ਸਹੁੰ ਚੁੱਕਣ ਤੋਂ 24 ਘੰਟਿਆਂ ਦੇ ਅੰਦਰ ਬਹੁਮਤ ਸਾਬਤ ਕਰ ਸਕਦੇ ਹਨ ਕੁਮਾਰਸਵਾਮੀ

Prove, Majority, 24Hours, Taking, Oath, Kumaraswamy

ਸਹੁੰ ਚੁੱਕ ਸਮਾਗਮ ਲਈ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੂੰ ਦੇਣਗੇ ਸੱਦਾ | Kumaraswamy

ਬੰਗਲੌਰ (ਏਜੰਸੀ)। ਜਨਤਾ ਦਲ (ਸੈਕਿਊੁਲਰ) ਆਗੂ ਤੇ ਕਰਨਾਟਕ ਦੇ ਹੋਣ ਵਾਲੇ ਮੁੱਖ ਮੰਤਰੀ ਐੱਚ. ਡੀ. ਕੁਮਾਰਸਵਾਮੀ ਨੇ ਅੱਜ ਸੰਕੇਤ ਦਿੱਤਾ ਕਿ ਉਹ ਸਹੁੰ ਚੁੱਕਣ ਤੋਂ 24 ਘੰਟਿਆਂ ਅੰਦਰ ਆਪਣਾ ਬਹੁਮਤ ਸਾਬਤ ਕਰ ਦੇਣਗੇ। ਰਾਜਪਾਲ ਵਜੂਭਾਈ ਵਾਲਾ ਕੁਮਾਰਸਵਾਮੀ ਨੂੰ 23 ਮਈ ਨੂੰ ਕਾਂਤੀਰਵਾ ਸਟੇਡੀਅਮ ‘ਚ ਮੁੱਖ ਮੰਤਰੀ ਅਹੁਦੇ ਦੀ ਸਹੁੰ ਦਿਵਾਉਣਗੇ। ਕੁਮਾਰਸਵਾਮੀ ਨੇ ਸਹੁੰ ਚੁੱਕ ਸਮਾਗਮ ‘ਚ ਸ਼ਾਮਲ ਹੋਣ ਲਈ ਪਾਰਟੀ ਦੇ ਸੀਨੀਅਰ ਆਗੂਆਂ, ਪੱਛਮੀ ਬੰਗਾਲ, ਤੇਲੰਗਾਨਾ, ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀਆਂ ਤੋਂ ਇਲਾਵਾ ਬਹੁਜਨ ਸਮਾਜਵਾਦੀ ਪਾਰਟੀ (ਬੀਐੱਸਪੀ) ਮੁਖੀ ਮਾਇਆਵਤੀ ਨੂੰ ਸੱਦਾ ਭੇਜਿਆ ਹੈ। (Kumaraswamy)

ਇਸ ਦੇ ਨਾਲ ਹੀ ਉਹ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੇ ਸੰਯੁਕਤ ਪ੍ਰਗਤੀਸ਼ੀਲ ਗਠਜੋੜ ਦੀ ਪ੍ਰਧਾਨ ਸੋਨੀਆ ਗਾਂਧੀ ਨੂੰ ਦਿੱਲੀ ‘ਚ ਨਿੱਜੀ ਤੌਰ ‘ਤੇ ਮੁਲਾਕਾਤ ਕਰਕੇ ਸਹੁੰ ਚੁੱਕ ਸਮਾਗਮ ‘ਚ ਸ਼ਾਮਲ ਹੋਣ ਲਈ ਸੱਦਾ ਦੇਣਗੇ। ਇਸ ਦੌਰਾਨ ਉਹ ਦੋਵਾਂ ਆਗੂਆਂ ਨਾਲ ਨਵੇਂ ਮੰਤਰੀ ਮੰਡਲ ਦੇ ਗਠਨ ਨੂੰ ਲੈ ਕੇ ਵੀ ਗੱਲਬਾਤ ਕਰਨਗੇ। ਇਸ ਤੋਂ ਪਹਿਲਾਂ ਉਨ੍ਹਾਂ ਨੇ ਕੱਲ੍ਹ ਰਾਤ ਸੀਨੀਅਰ ਕਾਂਗਰਸੀ ਆਗੂਆਂ ਨਾਲ ਸਰਕਾਰ ਗਠਨ ਸਬੰਧੀ ਗੱਲਬਾਤ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਪਿਤਾ ਸਾਬਕਾ ਮੁੱਖ ਮੰਤਰੀ ਐੱਚ. ਡੀ. ਦੇਵੇਗੌੜਾ ਨਾਲ ਉਨ੍ਹਾਂ ਦੀ ਰਿਹਾਇਸ਼ ‘ਤੇ ਜਾ ਕੇ ਸਵੇਰੇ ਅਸ਼ੀਰਵਾਦ ਲਿਆ ਤੇ ਨਵੀਂ ਸਰਕਾਰ ਦੇ ਗਠਨ ਬਾਰੇ ਚਰਚਾ ਕੀਤੀ। ਕੁਮਾਰਸਵਾਮੀ ਕਾਵੇਰੀ ਨਦੀ ਦੇ ਦੀਪ ‘ਚ ਸਥਿਤ ਸ੍ਰੀਰੰਗਮ ‘ਚ ਪ੍ਰਸਿੱਧ ਵੈਸ਼ਨਵ ਤੀਰਥ ਸਥਾਨ ਰੰਗਨਾਥ ਮੰਦਰ ਜਾਣਗੇ ਤੇ ਉੱਥੋਂ ਦੇ ਮਹੰਤ ਤੋਂ ਅਸ਼ੀਰਵਾਦ ਲੈਣਗੇ। (Kumaraswamy)

ਇਸ ਦੌਰਾਨ ਉਨ੍ਹਾਂ ਨਾਲ ਉਨ੍ਹਾਂ ਦੇ ਭਰਾ ਤੇ ਸੂਬੇ ਦੇ ਸਾਬਕਾ ਮੰਤਰੀ ਐੱਚ. ਡੀ. ਰੇਵਾਨਾ ਵੀ ਨਾਲ ਰਹਿਣਗੇ ਕਾਂਗਰਸ ਦੇ ਸੀਨੀਅਰ ਆਗੂ ਅਤੇ ਕੌਮੀ ਬੁਲਾਰੇ ਗੁਲਾਮ ਨਬੀ ਅਜ਼ਾਦ ਨੇ ਸੰਕੇਤ ਦਿੱਤਾ ਹੈ ਕਿ ਕਾਂਗਰਸ ਤੇ ਜਦ (ਐੱਸ) ਦਰਮਿਆਨ ਗਠਜੋੜ 2019 ‘ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਵੀ ਜਾਰੀ ਰਹੇਗਾ। ਜ਼ਿਕਰਯੋਗ ਹੈ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਆਗੂ ਬੀ ਐੱਸ ਯੇਦੀਯੁਰੱਪਾ ਨੇ ਕੱਲ੍ਹ ਸਦਨ ‘ਚ ਬਹੁਮਤ ਸਾਬਤ ਕਰਨ ਲਈ ਹੋਣ ਵਾਲੀ ਵੋਟਿੰਗ ਤੋਂ ਪਹਿਲਾਂ ਹੀ ਅਸਤੀਫਾ ਦੇ ਦਿੱਤਾ ਸੀ।