ਏਜੰਸੀ
ਦੇਹਰਾਦੂਨ, 14 ਦਸੰਬਰ।
ਗੰਗੋਤਰੀ ਹਾਈਵੇ ‘ਤੇ ਉੱਤਰਕਾਸ਼ੀ ਨੇੜੇ ਗੰਗਾ ਨਦੀ ‘ਤੇ ਬਣਿਆ ਪੁਲ ਡਿੱਗ ਗਿਆ। ਇਸ ਪੁਲ ‘ਤੇ ਵਾਹਨਾਂ ਦੀ ਆਵਾਜਾਈ ਜ਼ਿਆਦਾ ਹੈ। ਜਿਸ ਸਮੇਂ ਪੁਲ ਡਿੱਗਿਆ, ਉਸ ਸਮੇਂ ਵਾਹਨਾਂ ਦੀ ਆਵਾਜਾਈ ਨਦਾਰਦ ਸੀ, ਜਿਸ ਕਾਰਨ ਕੋਈ ਵੱਡਾ ਹਾਦਸਾ ਹੋਣੋਂ ਟਲ ਗਿਆ। ਫਿਲਹਾਲ ਅਜੇ ਤੱਕ ਇਸ ਰਸਤੇ ‘ਤੇ ਆਵਾਜਾਈ ਬੰਦ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਪੁਲ ਡਿੱਗਣ ਨਾਲ ਭਟਵਾੜੀ, ਹਰਸ਼ਿਲ, ਗੰਗੋਤਰੀ ਤੇ ਅੱਸੀ ਗੰਗਾ ਸਮੇਤ ਭਾਰਤ-ਚੀਨ ਸਰਹੱਦ ਦੀਆਂ ਚੌਂਕੀਆਂ ਨਾਲੋਂ ਸੰਪਰਕ ਟੁੱਟ ਗਿਆ ਹੈ। ਇਹ ਪੁਲ ਆਫ਼ਤ ਦੌਰਾਨ ਬਣਾਇਆ ਗਿਆ ਸੀ। ਹਾਦਸੇ ਦੀ ਸੂਚਨਾ ਮਿਲਦੇ ਹੀ ਜ਼ਿਲ੍ਹਾ ਪ੍ਰਸ਼ਾਸਨ ਅਤੇ ਬੀਆਰਓ ਦੀ ਟੀਮ ਬਦਲਵਾਂ ਰਸਤਾ ਬਣਾਉਣ ਵਿੱਚ ਜੁਟ ਗਈ।
ਜਾਣਕਾਰੀ ਅਨੁਸਾਰ ਇਹ ਪੁਲ ਗੰਗੋਤਰੀ ਘਾਟੀ ਵਿੱਚ ਬਣੇ ਪਿੰਡਾਂ ਨੂੰ ਮੁੱਖ ਮਾਰਗ ਨਾਲ ਜੋੜਨ ਵਾਲਾ ਇੱਕੋ-ਇੱਕ ਰਸਤਾ ਸੀ। ਉੱਥੇ ਇਸ ਦਾ ਕਾਰਨ ਇਕੱਠੇ ਦੋ ਓਵਰਲੋਡ ਟਰੱਕਾਂ ਦਾ ਇਕੱਠੇ ਜਾਣਾ ਦੱਸਿਆ ਜਾ ਰਿਹਾ ਹੈ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਸ ਬਾਰੇ ਪਹਿਲਾਂ ਹੀ ਚਿਤਾਵਨੀ ਦਿੱਤੀ ਗਈ ਸੀ। ਇਸ ਤੋਂ ਬਾਅਦ ਵੀ ਉੱਥੇ ਵਾਹਨਾਂ ਦੀ ਆਵਾਜਾਈ ਹੋ ਜਾਰੀ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।