ਫਿਲੀਪੀਂਸ ‘ਚ ਬੰਬ ਧਮਾਕਾ, ਇੱਕ ਦੀ ਮੌਤ

Bomb, Blast, Philippines, One, Killed

35 ਜਣੇ ਜ਼ਖਮੀ

ਮਨੀਲਾ, ਏਜੰਸੀ।

ਫਿਲੀਪੀਂਸ ‘ਚ ਇੱਕ ਬੰਬ ਧਮਾਕੇ ‘ਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ 35 ਲੋਕ ਜ਼ਖਮੀ ਹੋ ਗਏ। ਪੁਲਿਸ ਅਤੇ ਫੌਜ ਨੇ ਇਹ ਜਾਣਕਾਰੀ ਦਿੱਤੀ। ਫਿਲੀਪੀਂਸ ‘ਚ ਮਨਾਏ ਜਾਣ ਵਾਲੇ ਉਤਸਵ ਦੌਰਾਨ ਮੰਗਲਵਾਰ ਨੂੰ ਦੱਖਣੀ ਫਿਲੀਪੀਂਸ ਦੇ ਸੁਲਤਾਨ ਕੁਦਰਤ ਪ੍ਰਾਂਤ ‘ਚ ਮੋਟਰਸਾਈਕਲ ਦੇ ਹੇਠਾਂ ਲੁਕਾਏ ਗਏ ਦੇਸ਼ੀ ਬੰਬ ਨਾਲ ਇਹ ਧਮਾਕਾ ਹੋਇਆ ਜਿਸ ‘ਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ 35 ਹੋਰ ਜ਼ਖਮੀ ਹੋ ਗਏ। ਧਮਾਕਾ ਇਸੁਲਾਨ ਰਾਜਮਾਰਗ ‘ਤੇ ਇੱਕ ਹੋਟਲ ਦੇ ਸਾਹਮਣੇ ਹੋਇਆ। ਪੁਲਿਸ ਅਤੇ ਫੌਜ ਅਨੁਸਾਰ ਇਸ ਖੇਤਰ ‘ਚ ਅੱਤਵਾਦ ਦੇ ਪੈਰ ਪਸਾਰਨ ਦੀ ਸੰਭਾਵਨਾ ਹੈ। ਪੁਲਿਸ ਨੇ ਕਿਹਾ ਹੈ ਕਿ ਸ਼ੁਰੂਆਤੀ ਜਾਂਚ ਕੀਤੀ ਜਾ ਰਹੀ ਹੈ। ਅਜੇ ਤੱਕ ਕਿਸੇ ਵੀ ਅੱਤਵਾਦੀ ਸੰਗਠਨ ਨੇ ਇਸ ਧਮਾਕੇ ਦੀ ਜਿੰਮੇਵਾਰੀ ਨਹੀਂ ਲਈ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।