ਕਿਰਨ ਬੇਦੀ ਵੱਲੋਂ ਉਪਰਾਜਪਾਲ ਅਹੁਦਾ ਛੱਡਣ ਦੀ ਧਮਕੀ

ਪੁਡੂਚੇਰੀ। ਕਿਰਨ ਬੇਦੀ ਨੇ ਪੁਡੂਚੇਰੀ ਉਪਰਾਜਪਾਲ ਦਾ ਅਹੁਦਾ ਛੱਡ ਦੇਣ ਦੀ ਧਮਕੀ ਦਿੱਤੀ ਹੈ। ਉਨ੍ਹਾਂ ਨੇ ਪੁਡੂਚੇਰੀ ਸਫਾਈ ਅਭਿਆਨ ‘ਚ ਸਹਿਯੋਗ ਨਾਲ ਮਿਲਣ ਤੋਂ ਪ੍ਰੇਸ਼ਾਨ ਹੋ ਕੇ ਇਹ ਧਮਕੀ ਦਿੱਤੀ ਹੈ।  ਉਨ੍ਹਾਂ ਕਿਹਾ ਕਿ ਮੈਂ ਇੱਥੇ ਜਾਬ ਲਈ ਨਹੀਂ ਸਗੋਂ ਮਿਸ਼ਨ ‘ਤੇ ਆਈ ਹਾਂ। ਜੇਕਰ ਮਿਸ਼ਨ ਪੂਰਾ ਨਾ ਹੋਇਆ ਤਾਂ ਮੈਂ ਵਾਪਸ ਚਲੀ ਜਾਵਾਂਗੀ। ਜੇਕਰ ਤੁਸੀਂ ਪੁਡੂਚੇਰੀ ਨੂੰ ਸਾਫ਼ ਕਰਨ ‘ਚ ਮੇਰੀ ਮੱਦਦ ਨਾ ਕੀਤੀ ਤਾਂ ਮੈਂ ਅਹੁਦਾ ਛੱਡ ਜਾਵਾਂਗੀ। ਰੋਡ ਸੇਫ਼ਟੀ ਨੂੰ ਲੈ ਕੇ ਕਰਵਾਏ ਮੈਰਾਥਨ ਪ੍ਰੋਗਰਾਮ ਦੌਰਾਨ ਉਨ੍ਹਾਂ ਨੇ ਆਪਣਾ ਗੁੱਸਾ ਜਾਹਿਰ ਕੀਤਾ।