ਜਦੋਂ ਤੱਕ ਸਲਮਾਨ ਘਰ ਨਹੀਂ ਆਉਂਦਾ, ਬੂਹੇ ਖੜ੍ਹਕੇ ਕਰਦੀ ਰਹੇਗੀ ਇੰਤਜਾਰ! ਜਾਣੋ ਕੌਣ

Long, Salman, Come, Home, Waiting, Door, Stand, Know Who

ਨਵੀਂ ਦਿੱਲੀ, (ਏਜੰਸੀ) ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਅੱਜ-ਕਲ੍ਹ ਈਦ ‘ਤੇ ਰਿਲੀਜ਼ ਹੋਣ ਵਾਲੀ ਫਿਲਮ ‘ਰੇਸ 3’ ਦੇ ਪ੍ਰਮੋਸ਼ਨ ‘ਚ ਰੁੱਝੇ ਹੋਏ ਹਨ। ਸਲਮਾਨ ਇਕ ਅਜਿਹੇ ਹੋਸਟ ਅਤੇ ਐਕਟਰ ਹਨ, ਜੋ ਆਪਣੇ ਲਈ ਹਰ ਪ੍ਰੋਜੈਕਟ ‘ਤੇ ਬਿਨਾਂ ਥੱਕੇ ਕੰਮ ਕਰਦੇ ਰਹਿੰਦੇ ਹਨ। ਆਪਣੇ ਕਮਿਟਮੈਂਟ ਨੂੰ ਪੂਰਾ ਕਰਦੇ ਹੋਏ ਅਤੇ ਕਈ ਘੰਟਿਆਂ ਤੱਕ ਕੰਮ ਕਰਦੇ ਰਹਿਣ ਕਾਰਨ ਉਨ੍ਹਾਂ ਨੂੰ ਕਾਫੀ ਮੁਸ਼ਕਿਲਾਂ ਨਾਲ ਆਰਾਮ ਕਰਨ ਲਈ ਕੁਝ ਸਮਾਂ ਮਿਲਦਾ ਹੈ। ਸਲਮਾਨ ਇਕ ਦਿਨ ‘ਚ ਮੁਸ਼ਕਿਲ ਨਾਲ 3-4 ਘੰਟੇ ਦੀ ਨੀਂਦ ਹੀ ਲੈ ਪਾਉਂਦੇ ਹਨ। ਉਨ੍ਹਾਂ ਲਈ ਨਿਸ਼ਚਿਤ ਰੂਪ ਨਾਲ ਕੰਮ ਸਭ ਤੋਂ ਪਹਿਲਾਂ ਆਉਂਦਾ ਹੈ ਅਤੇ ਆਰਾਮ ਉਸ ਤੋਂ ਬਾਅਦ।

ਰਿਐਲਿਟੀ ਸ਼ੋਅ ‘ਦਸ ਕਾ ਦਮ’ ਦੌਰਾਨ ਚਕਰਧਰਪੁਰ ਦੀ ਸਨੇਹਾ ਰਾਣੀ ਸਿਨਹਾ ਅਤੇ ਦਿਲੀ ਦੇ ਨਰਿੰਦਰ ਕੁਮਾਰ ਨਾਲ ਗੇਮ ਖੇਡਦੇ ਹੋਏ, ਇਕ ਸਵਾਲ ਪੁੱਛਿਆ ਗਿਆ ਕਿ, ”ਕਿੰਨੇ ਪ੍ਰਤੀਸ਼ਤ ਭਾਰਤੀ ਮਾਵਾਂ ਦੇਰ ਰਾਤ ਤੱਕ ਆਪਣੇ ਬੱਚਿਆਂ ਦੇ ਘਰ ਵਾਪਸ ਆਉਣ ਦੀ ਉਡੀਕ ਕਰਦੀਆਂ ਹਨ?” ਇਹ ਸਵਾਲ ਪੁੱਛਣ ਤੋਂ ਬਾਅਦ ਸਲਮਾਨ ਨੇ ਆਪਣੀ ਲਾਈਫ ਨਾਲ ਜੁੜਿਆ ਇਕ ਕਿੱਸਾ ਸੁਣਾਇਆ।

ਸਲਮਾਨ ਨੇ ਦੱਸਿਆ ਕਿ ਅਸੀਂ ਹਮੇਸ਼ਾਂ ਹੀ ਆਪਣੇ ਕੰਮ ‘ਚ ਰੁੱਝੇ ਰਹਿੰਦੇ ਹਾਂ ਅਤੇ ਅਕਸਰ ਹੀ ਦੇਰ ਰਾਤ ਘਰ ਵਾਪਸ ਆਉਂਦੇ ਹਨ। ਮਾਂ ਦਾ ਲਾਡਲਾ ਹੋਣ ਕਾਰਨ ਸਲਮਾਨ ਖਾਨ ਦੀ ਮਾਂ ਸੁਸ਼ੀਲਾ ਚਾਰਕ ਹੁਣ ਤੱਕ ਉਨ੍ਹਾਂ ਦੀ ਉਡੀਕ ਕਰਦੀ ਹੈ ਅਤੇ ਉਨ੍ਹਾਂ ਨੂੰ ਘਰ ਸਰੁੱਖਿਅਤ ਵਾਪਸ ਆਉਂਦੇ ਹੋਏ ਦੇਖਣ ਲਈ ਖਿੜਕੀ ‘ਚ ਖੜ੍ਹੀ ਰਹਿੰਦੀ ਹੈ। ਇਕ ਚੰਗਾ ਬੇਟਾ ਹੋਣ ਦੇ ਨਾਅਤੇ, ਜਦੋਂ ਵੀ ਸਲਮਾਨ ਦੀ ਯੋਜਨਾ ਰਾਤ ਨੂੰ ਘਰ ਨਾ ਆਉਣ ਦੀ ਹੁੰਦੀ ਹੈ ਜਾਂ ਜਦੋਂ ਉਹ ਸਫਰ ਕਰ ਰਹੇ ਹੁੰਦੇ ਹਨ ਤਾਂ ਉਹ ਆਪਣੀ ਮਾਂ ਨੂੰ ਪਲ-ਪਲ ਦੀ ਖਬਰ ਦਿੰਦੇ ਰਹਿੰਦੇ ਹਨ।

ਇਹ ਸਾਫ ਤੌਰ ‘ਤੇ ਇਨ੍ਹਾਂ ਦੋਹਾਂ ਵਿਚਕਾਰ ਪਿਆਰਾ ਭਰਿਆ ਰਿਸ਼ਤਾ ਦਰਸਾਉਂਦਾ ਹੈ। ਇਕ ਪਰਿਵਾਰਕ ਵਿਅਕਤੀ ਹੋਣ ਕਾਰਨ ਸਲਮਾਨ ਖਾਨ ਨੂੰ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣਾ ਬੇਹੱਦ ਪਸੰਦ ਹੈ ਅਤੇ ਉਹ ਕਦੇ ਵੀ ਉਨ੍ਹਾਂ ਨਾਲ ਰਹਿਣ ਦਾ ਮੌਕਾ ਨਹੀਂ ਗੁਆਉਂਦੇ। ਸੂਤਰਾਂ ਨੇ ਦੱਸਿਆ, ”ਇਹ ਨਿਸ਼ਚਿਤ ਤੌਰ ‘ਤੇ ਸਲਮਾਨ ਖਾਨ ਲਈ ਇਕ ਪਿਆਰਾ ਪਲ ਸੀ, ਜਦੋਂ ਉਨ੍ਹਾਂ ਨੇ ਸ਼ੋਅ ‘ਚ ਅਜਿਹੇ ਨਿੱਜੀ ਪਲਾਂ ਬਾਰੇ ਗੱਲਾਂ ਸ਼ੇਅਰ ਕੀਤੀਆਂ।