ਰਿਓ ਦ ਜਿਨੇਰਿਓ: ਬ੍ਰਾਜੀਲ ਦੇ ਸਾਬਕਾ ਵਿਸ਼ਵ ਕੱਪ ਚੈਂਪੀਅਨ ਕਾਕਾ ਨੇ ਫੁੱਟਬਾਲ ਕੈਰੀਅਰ ਨੂੰ ਅਲਵਿਦਾ ਕਹਿ ਦਿੱਤਾ ਅਤੇ ਸੰਕੇਤ ਦਿੱਤੇ ਕਿ ਉਹ ਆਪਣੇ ਪਹਿਲਾਂ ਵਾਲੇ ਕਲੱਬ ਏਸੀ ਮਿਲਾਨ ਵਿੱਚ ਮੈਨੇਜਰ ਦੀ ਭੂਮਿਕਾ ਨਿਭਾ ਸਕਦੇ ਹਨ।
ਕਾਕਾ ਨੇ ਕਿਹਾ, ‘ਮੈਂ ਫੁੱਟਬਾਲ ਨਾਲੋਂ ਨਾਤਾ ਨਹੀਂ ਤੋੜ ਰਿਹਾ ਪਰ ਭੂਮਿਕਾ ਬਦਲੀ ਹੋਈ ਹੋਵੇਗੀ। ਹੁਣ ਮੈਂ ਪੇਸ਼ੇਵਰ ਖਿਡਾਰੀ ਨਹੀਂ ਹਾਂ। ‘ ਉਨ੍ਹਾਂ ਕਿਹਾ ਕਿ ਮੈਂ ਇੱਕ ਕਲੱਬ ਵਿੱਚ ਮੈਨੇਜਰ ਜਾਂ ਖੇਡ ਡਾਇਰੈਕਟਰ ਦਾ ਅਹੁਦਾ ਲੈ ਸਕਦਾ ਹਾਂ। ਕਾਕਾ ਨੇ ਕਿਹਾ ਕਿ ਏਸੀ ਮਿਲਾਨ ਨੇ ਹਾਲ ਹੀ ਵਿੱਚ ਉਨ੍ਹਾਂ ਸਾਹਮਣੇ ਪੇਸ਼ਕਸ਼ ਰੱਖੀ ਸੀ। ਮਿਲਾਨ ਦੇ ਨਾਲ ਖੇਡਦੇ ਹੋਏ ਹੀ ਕਾਕਾ ਨੇ ਦੁਨੀਆਂ ਦੇ ਸਰਵਸ੍ਰੇਸ਼ਟ ਫੁੱਟਬਾਲਰ ਦਾ ਖਿਤਾਬ ਜਿੱਤਿਆ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।