ਜੈਪੁਰ : ਦੌਸਾ ‘ਚ ਸਕੂਲ ਬੈਗ ‘ਚ ਧਮਾਕਾ, 3 ਜ਼ਖ਼ਮੀ

ਦੌਸਾ। ਰਾਜਸਥਾਨ ਦੇ ਦੌਸਾ ‘ਚ ਇੱਕ ਵਿਦਿਆਰਥੀ ਦੇ ਬੈਗ ‘ਚ ਬੰਬ ਧਮਾਕਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ‘ਚ ਵਿਦਿਆਰਥੀ ਦੇ ਹੱਥ ਦਾ ਪੰਜ ਉੱਡ ਗਿਆ ਜਦੋਂ ਕਿ ਦੋ ਹੋਰ ਵਿਦਿਆਰਥੀ ਵੀ ਜ਼ਖ਼ਮੀ ਹੋ ਗਏ ਹਨ। 3 ਜ਼ਖਮੀਆਂ ਨੂੰ ਦੌਸਾ ਦੇ ਜ਼ਿਲ੍ਹਾ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ, ਪਰ ਵਿਦਿਆਰਥੀ ਦਾ ਪੰਜਾ ਇੰਨਾ ਜ਼ਖ਼ਮੀ ਹੋ ਗਿਆ ਕਿ ਉਸ ਨੂੰ ਜੈਪੁਰ ਰੈਫ਼ਰ ਕਰਨਾ ਪਿਆ।