ਨਵੀਂ ਦਿੱਲੀ। ਹਿਜਬੁਲ ਅੱਤਵਾਦੀ ਬੁਰਹਾਨ ਵਾਨੀ ਨੂੰ ਹੁਣ ਤੱਕ ਸ਼ਹੀਦ ਦੱਸਣ ਵਾਲੇ ਪਾਕਿਸਤਾਨ ਨੇ ਅੱਤਵਾਦੀ ਬੁਰਹਾਨ ਵਾਣੀ ਦੀ ਤਸਵੀਰ ਨੂੰ ਆਜਾਦੀ ਸਪੈਸ਼ਲ ਟ੍ਰੇਨ ‘ਤੇ ਜਗ੍ਹਾ ਦਿੱਤੀ ਹੈ। 14 ਅਗਸਤ ਨੂੰ ਇਹ ਰੇਲ ਗੱਡੀ ਪੇਸ਼ਾਵਰ ਤੋਂ ਕਰਾਚੀ ਜਾਵੇਗੀ।
ਰੇਲ ਗੱਡੀ ‘ਤੇ ਬੁਰਹਾਨ ਵਾਣੀ ਦੀ ਤਸਵੀਰ ਬਤੌਰ ਸ਼ਹੀਦ ਲਾਈ ਗਈ ਹੈ। ਨਾਲ ਹੀ ਬੀਤੇ ਦਿਨੀਂ ਕਸ਼ਮੀਰ ਹਿੰਸਾ ‘ਚ ਮਾਰੇ ਗਏ ਲੋਕਾਂ ਦੇ ਪੋਸਟਰ ਵੀ ਰੇਲ ਗੱਡੀ ਦੀਆਂ ਬੋਗੀਆਂ ‘ਤੇ ਲਾਏ ਗਏ ਹਨ। ਪਾਕਿਸਤਾਨ ਨਾਲ ਹੀ ਭਾਰਤ ਦੇ ਕੁਝ ਵੱਖਵਾਦੀ ਨੇਤਾ ਵੀ ਇਸ ਭਾਰਤ ਵਿਰੋਧੀ ਅਭਿਆਨ ‘ਚ ਪਾਕਿਸਤਾਨ ਸਰਕਾਰ ਦਾ ਸਾਥ ਦੇ ਰਹੇ ਹਨ।
ਵੱਖਵਾਦੀ ਗਿਲਾਨੀ ਨੇ ਪ੍ਰਗਟਾਈ ਖੁਸ਼ੀ
ਕਸ਼ਮੀਰ ‘ਚ ਰਹਿਣ ਵਾਲੇ ਵੱਖਵਾਦੀ ਸਈਅਦ ਅਲੀ ਸ਼ਾਹ ਗਿਲਾਨੀ ਨੇ ਖੁਸ਼ੀ ਪ੍ਰਗਟਾਉਂਦਿਅ ਰੇਲ ਦੀਆਂ ਬੋਗੀਆਂ ‘ਤੇ ਲੱਗੇ ਬੁਰਹਾਨ ਵਾਣੀ ਦੇ ਪੋਸਟਰ ਨੂੰ ਟਵੀਟ ਕਰਦਿਆਂ ਲਿਖਿਆ ਹੈ ਕਿ ਸਪੈਸ਼ਲ ਆਜ਼ਾਦੀ ਟ੍ਰੇਨ 14 ਅਗਸਤ ਨੂੰ ਪੇਸ਼ਾਵਰ ਤੋਂ ਕਰਾਚੀ ਲਈ ਰਵਾਨਾ ਹੋਵੇਗੀ ਇਸ ‘ਤੇ ਕਮਾਂਡਰ ਬੁਰਹਾਨ ਵਾਣੀ ਤੇ ਹੋਰ ਤਸਵੀਰਾਂ ਲੱਗੀਆਂ ਹਨ।