾਣਾ ਚਾਹੁੰਦੇ ਹੋ ਤਾਂ ਆਈਲੈਟਸ ਹੀ ਠੀਕ ਰਹੇਗੀਗੁਰਲਾਲ ਸਿੰਘ ਬਰਾੜ, ਕੋ-ਆਰਡੀਨੇਟਰ,
ਬਾਬਾ ਫ਼ਰੀਦ ਗਰੁੱਪ  ਆਫ਼ ਇੰਸਟੀਚਿਊਸ਼ਨਜ਼, ਬਠਿੰਡਾ