ਕੈਂਟਰ ਨੂੰ ਅੱਗ ਲੱਗਣ ਨਾਲ ਫੌਜੀ ਅਫਸਰ ਦਾ ਸਮਾਨ ਸੜ ਕੇ ਸੁਆਹ

Fire
ਬਠਿੰਡਾ: ਕੈਂਟਰ ਨੂੰ ਲੱਗੀ ਹੋਈ ਅੱਗ ਦਾ ਦ੍ਰਿਸ਼।

(ਅਸ਼ੋਕ ਗਰਗ) ਬਠਿੰਡਾ। ਕਈ ਦਿਨਾਂ ਤੋਂ ਪੈ ਰਹੀ ਤੇਜ਼ ਗਰਮੀ ਨਾਲ ਜਿਥੇ ਆਮ ਲੋਕਾਂ ਤੇ ਸਬਜ਼ੀ ਦੀਆਂ ਫਸਲਾਂ ’ਤੇ ਮਾੜਾ ਅਸਰ ਪੈ ਰਿਹਾ ਹੈ ਉਥੇ ਹੀ ਵਹੀਕਲ ਵੀ ਤਪਸ਼ ਨਾਲ ਅੱਗ (Fire) ਦੇ ਲਪੇਟ ਵਿੱਚ ਆ ਰਹੇ ਹਨ। ਅੱਜ ਦੁਪਹਿਰ ਸਮੇਂ ਬਠਿੰਡਾ ਵਿਖੇ ਸੌ ਫੁੱਟੀ ਰੋਡ ’ਤੇ ਨੇੜੇ ਮੇਨ ਚੌਂਕ ਕੋਲ ਇੱਕ ਕੈਂਟਰ ਨੂੰ ਅਚਾਨਕ ਅੱਗ ਲੱਗ ਗਈ ਜਿਸ ਨਾਲ ਫੌਜੀ ਅਫਸਰ ਦਾ ਲੱਖਾਂ ਦਾ ਸਮਾਨ ਸੜ ਕੇ ਸੁਆਹ ਹੋ ਗਿਆ ਜਦੋਂ ਕਿ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਬੀਤੇ ਕੱਲ੍ਹ ਵੀ ਪੱਕਾ ਕਲਾਂ ਨੇੜੇ ਇੱਕ ਸਕਾਰਪੀਓ ਗੱਡੀ ਅੱਗ ਦੀ ਲਪੇਟ ਵਿੱਚ ਆ ਕੇ ਸੜ ਗਈ ਸੀ।

ਇਹ ਵੀ ਪੜ੍ਹੋ : ਬਲਾਕ ਜੰਗਲਾਤ ਅਫਸਰ ਤੇ ਦਰੋਗਾ 70 ਹਜ਼ਾਰ ਦੀ ਵੱਢੀ ਲੈਣ ਦੇ ਦੋਸ਼ ’ਚ ਗ੍ਰਿਫਤਾਰ

ਪ੍ਰਾਪਤ ਜਾਣਕਾਰੀ ਅਨੁਸਾਰ ਫੌਜੀ ਅਫਸਰ ਅੰਮ੍ਰਿਤ ਪਾਲ ਸਿੰਘ ਆਪਣਾ ਘਰ ਦਾ ਸਮਾਨ ਕੈਂਟਰ (Fire) ਤੇ ਲੱਦ ਕੇ ਆਪਣੇ ਪਿੰਡ ਫਤਿਹਗੜ੍ਹ ਸਾਹਿਬ ਜਾ ਰਿਹਾ ਸੀ। ਜਦੋਂ ਕੈਂਟਰ ਸੌ ਫੁੱਟੀ ਰੋਡ ’ਤੇ ਨੇੜੇ ਮੇਨ ਚੌਂਕ ਕੋਲ ਪੁੱਜਿਆ ਤਾਂ ਕੈਂਟਰ ਨੂੰ ਅਚਾਨਕ ਅੱਗ ਲਗ ਗਈ। ਇਸ ਦਾ ਪਤਾ ਲੱਗਣ ’ਤੇ ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਮੌਕੇ ’ਤੇ ਪਹੁੰਚ ਗਈਆਂ ਅਤੇ ਅੱਗ ਬਝਾਓ ਅਮਲੇ ਨੇ ਬੜੀ ਮੁਸ਼ਕਲ ਨਾਲ ਅੱਗ ’ਤੇ ਕਾਬੂ ਪਾਇਆ ਪਰ ਉਦੋਂ ਤੱਕ ਕੈਂਟਰ ਵਿੱਚ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਚੁੱਕਿਆ ਸੀ।

Fire
ਬਠਿੰਡਾ: ਕੈਂਟਰ ਨੂੰ ਲੱਗੀ ਹੋਈ ਅੱਗ ਦਾ ਦ੍ਰਿਸ਼।

ਇਸ ਮੌਕੇ ਫੌਜੀ ਅਫਸਰ ਅਮਿ੍ਰੰਤਪਾਲ ਸਿੰਘ ਨੇ ਦੱਸਿਆ ਕਿ ਉਹ ਆਪਣਾ ਘਰ ਦਾ ਸਮਾਨ ਲੋਡ ਕਰਕੇ ਆਪਣੇ ਪਿੰਡ ਆਪਣੇ ਪਿੰਡ ਫਤਿਹਗੜ੍ਹ ਸਾਹਿਬ ਜਾ ਰਿਹਾ ਸੀ। ਇਸ ਵਿੱਚ ਲੱਖਾਂ ਰੁਪਏ ਦਾ ਸਮਾਨ ਸੀ ਜੋ ਸਾਰਾ ਸੜ ਗਿਆ ਹੈ। ਅਨੁਮਾਨ ਲਾਇਆ ਜਾ ਰਿਹਾ ਹੈ ਕਿ ਇਸ ਕੈਂਟਰ ਵਿੱਚ ਇੱਕ ਇਨਵਟਰ ਤੇ ਬੈਂਟਰਾ ਸੀ ਜਿਸ ਦੇ ਸਪਾਰਕ ਨਾਲ ਅੱਗ ਲੱਗੀ ਹੋਵੇ ਪਰ ਹਾਲੇ ਤੱਕ ਅੱਗ ਲੱਗਣ ਦੇ ਮੁੱਖ ਕਾਰਨ ਦਾ ਪਤਾ ਨਹੀਂ ਲੱਗ ਸਕਿਆ। ਇਸ ਮੌਕੇ ਪੁਲਿਸ ਵੀ ਮੌਕੇ ’ਤੇ ਪਹੁੰਚ ਚੁੱਕੀ ਸੀ ਜੋ ਘਟਨਾ ਦੀ ਜਾਂਚ ਕਰ ਰਹੀ ਹੈ।