ਅਰਵਿੰਦ ਕੇਜਰੀਵਾਲ ਨੇ ਕਾਂਗਰਸ ਦੇ ਮੁੱਖ ਮੰਤਰੀ ਚਿਹਰੇ ਨੂੰ ਲੈ ਕੇ ਕੀਤਾ ਟਵੀਟ

Arvind Kejriwal

ਕਿਹਾ, ਕਾਂਗਰਸ ਸਿਰਫ ਚੰਨੀ ਅਤੇ ਸਿੱਧੂ ਦੇ ਨਾਂ ਨੂੰ ਲੈ ਕੇ ਹੀ ਕਿਉਂ CM ਚਿਹਰੇ ਦਾ ਫੈਸਲਾ ਕਰਨਾ ਚਾਹੁੰਦੀ ਹੈ 

(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ਕਾਂਗਰਸ ’ਚ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਫੁੱਟ ਜਾਰੀ ਹੈ। ਪਾਰਟੀ ਵੱਲੋਂ ਚਰਨਜੀਤ ਸਿੰਘ ਚੰਨੀ ਤੇ ਨਵਜੋਤ ਸਿੰਘ ਸਿੱਧੂ ਦਾ ਨਾਂਅ ਮੁੱਖ ਮੰਤਰੀ ਚਿਹਰੇ ਵਜੋਂ ਪੇਸ਼ ਕੀਤਾ ਜਾ ਰਿਹਾ ਹੈ। ਜਿਸ ਨੂੰ ਲੈ ਕੇ ਸੁੁਨੀਲ ਜਾਖੜ ਨੇ ਇੱਕ ਬਿਆਨ ਦੇ ਕੇ ਦਾਅਵੇਦਾਰੀ ਪੇਸ਼ ਕੀਤਾ ਹੈ। ਇਸ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਨੇ ਕਾਂਗਰਸ ‘ਤੇ ਨਿਸ਼ਾਨਾ ਸਾਧਿਆ ਹੈ ਅਤੇ ਨਾਲ ਹੀ ਉਨ੍ਹਾਂ ਨੇ ਸੁਨੀਲ ਜਾਖੜ ਦਾ ਪੱਖ ਵੀ ਲਿਆ ਹੈ।

ਅਰਵਿੰਦ ਕੇਜਰੀਵਾਲ ਨੇ ਟਵੀਟ ਰਾਹੀਂ ਕਿਹਾ ਹੈ ਕਿ ਕਾਂਗਰਸ ਸਿਰਫ ਚੰਨੀ ਅਤੇ ਸਿੱਧੂ ਦੇ ਨਾਂਅ ਨੂੰ ਲੈ ਕੇ ਹੀ ਕਿਉਂ ਸੀਐਮ ਚਿਹਰੇ ਦਾ ਫੈਸਲਾ ਕਰਨਾ ਚਾਹੁੰਦਾ ਹੈ। ਇਸ ‘ਚ ਸੁਨੀਲ ਜਾਖੜ ਦਾ ਨਾਂਅ ਕਿਉਂ ਨਹੀਂ ਸ਼ਾਮਲ ਕੀਤਾ ਜਾਂਦਾ।

ਜਿਕਰਯੋਗ ਹੈ ਕਾਂਗਰਸ ਦੇ ਸੀਨੀਅਰ ਆਗੂ ਸੁਨੀਲ ਜਾਖੜ ਨੇ ਬੀਤੀ ਦਿਨੀ ਬਿਆਨ ਦਿੱਤਾ ਸੀ ਕਿ ਕੈਪਟਨ ਅਮਰਿੰਦਰ ਨੂੰ ਹਟਾਏ ਜਾਣ ਤੋਂ ਬਾਅਦ ਮੁੱਖ ਮੰਤਰੀ ਲਈ ਵੋਟਾਂ ਪਈਆਂ ਸਨ ਤੇ ਉਨਾਂ ਦੇ ਹੱਕ ’ਚ 42 ਐਮਐਲਏ ਸਨ। ਜਾਖੜ ਦਾ ਇਹ ਬਿਆਨ ਇਸ ਲਈ ਵੀ ਖਾਸ ਹੈ ਕਿਉਂਕਿ ਕਾਂਗਰਸ ਨੇ ਹਾਲੇ ਆਪਣੇ ਸੀਐਮ ਦੇ ਚਿਹਰਾ ਦਾ ਐਲਾਨ ਕਰਨ ਹੈ। ਸੁਨੀਲ ਜਾਖੜ ਵੀ ਕਿਤੇ ਨਾ ਕੀਤੇ ਆਪਣੀ ਦਾਅਵੇਦਾਰੀ ਪੇਸ਼ ਕਰਦੇ ਨਜ਼ਰ ਆ ਰਹੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ