ਅੰਮ੍ਰਿਤਪਾਲ ਸਬੰਧੀ ਅਨਿਲ ਵਿੱਜ ਨੇ ਦਿੱਤਾ ਵੱਡਾ ਬਿਆਨ

Amritpal

ਹਰਿਆਣਾ ਸਰਕਾਰ ਹੁਣ ਖਾਲਿਸਤਾਨੀ ਅੰਮ੍ਰਿਤਪਾਲ ਨੂੰ ਲੈ ਕੇ ਹੋਈ ਸਰਗਰਮ

ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਦਾ ਅੰਮ੍ਰਿਤਪਾਲ (Amritpal) ਨੂੰ ਲੈ ਕੇ ਵੱਡਾ ਬਿਆਨ ਆਇਆ ਹੈ। ਅਨਿਲ ਵਿੱਜ ਨੇ ਕਿਹਾ ਕਿ ਉਹ ਅੰਮ੍ਰਿਤਪਾਲ ਨੂੰ ਫੜਨ ਵਿੱਚ ਗੰਭੀਰ ਨਹੀਂ ਹਨ। ਪੰਜਾਬ ਸਰਕਾਰ ਸਾਡੀ ਜਾਣਕਾਰੀ ਦੇ ਬਾਵਜੂਦ ਪੰਜਾਬ ਪੁਲਿਸ ਡੇਢ ਦਿਨ ਬਾਅਦ ਪੰਜਾਬ ਤੋਂ ਸ਼ਾਹਬਾਦ ਪਹੁੰਚੀ ਹੈ। ਇਹ ਪੰਜਾਬ ਸਰਕਾਰ ਦਾ ਕੀ ਸਿਆਸੀ ਡਰਾਮਾ ਹੈ ਮੈਨੂੰ ਨਹੀਂ ਪਤਾ। ਉਨਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਪੰਜਾਬ ਸਰਕਾਰ ਉਸ ਨੂੰ ਫੜਨ ਲਈ ਗੰਭੀਰ ਨਹੀਂ ਹੈ।

ਅੰਮ੍ਰਿਤਪਾਲ ਨੇ ਖਾਲਿਸਤਾਨ ਨੂੰ ਵੱਖਰਾ ਦੇਸ਼ ਬਣਾਉਣ ਲਈ ਪੂਰੀ ਵਿਉਂਤਬੰਦੀ ਕੀਤੀ ਹੋਈ ਸੀ

(ਸੱਚ ਕਹੂੰ ਨਿਊਜ਼) ਅੰਮ੍ਰਿਤਸਰ। ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ (Amritpal) ਹਾਲੇ ਵੀ ਪੁਲਿਸ ਦੀ ਗ੍ਰਿਫਤ ਚੋਂ ਬਾਹਰ ਹੈ। ਪਰ ਪੁਲਿਸ ਜਾਂਚ ਦੌਰਾਨ ਨਿੱਤ ਨਵੇਂ ਖੁਲਾਸੇ ਹੋ ਰਹੇ ਹਨ ਜਿਨ੍ਹਾਂ ਨੂੰ ਸੁਣ ਕੇ ਹੈਰਾਨ ਹੋ ਜਾਓਗੇ। ਪੁਲਿਸ ਨੂੰ ਅੰਮ੍ਰਿਤਪਾਲ ਦੇ ਗੰਨਮੈਨ ਦੇ ਮੋਬਾਈਲ ਤੋਂ ਫਾਇਰਿੰਗ ਰੇਂਜ ਦੀ ਵੀਡੀਓ ਮਿਲੀ ਹੈ। ਇਸ ਵਿੱਚ ਸਾਬਕਾ ਫੌਜੀਆਂ ਨੂੰ ਹਥਿਆਰਾਂ ਦੀ ਵਰਤੋਂ ਕਰਨ ਦੀ ਸਿਖਲਾਈ ਦਿੱਤੀ ਜਾ ਰਹੀ ਹੈ। ਪੁਲਿਸ ਨੇ ਇਸ ਦਾ ਵੀਡੀਓ ਜਾਰੀ ਕੀਤਾ ਹੈ। ਦੇਖਿਆ ਜਾ ਰਿਹਾ ਹੈ ਕਿ ਅੰਮ੍ਰਿਤਪਾਲ ਦੇ ਨਾਲ ਰਹਿਣ ਵਾਲੇ ਲੋਕ ਫਾਇਰਿੰਗ ਦੀ ਪ੍ਰੈਕਟਿਸ ਕਰ ਰਹੇ ਹਨ। ਇਸ ਦੌਰਾਨ ਅੰਮ੍ਰਿਤਪਾਲ ਆਨੰਦਪੁਰ ਖਾਲਸਾ ਫੌਜ ਦਾ ਲੋਗੋ ਵੀ ਸਾਹਮਣੇ ਆਇਆ ਹੈ।

ਇਹ ਫਾਇਰਿੰਗ ਰੇਂਜ ਅੰਮ੍ਰਿਤਪਾਲ ਸਿੰਘ ਦੇ ਪਿੰਡ  ਜੱਲੂਪੁਰ ਖੇੜਾ ਵਿਖੇ ਹਥਿਆਰਾਂ ਨੂੰ ਚਲਾਉਣ ਅਤੇ ਖੋਲ੍ਹਣ ਤੋਂ ਬਾਅਦ ਜੋੜਨ ਦੀ ਸਿਖਲਾਈ ਵੀ ਦਿੱਤੀ ਜਾ ਰਹੀ ਹੈ। ਇਸ ਤਰਾਂ ਦੀ ਇੱਕ ਅਕੈਡਮੀ ਹੀ ਚਲਾਈ ਜਾ ਰਹੀ ਸੀ, ਜਿਸ ’ਤੇ ਬਕਾਇਦਾ ਹੋਲੋਗ੍ਰਾਮ ਲਾਇਆ ਜਾਂਦਾ ਸੀ ਤਾਂ ਕਿ ਪਹਿਚਾਣ ਬਣੀ ਰਹੇ।

ਸਿਖਲਾਈ ਦੇਣ ਵਾਲੇ ਦੋ ਸਾਬਕਾ ਫੌਜੀ

ਪੁਲਿਸ ਨੇ ਫਾਇਰਿੰਗ ਰੇਂਜ ’ਚ ਸਿਖਲਾਈ ਦੇਣ ਦੇ ਮਾਮਲੇ ਵਿੱਚ 19 ਸਿੱਖ ਬਟਾਲੀਅਨ ਤੋਂ ਸੇਵਾਮੁਕਤ ਦੋ ਸਾਬਕਾ ਫੌਜੀ ਵਰਿੰਦਰ ਸਿੰਘ ਅਤੇ ਥਰਡ ਆਰਮਡ ਪੰਜਾਬ ਦੇ ਤਲਵਿੰਦਰ ਦੀ ਪਛਾਣ ਕੀਤੀ ਹੈ। ਪੁਲਿਸ ਨੇ ਦੱਸਿਆ ਕਿ ਦੋਵਾਂ ਦੇ ਅਸਲਾ ਲਾਇਸੈਂਸ ਰੱਦ ਕਰ ਦਿੱਤੇ ਗਏ ਹਨ। ਪੁਲਿਸ ਜਾਂਚ ਅਨੁਸਾਰ ਅੰਮ੍ਰਿਤਪਾਲ ਨੇ ਪੰਜਾਬ ਆਉਂਦਿਆਂ ਹੀ ਵਿਵਾਦਤ ਸਾਬਕਾ ਸੈਨਿਕਾਂ ਦੀ ਭਾਲ ਸ਼ੁਰੂ ਕਰ ਦਿੱਤੀ, ਜਿਨ੍ਹਾਂ ਕੋਲ ਪਹਿਲਾਂ ਤੋਂ ਹੀ ਅਸਲਾ ਲਾਇਸੈਂਸ ਸਨ।

ਅੰਮ੍ਰਿਤਪਾਲ ਨੇ ਖਾਲਿਸਤਾਨ ਨੂੰ ਵੱਖਰਾ ਦੇਸ਼ ਬਣਾਉਣ ਲਈ ਪੂਰੀ ਵਿਉਂਤਬੰਦੀ ਕੀਤੀ ਹੋਈ ਸੀ। ਖੰਨਾ ਪੁਲਿਸ ਦੇ ਐਸਐਸਪੀ ਅਮਨੀਤ ਕੌਂਡਲ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਦੇ ਗਨਰ ਤਜਿੰਦਰ ਸਿੰਘ ਉਰਫ਼ ਗੋਰਖਾ ਬਾਬਾ ਕੋਲੋਂ ਕਈ ਅਹਿਮ ਖੁਲਾਸੇ ਅਤੇ ਬਰਾਮਦਗੀ ਹੋਈ ਹੈ। ਐਸਐਸਪੀ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਨੂੰ ਵੱਖਰਾ ਖਾਲਿਸਤਾਨ ਬਣਾਉਣ ਲਈ ਹਥਿਆਰਬੰਦ ਸੰਘਰਸ਼ ਸ਼ੁਰੂ ਕਰਨਾ ਪਿਆ। ਇਹ ਸਾਰੀ ਤਿਆਰੀ ਉਸ ਲਈ ਹੀ ਕੀਤੀ ਜਾ ਰਹੀ ਸੀ।

Amritpal ਮਾਮਲੇ ’ਚ ਦਿੱਲੀ ’ਚ ਹੋਈ ਵੱਡੀ ਕਾਰਵਾਈ

ਪੰਜਾਬ ਪੁਲਿਸ ਦੀ ਟੀਮ ਨੇ ਦਿੱਲੀ ਪੁਲਿਸ ਦੀ ਮੱਦਦ ਨਾਲ ਸਾਂਝਾ ਆਪ੍ਰੇਸ਼ਨ ਚਲਾਇਆ। ਪੰਜਾਬ ਤੋਂ ਫਰਾਰ ਅੰਮ੍ਰਿਤਪਾਲ ਸਿੰਘ (Amritpal) ਦੇ ਬੇਹੱਦ ਕਰੀਬੀ ਅਮਿਤ ਸਿੰਘ ਨਾਂਅ ਦੇ ਵਿਅਕਤੀ ਨੂੰ ਹਿਰਾਸਤ ’ਚ ਲਿਆ ਗਿਆ ਹੈ। ਮੁਲਜ਼ਮ ਅਮਿਤ ਤਿਲ ਵਿਹਾਰ, ਦਿੱਲੀ ਤੋਂ ਹਿਰਾਸਤ ’ਚ ਲਿਆ ਗਿਆ ਹੈ।

ਸਪੈਸ਼ਲ ਸੈੱਲ ਦੇ ਸੂਤਰਾਂ ਮੁਤਾਬਿਕ ਦੋ ਦਿਨ ਪਹਿਲਾ ਅਮਿਤ ਸਿੰਘ ਨਾਂਅ ਦੇ ਵਿਅਕਤੀ ਨੂੰ ਪੁਲਿਸ ਦਿੱਲੀ ਤੋਂ ਚੁੱਕ ਕੇ ਲੈ ਗਈ ਸੀ। ਸੂਤਰਾਂ ਮੁਤਾਬਿਕ ਅਮਿਤ ਸਿੰਘ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ (Amritpal) ਦੇ ਸੰਪਰਕ ਵਿੱਚ ਸੀ। ਹਿਰਾਸਤ ਵਿੰਚ ਲਿਆ ਗਿਆ ਮੁਲਜ਼ਮ ਅਮਿਤ ਸਿੰਘ ਬੀਮਾ ਪਾਲਿਸੀ ਦਾ ਕੰਮ ਕਰਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ