10+2 ਪੇਪਰ ਲੀਕ ਹੋਣ ਤੋਂ ਬਾਅਦ ਸਿੱਖਿਆ ਬੋਰਡ ਨੇ ਚੁੱਕੇ ਅਹਿਮ ਕਦਮ

Education

ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪਿਛਲੇ ਦਿਨੀਂ 12ਵੀਂ ਜਮਾਤ ਦੇ ਅੰਗਰੇਜ਼ੀ ਵਿਸ਼ੇ ਦੇ ਪ੍ਰਸ਼ਨ ਪੱਤਰ ਲੀਕ ਹੋ ਜਾਣ ਦੇ ਮਾਮਲੇ ਤੋਂ ਬਾਅਦ ਸਿੱਖਿਆ ਬੋਰਡ ਨੇ ਸਖ਼ਤੀ ਵਰਤੀ ਹੈ। ਅੱਗੇ ਤੋਂ ਇਸ ਤਰ੍ਹਾਂ ਦੇ ਹਾਲਾਤ ਨਾ ਬਨਣ ਇਸ ਲਈ ਪੰਜਾਬ ਸਕੂਲ ਸਿੱਖਿਆ ਬੋਰਡ (Education) ਵੱਲੋਂ ਵੱਖ-ਵੱਖ ਸਾਵਧਾਨੀ ਭਰੇ ਕਦਮ ਚੁੱਕੇ ਜਾ ਰਹੇ ਹਨ। ਐਤਵਾਰ ਛੁੱਟੀ ਵਾਲੇ ਦਿਨ ਵੀ ਬੋਰਡ ਵੱਲੋਂ ਸਰਕਾਰੀ ਸਕੂਲਾਂ ਦੇ ਪਿ੍ਰੰਸੀਪਲਾਂ ਨੂੰ ਆਦੇਸ਼ ਜਾਰੀ ਕੀਤੇ ਗਏ ਹਨ ਕਿ ਉਹ ਸੋਮਵਾਰ ਸਵੇਰੇ ਬੈਂਕ ਖੁੱਲ੍ਹਦੇ ਹੀ ਬੈਂਕ ਦੇ ਸੇਫ਼ ਰੂਮ ’ਚ ਰੱਖੇ ਪ੍ਰਸ਼ਨ ਪੰਨਿਆਂ ਦੇ ਪੈਕੇਟ ਅਤੇ ਉਨ੍ਹਾਂ ’ਤੇ ਲੱਗੀ ਸੀਲ ਦੀ ਜਾਂਚ ਕਰਨਗੇ ਅਤੇ ਸਭ ਕੁਝ ਸਹੀ ਹੋਣ ਦੀ ਪੁਸ਼ਟੀ ਕਰਨਗੇ।

ਇਹ ਕੰਮ ਪੂਰਾ ਕਰਨ ਉਪਰੰਤ ਉਹ ਇਸ ਦੀ ਸੂਚਨਾ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੂੰ ਦੇਣਗੇ। ਉੱਥੇ ਹੀ ਦੂਜੇ ਪਾਸੇ ਬੋਰਡ ਵੱਲੋਂ ਸੂਬੇ ਭਰ ਦੇ ਲਗਭਗ 70 ਫ਼ੀਸਦੀ ਪਿ੍ਰੰਸੀਪਲਾਂ ਦੀ ਡਿਊਟੀ ਬਤੌਰ ਆਬਜ਼ਰਵਰ ਲਾਈ ਗਈ ਹੈ। ਇਹ ਪਿ੍ਰੰਸੀਪਲ ਸਬੰਧਤ ਪ੍ਰੀਖਿਆ ਕੇਂਦਰ ’ਤੇ ਜਾ ਕੇ ਬਤੌਰ ਅਬਜ਼ਰਵਰ ਡਿਊਟੀ ਦੇਣਗੇ। ਉੱਥੇ ਦੂਜੇ ਪਾਸੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ 8ਵੀਂ ਕਲਾਸ ਦੀਆਂ ਪ੍ਰੀਖਿਆਵਾਂ ਸ਼ਨਿੱਚਰਵਾਰ ਤੋਂ ਸ਼ੁਰੁ ਹੋ ਗਈਆਂ ਹਨ। ਇਸ ਦੇ ਨਾਲ ਹੀ ਬੋਰਡ ਨੇ ਇਨ੍ਹਾਂ ਪ੍ਰੀਖਿਆਵਾਂ ਦੇ ਮੁਲਾਂਕਣ ਲਈ ਵੀ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਹਨ ਤਾਂ ਕਿ ਮਾਰਕਿੰਗ ਦਾ ਕੰਮ ਸਮੇਂ ’ਤੇ ਪੂਰਾ ਕਰਦੇ ਹੋਏ ਪ੍ਰੀਖਿਆ ਨਤੀਜਾ ਜਾਰੀ ਕੀਤਾ ਜਾ ਸਕੇ।

ਮਾਰਕਿੰਗ ਲਈ ਜਾਰੀ ਦਿਸ਼ਾ-ਨਿਦਰੇਸ਼ | Education

  • ਐਗਜ਼ਾਮੀਨਰ ਛੁੱਟੀ ਲੈਣ ਵਾਲੇ ਕੰਮ ਕਰਨਗੇ।
  • ਜੇਕਰ ਕੋਈ ਅਧਿਆਪਕ ਬਿਮਾਰੀ ਦੀ ਹਾਲਤ ’ਚ ਡਿਊਟੀ ਨਹੀਂ ਦੇ ਸਕਦਾ ਤਾਂ ਉਸ ਨੂੰ ਘੱਟੋ-ਘੱਟ ਐੱਮਐੱਮਓ ਪੱਧਰ ਦਾ ਸਰਟੀਫਿਕੇਟ ਪੇਸ਼ ਕਰਨਾ ਹੋਵੇਗਾ।
  • ਨੇਤਰਹੀਣ ਅਧਿਆਪਕ ਦੀ ਡਿਊਟੀ ਪੇਪਰ ਮਾਰਕਿੰਗ ਵਿੱਚ ਨਾ ਲਾਈ ਜਾਵੇ।
  • ਉੱਤਰ ਪੱਤਰੀਆਂ ਦੀ ਮਾਰਕਿੰਗ ਕਰਵਾਉਣ ਲਈ 30 ਫ਼ੀਸਦੀ ਸਟਾਫ਼ ਐਫੀਲੇਟਿਡ ਸਕੂਲਾਂ ਦਾ ਲਾਇਆ ਜਾਵੇਗਾ।
  • ਜੇਕਰ ਮਾਰਕਿੰਗ ਐਪ ਦੇ ਸਬੰਧ ’ਚ ਕੋਈ ਮੁਸ਼ਕਿਲ ਪੇਸ਼ ਆਉਂਦੀ ਹੈ ਤਾਂ ਉਸ ਨੂੰ ‘ਕਵੇਰੀ ਪੋਰਟਲ’ ’ਤੇ ਅਪਲੋਡ ਕੀਤਾ ਜਾਵੇ।
  • ਮਾਰਕਿੰਗ ਡਿਊਟੀਆਂ ਲਾਉਣ ਦਾ ਸਾਰਾ ਕੰਮ ਪਹਿਲਾਂ ਵਾਗ ਜ਼ਿਲ੍ਹਾ ਸਿੱਖਿਆ ਅਧਿਕਾਰੀ ਪੱਧਰ ’ਤੇ ਹੋਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ