ਗੋਲਾਂ ਦੀ ਵਾਛੜ ‘ਚ ਕਪਤਾਨ ਕੇਨ ਦੀ ਹੈਟ੍ਰਿਕ, ਇੰਗਲੈਂਡ ਆਖ਼ਰੀ 16 ‘ਚ

ਨਿਜ਼ਨੀ ਨੋਵਾਗ੍ਰਾਦ (ਏਜੰਸੀ)। ਕਪਤਾਨ ਹੈਰੀ ਕੇਨ ਦੀ ਸ਼ਾਨਦਾਰ ਹੈਟ੍ਰਿਕ ਅਤੇ ਜਾੱਨ ਸਟੋਂਸ ਦੇ ਦੋ ਗੋਲਾਂ ਦੀ ਬਦੌਲਤ ਇੰਗਲੈਂਡ ਨੇ ਗੋਲਾਂ ਦੀ ਵਾਛੜ ਕਰਦੇ ਹੋਏ ਐਤਵਾਰ ਨੂੰ ਫੀਫਾ ਵਿਸ਼ਵ ਕੱਪ ਦੇ ਗਰੁੱਪ ਜੀ ਦੇ ਮੈਚ ‘ਚ ਪਨਾਮਾ ਨੂੰ 6-1 ਨਾਲ ਕਰਾਰੀ ਮਾਤ ਦੇ ਕੇ ਆਖ਼ਰੀ 16 ‘ਚ ਪ੍ਰਵੇਸ਼ ਕਰ ਲਿਆ ਇੰਗਲੈਂਡ ਦੀ ਲਗਾਤਾਰ ਦੋ ਮੈਚਾਂ ‘ਚ ਇਹ ਲਗਾਤਾਰ ਦੂਸਰੀ ਜਿੱਤ ਹੈ ਅਤੇ ਉਹ ਵੱਡੀ ਜਿੱਤ ਦੇ ਨਾਲ ਕੁੱਲ ਛੇ ਅੰਕਾਂ ਨਾਲ ਵਿਸ਼ਵ ਕੱਪ ਦੇ ਅਗਲੇ ਗੇੜ ‘ਚ ਪਹੁੰਚ ਗਿਆ ਹੈ।

ਕੇਨ ਨੇ ਮੈਚ ‘ਚ ਹੈਟ੍ਰਿਕ ਲਗਾਈ ਅਤੇ ਹੁਣ ਇਸ ਵਿਸ਼ਵ ਕੱਪ ‘ਚ ਉਸਦੇ ਪੰਜ ਗੋਲ ਹੋ ਗਏ ਹਨ ਕੇਨ ਵਿਸ਼ਵ ਕੱਪ ‘ਚ ਹੈਟ੍ਰਿਕ ਲਾਉਣ ਵਾਲੇ ਇੰਗਲੈਂਡ ਦੇ ਤੀਸਰੇ ਖਿਡਾਰੀ ਬਣ ਗਏ ਹਨ ਉਹ ਇਸ ਟੂਰਨਾਮੈਂਟ ‘ਚ ਸਭ ਤੋਂ ਜ਼ਿਆਦਾ ਗੋਲ ਕਰਨ ਵਾਲੇ ਖਿਡਾਰੀ ਬਣ ਗਏ ਹਨ ਕੇਨ ਇਸ ਵਿਸ਼ਵ ਕੱਪ ਹੈਟ੍ਰਿਕ ਲਾਉਣ ਵਾਲੇ ਪੁਰਤਗਾਲ ਦੇ ਕ੍ਰਿਸਟਿਆਨੋ ਰੋਨਾਲਡੋ ਤੋਂ ਬਾਅਦ ਦੂਸਰੇ ਖਿਡਾਰੀ ਹਨ ।

ਇੰਗਲੈਂਡ ਨੇ ਸ਼ੁਰੂ ਤੋਂ ਹੀ ਮੈਚ ‘ਚ ਆਪਣਾਂ ਦਬਦਬਾ ਬਣਾਈ ਰੱਖਿਆ ਅਤੇ ਪਨਾਮਾ ਨੂੰ ਬੈਕਫੁੱਟ ‘ਤੇ ਰੱਖਿਆ 8ਵੇਂ ਮਿੰਟ ‘ਚ ਹੀ ਇੰਗਲੈਂਡ ਦੇ ਹਿੱਸੇ ਕਾਰਨਰ ਆਇਆ ਜਿਸਨੂੰ ਸਟੋਂਸ ਨੇ ਹੈਡਰ ਰਾਹੀਂ ਗੋਲ ‘ਚ ਬਦਲ ਇੰਗਲੈਂਡ ਦੇ ਗੋਲ ਕਰਨ ਦਾ ਸਿਲਸਿਲਾ ਸ਼ੁਰੂ ਕੀਤਾ ਮੈਨਚੇਸਟਰ ਸਿਟੀ ਲਈ ਖੇਡਣ ਵਾਲੇ ਸਟੋਂਸ ਦਾ ਇਹ ਪਹਿਲਾ ਅੰਤਰਰਾਸ਼ਟਰੀ ਗੋਲ ਹੈ ਮੈਚ ਦੇ 10ਵੇਂ ਮਿੰਟ ‘ਚ ਪਨਾਮਾ ਦੇ ਅਰਮਾਂਡੋ ਕੂਪਰ ਨੂੰ ਪੀਲਾ ਕਾਰਡ ਮਿਲਿਆ ਜੋ ਟੂਰਨਾਮੈਂਟ ‘ਚ ਉਸਦਾ ਦੂਸਰਾ ਪੀਲਾ ਕਾਰਡ ਸੀ ਅਤੇ ਹੁਣ ਉਹ ਟਿਊਨਿਸ਼ੀਆ ਵਿਰੁੱਧ ਤੀਸਰੇ ਮੈਚ ‘ਚ ਪਨਾਮਾ ਲਈ ਨਹੀਂ ਖੇਡ ਸਕੇਗਾ।