ਆਮ ਜਨਤਾ ਲਈ ਦੁੱਧ ਹੋਇਆ ਮਹਿੰਗਾ, ਅਮੁਲ ਨੇ ਵਧਾਈਆਂ ਕੀਮਤਾਂ

Amul milk

ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਅਮੁਲ ਦੁੱਧ ਵੇਚਣ ਵਾਲੀ ਕੰਪਨੀ ਗੁਜਰਾਤ ਡੇਅਰੀ ਕੋਆਪਰੇਟਿਵ ਨੇ ਦੁੱਧ ਦੇ ਰੇਟਾਂ ਵਿਚ 3 ਰੁਪਏ ਪ੍ਰਤੀ ਲੀਟਰ ਦਾ ਵਾਧਾ ਕਰ ਦਿੱਤਾ ਹੈ। ਅਮੁਲ ਗੋਲਡ ਹੁਣ 66 ਰੁਪਏ ਲੀਟਰ ਮਿਲੇਗਾ, ਅਮੁਲ ਤਾਜਾ 54 ਰੁਪਏ ਲੀਟਰ, ਅਮੁਲ ਗਾਂ ਦਾ ਦੁੱਧ 56 ਰੁਪਏ ਅਤੇ ਅਮੁਲ ਏ 2 ਮੱਝ ਦਾ ਦੁੱਧ 70 ਰੁਪਏ ਪ੍ਰਤੀ ਲੀਟਰ ਮਿਲੇਗਾ। ਇਸ ਤੋਂ ਪਹਿਲਾਂ ਅਮੁਲ ਨੇ ਅਕਤੂਬਰ ਵਿਚ ਰੇਟਾਂ ਵਿਚ ਵਾਧਾ ਕੀਤਾ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।