ਐਸਟੀਐਫ ਤੋਂ ਪਹਿਲਾਂ ਬੀਐਸਐਫ ਦੇ ਹੱਥ ਲੱਗੀ ਤਿੰਨ ਪੈਕਟ ਹੈਰੋਇਨ, ਮਾਮਲਾ ਦਰਜ

Before, STF, Three, Packet, Heroin, Seized, BSF, Case, Registered

ਭਾਰਤ-ਪਾਕਿ ਸਰਹੱਦ ਤੋਂ ਹੋਈ ਹੈਰੋਇਨ ਬਰਾਮਦ

ਫਿਰੋਜ਼ਪੁਰ, (ਸਤਪਾਲ ਥਿੰਦ/ਸੱਚ ਕਹੂੰ ਨਿਊਜ਼)। ਭਾਰਤ-ਪਾਕਿ ਸਰਹੱਦ ਤੋਂ ਬੀਐਸਐਫ ਜਵਾਨਾਂ ਨੂੰ ਸਰਚ ਅਪ੍ਰੇਸ਼ਨ ਦੌਰਾਨ ਤਿੰਨ ਪੈਕਟ ਹੈਰੋਇਨ ਬਰਾਮਦ ਕਰਨ ‘ਚ ਸਫਲਤਾ ਹਾਸਲ ਹੋਈ। ਅਸਲ ‘ਚ ਇਸ ਹੈਰੋਇਨ ਦੀ ਇੰਨਫਰਮੇਂਸ਼ਨ ਐਸਟੀਐਫ ਦੇ ਜਵਾਨ ਨੂੰ ਵੀ ਮਿਲ ਗਈ ਪਰ ਇਸ ਤੋਂ ਪਹਿਲਾਂ ਬੀਐਸਐਫ ਦੀ 29 ਬਟਾਲੀਅਨ ਵੱਲੋਂ ਚੌਂਕੀ ਜਗਦੀਸ਼ ਅਧੀਨ ਤਾਰ ਤੋਂ ਪਾਰੋਂ ਸਰਚ ਆਪ੍ਰੇਸ਼ਨ ਚਲਾ ਕੇ ਹੈਰੋਇਨ ਬਰਾਮਦ ਕਰ ਲਈ ਸੀ । ਬੈਐਸਐਫ ਦੇ ਜਵਾਨਾਂ ਨੂੰ ਤਿੰਨ ਪੈਕਟਾਂ ‘ਚ ਕਰੀਬ 2 ਕਿੱਲੋ 560 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ, ਜਿਸ ਦੀ ਅੰਤਰਰਾਸ਼ਟਰੀ ਬਜ਼ਾਰ ‘ਚ ਕੀਮਤ ਲਗਭਗ 13 ਕਰੋੜ ਰੁਪਏ ਹੈ।

ਜਾਣਕਾਰੀ ਦਿੰਦੇ ਹੋਏ ਥਾਣਾ ਫਿਰੋਜ਼ਪੁਰ ਛਾਉਣੀ ਤੋਂ ਏਐਸਆਈ ਸੁਰੇਸ਼ ਕੁਮਾਰ ਨੇ ਦੱਸਿਆ ਕਿ ਹੌਲ: ਬਲਵਿੰਦਰ ਸਿੰਘ ਐਸਟੀਐਫ ਯੂਨਿਟ ਫਿਰੋਜ਼ਪੁਰ ਬੱਸ ਅੱਡਾ ਫਿਰੋਜ਼ਪੁਰ ਛਾਉਣੀ ਵਿਖੇ ਮਾਜ਼ੂਦ ਸੀ। ਇਸ ਦੌਰਾਨ ਉਨ੍ਹਾਂ ਨੇ ਇੱਕ ਨਾਮਲੂਮ ਮੁੱਲਾ ਫੈਸ਼ਨ ਵਿਅਕਤੀ ਨੂੰ ਫੋਨ ‘ਤੇ ਤਾਰੋ ਪਾਰ ਛਪਾਈ ਹੈਰੋਇਨ ਸਬੰਧੀ ਗੱਲ ਕਰਦੇ ਸੁਣਿਆ ਪਰ ਉਕਤ ਵਿਅਕਤੀ ਭੱਜਣ ‘ਚ ਕਾਮਯਾਬ ਹੋ ਗਿਆ । ਉਹਨਾਂ ਦੱਸਿਆ ਕਿ ਜਦ ਸਰਹੱਦ ‘ਤੇ ਹੈਰੋਇਨ ਬਰਾਮਦ ਕਰਨ ਸਬੰਧੀ ਪਹੁੰਚੇ ਤਾਂ 29 ਬਟਾਲੀਅਨ ਵੱਲੋਂ ਹੈਰੋਇਨ ਬਰਾਮਦ ਕਰ ਲਈ ਗਈ । ਪੁਲਿਸ ਨੇ ਹੌਲਦਾਰ ਬਲਵਿੰਦਰ ਸਿੰਘ ਦੀ ਸ਼ਿਕਾਇਤ ‘ਤੇ ਨਾਮਲੂਮ ਵਿਅਕਤੀ ਖਿਲਾਫ਼ ਐਨ.ਡੀ.ਪੀ.ਐਸ. ਐਕਟ ਤਹਿਤ ਮਾਮਲਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।