ਭੋਪਾਲ ਸਮੂਹਿਕ ਜ਼ਬਰ-ਜਨਾਹ ਦੇ ਚਾਰੇ ਦੋਸ਼ੀਆਂ ਨੂੰ ਅੰਤਿਮ ਸਾਹ ਤੱਕ ਕੈਦ

Bhopal, Gangrape Case, Convicts, Imprisoned, Court

ਏਜੰਸੀ
ਭੋਪਾਲ, 23 ਦਸੰਬਰ।
ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਵਿੱਚ 1 ਅਕਤੂਬਰ ਦੀ ਰਾਤ ਪ੍ਰਸ਼ਾਸਨਿਕ ਸੇਵਾ ਦੀ ਤਿਆਰੀ ਕਰ ਰਹੀ ਵਿਦਿਆਰਥਣ ਨਾਲ ਸਮੂਹਿਕ ਜਬਰ-ਜਨਾਹ ਮਾਮਲੇ ਵਿੱਚ ਅੱਜ ਇੱਥੋਂ ਦੀ ਇੱਥ ਫਾਸਟ ਟਰੈਕ ਅਦਾਲਤ ਨੇ ਚਾਰੇ ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਆਖਰੀ ਸਾਹ ਤੱਕ ਕੈਦ ਦੀ ਸਜ਼ਾ ਸੁਣਾਈ।

ਜਸਟਿਸ ਸਵਿਤਾ ਦੂਬੇ ਨੇ ਘਟਨਾ ਤੋਂ 52 ਦਿਨਾ ਬਾਅਦ ਸੁਣਾਏ ਆਪਣੇ ਫੈਸਲੇ ਵਿੱਚ ਚਾਰੇ ਦੋਸ਼ੀਆਂ ਗੋਲੂ ਬਿਹਾਰੀ, ਅਮਰ ਛੋਟੂ, ਰਮੇਸ਼ ਅਤੇ ਰਾਜੇਸ ਨੂੰ ਦੋਸ਼ੀ ਕਰਾਰ ਦਿੱਤਾ ਅਤੇ ਉਨ੍ਹਾਂ ਨੂੰ ਆਖਰੀ ਸਾਹ ਤੱਕ ਉਮਰ ਕੈਦ ਦੀ ਸਜ਼ਾ ਸੁਣਾਈ। ਸਜਾ ਸੁਣਾਏ ਜਾਣ ਦੇ ਸਮੇਂ ਚਾਰੇ ਦੋਸ਼ੀ ਅਦਾਲਤ ਵਿੱਚ ਮੌਜ਼ੂਦ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।