ਸੁੰਦਰਤਾ…

ਸੁੰਦਰਤਾ…

ਇੱਕ ਕਾਂ ਸੋਚਣ ਲੱਗਾ ਕਿ ਪੰਛੀਆਂ ’ਚੋਂ ਸਭ ਤੋਂ ਜ਼ਿਆਦਾ ਕਰੂਪ ਹਾਂ ਨਾ ਤਾਂ ਮੇਰੀ ਅਵਾਜ਼ ਹੀ ਚੰਗੀ ਹੈ, ਨਾ ਹੀ ਮੇਰੇ ਖੰਭ ਸੁੰਦਰ ਹਨ ਮੈਂ ਕਾਲਾ-ਕਲੂੂਟਾ ਹਾਂ ਅਜਿਹਾ ਸੋਚਣ ਨਾਲ ਉਸ ਅੰਦਰ ਹੀਣ ਭਾਵਨਾ ਭਰਨ ਲੱਗੀ ਅਤੇ ਉਹ ਦੁਖੀ ਰਹਿਣ ਲੱਗਾ ਇੱਕ ਦਿਨ ਇੱਕ ਬਗਲੇ ਨੇ ਉਸ ਨੂੰ ਉਦਾਸ ਦੇਖਿਆ ਤਾਂ ਉਸ ਦੀ ਉਦਾਸੀ ਦਾ ਕਾਰਨ ਪੁੱਛਿਆ ਕਾਂ ਨੇ ਕਿਹਾ, ‘‘ਤੁਸੀਂ ਕਿੰਨੇ ਸੁੰਦਰ ਹੋ, ਗੋਰੇ-ਚਿੱਟੇ ਹੋ, ਮੈਂ ਤਾਂ ਬਿਲਕੁਲ ਕਾਲਾ ਕਾਂ ਹਾਂ ਮੇਰਾ ਤਾਂ ਜਿਉਣਾ ਹੀ ਬੇਕਾਰ ਹੈ’’ ਬਗਲਾ ਬੋਲਿਆ, ‘‘ਦੋਸਤ ਮੈਂ ਕੀ ਸੁੰਦਰ ਹਾਂ ਮੈਂ ਜਦੋਂ ਤੋਤੇ ਨੂੰ ਦੇਖਦਾ ਹਾਂ ਤਾਂ ਇਹੀ ਸੋਚਦਾ ਹਾਂ ਕਿ ਮੇਰੇ ਕੋਲ ਹਰੇ ਖੰਭ ਅਤੇ ਲਾਲ ਚੁੰਝ ਕਿਉਂ ਨਹੀਂ ਹੈ’’ ਹੁਣ ਕਾਂ ’ਚ ਸੁੰਦਰਤਾ ਨੂੰ ਜਾਣ ਦੀ ਉਤਸੁਕਤਾ ਵਧੀ ਉਹ ਤੋਤੇ ਕੋਲ ਗਿਆ, ‘‘ਬੋਲਿਆ, ਤੁਸੀਂ ਐਨੇ ਸੁੰਦਰ ਹੋ, ਤੁਸੀਂ ਤਾਂ ਬਹੁਤ ਖੁਸ਼ ਹੁੰਦੇ ਹੋਵੇਗਾ?’’

ਤੋਤਾ ਬੋਲਿਆ, ‘‘ਖੁਸ਼ ਤਾਂ ਸੀ ਪਰ ਜਦੋਂ ਮੈਂ ਮੋਰ ਨੂੰ ਦੇਖਿਆ, ਉਦੋਂ ਤੋਂ ਬਹੁਤ ਦੁਖੀ ਹਾਂ, ਕਿਉਂਕਿ ਉਹ ਬਹੁਤ ਸੁੰਦਰ ਹੈ’’ ਕਾਂ ਮੋਰ ਨੂੰ ਲੱਭਣ ਲੱਗਾ, ਪਰ ਜੰਗਲ ’ਚ ਕਿਤੇ ਮੋਰ ਨਹੀਂ ਮਿਲਿਆ ਜੰਗਲ ਦੇ ਪੰਛੀਆਂ ਨੇ ਦੱਸਿਆ ਕਿ ਸਾਰੇ ਮੋਰ ਚਿੜੀਆਘਰ ਵਾਲੇ ਫੜ ਕੇ ਲੈ ਗਏ ਹਨ ਕਾਂ ਚਿੜੀਆਘਰ ਗਿਆ, ਉੁਥੇ ਇੱਕ ਪਿੰਜਰੇ ’ਚ ਬੰਦ ਮੋਰ ਨਾਲ ਜਦੋਂ ਉਸ ਦੀ ਸੁੰਦਰਤਾ ਦੀ ਗੱਲ ਕੀਤੀ, ਤਾਂ ਮੋਰ ਰੋਣ ਲੱਗਾ ਤੇ ਬੋਲਿਆ, ‘‘ਸ਼ੁਕਰ ਮਨਾਓ ਕਿ ਤੁਸੀਂ ਸੁੰਦਰ ਨਹੀਂ ਹੋ, ਤਾਂ ਹੀ ਅਜ਼ਾਦੀ ਨਾਲ ਘੁੰਮ ਰਹੇ ਹੋ, ਨਹੀਂ ਤਾਂ ਮੇਰੇ ਵਾਂਗ ਕਿਸੇ ਪਿੰਜਰੇ ’ਚ ਬੰਦ ਹੁੰਦੇ’’

ਸਿੱਖਿਆ: ਦੂਜਿਆਂ ਨਾਲ ਤੁਲਨਾ ਕਰਕੇ ਦੁਖੀ ਹੋਣਾ ਅਕਲਮੰਦੀ ਨਹੀਂ ਹੈ ਅਸਲੀ ਸੁੰਦਰਤਾ ਸਾਡੇ ਵਿਚ ਚੰਗੇ ਕੰਮ ਕਰਨ ਨਾਲ ਆਉਂਦੀ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ