ਪਟਨਾ। ਬਿਹਾਰ ‘ਚ ਗੰਗਾ ਤੇ ਸੋਨ ਸਮੇਤ ਹੋਰ ਮੁੱਖ ਨਦੀਆਂ ਦੇ ਜਲ ਪੱਧਰ ‘ਚ ਲਗਾਤਾਰ ਵਾਧੇ ਕਾਰਨ ਹੇਠਲੇ ਤੇ ਦਿਆਰਾ ਵਾਲੇ ਇਲਾਕਿਆਂ ‘ਚ ਹਾਲੇ ਵੀਹੜ੍ਹ ਦੀ ਸਥਿਤੀ ਗੰਭੀਰ ਬਣੀ ਹੋਈ ਹੈ ਜਿਸ ਨਾਲ 12 ਜ਼ਿਲ੍ਹਿਆ ਦੇ 18 ਲੱਖ ਲੋਕ ਪ੍ਰਭਾਵਿਤ ਹੋਏ ਹਨ ਉਥੇ ਹੜ੍ਹ ਨਾਲ ਮਰਨ ਵਾਲਿਆਂ ਦੀ ਗਿਣਤੀ 19 ਹੋ ਗਈ ਹੈ।
ਆਫ਼ਤ ਪ੍ਰਬੰਧਨ ਵਿਭਾਗ ਦੇ ਪ੍ਰਧਾਨ ਸਕੱਤਰ ਵਿਆਸਜੀ ਨੇ ਇੱਥੇ ਦੱਸਿਆ ਕਿ ਗੰਗਾ ਤੇ ਸੋਨ ਨਦੀ ‘ਚ ਆਏ ਉਫਾਨ ਕਾਰਨ ਸੂਬੇ ਦੇ ਬਕਸਰ, ਭੋਜਪੁਰ, ਪਟਨਾ, ਵੈਸ਼ਾਲੀ, ਸਾਰਣ, ਬੇਗੂਸਰਾਏ, ਸਮਸਤੀਪੁਰ, ਲਖੀਸਰਾਏ, ਖਗਡੀਆ, ਮੁੰਗੇਰ, ਭਾਗਲਪੁਰ ਤੇ ਕਟਿਹਾਰ ਜ਼ਿਲ੍ਹੇ ਦੇ ਦਿਆਰਾ ਤੇ ਹੇਠਲੇ ਇਲਾਕਿਆਂ ‘ਚ ਰਹਿਣ ਵਾਲੇ ਲੋਕ ਵੱਡੀ ਗਿਣਤੀ ‘ਚ ਪ੍ਰਭਾਵਿਤ ਹੋਏ ਹਨ।