ਵੱਡੀ ਖ਼ਬਰ : ਬੀਬੀਸੀ ਪੰਜਾਬੀ ’ਤੇ ਸਰਕਾਰ ਦੀ ਵੱਡੀ ਕਾਰਵਾਈ

BBC Punjabi

ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਬੀਬੀਸੀ (BBC Punjabi) ’ਤੇ ਕੇਂਦਰ ਸਰਕਾਰ ਨੇ ਵੱਡਾ ਐਕਸ਼ਨ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ’ਚ ਖਾਲਿਤਸਾਨੀ ਸਮੱਰਥਕ ਤੱਤਾਂ ਦੇ ਖਿਲਾਫ਼ ਚੱਲ ਰਹੀ ਪੁਲਿਸ ਦੀ ਕਾਰਵਾਈ ਦਰਮਿਆਨ ਅਧਿਕਾਰੀਆਂ ਨੇ ਬੀਬੀਸੀ ਪੰਜਾਬੀ ਦੇ ਅਧਿਕਾਰਿਕ ਟਵਿੱਟਰ ਐਕਾਊਂਟ ਨੂੰ ਸਸਪੈਂਡ ਕਰ ਦਿੱਤਾ ਹੈ।

ਹਾਲਾਂਕਿ ਬੀਬੀਸੀ (BBC Punjabi) ਨੇ ਤਾਜ਼ਾ ਘਟਨਾਕ੍ਰਮ ’ਤੇ ਅਜੇ ਤੱਕ ਕੋਈ ਬਿਆਨ ਜਾਰੀ ਨਹੀਂ ਕੀਤਾ ਹੈ, ਪਰ ਸੋਸ਼ਲ ਮੀਡੀਆ ਯੂਜਰਸ ਨੇ ਆਪਣੀ ਰਾਇ ਪ੍ਰਗਟ ਕਰਨ ਲਈ ਟਵਿੱਟਰ ਦਾ ਸਹਾਰਾ ਲਿਆ। ਇੱਕ ਯੂਜਰ ਨੇ ਟਵੀਟ ਕੀਤਾ, ਹੁਣ ਬੀਬੀਸੀ ਨਿਊਜ਼ ਦਾ ਪੰਜਾਬੀ ਟਵਿੱਟਰ ਹੈਂਡਲ ਭਾਰਤ ’ਚ ਬਲਾਕ ਕਰ ਦਿੱਤਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।