ਬੁਲੰਦਸ਼ਹਰ ਦੁਰਾਚਾਰ ਕਾਂਡ : ਹਾਈ ਕੋਰਟ ਵੱਲੋਂ ਸਵੈ-ਨੋਟਿਸ ,  ਸੁਣਵਾਈ ਕੱਲ

ਇਲਾਹਾਬਾਦ, (ਏਜੰਸੀ)। ਇਲਾਹਾਬਾਦ ਹਾਈ ਕੋਰਟ ਨੇ ਉੱਤਰ ਪ੍ਰਦੇਸ਼  ਦੇ ਬੁਲੰਦਸ਼ਹਰ ਵਿੱਚ ਮਾਂ-ਧੀ  ਨਾਲ ਹੋਏ ਸਮੂਹਿਕ ਦੁਰਾਚਾਰ ਕਾਂਡ ਨੂੰ ਅਤੀਗੰਭੀਰ ਮਾਮਲਾ ਦੱਸਦਿਆਂ ਸਵੈ ਨੋਟਿਸ ਲਿਆ ਹੈ।  ਇਸ ਮਾਮਲੇ ਦੀ ਸੁਣਵਾਈ ਕੱਲ੍ਹ ਹੋਵੇਗੀ ।
ਮੁੱਖ ਜੱਜ ਡੀ ਬੀ ਭੋਸਲੇ ਅਤੇ ਜਸਟਿਸ ਯਸ਼ਵੰਤ ਵਰਮਾ ਦੀ ਬੈਂਚ ਨੇ ਇਸ ਮਾਮਲੇ ਦੀ ਸੁਣਵਾਈ ਲਈ 8 ਅਗਸਤ ਦੀ ਮਿਤੀ ਤੈਅ ਕੀਤੀ ਹੈ। ਮਾਂ-ਧੀ  ਨਾਲ ਹੋਏ ਸਾਮੂਹਿਕ ਦੁਰਾਚਾਰ ਦੀਆਂ ਖਬਰਾਂ ਲਗਾਤਾਰ ਮੀਡੀਆ ‘ਚ ਆਉਣ  ਤੋਂ ਬਾਅਦ ਅਦਾਲਤ ਨੇ ਇਸ ਘਟਨਾ ਦੀ ਖੁਦ ਸੁਣਵਾਈ ਦਾ ਫ਼ੈਸਲਾ ਲਿਆ ਹੈ। ਅਦਾਲਤ ਪਹਿਲੀ ਨਜ਼ਰੇ ਇਸ ਮਾਮਲੇ ਵਿੱਚ ਸਰਕਾਰ ਦੀ ਕਾਰਵਾਈ ਤੋਂ ਸੰਤੁਸ਼ਟ ਨਹੀ ਹੈ ।