ਮਾਂ ਦਾ ਦੁੱਧ ਜਾਗਰੂਕਤਾ ਅਭਿਆਨ, ਮਾਧੁਰੀ ਦੀਕਸ਼ਿਤ ਬਣੀ ਅੰਬੈਸੇਡਰ

ਨਵੀਂ ਦਿੱਲੀ। ਕੇਂਦਰ ਸਰਕਾਰ ਨੇ ਬੱਚਿਆਂ ਲਈ ਮਾਂ ਦੇ ਦੁੱਧ ਦੀ ਮਹੱਤਤਾ ਨੂੰ ਉਤਸ਼ਾਹ ਦੇਣ ਲਈ ਸੰਯੁਕਤ ਰਾਸ਼ਟਰ ਬਾਲ ਫੰਡ (ਯੂਨੀਸੇਫ) ਨਾਲ ਮਿਲ ਕੇ ਮਦਰਜ ਐਬਸੋਲਿਊਟ ਅਫੈਕਸ਼ਨ (ਮਾਂ) ਅਭਿਆਨ ਦੀ ਸ਼ੁਰੂਆਤ ਕੀਤੀ ਹੈ, ਜਿਸ ਦਾ ਬ੍ਰਾਂਡ ਅੰਬੈਸੇਡਰ ਬਾਲੀਵੁੱਡ ਅਦਾਕਾਰਾ ਮਾਧੁਰੀ ਦੀਕਸ਼ਿਤ ਨੂੰ ਬਣਾਇਆ ਗਿਆ ਹੈ।
ਇੱਥੇ ਕੱਲ੍ਹ ਹੋਏ ਇੱਕ ਪ੍ਰੋਗਰਾਮ ‘ਚ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਜੇਪੀ ਨੱਢਾ ਦੀ ਮੌਜ਼ੂਦਗੀ ‘ਚ ਇਸ ਅਭਿਆਲ ਦੀ ਸ਼ੁਰੂਆਤ ਕੀਤੀ ਗਈ, ਜਿੱਥੇ ਮਾਧੁਰੀ ਦੀਕਸ਼ਿਤ ਤੋਂ ਇਲਾਵਾ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਰਾਜ ਮੰਤਰੀ ਫਗਨ ਕੁਲਸਤੇ ਤੇ ਅਨੁਪ੍ਰਿਆ ਪਟੇਲ ਵੀ ਹਾਜ਼ਰ ਸਨ।