‘ਕਾਲੇ ਤਿੱਤਰ’ ਮਾਮਲੇ ‘ਚ ਸਿੱਧੂ ਖ਼ਿਲਾਫ਼ ਹੋਏਗੀ ਕਾਰਵਾਈ, 3 ਦਿਨ ‘ਚ ਮੰਗੀ ਰਿਪੋਰਟ 

Action, Against, Sidhu, Fillis, Sought

ਭਾਰਤੀ ਜੀਵ ਜੰਤੂ ਭਲਾਈ ਬੋਰਡ ਨੇ ਜਾਰੀ ਕੀਤੇ ਆਦੇਸ਼, ਡਾਇਰੈਕਟਰ ਜਨਰਲ ਵਾਈਲਡ ਲਾਈਫ਼ ਕਰਨਗੇ ਜਾਂਚ

ਨਵਜੋਤ ਸਿੱਧੂ ਖ਼ਿਲਾਫ਼ ਹੋ ਸਕਦੀ ਐ ਸਖ਼ਤ ਕਾਰਵਾਈ, ਇਸ ਮਾਮਲੇ ਵਿੱਚ ਫਸ ਸਕਦੇ ਹਨ ਸਿੱਧੂ

ਚੰਡੀਗੜ। ਹਮੇਸ਼ਾ ਹੀ ਵਿਵਾਦਾਂ ਵਿੱਚ ਰਹਿਣ ਵਾਲੇ ਨਵਜੋਤ ਸਿੱਧੂ ਹੁਣ ‘ਕਾਲਾ ਤਿੱਤਰ’ ਮਾਮਲੇ ਵਿੱਚ ਬੁਰੀ ਤਰ੍ਹਾਂ ਫਸ ਗਏ ਹਨ। ਕਾਲਾ ਤਿੱਤਰ ਮਾਮਲੇ ਵਿੱਚ ਭਾਰਤੀ ਜੀਵ ਜੰਤੂ ਭਲਾਈ ਬੋਰਡ ਨੇ ਜਾਂਚ ਦੇ ਆਦੇਸ਼ ਜਾਰੀ ਕਰ ਦਿੱਤੇ ਹਨ ਅਤੇ ਇਸ ਮਾਮਲੇ ਦੀ ਜਾਂਚ ਡਾਇਰੈਕਟਰ ਜਰਨਲ ਪੱਧਰ ਦੇ ਅਧਿਕਾਰੀ ਕਰਦੇ ਹੋਏ ਅਗਲੇ 3 ਦਿਨ ਵਿੱਚ ਆਪਣੀ ਰਿਪੋਰਟ ਦੇਣਗੇ। ਜਿਸ ਤੋਂ ਬਾਅਦ ਭਾਰਤੀ ਜੀਵ ਜੰਤੂ ਭਲਾਈ ਬੋਰਡ ਤੈਅ ਕਰੇਗਾ ਕਿ ਨਵਜੋਤ ਸਿੱਧੂ ਦੇ ਖ਼ਿਲਾਫ਼ ਕੀ ਕਾਰਵਾਈ ਕੀਤੀ ਜਾਣੀ ਹੈ। ਇਸ ਮਾਮਲੇ ਵਿੱਚ ਨਵਜੋਤ ਸਿੱਧੂ ਤੋਂ ਕਾਲਾ ਤਿੱਤਰ ਵੀ ਜ਼ਬਤ ਕਰਦੇ ਹੋਏ ਉਸ ਦੀ ਜਾਂਚ ਵੀ ਕੀਤੀ ਜਾਏਗੀ।
ਜਾਣਕਾਰੀ ਅਨੁਸਾਰ ਨਵਜੋਤ ਸਿੰਘ ਸਿੱਧੂ ਪਿਛਲੇ ਮਹੀਨੇ ਪਾਕਿਸਤਾਨ ਦੇ ਦੌਰੇ ‘ਤੇ ਗਏ ਸਨ, ਜਿਥੋਂ ਕਿ ਉਹ ਇੱਕ ‘ਕਾਲਾ ਤਿੱਤਰ’ ਤੋਹਫ਼ੇ ‘ਚ ਲੈ ਕੇ ਆਏ ਸਨ। ਜਿਸ ਨੂੰ ਕਿ ਉਨਾਂ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਤੋਹਫ਼ੇ ਵਜੋਂ ਦੇ ਦਿੱਤਾ ਸੀ ਪਰ ਨਵਜੋਤ ਸਿੱਧੂ ਤੋਂ ਅਮਰਿੰਦਰ ਸਿੰਘ ਨੇ ਇਹ ਗਿਫ਼ਟ ਲੈਣ ਤੋਂ ਬਾਅਦ ਇਸ ਦੀ ਇਜਾਜ਼ਤ ਲੈਣ ਬਾਰੇ ਕਿਹਾ ਸੀ, ਕਿਉਂਕਿ ਅਮਰਿੰਦਰ ਸਿੰਘ ਇਸ ਕਾਲੇ ਤਿੱਤਰ ‘ਤੇ ਦੇਸ਼ ਵਿੱਚ ਲਗੀ ਹੋਈ ਪਾਬੰਦੀ ਬਾਰੇ ਚੰਗੀ ਤਰਾਂ ਜਾਣਦੇ ਸਨ।
ਇਸ ਮਾਮਲੇ ਨੂੰ ਸੱਚ ਕਹੂੰ ਵਲੋਂ ਛਾਪਣ ਤੋਂ ਬਾਅਦ ਇਹ ਮਾਮਲਾ ਕਾਫ਼ੀ ਜਿਆਦਾ ਵਿਵਾਦ ਬਣ ਗਿਆ ਅਤੇ ਇਸ ਮਾਮਲੇ ਵਿੱਚ ਕੁਝ ਪਸ਼ੂ ਪ੍ਰੇਮੀਆਂ ਨੇ ਇਸ ਸਬੰਧੀ ਸ਼ਿਕਾਇਤ ਕਰਦੇ ਹੋਏ ਕਾਲਾ ਤਿੱਤਰ ਬਿਨਾਂ ਮਨਜ਼ੂਰੀ ਤੋਂ ਰੱਖਣ ਦੇ ਮਾਮਲੇ ਵਿੱਚ ਭਾਰਤੀ ਜੰਗਲੀ ਜੀਵ ਸੁਰੱਖਿਆ ਐਕਟ 1972 ਦੇ ਤਹਿਤ ਕਾਰਵਾਈ ਕਰਨ ਦੀ ਮੰਗ ਕੀਤੀ ਸੀ। ਜਿਸ ਤੋਂ ਬਾਅਦ ਹੁਣ ਇਸ ਮਾਮਲੇ ਵਿੱਚ ਭਾਰਤੀ ਜੀਵ ਜੰਤੂ ਭਲਾਈ ਬੋਰਡ ਨੇ ਇਸ ਮਾਮਲੇ ਵਿੱਚ ਆਦੇਸ਼ ਜਾਰੀ ਕਰਦੇ ਹੋਏ 3 ਦਿਨ ਵਿੱਚ ਰਿਪੋਰਟ ਮੰਗੀ ਹੈ।
ਜੀਵ ਜੰਤੂ ਭਲਾਈ ਬੋਰਡ ਨੇ ਜੰਗਲਾਤ ਵਿਭਾਗ ਦੇ ਡਾਇਰੈਕਟਰ ਜਨਰਲ, ਦਿੱਲੀ ਦੇ ਮੁੱਖ ਸਕੱਤਰ, ਜੰਗਲਾਤ ਵਿਭਾਗ ਦਿੱਲੀ ਦੇ ਉਪ ਡਾਇਰੈਕਟਰ ਜਰਨਲ ਅਤੇ ਚੰੰਡੀਗੜ ਦੇ ਵਾਇਲਡ ਲਾਈਡ ਵਾਰਡਨ ਮੁੱਖੀ ਨੂੰ ਇਸ ਮਾਮਲੇ ਵਿੱਚ ਪਸੂਆ ਦੇ ਖ਼ਿਲਾਫ਼ ਅਤਿਆਚਾਰ ਰੋਕਥਾਮ ਐਕਟ ਦੇ ਤਹਿਤ ਕਾਰਵਾਈ ਕਰਕੇ ਜਾਂਚ ਕਰਨ ਦੇ ਆਦੇਸ਼ ਦਿੱਤੇ ਗਏ ਹਨ।
ਇਸ ਪੱੱਧਰ ‘ਤੇ ਕਾਰਵਾਈ ਸ਼ੁਰੂ ਹੋਣ ਤੋਂ ਬਾਅਦ ਨਵਜੋਤ ਸਿੱਧੂ ਲਈ ਵੱਡੀ ਮੁਸੀਬਤ ਪੈਦਾ ਹੋ ਸਕਦੀ ਹੈ, ਕਿਉਂਕਿ ਕਾਲਾ ਤਿੱਤਰ ਪਾਕਿਸਤਾਨ ਤੋਂ ਲਿਆਉਣ ਦੇ ਮਾਮਲੇ ਵਿੱਚ ਉਨਾਂ ਕੋਲ ਕੋਈ ਵੀ ਕਾਗ਼ਜ਼ਾਤ ਨਹੀਂ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।