ਮਾਲੇਰਕੋਟਲਾ/ਸੰਦੌੜ ਦੀ ਸਾਂਝੀ ਬਲਾਕ ਪੱਧਰੀ ਨਾਮ ਚਰਚਾ ਹੋਈ

ਮਾਲੇਰਕੋਟਲਾ/ਸੰਦੌੜ ਦੀ ਸਾਂਝੀ ਬਲਾਕ ਪੱਧਰੀ ਨਾਮ ਚਰਚਾ ਹੋਈ

ਮਾਲੇਰਕੋਟਲਾ (ਗੁਰਤੇਜ ਜੋਸ਼ੀ)। ਪਵਿੱਤਰ ਮਹਾਂ ਪਰਉਪਕਾਰ ਮਹੀਨੇ ਨੂੰ ਸਮਰਪਿਤ ਅੱਜ ਬਲਾਕ ਮਾਲੇਰਕੋਟਲਾ / ਸੰਦੌੜ ਦੀ ਸਾਂਝੀ ਬਲਾਕ ਨਾਮ ਚਰਚਾ ਸਥਾਨਕ ਰਾਏਕੋਟ ਸੜਕ ਤੇ ਸਥਿੱਤ ਨਾਮ ਚਰਚਾ ਘਰ ਪਿੰਡ ਬਧਰਾਵਾ ਵਿੱਚ ਹੋਈ। ਜਿਸ ਵਿੱਚ ਦੋਵਾਂ ਬਲਾਕਾਂ ਦੀ ਸਾਧ-ਸੰਗਤ ਨੇ ਵੱਡੀ ਗਿਣਤੀ ਚ ਸ਼ਮੂਲੀਅਤ ਕੀਤੀ। ਨਾਮ ਚਰਚਾ ਦੀ ਕਾਰਵਾਈ ਬਲਾਕ ਭੰਗੀਦਾਸ ਸੁਖਵਿੰਦਰ ਕੁਮਾਰ ਇੰਸਾਂ ਨੇ ਸਤਿਗੁਰੂ ਜੀ ਦਾ ਬਖ਼ਸ਼ਿਆ ਪਵਿੱਤਰ ਨਾਅਰਾ ਬੋਲ ਕੇ ਸੁਰੂ ਕਰਵਾਈ। ਇਸ ਨਾਮ ਚਰਚਾ ਦੌਰਾਨ ਕਵੀ ਰਾਜਾਂ ਨੇ ਦੇਰੇ ਦੇ ਪਵਿੱਤਰ ਗ੍ਰੰਥਾ ਵਿੱਚੋ ਸ਼ਬਦ ਬੋਲੇ ਅਤੇ ਅਨਮੋਲ ਬਚਨ ਪੜ੍ਹਕੇ ਸੁਣਾਏ।

ਇਸ ਮੌਕੇ ਗੱਲਬਾਤ ਕਰਦਿਆ ਬਲਾਕ ਮੈਬਰਾ ਨੇ ਦੱਸਿਆ ਕਿ ਅੱੱਜ ਦੀ ਨਾਮ ਚਰਚਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਮਹਾਂ ਪਰਉਪਕਾਰ ਮਹੀਨੇ ਨੂੰ ਸਮਰਪਿਤ ਕੀਤੀ ਗਈ ਹੈ। ਸਾਧ ਸੰਗਤ ਵਿੱਚ ਪੂਰਾ ਉਤਸਾਹ ਹੈ। ਮਾਨਵਤਾ ਭਲਾਈ ਦੇ ਕੰਮ ਸਾਧ-ਸੰਗਤ ਅੱਗੇ ਨਾਲੋ ਵੀ ਵੱਧ ਚੜ੍ਹਕੇ ਕਰ ਰਹੀ ਹੈ। ਇਸ ਨਾਮ ਮੌਕੇ ਦੋਵਾਂ ਬਲਾਕਾ ਦੇ ਜਿੰਮੇਵਾਰ ਮੈਬਰ, ਸੱਤ ਸੁਜਾਨ ਭੈਣਾਂ, ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਵਿੰਗ ਦੇ ਮੈਬਰ ਆਦਿ ਹਾਜਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ