ਜੈਸਲਮੇਰ। ਖੁਫ਼ੀਆ ਏਜੰਸੀਆਂ ਤੋਂ ਮਿਲੇ ਸੰਕੇਤਾਂ ਤੋਂ ਬਾਅਦ ਰਾਜਸਥਾਨ ਦੀ ਪਾਕਿਸਤਾਨ ਨਾਲ ਲੱਗਦੀ ਜੈਸਲਮੇਰ-ਬਾੜਮੇਰ ਸਰਹੱਦ ‘ਤੇ ਬੀਐੈੱਸਐੱਫ ਨੇ ਗਸ਼ਤ ਤੇਜ ਕਰ ਦਿੱਤੀ ਹੈ।
ਏਜੰਸੀਆਂ ਨੂੰ ਅਜਿਹੇ ਸੰਕੇਤ ਮਿਲੇ ਹਨ ਕਿ 15 ਅਗਸਤ ਆਜ਼ਾਦੀ ਦਿਹਾੜੇ ‘ਤੇ ਆਪਣੇ ਨਾਪਾਕ ਇਰਾਦਿਆਂ ਨੂੰ ਅੰਜਾਮ ਦੇਣ ਲਈ ਪਾਕਿਸਤਾਨੀ ਏਜੰਸੀ ਆਈਐੱਸਆਈ ਕੁਝ ਘੁਸਪੈਠੀਆਂ ਨੂੰ ਰਾਜਸਥਾਨ ਸਰਹੱਦ ਰਾਹੀਂ ਭੇਜਣ ਦੀ ਫਿਰਾਕ ‘ਓ ਹੈ। ਏਜੰਸੀਆਂ ਦੇ ਸਰਹੱਦੀ ਜੈਸਲਮੇਰ-ਬਾੜਮੇਰ ‘ਚ ਤਾਇਨਾਤ ਬੀਐੱਸਐਙ ਨੂੰ ਚੌਕਸ ਰਹਿਣ ਲਈ ਅਲਰਟ ਕੀਤਾ ਹੈ।
ਰੱਖਿਆ ਬੁਲਾਰੇ ਲੈਫਟੀਨੈਂਟ ਕਰਨਲ ਮਨੀਸ਼ ਓਝਾ ਨੇ ਦੱਸਿਆ ਕਿ ਅਲਰਟ ਮਿਲਣ ਤੋਂ ਬਾਅਦ ਹੀ ਬੀਐੱਸਐੱਫ ਦੇ ਸੁਰੱਖਿਆ ਜਵਾਨ ਪੂਰੀ ਤਰ੍ਹਾਂ ਮੁਸਤੈਦੀ ਨਾਲ ਚੌਕਸੀ ‘ਚ ਜੁਟੇ ਹੋਏ ਹਨ।