ਸ਼ਰਾਬ ਮਾਫ਼ੀਏ ਵੱਲੋਂ ਆਬਕਾਰੀ ਵਿਭਾਗ ਦੇ ਇੰਸਪੈਕਟਰ ਸਮੇਤ ਪੁਲਿਸ ਪਾਰਟੀ ਦੀ ਕੁੱਟਮਾਰ

Alcohol, Mafia, Punctured, Police, Party, Including, Inspector, Excise, Department

ਪਟਿਆਲਾ, (ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ਼)। ਹਰਿਆਣਾ ਤੋਂ ਸ਼ਰਾਬ ਲਿਆ ਕੇ ਪੰਜਾਬ ਵਿੱਚ ਵੇਚਣ ਦਾ ਧੰਦਾ ਕਰਨ ਵਾਲੇ ਵਿਅਕਤੀਆਂ ਦੇ ਹੌਸਲੇ ਐਨੇ ਬੁਲੰਦ ਹਨ ਕਿ ਉਨ੍ਹਾਂ ਵੱਲੋਂ ਆਬਕਾਰੀ ਤੇ ਕਰ ਵਿਭਾਗ ਦੇ ਆਬਕਾਰੀ ਇੰਸਪੈਕਟਰ ਸਮੇਤ ਪੁਲਿਸ ਮੁਲਾਜ਼ਮਾਂ ਦੀ ਮਾਰਕੁੱਟ ਕਰਨ ਤੋਂ ਵੀ ਸੰਕੋਚ ਨਹੀਂ ਕੀਤਾ ਜਾ ਰਿਹਾ। ਆਬਕਾਰੀ ਇੰਸਪੈਕਟਰ ਸਮੇਤ ਪੁਲਿਸ ਮੁਲਾਜ਼ਮਾਂ ਦੀ ਕੁੱਟਮਾਰ ਕਰਨ ਵਾਲੇ ਇਨ੍ਹਾਂ ਸਰਾਬ ਮਾਫੀਆਂ ਦੇ ਵਿਅਕਤੀਆਂ ਖਿਲਾਫ਼ ਪਟਿਆਲਾ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ। (Patiala News)

ਜਾਣਕਾਰੀ ਅਨੁਸਾਰ ਆਬਕਾਰੀ ਵਿਭਾਗ ਦੇ ਇੰਸਪੈਕਟਰ ਜ਼ਿਲ੍ਹਾ ਆਬਕਾਰੀ ਦਲਜੀਤ ਸਿੰਘ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਹੈ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਹਰਿਆਣਾ ਤੋਂ ਨਜਾਇਜ਼ ਸ਼ਰਾਬ ਇੱਧਰ ਲਿਆ ਕੇ ਵੇਚੀ ਜਾਂਦੀ ਹੈ, ਜਿਸ ਸਬੰਧੀ ਭੁਨਰਹੇੜੀ ਤੋਂ ਸ਼ਾਦੀਪੁਰ ਰੋਡ ਜੰਗਲਾਤ ਬੀੜ ਵਿਖੇ ਸਮੇਤ ਪੁਲਿਸ ਪਾਰਟੀ ਏਐਸਆਈ ਹਰਪ੍ਰੀਤ ਸਿੰਘ, ਏਐਸਆਈ ਅਮਰਜੀਤ ਸਿੰਘ ਸਮੇਤ ਆਬਕਾਰੀ ਐਕਟ ਤਹਿਤ ਨਾਕਾ ਲਗਾਇਆ ਹੋਇਆ ਸੀ। (Patiala News)

ਨਾਕੇ ਦੌਰਾਨ ਸ਼ਰਾਬ ਦੀਆਂ ਭਰੀਆਂ ਦੋ ਕਾਰਾਂ ਗਈਆਂ ਸਨ ਰੋਕੀਆਂ, ਪੁਲਿਸ ਵੱਲੋਂ ਮਾਮਲਾ ਦਰਜ | Patiala News

ਇਸੇ ਦੌਰਾਨ ਹੀ ਇਨੋਵਾ ਕਾਰ ਅਤੇ ਫੋਰਡ ਆਈਕਾਨ ਕਾਰ ਨੂੰ ਰੋਕਣ ਦਾ ਇਸ਼ਾਰਾ ਕੀਤਾ ਤਾਂ ਉਕਤ ਦੋਵੇਂ ਕਾਰਾਂ ਵਿੱਚ ਸਵਾਰ ਤੇਜਿੰਦਰ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਪਿੰਡ ਅਰਲੋਨੀ ਹਰਿਆਣਾ ਅਤੇ ਸੁਰਜੀਤ ਸਿੰਘ ਪੁੱਤਰ ਸਿੰਗਾਰਾ ਸਿਘ ਵਾਸੀ ਪਰਹੋੜ ਸਮੇਤ ਹੋਰ ਸੱਤ ਅੱਠ ਜਣੇ ਮੌਜੂਦ ਸਨ। ਇਨ੍ਹਾ ਵਿੱਚੋਂ ਸੁਰਜੀਤ ਸਿੰਘ ਅਤੇ ਤੇਜਿੰਦਰ ਸਿੰਘ ਨੇ ਕਾਰ ਵਿੱਚੋਂ ਉੱਤਰ ਕੇ ਉਸਦੀ ਅਤੇ ਪੁਲਿਸ ਮੁਲਾਜ਼ਮਾਂ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਤੇਜਿੰਦਰ ਸਿੰਘ ਨੇ ਆਪਣੇ ਬੇਸਵਾਲ ਨਾਲ ਏਐਸਆਈ ਹਰਪ੍ਰੀਤ ਸਿੰਘ ਦੀ ਕਾਰ ਦੇ ਸ਼ੀਸੇ ਸਮੇਤ ਹੋਰ ਸਮਾਨ ਤੋੜ ਦਿੱਤਾ। ਇਸ ਤੋਂ ਬਾਅਦ ਉਹ ਆਪਣੀਆਂ ਸ਼ਰਾਬ ਨਾਲ ਲੱਦੀਆਂ ਗੱਡੀਆਂ ਭਜਾ ਕੇ ਲੈ ਗਏ। (Patiala News)

ਇਨ੍ਹਾਂ ਵੱਲੋਂ ਡਿਊਟੀ ਵਿੱਚ ਵਿਘਨ ਪਾਇਆ ਗਿਆ ਅਤੇ ਸਾਡੀ ਕੁੱਟਮਾਰ ਕੀਤੀ ਗਈ। ਥਾਣਾ ਸਦਰ ਪੁਲਿਸ ਵੱਲੋਂ ਇਨ੍ਹਾਂ ਵਿਅਕਤੀਆਂ ਖਿਲਾਫ਼ ਆਬਕਾਰੀ ਵਿਭਾਗ ਦੇ ਅਫ਼ਸਰ ਦੀ ਸ਼ਿਕਾਇਤ ‘ਤੇ ਤੇਜਿੰਦਰ ਸਿੰਘ, ਸੁਰਜੀਤ ਸਿੰਘ ਸਮੇਤ ਸੱਤ ਅੱਠ ਵਿਅਕਤੀਆਂ ਖਿਲਾਫ਼ ਧਾਰਾ 352, 186,506,427 ਆਈਪੀਸੀ ਤਹਿਤ ਥਾਣਾ ਸਦਰ ਵਿਖੇ ਮਾਮਲਾ ਦਰਜ਼ ਕੀਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਇਨ੍ਹਾਂ ਵਿਅਕਤੀਆਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇਗਾ। (Patiala News)