ਨਵੀਂ ਸ਼ਰਾਬ ਨੀਤੀ ’ਤੇ ਅੰਨਾ ਹਜ਼ਾਰੇ ਦੀ ਕੇਜਰੀਵਾਲ ਨੂੰ ਚਿੱਠੀ, ‘ਤੁਹਾਡੇ ਕਹਿਣੇ ਤੇ ਕਰਨ ’ਚ ਫਰਕ’

ਨਵੀਂ ਸ਼ਰਾਬ ਨੀਤੀ ’ਤੇ ਅੰਨਾ ਹਜ਼ਾਰੇ ਦੀ ਕੇਜਰੀਵਾਲ ਨੂੰ ਚਿੱਠੀ, ‘ਤੁਹਾਡੇ ਕਹਿਣੇ ਤੇ ਕਰਨ ’ਚ ਫਰਕ’

ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਦਿੱਲੀ ਸਰਕਾਰ ਸ਼ਰਾਬ ਨੀਤੀ ਵਿੱਚ ਘਿਰੀ ਨਜ਼ਰ ਆ ਰਹੀ ਹੈ। ਇਸ ਦੌਰਾਨ ਸਮਾਜ ਸੇਵੀ ਅੰਨਾ ਹਜ਼ਾਰੇ ਨੇ ਦਿੱਲੀ ਦੇ ਸ਼ਰਾਬ ਨੀਤੀ ਘੁਟਾਲੇ ਦੇ ਸਬੰਧ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਪੱਤਰ ਲਿਖਿਆ ਹੈ। ਇਸ ਚਿੱਠੀ ’ਚ ਅੰਨਾ ਹਜ਼ਾਰੇ ਨੇ ਸ਼ਰਾਬ ਨੀਤੀ ਨੂੰ ਲੈ ਕੇ ਕੇਜਰੀਵਾਲ ਨੂੰ ਫਟਕਾਰ ਲਗਾਈ ਹੈ। ਅੰਨਾ ਹਜ਼ਾਰੇ ਨੇ ਕਿਹਾ ਕਿ ਤੁਹਾਡੀ ਸਰਕਾਰ ਨੇ ਔਰਤਾਂ ਨੂੰ ਪ੍ਰਭਾਵਿਤ ਕਰਨ ਵਾਲੀ ਸ਼ਰਾਬ ਨੀਤੀ ਬਣਾ ਕੇ ਲੋਕਾਂ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ ਹੈ। ਤੁਹਾਡੀ ਕਹਿਣੀ ਅਤੇ ਕਰਨੀ ਵਿੱਚ ਫਰਕ ਹੈ। ਉਨ੍ਹਾਂ ਲਿਖਿਆ ਕਿ ਰਾਜਨੀਤੀ ਵਿੱਚ ਜਾਣ ਅਤੇ ਮੁੱਖ ਮੰਤਰੀ ਬਣਨ ਤੋਂ ਬਾਅਦ ਉਹ ਆਦਰਸ਼ ਵਿਚਾਰਧਾਰਾ ਨੂੰ ਭੁੱਲ ਗਏ ਹਨ। ਗਲੀ-ਮੁਹੱਲੇ ਵਿੱਚ ਸ਼ਰਾਬ ਦੀਆਂ ਦੁਕਾਨਾਂ ਖੁੱਲ੍ਹ ਸਕਦੀਆਂ ਹਨ। ਇਸ ਨਾਲ ਭਿ੍ਰਸ਼ਟਾਚਾਰ ਨੂੰ ਹੱਲਾਸ਼ੇਰੀ ਮਿਲ ਸਕਦੀ ਹੈ। ਇਹ ਜਨਤਾ ਦੇ ਹਿੱਤ ਵਿੱਚ ਨਹੀਂ ਹੈ।

ਦਿੱਲੀ ’ਚ ‘ਸਿੱਖਿਆ, ਸ਼ਰਾਬ’ ਨੀਤੀ ਭਿ੍ਰਸ਼ਟਾਚਾਰ ਦੇ ਦੋ ਬੁਰਜ : ਭਾਜਪਾ

ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਮੰਗਲਵਾਰ ਨੂੰ ਦਿੱਲੀ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ’ਤੇ ਸਰਕਾਰੀ ਸਕੂਲਾਂ ’ਚ ਕਲਾਸਾਂ ਲਈ ਕਮਰਿਆਂ ਦੀ ਉਸਾਰੀ ’ਚ ਕਥਿਤ ਭਿ੍ਰਸ਼ਟਾਚਾਰ ਨੂੰ ਲੈ ਕੇ ਤਿੱਖਾ ਹਮਲਾ ਕਰਦੇ ਹੋਏ ਕਿਹਾ ਕਿ ਰਾਜਧਾਨੀ ’ਚ ਭਿ੍ਰਸ਼ਟਾਚਾਰ ਦੇ ਦੋ ਟਾਵਰ ‘ਸਿੱਖਿਆ ਅਤੇ ਸ਼ਰਾਬ’’ ਹਨ। ਭਾਜਪਾ ਦੇ ਬੁਲਾਰੇ ਸ਼ਹਿਜ਼ਾਦ ਪੂਨਾਵਾਲਾ ਨੇ ਇੱਥੇ ਕਿਹਾ, “ਦਿੱਲੀ ਵਿੱਚ ਭਿ੍ਰਸ਼ਟਾਚਾਰ ਦੇ ਦੋ ਟਾਵਰ ਹਨ- ਸਿੱਖਿਆ ਅਤੇ ਸ਼ਰਾਬ ਘੁਟਾਲਾ।

ਦਿੱਲੀ ਦੇ ਲੋਕ ਜਾਣਨਾ ਚਾਹੁੰਦੇ ਹਨ ਕਿ ਅਰਵਿੰਦ ਕੇਜਰੀਵਾਲ ਘੁਟਾਲਿਆਂ ਵਿੱਚ ਸ਼ਾਮਲ ਆਪਣੇ ਮੰਤਰੀਆਂ ਤੋਂ ਅਸਤੀਫ਼ੇ ਦੀ ਮੰਗ ਕਦੋਂ ਕਰਨਗੇ। ‘‘ਲੋਕਾਂ ਨੇ ਉਸ ਤੋਂ ‘ਪਾਠਸ਼ਾਲਾ’ (ਸਕੂਲ) ਮੰਗੀ, ਪਰ ‘ਆਪ’ ਸਰਕਾਰ ਨੇ ‘ਮਧੂਸ਼ਾਲਾ’ (ਸ਼ਰਾਬ ਦੀਆਂ ਦੁਕਾਨਾਂ) ਦਿੱਤੀਆਂ,। ਉਸਨੇ ਕਿਹਾ। ਕੇਜਰੀਵਾਲ ’ਤੇ ਭਿ੍ਰਸ਼ਟਾਚਾਰ ਦਾ ਦੋਸ਼ ਲਗਾਉਂਦੇ ਹੋਏ ਪੂਨਾਵਾਲਾ ਨੇ ਕਿਹਾ, 38 ਦਿਨ ਬੀਤ ਜਾਣ ਤੋਂ ਬਾਅਦ ਵੀ ਅਰਵਿੰਦ ਕੇਜਰੀਵਾਲ ਨੇ ਸ਼ਰਾਬ ਘੁਟਾਲੇ ਬਾਰੇ ਸਾਡੇ 15 ਸਵਾਲਾਂ ਦੇ ਜਵਾਬ ਨਹੀਂ ਦਿੱਤੇ ਹਨ। ਤੁਸੀਂ ਮੁੱਦੇ ਨੂੰ ਮੋੜਦੇ ਰਹਿੰਦੇ ਹੋ ਅਤੇ ਸਵਾਲਾਂ ਦੇ ਜਵਾਬ ਦੇਣ ਤੋਂ ਬਚਦੇ ਹੋ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ