ਆਪ MLA ਤੋਂ ਮਿਲੀ 130 ਕਰੋੜ ਦੀ ਬੇਨਾਮੀ ਜਾਇਦਾਦ

ਨਵੀਂ ਦਿੱਲੀ। ਇੱਥੇ ਛਤਰਪੁਰ ਤੋਂ ਆਮ ਆਦਮੀ ਪਾਰਟੀ ਦੇ ਐੱਮਐੱਲਏ ਕਰਤਾਰ ਸਿੰਘ ਤੰਵਰ ਕੋਲੋਂ 130 ਕਰੋੜ ਦੀ ਬੇਨਾਮੀ ਜਾਇਦਾਦ ਮਿਲਣ ਦਾ ਖੁਲਾਸਾ ਹੋਇਆ ਹੈ। ਹਾਲ ਹੀ ‘ਚ ਇਨਕਮ ਟੈਕਸ ਦੀ ਛਾਪੇਮਾਰੀ ‘ਚ ਉਨ੍ਹਾਂ ਦੀਆਂ 20 ਕੰਪਨੀਆਂ ਦਾ ਪਤਾ ਲੱਗਿਆਸੀ। ਜਾਂਚ ‘ਚ ਇਨਵੈਸਟਮੈਂਟ ਅਤੇ ਰਿਕਰਵ ਕੀਤੀ ਗÂਂ ਰਕਮ ਦੇ ਕਿਸੇ ਲੀਗਰ ਸੋਰਸ ਦੀ ਜਾਣਕਾਰੀ ਵੀ ਨਹੀ ਮਿਲੀ।
ਤੰਵਰ ਦੇ ਘਰ, ਦਫ਼ਤਰ ਤੇ ਫਾਰਮ ਹਾਊਸ ਤੋਂ ਇਲਾਵਾ 11 ਟਿਕਾਣਿਆਂ ‘ਤੇ 100 ਤੋਂ ਵੱਧ ਆਈਟੀ ਅਫ਼ਸਰਾਂ ਦੀ ਟੀਮ ਨੇ ਰੇਡ ਕੀਤੀ। 20 ਕਪੰਨੀਆਂ ਦਾ ਖੁਲਾਸਾ ਹੋਇਆ ਸੀ। ਕੰਪਨੀਆਂ ‘ਚ ਟੈਸਕ ਤੇ ਸਟੰਪ ਡਿਊਟੀ ਚੋਰੀ ਕਰਨ ਦਾ ਪਤਾ ਲੱਗਿਆ ਹੈ। ਤੰਵਰ ਅਤੇ ਉਨ੍ਹਾਂ ਦੇ ਭਾਰ ਤੋਂ 1 ਕਰੋੜ ਕੈਸ਼ ਤੋਂ ਇਲਾਵਾ ਗਹਿਣੇ ਵੀ ਬਰਾਮਦ ਕੀਤੇ ਗਏ ਸਨ।