Delhi Assembly ‘ਚ AAP ਨੇ ਕੀਤਾ ਭਰੋਸੇ ਦਾ ਮਤਾ ਪੇਸ਼, ਭਾਜਪਾ ਦਾ ਸ਼ਰਾਬ ਘੋਟਾਲੇ ’ਤੇ ਹੰਗਾਮਾ

Delhi Assembly ‘ਚ AAP ਨੇ ਕੀਤਾ ਭਰੋਸੇ ਦਾ ਮਤਾ ਪੇਸ਼, ਭਾਜਪਾ ਦਾ ਸ਼ਰਾਬ ਘੋਟਾਲੇ ’ਤੇ ਹੰਗਾਮਾ

ਨਵੀਂ ਦਿੱਲੀ (ਸੱਚ ਕਹੂੰ ਬਿਊਰੋ)। ‘ਆਪ’ ਵਿਧਾਇਕ ਦੁਰਗੇਸ਼ ਪਾਠਕ ਨੇ ਦਿੱਲੀ ਦੇ ਐਲਜੀ ’ਤੇ ਹੀ ਵੱਡਾ ਦੋਸ਼ ਲਗਾਇਆ ਹੈ। ਵਿਧਾਇਕ ਪਾਠਕ ਨੇ ਵਿਧਾਨ ਸਭਾ ’ਚ ਦਾਅਵਾ ਕੀਤਾ ਕਿ ਨੋਟਬੰਦੀ ਦੌਰਾਨ ਖਾਦੀ ਗ੍ਰਾਮ ਉਦਯੋਗ ਦੇ ਮੁਖੀ ਹੁੰਦਿਆਂ ਐਲਜੀ ਵੀਕੇ ਸਕਸੈਨਾ ਨੇ ਵੱਡਾ ਘਪਲਾ ਕੀਤਾ ਸੀ। ਵਿਧਾਇਕ ਨੇ ਐਲਜੀ ਖ਼ਿਲਾਫ਼ ਸੀਬੀਆਈ ਜਾਂਚ ਦੀ ਮੰਗ ਕੀਤੀ। ਦੂਜੇ ਪਾਸੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਵਿਧਾਨ ਸਭਾ ਵਿੱਚ ਭਰੋਸੇ ਦਾ ਮਤਾ ਪੇਸ਼ ਕੀਤਾ।

ਦੂਜੇ ਪਾਸੇ ਮਤੇ ਤੋਂ ਪਹਿਲਾਂ ਭਾਜਪਾ ਵਿਧਾਇਕਾਂ ਨੇ ਸੀਵਰ, ਪਾਣੀ, ਭਿ੍ਰਸ਼ਟਾਚਾਰ ’ਤੇ ਚਰਚਾ ਦੀ ਮੰਗ ਕੀਤੀ, ਜਿਸ ਤੋਂ ਬਾਅਦ ਸਾਰੇ ਵਿਧਾਇਕਾਂ ਨੂੰ ਪੂਰਾ ਦਿਨ ਸਦਨ ਤੋਂ ਬਾਹਰ ਕੱਢ ਦਿੱਤਾ ਗਿਆ। ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਵਿਧਾਨ ਸਭਾ ਵਿੱਚ ਕਿਹਾ ਕਿ ਕੇਂਦਰ ਸਰਕਾਰ ਹੁਣ ਤੱਕ ਦੀ ਸਭ ਤੋਂ ਵੱਡੀ ਭਿ੍ਰਸ਼ਟ ਸਰਕਾਰ ਹੈ। ‘ਆਪ’ ਪਾਰਟੀ ਗੁਜਰਾਤ ਚੋਣਾਂ ਦੀ ਤਿਆਰੀ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਭਰੋਸੇ ਦਾ ਮਤਾ ਮਿਲਣ ਤੋਂ ਬਾਅਦ 6 ਮਹੀਨਿਆਂ ਤੱਕ ਸਰਕਾਰ ਨੂੰ ਕੋਈ ਖਤਰਾ ਨਹੀਂ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ