ਦੇਸ਼ ’ਚ 12 ਸਾਲ ਤੇ ਇਸ ਤੋਂ ਉੱਪਰ ਉਮਰ ਦੇ ਲੋਕਾਂ ਲਈ ਪਹਿਲੇ ਕੋਵਿਡ ਵੈਕਸੀਨ ਨੂੰ ਮਨਜ਼ੂਰੀ

ਦੇਸ਼ ’ਚ 12 ਸਾਲ ਤੇ ਇਸ ਤੋਂ ਉੱਪਰ ਉਮਰ ਦੇ ਲੋਕਾਂ ਲਈ ਪਹਿਲੇ ਕੋਵਿਡ ਵੈਕਸੀਨ ਨੂੰ ਮਨਜ਼ੂਰੀ

ਨਵੀਂ ਦਿੱਲੀ (ਏਜੰਸੀ)। ਭਾਰਤੀ ਔਸ਼ਘੀ ਨਿਯਾਮਕ ਅਥਾਰਟੀਕਰਨ (ਡੀਸੀਜੀਆਈ) ਨੇ ਦੇਸ਼ ’ਚ 12 ਸਾਲਾ ਤੇ ਉਸ ਤੋਂ ਵੱਧ ਉਮਰ ਦੇ ਵਿਅਕਤੀਆਂ ਲਈ ਜਾਇਡਸ ਕੈਡੀਲਾ ਦੀ ਵਿਸ਼ਵ ਦੇ ਪਹਿਲੇ ਡੀਐਨਏ ਪਲੇਟਫਾਰਮ ਅਧਾਰਿਤ ਕੋਵਿਡ-19 ਵੈਕਸੀਨ ਨੂੰ ਐਮਰਜੰਸੀ ਵਰਤੋਂ ਲਈ ਸ਼ੁੱਕਰਵਾਰ ਨੂੰ ਮਨਜ਼ੂਰੀ ਦਿੱਤੀ ਹੈ।

ਸਰਕਾਰੀ ਸੂਤਰਾਂ ਨੇ ਦੱਸਿਆ ਕਿ ਵਿਸ਼ੇਸ਼ ਮਾਹਿਰ ਕਮੇਟੀ ਨੇ ਇੱਕ ਬੈਠਕ ’ਚ ਜਾਯਕੋਵੀ-ਡੀ ਦੀ ਵੈਕਸੀਨ ਦੇ ਐਮਰਜੰਸੀ ਇਸਤੇਮਾਲ ਦੀ ਮਨਜ਼ੂਰੀ ਲਈ ਇਜ਼ਾਜਤ ਮੰਗੀ ਸੀ ਜਾਯਕੋਵੀ-ਡੀ ਸਥਾਨਕ ਰੂਪ ਨਾਲ ਉਤਪਾਦਿਤ ਕੋਵਿਸ਼ੀਲਡ ਤੇ ਕੋਵੈਕਸੀਨ ਤੋਂ ਇਲਾਵਾ ਰੂਸ ਦੇ ਸਪੂਤਨੀਕ ਵੀ, ਅਮਰੀਕਾ ਦੀ ਮਾਰਡਨਾ ਤੇ ਜਾਨਸਨ ਐਂਡ ਜਾਨਸਨ ਤੋਂ ਬਾਅਦ ਦੇਸ਼ ’ਚ ਮਨਜ਼ੂਰ ਕੋਵਿਡ-19 ਟੀਕਿਆਂ ਦੇ ਇੱਕ ਵਡੇ ਪੋਰਟਫੋਲੀਓ ’ਚ ਜੋੜਿਆ ਗਿਆ। ਛੇਵਾਂ ਵੈਕਸੀਨ ਬਣ ਗਿਆ ਹੈ।

ਜੈਵ ਤਕਨੀਕੀ ਵਿਭਾਗ ਦੀ ਸਕੱਤਰ ਡਾ. ਰੇਣੂ ਸਵਰੂਪ ਨੇ ਕਿਹਾ ਕਿ ਇਹ ਬਹੁਤ ਗਰਵ ਦੀ ਗੱਲ ਹੈ ਕਿ ਭਾਰਤ ਨੇ ਦੁਨੀਆ ਦਾ ਪਹਿਲਾ ਡੀਐਨਏ ਕੋਵਿਡ-19 ਵੈਕਸੀਨ ਤਿਆਰ ਕੀਤਾ ਹੈ ਉਨ੍ਹਾਂ ਕਿਹਾ, ਸਾਨੂੰ ਵਿਸ਼ਵਾਸ ਹੈ ਕਿ ਇਹ ਭਾਰਤ ਹੀ ਨਹੀਂ ਸਗੋਂ ਵਿਸ਼ਵ ਭਰ ’ਚ ਇੱਕ ਮਹੱਤਵਪੂਰਨ ਟੀਕਾ ਹੋਵੇਗਾ ਇਹ ਸਾਡੇ ਸਵਦੇਸ਼ੀ ਵੈਕਸੀਨ ਵਿਕਾਸ ਮਿਸ਼ਨ ’ਚ ਇੱਕ ਮਹੱਤਵਪੂਰਨ ਮੀਲ ਦਾ ਪੱਥਰ ਹੈ ਤੇ ਭਾਰਤ ਨੂੰ ਕੋਵਿਡ ਵੈਕਸੀਨ ਵਿਕਾਸ ਦੇ ਵਿਸ਼ਵ ਮਾਨਚਿੱਤਰ ’ਤੇ ਰੱਖਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ