ਬਲੂਚ ਆਗੂ ਬੁਗਤੀ ਨੇ ਮੋਦੀ ਤੋਂ ਮੰਗੀ ਮੱਦਦ, ਕਿਹਾ ਬੰਗਲਾਦੇਸ਼ ਵਾਂਗ ਸਾਨੂੰ ਵੀ ਕਰਵਾਓ ਆਜ਼ਾਦ

ਬਲੂਚਿਸਤਾਨ। ਲਗਾਤਾਰ ਵਿਗੜਦੇ ਹਾਲਾਤ ‘ਤੇ ਉਥੋਂ ਦੇ ਲੋਕ ਭਾਰਤ ਨੂੰ ਅਪੀਲ ਕਰ ਰਹੇ ਹਨ। ਬਚੂਲ ਰਿਪਬਲਿਕਨ ਪਾਰਟੀ ਦੇ ਆਗੂ ਬੁਰਹੁਮਦਾਗ ਬੁਗਤੀ ਨੇ ਭਾਰਤ ਤੇ ਪ੍ਰਧਾਨ ਮੰਤਰੀ ਮੋਦੀ ਤੋਂ ਬਲੂਚ ਦੇ ਮਾਮਲੇ ‘ਚ ਦਖਲਅੰਦਾਜ਼ੀ ਕਰਨ ਦੀ ਗੁਜਾਰਿਸ਼ ਕੀਤੀ ਹੈ। ਬਰਹੁਮਦਾਗ ਬੁਗਤੀ ਨੇ ਅੱਜ ਨਿਊਜ਼ ਏਜੰਸੀ ਏਐੱਨਆਈ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਹ ਚਾਹੁੰਦੇ ਹਨ ਕਿ ਭਾਰਤ ਪਾਕਿਸਤਾਨ ਨੂੰ ਉਨ੍ਹਾਂ ਨੂੰ ਵੱਖ ਕਰਨ ਦੀ ਆਵਾਜ਼ ਚੁੱਕੇ। ਉਨ੍ਹਾਂ ਨੇ ਬੰਗਲਾਦੇਸ਼ ਦੇ ਵੱਖ ਹੋਣ ਦਾ ਉਦਾਹਰਨ ਦਿੰਦਿਆਂ ਕਿਹਾ ਕਿ ਜਿਹੋ ਜਿਹਾ ਰੋਲ ਭਾਰਤ ਨੇ ਬੰਗਲਾਦੇਸ਼ ਦੀ ਵੰਡ ਸਮੇਂ ਨਿਭਾਇਆ ਸੀ ਉਹੋ ਜਿਹਾ ਹੁਣ ਵੀ ਕਰਨਾ ਚਾਹੀਦਾ ਹੈ। ਬਰਹੁਮਦਾਗ ਬੁਗਤੀ ਨ ੇਕਿਹਾ ਕਿ ਪਾਕਿਸਤਾਨੀ ਸਾਨੂੰ ਅੱਤਵਾਦੀ ਕਹਿੰਦੇ ਹਨ। ਉਹ ਕਹਿੰਦੇ ਹਨ ਕਿ ਸਾਨੂੰ ਭਾਰਤ ਤੋਂ ਸਪੋਰਟ ਮਿਲ ਰਹੀ ਹੈ।