ਪਾਣੀਪਤ ਦੀ ਫੈਕਟਰੀ ’ਚ ਲੱਗੀ ਭਿਆਨਕ ਅੱਗ

Fire

ਪਾਣੀਪਤ, (ਸੰਨੀ ਕਥੂਰੀਆ)। ਹੁੱਡਾ ਸੈਕਟਰ 29 ਪਾਰਟ-2 ਵਿੱਚ ਸਥਿਤ ਇੱਕ ਗੱਦੇ ਦੀ ਫੈਕਟਰੀ ਵਿੱਚ ਮੰਗਲਵਾਰ ਨੂੰ ਭਿਆਨਕ ਅੱਗ ਲੱਗ ਗਈ। ਕੁਝ ਹੀ ਦੇਰ ‘ਚ ਅੱਗ ਨੇ ਪੂਰੀ ਫੈਕਟਰੀ ਨੂੰ ਆਪਣੀ ਲਪੇਟ ‘ਚ ਲੈ ਲਿਆ। ਅਚਾਨਕ ਫੈਕਟਰੀ ਦੇ ਗੋਦਾਮ ਦਾ ਸ਼ੈੱਡ ਹੇਠਾਂ ਡਿੱਗਣਾ ਸ਼ੁਰੂ ਹੋ ਗਿਆ। ਪਹਿਲਾਂ ਤਾਂ ਫੈਕਟਰੀ ਦੇ ਕਰਮਚਾਰੀਆਂ ਨੇ ਅੱਗ ‘ਤੇ ਕਾਬੂ ਪਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਹੌਲੀ-ਹੌਲੀ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। (Fire)

ਅੱਗ ਲੱਗਣ ਦੀ ਸੂਚਨਾ ਤੁਰੰਤ ਕੰਟਰੋਲ ਰੂਮ ਦੇ ਨੰਬਰ ਡਾਇਲ 112 ‘ਤੇ ਦਿੱਤੀ ਗਈ। ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ। ਕਰੀਬ ਫਾਇਰ ਬ੍ਰਿਗਡੇ ਦੀਆਂ 7 ਗੱਡੀਆਂ ਮੌਕੇ ’ਤੇ ਪਹੁੰਚੀਆਂ। ਆਖਰ ਕਰੜੀ ਮੁਸ਼ਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ। ਸ਼ਾਰਟ ਸਰਕਟ ਕਾਰਨ ਅੱਗ ਲੱਗਣ ਦਾ ਸ਼ੱਕ ਹੈ। ਫੈਕਟਰੀ ਮਾਲਕ ਦਾ ਕਹਿਣਾ ਹੈ ਕਿ ਅਜੇ ਤੱਕ ਨੁਕਸਾਨ ਦਾ ਅੰਦਾਜ਼ਾ ਨਹੀਂ ਲਗਾਇਆ ਗਿਆ ਹੈ। ਵਰਿੰਦਰ ਗੋਇਲ ਨੇ ਦੱਸਿਆ ਕਿ ਉਹ ਹੁੱਡਾ ਸੈਕਟਰ 11-12 ਦਾ ਰਹਿਣ ਵਾਲਾ ਹੈ। ਉਸ ਦੀ ਸੈਕਟਰ 29 ਵਿਚ ਭਾਰਤ ਟੈਕਸਟਾਈਲ ਦੇ ਨਾਂਅ ’ਤੇ ਫੋਮ ਗੱਦੇ ਦੀ ਫੈਕਟਰੀ ਹੈ। ਫੈਕਟਰੀ ਵਿੱਚ ਕੱਚਾ ਮਾਲ ਆਉਂਦਾ ਹੈ, ਜਿੱਥੋਂ ਇਸ ਨੂੰ ਫੋਮ ਦੇ ਗੱਦੇ ਦਾ ਰੂਪ ਦਿੱਤਾ ਜਾਂਦਾ ਹੈ। (Fire)

ਰੋਜ਼ਾਨਾ ਦੀ ਤਰ੍ਹਾਂ ਮੰਗਲਵਾਰ ਸਵੇਰੇ ਵੀ ਫੈਕਟਰੀ ਨਿਰਧਾਰਤ ਸਮੇਂ ‘ਤੇ ਖੋਲੀ ਗਈ। ਤਕਰੀਬਨ ਸਾਰੇ ਮੁਲਾਜ਼ਮ ਵੀ ਆ ਗਏ ਸਨ। ਇਸ ਦੌਰਾਨ 11 ਵਜੇ ਤੋਂ ਬਾਅਦ ਅਚਾਨਕ ਫੈਕਟਰੀ ਵਿੱਚ ਅੱਗ ਲੱਗ ਗਈ। ਚਾਰੇ ਪਾਸੇ ਧੂੰਏਂ ਛਾ ਗਿਆ ਫੈਕਟਰੀ ਦਾ ਸ਼ੈੱਡ ਵੀ ਹੇਠਾਂ ਡਿੱਗਣ ਲੱਗਾ। ਜਿਸ ਤੋਂ ਬਾਅਦ ਮੁਲਾਜ਼ਮਾਂ ਨੇ ਕਿਸੇ ਤਰ੍ਹਾਂ ਉਥੋਂ ਭੱਜ ਕੇ ਆਪਣੇ ਆਪ ਨੂੰ ਬਚਾਇਆ। ਭਿਆਨਕ ਅੱਗ ਕਾਰਨ ਫੈਕਟਰੀ ਦੀਆਂ ਕੰਧਾਂ ਵਿੱਚ ਤਰੇੜਾਂ ਆ ਗਈਆਂ।

Fire

ਸੂਚਨਾ ਮਿਲਦੇ ਹੀ ਵਾਹਨ ਮੌਕੇ ‘ਤੇ ਪਹੁੰਚੀਆਂ ਫਾਇਰ ਬ੍ਰਿਗੇਡ (Fire)

ਫਾਇਰ ਬ੍ਰਿਗੇਡ ਦੇ ਕਰਮਚਾਰੀ ਨੇ ਦੱਸਿਆ ਕਿ ਜਿਵੇਂ ਹੀ ਉਨ੍ਹਾਂ ਨੂੰ ਸੈਕਟਰ 29 ਪਾਰਟ 2 ਵਿਚ ਅੱਗ ਲੱਗਣ ਦੀ ਸੂਚਨਾ ਕੰਟਰੋਲ ਰੂਮ ਰਾਹੀਂ ਮਿਲੀ ਤਾਂ ਉਹ ਤੁਰੰਤ ਆਪਣੇ ਸਾਰੇ ਫਾਇਰ ਬ੍ਰਿਗੇਡ ਦਫਤਰਾਂ ਦੀਆਂ ਗੱਡੀਆਂ ਨਾਲ ਮੌਕੇ ‘ਤੇ ਪਹੁੰਚ ਗਏ, ਜਿਸ ‘ਤੇ 7 ਦੇ ਕਰੀਬ ਗੱਡੀਆਂ ਨੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ। ਉਨ੍ਹਾਂ ਦੱਸਿਆ ਕਿ ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਅੱਗ ਬੁਝਾਊ ਅਮਲਾ ਹਰ ਸਮੇਂ ਤਿਆਰ ਰਹਿੰਦਾ ਹੈ, ਉਹ ਬਿਨਾਂ ਕੋਈ ਸਮਾਂ ਗੁਆਏ ਮੌਕੇ ‘ਤੇ ਪਹੁੰਚ ਜਾਂਦੇ ਹਨ ਅਤੇ ਅੱਗ ‘ਤੇ ਜਲਦੀ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।