ਰੀਓ ਓਲੰਪਿਕ : ਅਭਿਨਵ ਬਿੰਦਰਾ ਫਾਈਨਲ ਤੋਂ ਬਾਹਰ, ਭਾਰਤ ਲਈ ਵੱਡਾ ਝਟਕਾ

ਰੀਓ ਡੀ ਜੇਨੇਰੀਓ । ਓਲੰਪਿਕ ਖੇਡਾਂ ‘ਚ ਹੁਣ ਤੱਕ ਭਾਰਤ ਨੂੰ ਝਟਕੇ ਲੱਗੇ ਹਨ ਪਰ ਪੁਰਸ਼ਾਂ ਦੀ 10 ਮੀਟਰ ਏਅਰ ਰਾਈਫਲ ਮੁਕਾਬਲੇ ਤੋਂ ਅਭਿਨਵ ਬਿੰਦਰਾ ਦੇ ਬਾਹਰ ਹੋਣ ਨਾਲ ਸਭ ਤੋਂ ਵੱਡਾ ਝਟਕਾ ਲੱਗਿਆਹੈ। ਆਪਣਾ ਆਖ਼ਰੀ ਓਲੰਪਿਕ ਖੇਡ ਰਹੇ ਬਿੰਦਰਾ ਨੇ ਬਿਹਤਰੀਨ ਖੇਡ ਵਿਖਾਈ ਪਰ ਆਖਰ ‘ਚ ਉਹ ਸਿਰਫ਼ 0.1 ਪੁਆਇੰਟ ਨਾਲ ਕਾਂਸੀ ਤਮਗੇ ਤੋਂ ਵੀ ਵਾਂਝੇ ਰਹਿ ਗਏ।