ਅਸਾਮ : ਬਾਜ਼ਾਰ ‘ਚ ਅੰਨ੍ਹੇਵਾਹ ਗੋਲ਼ੀਬਾਰੀ, 14 ਨਾਗਰਿਕਾਂ ਦੀ ਮੌਤ

ਅਸਾਮ। ਕੋਕਰਾਝਾਰ ‘ਚ ਅੱਜ ਅੰਨ੍ਹੇਵਾਹ ਗੋਲੀਬਾਰੀ ‘ਚ 12 ਨਾਗਰਿਕਾਂ ਦੀ ਮੌਤ ਹੋ ਗਈ। ਗੋਲ਼ੀਬਾਰੀ ਇੱਕ ਬਾਜ਼ਾਰ ‘ਚ ਹੋਈ। ਸ਼ੱਕੀ ਅੱਤਵਾਦੀਆਂ ਨੇ ਆਈਐੱਸਆਈਐੱਸ ਵਾਂਗ ਹਮਲਾ ਕਰਕੇ ਨਿਰਦੋਸ ਲੋਕਾਂ ਦੀ ਜਾਨ ਲੈ ਲਈ। ਦੱਸਿਆ ਜਾ ਰਿਹਾ ਹੈ  ਕਿ ਸੁਰੱਖਿਆ ਬਲਾਂ ਨਾਲ ਮੁਕਾਬਲੇ ਤੋਂ ਬਾਅਦ ਇਹ ਗੋਲ਼ੀਬਾਰੀ  ਹੋਈ। ਇੱਕ ਸ਼ੱਕੀ ਹਮਲਾਵਰ ਦੇ ਮਾਰੇ ਜਾਣ ਦੀ ਖ਼ਬਰ ਵੀ ਹੈ।
ਦੱਸਿਆ ਜਾ ਰਿਹਾ ਹੈ ਕਿ ਸੁਰੱਖਿਆ ਬਲਾਂ ਨਾਲ ਮੁਕਾਬਲੇ ਤੋਂ ਬਾਅਦ ਇਹ ਗੋਲ਼ੀਬਾਰੀ ਹੋਈ।
ਸੂਬੇ ਦੇ ਮੁੱਖ ਮੰਤਰੀ ਸਰਵਾਨੰਦ ਸੋਨੋਵਾਲ ਅੱਜ ਦਿੱਲੀ ਹੀ ਸਨ। ਉਨ੍ਹਾਂ ਨੇ ਹਮਲੇ ਦ ਖ਼ਬਰ ਮਿਲਦਿਆਂ ਹੀ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਹਾਲਾਤ ਦੀ ਜਾਣਕਾਰੀ ਦਿੱਤੀ। ਸਿੰਘ ਨੇ ਕੇਂਦਰ ਵੱਲੋਂ ਹਰ ਸੰਭਵ ਮੱਦਦ ਦਾ ਭਰੋਸਾ ਦਿੱਤਾ।