ਤੁਰਕੀ ‘ਚ ਦੋ ਕਾਰ ਬੰਬ ਧਮਾਕੇ ‘ਚ 6 ਮੌਤਾਂ

ਹਮਲੇ ‘ਚ 120 ਤੋਂ ਜ਼ਿਆਦਾ ਜ਼ਖਮੀ
ਅੰਕਾਰਾ,  (ਏਜੰਸੀ) ਤੁਰਕੀ ‘ਚ ਪੁਲਿਸ ਥਾਣਿਆਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਦੋ ਕਾਰ ਬੰਬ ਧਮਾਕਿਆਂ ‘ਚ 6 ਵਿਅਕਤੀਆਂ ਦੀ ਮੌਤ ਹੋ ਗਈ ਤੇ 120 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ ਅਧਿਕਾਰੀਆਂ ਨੇ ਦੱਸਿਆ ਕਿ ਬੁੱਧਵਾਰ ਨੂੰ ਪੂਰਵੀ ਪ੍ਰਾਂਤ ਵਾਨ ‘ਚ ਇੱਕ ਪੁਲਿਸ ਥਾਣਾ ‘ਤੇ ਇੱਕ ਕਾਰ ਬੰਬ ਨਾਲ ਹਮਲਾ ਕੀਤਾ ਗਿਆ ਜਿਸ ‘ਚ ਇੱਕ ਪੁਲਿਸ ਅਧਿਕਾਰੀ ਤੇ ਦੋ ਨਾਗਰਿਕਾਂ ਦੀ ਮੌਤ ਹੋ ਗਈ ਹਮਲੇ ‘ਚ 20 ਪੁਲਿਸ ਅਧਿਕਾਰੀਆਂ ਸਮੇਤ ਹੋਰ ਕਈ ਲੋਕ ਜਖ਼ਮੀ ਹੋ ਗਏ ਅਧਿਆਨੇ ਇਸ ਹਮਲੇ ਦੇ ਲਈ ਕੁਰਦੀਸਤਾਨ ਵਰਕਸ ਪਾਰਟੀ ਜਾਂ ਪੀਕੇਕੇ ਨੂੰ ਜ਼ਿੰਮੇਵਾਰ ਦੱਸਿਆ ਹੈ, ਜਿਸ ਨੇ ਕਾਰ ਬੰਬ ਧਮਾਕੇ ਨਾਲ ਪੁਲਿਸ ਥਾਣਿਆਂ ਨੂੰ ਨਿਸ਼ਾਨਾ ਬਣਾਉਣ ਜਾਂ ਸੜਕ ਕੰਡੇ ਰੱਖੇ ਬੰਬ ਨਾਲ ਪੁਲਿਸ ਵਾਹਨਾਂ ‘ਤੇ ਹਮਲਾ ਕਰਨ ਦਾ ਅਭਿਆਨ ਸ਼ੁਰੂ ਕੀਤਾ ਹੈ