ਭਾਰਤ ਜੋਡ਼ੋ ਯਾਤਰਾ : ਜੰਮੂ-ਕਸ਼ਮੀਰ ‘ਚ ਰਾਹੁਲ ਗਾਂਧੀ ਦੀ ਸੁਰੱਖਿਆ ’ਚ ਕੁਤਾਹੀ

Bharat Jodo Yatra

ਰਾਹਲੁ ਨੇ ਅੱਜ ਦੀ ਯਾਤਰਾ ਰੱਦ ਕੀਤੀ

(ਸੱਚ ਕਹੂੰ ਨਿਊਜ਼) ਕਾਜ਼ੀਗੁੰਡ। ਭਾਰਤ ਜੋਡ਼ੋ ਯਾਤਰਾ ’ਚ ਰਾਹਲ ਗਾਂਧੀ ਦੀ ਸੁਰੱਖਿਆ ’ਚ ਵੱਡੀ ਕੁਤਾਹੀ ਦਾ ਖਬਰ ਸਾਹਮਣੇ ਆਈ ਹੈ। ਰਾਹੁਲ ਜੰਮੂ-ਕਸ਼ਮੀਰ ਦੇ ਕਾਜ਼ੀਗੁੰਡ ‘ਚ ਐਂਟਰੀ ਦੇ ਇਕ ਕਿਲੋਮੀਟਰ ਬਾਅਦ ਹੀ ਉਨ੍ਹਾਂ ਦੀ ਸੁਰੱਖਿਆ ‘ਚ ਵੱਡੀ ਕਮੀ ਸਾਹਮਣੇ ਆਈ ਹੈ। ਜਦੋਂ ਰਾਹੁਲ ਭਾਰਤ ਜੋਡ਼ੋ ਯਾਤਰਾ ਦੌਰਾਨ ਪੈਦਲ ’ਚ ਚੱਲ ਰਹੇ ਸਨ ਤਾਂ ਉਨਾਂ ਦੀ ਸੁਰੱਖਿਆ ’ਚ ਪੁਲਿਸ ਕਰਮੀ ਤਾਇਨਾਤ ਨਹੀਂ ਸਨ ਤੇ ਇਸ ਦੌਰਾਨ ਕਈ ਲੋਕ ਰਾਹੁਲ ਦੇ ਸੁਰੱਖਿਆ ਘੇਰੇ ਵਿੱਚ ਦਾਖ਼ਲ ਹੋ ਗਏ।

ਇਸ ਦੌਰਾਨ ਰਾਹੁਲ ਗਾਂਧੀ ਨੇ ਯਾਤਰਾ ਰੋਕ ਦਿੱਤੀ। ਰੌਲਾ ਰੱਪਾ ਪੈ ਜਾਣ ਤੋਂ ਬਾਅਦ ਬਾਅਦ ਪੁਲਿਸ ਰਾਹੁਲ ਗਾਂਧੀ ਅਤੇ ਉਮਰ ਅਬਦੁੱਲਾ ਨੂੰ ਇੱਕ ਕਾਰ ਵਿੱਚ ਅਨੰਤਨਾਗ ਲੈ ਗਈ। ਅਨੰਤਨਾਗ ‘ਚ ਰਾਹੁਲ ਨੇ ਪ੍ਰੈੱਸ ਕਾਨਫਰੰਸ ‘ਚ ਕਿਹਾ- ਅੱਜ ਯਾਤਰਾ ਦੌਰਾਨ ਪੁਲਿਸ ਦੀ ਸੁਰੱਖਿਆ ਵਿਵਸਥਾ ਢਹਿ-ਢੇਰੀ ਹੋ ਗਈ। ਸੁਰੰਗ ਛੱਡਣ ਤੋਂ ਬਾਅਦ ਪੁਲਿਸ ਵਾਲੇ ਦਿਖਾਈ ਨਹੀਂ ਦੇ ਰਹੇ ਸਨ। ਮੇਰੇ ਸੁਰੱਖਿਆ ਕਰਮਚਾਰੀਆਂ ਨੇ ਕਿਹਾ ਕਿ ਅਸੀਂ ਹੋਰ ਅੱਗੇ ਨਹੀਂ ਜਾ ਸਕਦੇ। ਮੈਨੂੰ ਆਪਣਾ ਸਫ਼ਰ ਰੋਕਣਾ ਪਿਆ।

ਰਾਹੁਲ ਗਾਂਦੀ ਨੇ ਕਿਹਾ ਕਿ ਭੀੜ ਨੂੰ ਕੰਟਰੋਲ ਕਰਨਾ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ, ਤਾਂ ਜੋ ਅਸੀਂ ਯਾਤਰਾ ਕਰ ਸਕੀਏ। ਮੇਰੇ ਲਈ ਉਨ੍ਹਾਂ ਲੋਕਾਂ ਦੀ ਸਲਾਹ ਨੂੰ ਨਜ਼ਰਅੰਦਾਜ਼ ਕਰਨਾ ਮੁਸ਼ਕਲ ਸੀ ਜੋ ਮੇਰੀ ਰੱਖਿਆ ਕਰ ਰਹੇ ਸਨ।

ਕਾਂਗਰਸ ਨੇਤਾ ਕੇਸੀ ਵੇਣੂਗੋਪਾਲ ਨੇ ਰਾਹੁਲ ਗਾਂਧੀ ਦੀ ਸੁਰੱਖਿਆ ‘ਚ ਕੁਤਾਹੀ ‘ਤੇ ਨਾਰਾਜ਼ਗੀ ਜਤਾਈ

ਰਾਹੁਲ ਦੀ ਸੁਰੱਖਿਆ ’ਚ ਚੂਕ ਹੋ ਜਾਣ ’ਤੇ ਕਾਂਗਰਸ ਨੇਤਾ ਕੇਸੀ ਵੇਣੂਗੋਪਾਲ ਨੇ ਸੁਰੱਖਿਆ ‘ਚ ਕੁਤਾਹੀ ‘ਤੇ ਨਾਰਾਜ਼ਗੀ ਜਤਾਈ ਹੈ। ਉਨ੍ਹਾਂ ਜੰਮੂ-ਕਸ਼ਮੀਰ ਦੇ ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ‘ਤੇ ਨਿਸ਼ਾਨਾ ਸਾਧਿਆ। ਵੇਣੂਗੋਪਾਲ ਨੇ ਸੁਰੱਖਿਆ ਦੀ ਉਲੰਘਣਾ ਲਈ ਪੁਲਿਸ ਅਧਿਕਾਰੀਆਂ ਅਤੇ ਸੀਆਰਪੀਐਫ ਦੇ ਜਵਾਨਾਂ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਪਿਛਲੇ 15 ਮਿੰਟਾਂ ਤੋਂ ਯਾਤਰਾ ਦੇ ਨਾਲ ਕੋਈ ਸੁਰੱਖਿਆ ਅਧਿਕਾਰੀ ਨਹੀਂ ਸੀ, ਜੋ ਕਿ ਸਰਾਸਰ ਕੁਤਾਹੀ ਹੈ। ਰਾਹੁਲ ਅਤੇ ਹੋਰ ਵਰਕਰ ਸੁਰੱਖਿਆ ਤੋਂ ਬਿਨਾਂ ਯਾਤਰਾ ‘ਚ ਨਹੀਂ ਜਾ ਸਕਦੇ।

30 ਜਨਵਰੀ ਨੂੰ ਸ੍ਰੀਨਗਰ ਵਿੱਚ ਸਮਾਪਤ ਹੋਵੇਗੀ ਰਾਹੁਲ ਦੀ ਯਾਤਰਾ

ਭਾਰਤ ਜੋੜੋ ਯਾਤਰਾ 7 ਸਤੰਬਰ ਨੂੰ ਕੰਨਿਆਕੁਮਾਰੀ ਤੋਂ ਸ਼ੁਰੂ ਹੋਈ ਸੀ। ਇਹ ਵੀਰਵਾਰ ਰਾਤ ਨੂੰ ਪੰਜਾਬ ਤੋਂ ਜੰਮੂ-ਕਸ਼ਮੀਰ ‘ਚ ਦਾਖਲ ਹੋਇਆ। 30 ਜਨਵਰੀ ਨੂੰ ਰਾਹੁਲ ਗਾਂਧੀ ਸ਼੍ਰੀਨਗਰ ਸਥਿਤ ਕਾਂਗਰਸ ਹੈੱਡਕੁਆਰਟਰ ‘ਤੇ ਰਾਸ਼ਟਰੀ ਝੰਡਾ ਲਹਿਰਾਉਣਗੇ। ਇਸ ਨਾਲ ਯਾਤਰਾ ਖਤਮ ਹੋ ਜਾਵੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ