ਕਾਂਗਰਸੀ ਆਗੂ ਯਦਾਗਿਰੀ ‘ਤੇ ਹਮਲਾ, ਮਾਰੀਆਂ 6 ਗੋਲ਼ੀਆਂ

ਲੁਧਿਆਣਾ ਕੋਰਟ ਕੰਪਲੈਕਸ ਚ ਗੋਲੀਆਂ ਲੱਗਣ ਨਾਲ ਦੋ ਜਖ਼ਮੀ

ਨਵੀਂ ਦਿੱਲੀ। ਕਾਂਗਰਸੀ ਨੇਤਾ ਯਦਾਗਿਰੀ ‘ਤੇ ਅੱਜ ਕੁਝ ਅਣਪਛਾਤਿਆਂ ਨੇ ਗੋਲ਼ੀਆਂ ਚਲਾ ਦਿੱਤੀਆਂ। ਇਯ ‘ਚ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਘਟਨਾ ਸਿਕੰਦਰਾਬਾਦ ‘ਚ ਵਾਪਰੀ। ਮੀਡੀਆ ਰਿਪੋਰਟਾਂ ਮੁਤਾਬਕ ਉਨ੍ਹਾਂ ਨੂੰ ਛੇ ਗੋਲ਼ੀਆਂ ਮਾਰੀਆਂ ਗਈਆਂ। ਉਨ੍ਹਾਂ ‘ਤੇ ਇੱਕ ਬਾਈਕ ਸਵਾਰ ਨੇ ਗੋਲ਼ੀਆਂ ਚਲਾਈਆਂ। ਘਟਨਾ ਤੋਂ ਬਾਅਦ ਕਾਂਗਰਸੀ ਆਗੂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ। ਕੁਝ ਮੀਡੀਆ ਰਿਪੋਰਟਾਂ ਮੁਤਾਬਕ ਵਾਰਦਾਤ ਨੂੰ ਅੰਜ਼ਾਮ ਰੰਜਿਸ਼ ਦੀ ਵਜ੍ਹਾ ਨਾਲ ਦਿੱਤਾ ਗਿਆ ਹੈ। ਪੁਲਿਸ  ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।