ਬੁਲਗਾਰੀਆ ‘ਚ ਫੌਜ ਦਾ ਹੈਲੀਕਾਪਟਰ ਹਾਦਸਾਗ੍ਰਸਤ, ਦੋ ਦੀ ਮੌਤ

Army, Helicopter, Crash, Two, Deaths

ਸੋਫੀਆ, ਏਜੰਸੀ।

ਬੁਲਗਾਰੀਆ ਦੇ ਦੱਖਣੀ ਸ਼ਹਿਰ ਪਲੋਵਦੀਪ ਕੋਲ ਨਿਯਮਿਤ ਅਭਿਆਸ ਦੌਰਾਨ ਫੌਜ ਦਾ ਇੱਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ ਜਿਸ ‘ਚ ਦੋ ਪਾਇਲਟਾਂ ਦੀ ਮੌਤ ਹੋ ਗਈ ਅਤੇ ਚਾਲਕ ਦਲ ਦਾ ਇੱਕ ਮੈਂਬਰ ਜ਼ਖਮੀ ਹੋ ਗਿਆ। ਬੁਲਗਾਰੀਆ ਦੇ ਰੱਖਿਆ ਮੰਤਰਾਲੇ ਅਨੁਸਾਰ ਇਹ ਹਾਦਸਾ ਸੋਮਵਾਰ ਦਾ ਹੈ।ਰੱਖਿਆ ਮੰਤਰਾਲੇ ਨੇ ਦੱਸਿਆ ਕਿ ਸੋਮਵਾਰ ਰਾਤ ਸਥਾਨਕ ਸਮੇਂ ਅਨੁਸਾਰ ਲਗਭਗ ਸਾਢੇ ਅੱਠ ਵਜ ਰੂਸ ਨਿਰਮਿਤ ਇੱਕ ਐਮਆਈ-17 ਹੈਲੀਕਾਪਟਰ ਕਰੂਮੋਵੋ ਫੌਜੀ ਅੱਡੇ ਤੋਂ ਉਡਾਨ ਭਰਨ ਤੋਂ ਤੁਰੰਤ ਬਾਅਦ ਹਾਦਸਾਗ੍ਰਸਤ ਹੋ ਗਿਆ। ਹਾਦਸੇ ਸਮੇਂ ਹੈਲੀਕਾਪਟਰ ਜ਼ਮੀਨ ਤੋ 50 ਮੀਟਰ ਦੀ ਉੱਚਾਈ ‘ਤੇ ਸੀ। ਇਸ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।