ਪ੍ਰੇਮੀਜੀ, ਨਾਡਾਰ ਫੋਬਰਸ ਦੇ 100 ਸਭ ਤੋਂ ਅਮੀਰ ਉਦਯੋਗਿਕੀ ਸਮਰਾਟਾਂ ‘ਚ

ਉਤਾਰ-ਚੜ੍ਹਾਅ ਭਰੇ ਸਾਲ ਨੂੰ ਤਕਨੀਕੀ ਖੇਤਰ ਲਈ ਦੱਸਿਆ ਚੰਗਾ ਸਮਾਂ
ਨਿਊਯਾਰਕ, (ਏਜੰਸੀ) ਵਿਪ੍ਰੋ ਦੇ ਚੇਅਰਮੈਨ ਅਜੀਮ ਪ੍ਰੇਮਜੀ ਅਤੇ ਐੱਚਸੀਐੱਲ ਦੇ ਸਹਿ-ਸੰਸਥਾਪਕ ਸ਼ਿਵ ਨਾਡਾਰ ਭਾਰਤ ਦੇ ਸਿਰਫ਼ ਦੋ ਅਰਬਪਤੀ ਹਨ ਜੋ ਫੋਬਰਸ ਦੇ ਉਦਯੋਗਿਕੀ ਖੇਤਰ ਦੇ 100 ਸਭ ਤੋਂ ਅਮੀਰ ਵਿਅਕਤੀਆਂ ਦੀ ਸੂਚੀ ‘ਚ ਸ਼ਾਮਲ ਹਨ ਅਤੇ ਉਹਨਾਂ ਨੇ ਗੂਗਲ ਮੁਖੀ ਏਰਿਖ਼ ਸ਼ਿਮਟ ਅਤੇ ਉਭਰ ਦੇ ਮੁੱਖ ਕਾਰਜਕਾਰੀ ਟ੍ਰੈਵਿਸ ਕੈਲਾਨਿਕ ਤੋਂ ਪਹਿਲਾਂ ਉੱਘੇ 20 ਉਦਯੋਗਪਤੀਆਂ ‘ਚ ਥਾਂ ਬਣਾਈ ਹੈ ਉਦਯੋਗਿਕ ਖੇਤਰ ਦੇ ਇਹਨਾਂ 100 ਸਭ ਤੋਂ ਅਮੀਰ ਉਦਯੋਗਪਤੀਆਂ ਦੀ ਸੂਚੀ ‘ਚ ਉੱਚ ਸਥਾਨ ‘ਤੇ ਮਾਈਕ੍ਰੋਸਾਫਟ ਦੇ ਸੰਸਥਾਪਕ ਬਿਲ ਗੇਟ੍ਰਸ ਹਨ ਜਿਹਨਾਂ ਕੋਲ ਅੰਦਾਜ਼ਨ 78 ਅਰਬ ਡਾਲਰ ਹਨ ਇਸ ਸੂਚੀ ‘ਚ ਪ੍ਰੇਮਜੀ ਦੀ ਥਾਂ 13ਵੀਂ ਹੈ ਜਿਹਨਾਂ ਦਾ ਨਿਵਲ ਮੁੱਲ 16 ਅਰਬ ਡਾਲਰ ਹੈ ਅਤੇ ਨਾਡਾਰ 11.6 ਅਰਬ ਡਾਲਰ ਦੇ ਨਿਵਲ ਮੁੱਲ ਦੇ ਨਾਲ 17ਵੇਂ ਸਥਾਨ ‘ਤੇ ਰਹੇ ਇਸ ਸੂਚੀ ‘ਚ ਦੋ ਭਾਰਤੀ ਅਮਰੀਕੀ ਉਦਯੋਗਿਕੀ ਸਮਰਾਟ ਸਿੰਫਨੀ ਤਕਨਾਲੋਜੀ ਸਮਰਾਟ ਸਿੰਫਨੀ ਤਕਨਾਲੋਜੀ ਸਮੂਹ ਦੇ ਮੁੱਖ ਕਾਰਜਕਾਰੀ ਰੋਮੇਸ਼ ਵਾਧਵਾਨੀ ਅਤੇ ਸੂਚਨਾ ਤਕਨੀਕੀ ਪਰਾਮਰਸ਼ਕ ਅਤੇ ਆਊਟਸੋਰਸਿੰਗ ਕੰਪਨੀ ਸਿੰਟੇਲ ਦੇ ਸੰਸਥਾਪਕ ਭਰਤ ਦੇਸਾਈ ਅਤੇ ਉਹਨਾਂ ਦੀ ਪਤਨੀ ਨੀਰਜਾ ਸੇਠੀ ਵੀ ਹਨ
ਫੋਬਰਸ ਨੇ ਕਿਹਾ ਕਿ ਭਾਰਤ ਦੀ ਤੀਜੀ ਸਭ ਤੋਂ ਵੱਡੀ ਆਊਟਸੋਰਸਿੰਗ ਕੰਪਨੀ, ਵਿਪ੍ਰੋ ਦੇ ਮੁਖੀ ਪ੍ਰੇਮਜੀ ਪਿਛਲੇ ਸਾਲ ਐਕਵਾਇਰ ਕੀਤੀ ਗਈ ਪ੍ਰਕਿਰਿਆ ‘ਚ ਰਹੇ ਤਾਂ ਕਿ ਵਾਧੇ ਨੂੰ ਉਤਸ਼ਾਹਿਤ ਕੀਤਾ ਜਾ ਸਕੇ
ਪ੍ਰੇਮਜੀ ਦੇ ਪੁੱਤਰ ਰਿਸ਼ਦ ਜੋ ਡਾਇਰੈਕਟਰ ਮੰਡਲ ‘ਚ ਹਨ ਅਤੇ ਰਣਨੀਤੀ ਮੁਖੀ ਹਨ, ਉਹ ਵਿਪ੍ਰੋ ਦੇ 10 ਕਰੋੜ ਡਾਲਰ ਦੇ ਉਦਮ ਪੂੰਜੀ ਫੰਡ ਦੀ ਵੀ ਨਿਗਰਾਨੀ ਕਰਦੇ ਹਨ