ਸੰਸਦ ਦਾ ਬਜ਼ਟ ਸੈਸ਼ਨ ਸ਼ੁਰੂ : ਰਾਸ਼ਟਰਪਤੀ ਨੇ ਕਿਹਾ ਦੇਸ਼ ’ਚ ਬਿਨਾ ਡਰੇ ਕੰਮ ਕਰਨ ਵਾਲੀ ਸਰਕਾਰ

Governors changed

ਸਰਜੀਕਲ ਸਟ੍ਰਾਈਲ, ਆਰਟੀਕਲ 370 ਅਤੇ ਤਿੰਨ ਤਲਾਕ ਦਾ ਵੀ ਜ਼ਿਕਰ

ਨਵੀਂ ਦਿੱਲੀ (ਏਜੰਸੀ)। ਸੰਸਦ ਦਾ ਬਜ਼ਟ ਸੈਸ਼ਨ (Budget Session) ਅੱਜ ਸ਼ੁਰੂ ਹੋ ਗਿਆ ਹੈ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਪਹਿਲੀ ਵਾਰ ਸੰਸਦ ਦੇ ਜੁਆਇੰਟ ਸੈਸ਼ਨ ਨੂੰ ਸੰਬੋਧਨ ਕਰ ਰਹੀ ਹੈ। ਰਾਸ਼ਟਰਪਤੀ ਨੇ ਆਪਣੇ ਭਾਸ਼ਣ ’ਚ ਕਿਹਾ ਕਿ ਭਾਰਤ ’ਚ ਮਜ਼ਬੂਤ ਇੱਛਾ ਸ਼ਕਤੀ ਵਾਲੀ ਸਰਕਾਰ ਹੈ। ਇਹ ਸਰਕਾਰ ਬਿਨਾ ਡਰੇ ਕੰਮ ਕਰ ਰਹੀ ਹੈ। ਇਸ ਲਈ ਉਨ੍ਹਾਂ ਨੇ ਸਰਜੀਕਲ ਸਟ੍ਰਾਈਕ, ਅੱਤਵਾਦ ’ਤੇ ਸਖ਼ਤੀ, ਆਰਟੀਕਲ 370 ਅਤੇ ਤਿੰਨ ਤਲਾਕ ਦਾ ਹਵਾਲਾ ਦਿੱਤਾ।

ਮੁਰਮੂ ਨੇ ਲਗਾਤਾਰ ਦੋ ਵਾਰ ਮੌਕਾ ਦੇਣ ਲਈ ਲੋਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਾਨੂੰ ਆਤਮਨਿਰਭਰ ਭਾਰਤ ਬਣਾਉਣਾ ਹੈ, ਜਿੱਥੇ ਗਰੀਬੀ ਨਾ ਹੋਵੇ ਅਤੇ ਮੱਧ ਵਰਗ ਖੁਸ਼ਹਾਲ ਹੋਵੇ। ਉਨ੍ਹਾਂ ਗਰੀਬਾਂ ਨੂੰ ਮੁਫ਼ਤ ਅਨਾਜ ਦੀ ਸਕੀਮ ਜਾਰੀ ਰੱਖਣ ਦੀ ਗੱਲ ਕਹੀ। ਮੁਰਮੂ ਨੇ ਰੇਹੜੀ ਵਾਲਿਆਂ ਦੀ ਗੱਲ ਕੀਤੀ, ਤਾਂ 11 ਕਰੋੜ ਛੋਟੇ ਕਿਸਾਨਾਂ ਦੀ ਮੰਦਦ ਲਈ ਸਵਾ ਦੋ ਲੱਖ ਕਰੋੜ ਰੁਪਏ ਦੀ ਸਨਮਾਨ ਨਿਧੀ ਦਾ ਜ਼ਿਕਰ ਵੀ ਕੀਤਾ। (Budget Session)

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ